Free AI Courses - Sach Kahoon Punjabi

Prabhjot AI Education: 13 ਸਾਲ ਦੀ ਉਮਰ ’ਚ ਮਿਸ਼ਨ ਸ਼ੁਰੂ, ਅੱਜ ਹਜ਼ਾਰਾਂ ਨੌਜਵਾਨਾਂ ਨੂੰ ਮੁਫ਼ਤ AI ਸਿਖਾ ਰਿਹਾ ਪ੍ਰਭਜੋਤ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਕੋਵਿਡ-19 ਲਾਕਡਾਊਨ ਨੇ ਜਿੱਥੇ ਕਰੋੜਾਂ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕੀਤਾ, ਉੱਥੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਾਸੀ ਪ੍ਰਭਜੋਤ ਸਿੰਘ ਨੇ ਇਸ ਸੰਕਟ ਨੂੰ ਮੌਕੇ ’ਚ ਬਦਲ ਦਿੱਤਾ। ਮਹਿਜ਼ 13 ਸਾਲ ਦੀ ਉਮਰ ’ਚ ਸੀਮਤ ਸਾਧਨਾਂ ਬਾਵਜੂਦ ਆਨਲਾਈਨ ਸਿੱਖਣਾ ਸ਼ੁਰੂ ਕਰਨ ਵਾਲੇ ਪ੍ਰਭਜੋਤ ਅੱਜ ‘ਬ੍ਰਿਲੀਅੰਟ ਪੀ’ ਨਾਮਕ ਮੁਫ਼ਤ ਸਿੱਖਿਆ ਪਹਿਲਕਦਮੀ ਦੇ ਸੰਸਥਾਪਕ ਹਨ। ਇਹ ਮੰਚ ਦੇਸ਼-ਵਿਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਪ੍ਰੋਗਰਾਮਿੰਗ, ਗ੍ਰਾਫਿਕ ਡਿਜ਼ਾਈਨਿੰਗ, ਵੀਡੀਓ ਐਡਿਟਿੰਗ, ਵੈੱਬਸਾਈਟ ਡਿਵੈਲਪਮੈਂਟ ਤੇ ਹੋਰ ਰੋਜ਼ਗਾਰਮੁਖੀ ਡਿਜੀਟਲ ਹੁਨਰ ਮੁਫ਼ਤ ਸਿਖਾ ਰਿਹਾ ਹੈ। ਇਸ ਸਮੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਬੀਟੈਕ ਦੀ ਪੜ੍ਹਾਈ ਕਰ ਰਹੇ ਪ੍ਰਭਜੋਤ ਸਿੰਘ ਦੀ ਕਹਾਣੀ ਸੰਘਰਸ਼, ਦ੍ਰਿੜ੍ਹ ਇਰਾਦੇ ਤੇ ਸਮਾਜਿਕ ਸਰੋਕਾਰ ਦੀ ਪ੍ਰੇਰਣਾਦਾਇਕ ਮਿਸਾਲ ਹੈ।

