Independence Day 2026 - Sach Kahoon Punjabi

Independence Day 2026: ਆਜ਼ਾਦੀ ਦਿਵਸ ਮੌਕੇ ਬੀਡੀਪੀਓ ਦਫ਼ਤਰ ਦੇ ਸੁਪਰਡੈਂਟ ਮਨਪ੍ਰੀਤ ਸਿੰਘ ਸਨਮਾਨਿਤ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। 15 ਅਗਸਤ 2026 ਨੂੰ ਸੁਤੰਤਰਤਾ ਦਿਵਸ ਮੌਕੇ ਫ਼ਰੀਦਕੋਟ ਦੇ ਬੀਡੀਪੀਓ ਦਫ਼ਤਰ ਵਿਖੇ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਮਨਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ, ਸਮਰਪਿਤ ਤੇ ਇਮਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਸੁਤੰਤਰਤਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਤੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਮਨਪ੍ਰੀਤ ਸਿੰਘ ਨੂੰ ਸਨਮਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਆਪਣੀ ਡਿਊਟੀ ਪ੍ਰਤੀ ਦਿਖਾਈ ਜਾ ਰਹੀ ਮਿਹਨਤ, ਲਗਨ ਅਤੇ ਨਿਸ਼ਠਾ ਦਾ ਪ੍ਰਤੀਕ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਹੋਰ ਵੀ ਬਿਹਤਰ ਢੰਗ ਨਾਲ ਨਿਭਾਉਣ ਲਈ ਪ੍ਰੇਰਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ’ਚ ਵੀ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ, ਮਿਹਨਤ ਤੇ ਸਮਰਪਣ ਨਾਲ ਨਿਭਾਉਂਦੇ ਰਹਿਣਗੇ। ਇਸ ਮੌਕੇ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਮਨਪ੍ਰੀਤ ਸਿੰਘ ਨੂੰ ਸਨਮਾਨ ਮਿਲਣ ’ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। Independence Day 2026

ਇਹ ਵੀ ਪੜ੍ਹੋ : Holiday: ਛੁੱਟੀ ਦਾ ਐਲਾਨ, ਇਸ ਦਿਨ ਇਸ ਜ਼ਿਲ੍ਹੇ ਦੇ ਸਕੂਲ, ਕਾਲਜ ਤੇ ਅਦਾਰੇ ਰਹਿਣਗੇ ਬੰਦ

Independence Day: ਆਜ਼ਾਦੀ ਦਾ 79ਵਾਂ ਜਾਂ 80ਵਾਂ ਸਾਲ... ਇਸ ਵਾਰ ਕਿੰਨ੍ਹਵਾਂ ਅਜ਼ਾਦੀ ਦਿਹਾੜਾ ਮਨਾ ਰਿਹੈ ਦੇਸ਼? ਦੂਰ ਕਰੋ ਦਿਮਾਗ ਦੀ ਉਲਝਣ
Independence Day: ਹਰ ਸਾਲ 15 ਅਗਸਤ ਨੂੰ ਭਾਰਤ ਇੱਕ ਨਵੇਂ ਉਤਸ਼ਾਹ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ। ਲਾਲ ਕਿਲੇ ਤੋਂ ਲੈ ਕੇ ਪਿੰਡ ਦੀ ਸੱਥ ਤੱਕ, ਤਿਰੰਗੇ ਦਾ ਮਾਣ ਤੇ ਗੌਰਵ ਆਪਣੀ ਪੂਰੀ ਆਭਾ ਨਾਲ ਲਹਿਰਾਉਂਦਾ ਹੈ। ਇਹ ਦਿਨ ਸਿਰਫ ਇੱਕ ਕੌਮੀ ਤਿਉਹਾਰ ਨਹੀਂ, ਸਗੋਂ ਉਨ੍ਹਾਂ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਸਾਨੂੰ ਇਹ ਅਨਮੋਲ ਆਜ਼ਾਦੀ ਦਿਵਾਈ।

ਜਿਵੇਂ-ਜਿਵੇਂ ਸਾਲ ਬੀਤਦੇ ਹਨ, ਇੱਕ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਉਲਝਣ ਪੈਦਾ ਕਰ ਦਿੰਦਾ ਹੈ ਕਿ ਇਸ ਵਾਰ ਅਸੀਂ ਕਿਹੜਾ ਆਜ਼ਾਦੀ ਦਿਵਸ ਮਨਾ ਰਹੇ ਹਾਂ ? ਆਓ, ਅਸੀਂ ਤੁਹਾਨੂੰ ਆਸਾਨ ਭਾਸ਼ਾ ’ਚ ਇਸ ਸਵਾਲ ਦਾ ਸਹੀ ਜਵਾਬ ਦਿੰਦੇ ਹਾਂ।

ਤੁਹਾਡੇ ਦਿਮਾਗ ਦੀ ਸਭ ਤੋਂ ਵੱਡੀ ਉਲਝਣ

ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਹਨ ਕਿ ਉਹ ਮੌਜ਼ੂਦਾ ਸਾਲ (2026) ’ਚੋਂ 1947 ਨੂੰ ਘਟਾ ਕੇ ਸਿੱਧਾ ਆਜ਼ਾਦੀ ਦਿਵਸ ਦੀ ਗਿਣਤੀ ਕੱਢ ਲੈਂਦੇ ਹਨ। ਇਸ ਗਣਨਾ ਅਨੁਸਾਰ, 2026 - 1947 = 79 ਹੁੰਦਾ ਹੈ, ਅਤੇ ਉਹ ਇਸ ਨੂੰ 79ਵਾਂ ਆਜ਼ਾਦੀ ਦਿਵਸ ਸਮਝ ਲੈਂਦੇ ਹਨ, ਪਰ ਇਹ ਤਰੀਕਾ ਸਹੀ ਨਹੀਂ ਹੈ।

ਜੀ ਹਾਂ, ਕਿਸੇ ਵੀ ਵਰ੍ਹੇਗੰਢ ਜਾਂ ਦਿਵਸ ਦੀ ਗਿਣਤੀ ਉਸ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੁੰਦੀ ਹੈ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਇਸੇ ਦਿਨ ਅਸੀਂ ਆਪਣਾ ਪਹਿਲਾ ਆਜ਼ਾਦੀ ਦਿਵਸ ਮਨਾਇਆ। ਇਹ ਸਾਡੀ ਆਜ਼ਾਦੀ ਦੀ ਸ਼ੁਰੂਆਤ ਸੀ, ਪਹਿਲਾ ਕਦਮ ਸੀ।

ਇਸ ਦੇ ਬਿਲਕੁਲ ਇੱਕ ਸਾਲ ਬਾਅਦ, 15 ਅਗਸਤ 1948 ਨੂੰ ਅਸੀਂ ਦੂਜਾ ਆਜ਼ਾਦੀ ਦਿਵਸ ਮਨਾਇਆ। ਇਸ ਦਿਨ ਸਾਡੀ ਆਜ਼ਾਦੀ ਨੂੰ ਇੱਕ ਸਾਲ ਪੂਰਾ ਹੋ ਚੁੱਕਾ ਸੀ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਲ 2025 ’ਚ ਦੇਸ਼ ਨੇ ਆਜ਼ਾਦੀ ਦੇ 78 ਸਾਲ ਪੂਰੇ ਹੋਣ ’ਤੇ 79ਵਾਂ ਆਜ਼ਾਦੀ ਦਿਵਸ ਮਨਾਇਆ ਸੀ।

79ਵਾਂ ਜਾਂ 80ਵਾਂ ਆਜ਼ਾਦੀ ਦਿਵਸ?

ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਆਪਣਾ ਪਹਿਲਾ ਜਨਮ ਦਿਨ ਉਸ ਵੇਲੇ ਮਨਾਉਂਦੇ ਹੋ ਜਦੋਂ ਤੁਸੀਂ ਇੱਕ ਸਾਲ ਦੇ ਹੋ ਜਾਂਦੇ ਹੋ, ਨਾ ਕਿ ਜਨਮ ਵਾਲੇ ਦਿਨ। ਜਨਮ ਦਾ ਦਿਨ ਤੁਹਾਡਾ ਪਹਿਲਾ ਦਿਨ ਹੁੰਦਾ ਹੈ, ਪਰ ਪਹਿਲਾ ਜਨਮ ਦਿਨ ਸਾਲ ਪੂਰਾ ਹੋਣ ’ਤੇ ਆਉਂਦਾ ਹੈ। ਬਿਲਕੁਲ ਇਸੇ ਤਰ੍ਹਾਂ, 15 ਅਗਸਤ 1947 ਭਾਰਤ ਦੀ ਆਜ਼ਾਦੀ ਦਾ ਪਹਿਲਾ ਦਿਨ ਸੀ ਅਤੇ 15 ਅਗਸਤ 2026 ਨੂੰ ਅਸੀਂ ਆਜ਼ਾਦੀ ਦੇ 79 ਸਾਲ ਪੂਰੇ ਕਰ ਰਹੇ ਹਾਂ ਜਿਸ ਦਾ ਮਤਲਬ ਹੈ ਕਿ ਇਹ ਸਾਡਾ 80ਵਾਂ ਆਜ਼ਾਦੀ ਦਿਵਸ ਹੋਵੇਗਾ।

