can - Sach Kahoon Punjabi
ਰੱਦ ਹੋ ਸਕਦੀ ਐ ਖਹਿਰਾ ਦੀ ਵਿਧਾਇਕੀ
ਵਿਧਾਨ ਸਭਾ ਵੱਲੋਂ ਨੋਟਿਸ ਜਾਰੀ, 15 ਦਿਨਾਂ ‘ਚ ਮੰਗਿਆ ਜਵਾਬ
ਚੰਡੀਗੜ੍ਹ | ਪੰਜਾਬ ਵਿਧਾਨ ਸਭਾ ਵੱਲੋਂ ਅੱਜ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਭਾਰਤ ਦੇ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਨੇ ਇਹ ਨੋਟਿਸ ਆਮ ਆਦਮੀ ਪਾਰਟੀ ਅਤੇ ਭੁਲੱਥ ਤੋਂ ਹੀ ਇੱਕ ਵੋਟਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਵਿੱਚ ਮੈਂਬਰਸ਼ਿਪ ਖਾਰਿਜ਼ ਹੋਣਾ ਵੀ ਤੈਅ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੇਤਲਾ, ਭੁਲੱਥ, ਜ਼ਿਲ੍ਹਾ ਕਪੂਰਥਲਾ ਅਤੇ ਹਰਪਾਲ ਸਿੰਘ ਚੀਮਾ, ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕ੍ਰਮਵਾਰ 10 ਜਨਵਰੀ, 2019 ਅਤੇ 16 ਜਨਵਰੀ, 2019 ਨੂੰ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਖਹਿਰਾ ਦੀ ਵਿਧਾਇਕੀ ਰੱਦ ਕਰਨ ਸਬੰਧੀ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ।  ਉਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਹਦਾਇਤ ਅਨੁਸਾਰ ਖਹਿਰਾ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਪੁੱਛਿਆ ਗਿਆ ਹੈ ਕਿ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਉਸ ਵਿਰੁੱਧ ਕਾਰਵਾਈ ਕਿਉਂ ਨਾ ਆਰੰਭੀ ਜਾਵੇ।
ਬੁਲਾਰੇ ਨੇ ਦੱਸਿਆ ਕਿ ਜੇਕਰ ਦਿੱਤੇ ਗਏ ਸਮੇਂ ਵਿਚ ਖਹਿਰਾ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਉਹ ਇਸ ਮਾਮਲੇ ਵਿਚ ਕੁਝ ਨਹੀਂ ਕਹਿਣਾ ਚਾਹੁੰਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ
ਨਵੀਂ ਦਿੱਲੀ, 12 ਦਸੰਬਰ
ਭਾਰਤੀ ਟੀਮ ਦੇ ਸਟਾਰ ਹਰਫ਼ਨਮੌਲਾ ਖਿਡਾਰੀ ਕਮਰ ਦੀ ਸੱਟ ਤੋਂ ਉੱਭਰ ਕੇ ਹੁਣ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਪਾਂਡਿਆ ਨੂੰ ਰਣਜੀ ਟਰਾਫ਼ੀ ਦੇ ਛੇਵੇਂ ਗੇੜ ਲਈ ਬੜੌਦਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਹ 14 ਦਸੰਬਰ ਨੂੰ ਵਾਨਖੇੜੇ ਸਟੇਡੀਅਮ ‘ਚ ਮੁੰਬਈ ਅਤੇ ਬੜੋਦਾ ਵਿਰੁੱਧ ਮੈਚ ‘ਚ ਹਿੱਸਾ ਲੈ ਸਕਦੇ ਹਨ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਹਾਰਦਿਕ ਪਾਂਡਿਆ ਨੂੰ ਸੱਟ ਲੱਗੀ ਸੀ ਜਿਸ ਕਾਰਨ ਉਹ ਟੀਮ ਇੰਡੀਆ ਤੋਂ ਹੁਣ ਤੱਕ ਬਾਹਰ ਚੱਲ ਰਹੇ ਸਨ ਹਾਰਦਿਕ ਫਿਲਹਾਲ ਸੱਟ ਤੋਂ ਵਾਪਸੀ ਕਰ ਰਹੇ ਹਨ ਅਤੇ ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਉਹ ਇਹਨਾਂ ਮੁਕਾਬਲਿਆਂ ‘ਚ ਦੌੜਾਂ ਬਣਾਉਂਦੇ ਹਨ ਤਾਂ ਉਹਨਾਂ ਨੂੰ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਚੁਣਿਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ ਨੇ ਪਾਕਿਸਤਾਨ ਹਰਾਇਆ, ਭਾਰਤ ਨਾਲ ਹੋ ਸਕਦੈ ਕੁਆਰਟਰ ਫਾਈਨਲ
ਕ੍ਰਾਸ ਓਵਰ ਮੈਚ ਦੀ ਜੇਤੂ ਟੀਮ 13 ਦਸੰਬਰ ਨੂੰ ਭਿੜੇਗੀ ਭਾਰਤ ਨਾਲ
ਭੁਵਨੇਸ਼ਵਰ, 9 ਦਸੰਬਰ
ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਡੀ ਮੁਕਾਬਲੇ ‘ਚ ਕਲਿੰਗਾ ਸਟੇਡੀਅਮ ‘ਚ 5-1 ਨਾਲ ਧੋ ਦਿੱਤਾ ਹਾਲੈਂਡ ਦੀ ਤਿੰਨ ਮੈਚਾਂ ‘ਚ ਇਹ ਦੂਸਰੀ ਜਿੱਤ ਰਹੀ ਅਤੇ ਉਹ ਛੇ ਅੰਕਾਂ ਨਾਲ ਪੂਲ ‘ਚ ਜਰਮਨੀ ਤੋਂ ਬਾਅਦ ਦੂਸਰੇ ਸਥਾਨ ‘ਦੇ ਰਿਹਾ ਪਾਕਿਸਤਾਨ ਇਸ ਹਾਰ ਦੇ ਬਾਵਜ਼ੂਦ ਤੀਸਰੇ ਸਥਾਨ ‘ਤੇ ਰਿਹਾ ਹਾਲੈਂਡ ਅਤੇ ਪਾਕਿਸਤਾਨ ਹੁਣ ਕ੍ਰਾਸ ਓਵਰ ਖੇਡਣਗੇ ਜਿਸ ਵਿੱਚ ਜਿੱਤਣ ‘ਤੇ ਉਹਨਾਂ ਨੂੰ ਕੁਆਰਟ ਫਾਈਨਲ ‘ਚ ਖੇਡਣ ਦਾ ਮੌਕਾ ਮਿਲੇਗਾ ਮਲੇਸ਼ੀਆ ਦੀ ਟੀਮ ਪੂਲ ‘ਚ ਚੌਥੇ ਸਥਾਨ ‘ਤੇ ਰਹਿ ਕੇ ਮੁਕਾਬਲੇ ਤੋਂ ਬਾਹਰ ਹੋ ਗਈ