ਬਚਪਨ ’ਚ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਮਾਮਾ-ਮਾਮੀ ਨੇ ਕੀਤਾ। ਕੋਵਿਡ ਕਾਲ ਦੌਰਾਨ ਜਦੋਂ ਉਨ੍ਹਾਂ ਕੋਲ ਆਪਣਾ ਮੋਬਾਈਲ ਫੋਨ ਜਾਂ ਲੈਪਟਾਪ ਤੱਕ ਨਹੀਂ ਸੀ, ਉਸ ਸਮੇਂ ਵੀ ਸਿੱਖਣ ਦਾ ਜਜ਼ਬਾ ਘੱਟ ਨਹੀਂ ਹੋਇਆ। ਸੁਕੀਰਤ ਟਰੱਸਟ ਤੇ ਐਜੂਕੇਟ ਪੰਜਾਬ ਪ੍ਰਾਜੈਕਟ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਪਹਿਲਾਂ ਮੋਬਾਈਲ ਤੇ ਬਾਅਦ ’ਚ ਲੈਪਟਾਪ ਮਿਲਿਆ। ਇਸੇ ਦੌਰਾਨ ਉਨ੍ਹਾਂ ਨੇ ਸੰਕਲਪ ਲਿਆ ਕਿ ਜੋ ਗਿਆਨ ਉਨ੍ਹਾਂ ਨੂੰ ਮਿਲਿਆ ਹੈ, ਉਹ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਤੱਕ ਮੁਫ਼ਤ ਪਹੁੰਚਾਉਣਗੇ। ਪ੍ਰਭਜੋਤ ਦੱਸਦੇ ਹਨ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹਜ਼ਾਰਾਂ ਵਿਦਿਆਰਥੀ ਸਿਰਫ਼ ਸਾਧਨਾਂ ਦੀ ਘਾਟ ਕਾਰਨ ਆਨਲਾਈਨ ਸਿੱਖਿਆ ਤੋਂ ਵਾਂਝੇ ਰਹਿ ਗਏ। ਜ਼ਿਆਦਾਤਰ ਪਲੇਟਫਾਰਮ ਮਹਿੰਗੇ ਸਨ ਤੇ ਪੇਂਡੂ ਪਰਿਵਾਰ ਉਨ੍ਹਾਂ ਦੀ ਫੀਸ ਭਰਨ ਦੇ ਸਮਰੱਥ ਨਹੀਂ ਸਨ। ਇਸੇ ਸੋਚ ਤੋਂ ਸਾਲ 2020 ’ਚ ‘ਬ੍ਰਿਲੀਅੰਟ’ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦੇਸ਼ ਸਿੱਖਿਆ ਨੂੰ ਹਰ ਕਿਸੇ ਲਈ ਆਸਾਨ ਅਤੇ ਪਹੁੰਚਯੋਗ ਬਣਾਉਣਾ ਸੀ। Prabhjot AI Education

ਅੱਜ ‘ਬ੍ਰਿਲੀਅੰਟ ਪੀ’ ਸਿਰਫ਼ ਇੱਕ ਆਨਲਾਈਨ ਲਰਨਿੰਗ ਪਲੇਟਫਾਰਮ ਨਹੀਂ, ਸਗੋਂ ਵਾਲੰਟੀਅਰਾਂ ਤੇ ਵਿਦਿਆਰਥੀਆਂ ਦਾ ਇੱਕ ਸਰਗਰਮ ਸਿੱਖਿਆ ਭਾਈਚਾਰਾ ਬਣ ਚੁੱਕਾ ਹੈ। ਇੱਥੇ ਪਾਇਥਨ, ਜਾਵਾ, ਏਆਈ, ਗ੍ਰਾਫਿਕ ਡਿਜ਼ਾਈਨਿੰਗ, ਵੀਡੀਓ ਐਡਿਟਿੰਗ, ਗੂਗਲ ਵਰਕਸਪੇਸ, ਫਰੈਂਚ ਸਮੇਤ ਕਈ ਵਿਸ਼ਿਆਂ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਸਿਰਫ਼ ਸਿਖਲਾਈ ਹੀ ਨਹੀਂ, ਸਗੋਂ ਲਾਈਵ ਮੈਂਟਰਸ਼ਿਪ, ਪ੍ਰਾਜੈਕਟ ਆਧਾਰਿਤ ਸਿੱਖਿਆ, ਮੁਕਾਬਲੇ, ਇੰਟਰਨਸ਼ਿਪ ਤੇ ਕਰੀਅਰ ਮਾਰਗਦਰਸ਼ਨ ਦੇ ਮੌਕੇ ਵੀ ਦਿੱਤੇ ਜਾਂਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਪੂਰੀ ਪਹਿਲਕਦਮੀ ਨਾਲ ਜੁੜੇ ਮੈਂਟਰ ਤੇ ਟੀਮ ਮੈਂਬਰ ਵਾਲੰਟੀਅਰ ਵਜੋਂ ਸੇਵਾ ਕਰ ਰਹੇ ਹਨ ਤੇ ਕਿਸੇ ਕਿਸਮ ਦੀ ਫੀਸ ਨਹੀਂ ਲਈ ਜਾਂਦੀ। ਪ੍ਰਭਜੋਤ ਅਨੁਸਾਰ ਉਨ੍ਹਾਂ ਦਾ ਟੀਚਾ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ‘ਬ੍ਰਿਲੀਅੰਟ ਪੀ’ ਨਾਲ ਜੁੜ ਕੇ ਹੁਣ ਤੱਕ 1,000 ਤੋਂ ਵੱਧ ਨੌਜਵਾਨ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਨੇ ਫ੍ਰੀਲਾਂਸਿੰਗ ਸ਼ੁਰੂ ਕੀਤੀ, ਕੁਝ ਨੇ ਆਪਣੇ ਸਟਾਰਟਅੱਪ ਸਥਾਪਿਤ ਕੀਤੇ, ਜਦਕਿ ਕਈ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲੇ ਹਨ।

ਇਹ ਵੀ ਪੜ੍ਹੋ : Faridkot News: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫ਼ਰੀਦਕੋਟ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਤਿੰਨਾਂ ਸ਼ਹਿਰਾਂ ’ਚ ਫਲੈਗ ਮਾਰਚ

ਇਹ ਉਪਲਬਧੀਆਂ ਹੀ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਲੇਟਫਾਰਮ ਤੋਂ ਸਿੱਖਿਆ ਹਾਸਲ ਕਰਕੇ ਕਈ ਨੌਜਵਾਨ ਡਿਜ਼ਾਈਨਿੰਗ ਦੇ ਖੇਤਰ ਵਿੱਚ ਆਪਣਾ ਰੋਜ਼ਗਾਰ ਸਥਾਪਿਤ ਕਰ ਚੁੱਕੇ ਹਨ। ਪ੍ਰਭਜੋਤ ਨੇ ਦੱਸਿਆ ਕਿ ਭਵਿੱਖ ਵਿੱਚ ‘ਬ੍ਰਿਲੀਅੰਟ ਪੀ’ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਫਲਾਈਨ ਲਰਨਿੰਗ ਦੀ ਸਹੂਲਤ ਵਾਲੀ ਮੋਬਾਈਲ ਐਪ, ਖੇਤਰੀ ਭਾਸ਼ਾਵਾਂ ’ਚ ਸਿੱਖਿਆ ਸਮੱਗਰੀ, ਤਜਰਬੇਕਾਰ ਮੈਂਟਰਾਂ ਦਾ ਵੱਡਾ ਨੈੱਟਵਰਕ ਤੇ ਪੇਂਡੂ ਤੇ ਵੰਚਿਤ ਭਾਈਚਾਰਿਆਂ ਤੱਕ ਸਿੱਖਿਆ ਪਹੁੰਚਾਉਣ ਦੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ। ਪ੍ਰਭਜੋਤ ਦਾ ਮੰਨਣਾ ਹੈ ਕਿ ਤਕਨਾਲੋਜੀ ਉਦੋਂ ਹੀ ਸਾਰਥਕ ਹੈ, ਜਦੋਂ ਇਸ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਦਾ ਸੰਦੇਸ਼ ਹੈ ਕਿ ‘ਛੋਟੀ ਸ਼ੁਰੂਆਤ ਕਰਨ ਤੋਂ ਕਦੇ ਨਾ ਡਰੋ। ਜੇ ਸਿੱਖਣ ਤੇ ਦੂਜਿਆਂ ਨੂੰ ਅੱਗੇ ਵਧਾਉਣ ਦਾ ਜਜ਼ਬਾ ਹੋਵੇ ਤਾਂ ਸੀਮਤ ਸਾਧਨ ਵੀ ਵੱਡੀ ਸਫਲਤਾ ਦਾ ਰਸਤਾ ਬਣ ਸਕਦੇ ਹਨ।” ਇੱਕ ਛੋਟੇ ਸ਼ਹਿਰ ਦੇ ਕਿਸ਼ੋਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਮਿਸ਼ਨ ਅੱਜ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਚੁੱਕਾ ਹੈ। ਪ੍ਰਭਜੋਤ ਸਿੰਘ ਦੀ ਕਹਾਣੀ ਸਾਬਤ ਕਰਦੀ ਹੈ ਕਿ ਉਮਰ ਨਹੀਂ, ਸਗੋਂ ਸੋਚ, ਹੌਸਲਾ ਤੇ ਸਮਰਪਣ ਹੀ ਅਸਲ ਅਗਵਾਈ ਦੀ ਪਛਾਣ ਹੁੰਦੇ ਹਨ।