Nature Campaign - Sach Kahoon Punjabi

Tree Plantation: ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ’ਤੇ ਧਰਤੀ ਨੂੰ ਹਰਿਆਲੀ ਦਾ ਤੋਹਫਾ
Tree Plantation: (ਸੱਚ ਕਹੂੰ ਨਿਊਜ਼) ਸਰਸਾ। ਕਰੋੜਾਂ ਸ਼ਰਧਾਲੂਆਂ ਦੇ ਪ੍ਰੇਰਨਾ ਸਰੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਾਧ-ਸੰਗਤ ਨੇ ਇਸ ਵਾਰ ਵੀ ਵਿਲੱਖਣ ਅੰਦਾਜ ’ਚ ਮਨਾਇਆ। ਖੁਸ਼ੀਆਂ ਮਨਾਉਣ ਦੇ ਨਾਲ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਗਿਆ। ਪਿੰਡਾਂ, ਸ਼ਹਿਰਾਂ, ਖੇਤਾਂ ਅਤੇ ਜਨਤਕ ਸਥਾਨਾਂ ’ਤੇ ਕਰੋੜਾਂ ਛਾਂਦਰ, ਫਲਦਾਰ ਅਤੇ ਔਸ਼ਧੀ ਵਾਲੇ ਬੂਟੇ ਲਾਏ ਗਏ ਬੂਟੇ ਲਾਉਣ ਦੇ ਨਾਲ ਉਨ੍ਹਾਂ ਨੇ ਰੁੱਖ ਬਣਨ ਤੱਕ ਸੰਭਾਲਣ ਦਾ ਸੰਕਲਪ ਲੈ ਕੇ ਸਾਧ-ਸੰਗਤ ਨੇ ਆਸਥਾ ਦੇ ਨਾਲ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ।

ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 8 ਵਜੇ ਵੱਖ-ਵੱਖ ਸਥਾਨਾਂ ’ਤੇ ਅਰਦਾਸ ਦਾ ਸ਼ਬਦ ਬੋਲ ਕੇ ਅਤੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਾਉਣ ਦੇ ਨਾਲ ਹੋਈ। ਇਸ ਤੋਂ ਬਾਅਦ ਦਿਨ ਭਰ ਸਾਧ-ਸੰਗਤ ਬੂਟੇ ਲਾਉਣ ’ਚ ਜੁਟੀ ਰਹੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਆਸਟਰੇਲੀਆ, ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਸਾਇਪ੍ਰਸ ਸਮੇਤ ਕਈ ਦੇਸ਼ਾਂ ’ਚ ਬੂਟੇ ਲਾਓ ਮੁਹਿੰਮ ਚਲਾਈ ਗਈ ਇਸ ਦੌਰਾਨ ਡੇਰਾ ਸੱਚਾ ਸੌਦਾ ਨਾਲ ਜੁੜੇ ਪਰਿਵਾਰਾਂ ਦੇ ਮੈਂਬਰਾਂ ਨੇ ਜਨਤਕ ਸਥਾਨਾਂ, ਖੇਤਾਂ, ਅਦਾਰਿਆਂ ਦੇ ਬਾਹਰ ਅਤੇ ਹੋਰ ਵਰਤੋਯੋਗ ਥਾਵਾਂ ’ਤੇ ਬੂਟੇ ਲਾਏ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਨੇ ਬੂਟੇ ਲਾਏ ਇੱਥੇ ਅਨਾਰ, ਆਂਵਲਾ, ਡੇਜ਼ੀ ਅਤੇ ਕਿੰਨੂ ਦੀਆਂ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ ਗਈ

ਹੁਣ ਤੱਕ 35 ਕਰੋੜ ਤੋਂ ਵੱਧ ਬੂਟੇ ਲਾਏ

ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ’ਚ 35 ਕਰੋੜ 7 ਲੱਖ 92 ਹਜ਼ਾਰ ਤੋਂ ਵੱਧ ਬੂਟੇ ਲਾ ਚੁੱਕੀ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਬੂਟੇ ਹੁਣ ਰੁੱਖ ਦਾ ਰੂਪ ਲੈ ਚੁੱਕੇ ਹਨ। ਬੂਟੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਰਿਕਾਰਡ ਦਰਜ ਹਨ ਇਨ੍ਹਾਂ ’ਚ 15 ਅਗਸਤ 2009 ਨੂੰ ਸਿਰਫ਼ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ ਲਾਉਣ ਦਾ ਰਿਕਾਰਡ ਹੈ। ਸਾਧ-ਸੰਗਤ ਬੂਟੇ ਲਾਉਣ ਨੂੰ ਸਿਰਫ਼ ਮੁਹਿੰਮ ਤੱਕ ਸੀਮਤ ਰੱਖਣ ਦੀ ਬਜਾਇ ਲਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਵੀ ਕਰਦੀ ਹੈ। ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਪਰਿਵਾਰਕ ਮੈਂਬਰਾਂ ਦੀ ਯਾਦ ਆਦਿ ਮੌਕਿਆਂ ’ਤੇ ਵੀ ਸਾਧ-ਸੰਗਤ ਬੂਟੇ ਲਾ ਕੇ ਵਾਤਾਵਰਨ ਸੁਰੱਖਿਆ ’ਚ ਬਹੁਮੁੱਲ ਯੋਗਦਾਨ ਦੇ ਰਹੀ ਹੈ।

ਵਰਤਮਾਨ ਸਮੇਂ ’ਚ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਧਰਤੀ ’ਤੇ ਸਾਫ-ਸੁਥਰਾ ਵਾਤਾਵਰਨ ਰਹੇ ਅਤੇ ਧਰਤੀ ਸਵਰਗ ਤੋਂ ਵਧ ਕੇ ਬਣ ਜਾਵੇ ਗਲੋਬਲ ਵਾਰਮਿੰਗ, ਸੋਕਾ, ਹੜ੍ਹ ਇਹ ਸਭ ਰੁੱਖ-ਬੂਟੇ ਦੀ ਅਨ੍ਹੇਵਾਹ ਕਟਾਈ ਦਾ ਹੀ ਨਤੀਜਾ ਹੈ। ਅਗਸਤ ਮਹੀਨੇ ’ਚ ਸਾਧ-ਸੰਗਤ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਖੁਸ਼ੀਆਂ ਮਨਾਉਂਦੀ ਹੈ। ਸਾਧ-ਸੰਗਤ ਬੂਟੇ ਲਾਉਂਦੀ ਹੈ ਅਤੇ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਬੂਟੇ ਲਾਉਣ ’ਚ ਵਿਸ਼ਵ ਰਿਕਾਰਡ

15 ਅਗਸਤ, 2009 : ਅੱਠ ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ

15 ਅਗਸਤ, 2009 : ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਬੂਟੇ

15 ਅਗਸਤ, 2011 : ਇੱਕ ਘੰਟੇ ’ਚ 19 ਲੱਖ 45 ਹਜ਼ਾਰ 535 ਬੂਟੇ