ਤਿੰਨ ਵਾਰ ਚੈਂਪੀਅਨ ਰਹਿ ਚੁੱਕਾ ਹਾਲੈਂਡ ਹੁਣ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਕਨਾਡਾ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ ਦਾ ਮੁਕਾਬਲਾ 13 ਦਸੰਬਰ ਨੂੰ ਮੇਜ਼ਬਾਨ ਭਾਰਤ ਨਾਲ ਕੁਆਰਟਰ ਫਾਈਨਲ ‘ਚ ਹੋਵੇਗਾ ਪਾਕਿਸਤਾਨ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ 13 ਦਸੰਬਰ ਨੂੰ ਜਰਮਨੀ ਨਾਲ ਕੁਆਰਟਰ ਫਾਈਨਲ ‘ਚ ਭਿੜੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਟੀ20 ਮੈਚ;ਭਾਰਤ ਰਚ ਸਕਦਾ ਹੈ ਇਤਿਹਾਸ
ਆਸਟਰੇਲੀਆ ‘ਚ ਲਗਾਤਾਰ 5 ਮੈਚ ਜਿੱਤਣ ਦਾ ਰਿਕਾਰਡ ਬਣਾ ਸਕਦੀ ਹੈ ਟੀਮ
ਬ੍ਰਿਸਬੇਨ, 20 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਬ੍ਰਿਸਬੇਨ ਦੇ ਗਾਬਾ ‘ਚ ਵਿਸ਼ਵ ਦੀ ਦੂਸਰੀ ਰੈਂਕ ਭਾਰਤੀ ਟੀਮ ਤੀਸਰੀ ਰੈਂਕ ਆਸਟਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਮੁਸ਼ਕਲ ਪਿੱਚਾਂ ‘ਤੇ ਆਪਣੀ ਮਜ਼ਬੂਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ‘ਤੇ ਜਿੱਤ ਦਰਜ ਕਰਨਾ ਚਾਹੇਗੀ
ਪਾਬੰਦੀ ਝੱਲ ਰਹੇ ਸਮਿੱਥ ਅਤੇ ਵਾਰਨਰ ਦੇ ਬਿਨਾਂ ਆਸਟਰੇਲੀਆ ਵਿਰੁੱਧ ਭਾਰਤ ਕੋਲ ਜਿੱਤ ਦਾ ਮੌਕਾ
ਇਸ ਲੜੀ ‘ਚ ਆਸਟਰੇਲੀਆ ਦੇ ਦੋ ਨਾਕਾਰਾਤਮਕ ਪਹਿਲੂ?ਦੇਖਦਿਆਂ ਭਾਰਤ ਨੂੰ?ਜਿੱਤ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ  ਪਹਿਲਾ, ਆਸਟਰੇਲੀਆ ਦੀ ਟੀਮ ਆਪਣੇ ਕਪਤਾਨ?ਸਟੀਵ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ‘ਚ ਲੱਗੀ ਪਾਬੰਦੀ ਕਾਰਨ ਟੀਮ ਚੋਂ ਬਾਹਰ ਹੋਣ ਬਾਅਦ ਇੱਕ ਵੀ ਟੀ20 ਲੜੀ ਨਹੀਂ ਜਿੱਤ ਸਕੀ ਹੈ ਉਸਨੂੰ ਜੂਨ ‘ਚ ਇੰਗਲੈਂਡ ਨੇ, ਜਿੰਬਾਬਵੇ ‘ਚ ਤਿਕੋਣੀ ਲੜੀ ਦੇ ਫਾਈਨਲ ‘ਚ ਅਤੇ ਉਸ ਤੋਂ?ਬਾਅਦ ਯੂਏਈ ‘ਚ ਦੁਵੱਲੀ ਲੜੀ ‘ਚ 3-0 ਨਾਲ ਪਾਕਿਸਤਾਨ?ਨੇ ਹਰਾਇਆ ਹੈ  ਦੂਸਰਾ, ਭਾਰਤ ਦਾ ਆਸਟਰੇਲੀਆ ‘ਚ ਪਿਛਲਾ ਟੀ20 ਰਿਕਾਰਡ ਕਾਫ਼ੀ ਚੰਗਾ ਹੈ ਪਿਛਲੀ ਲੜੀ ‘ਚ ਭਾਰਤ ਨੇ ਐਮਐਸ ਧੋਨੀ ਦੀ ਕਪਤਾਨੀ ‘ਚ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ ਹਾਲਾਂਕਿ ਇਸ ਸਭ?ਦੇ ਬਾਵਜ਼ੂਦ ਭਾਰਤੀ ਟੀਮ ਨੂੰ ਚੌਕਸ ਰਹਿਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਕਿਸੇ ਵੀ ਟੀਮ ਨੂੰ ਉਸਦੇ ਘਰ ‘ਚ ਘੱਟ ਸਮਝਣ ਦੀ ਗਲਤੀ ਕਰਨੀ ਕਿਸੇ ਸਮੇਂ ਵੀ ਮਹਿੰਗੀ ਪੈ?ਸਕਦੀ ਹੈ
ਭਾਰਤ ਦੇ ਇਤਿਹਾਸਕ ਪਹਿਲੂ ਦੀ ਗੱਲ ਕਰੀ ਜਾਵੇ ਤਾਂ ਇਸ ਲੜੀ ਦਾ ਪਹਿਲਾ ਮੈਚ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨਵਾਂ ਇਤਿਹਾਸ ਵੀ ਰਚ ਸਕਦੀ ਹੈ ਭਾਰਤ ਨੇ ਆਸਟਰੇਲੀਆ ਨੂੰ 2011-12 ਦੇ ਆਸਟਰੇਲੀਆ ਦੌਰੇ ‘ਤੇ ਟੀ20 ਲੜੀ ਦਾ ਆਖ਼ਰੀ ਮੈਚ ਹਰਾਇਆ ਸੀ ਉਸ ਤੋਂ ਬਾਅਦ 2015-16 ਦੇ ਆਸਟਰੇਲੀਆ ਦੌਰੇ ‘ਤੇ ਉਹਨਾਂ ਤਿੰਨੇ ਮੈਚ ਜਿੱਤਦਿਆਂ ਲੜੀ ਆਪਣੇ ਨਾਂਅ ਕੀਤੀ ਅਤੇ ਜੇਕਰ ਹੁਣ ਬ੍ਰਿਸਬੇਨ ‘ਚ ਹੋਣ ਵਾਲੇ ਪਹਿਲੇ ਟੀ 20 ਮੈਚ ‘ਚ ਵੀ ਭਾਰਤ ਜਿੱਤਦਾ ਹੈ ਤਾਂ ਉਹ ਆਸਟਰੇਲੀਆਈ ਧਰਤੀ ‘ਤੇ ਲਗਾਤਾਰ 5 ਟੀ20 ਮੈਚ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ ਨੇ ਨਵੰਬਰ 2017 ਤੋਂ ਹੁਣ ਤੱਕ 7 ਟੀ20 ਲੜੀਆਂ ਜਿੱਤੀਆਂ ਹਨ ਉਸਨੂੰ ਆਖ਼ਰੀ ਵਾਰ ਜੁਲਾਈ 2017 ‘ਚ ਵੈਸਟਇੰਡੀਜ਼ ਨੇ ਹਰਾਇਆ ਸੀ
ਕੋਹਲੀ ‘ਤੇ ਪ੍ਰਦਰਸ਼ਨ ਦੁਹਰਾਉਣ ਦੀ ਜਿੰਮ੍ਹੇਦਾਰੀ
ਭਾਰਤ ਦੀ ਟੀਮ ਬਿਨਾਂ ਸ਼ੱਕ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ ਅਤੇ ਦੇਖਣਾ ਇਹ ਹੈ ਕਿ ਅਰਾਨ ਫਿੰਚ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਤੇ ਕਿਵੇਂ ਰੋਕ ਲਾਉਂਦੀ ਹੈ ਕੋਹਲੀ ਨੇ 2016 ਦੀ ਲੜੀ ‘ਚ 3 ਪਾਰੀਆਂ ‘ਚ 199 ਦੌੜਾਂ ਬਣਾਈਆਂ ਸਨ ਗਾਬਾ ਦੀ ਉਛਾਲ ਭਰੀ ਪਿੱਚ ‘ਤੇ ਭੁਵਨੇਸ਼ਵਰ , ਬੁਮਰਾਹ ਅਤੇ ਖਲੀਲ ਉਪਯੋਗੀ  ਹੋ ਸਕਦੇ ਹਨ ਸਪਿੱਨ ਦਾ ਮੋਰਚਾ ਕੁਲਦੀਪ ਯਾਦਵ ਤੋਂ ਇਲਾਵਾ ਕੁਰਣਾਲ ਜਾਂ ਚਹਿਲ ‘ਤੇ ਹੋਵੇਗਾ
