Rohit - Sach Kahoon Punjabi
IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ
ਯਸ਼ਸਵੀ ਜਾਇਸਵਾਲ 179 ਦੌੜਾਂ ’ਤੇ ਨਾਬਾਦ | IND vs ENG
ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਨੇ ਲਈਆਂ 2-2 ਵਿਕਟਾਂ | IND vs ENG
ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਹੈ ਭਾਰਤੀ ਟੀਮ
ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਨਾਂਅ ਰਹੀ। ਜਾਇਸਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਿਆ ਅਤੇ ਦੂਹਰੇ ਸੈਂਕੜੇ ਦੇ ਕਹੀਬ ਹਨ। ਉਹ ਦੂਹਰੇ ਸੈਂਕੜੇ ਤੋਂ ਸਿਰਫ 21 ਦੌੜਾਂ ਦੂਰ ਹਨ। ਯਸ਼ਸਵੀ 179 ਦੌੜਾਂ ’ਤੇ ਨਾਬਾਦ ਪਰਤੇ। ਪਹਿਲੇ ਦਿਨ ਦੀ ਖੇਡ ’ਚ ਭਾਰਤ ਨੇ ਆਪਣੀਆਂ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਇਆਂ। ਜਾਇਸਵਾਲ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ (14), ਸ਼ੁਭਮਨ ਗਿੱਲ ਨੇ (34), ਸ਼੍ਰੇਅਸ ਅਈਅਰ ਨੇ (27)। (IND vs ENG)
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਰਜ਼ਤ ਪਾਟੀਦਾਰ ਨੇ (32), ਅਕਸ਼ਰ ਪਟੇਲ ਨੇ (27) ਅਤੇ ਸ਼੍ਰੀਕਰ ਭਰਤ ਨੇ (17) ਦੌੜਾਂ ਬਣਾਇਆਂ। ਯਸ਼ਸਵੀ ਨਾਲ ਦਿਨ ਦੀ ਖੇਡ ਖਤਮ ਹੋਣ ਤੱਕ ਰਵਿਚੰਦਰਨ ਅਸ਼ਵਿਨ (ਨਾਬਾਦ 5) ਦੌੜਾਂ ਬਣਾ ਕੇ ਵਾਪਸ ਪਵੇਲਿਅਨ ਪਰਤੇ। ਇੰਗਲੈਂਡ ਦੀ ਟੀਮ ਵੱਲੋਂ ਡੈਬਿਊ ਕਰਨ ਵਾਲੇ ਸਪਿਨਰ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਅਤੇ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੂੰ 1-1 ਵਿਕਟ ਮਿਲੀ। ਇਸ ਮੈਚ ’ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। (IND vs ENG)
ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਭਾਰਤੀ ਟੀਮ | IND vs ENG
ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਗਿਆ ਸੀ। ਜਿਸ ਵਿੱਚ ਇੰਗਲੈਂਡ ਨੇ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ ਸੀ। ਪਰ ਇਸ ਮੁਕਾਬਲੇ ’ਚ ਭਾਰਤੀ ਟੀਮ ਤਿੰਨ ਬਦਲਾਅ ਨਾਲ ਉੱਤਰੀ ਹੈ, ਕਿਉਂਕਿ ਭਾਰਤੀ ਟੀਮ ਨੇ ਸਟਾਰ ਆਲਰਾਊਂਡਰ ਰਵਿੰਦਰ ਜਡੇਜ਼ਾ ਸੱਟ ਕਾਰਨ ਇਸ ਮੈਚ ਤੋਂ ਬਾਹਰ ਹਨ, ਜਦਕਿ ਕੇਐੱਲ ਰਾਹੁਲ ਨੂੰ ਵੀ ਇਸ ਮੈਚ ’ਚ ਜ਼ਖ਼ਮੀ ਹੋਣ ਕਰਕੇ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ’ਚ ਜਡੇਜ਼ਾ ਦੀ ਜਗ੍ਹਾ ਭਾਰਤੀ ਟੀਮ ’ਚ ਕੁਲਦੀਪ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ। ਰਾਹੁਲ ਦੀ ਜਗ੍ਹਾ ਰਜ਼ਤ ਪਾਟੀਦਾਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਨੂੰ ਵੀ ਇਸ ਮੁਕਾਬਲੇ ’ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਮੈਚ ਹਾਰਨ ਕਰਕੇ ਭਾਰਤੀ ਟੀਮ ਦੀਆਂ ਕੋਸ਼ਿਸ਼ਾਂ ਇਸ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਵਾਪਸੀ ’ਤੇ ਹਨ। (IND vs ENG)
ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ
ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG
ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਹੈਦਰਾਬਾਦ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ 246 ਦੌੜਾਂ ਬਣਾਈਆਂ ਅਤੇ ਪਹਿਲੇ ਦਿਨ ਹੀ ਆਲ ਆਊਟ ਹੋ ਗਈ। ਫਿਰ ਦੂਜੇ ਅਤੇ ਤੀਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ 190 ਦੌੜਾਂ ਦੀ ਬੜ੍ਹਤ ਲੈ ਲਈ ਅਤੇ ਸ਼ਨਿੱਚਰਵਾਰ ਨੂੰ ਤੀਜੇ ਸੈਸ਼ਨ ’ਚ ਅੰਗਰੇਜ਼ਾ ਦੇ 172 ਦੌੜਾਂ ’ਤੇ 5 ਵਿਕਟਾਂ ਝਟਕ ਲਈਆਂ। (IND vs ENG)
ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ
ਇੱਥੇ ਅਜਿਹਾ ਲੱਗ ਰਿਹਾ ਸੀ ਕਿ ਆਖਰੀ ਸੈਸ਼ਨ ’ਚ ਭਾਰਤ ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਕਰਨ ਤੋਂ ਰੋਕ ਦੇਵੇਗਾ, ਪਰ ਹੋਇਆ ਇਸ ਦੇ ਉਲਟ। ਇਸ ਸੈਸ਼ਨ ’ਚ ਇੰਗਲੈਂਡ ਦੇ ਬੱਲੇਬਾਜ ਓਲੀ ਪੋਪ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਤੱਕ 196 ਦੌੜਾਂ ਬਣਾਈਆਂ। ਪੋਪ ਦੀ ਇਸ ਗੇਮ ਚੇਂਜਰ ਪਾਰੀ ਨਾਲ ਇੰਗਲੈਂਡ ਨੇ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ ਅਤੇ ਭਾਰਤ ’ਤੇ 230 ਦੌੜਾਂ ਦੀ ਲੀਡ ਲੈ ਲਈ। ਚੌਥੇ ਦਿਨ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 202 ਦੌੜਾਂ ਹੀ ਬਣਾ ਸਕੀ। ਆਪਣਾ ਪਹਿਲਾ ਮੈਚ ਖੇਡ ਰਹੇ ਇੰਗਲਿਸ਼ ਸਪਿਨਰ ਟਾਮ ਹਾਰਟਲੇ ਨੇ ਇਸ ਪਾਰੀ ’ਚ 7 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਪਾਰੀ ’ਚ ਦੋ ਵਿਕਟਾਂ ਹਾਸਲ ਕੀਤੀਆਂ। ਓਲੀ ਪੋਪ ਪਲੇਅਰ ਆਫ ਦਾ ਮੈਚ ਰਹੇ। (IND vs ENG)
