GGS Medical College - Sach Kahoon Punjabi

GGS Medical College: ਜੀਜੀਐੱਸ ਮੈਡੀਕਲ ਕਾਲਜ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਅਗਵਾਈ ਹੇਠ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਸਮਾਗਮ ’ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਫਾਰਮਾਕੋਲੋਜੀ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ, ਡਾ. ਗੁਰਸ਼ਰਨ ਸਿੰਘ ਢੀਡਸਾ ਸਮੇਤ ਕਾਲਜ ਦੇ ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ। ਹਫ਼ਤੇ ਦਾ ਥੀਮ ‘ਰੈਗਿੰਗ ਦੇ ਵਿਰੁੱਧ ਇਕਜੁੱਟ, ਸੁਰੱਖਿਅਤ ਕੈਂਪਸ, ਸਭ ਲਈ ਸਨਮਾਨ’ ਰਿਹਾ।

ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਤੇ ਕੈਂਪਸ ’ਚ ਸੁਰੱਖਿਅਤ, ਸਨਮਾਨਜਨਕ ਤੇ ਸੁਖਾਵਾਂ ਮਾਹੌਲ ਪੈਦਾ ਕਰਨਾ ਸੀ। ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਐੱਮਬੀਬੀਐੱਸ ਪਹਿਲੇ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਸਹੁੰ ਚੁੱਕ ਸਮਾਗਮ ਨਾਲ ਹੋਈ। ਇਸ ਉਪਰੰਤ ਐੱਮਬੀਬੀਐੱਸ ਫਾਈਨਲ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਨੂੰ ਰੈਗਿੰਗ ਵਿਰੋਧੀ ਜਾਗਰੂਕਤਾ ਸਬੰਧੀ ਲਘੂ ਫਿਲਮ ਦਿਖਾਈ ਗਈ। ਵਿਦਿਆਰਥੀਆਂ ਲਈ ਪੋਸਟਰ ਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ, ਜਿਸ ’ਚ ਉਨ੍ਹਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਚਨਾਤਮਕ ਢੰਗ ਨਾਲ ਰੈਗਿੰਗ ਵਿਰੁੱਧ ਆਪਣੇ ਵਿਚਾਰ ਪੇਸ਼ ਕੀਤੇ। ਹਫ਼ਤੇ ਦੀ ਸਮਾਪਤੀ ਵਾਲੀਡਿਕਟਰੀ ਸਮਾਗਮ ਅਤੇ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਈ। ਮੁੱਖ ਮਹਿਮਾਨ ਡਾ. ਗਿਰੀਸ਼ ਸਾਹਨੀ ਨੇ ਰੈਗਿੰਗ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੀਤੇ। GGS Medical College

ਇਹ ਵੀ ਪੜ੍ਹੋ : Haryana News: ਹਰਿਆਣਾ ਦੇ ਪੇਂਡੂ ਖੇਤਰਾਂ ’ਚ 9 ਨਵੇਂ ਉਪ-ਸਿਹਤ ਕੇਂਦਰ ਖੁੱਲ੍ਹਣਗੇ, ਇੱਕ ਪੀਐਚਸੀ ਵਿੱਚ ਹੋਵੇਗਾ ਅਪਗ੍ਰੇਡ : ਆਰਤੀ ਸਿੰਘ ਰਾਓ

ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਡੀਕਲ ਸਿੱਖਿਆ ਦੇ ਖੇਤਰ ’ਚ ਰੈਗਿੰਗ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੇਸ਼ੇਵਰਾਨਾ ਵਿਵਹਾਰ, ਹਮਦਰਦੀ ਤੇ ਆਪਸੀ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਸੀਮਾ ਭੱਟੀ ਨੇ ਕਾਲਜ ਦੀ ਰੈਗਿੰਗ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸੁਰੱਖਿਅਤ, ਸਹਿਯੋਗੀ ਤੇ ਸਨਮਾਨਜਨਕ ਸਿੱਖਣ ਦਾ ਮਾਹੌਲ ਮੁਹੱਈਆ ਕਰਵਾਉਣਾ ਕਾਲਜ ਦੀ ਮੁੱਖ ਜ਼ਿੰਮੇਵਾਰੀ ਹੈ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਾਜ ਕੁਮਾਰ ਨੇ ਕਿਹਾ ਕਿ ਜਾਗਰੂਕਤਾ ਹਫ਼ਤੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਰੈਗਿੰਗ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਣਾ ਤੇ ਰੈਗਿੰਗ-ਮੁਕਤ ਕੈਂਪਸ ਲਈ ਸਾਂਝੇ ਤੌਰ ’ਤੇ ਯਤਨ ਕਰਨ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਫੈਕਲਟੀ, ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।