ਉਜਾੜੇ ਤੋਂ ਤਰੱਕੀ ਵੱਲ ਵਧਦੇ ਕਦਮ

ਸਾਡਾ 80ਵਾਂ ਆਜ਼ਾਦੀ ਦਿਵਸ ਸਿਰਫ ਇੱਕ ਗਿਣਤੀ ਨਹੀਂ ਹੈ, ਸਗੋਂ ਇਹ ਪਿਛਲੇ 79 ਸਾਲਾਂ ਦੇ ਸਫਰ ਦੀ ਕਹਾਣੀ ਹੈ। ਇਹ ਕਹਾਣੀ ਉਸ ਨਵਜਾਤ ਰਾਸ਼ਟਰ ਦੀ ਹੈ, ਜਿਸ ਨੇ ਵੰਡ ਦਾ ਸੰਤਾਪ ਹੰਢਾਇਆ ਤੇ ਫਿਰ ਵੀ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ। ਇਹ ਕਹਾਣੀ ਕਿਸਾਨੀ ਤੋਂ ਲੈ ਕੇ ਪੁਲਾੜ ਤੱਕ ਦੀ ਤਰੱਕੀ ਦੀ ਹੈ, ਜਿੱਥੇ ਅਸੀਂ ਉਜਾੜੇ ਤੋਂ ਤਰੱਕੀ ਤੱਕ ਦਾ ਸਫਰ ਤੈਅ ਕੀਤਾ।

ਇਹ ਦਿਨ ਸਾਨੂੰ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨ ਤੋਂ ਲੈ ਕੇ ਸ. ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਦੀ ਬਾਹਦੁਰੀ ਦੀਆਂ ਕਹਾਣੀਆਂ ਤੱਕ, ਹਰ ਰਸਤੇ ’ਤੇ ਆਪਣੀ ਜਾਨ ਦੀ ਬਾਜ਼ੀ ਲਾਈ। ਇਹ ਦਿਨ ਸਾਨੂੰ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੂਰਦਰਸ਼ਤਾ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦਾ ਸੁਪਨਾ ਦੇਖਿਆ ਸੀ।

Read Also : ਬਲਾਕ ਮਲੋਟ ਦੀ ਸਾਧ-ਸੰਗਤ ਨੇ ਬੂਟੇ ਲਾ ਕੇ ਮਨਾਇਆ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ

Faridkot News: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫ਼ਰੀਦਕੋਟ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ, ਤਿੰਨਾਂ ਸ਼ਹਿਰਾਂ ’ਚ ਫਲੈਗ ਮਾਰਚ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਆਗਾਮੀ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫ਼ਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ’ਚ ਭਾਰੀ ਪੁਲਿਸ ਬਲ ਨਾਲ ਫਲੈਗ ਮਾਰਚ ਕੀਤੇ ਗਏ। ਇਹ ਫਲੈਗ ਮਾਰਚ ਐਸਪੀ (ਸਥਾਨਕ) ਮਨਵਿੰਦਰ ਬੀਰ ਸਿੰਘ ਤੇ ਐਸਪੀ (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਅਗਵਾਈ ਹੇਠ ਕਰਵਾਏ ਗਏ। ਫ਼ਰੀਦਕੋਟ ਸ਼ਹਿਰ ’ਚ ਡੀਐਸਪੀ (ਸਬ-ਡਵੀਜ਼ਨ) ਤਰਲੋਚਨ ਸਿੰਘ ਤੇ ਡੀਐਸਪੀ ਜਗਤਾਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਫ਼ਰੀਦਕੋਟ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਭਾਈ ਘਨੱਈਆ ਚੌਕ, ਘੰਟਾ ਘਰ ਚੌਕ, ਹੁੱਕੀ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਇਲਾਕਿਆਂ ਵਿੱਚੋਂ ਲੰਘਿਆ। ਇਸੇ ਤਰ੍ਹਾਂ ਕੋਟਕਪੂਰਾ ’ਚ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਕੋਟਕਪੂਰਾ ਤੋਂ ਫਲੈਗ ਮਾਰਚ ਸ਼ੁਰੂ ਹੋ ਕੇ ਬੱਤੀਆਂ ਵਾਲਾ ਚੌਕ ਤੇ ਸ਼ਹਿਰ ਦੇ ਹੋਰ ਮੁੱਖ ਸਥਾਨਾਂ ’ਚੋਂ ਲੰਘਿਆ। Faridkot News

