India Employment News - Sach Kahoon Punjabi

India Unemployment Rate: ਭਾਰਤ ’ਚ ਬੇਰੁਜ਼ਗਾਰੀ ਦਰ ਜੁਲਾਈ ’ਚ ਘੱਟ ਕੇ ਰਹੀ 5.1 ਫੀਸਦੀ
ਮੁੰਬਈ। ਭਾਰਤ ’ਚ 15 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੁਜ਼ਗਾਰੀ ਦਰ ਜੁਲਾਈ ’ਚ ਸਾਲ-ਦਰ-ਸਾਲ ਤੇ ਮਹੀਨਾ-ਦਰ-ਮਹੀਨਾ ਦੋਵਾਂ ਦੇ ਹਿਸਾਬ ਨਾਲ ਘਟ ਕੇ 5.1 ਫੀਸਦੀ ਹੋ ਗਈ। ਇਹ ਅੰਕੜਾ ਸੋਮਵਾਰ ਨੂੰ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਜੁਲਾਈ 2026 ’ਚ ਮਰਦਾਂ ਤੇ ਔਰਤਾਂ ਦੋਵਾਂ ਲਈ ਬੇਰੁਜ਼ਗਾਰੀ ਦਰ ’ਚ ਗਿਰਾਵਟ ਆਈ ਹੈ, ਜੋ ਦੋਵਾਂ ਸਮੂਹਾਂ ਲਈ ਰੁਜ਼ਗਾਰ ਦੀਆਂ ਸਥਿਤੀਆਂ ’ਚ ਸੁਧਾਰ ਦਰਸ਼ਾਉਂਦਾ ਹੈ। ਪੇਂਡੂ ਖੇਤਰਾਂ ’ਚ, ਜੁਲਾਈ 2026 ’ਚ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਘਟ ਕੇ 4.5 ਫੀਸਦੀ ਹੋ ਗਈ ਹੈ ਜੋ ਪਿਛਲੇ ਮਹੀਨੇ 5 ਪ੍ਰਤੀਸ਼ਤ ਸੀ। ਇਸ ਦੌਰਾਨ, ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦਰ ਲਗਭਗ 6.7 ਫੀਸਦੀ ’ਤੇ ਸਥਿਰ ਰਹੀ, ਜੋ ਕਿ ਜੁਲਾਈ 2025 ’ਚ 6.6 ਪ੍ਰਤੀਸ਼ਤ ਸੀ। ਜੁਲਾਈ 2025 ਮੁਕਾਬਲੇ, ਜੁਲਾਈ 2026 ’ਚ ਸਮੁੱਚੀ ਬੇਰੁਜ਼ਗਾਰੀ ਦਰ ਤੇ ਪੇਂਡੂ ਬੇਰੁਜ਼ਗਾਰੀ ਦਰ ਮੋਟੇ ਤੌਰ ’ਤੇ ਸਥਿਰ ਰਹੀ, ਜਦੋਂ ਕਿ ਸ਼ਹਿਰੀ ਬੇਰੁਜ਼ਗਾਰੀ ਦਰ ਜੁਲਾਈ 2025 ’ਚ 7.2 ਫੀਸਦੀ ਤੋਂ 0.5 ਫੀਸਦੀ ਅੰਕ ਘੱਟ ਕੇ ਜੁਲਾਈ 2026 ’ਚ 6.7 ਫੀਸਦੀ ਹੋ ਗਈ।