ਇੰਗਲੈਂਡ ਦੇ 2 ਮੈਚ ਜੇਤੂ | IND vs ENG
ਓਲੀ ਪੋਪ : 196 ਦੌੜਾਂ ਬਣਾਈਆਂ, ਦੂਜੀ ਪਾਰੀ ’ਚ 400 ਨੂੰ ਪਾਰ ਕੀਤਾ
ਓਲੀ ਪੋਪ, ਜਿਸ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ, ਇੰਗਲੈਂਡ ਦਾ ਪਹਿਲਾ ਮੈਚ ਵਿਨਰ ਸੀ। ਉਨ੍ਹਾਂ ਦੂਜੀ ਪਾਰੀ ’ਚ 196 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ ਮੁਸੀਬਤ ਤੋਂ ਬਚਾਇਆ। ਇਸ ਸਾਂਝੇਦਾਰੀ ਨਾਲ ਇੰਗਲੈਂਡ ਨੂੰ 230 ਦੌੜਾਂ ਦੀ ਬੜ੍ਹਤ ਮਿਲ ਗਈ। ਪੋਪ ਪਹਿਲੀ ਪਾਰੀ ’ਚ ਸਿਰਫ ਇੱਕ ਦੌੜ ਹੀ ਬਣਾ ਸਕੇ ਸਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 278 ਗੇਂਦਾਂ ਦਾ ਸਾਹਮਣਾ ਕੀਤਾ ਅਤੇ 21 ਚੌਕੇ ਲਗਾਏ। (IND vs ENG)
ਟੌਮ ਹਾਰਟਲੇ : ਦੂਜੀ ਪਾਰੀ ’ਚ 7 ਵਿਕਟਾਂ ਲਈਆਂ, ਕੁੱਲ 9 ਵਿਕਟਾਂ ਲਈਆਂ
ਆਪਣਾ ਪਹਿਲਾ ਮੈਚ ਖੇਡ ਰਹੇ ਸਪਿੰਨਰ ਟਾਮ ਹਾਰਟਲੇ ਨੇ ਪ੍ਰਭਾਵਸ਼ਾਲੀ ਗੇਂਦਬਾਜੀ ਕੀਤੀ। ਉਸ ਨੇ ਪਹਿਲੀ ਪਾਰੀ ’ਚ ਭਾਰਤੀ ਬੱਲੇਬਾਜ ਸ਼ੁਭਮਨ ਗਿੱਲ (23 ਦੌੜਾਂ) ਅਤੇ ਕੇਐਲ ਰਾਹੁਲ (86 ਦੌੜਾਂ) ਨੂੰ ਪੈਵੇਲੀਅਨ ਵਾਪਸ ਭੇਜਿਆ। ਹਾਰਟਲੇ ਨੇ ਦੂਜੀ ਪਾਰੀ ’ਚ 7 ਵਿਕਟਾਂ ਲੈ ਕੇ ਭਾਰਤ ਨੂੰ ਟੀਚੇ ਤੋਂ 29 ਦੌੜਾਂ ਦੀ ਦੂਰੀ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਹਾਰਟਲੇ ਨੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ (15 ਦੌੜਾਂ), ਸ਼ੁਭਮਨ ਗਿੱਲ (0 ਦੌੜਾਂ), ਕਪਤਾਨ ਰੋਹਿਤ ਸ਼ਰਮਾ (39 ਦੌੜਾਂ), ਅਕਸ਼ਰ ਪਟੇਲ (17 ਦੌੜਾਂ), ਕੇਐਸ ਭਰਤ (28 ਦੌੜਾਂ), ਰਵੀਚੰਦਰਨ ਅਸ਼ਵਿਨ (28 ਦੌੜਾਂ) ਅਤੇ ਮੁਹੰਮਦ ਸਿਰਾਜ (12 ਦੌੜਾਂ) ਨੂੰ ਆਊਟ ਕੀਤਾ। (IND vs ENG)
IND vs ENG Test : ਇੰਗਲੈਂਡ ਨੇ ਜਿੱਤਿਆ ਹੈਦਰਾਬਾਦ ਟੈਸਟ, ਲੜੀ ’ਚ 1-0 ਦਾ ਵਾਧਾ
ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾਇਆ | IND vs ENG Test
ਟਾਮ ਹਾਰਟਲੇ ਨੇ ਹਾਸਲ ਕੀਤੀਆਂ 7 ਵਿਕਟਾਂ | IND vs ENG Test
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਗਿਆ। ਜਿਸ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ 246 ਦੌੜਾਂ ’ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਕਪਤਾਨ ਬੇਨ ਸਟੋਕਸ ਨੇ 70 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਸੀ। ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 426 ਦੌੜਾਂ ਬਣਾਇਆਂ ਸਨ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 190 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ 420 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। (IND vs ENG Test)
ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਇੱਕ ਅਜਿਹੀ ਸ਼ਖਸੀਅਤ, ਜੋ ਭਾਰਤ ਦੀਆਂ 10 ਸਫਲ ਔਰਤਾਂ ਵਿੱਚੋਂ ਹਨ ਇੱਕ!
ਜਿਸ ਵਿੱਚ ਓਲੀ ਪੋਪ ਦੀ 196 ਦੌੜਾਂ ਦੀ ਸ਼ਾਨਦਾਰ ਪਾਰੀ ਸ਼ਾਮਲ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਦੇ ਜਵਾਬ ’ਚ ਭਾਰਤੀ ਟੀਮ 202 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਟਾਮ ਹਾਰਟਲੇ ਨੇ ਸਭ ਤੋਂ ਜ਼ਿਆਦਾ 6 ਵਿਕਟਾਂ ਹਾਸਲ ਕੀਤੀਆਂ। ਜੋ ਰੂਟ ਅਤੇ ਜੈਕ ਲੀਚ ਨੂੰ 1-1 ਵਿਕਟ ਮਿਲੀ। ਸ਼੍ਰੇਅਸ ਅਈਅਰ 13 ਦੌੜਾਂ, ਰੋਹਿਤ ਸ਼ਰਮਾ 39, ਕੇਐੱਲ ਰਾਹੁਲ 22, ਅਕਸ਼ਰ ਪਟੇਲ 17, ਯਸ਼ਸਵੀ ਜੈਸਵਾਲ 15, ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਸ਼ੁਭਮਨ ਗਿੱਲ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਇੰਗਲੈਂਡ ਨੇ ਐਤਵਾਰ ਨੂੰ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 246 ਦੌੜਾਂ ਬਣਾਈਆਂ ਅਤੇ ਭਾਰਤ ਨੇ 436 ਦੌੜਾਂ ਬਣਾਈਆਂ। (IND vs ENG Test)
ਰੋਹਿਤ ਦੇ 400ਵੇਂ ਕੌਮਾਂਤਰੀ ਮੈਚ ’ਚ ਕਲੀਨ ਸਵੀਪ ਲਈ ਉਤਰੇਗਾ ਭਾਰਤ
ਇਹ ਘਰ ’ਚ ਭਾਰਤ ਦਾ ਤੀਜਾ ਪਿੰਕ-ਬਾਲ ਟੈਸਟ ਮੈਚ ਹੋਵੇਗਾ