ਇਹ ਵੀ ਪੜ੍ਹੋ : Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

ਜੈਤੋ ’ਚ ਵੀ ਪੁਲਿਸ ਟੀਮਾਂ ਵੱਲੋਂ ਥਾਣਾ ਜੈਤੋ ਤੋਂ ਫਲੈਗ ਮਾਰਚ ਸ਼ੁਰੂ ਕਰਕੇ ਸ਼ਹਿਰ ਦੇ ਮੁੱਖ ਸਥਾਨਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਕਰੀਬ 500 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਹਿਮ ਸਥਾਨਾਂ ’ਤੇ ਸਖ਼ਤ ਨਾਕਾਬੰਦੀਆਂ ਕਰਨ ਦੇ ਨਾਲ-ਨਾਲ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਸੀਸੀਟੀਵੀ ਤੇ ਡਰੋਨ ਕੈਮਰਿਆਂ ਦੀ ਮਦਦ ਨਾਲ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਂਟੀ-ਸੈਬੋਟਾਜ਼ ਟੀਮਾਂ ਤੇ ਡਾਗ ਸਕੁਆਡ ਵੱਲੋਂ ਵੀ ਜ਼ਿਲ੍ਹੇ ਦੇ ਮਹੱਤਵਪੂਰਨ ਸਥਾਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਕੋਈ ਲਾਵਾਰਿਸ ਵਸਤੂ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹ ਬਿਨਾਂ ਦੇਰੀ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਪੁਲਿਸ ਅਧਿਕਾਰੀ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਹਰ ਪੱਧਰ ’ਤੇ ਚੌਕਸੀ ਵਰਤੀ ਜਾ ਰਹੀ ਹੈ। Faridkot News

Independence Day Security: ਆਜ਼ਾਦੀ ਦਿਹਾੜੇ ਸਬੰਧੀ ਡੀਜੀਪੀ ਪੰਜਾਬ ਵੱਲੋਂ ਤਿੰਨ ਰੇਂਜਾਂ ਦੀ ਸੁਰੱਖਿਆ ਦਾ ਜਾਇਜ਼ਾ
ਚੰਡੀਗੜ੍ਹ/ਫਿਰੋਜ਼ਪੁਰ/ਬਠਿੰਡਾ (ਗੁਰਪ੍ਰੀਤ ਪੱਕਾ)। ਆਗਾਮੀ ਆਜ਼ਾਦੀ ਦਿਹਾੜਾ-2026 ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਫਿਰੋਜ਼ਪੁਰ ਤੇ ਬਠਿੰਡਾ ਰੇਂਜਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗਾਂ ਕੀਤੀਆਂ। ਡੀਜੀਪੀ ਨੇ ਅਧਿਕਾਰੀਆਂ ਨੂੰ ਚੌਕਸੀ ਵਧਾਉਣ, ਪੁਲਿਸ ਗਸ਼ਤ ਮਜ਼ਬੂਤ ਕਰਨ, ਨਿਗਰਾਨੀ ਵਧਾਉਣ ਤੇ ਜਨਤਕ ਇਕੱਠ ਵਾਲੀਆਂ ਥਾਵਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਭਾਵਿਤ ਚੁਣੌਤੀ ਨਾਲ ਨਜਿੱਠਣ ਲਈ ਪੁਲਿਸ ਦੀ ਤੁਰੰਤ ਤੇ ਤਾਲਮੇਲ ਵਾਲੀ ਪ੍ਰਤੀਕਿਰਿਆ ਯਕੀਨੀ ਬਣਾਈ ਜਾਵੇ। ਫਿਰੋਜ਼ਪੁਰ ਵਿਖੇ ਡੀਜੀਪੀ ਨੇ ਫਿਰੋਜ਼ਪੁਰ ਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਤਿਆਰੀ ਦਾ ਜਾਇਜ਼ਾ ਲਿਆ।