15 ਸਾਲ ਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਲਈ ਸਮੁੱਚੀ ਕਿਰਤ ਸ਼ਕਤੀ ਭਾਗੀਦਾਰੀ ਦਰ ਜੁਲਾਈ 2026 ’ਚ ਵੱਧ ਕੇ 55.4 ਫੀਸਦੀ ਹੋ ਗਈ ਹੈ, ਜੋ ਜੂਨ 2026 ’ਚ 54.4 ਪ੍ਰਤੀਸ਼ਤ ਸੀ। ਪੇਂਡੂ ਖੇਤਰਾਂ ’ਚ (15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਲਈ) ਪਿਛਲੇ ਮਹੀਨੇ ਨਾਲੋਂ 1.4 ਪ੍ਰਤੀਸ਼ਤ ਵਧ ਕੇ ਜੁਲਾਈ 2026 ਵਿੱਚ 58 ਪ੍ਰਤੀਸ਼ਤ ਹੋ ਗਿਆ। ਸ਼ਹਿਰੀ ਖੇਤਰਾਂ ’ਚ ਜੂਨ 2026 ’ਚ 50.1 ਪ੍ਰਤੀਸ਼ਤ ਤੋਂ ਵੱਧ ਕੇ 50.4 ਪ੍ਰਤੀਸ਼ਤ ਹੋ ਗਿਆ। 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਐਲਐਫਪੀਆਰ ਜੁਲਾਈ 2026 ’ਚ ਇਹ ਵੱਧ ਕੇ 34.4 ਪ੍ਰਤੀਸ਼ਤ ਹੋ ਗਿਆ, ਜੋ ਕਿ ਪਿਛਲੇ ਮਹੀਨੇ ਨਾਲੋਂ 1.7 ਪ੍ਰਤੀਸ਼ਤ ਵੱਧ ਹੈ। ਜੂਨ ’ਚ, ਇਹ ਅੰਕੜਾ 32.7 ਫੀਸਦੀ ਸੀ। India Employment News

ਇਹ ਵੀ ਪੜ੍ਹੋ : “ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

ਅੰਕੜਿਆਂ ਅਨੁਸਾਰ, 15 ਸਾਲ ਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਲਈ ਕੁੱਲ ਕੰਮਕਾਜੀ ਆਬਾਦੀ ਅਨੁਪਾਤ ਜੁਲਾਈ 2026 ’ਚ ਵਧ ਕੇ 52.5 ਫੀਸਦੀ ਹੋ ਗਿਆ। ਫਰਵਰੀ 2026 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡਬਲਯੂਪੀਅਰ ’ਚ ਵਾਧਾ ਹੋਇਆ ਹੈ। ਪਹਿਲਾਂ, ਜੂਨ 2026 ’ਚ ਡਬਲਯੂਪੀਆਰ 51.4 ੍ਰਫੀਸਦੀ ਸੀ। ਪੇਂਡੂ ਖੇਤਰਾਂ ’ਚ, 15 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਡਬਲਯੂਪੀਆਰ ਜੁਲਾਈ ’ਚ 55.4 ਫੀਸਦੀ ਸੀ। ਇਹ ਜੂਨ 2026 ਮੁਕਾਬਲੇ 1.6 ਫੀਸਦੀ ਤੇ ਜੁਲਾਈ 2026 ਮੁਕਾਬਲੇ ਇੱਕ ਪ੍ਰਤੀਸ਼ਤ ਦਾ ਵਾਧਾ ਦਰਸ਼ਾਉਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੇਂਡੂ ਔਰਤਾਂ ਲਈ ਡਬਲਿਊਪੀਆਰ ਜੂਨ 2026 ’ਚ 34.7 ਫੀਸਦੀ ਤੋਂ 2.5 ਫੀਸਦੀ ਅੰਕ ਵਧ ਕੇ ਜੁਲਾਈ 2026 ’ਚ 37.2 ਫੀਸਦੀ ਹੋ ਗਿਆ, ਤੇ ਸ਼ਹਿਰੀ ਔਰਤਾਂ ਲਈ ਡਬਲਿਊਪੀਆਰ ਇਸੇ ਸਮੇਂ ਦੌਰਾਨ 22.7 ਫੀਸਦੀ ਤੋਂ ਵਧ ਕੇ 23.1 ਫੀਸਦੀ ਹੋ ਗਿਆ। ਇਸ ਦੌਰਾਨ, ਸ਼ਹਿਰੀ ਖੇਤਰਾਂ ’ਚ ਡਬਲਿਊਪੀਆਰ 46.8 ਪ੍ਰਤੀਸ਼ਤ ਤੋਂ ਮਾਮੂਲੀ ਤੌਰ ’ਤੇ ਵਧ ਕੇ 47.0 ਪ੍ਰਤੀਸ਼ਤ ਹੋ ਗਿਆ। India Employment News