ਆਸਟਰੇਲੀਆ ‘ਤੇ ਹੋਵੇਗਾ ਦਬਾਅ: ਆਸਟਰੇਲੀਆ ਟੀਮ ਅਜੇ ਤੱਕ ਮਾਰਚ ‘ਚ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਉੱਭਰ ਨਹੀਂ ਸਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਵਿਲਅਰਜ਼ ਨੇ ਵੀ ਰੱਖੀ ਹੈ ਇਹੀ ਸ਼ਰਤ
ਕਰਾਚੀ, 11 ਨਵੰਬਰ
ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਕੁਝ ਸ਼ਰਤਾਂ ਨਾਲ ਪਾਕਿਸਤਾਨ ਸੁਪਰ ਲੀਗ(ਪੀਐਸਐਲ) ਦੇ ਚੌਥੇ ਸੀਜ਼ਨ ਲਈ ਆਪਣੀ ਸ਼ਮੂਲੀਅਤ ਪ੍ਰਗਟ ਕੀਤੀ ਹੈ ਉਹਨਾਂ ਦੀ ਸ਼ਰਤ ਇਹ ਹੈ ਕਿ ਉਹ ਸਿਰਫ਼ ਅਰਬ ਅਮੀਰਾਤ ‘ਚ ਖੇਡੇ ਜਾਣ ਵਾਲੇ ਮੈਚਾਂ ‘ਚ ਹੀ ਖੇਡ ਸਕਣਗੇ ਪਾਕਿਸਤਾਨ ‘ਚ ਹੋਣ ਵਾਲੇ ਪਲੇਆੱਫ ਅਤੇ ਫਾਈਨਲ ਮੈਚ ਲਈ ਉਹ ਨਹੀਂ ਜਾਣਗੇ ਗੇਂਦ ਨਾਲ ਛੇੜਛਾੜ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਨੂੰ ਦੁਨੀਆਂ ਦੀਆਂ ਟੀ20 ਲੀਗ ‘ਚ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ ਉਹਨਾਂ ਦੀ ਪਾਬੰਦੀ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਸਾਲ ਮਾਰਚ ‘ਚ ਖ਼ਤਮ ਹੋ ਜਾਵੇਗੀ ਸਮਿੱਥ ਨੇ ਪਹਿਲੀ ਵਾਰ ਪੀਐਸਐਸ ਲਈ ਆਪਣੀ ਸ਼ਮੂਲੀਅਤ ਦੀ ਗੱਲ ਕਹੀ ਹੈ
ਪੀਐਸਐਸ ਦੇ ਸੂਤਰਾਂ ਦੀ ਮੰਨੀਏ ਤਾਂ ਕੁਝ ਹੋਰ ਵਿਦੇਸ਼ੀ ਖਿਡਾਰੀਆਂ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਲੀਗ ਦੇ ਆਖ਼ਰੀ ਗੇੜ ਦੇ ਮੁਕਾਬਲੇ ਲਈ ਪਾਕਿਸਤਾਨ ਨਹੀਂ ਜਾਣਗੇ ਕੁਝ ਦਿਨ ਪਹਿਲਾਂ ਹੀ ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲਿਅਰਜ਼ ਨੇ ਵੀ ਇਹੀ ਸ਼ਰਤ ਰੱਖੀ ਹੈ ਭਾਰਤੀ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਦੇ ਤਮਾਮ ਕ੍ਰਿਕਟਰਾਂ ਨੇ ਪਲੇਅਰਜ਼ ਡਰਾਫਟ ‘ਚ ਆਪਣਾ ਨਾਂਅ ਦਿੱਤਾ ਸੀ ਇਸ ਵਾਰ ਇਸ ਲੀਗ ਦੇ ਆਖ਼ਰੀ ਅੱਠ ਮੁਕਾਬਲੇ ਪਾਕਿਸਤਾਨ ‘ਚ ਖੇਡੇ ਜਾਣਗੇ ਜਿਸ ਵਿੱਚ ਫਾਈਨਲ ਵੀ ਸ਼ਾਮਲ ਹੈ
ਇਸ ਤੋਂ ਪਹਿਲਾਂ ਤੀਸਰੇ ਸੀਜ਼ਨ ‘ਚ ਵੀ ਲੀਗ ਦੇ ਛੇ ਫਰੈਂਚਾਈਜ਼ੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕੁਝ ਖਿਡਾਰੀਆਂ ਨੇ ਲਾਹੌਰ ਅਤੇ ਕਰਾਚੀ ‘ਚ ਹੋਣ ਵਾਲੇ ਪਲੇਆਫ਼ ਅਤੇ ਫਾਈਨਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਸੀ ਪੀਸੀਬੀ ਵੱਲੋਂ ਕਿਹਾ ਗਿਆ ਹੈ ਕਿ ਇਹ ਫਰੈਂਚਾਈਜ਼ੀ ਦੀ ਜ਼ਿੰਮ੍ਹੇਦਾਰੀ ਹੈ ਕਿ ਉਹ ਅਜਿਹੇ ਖਿਡਾਰੀ ਨੂੰ ਆਪਣੇ ਨਾਲ ਜੋੜਦੇ ਹਨ ਜਾਂ ਨਹੀਂ ਜੋ ਪਾਕਿਸਤਾਨ ‘ਚ ਖੇਡਣ ਲਈ ਰਾਜੀ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ ਕ੍ਰਿਕਟ ਨੂੰ ਮਾਰ ਰਹੀ ਹੈ ਕੂਕਾਬੁਰਾ ਗੇਂਦ: ਸਮਿੱਥ
ਕੋਹਲੀ ਸੁਪਰਸਟਾਰ, ਟੈਸਟ ਨੂੰ ਰੱਖ ਸਕਦੈ ਜ਼ਿੰਦਾ
ਕੋਲਕਾਤਾ, 3 ਨਵੰਬਰ
ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ‘ਚ ਗੇਂਦ ਦੀ ਕੁਆਲਿਟੀ ਦੀ ਭੂਮਿਕਾ ਅਹਿਮ ਹੈ ਜਗਮੋਹਨ ਡਾਲਮੀਆ ਸਾਲਾਨਾ ਕਨਕਲੇਵ ‘ਚ ਇੱਥੇ ਆਏ ਸਮਿੱਥ ਨੇ ਕ੍ਰਿਕਟ ਦੇ ਹਰ ਮੁੱਦੇ ‘ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖੀ ਸਮਿੱਥ ਨੇ ਟੈਸਟ ਕ੍ਰਿਕਟ ‘ਚ ਗੇਂਦ ਬਾਰੇ ਆਪਣੀ ਰਾਏ ਰੱਖਦਿਆਂ ਕਿਹਾ ਕਿ ਇਸ ਖੇਡ ‘ਚ ਕੂਕਾਬੁਰਾ ਦੀ ਗੇਂਦ ਟੇਸਟ ਕ੍ਰਿਕਟ ਨੂੰ ਖ਼ਤਮ ਕਰ ਰਹੀ ਹੈ ਇਸ ਖੱਬੂ ਬੱਲੇਬਾਜ਼ ਨੇ ਕਿਹਾ ਕਿ ਕੂਕਾਬੁਰਾ ਦੀ ਗੇਂਦ ਖੇਡ ਨੂੰ ਮਾਰ ਰਹੀ ਹੈ ਅਤੇ ਇਹ ਟੈਸਟ ਕ੍ਰਿਕਟ ‘ਚ ਬਹੁਤ ਵੱਡਾ ਮੁੱਦਾ ਹੈ
ਸਮਿੱਥ ਨੇ ਹਾਲ ਹੀ ‘ਚ ਭਾਰਤ ‘ਚ ਹੋਏ ਡਿਊਕ ਬਾਲ ‘ਤੇ ਹੰਗਾਮੇ ਬਾਰੇ ਕਿਹਾ ਕਿ ਕੂਕਾਬੁਰਾ ਲੰਮੇ ਸਮੇਂ ਤੱਕ ਸਖ਼ਤ ਨਹੀਂ ਰਹਿੰਦੀ ਅਤੇ ਇਸ ਕਾਰਨ ਲੰਮੇ ਸਮੇਂ ਤੱਕ ਉਹ ਗੇਂਦ ਸਵਿੰਗ ਨਹੀਂ ਹੋ ਪਾਉਂਦੀ ਜਦੋਂਕਿ ਟੈਸਟ ‘ਚ ਨਤੀਜਿਆਂ ਲਈ ਗੇਂਦ ਸਵਿੰਗ ਅਤੇ ਸਪਿੱਨ ਹੁੰਦੀ ਰਹਿਣੀ ਚਾਹੀਦੀ ਹੈ ਗੇਂਦ ‘ਚ ਹਮੇਸ਼ਾ ਕੁਝ ਅਜਿਹਾ ਰਹਿਣਾ ਚਾਹੀਦਾ ਹੈ ਜੋ ਉਹ ਹਵਾ ‘ਚ ਵੀ ਹਰਕਤ ਕਰਦੀ ਰਹੇ