ਇਸ ਦੌਰਾਨ ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਜ਼ਿਲ੍ਹਿਆਂ ਦੀ ਸੁਰੱਖਿਆ ਸਥਿਤੀ ਦਾ ਵਿਸ਼ੇਸ਼ ਤੌਰ ’ਤੇ ਮੁਲਾਂਕਣ ਕੀਤਾ ਗਿਆ। ਉਨ੍ਹਾਂ ਤਲਵੰਡੀ ਭਾਈ ਵਿਖੇ ਸਥਾਪਤ ਹਾਈ-ਟੈਕ ਨਾਕੇ ਦਾ ਵੀ ਖੁਦ ਨਿਰੀਖਣ ਕੀਤਾ। ਇਸ ਤੋਂ ਬਾਅਦ ਬਠਿੰਡਾ ਵਿਖੇ ਬਠਿੰਡਾ ਰੇਂਜ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡੀਜੀਪੀ ਨੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਲਈ ਪੁਲਿਸਿੰਗ ਯੋਜਨਾ, ਪੁਲਿਸ ਬਲ ਦੀ ਤਾਇਨਾਤੀ, ਸਮਾਗਮ ਸਥਾਨਾਂ ਤੇ ਜਨਤਕ ਇਕੱਠ ਵਾਲੀਆਂ ਥਾਵਾਂ ਦੀ ਸੁਰੱਖਿਆ ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਬਠਿੰਡਾ ਪੁਲਿਸ ਵੱਲੋਂ 2.75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਵੀ ਕੀਤਾ। Independence Day Security

ਇਸ ਕੇਂਦਰ ਰਾਹੀਂ 112 ’ਤੇ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਲਈ ਤੁਰੰਤ ਪ੍ਰਤੀਕਿਰਿਆ ਦੇ ਨਾਲ-ਨਾਲ 59 ਰਣਨੀਤਕ ਸਥਾਨਾਂ ’ਤੇ ਲੱਗੇ 282 ਕੈਮਰਿਆਂ ਰਾਹੀਂ ਸ਼ਹਿਰ ਦੀ ਸੀਸੀਟੀਵੀ ਨਿਗਰਾਨੀ, ਵਾਇਰਲੈੱਸ ਕਨੈਕਟੀਵਿਟੀ, ਵੀਡੀਓ ਵਿਸ਼ਲੇਸ਼ਣ ਤੇ ਅਸਲ-ਸਮੇਂ ਦੇ ਅਪਰਾਧ ਨਿਗਰਾਨੀ ਡੇਟਾ ਨੂੰ ਇਕੱਠਾ ਕੀਤਾ ਜਾ ਸਕੇਗਾ। ਡੀਜੀਪੀ ਨੇ ਕਿਹਾ ਕਿ ਨਵਾਂ ਕਮਾਂਡ ਸੈਂਟਰ ਬਠਿੰਡਾ ਪੁਲਿਸ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ ਤੇ ਅਪਰਾਧਾਂ ਦੀ ਰੋਕਥਾਮ ਤੇ ਤੁਰੰਤ ਕਾਰਵਾਈ ’ਚ ਸਹਾਇਕ ਸਿੱਧ ਹੋਵੇਗਾ। ਉਨ੍ਹਾਂ ਪੰਜਾਬ ਪੁਲਿਸ ਦੀ ਸਰਗਰਮ ਤੇ ਲੋਕ-ਕੇਂਦ੍ਰਿਤ ਪੁਲਿਸਿੰਗ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਅਮਨ-ਅਮਾਨ ਅਤੇ ਸੁਰੱਖਿਅਤ ਮਾਹੌਲ ’ਚ ਨੇਪਰੇ ਚਾੜ੍ਹਨ ਲਈ ਹਰ ਪੱਧਰ ’ਤੇ ਪੂਰੀ ਚੌਕਸੀ ਵਰਤੀ ਜਾਵੇਗੀ। ਮੀਟਿੰਗਾਂ ’ਚ ਆਈਜੀਪੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਸਮੇਤ ਮਾਨਸਾ, ਬਠਿੰਡਾ, ਮੋਗਾ, ਸੰਗਰੂਰ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਤੇ ਫਰੀਦਕੋਟ ਦੇ ਐਸਐਸਪੀਜ਼ ਅਤੇ ਡੀਜੀਪੀ ਪੰਜਾਬ ਦੇ ਸਟਾਫ਼ ਅਧਿਕਾਰੀ ਮੌਜੂਦ ਸਨ। Independence Day Security