(ਏਜੰਸੀ) ਬੇਂਗਲੁਰੂ। ਭਾਰਤੀ ਕਪਤਾਨ ਰੋਹਿਤ ਸ਼ਰਮਾ 400ਵੇਂ (Rohit’s 400th Match) ਕੋਮਾਂਤਰੀ ਮੈਚ ’ਚ ਸ਼ੱਨਿਚਵਾਰ ਨੂੰ ਸ਼੍ਰੀਲੰਕਾ ਖਿਲਾਫ ਕਲੀਨ ਸਵੀਪ ਲਈ ਉਤਰੇਗਾ। ਬੇਂਗਲੁਰੂ ’ਚ ਇਸ ਪਿੰਕ ਟੈਸਟ ’ਚ ਰੋਹਿਤ ਵੱਡੀ ਉਪਲੱਬਧੀ ਹਾਸਲ ਕਰਨਗੇ। ਰੋਹਿਤ ਦਾ ਇਹ ਭਾਰਤ ਦੇ ਲਈ 400ਵਾਂ ਕੌਮਾਂਤਰੀ ਕ੍ਰਿਕਟ ਮੈਚ ਹੋਵੇਗਾ ਰੋਹਿਤ ਇਸ ਦੇ ਨਾਲ ਹੀ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਅਤੇ ਪੰਜ ਹੋਰ ਭਾਰਤੀਆਂ ਦੇ ਏਲੀਟ ਕੱਲਬ ’ਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਦੇਸ਼ ਦੇ ਲਈ 400 ਜਾਂ ਇਸ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡੇ ਹਨ।
ਰੋਹਿਤ ਨੇ ਹੁਣ ਤੱਕ 44 ਟੈਸਟ, 230 ਇੱਕ ਰੋਜ਼ਾ ਅਤੇ 125 ਟੀ-ਟਵੰਟੀ ਮੈਚ ਖੇਡੇ ਹਨ
ਭਾਰਤੀ ਕਪਤਾਨ ਇਸ ਸੂਚੀ ’ਚ ਸ਼ਾਮਲ ਹੋਣ ਵਾਲੇ ਨੌਵੇਂ ਭਾਰਤੀ ਬਣਨਗੇ। 2007 ’ਚ ਹਿੱਸਾ ਲੈਣ ਕਰਨ ਵਾਲੇ ਰੋਹਿਤ ਨੇ ਭਾਰਤ ਲਈ ਹੁਣ ਤੱਕ 44 ਟੈਸਟ, 230 ਇੱਕ ਰੋਜ਼ਾ ਅਤੇ 125 ਟੀ-ਟਵੰਟੀ ਮੈਚ ਖੇਡੇ ਹਨ ਇਹ ਉਨ੍ਹਾਂ ਦਾ 45ਵਾਂ ਟੈਸਟ ਅਤੇ 400ਵਾਂ ਕੌਮਾਂਤਰੀ ਮੈਚ ਹੋਵੇਗਾ। ਭਾਰਤ ਨੇ ਉਨ੍ਹਾਂ ਦੀ ਕਪਤਾਨੀ ’ਚ ਮੋਹਾਲੀ ’ਚ ਪਿਛਲਾ ਟੈਸਟ , ਪਾਰੀ ਅਤੇ 222 ਦੌੜਾਂ ਨਾਲ ਜਿੱਤਿਆ ਸੀ। ਮੋਹਾਲੀ ਟੈਸਟ ਵਿਰਾਟ ਕੋਹਲੀ ਦਾ 100ਵਾਂ ਟੈਸਟ ਵੀ ਸੀ। ਬੰਗਲੌਰ ਟੈਸਟ ਲਈ 100 ਫੀਸਦੀ ਦਰਸ਼ਕਾਂ ਨੂੰ ਦਾਖਲ ਹੋਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਜੂਨ 2018 ਤੋਂ ਬਾਅਦ ਬੰਗਲੌਰ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ।
ਜਨਵਰੀ 2020 ’ਚ ਆਖਰੀ ਵਾਰ ਇਸ ਮੈਦਾਨ ’ਤੇ ਕੌਮਾਂਤਰੀ ਮੈਚ ਦਾ ਆਯੋਜਨ ਹੋਇਆ ਸੀ ਜਦੋਂ ਅਸਟਰੇਲੀਆ ਇੱਕ ਛੋਟੀ ਜਿਹੀ ਇੱਕ ਰੋਜ਼ਾ ਸੀਰੀਜ਼ ਲਈ ਭਾਰਤ ਦੇ ਟੂਰ ’ਤੇ ਆਇਆ ਸੀ ਰੋਹਿਤ ਸ਼ਰਮਾ ਦੇ ਸੈਂਕੜੇ ਨੇ ਭਾਰਤ ਨੂੰ ਜਿੱਤ ਦਵਾਈ ਸੀ ਕੁੱਲ ਮਿਲਾ ਕੇ ਇਹ ਘਰ ’’ਚ ਭਾਰਤ ਦਾ ਤੀਜਾ ਪਿੰਕ-ਬਾਲ ਟੈਸਟ ਹੋਵੇਗਾ। ਨਵੰਬਰ 2019 ’ਚ ਭਾਰਤ ਨੇ ਬੰਗਲਾਦੇਸ਼ ਖਿਲਾਫ ਕੋਲਕਾਤਾ ’ਚ ਅਤੇ ਫਰਵਰੀ 2021 ’ਚ ਇੰਗਲੈਂਡ ਖਿਲਾਫ ਅਹਮਦਾਬਾਦ ’ਚ ਪਿੰਕ-ਬਾਲ ਟੈਸਟ ਖੇਡਿਆ ਹੈ। ਭਾਰਤ ਨੇ ਤਿੰਨ ਦਿਨਾਂ ਦੇ ਅੰਦਰ ਹੀ ਇਹ ਦੋਵਾਂ ਮੈਚਾਂ ’ਚ ਜਿੱਤ ਦਰਜ ਕੀਤੀ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਮੋਹਾਲੀ ਟੈਸਟ ਨੂੰ ਤਿੰਨ ਦਿਨਾਂ ਦੇ ਅੰਦਰ ਪਾਰੀ ਨਾਲ ਜਿੱਤਣ ਵਾਲੀ ਭਾਰਤੀ ਟੀਮ ਇਸ ਟੈਸਟ ਨੂੰ ਵੀ ਤਿੰਨ ਦਿਨਾਂ ਦੇ ਅੰਦਰ ਸਮਾਪਤ ਕਰਦੀ ਹੈ ਜਾਂ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ 2 ਬੱਲੇਬਾਜ ਟਾਪ ‘ਤੇ
ਨਵੀਂ ਦਿੱਲੀ, ਏਜੰਸੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਦੀ ਸੀਰੀਜ 2-1 ਨਾਲ ਜਿੱਤ ਲਈ। ਸੀਰੀਜ਼ ‘ਚ ਕਪਤਾਨ ਵਿਰਾਟ ਕੋਹਲੀ ਨੇ 113 ਅਤੇ ਰੋਹਿਤ ਸ਼ਰਮਾ ਨੇ 94 ਦੌੜਾਂ ਬਣਾਈਆਂ। ਦੋਵਾਂ ਦੇ T-20 ਕਰੀਅਰ ‘ਚ 2633 ਦੌੜਾਂ ਹੋ ਗਈਆਂ। ਇਸ ਤਰ੍ਹਾਂ ਕੋਹਲੀ ਅਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਸਾਲ ਦਾ ਅੰਤ ਕਰਨਗੇ। 142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਫਾਰਮਟ ‘ਚ ਦੋ ਖਿਡਾਰੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ। ਵੈਸਟਇੰਡੀਜ਼ ਖਿਲਾਫ਼ ਮੁੰਬਈ ‘ਚ ਖੇਡ ਗਏ ਤੀਜੇ ਟੀ-20 ਤੋਂ ਪਹਿਲਾਂ ਕੋਹਲੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਸਨ। ਰੋਹਿਤ ਉਹਨਾਂ ਤੋਂ ਇੱਕ ਦੌੜਾਂ ਪਿੱਛੇ ਸਨ। ਇਸ ਮੁਕਾਬਲੇ ‘ਚ ਕੋਹਲੀ ਨੇ 70 ਅਤੇ ਰੋਹਿਤ ਨੇ 71 ਦੌੜਾਂ ਬਣਾਈਆਂ। ਇਸ ਤਰ੍ਹਾਂ ਦੋਵੇਂ ਸਾਂਝੇ ਤੌਰ ‘ਤੇ ਪਹਿਲੇ ਪਾਇਦਾਨ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਲੇਬਾਜ਼ੀ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ | Rohit Sharma
ਦੁਬਈ (ਏਜੰਸੀ)। ਭਾਰਤੀ ਓਪਨਰ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਬੁੱਧਵਾਰ ਨੂੰ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ‘ਚ ਟਾਪ-10 ‘ਚ ਪਹੁੰਚ ਗਏ ਹਨ, ਜਿਸ ਨਾਲ ਹੀ ਉਹ ਕ੍ਰਿਕਟ ਦੇ ਤਿੰਨ ਪ੍ਰਾਰੂਪਾਂ ਦੇ ਟਾਪ-10 ‘ਚ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੇ Âਲੀਟ ਪੈਨਲ ‘ਚ ਵੀ ਸ਼ਾਮਿਲ ਹੋ ਗਏ ਹਨ ਦੱਖਣ ਅਫਰੀਕਾ ਦੇ ਖਿਲਾਫ ਤਿੰਨ ਟੈਸਟਾਂ ਦੀਸੀਰੀਜ਼ ‘ਚ 3-0 ਨਾਲ ਮਿਲੀ ਕਲੀਨ ਸਵੀਪ ‘ਚ ਅਹਿਮ ਭੂਮਿਕਾ ਨਿਭਾ ਕੇ ਮੈਨ ਆਫ ਦ ਸੀਰੀਜ਼ ਬਣੇ ਰੋਹਿਤ ਨੇ ਬੱਲੇਬਾਜ਼ੀ ਰੈਕਿੰਗ ‘ਚ ਛਲਾਂਗ ਲਾਉਂਦੇ ਹੋਏ ਟਾਪ-10 ‘ਚ ਜਗਾ ਬਣਾ ਲਈ ਹੈ ਉਨ੍ਹਾਂ ਸੀਰੀਜ਼ ਦੇ ਆਖਰੀ ਰਾਂਚੀ ਟੈਸਟ ‘ਚ 212 ਦੌੜਾਂ ਦੀ ਦੋਹਰੀ ਸੈਂਕੜਾ ਪਾਰੀ ਖੇਡਕੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਟੈਸਟ ਸੀਰੀਜ਼ ‘ਚ ਪਹਿਲੀ ਵਾਰ ਓਪਨਿੰਗ ਕਰਨ ਉਤਰੇ ਰੋਹਿਤ ਨੇ ਕੁੱਲ 529 ਦੌੜਾਂ ਬਣਾਈਆਂ ਸਨ ਜਿਸ ‘ਚ ਉਨ੍ਹਾਂ ਦੇ ਤਿੰਨ ਸੈਂਕੜੇ ਵੀ ਸ਼ਾਮਿਲ ਹਨ ਰਾਂਚੀ ‘ਚ ਆਪਣੇ ਲਾਜਵਾਬ ਪ੍ਰਦਰਸ਼ਨ ਦੀ ਬਦੌਲਤ ਉਹ ਸਿੱਧੇ 44ਵੇਂ ਸਥਾਨ ‘ਤੋਂ ਉੱਠਕੇ 10ਵੀਂ ਰੈਕਿੰਗ ‘ਤੇ ਪਹੁੰਚ ਗਏ ਹਨ, ਉਨ੍ਹਾਂ ਦੇ 722 ਅੰਕ ਹਨ ਰਾਂਚੀ ‘ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਆਜਿੰਕਾ ਰਹਾਣੇ ਨੂੰ ਵੀ ਰੈਂਕਿੰਗ ‘ਚ ਫਾਇਦਾ ਪਹੁੰਚਿਆ ਹੈ। ਜੋ ਪੰਜਵੀਂ ਰੈਕਿੰਗ ‘ਚ ਭਾਰਤ ਦੇ ਚਾਰ ਖਿਡਾਰੀ ਹਨ।
ਜਿਸ ‘ਚ ਕਪਤਾਨ ਵਿਰਾਟ ਕੋਹਲੀ ਆਪਣੇ ਦੂਜੇ ਸਥਾਨ ‘ਤੇ ਬਰਕਰਾਰ ਹਨ। ਉਨ੍ਹਾਂ ਦੇ 926 ਰੇਟਿੰਗ ਅੰਕ ਹਨ ਚੇਤੇਸ਼ਵਰ ਪੁਜਾਰਾ (795 ਅੰਕ) ਚੌਥੇ ਨੰਬਰ ‘ਤੇ ਹਨ। ਰੋਹਿਤ ਨੇ ਟੈਸਟ ‘ਚ ਟਾਪ-10 ‘ਚ ਜਗਾ ਬਣਾਉਣ ਦੇ ਨਾਲ ਹੀ ਖੁੱਣ ਦਾ ਨਾਂਅ ਉਨ੍ਹਾਂ Âਲੀਟ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਦਰਜ ਕਰਾ ਲਈ ਹੈ ਜਿਨ੍ਹਾਂ ਨੇ ਤਿੰਨਾਂ ਪ੍ਰਾਰੂਪਾਂ ‘ਚ ਟਾਪ-10 ‘ਚ ਜਗਾ ਬਣਾਈ ਹੈ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਤੋਂ ਬਾਅਦ ਹੁਣ ਰੋਹਿਤ ਇਹ ਉਪਲਬਧੀ ਪਾਉਣ ਵਾਲੇ ਸਿਰਫ਼ ਤੀਜੇ ਭਾਰਤੀ ਬੱਲੇਬਾਜ ਹਨ। (Rohit Sharma)
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਇੱਕ ਦਿਨਾਂ ਅੰਤਰਰਾਸ਼ਟਰੀ ਪ੍ਰਾਰੂਪ ਦੇ ਗਿਆਨੀ ਰੋਹਿਤ ਵਨਡੇ ਰੈਕਿੰਗ ‘ਚ ਹੁਣ ਦੂਜੇ ਅਤੇ ਟਵੰਟੀ-20 ‘ਚ ਨੰਬਰ ਵਨ ਬੱਲੇਬਾਜ਼ ਰਹਿ ਚੁੱਕੇ ਹਨ ਜਦੋਂਕਿ ਸਾਬਕਾ ਖਿਡਾਰੀ ਅਤੇ ਮੌਜੂਦਾ ਸੰਸਦ ਗੰਭੀਰ ਟੈਸਟ ਅਤੇ ਟਵੰਟੀ-20 ‘ਚ ਨੰਬਰ ਵਨ ਅਤੇ ਵਨਡੇ ‘ਚ ਅਠਵੇਂ ਨੰਬਰ ‘ਤੇ ਰਹਿ ਚੁੱਕੇ ਹਨ ਰਾਂਚੀ ਟੈਸਟ ‘ਚ 116 ਦੌੜਾਂ ਦੀ ਸੈਂਕੜ ਵਾਲੀ ਪਾਰੀ ਖੇਡਣ ਵਾਲੇ ਰਹਾਣੇ ਦੋਬਾਰਾ ਆਪਣੇ ਕਰੀਅਰ ਦੀ ਵਧੀਆ ਪੰਜਵੀਂ ਰੈਕਿੰਗ ‘ਤੇ ਪਹੁੰਚ ਗਏ ਹਨ ਆਖਰੀ ਵਾਰ ਉਹ ਨਵੰਬਰ 2016 ‘ਚ ਪੰਜਵੇਂ ਨੰਬਰ ‘ਤੇ ਰਹੇ ਸਨ।
ਮਯੰਕ ਅਗਰਵਾਲ 18ਵੇਂ ਨੰਬਰ ‘ਤੇ ਪਹੰਚੇ ਹਨ ਜਿਸ ਲਈ ਟਾਪ-20 ਬੱਲੇਬਾਜ਼ਾਂ ‘ਚ ਭਾਰਤ ਦੇ ਪੰਜ ਖਿਡਾਰੀਆਂ ਨੇ ਜਗਾ ਬਣਾਈ ਹੈ ਗੇਂਦਬਾਜਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੇ ਵੀ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਹਾਸਿਲ ਕੀਤੀ ਹੈ ਸ਼ਮੀ 751 ਅੰਕਾਂ ਦੇ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਮਾਰਚ 2018 ‘ਚ ਉਹ 14ਵੇਂ ਨੰਬਰ ‘ਤੇ ਸਨ ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਕਿੰਗ ਹਨ ਜਦੋਂਕਿ ਯਾਦਵ ਦੇ 624 ਰੇਟਿੰਗ ਅੰਕ ਹਨ ਅਤੇ 24ਵੇਂ ਨੰਬਰ ‘ਤੇ।
ਰੋਹਿਤ, ਅਸ਼ਵਿਨ, ਸ਼ਮੀ ਤੇ ਜਡੇਜਾ ਦੇ ਕਹਿਰ ਨਾਲ ਜਿੱਤਿਆ ਭਾਰਤ
ਏਜੰਸੀ/ਵਿਸ਼ਾਖਾਪਟਨਮ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (35 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ (87 ਦੌੜਾਂ ‘ਤੇ ਚਾਰ ਵਿਕਟਾਂ) ਦੀ ਕਹਿਰ ਢਾਹਉਂਦੀਆਂ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ 191 ਦੌੜਾਂ ਨਾਲ ਢੇਰ ਕਰਕੇ ਪਹਿਲਾ ਟੈਸਟ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇਸ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ। India
ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 395 ਦੌੜਾਂ ਦਾ ਟੀਚਾ ਰੱਖਿਆ ਸੀ ਦੱਖਣੀ ਅਫਰੀਕਾ ਨੇ ਸ਼ਨਿੱਚਰਵਾਰ ਨੂੰ ਇੱਕ ਵਿਕਟ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ 63.5 ਓਵਰਾਂ ‘ਚ 191 ਦੌੜਾਂ ‘ਤੇ ਸਿਮਟ ਗਈ ਭਾਰਤ ਦੀ ਦੋਵਾਂ ਪਾਰੀਆਂ ‘ਚ 176 ਅਤੇ 127 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪਹਿਲੀ ਪਾਰੀ ‘ਚ ਖਾਲੀ ਹੱਥ ਰਹੇ ਸ਼ਮੀ ਨੇ ਦੂਜੀ ਪਾਰੀ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 10.5 ਓਵਰਾਂ ‘ਚ 35 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਡੇਜਾ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 25 ਓਵਰਾਂ ‘ਚ 87 ਦੌੜਾਂ ‘ਤੇ ਚਾਰ ਵਿਕਟਾਂ ਲਈਆਂ ਪਹਿਲੀ ਪਾਰੀ ‘ਚ ਸੱਤ ਵਿਕਟਾਂ ਲੈਣ ਵਾਲੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ 20 ਓਵਰਾਂ ‘ਚ 44 ਦੌੜਾਂ ‘ਤੇ ਇੱਕ ਵਿਕਟ ਮਿਲੀ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਜੀ ਜਿੱਤ ਹੈ  ਭਾਰਤ ਨੇ 7 ਵਿਕਟਾਂ ‘ਤੇ 502 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕੀਤੀ ਸੀ। India
ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 431 ਦੌੜਾਂ ਬਣਾਈਆਂ ਸਨ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 71 ਦੌੜਾਂ ਦਾ ਵਾਧਾ ਮਿਲਿਆ ਸੀ ਅਤੇ ਭਾਰਤ ਨੇ ਦੂਜੀ ਪਾਰੀ  4 ਵਿਕਟਾਂ ‘ਤੇ 323 ਦੌੜਾਂ ‘ਤੇ ਐਲਾਨ ਕਰਕੇ ਦੱਖਣੀ ਅਫਰੀਕਾ ਸਾਹਮਣੇ 395 ਦੌੜਾਂ ਦਾ ਟੀਚਾ ਰੱਖਿਆ ਸੀ ਪਹਿਲੀ ਪਾਰੀ ‘ਚ ਸ਼ਲਾਘਾਯੋਗ ਸੰਘਰਸ਼ ਕਰਨ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦੂਜੀ ਪਾਰੀ ‘ਚ ਗੇਡੇ ਟੇਕ ਗਏ ਅਤੇ ਪੂਰੀ ਟੀਮ 191 ਦੌੜਾਂ ‘ਤੇ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੁਕਾਬਲਾ 203 ਦੌੜਾਂ ਨਾਲ ਜਿੱਤ ਲਿਆ ਦੱਖਣੀ ਅਫਰੀਕਾ ਲਈ 10ਵੇਂ ਨੰਬਰ ਦੇ ਬੱਲੇਬਾਜ਼ ਡੇਨ ਪਿਏਟ ਨੇ 107 ਗੇਂਦਾਂ ‘ਚ 9 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ ਸੇਨੁਰਨ ਮੁਥੁਸਾਮੀ ਨੇ 108 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ ਨਾਬਾਦ 49 ਦੌੜਾਂ ਦਾ ਯੋਗਦਾਨ ਦਿੱਤਾ।
ਮੁਥੁਸਾਮੀ ਪਹਿਲੀ ਵਾਰੀ ‘ਚ ਵੀ 33 ਦੌੜਾਂ ਬਣਾ ਕੇ ਨਾਬਾਦ ਰਹੇਸਨ ਦੱਖਣੀ ਅਫਰੀਕਾ ਦੇ ਚਾਰ ਬੱਲੇਬਾਜ਼ ਬਿਨਾ ਖਾਤਾ ਖੋਲ੍ਹੇ ਆਊਟ ਹੋਏ ਇੱਕ ਸਮੇਂ ਦੱਖਣੀ ਅਫਰੀਕਾ ਦੇ ਅੱਠ ਬੱਲੇਬਾਜ਼ 27ਵੇਂ ਓਵਰ ਤੱਕ ਸਿਰਫ 70 ਦੌੜਾਂ ‘ਤੇ ਪਵੇਲੀਅਨ ਪਰਤ ਚੁੱਕੇ ਸਨ ਪਰ ਮੁਥੁਸਾਮੀ ਅਤੇ ਪਿਏਟ ਨੇ ਨੌਵੀਂ ਵਿਕਟ ਲਈ 91 ਅਤੇ ਮੁਥੁਸਾਮੀ ਅਤੇ ਕਗਿਸੋ ਰਬਾਡਾ ਨੇ 10ਵੀਂ ਵਿਕਟ ਲਈ 30 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਵੱਡੀ ਸ਼ਰਮਿੰਦਗੀ ਤੋਂ ਕੁਝ ਹੱਦ ਤੱਕ ਬਚਾ ਲਿਆ ਸ਼ਮੀ ਨੇ ਆਪਣੀ ਕਰੀਅਰ ‘ਚ ਪੰਜਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਲੜੀ ਦਾ ਦੂਜਾ ਟੈਸਟ 10 ਅਕਤੂਬਰ ਤੋਂ ਪੂਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਲੀਡਸ, ਏਜੰਸੀ।
ਭਾਰਤ ਨੇ ਆਪਣੇ ਓਪਨਰ ਰੋਹਿਤ ਸ਼ਰਮਾ (103)  ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਤੇ ਉਨ੍ਹਾਂ ਦਰਮਿਆਨ ਹੋਈ 189 ਦੌੜਾਂ ਦੀ ਜਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਸ੍ਰੀਲੰਕਾ ਨੂੰ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਨੇ ਇਜੇਲੇ ਮੈਥਊਜ (133) ਦੇ ਸ਼ਾਨਦਾਰ ਸੈਂਕੜੇ ਦੀ ਖਰਾਬ ਸਥਿਤੀ ਨਾਲ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਭਾਰਤੀ ਓਪਨਰਾਂ ਦੇ ਸ਼ੈਂਕੜਿਆਂ ਨੇ ਇਸ ਸਕੋਰ ਨੂੰ ਛੋਟਾ ਸਾਬਤ ਕਰ ਦਿੱਤਾ। ਭਾਰਤ ਨੇ 43.3 ਓਵਰਾਂ ‘ਚ ਸਿਰਫ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 265 ਦੌੜਾਂ ਬਣਾ ਕੇ ਇੱਕ ਤਰਫਾ ਜਿੱਤ ਹਾਸਲ ਕੀਤੀ।
ਭਾਰਤ ਦੀ ਨੌ ਮੈਚਾਂ ‘ਚ ਸੱਤਵੀਂ ਜਿੱਤ ਰਹੀ ਅਤੇ ਉਨ੍ਹਾਂ ਨੇ 15 ਅੰਕਾਂ ਨਾਲ ਆਪਣੀ ਲੀਗ ਮੁਹਿੰਮ ਸਮਾਪਤ ਕੀਤੀ। ਦੂਜੇ ਪਾਸੇ ਸ੍ਰੀਲੰਕਾ ਨੂੰ ਨੌਂ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸ੍ਰੀਲੰਕਾ ਦੀ ਹਾਰ ਨਾਲ ਦੂਰਨਾਮੈਂਟ ਤੋਂ ਵਿਦਾਈ ਲਈ। ਰੋਹਿਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਪੰਜਵਾਂ ਸੈਂਕੜਾ ਬਣਾਇਆ ਤੇ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਉਨ੍ਹਾਂ ਨੇ ਸ੍ਰੀਲੰਕਾ ਕੇ ਕੁਮਾਰ ਸੰਗਾਕਾਰਾ ਦੇ ਚਾਰ ਸੈਂਕੜਿਆਂ ਦਾ ਰਿਕਾਰਡ ਤੋੜਿਆ।
ਰੋਹਿਤ ਤੇ ਰਾਹੁਲ ਨੇ ਪਹਿਲੇ ਵਿਕਟ ਲਈ 189 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਇਸ ਵਿਸ਼ਵ ਕੱਪ ਆਪਣਾ ਪਹਿਲਾ ਸੈਂਕੜਾ ਬਣਾਇਆ ਤੇ ਭਾਰਤ ‘ਚ ਸੈਮੀਫਾਈਨਲ ਲਈ ਪੱਕਾ ਕਰ ਦਿੱਤਾ। ਹਿੱਟਮੈਨ ਰੋਹਿਤ ਨੇ ਸਿਰਫ 94 ਗੇਂਦਾਂ ‘ਤੇ 14 ਚੌਂਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਜਦੋਂ ਕਿ ਰਾਹੁਲ ਨੇ 118 ਗੇਂਦਾਂ ‘ਚ 111 ਦੌੜਾਂ ‘ਚ 11 ਚੌਂਕੇ ਅਤੇ ਇੱਕ ਛੱਕਾ ਲਾਇਆ। ਕਪਤਾਨ ਵਿਰਾਟ ਕੋਹਲੀ 41 ਗੇਂਦਾਂ ‘ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 34 ਦੌੜਾਂ ‘ਤੇ ਨਾਬਾਦ ਰਹੇ। ਹਾਰਦਿਕ ਪਾਂਡਿਆਂ ਨੇ ਨਾਬਾਦ ਛੇ ਦੌੜਾਂ ਬਣਾਈਆਂ ਦਜੋਂ ਕਿ ਰਿਸ਼ਭ ਪੰਤ ਚਾਰ ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂ ਕੀਤੀ ਤੇ ਆਪਣੇ ਚਾਰ ਵਿਕਟ ਸਿਰਫ 55 ਦੌੜਾਂ ‘ਤੇ ਗਵਾ ਦਿੱਤੇ। ਪਰ ਮੈਥਊਜ ਨੇ ਇਸ ਤੋਂ ਬਾਅਦ ਵਧੀਆ ਸੈਂਕੜਾ ਪਾਰੀ ਖੇਡੀ ਤੇ ਤਾਹਿਰੂ ਤਿਰਿਮਾਨੇ (53) ਨਾਲ ਪੰਜਵੇਂ ਵਿਕਟ ਲਈ 124 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਮੈਥਊਜ ਨੇ ਵੰਨਡੇ ‘ਚ ਆਪਣਾ ਤੀਜਾ ਸੈਂਕੜਾ ਬਣਾਇਆ ਤੇ 128 ਗੇਂਦਾਂ ‘ਤੇ 113 ਦੌੜਾਂ ਦੀ ਪਾਰੀ ਖੇਡੀ ਜਿਸ ‘ਚ 10 ਚੌਂਕੇ ਅਤੇ ਦੋ ਛੱਕੇ ਲਾਏ। ਤਿਰਿਮਾਨੇ ਨੇ 68 ਗੇਂਦਾਂ ‘ਚ ਚਾਰ ਚੌਂਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ। ਧਨੰਜੇ ਡਿਸਿਲਵਾ 36 ਗੇਂਦਾਂ ‘ਚ ਇੱਕ ਚੌਂਕੇ ਦੇ ਸਹਾਰੇ 29 ਦੌੜਾਂ ਬਣਾ ਕੇ ਨਾਬਾਦ ਰਹੇ।
ਕਪਤਾਨ ਤੇ ਓਪਨਰ ਦਿਮੁਥ ਕਰੂਣਾਰਤਰੇ ਨੇ 17 ਗੇਂਦਾ ‘ਚ 10 ਦੌੜਾਂ, ਕੁਸ਼ਲ ਪਰੇਰਾ ਨੇ 14 ਗੇਂਦਾਂ ‘ਚ 18 ਦੌੜਾਂ, ਅਵਿਸ਼ਕਾ ਫਰਨਾਰਡ ਨੇ 21 ਗੇਂਦਾਂ ‘ਚ 20 ਦੌੜਾਂ ਤੇ ਕੁਸ਼ਲ ਮੇਡਿਸ ਨੇ ਤਿੰਨ ਦੌੜਾਂ ਬਣਾਈਆਂ। ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ੍ਰੀਲੰਕਾ ਦੇ ਦੋਵੇਂ ਓਪਨਰਾਂ ਕਰੂਣਾਰਤਰੇ ਤੇ ਪਰੇਰਾ ਨੂੰ ਆਊਟ ਕਰਕੇ 10 ਓਵਰਾਂ ‘ਚ 37 ਦੌੜਾਂ ਦੇ ਕੇ ਤਿੰਨ ਵਿਕਟਾਂ ਪ੍ਰਾਪਤ ਕੀਤੀਆਂ। ਬੁਮਰਾਹ ਨੇ ਕਰੂਣਾਰਤਰੇ ਦਾ ਵਿਕਟ ਪ੍ਰਾਪਤ ਕਰਦਿਆਂ ਹੀ ਵੰਨਡੇ ‘ਚ ਆਪਣੇ 100 ਵਿਕਟ ਵੀ ਪੂਰੇ ਕਰ ਲਏ।
ਇਸ ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਣ ਉੱਤਰੇ ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਓਵਰ ‘ਚ ਕੁਸ਼ਲ ਮੈਡਿਸ ਨੂੰ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਦੇ ਹੱਥੋਂ ਸਟੰਪ ਕਰਾ ਦਿੱਤਾ। ਜਡੇਜਾ ਨੇ 10 ਓਵਰਾਂ ‘ਚ 40 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ। ਆਲਰਾਊਂਡਰ ਹਾਰਦਿਕ ਪਾਂਡਿਆ ਨੇ ਅਵਿਸ਼ਕਾ ਫਰਨਾਰਡੋ ਨੂੰ ਆਊਟ ਕੀਤਾ। ਵਿਕਟਕੀਪਰ ਧੋਨੀ ਨੇ ਕਰੂਣਾਰਤਰੇ, ਪਰੇਰਾ ਦੇ ਫਰਨਾਰਡੋ ਦੇ ਕੈਚ ਕੀਤੇ ਤੇ ਮੈਂਡਿਸ ਨੂੰ ਸਟੰਪ ਆਊਟ ਕੀਤਾ। ਧੋਨੀ ਨੇ ਇਸ ਤਰ੍ਹਾਂ ਵਿਕਟ ਪਿੱਛੇ ਚਾਰ ਸ਼ਿਕਾਰ ਕੀਤੇ। ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਤਿਰਿਮਾਨੇ ਤੇ ਭੁਵਨੇਸ਼ਵਰ ਕੁਮਾਰ ਨੇ ਤਿਸ਼ਾਰਾ ਪਰੇਰਾ ਦਾ ਵਿਕਟ ਪ੍ਰਾਪਤ ਕੀਤਾ। ਭੁਵਨੇਸ਼ਵਰ ਕੁਮਾਰ ਨੇ 73 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ, ਪਾਂਡਿਆ ਨੇ 50 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ ਤੇ ਕੁਲਦੀਪ ਯਾਦਵ ਨੇ 58 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ-ਰਾਹੁਲ ਨੇ ਪਾਕਿਸਤਾਨ ਖਿਲਾਫ ਹਾਸਲ ਕੀਤੀ ਉਪਲੱਬਧੀ
ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ
ਮੈਨਚੇਸਟਰ, ਏਜੰਸੀ।
ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਨੇ ਵਿਸ਼ਵਕੱਪ ਇਤਿਹਾਸ ‘ਚ ਪਾਕਿਸਤਾਨ ਖਿਲਾਫ ਓਪਨਿੰਗ ਸੈਂਕੜਾ ਸਾਂਝੇਦਾਰੀ ਨਿਭਾਉਣ ਵਾਲੀ ਪਹਿਲੀ ਭਾਰਤੀ ਜੋੜੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਰੋਹਿਤ ਅਤੇ ਲੋਕੇਸ਼ ਰਾਹੁਲ ਨੇ ਆਈਸੀਸੀ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਪਹਿਲੇ ਵਿਕਟ ਲਈ 136 ਦੌੜਾਂ ਜੋੜ ਕੇ ਇਹ ਉਪਲੱਬਧੀ ਹਾਸਲ ਕੀਤੀ। ਦੋਵਾਂ ਨੇ ਇਸ ਨਾਲ ਹੀ ਭਾਰਤ ਨੂੰ ਮਜਬੂਤ ਸ਼ੁਰੂਆਤ ਦਿਵਾਈ। ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਜਖਮੀ ਹੋ ਜਾਣ ਕਾਰਨ ਰਾਹੁਲ ਨੂੰ ਓਪਨਿੰਗ ‘ਚ ਉਤਾਰਨ ਦਾ ਮੌਕਾ ਮਿਲਿਆ ਤੇ ਇਸਦਾ ਪੂਰਾ ਫਾਇਦਾ ਉਠਾਉਂਦਿਆਂ ਉਨ੍ਹਾਂ ਨੇ ਵਿਸ਼ਵ ਕੱਪ ‘ਚ ਪਆਣਾ ਅਰਧ ਸੈਂਕੜਾ ਬਣਾਇਆ। ਰਾਹੁਲ 57 ਦੌੜਾਂ ਬਣਾਈਆਂ ਜਦੋਂ ਕਿ ਸਾਂਝੇਦਾਰੀ ‘ਚ ਰੋਹਿਤ ਦਾ ਯੋਗਦਾਨ 75 ਦੌੜਾਂ ਦਾ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਵਿਸ਼ਵਕੱਪ ‘ਚ ਆਪਸੀ ਮੁਕਾਬਲਿਆਂ ਦੀ ਸ਼ੁਰੂਆਤ 1992 ਦੇ ਵਿਸ਼ਵਕੱਪ ਤੋਂ ਜਾ ਕੇ ਹੀ ਹੋ ਸਕੀ ਸੀ ਅਤੇ ਇਸ ਤੋਂ ਬਾਅਦ ਹੁਣ ਜਾਕੇ 2019 ਦੇ ਵਿਸ਼ਵਕੱਪ ‘ਚ ਕਿਸੇ ਭਾਰਤੀ ਓਪਨਿੰਗ ਜੋੜੀ ਨੇ ਪਾਕਿਸਤਾਨ ਖਿਲਾਫ ਸੈਂਕੜਾ ਸਾਂਝੇਦਾਰੀ ਨਿਭਾਈ। ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਓਪਨਿੰਗ 100 ਤੋਂ ਪਾਰ ਇਹ ਸਾਂਝੇਦਾਰੀ ਦਾ ਇਹ ਛੇਵਾ ਮਾਮਲਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਸ਼ਿਖਰ-ਰੋਹਿਤ ਦੀ ਓਪਨਿੰਗ ਜੋੜੀ ਨੂੰ ਵਿਖਾਉਣਾ ਹੋਵੇਗਾ ਦਮ
ਦੋਵਾਂ ਬੱਲੇਬਾਜ਼ਾਂ ਨੇ 101 ਮੈਚਾਂ ‘ਚ 45.41 ਦੀ ਔਸਤ ਨਾਲ 4531 ਦੌੜਾਂ ਜੋੜੀਆਂ