ਸਮਿੱਥ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਸੁਪਰਸਟਾਰ ਹਨ ਜੋ ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਣ ‘ਚ ਮੋਹਰੀ ਰਹਿਣਗੇ ਸਮਿੱਥ ਨੇ ਕਿਹਾ ਕਿ ਵਿਸ਼ਵ ਕ੍ਰਿਕਟ ‘ਚ ਸੁਪਰਸਟਾਰ ਖਿਡਾਰੀਆਂ ਦੀ ਬਹੁਤ ਕਮੀ ਹੈ ਸ਼ਾਇਦ ਇੱਕ ਜਾਂ ਦੋ ਇੰਗਲੈਂਡ ‘ਚ ਹੋਣ, ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਉਹ ਖਿਡਾਰੀ ਹੈ ਵਿਰਾਟ ਅਜਿਹੇ ਦੇਸ਼ ‘ਚ ਟੈਸਟ ਕ੍ਰਿਕਟ ਨੂੰ ਖ਼ਾਸ ਬਣਾਏ ਹੋਏ ਹਨ ਜੋ ਆਈਪੀਐਲ ਅਤੇ ਟੀ20 ਪਸੰਦ ਕਰਦਾ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੱਕ ਵਿਰਾਟ ਟੈਸਟ ਕ੍ਰਿਕਟ ਨੂੰ ਪ੍ਰਮੋਟ ਕਰਦੇ ਰਹਿਣਗੇ, ਟੈਸਟ ਕ੍ਰਿਕਟ ਦੀ ਖ਼ਾਸੀਅਤ ਬਣੀ ਰਹੇਗੀ
ਕ੍ਰਿਕਟ ਦੀਆਂ ਤਿੰਨ ਤਰ੍ਹਾਂ ਦੀਆਂ ਗੇਂਦਾਂ ਦਾ ਫ਼ਰਕ
ਐਸ ਜੀ ਗੇਂਦ: ਇਹ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ, ਬਿਹਤਰ ਸੀਮ ਲਈ ਜਾਣੀ ਜਾਂਦੀ ਹੈ ਸਪਿੱਨਰਾਂ ਨੂੰ ਡਰਿਫ਼ਟ ਕਰਨ ‘ਚ ਮੱਦਦਗਾਰ ਤੇਜ਼ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ਮਿਲਦੀ ਹੈ (ਸਿਰਫ਼ ਭਾਰਤ ‘ਚ ਇਸਤੇਮਾਲ) ਵਿਰਾਟ ਕੋਹਲੀ ਅਤੇ ਆਰ ਅਸ਼ਵਿਨ ਇਸ ਦੀ ਜਗ੍ਹਾ ਡਿਊਕ ਚਾਹੁੰਦੇ ਹਨ
ਕੂਕਾਬੁਰਾ ਗੇਂਦ: ਇਸਨੂੰ ਮਸ਼ੀਨ ਨਾਲ ਬਣਾਇਆ ਜਾਂਦਾ ਹੈ ਸੀਮ ਛੇਤੀ ਖ਼ਰਾਬ ਹੁੰਦੀ ਹੈ ਗੇਂਦ ‘ਤੇ ਗ੍ਰਿੱਪ ਬਣਾਉਣਾ ਮੁਸ਼ਕਲ ਲੈੱਗ ਸਪਿੱਨਰਾਂ ਲਈ ਮੱਦਦਗਾਰ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਸ਼੍ਰੀਲੰਕਾ ਅਤੇ ਜ਼ਿੰਬਾਬਵੇ
ਡਿਊਕ ਗੇਂਦ: ਹੱਥ ਨਾਲ ਤਿਆਰ ਹੁੰਦੀ ਹੈ ਲੰਮੇ ਸਮੇਂ ਤੱਕ ਸੀਮ ਠੀਕ ਰਹਿੰਦੀ ਹੈ ਜ਼ਿਆਦਾ ਸਮੇਂ ਤੱਕ ਸਖ਼ਤ ਰਹਿੰਦੀ ਹੈ ਦੋਵੇਂ ਤਰ੍ਹਾਂ ਦੇ ਗੇਂਦਬਾਜ਼ਾਂ ਲਈ ਮੱਦਦਗਾਰ ਇਸਤੇਮਾਲ:ਇੰਗਲੈਂਡ ਅਤੇ ਵੈਸਟਇੰਡੀਜ਼
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਮ ਆਦਮੀ ਪਾਰਟੀ ਦੇ ਦੋ ਫਾੜ ਹੋਣ ਕਾਰਨ ਘੱਟ ਸਕਦੀ ਐ ਵਿਧਾਇਕਾਂ ਦੀ ਗਿਣਤੀ
ਅਕਾਲੀ-ਭਾਜਪਾ ਕੋਲ ਹਨ 17 ਵਿਧਾਇਕ, ਆਪ ਨੂੰ ਚਾਹੀਦੇ ਹਨ 18 ਵਿਧਾਇਕ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਿਛਲੇ ਡੇਢ ਸਾਲ ਤੋਂ ਨੁੱਕਰ ‘ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਤੋਂ ਵਿਧਾਨ ਸਭਾ ਵਿੱਚ ਸਰਦਾਰੀ ਕਾਇਮ ਹੋ ਸਕਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੋ ਫਾੜ ਹੋਣ ਦੇ ਕਾਰਨ ਵਿਧਾਨ ਸਭਾ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਇਸ ਸੂਰਤ ਵਿੱਚ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਜਾ ਸਕਦੀ ਹੈ। ਇਸ ਜੋੜ-ਤੋੜ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲ ਦਲ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ ਤਾਂ ਕਿ ਕਿਸੇ ਵੀ ਹਾਲਤ ਵਿੱਚ ਵਿਰੋਧੀ ਧਿਰ ਵਜੋਂ ਉਹ ਵਾਪਸੀ ਕਰ ਸਕਣ।
ਇਸ ਸਮੇਂ ਦੀ ਤਾਜ਼ਾ ਤਸਵੀਰ ਅਨੁਸਾਰ ਆਮ ਆਦਮੀ ਪਾਰਟੀ ਕੋਲ 20 ਵਿਧਾਇਕ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਕੋਲ 14 ਅਤੇ ਅਤੇ ਭਾਜਪਾ ਕੋਲ 3 ਵਿਧਾਇਕ ਹਨ। ਆਮ ਆਦਮੀ ਪਾਰਟੀ ਦੁਫਾੜ ਹੋਣ ਕਾਰਨ ਇੱਕ ਪਾਸੇ 9 ਵਿਧਾਇਕ ਹਨ ਅਤੇ ਦੂਜੇ ਪਾਸੇ 11 ਵਿਧਾਇਕ ਹਨ, ਇਸ ਲਈ ਆਮ ਆਦਮੀ ਪਾਰਟੀ ਦੇ ਦੋਵਾਂ ਗੁੱਟਾਂ ਦੇ ਵਿਧਾਇਕਾਂ ਦੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਤੋਂ ਘੱਟ ਰਹਿ ਸਕਦੀ ਹੈ। ਇਸ ਸੂਰਤ ਵਿੱਚ ਵਿਧਾਨ ਸਭਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਬਣਨ ਲਈ ਅੱਗੇ ਆ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਇੱਥੋਂ ਤੱਕ ਦਾਅਵਾ ਕਹਿ ਰਹੇ ਹਨ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਦਰਜਾ ਹੁਣ ਅਕਾਲੀ ਦਲ ਦੇ ਹੱਥ ਹੀ ਆਏਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ 6 ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਦਿੰਦੇ ਹਨ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਆਪਣੇ ਲੀਡਰ ਨੂੰ ਵੋਟ ਨਹੀਂ ਦਿੰਦੇ ਹਨ ਤਾਂ ਹਰ ਹਾਲ ਆਮ ਆਦਮੀ ਪਾਰਟੀ ਦੇ ਹੱਥੋਂ ਵਿਰੋਧੀ ਧਿਰ ਦਾ ਦਰਜਾ ਖੁੱਸ ਜਾਣਾ ਤੈਅ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਹੀ ਵਿਰੋਧੀ ਧਿਰ ਦਾ ਲੀਡਰ ਆਏਗਾ।
ਸ਼੍ਰੋਮਣੀ ਅਕਾਲੀ ਦਲ ਨੇ ਅੰਦਰ ਖਾਤੇ ਗੇਮ ਖੇਡਣੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਉਹ ਆਪਣੇ ਗੇਮ ਪਲਾਨ ਨਾਲ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਵਾਪਸੀ ਕਰ ਲੈਣ।
ਮਜੀਠੀਆ-ਖਹਿਰਾ ‘ਚ ਮੀਟਿੰਗ ਦੀ ਅਫਵਾਹ
ਵਿਰੋਧੀ ਧਿਰ ਦੇ ਲੀਡਰ ਨੂੰ ਲੈ ਕੇ ਬਿਕਰਮ ਮਜੀਠੀਆ ਅਤੇ ਸੁਖਪਾਲ ਖਹਿਰਾ ਵਿਚਕਾਰ ਮੀਟਿੰਗ ਹੋਣ ਸਬੰਧੀ ਮੰਗਲਵਾਰ ਨੂੰ ਸਾਰਾ ਦਿਨ ਹੀ ਅਫ਼ਵਾਹਾਂ ਦਾ ਦੌਰ ਜਾਰੀ ਰਿਹਾ ਸੀ। ਇੱਕ ਖਬਰੀ ਚੈੱਨਲ ਨੇ ਤਾਂ ਦੋਵਾਂ ਲੀਡਰਾਂ ਦੀ ਮੀਟਿੰਗ ਹੋਣ ਸਬੰਧੀ ਤਸਦੀਕ ਕਰਦੇ ਹੋਏ ਖ਼ਬਰ ਤੱਕ ਚਲਾਈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਲਈ ਕਿੰਨੀ ਤੇਜ਼ੀ ਨਾਲ ਕੋਸ਼ਿਸ਼ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਡ ਬਨਾਮ ਭਾਰਤ ਟੈਸਟ ਲੜੀ
ਨੰਬਰ 1 ਸਮਿੱਥ ਨੂੰ ਪਛਾੜਨ ਦਾ ਮੌਕਾ
ਭਾਰਤ ਲੜੀ ਹਾਰਿਆ ਤਾਂ ਵੀ ਰਹੇਗਾ ਅੱਵਲ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਪੰਜ ਟੈਸਟ ਮੈਚਾਂ ਦੀ ਕ੍ਰਿਕਟ ਲੜੀ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ‘ਅਸਲੀ’ ਟੈਸਟ ਹੋਵੇਗਾ 2014 ‘ਚ ਵਿਰਾਟ ਦਾ ਇੰਗਲੈਂਡ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਇਸ ਵਾਰ ਉਹ ਟੀਮ ਦੇ ਕਪਤਾਨ ਵੀ ਹਨ ਅਤੇ ਉਹਨਾਂ ਦੀ ਜਿੰਮ੍ਹੇਦਾਰੀ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਨੂੰ ਲੜੀ ‘ਚ ਜਿੱਤ ਦਿਵਾਉਣ ਦੀ ਵੀ ਹੋਵੇਗੀ ਹਾਲਾਂਕਿ ਕੋਹਲੀ ਕੋਲ ਇਸ ਦੌਰਾਨ ‘ਵਿਰਾਟ’ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਵੀ ਰਹੇਗਾ।
ਜੇਕਰ ਵਿਰਾਟ ਅਗਲੀ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨ’ਚ ਕਾਮਯਾਬ ਰਹੇ ਤਾਂ ਨਾ ਸਿਰਫ਼ ਉਹ ਆਪਣੇ ਆਪ ਨੂੰ ਸਾਬਤ ਕਰਨਗੇ ਕਿ ਇੰਗਲੈਂਡ ‘ਚ ਦੌੜਾਂ ਬਣਾ ਸਕਦੇ ਹਨ ਸਗੋਂ ਆਸਟਰੇਲੀਆ ਦਾ ਸਟੀਵ ਸਮਿੱਥ ਨੂੰ ਪਛਾੜ ਕੇ ਟੈਸਟ ਕ੍ਰਿਕਟ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਵੀ ਪਹੁੰਚ ਜਾਣਗੇ ਵਿਰਾਟ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਇਸ ਸਮੇਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਤੋਂ 26 ਅੰਕ ਪਿੱਛੇ ਹਨ।
ਸਮਿੱਥ ਦੇ ਅਜੇ 929 ਰੇਟਿੰਗ ਅੰਕ ਹਨ ਜਦੋਂਕਿ ਕੋਹਲੀ ਦੇ 903 ਅੰਕ ਹਨ ਸਮਿੱਥ ਫਿਲਹਾਲ ਗੇਂਦ ਛੇੜਖਾਨੀ ਦੇ ਮਾਮਲੇ ‘ਚ ਫਸਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ‘ਚੋਂ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ ਬਹਰਹਾਲ, ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਤੀਸਰੇ ਸਥਾਨ ‘ਤੇ ਕਾਬਜ਼ ਹਨ ਵੈਸੇ ਕੋਹਲੀ ਅਤੇ ਰੂਟ ਦੋਵਾਂ ਕੋਲ ਸਮਿੱਥ ਨੂੰ ਪਿੱਛੇ ਛੱਡਣ ਦਾ ਮੌਕਾ ਹੈ ਟੈਸਟ ਰੈਂਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ‘ਤੇ ਕਾਬਜ਼ ਹਨ ਕੇਐਲ ਰਾਹੁਲ ਅਤੇ ਅਜਿੰਕੇ ਰਹਾਣੇ ਕ੍ਰਮਵਾਰ 18ਵੇਂ ਅਤੇ 19ਵੇਂ ਸਥਾਨ ‘ਤੇ ਹਨ ਵੈਸੇ ਭਾਰਤੀ ਟੀਮ ਆਈਸੀਸੀ ਟੈਸਟ ਟੀਮ ਰੈਂਕਿੰਗ ‘ਚ ਚੋਟੀ ‘ਦੇ ਸਥਾਨ ‘ਤੇ ਕਾਬਜ਼ ਹੈ ਭਾਰਤੀ ਟੀਮ ਦੂਸਰੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਰੈਂਕਿੰਗ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜੇਕਰ ਇੰਗਲੈਂਡ ਹੱਥੋਂ ਉਸਨੂੰ 0-5 ਦੀ ਹਾਰ ਵੀ ਝੱਲਣੀ ਪਈ ਤਾਂ ਵੀ ਉਹ ਨੰਬਰ 1 ਤੋਂ ਨਹੀਂ ਖ਼ਿਸਕੇਗਾ।
