Old Home - Sach Kahoon Punjabi

Welfare Work: ਸਪੋਟਾਂ ਸਹਾਰੇ ਖਸਤਾ ਹਾਲਤ ’ਚ ਖੜ੍ਹਾ ਸੀ ਘਰ, ਕੁਝ ਹੀ ਸਮੇਂ ’ਚ ਬਣਾਇਆ ਨਵਾਂ
ਪਟਿਆਲਾ, ਨਾਭਾ (ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ)। ਇੱਕ ਜ਼ਰੂਰਤਮੰਦ ਭੈਣ ਦਾ ਮਕਾਨ ਬਹੁਤ ਹੀ ਖਸਤਾ ਹਾਲਤ ’ਚ ਸੀ ਜੋ ਕਿ ਡਿੱਗਣ ਕਿਨਾਰੇ ਸੀ ਤੇ ਜਿਸ ਦੇ ਗਾਡਰਾਂ ਨੂੰ ਲੋਹੇ ਦੀਆਂ ਸਪੋਟਾਂ ਸਹਾਰੇ ਖੜ੍ਹਾ ਕੀਤਾ ਹੋਇਆ ਸੀ। ਮੀਂਹ ਆਉਣ ’ਤੇ ਇਸ ਦੀ ਛੱਤ ’ਚੋਂ ਪਾਣੀ ਚਿਓਂਦਾ ਸੀ ਤੇ ਹਨ੍ਹੇਰੀ ’ਚ ਇਸਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਸੀ। ਇਸ ਲੋੜਵੰਦ ਪਰਿਵਾਰ ਦੀ ਸਾਰ ਬਲਾਕ ਸਾਧੋਹੇੜੀ ਦੀ ਸਾਧ-ਸੰਗਤ ਨੇ ਲਈ ਤੇ ਕੁਝ ਹੀ ਸਮੇਂ ’ਚ ਪੱਕਾ ਮਕਾਨ ਬਣਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਕੱਤਰ ਵੇਰਵਿਆਂ ਮੁਤਾਬਿਕ ਬਲਾਕ ਸਾਧੋਹੇੜੀ ਦੇ ਪਿੰਡ ਸਾਧੋਹੇੜੀ ਵਿਖੇ ਭੈਣ ਸੰਦੀਪ ਕੌਰ ਪਤਨੀ ਗੁਰਮੀਤ ਸਿੰਘ ਜੋ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਖਸਤਾ ਹਾਲਤ ਘਰ ’ਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਸੀ, ਪਰ ਮੀਂਹ ਅਤੇ ਹਨੇ੍ਹਰੀ ਦੇ ਮੌਸਮ ’ਚ ਉਸ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗਦੀ ਸੀ ਕਿਉਂਕਿ ਇਹ ਕਦੇ ਵੀ ਕੋਈ ਨੁਕਸਾਨ ਪਹੁੰਚਾ ਸਕਦਾ ਸੀ। ਘਰ ਦੀ ਛੱਤ ਨੂੰ ਸਪੋਟਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਸੀ ਤਾਂ ਜੋ ਇਸ ਦੀ ਕੁਝ ਮਜ਼ਬੂਤੀ ਬਣੀ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਵਿਜੇ ਇੰਸਾਂ ਨਾਭਾ ਤੇ ਕੁਲਦੀਪ ਇੰਸਾਂ ਨੇ ਦੱਸਿਆ ਕਿ ਜ਼ਰੂਰਤਮੰਦ ਪਰਿਵਾਰ ਦੇ ਘਰ ਦੀ ਹਾਲਤ ਖਸਤਾਹਾਲ ਸੀ, ਛੱਤ ’ਚੋਂ ਪਾਣੀ ਟਪਕ ਰਿਹਾ ਸੀ ਤੇ ਕੰਧਾਂ ਦੀ ਵੀ ਬੁਰੀ ਹਾਲਤ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਭੈਣ ਸੰਦੀਪ ਕੌਰ ਨੇ ਬਲਾਕ ਦੇ ਜ਼ਿੰਮੇਵਾਰਾਂ ਨੂੰ ਮਕਾਨ ਬਣਾ ਕੇ ਦੇਣ ਦੀ ਬੇੇਨਤੀ ਕੀਤੀ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਾਧੋਹੇੜੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕੁਝ ਹੀ ਸਮੇਂ ’ਚ ਮਕਾਨ ਬਣਾਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਜਿਵੇਂ-ਜਿਵੇਂ ਮਕਾਨ ਬਣ ਰਿਹਾ ਸੀ ਤਾਂ ਪਰਿਵਾਰ ਦੀਆਂ ਖੁਸ਼ੀਆਂ ਦੂਣ-ਸਵਾਈਆਂ ਹੋ ਰਹੀਆਂ ਸਨ, ਕਿਉਂਕਿ ਦਿਹਾੜੀ-ਦੱਪਾ ਕਰਕੇ ਹੀ ਪਰਿਵਾਰ ਆਪਣਾ ਗੁਜ਼ਾਰਾ ਕਰ ਰਿਹਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਦਾ ਇਹ ਪੰਜਵਾਂ ਮਕਾਨ ਹੈ, ਜੋ ਸਾਧ-ਸੰਗਤ ਨੇ ਬਣਾ ਕੇ ਦਿੱਤਾ ਹੈ।

Read Also : ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਤਿਆਰੀ!

ਇਸ ਮੌਕੇ ਭੈਣ ਸੰਦੀਪ ਕੌਰ ਨੇ ਕਿਹਾ ਕਿ ਅੱਜ ਉਹਨਾਂ ਦਾ ਮਕਾਨ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਸਾਧ-ਸੰਗਤ ਨੇ ਬਣਾ ਕੇ ਦਿੱਤਾ ਹੈ ਅਤੇ ਅਸੀਂ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਪ੍ਰੇਮੀ ਸੰਮਤੀ ਮੈਂਬਰ ਪਰਮਿੰਦਰ ਸਿੰਘ, ਬਲਜੀਤ ਸਿੰਘ, ਬਿੱਟੂ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ, ਬਹਾਦਰ ਸਿੰਘ, ਹਰਬੰਸ ਸਿੰਘ, ਗੁਰਸੇਵਕ ਸਿੰਘ ਹੈਪੀ, ਲਛਮਣ ਸਿੰਘ, ਸੁਨੀਲ ਕੁਮਾਰ, ਵਿਜੈ ਕੁਮਾਰ, ਬਲਵਾਨ ਸਿੰਘ ਸਮੇਤ ਸਾਧ-ਸੰਗਤ ਹਾਜ਼ਰ ਸੀ।

ਪਿੰਡ ਦੀ ਸਰਪੰਚ ਵੱਲੋਂ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ

ਇਸ ਸਬੰਧੀ ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਮਕਾਨ ਸੌਂਪ ਕੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਸਾਧ-ਸੰਗਤ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਸਾਧ-ਸੰਗਤ ਨੇ ਕੁਝ ਹੀ ਸਮੇਂ ਵਿੱਚ ਮਕਾਨ ਬਣਾ ਕੇ ਦੇ ਦਿੱਤਾ ਅਤੇ ਇਓਂ ਪ੍ਰਤੀਤ ਹੋਇਆ ਜਿਵੇਂ ਬਣਿਆ-ਬਣਾਇਆ ਹੀ ਰੱਖਿਆ ਹੋਵੇ। ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਹੀ ਖ਼ਸਤਾ ਹਾਲਤ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਅਤੇ ਸਾਧ-ਸੰਗਤ ਦਾ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਲਈ ਉਹ ਧੰਨਵਾਦ ਕਰਦੇ ਹਨ।