ਨਵੀਂ ਦਿੱਲੀ | ਇੰਗਲੈਂਡ ਦੀਆਂ ਸਵਿੰਗ ਅਤੇ ਉਛਾਲ ਭਰੀਆਂ ਪਿੱਚਾਂ ‘ਤੇ ਭਾਰਤ ਦੀ ਆਈਸੀਸੀ ਵਿਸ਼ਵ ਕੱਪ ਖਿਤਾਬ ਜਿਤਾਉਣ ਦੀਆਂ ਉਮੀਦਾਂ ਦਾ ਦਾਰੋਮਦਾਰ ਬਹੁਤ ਹੱਦ ਤੱਕ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਤਜ਼ਰਬੇਕਾਰ ਸਲਾਮੀ ਜੋੜੀ ‘ਤੇ ਨਿਰਭਰ ਕਰੇਗਾ ਸ਼ਿਖਰ ਅਤੇ ਰੋਹਿਤ ਦੀ ਜੋੜੀ ਇਸ ਸਮੇਂ ਵਿਸ਼ਵ ਕ੍ਰਿਕਟ ‘ਚ ਸਭ ਤੋਂ ਤਜ਼ਰਬੇਕਾਰ ਸਲਾਮੀ ਜੋੜੀ ਮੰਨੀ ਜਾਂਦੀ ਹੈ ਅਤੇ ਓਪਨਿੰਗ ‘ਚ ਖੱਬੇ ਅਤੇ ਸੱਜੇ ਹੱਥ ਦਾ ਤਾਲਮੇਲ ਵਿਰੋਧੀ ਟੀਮਾਂ ਲਈ ਸਿਰਦਰਦ ਰਹਿੰਦਾ ਹੈ ਸ਼ਿਖਰ ਅਤੇ ਰੋਹਿਤ ਲੰਮੇ ਸਮੇਂ ਤੋਂ ਭਾਰਤ ਲਈ ਕ੍ਰਿਕਟ ਖੇਡ ਰਹੇ ਹਨ ਅਤੇ ਇੱਕ-ਦੂਜੇ ਨੂੰ ਬਖੂਬੀ ਸਮਝਦੇ ਹਨ ਹਾਲਾਂਕਿ ਦੋਵੇਂ ਬੱਲੇਬਾਜ਼ਾਂ ਦਾ ਵਿਸ਼ਵ ਕੱਪ ਤੋਂ ਪਹਿਲਾਂ ਨਿਊਜੀਲੈਂਡ ਅਤੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚਾਂ ‘ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਨਿਊਜੀਲੈਂਡ ਤੋਂ ਭਾਰਤੀ ਟੀਮ ਛੇ ਵਿਕਟਾਂ ਨਾਲ ਮੈਚ ਹਾਰੀ ਸੀ ਜਿਸ ‘ਚ ਦੋਵੇਂ ਓਪਨਰਾਂ ਨੇ ਪਹਿਲੀ ਵਿਕਟ ਲਈ ਸਿਰਫ 3 ਦੌੜਾਂ ਜੋੜੀਆਂ ਸਨ ਰੋਹਿਤ 2 ਅਤੇ ਧਵਨ 2 ਦੌੜਾਂ ਬਣਾ ਕੇ ਆਊਟ ਹੋ ਗਏ ਜਦੋਂਕਿ ਬੰਗਲਾਦੇਸ਼ ਖਿਲਾਫ਼ ਮੈਚ ‘ਚ ਭਾਰਤ ਦੀ 95 ਦੌੜਾਂ ਦੀ ਜਿੱਤ ‘ਚ ਵੀ ਉਨ੍ਹਾਂ ਦਾ ਯੋਗਦਾਨ ਕੁਝ ਖਾਸ ਨਹੀਂ ਰਿਹਾ ਅਤੇ ਦੋਵਾਂ ਨੇ ਪਹਿਲੀ ਵਿਕਟ ਲਈ 5 ਦੌੜਾਂ ਦੀ ਸਾਂਝੇਦਾਰੀ ਕੀਤੀ ਰੋਹਿਤ ਇਸ ਮੈਚ ‘ਚ 42 ਗੇਂਦਾਂ ‘ਚ ਸਿਰਫ 19 ਦੌੜਾਂ ਜਦੋਂਕਿ ਧਵਨ 1 ਦੌੜ ਬਣਾ ਕੇ ਆਊਟ ਹੋ ਗਏ ਜਿਸ ਨਾਲ ਮੱਧ ਕ੍ਰਮ ‘ਤੇ ਦੌੜਾਂ ਜੋੜਨ ਦਾ ਦਬਾਅ ਆ ਗਿਆ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਨੇ 128 ਵਨਡੇ ਮੈਚਾਂ ‘ਚ 16 ਸੈਂਕੜਿਆਂ ਅਤੇ 27 ਅਰਧ ਸੈਂਕੜਿਆਂ ਦੀ ਮੱਦਦ ਨਾਲ 5355 ਦੌੜਾਂ ਬਣਾਈਆਂ ਹਨ ਸ਼ਿਖਰ ਦੇ 16 ਸੈਂਕੜਿਆਂ ‘ਚੋਂ 11 ਸੈਂਕੜੇ ਤਾਂ ਵਿਦੇਸ਼ੀ ਧਰਤੀ ‘ਤੇ ਬਣੇ ਹਨ ਉਨ੍ਹਾਂ ਨੇ ਇੰਗਲੈਂਡ ਦੀ ਧਰਤੀ ‘ਤੇ ਤਿੰਨ ਸੈਂਕੜੇ ਬਣਾਏ ਹਨ ਹਾਲ ‘ਚ ਸਮਾਪਤ ਹੋਏ ਆਈਪੀਐਲ ‘ਚ ਦੋਵਾਂ ਓਪਨਰਾਂ ਦਾ ਪ੍ਰਦਰਸ਼ਨ ਠੀਕ-ਠਾਕ ਰਿਹਾ ਸੀ ਰੋਹਿਤ ਸ਼ਰਮਾ ‘ਤੇ ਇੰਗਲੈਂਡ ‘ਚ ਕਾਫੀ ਦਾਰੋਮਦਾਰ ਰਹੇਗਾ ਭਾਰਤ ਦੀ ਵਿਸ਼ਵ ਕੱਪ ਟੀਮ ‘ਚ ਤੀਜੇ ਓਪਨਰ ਅਤੇ ਚੋਟੀ ਦੇ ਕ੍ਰਮ ਦੇ ਬੱਲੇਬਾਜ ਦੇ ਰੂਪ ‘ਚ ਲੋਕੇਸ਼ ਰਾਹੁਲ ਮੌਜ਼ੂਦ ਹਨ ਜਿਨ੍ਹਾਂ ਨੇ ਆਈਪੀਐਲ ‘ਚ 14 ਮੈਚਾਂ ‘ਚ 593 ਦੌੜਾਂ ਬਣਾਈਆਂ ਅਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ ਡੇਵਿਡ ਵਾਰਨਰ ਤੋਂ ਬਾਅਦ ਦੂਜੇ ਸਥਾਨ ‘ਤੇ ਰਹੇ ਜੇਕਰ ਵਿਸ਼ਵ ਕੱਪ ‘ਚ ਸ਼ਿਖਰ ਜਾਂ ਰੋਹਿਤ ‘ਚੋਂ ਕਿਸੇ ਦਾ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਹੀਂ ਰਹਿੰਦਾ ਹੈ ਤਾਂ ਰਾਹੁਲ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸ਼ਿਖਰ ਅਤੇ ਰੋਹਿਤ ਚੌਥੀ ਸਭ ਤੋਂ ਸਫਲ ਜੋੜੀ ਹੈ ਦੋਵਾਂ ਨੇ 101 ਮੈਚਾਂ ‘ਚ 45.41 ਦੀ ਔਸਤ ਨਾਲ 4531 ਦੌੜਾਂ ਜੋੜੀਆਂ ਹਨ ਜਿਨ੍ਹਾਂ ‘ਚ 15 ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ ਉਨ੍ਹਾਂ ਦੇ ਵਨਡੇ ‘ਚ ਜੋੜੀ ਦੇ ਰੂਪ ‘ਚ ਇਕੱਠੇ ਖੇਡਦੇ ਹੋਏ ਸੱਤ ਸਾਲ ਹੋ ਚੁੱਕੇ ਹਨ ਅਤੇ ਇਸ ਵਾਰ ਵਿਸ਼ਵ ਕੱਪ ਉਨ੍ਹਾਂ ਲਈ ਭਾਰਤ ਨੂੰ ਚੈਂਪੀਅਨ ਬਣਾਉਣ ਦਾ ਸ਼ਾਨਦਾਰ ਮੌਕਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਦੂਸਰਾ ਕ੍ਰਿਕਟ ਟੈਸਟ ਮੈਚ ਅੱਜ ਸਵੇਰੇ 8 ਵਜੇ ਤੋਂ
ਪਰਥ, 13 ਦਸੰਬਰ
ਭਾਰਤੀ ਕ੍ਰਿਕਟ ਟੀਮ ਦਾ ਆਸਟਰੇਲੀਆ ਵਿਰੁੱਧ ਜੇਤੂ ਸ਼ੁਰੂਆਤ ਤੋਂ ਬਾਅਦ ਆਤਮਵਿਸ਼ਵਾਸ਼ ਸਿਖ਼ਰ ‘ਤੇ ਹੋਵੇਗਾ ਪਰ ਤਜ਼ਰਬੇਕਾਰ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਰਵਿਚੰਦਰਨ ਅਸ਼ਵਿਨ ਦੀ ਗੈਰ ਮੌਜੂਦਗੀ ‘ਚ ਦੂਸਰੇ ਟੈਸਟ ਮੈਚ ‘ਚ ਵਾਧਾ ਬਣਾਉਣਾ ਉਸ ਲਈ ਅਸਲ ਇਮਤਿਹਾਨ ਹੋਵੇਗਾ ਭਾਰਤ ਜੇਕਰ ਦੂਸਰਾ ਟੈਸਟ ਮੈਚ ਵੀ ਜਿੱਤ ਲੈਂਦਾ ਹੈ ਤਾਂ ਉਹ ਚਾਰ ਟੈਸਟ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਹਾਸਲ ਕਰ  ਲਵੇਗਾ
ਭਾਰਤ ਨੇ ਆਸਟਰੇਲੀਆ ਨੂੰ ਐਡੀਲੇਡ ਟੈਸਟ ‘ਚ 31 ਦੌੜਾਂ ਨਾਲ ਹਰਾ ਕੇ 1-0 ਦਾ ਵਾਧਾ ਬਣਾਇਆ ਸੀ ਆਪਣੀ ਧਰਤੀ ‘ਤੇ ਭਾਰਤ ਤੋਂ ਕਦੇ ਵੀ ਟੈਸਟ ਲੜੀ ਨਾ ਗੁਆਉਣ ਵਾਲੀ ਮੇਜ਼ਬਾਨ ਟੀਮ ਦੇ ਪਰਥ ‘ਚ ਪਲਟਵਾਰ ਕਰਨ ਦੀ ਪੂਰੀ ਸੰਭਾਵਨਾ ਹੈ ਜਦੋਂਕਿ ਪਰਥ ‘ਚ ਭਾਰਤੀ ਟੀਮ ਨੂੰ ਰੋਹਿਤ ਅਤੇ ਅਸ਼ਵਿਨ ਦੀ ਗੈਰ ਮੌਜ਼ੂਦਗੀ ਦੇ ਬਾਵਜ਼ੂਦ ਤਾਲਮੇਲ ਬਿਠਾਉਣਾ ਅਤੇ ਉਸਦੀ ਕਮੀ ਨੂੰ ਭਰਨ ਲਈ ਜ਼ਿਆਦਾ ਮਿਹਨਤ ਕਰਨੀ ਹੋਵੇਗੀ
ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ
ਅਸ਼ਵਿਨ ਦੀ ਜਗ੍ਹਾ ਐਡੀਲੇਡ ਟੈਸਟ ਤੋਂ ਬਾਹਰ ਰਹੇ ਹਰਫ਼ਨਮੌਲਾ ਰਵਿੰਦਰ ਜਡੇਜਾ ਹਾਲਾਂਕਿ ਟੀਮ ‘ਚ ਮਾਹਿਰ ਲੈਫਟ ਆਰਮ ਸਪਿੱਨਰ ਦੇ ਤੌਰ ‘ਤੇ ਸ਼ਾਮਲ ਕੀਤੇ ਗਏ ਹਨ ਜੋ ਹੇਠਲੇ ਕ੍ਰਮ ‘ਤੇ ਬੱਲੇਬਾਜ਼ ਦੇ ਤੌਰ ‘ਤੇ ਵੀ ਅਸ਼ਵਿਨ ਦੀ ਜਗ੍ਹਾ ਚੰਗਾ ਬਦਲ ਸਾਬਤ ਹੋ ਸਕਦੇ ਹਨ  ਰੋਹਿਤ ਦੀ ਜਗ੍ਹਾ ਹਨੁਮਾ ਵਿਹਾਰੀ ਛੇਵੇਂ ਬੱਲੇਬਾਜ਼ ਬਣ ਸਕਦੇ ਹਨ ਹਨੁਮਾ ਨੇ ਅਭਿਆਸ ਮੈਚ ‘ਚ 53 ਅਤੇ ਨਾਬਾਦ 15 ਦੀਆਂ ਕੀਮਤੀ ਪਾਰੀਆਂ ਖੇਡੀਆਂ ਸਨ ਬੱਲੇਬਾਜ਼ੀ ਕ੍ਰਮ ‘ਚ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਓਪਨਿੰਗ ਜੋੜੀ ਦੇ ਤੌਰ ‘ਤੇ ਇੱਕ ਵਾਰ ਫਿਰ ਭਾਰਤ ਨੂੰ?ਸਫ਼ਲ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰਨਗੇ  ਜਦੋਂਕਿ ਆਪਣੀ ਨੰਬਰ ਇੱਕ ਟੈਸਟ ਰੈਂਕਿੰਗ ਗੁਆਉਣ ਦੇ ਕੰਢੇ ਖੜ੍ਹੇ ਕਪਤਾਨ ਵਿਰਾਟ ‘ਤੇ ਵੀ  ਨਵੇਂ ਪਰਥ ਸਟੇਡੀਅਮ ਦੀ ਤੇਜ਼ ਪਿੱਚ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ ਜਿਸ ਕਾਰਨ ਚੇਤੇਸ਼ਵਰ ਪੁਜਾਰਾ ਦਾ ਪ੍ਰਦਰਸ਼ਨ ਮੈਚ ‘ਤੇ ਅਹਿਮ ਅਸਰ ਪਾ ਸਕਦਾ ਹੈ
ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ
ਪਰਥ ਦੇ ਨਵੇਂ ਸਟੇਡੀਅਮ ‘ਤੇ ਭਾਰਤ ਅਤੇ ਆਸਟਰੇਲੀਆ ਦੀ ਟੱਕਰ ਦੇ ਰੋਮਾਂਚਕ ਰਹਿਣ ਦੀ ਆਸ ਹੈ ਪਰ ਇੱਥੇ ਮੈਚ ਦਾ ਹੀਰੋ ਹੁਣ ਤੋਂ ਹੀ ‘ਪਿੱਚ’ ਨੂੰ ਮੰਨਿਆ ਜਾ ਰਿਹਾ ਹੈ ਕਿਊਰੇਟਰ ਨੇ ਵੀ ਮੈਚ ਤੋਂ ਪਹਿਲਾਂ ਸੰਕੇਤ ਦਿੱਤੇ ਹਨ ਕਿ ਇਹ ਬਹੁਤ ਹਰੀ, ਤੇਜ ਅਤੇ ਉਛਾਲ ਭਰੀ ਪਿੱਚ ਹੋਵੇਗੀ ਜਿਸ ਕਾਰਨ ਭਾਰਤੀ ਟੀਮ ਪ੍ਰਬੰਧਕਾ ਨੇ ਪਿਛਲੇ ਮੈਚ ‘ਚ ਬਾਹਰ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ  ਕੁਮਾਰ ਅਤੇ ਉਮੇਸ਼ ਯਾਦਵ ਨੂੰ ਪਰਥ ਲਈ ਬੁਲਾਇਆ ਹੈ ਜਦੋਂਕਿ ਐਡੀਲੇਡ ‘ਚ ਕਾਰਗਰ ਸਾਬਤ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਐਡੀਲੇਡ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁਣਗੇ
ਪਰਥ ਦਾ ਰਿਕਾਰਡ ਆਸਟਰੇਲੀਆ ਦੇ ਪੱਖ ‘ਚ ਹੈ 60 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ‘ਚ ਹੁਣ ਤੱਕ ਦੋਵਾਂ ਟੀਮਾਂ ਦਰਮਿਆਨ ਕੁੱਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ ਆਸਟਰੇਲੀਆ ਨੇ 3, ਜਦੋਂਕਿ Îਭਾਰਤ ਨੇ 1 ਮੈਚ ਜਿੱਤਿਆ ਹੈ ਸਾਲ 2012 ‘ਚ ਭਾਰਤੀ ਟੀਮ ਨੇ ਅਨਿਲ ਕੁੰਬਲੇ ਦੀ ਕਪਤਾਨੀ ‘ਚ ਇਸ ਮੈਦਾਨ ‘ਤੇ ਆਸਟਰੇਲੀਆ ਵਿਰੁੱਧ ਆਪਣੀ ਇੱਕੋ ਇੱਕ ਜਿੱਤ (72 ਦੌੜਾਂ ਨਾਲ )ਹਾਸਲ ਕੀਤੀ ਸੀ ਭਾਰਤ ਦਾ ਇਸ ਪਿਚ ‘ਤੇ ਅੱਵਲ ਸਕੋਰ 1997 ‘ਚ ਬਣਾਈਆਂ 402 ਦੌੜਾਂ ਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ
ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ
ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ
ਪਰਥ, 13 ਦਸੰਬਰ
ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ ਰੱਖਿਆ ਗਿਆ ਹੈ
ਜਦੋਂਕਿ ਓਪਨਰ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਵੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਟੇਸਟ ‘ਚ ਨਹੀਂ ਖੇਡ ਸਕਣਗੇ ਅਭਿਆਸ ਮੈਚ ਦੌਰਾਨ ਜਖ਼ਮੀ ਹੋਣ ਕਾਰਨ ਪ੍ਰਿਥਵੀ ਪਹਿਲੇ ਮੈਚ ‘ਚ ਵੀ ਨਹੀਂ ਖੇਡ ਸਕਿਆ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਪਰਥ ਟੈਸਟ ਲਈ ਆਪਣੀ 13 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਅਸ਼ਵਿਨ, ਰੋਹਿਤ ਅਤੇ ਸ਼ਾੱ ਦੇ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਾ ਹੋ ਸਕਣ ਦੀ ਜਾਣਕਾਰੀ ਦਿੱਤੀ ਗਈ
ਗੁੱਟ ਦੇ ਸਪਿੱਨਰ ਕੁਲਦੀਪ ਨੂੰ ਪਰਥ ‘ਚ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਨੂੰ ਧਿਆਨ ‘ਚ ਰੱਖਦਿਆਂ ਬਾਹਰ ਰੱਖਿਆ ਗਿਆ ਹੈ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਾਈ ਗਈ ਹੈ ਜਦੋਂਕਿ ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਤੇਜ਼ ਗੇਂਦਬਾਜ਼ੀ ਹਮਲੇ ਦਾ ਜਿੰਮ੍ਹਾ ਸੌਂਪਿਆ ਗਿਆ ਹੈ ਜੋ ਐਡੀਲੇਡ ਟੈਸਟ ਤੋਂ ਬਾਹਰ ਰਹੇ ਸਨ
ਐਡੀਲੇਡ ਓਪਲ ‘ਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਪੇਟ ਦੀ ਮਾਂਸਪੇਸ਼ੀਆਂ ‘ਚ ਖਿਚਾਅ ਹੈ ਜਦੋਂਕਿ ਰੋਹਿਤ ਨੂੰ ਪਿੱਠ ਦੇ ਹੇਠਲੇ ਹਿੱਸੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।