ਅਫਗਾਨਿਸਤਾਨ ਸਰਕਾਰ ਈਦ ਮੌਕੇ ਸੰਘਰਸ਼ ਵਿਰਾਮ ਦਾ ਕਰ ਸਕਦੀ ਹੈ ਐਲਾਨ
ਸਰਕਾਰ ਈਦ ਮੌਕੇ ਵਿਰਾਮ ਨੂੰ ਦੁਹਰਾਉਣ ਦੀ ਗੱਲ ਤੇ ਵਿਚਾਰ ਕੀਤੀ | Government
ਕਾਬੁਲ, (ਏਜੰਸੀ)। ਅਫਗਾਨਿਸਤਾਨ ‘ਚ ਅਗਲੇ ਮਹੀਨੇ ਈਦ ਮੌਕੇ ‘ਤੇ (Government) ਰਾਸ਼ਟਰਪਤੀ ਅਸ਼ਰਫ ਗਨੀ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਸੰਘਰਸ਼ਵਿਰਾਮ ਦਾ ਐਲਾਨ ਕਰ ਸਕਦੇ ਹਨ। ਗਨੀ ਦੇ ਬੁਲਾਰੇ ਹਾਰੂਨ ਛਕਾਨਸੁਰੀ ਨੇ ਵਾਲ ਸਟਰੀਟ ਜਰਨਲ ‘ਚ ਛਪੀ ਇਕ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦੋ ਦੁਹਰਾਉਣ ਦੀ ਗੱਲ ‘ਤੇ ਵਿਚਾਰ ਕਰ ਰਹੀ ਹੈ। ਈਦ ਅਗਲੇ ਮਹੀਨੇ ਦੀ 22 ਤਕੀਕ ਨੂੰ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਰਕਾਰ 22 ਅਗਸਤ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਤਸਾਨ ਸਰਕਾਰ ਨੇ ਜੂਨ ਮਹੀਨੇ ‘ਚ ਈਦ ਮੌਕੇ ‘ਤੇ ਵੀ ਤਾਲਿਬਾਨ ਨਾਲ ਤਿੰਨ ਦਿਨ ਸੰਘਰਸ਼ ਵਿਰਾਮ ਦਾ ਐਲਾਨ ਕੀਤਾ ਸੀ ਅਤੇ ਇਸ ਦੌਰਾਨ ਤਾਲਿਬਾਨ ਦੇ ਅੱਤਵਾਦੀ ਰਾਜਧਾਨੀ ਕਾਬੁਲ ‘ਚ ਨਿਹੱਥੇ ਘੁੰਮ ਰਹੇ ਸਨ ਅਤੇ ਸੜਕਾਂ ‘ਤੇ ਸੁਰੱਖਿਆ ਬਲਾਂ ਨਾਲ ਸੇਲਫੀ ਲੈਣ ਦਾ ਅਨੰਦ  ਉਠਾ ਰਹੇ ਸਨ।
ਹਾਲਾਂਕਿ ਰਾਸ਼ਟਰਪਤੀ ਨੇ ਈਦ ਤੋਂ ਵੀ ਆਪਣੇ ਵੱਲੋਂ ਸੰਘਰਸ਼ ਵਿਰਾਮ ਨੁੰ ਅਗਲੇ ਦਸ ਦਿਨਾਂ ਤੱਕ ਵਧਾਉਣ ਅਤੇ ਤਾਲਿਬਾਨ ਖਿਲਾਫ ਕੋਈ ਵੀ ਅਭਿਆਨ ਨਾ ਚਲਾਉਣ ਦੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਸਨ ਪਰ ਤਾਲਿਬਾਨ ਨੇ ਇਸ ਪੇਸ਼ਕਸ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇ ਪੱਖ ਇੱਕ ਦੂਜੇ ਖਿਲਾਫ ਅਭਿਆਨ ਚਲਾਉਣ ਲੱਗੇ ਅਤੇ ਕਈ ਸਥਾਨਾਂ ‘ਤੇ ਕੀਤੇ ਗਏ ਤਾਲਿਬਾਨੀ ਆਤਮਘਾਤੀ ਹਮਲੇ ‘ਚ ਕਈ ਸੁਰੱਖਿਆ ਕਰਮਚਾਰੀ ਅਤੇ ਨਾਗਰਿਕਾਂ ਦੀ ਮੌਤ ਹੋ ਗਈ ਸੀ।
ਵਧ ਸਕਦੀਆਂ ਨੇ ਖੱਟੇ ਦੀਆਂ ਮੁਸ਼ਕਿਲਾਂ
ਖੱਟੇ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਖਲ | Khatta
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੱਤਰਕਾਰ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਨਾਮਜ਼ਦ ਤਿੰਨ ਵਿਅਕਤੀਆਂ ਨੇ ਹੁਣ ਹਾਈਕੋਰਟ ‘ਚ ਰਿਵਿਊ ਪਟੀਸ਼ਨ ਦਾਖਲ ਕਰਕੇ ਖੱਟੇ ਦੇ ਪਹਿਲੇ ਬਿਆਨ ਰਿਕਾਰਡ ਕਰਨ ਵਾਲੇ ਜਾਂਚ ਅਧਿਕਾਰੀ ਐੱਮ ਨਰਾਇਣਨ ਦੇ ਕਰਾਸ-ਐਗਜਾਮੀਨੇਸ਼ਨ ਦੀ ਮੰਗ ਕੀਤੀ ਹੈ ਜਸਟਿਸ ਦਇਆ ਚੌਧਰੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੀਬੀਆਈ ਨੂੰ 18 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਮਾਮਲੇ ‘ਚ ਨਾਮਜ਼ਦ ਇੰਦਰਸੈਨ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ ਸੀਨੀਅਰ ਐਡਵੋਕੇਟ ਜੇਐਸ ਬੇਦੀ ਰਾਹੀਂ ਦਾਖਲ ਪਟੀਸ਼ਨ ‘ਚ ਦੱਸਿਆ ਕਿ ਇਸ ਕਤਲ ਦੇ ਮਾਮਲੇ ‘ਚ ਖੱਟੇ ਨੇ 21 ਜੂਨ 2007 ਨੂੰ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਬੀਆਈ ਜਾਂਚ ਅਧਿਕਾਰੀ ਐਮ ਨਰਾਇਣਨ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ
ਉਸ ਤੋਂ ਬਾਅਦ ਫਰਵਰੀ ਤੇ ਮਾਰਚ 2012 ‘ਚ ਸੀਬੀਆਈ ਕੋਰਟ ‘ਚ ਵੀ ਉਸ ਨੇ ਮੁੱਦਈ ਧਿਰ ਖਿਲਾਫ਼ ਹੀ ਬਿਆਨ ਦਿੱਤੇ ਸਨ ਅਗਸਤ 2014 ਜਾਂਚ ਅਧਿਕਾਰੀ ਨੂੰ ਮੁੱਦਈ ਧਿਰ ਦੇ ਗਵਾਹ ਵਜੋਂ ਐਗਜ਼ਾਮੀਨ ਕੀਤਾ ਗਿਆ ਸੀ ਪਰ ਬੀਤੇ ਸਾਲ 25 ਅਗਸਤ 2017 ਤੋਂ ਬਾਅਦ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਦੁਬਾਰਾ ਆਪਣੇ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੇ ਨਵੇਂ ਸਿਰੇ ਤੋਂ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੂੰ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੀ ਇਜ਼ਾਜਤ ਦਿੱਤੀ ਗਈ ਤੇ ਉਸ ਨੇ  ਇਸ ਸਾਲ 25 ਮਈ ਨੂੰ ਨਵੇਂ ਸਿਰੇ ਤੋਂ ਆਪਣੇ ਬਿਆਨ ਦਰਜ ਕਰਵਾ ਦਿੱਤੇ।
ਸੀਬੀਆਈ ਦੇ ਸਾਬਕਾ ਅਧਿਕਾਰੀ ਐਮ ਨਰਾਇਣਨ ਦੇ ਕਰਾਸ ਐਗਜਾਮੀਨੇਸ਼ਨ ਦੀ ਮੰਗ ਕੀਤੀ | Khatta
ਪਟੀਸ਼ਨਰਾਂ ਦਾ ਕਹਿਣਾ ਹੈ ਕਿ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੌਰਾਨ ਖੱਟੇ ਨੇ ਕਈ ਨਵੀਂਆਂ ਗੱਲਾਂ ਦੱਸੀਆਂ ਹਨ ਤੇ ਪਟੀਸ਼ਨਰਾਂ ਖਿਲਾਫ਼ ਨਵੇਂ ਬਿਆਨ ਦਿੱਤੇ ਹਨ ਇਸ ਤੋਂ ਪਹਿਲਾਂ ਵੀ ਪਟੀਸ਼ਨਰਾਂ ਨੇ ਸੀਬੀਆਈ ਕੋਰਟ ਤੋਂ ਮੰਗ ਕੀਤੀ ਸੀ ਕਿ ਜਿਸ ਜਾਂਚ ਅਧਿਕਾਰੀ ਨੇ ਪਹਿਲਾਂ ਖੱਟੇ ਦੇ ਬਿਆਨ ਦਰਜ ਕਰਵਾਏ ਸਨ ਉਸ ਜਾਂਚ ਅਧਿਕਾਰੀ ਦੇ ਕਰਾਸ ਐਗਜਾਮੀਨੇਸ਼ਨ ਦੀ ਆਗਿਆ ਦਿੱਤੀ ਜਾਵੇ ਜੋ ਕਿ ਇਸ ਮਾਮਲੇ ‘ਚ ਨਿਆਂ ਪ੍ਰਕਿਰਿਆ ਲਈ ਬੇਹੱਦ ਜ਼ਰੂਰੀ ਹਨ ਸੀਬੀਆਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਹੁਣ ਇਸ ਮੰਗ ਨੂੰ ਲੈ ਕੇ ਤਿੰਨੇ ਨਾਮਜ਼ਦ ਵਿਅਕਤੀਆਂ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ, ਜਿਸ ‘ਤੇ ਅਦਾਲਤ ਨੇ ਸੁਣਵਾਈ ਕਰਦਿਆਂ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।
ਭਾਰਤ-ਇੰਗਲੈਂਡ ਇੱਕਰੋਜ਼ਾ ਲੜੀ : ਧੋਨੀ ਕੋਲ 10 ਹਜ਼ਾਰੀ, ਵਿਰਾਟ ਕੋਲ ਵੀਰੂ ਨੂੰ ਪਛਾੜਨ ਦਾ ਮੌਕਾ
300 ਕੈਚ ਦਾ ਵੀ ਬਣਾ ਸਕਦੇ  ਹਨ ਧੋਨੀ ਰਿਕਾਰਡ | India-England ODI Series
ਨਵੀਂ ਦਿੱਲੀ (ਏਜੰਸੀ)। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ  ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਹੈ ਧੋਨੀ ਦੇ ਖ਼ਾਤੇ ‘ਚ 10 ਸੈਂਕੜੇ ਅਤੇ 67 ਅਰਧ ਸੈਂਕੜੇ ਹਨ ਉਹ ਇਸ ਤੋਂ ਇਲਾਵਾ ਇੱਕ ਰੋਜ਼ਾ ਮੈਚਾਂ ‘ਚ 300 ਕੈਚਾਂ ਦਾ ਅੰਕੜਾ ਵੀ ਪੂਰਾ ਕਰ ਸਕਦੇ ਹਨ ਉਹ ਹੁਣ ਤੱਕ ਵਿਕਟਾਂ ਦੇ ਪਿੱਛੇ 297 ਕੈਚ ਲੈ ਚੁੱਕੇ ਹਨ।
ਇੱਕ ਰੋਜ਼ਾ ‘ਚ ਹੁਣ ਤੱਕ ਦੁਨੀਆਂ ਦੇ 11 ਖਿਡਾਰੀਆਂ ਨੇ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਅੱਵਲ ਹਨ ਭਾਰਤ ਵੱਲੋਂ ਸੌਰਵ ਗਾਂਗੁਲੀ(11363) ਅਤੇ ਰਾਹੁਲ ਦ੍ਰਵਿੜ (10889) ਦੇ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਭਾਰਤੀ ਬੱਲੇਬਾਜ਼ ਹਨ ਧੋਨੀ ਇਸ ਕਲੱਬ ‘ਚ ਸ਼ਾਮਲ ਹੋਣ ਵਾਲੇ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਜਾਣਗੇ।
ਵਿਰਾਟ ਕੋਲ ਟੈਸਟ, ਇੱਕ ਰੋਜ਼ਾ ਅਤੇ ਟਵੰਟੀ20 ਤਿੰਨੇ ਫਾਰਮੈਟਾਂ ਨੂੰ ਮਿਲਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ ਸਾਬਕਾ ਓਪਨਰ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡਣ ਦਾ ਮੌਕਾ ਰਹੇਗਾ ਵਿਰਾਟ ਤਿੰਨੇ ਫਾਰਮੈਟਾਂ ‘ਚ ਕੁੱਲ 17244 ਦੌੜਾਂ ਬਣਾ ਚੁੱਕੇ ਹਨ ਅਤੇ ਸਹਿਵਾਗ ਦੇ ਖ਼ਾਤੇ ‘ਚ 17 253 ਦੌੜਾਂ ਹਨ ਵਿਰਾਟ ਨੂੰ ਸਹਿਵਾਗ ਤੋਂ ਅੱਗੇ ਨਿਕਲਣ ਲਈ ਸਿਰਫ਼ 10 ਦੌੜਾਂ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਉਹ ਤਿੰਨੇ ਫਾਰਮੈਟਾਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ 20ਵੇਂ ਨੰਬਰ ‘ਤੇ ਪਹੁੰਚ ਜਾਣਗੇ। 29 ਸਾਲਾ ਵਿਰਾਟ 208 ਮੈਚਾਂ ‘ਚ 58.10 ਦੇ ਪ੍ਰਭਾਵਸ਼ਾਲੀ ਔਸਤ ਨਾਲ 9588 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਤੱਕ ਪਹੁੰਚਣ ਲਈ 402 ਦੌੜਾਂ ਦੀ ਜਰੂਰਤ ਹੈ ਜੋ ਕਿ ਇੱਕ ਮੁਸ਼ਕਲ ਚੁਣੌਤੀ ਹੈ ਪਰ ਵਿਰਾਟ ਅਜਿਹਾ ਕਰਨ ਦੇ ਸਮਰੱਥ ਹੈ।
ਇੱਕ ਰੋਜ਼ਾ ‘ਚ ਕੋਹਲੀ ਅੱਵਲ | India-England ODI Series
ਭਾਰਤੀ ਕਪਤਾਨ ਵਿਰਾਟ ਕੋਹਲੀ 909 ਰੇਟਿੰਗ ਅੰਕਾਂ ਨਾਲ ਇੱਕ ਰੋਜ਼ਾ ‘ਚ ਪਹਿਲੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਅਤੇ ਉਹ ਪਾਕਿਸਤਾਨ ਦੇ ਬਾਬਰ ਆਜ਼ਮ ਤੋਂ 96 ਅੰਕ ਅੱਗੇ ਹਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਇੰਗਲੈਂਡ ਵਿਰੁੱਧ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚਵਿਰਾਟ ਆਪਣੀ ਪੋਜ਼ੀਸ਼ਨ ਮਜ਼ਬੂਤ ਕਰਨ ਦੇ ਇਰਾਦੇ ਨਾਲ ਨਿੱਤਰਨਗੇ ਗੇਂਦਬਾਜ਼ੀ ‘ਚ ਨੰਬਰ ਇੱਕ ਗੇਂਦਬਾਜ਼ ਭਾਰਤ ਦੇ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਲੜੀ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਹੋਰ ਗੇਂਦਬਾਜ਼ਾਂ ਨੂੰ ਉਸ ਤੋਂ ਫ਼ਾਸਲਾ ਘੱਟ ਕਰਨ ਦਾ ਮੌਕਾ ਮਿਲੇਗਾ ਹਾਲਾਂਕਿ ਬੁਮਰਾਹ ਦਾ ਪਹਿਲਾ ਸਥਾਨ ਬਰਕਰਾਰ ਰਹੇਗਾ।
ਇੰਗਲੈਂਡ ਦਾ ਸਫ਼ਾਇਆ ਕੀਤਾ ਤਾਂ ਭਾਰਤ ਬਣੇਗਾ ਅੱਵਲ | India-England ODI Series
ਭਾਰਤ ਅਤੇ ਇੰਗਲੈਂਡ ਦਰਮਿਆਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਨੰਬਰ ਇੱਕ ਦਾ ਤਾਜ਼ ਦਾਅ ‘ਤੇ ਰਹੇਗਾ। ਭਾਰਤ ਜੇਕਰ ਇਸ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਇੰਗਲੈਂਡ ਨੂੰ ਨੰਬਰ ਇੱਕ ਤੋਂ ਹੇਠਾਂ ਕਰਕੇ ਅੱਵਲ ਸਥਾਨ ‘ਤੇ ਜਾ ਬੈਠੇਗਾ ਭਾਰਤ ਨੇ ਪਿਛਲੀ ਮਈ ਨੂੰ ਇੰਗਲੈਂਡ ਨੂੰ ਆਪਣਾ ਪਹਿਲਾ ਸਥਾਨ ਗੁਆਇਆ ਸੀ ਜੇਕਰ ਇੰਗਲੈਂਡ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਅੰਕ ਸੂਚੀ ‘ਚ 10 ਅੰਕਾਂ ਦਾ ਵਾਧਾ ਬਣਾ ਲਵੇਗਾ।
ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ।। ਪਿਛਲੇ ਸਾਲ ਤੱਕ ਰਾਸ਼ਟਰੀ ਪੁਰਸਕਾਰ ਲਈ ਸਰਕਾਰ ਖ਼ੁਦ ਅਧਿਆਪਕਾਂ ਦੀ ਐਂਟਰੀ ਕਰਦੀ ਸੀ। ਜਾਵਡੇਕਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰਿੰਸੀਪਲ ਵੀ ਖ਼ੁਦ ਨੂੰ ਨਾਮਜ਼ਦ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ 30 ਜੂਨ ਤੱਕ ਰਾਸ਼ਟਰੀ ਪੁਰਸਕਾਰ ਲਈ ਬੇਨਤੀ ਕਰ ਸਕਦੇ ਹਨ।। ਨਵੀਂ ਪ੍ਰਣਾਲੀ ਤਹਿਤ ਹਰ ਜ਼ਿਲ੍ਹੇ ਤੋਂ 3 ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਹਰ ਸੂਬੇ ‘ਚੋਂਂ 6 ਅਧਿਆਪਕ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਰਾਸ਼ਟਰੀ ਪੱਧਰ ‘ਤੇ ਇੱਕ ਆਜ਼ਾਦ ਫ਼ੈਸਲਾਕੁੰਨ ਮੰਡਲ ਰਾਸ਼ਟਰੀ ਪੁਰਸਕਾਰ ਲਈ 50 ਅਧਿਆਪਕਾਂ, ਪ੍ਰਿੰਸੀਪਲਾਂ ਦੀ ਚੋਣ ਕਰੇਗਾ।। ਐਂਟਰੀ ਭੇਜਣ ਦੌਰਾਨ ਅਧਿਆਪਕ ਆਪਣੇ ਕੰਮਾਂ ਦੀ ਵੀਡੀਓ ਵੀ ਅਪਲੋਡ ਕਰ ਸਕਦੇ ਹਨ।
ਜਾਵਡੇਕਰ ਮੁਤਾਬਕ ਰਾਸ਼ਟਰੀ ਫ਼ੈਸਲਾ ਕਮੇਟੀ ਰਾਸ਼ਟਰੀ ਪੁਰਸਕਾਰ ਲਈ ਚੰਗੇ ਅਧਿਆਪਕਾਂ ਦੀ ਚੋਣ ਸਿੱਖਿਆ ਪ੍ਰਣਾਲੀ ‘ਚ ਕ੍ਰਾਂਤੀਕਾਰੀ ਤਬਦੀਲੀ ਅਤੇ ਅਧਿਆਪਨ ਸ਼ੈਲੀ ਦੇ ਆਧਾਰ ‘ਤੇ ਕਰੇਗੀ। ਜ਼ਿਕਰਯੋਗ ਹੈ ਕਿ ਰਾਜਾਂ, ਕੇਂਦਰ ਸ਼ਾਸਤ ਸੂਬਿਆਂ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅਧਿਆਪਕ, ਕੇਂਦਰ ਸਰਕਾਰ ਦੇ ਸਕੂਲਾਂ ਭਾਵ ਕੇਂਦਰੀ ਵਿਦਿਆਲਾ, ਜਵਾਹਰ ਨਵੋਦਿਆ ਵਿਦਿਆਲਿਆ, ਤਿੱਬਤੀ ਲੋਕਾਂ ਦੇ ਕੇਂਦਰੀ ਵਿਦਿਆਲਿਆ, ਰੱਖਿਆ ਮੰਤਰਾਲੇ ਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੁਸਾਇਟੀ ਦੇ ਸਕੂਲ ਅਤੇ ਸੀਬੀਐਸਈ ਅਤੇ ਸੀਆਈਐਸਸੀਈ ਨਾਲ ਸਬੰਧਤ ਸਾਰੇ ਸਕੂਲਾਂ ਦੇ ਅਧਿਆਪਕ ਰਾਸ਼ਟਰ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ।। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਲਈ 15 ਤੋਂ 30 ਜੂਨ ਤੱਕ ਦਾ ਸਮਾਂ ਹੇ।