akali bjp alliance - Sach Kahoon Punjabi

Punjab News: ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਤਿਆਰੀ!
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਬਾਰੇ ਇੱਕ ਵਾਰ ਫਿਰ ਤੋਂ ਚਰਚਾ ਤੇਜ਼ ਹੋ ਗਈ ਹੈ। ਸਿਆਸੀ ਗਲਿਆਰਿਆਂ ਵਿੱਚ ਤਾਂ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਗੱਠਜੋੜ ਲੱਗਭੱਗ ਫਾਈਨਲ ਹੀ ਹੋ ਚੁੱਕਿਆ ਹੈ, ਬਸ ਇਸ ਦਾ ਐਲਾਨ ਹੋਣਾ ਬਾਕੀ ਰਹਿ ਗਿਆ ਹੈ।

ਇਹ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ਹੈ ਹਾਲਾਂਕਿ ਇਸ ਮੀਟਿੰਗ ਨੂੰ ਪੰਜਾਬ ਦੇ ਨਾਲ ਜੁੜੇ ਹੋਏ ਮੁੱਦਿਆਂ ਬਾਰੇ ਦੱਸਿਆ ਜਾ ਰਿਹਾ ਹੈ ਪਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨਾਲ ਜੁੜੇ ਹੋਏ ਸੂਤਰਾਂ ਅਨੁਸਾਰ ਇਹ ਮੀਟਿੰਗ ਸਿੱਧੇ ਤੌਰ ’ਤੇ ਦੋਵਾਂ ਪਾਰਟੀਆਂ ਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਗੱਠਜੋੜ ਸਬੰਧੀ ਇੱਕ ਸ਼ੁਰੂਆਤ ਹੈ, ਜਿਹੜੀ ਕਿ ਆਉਣ ਵਾਲੇ ਦਿਨਾਂ ਵਿੱਚ ਫਾਈਨਲ ਸਿੱਟੇ ’ਤੇ ਪੁੱਜਦੇ ਹੋਏ ਐਲਾਨ ਤੱਕ ਹੋਏਗੀ।

Read Also :  Punjab ਵਿਧਾਨ ਸਭਾ ’ਚ ਫਿਰ ਗੂੰਜਿਆ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ

ਦਿੱਲੀ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ ਕੋਈ ਵੀ ਅਕਾਲੀ ਦਲ ਜਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਲੀਡਰ ਸਾਹਮਣੇ ਆ ਕੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਰਿਹਾ ਹੈ ਪਰ ਉਨ੍ਹਾਂ ਵੱਲੋਂ ਇਸ਼ਾਰਾ ਜਰੂਰ ਕੀਤਾ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਪੰਜਾਬ ’ਚ ‘ਚੰਗੇ ਦਿਨ’ ਆਉਣ ਵਾਲੇ ਹਨ।

ਜਾਣਕਾਰੀ ਅਨੁਸਾਰ ਆਉਂਦੇ ਤਿੰਨ ਤੋਂ ਚਾਰ ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੀ ਚਰਚਾ ਹੈ ਤੇ ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਸਕੇਗਾ ਜਾਂ ਫਿਰ ਨਹੀਂ ਇਸ ਬਾਰੇੇ ਲੰਮੇ ਸਮੇਂ ਤੋਂ ਹੀ ਚਰਚਾ ਚੱਲ ਰਹੀ ਸੀ ਤੇ ਦੋਵਾਂ ਪਾਰਟੀਆਂ ਦੇ ਲੀਡਰਾਂ ਵੱਲੋਂ ਇਸ ਗੱਠਜੋੜ ਬਾਰੇ ਤਲਖ਼ ਟਿੱਪਣੀਆਂ ਵੀ ਇੱਕ ਦੂਜੇ ’ਤੇ ਕੀਤੀ ਜਾ ਰਹੀਆਂ ਸਨ, ਜਿਸ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਸ਼ਾਇਦ ਇਹ ਗੱਠਜੋੜ ਨਹੀਂ ਹੋ ਸਕੇਗਾ। ਹੁਣ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਬਾਦਲ ਦੀ ਮੀਟਿੰਗ ਹੋਣ ਤੋਂ ਬਾਅਦ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਵੀ ਕਾਫੀ ਜਿਆਦਾ ਵਧ ਗਈਆਂ ਹਨ ਦੂਜੇ ਪਾਸੇ ਅਕਾਲੀ ਤੇ ਭਾਜਪਾ ਲੀਡਰਾਂ ਵੱਲੋਂ ‘ਆਫ ਦੀ ਰਿਕਾਰਡ’ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਗੱੱਠਜੋੜ ਦਾ ਐਲਾਨ ਹੁੰਦਾ ਨਜ਼ਰ ਆਏਗਾ।

ਕਾਂਗਰਸ ਲਈ ਚਿੰਤਾ ਵਧੀ

ਸ਼ਹਿਰੀ ਚੋਣਾਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਹੀ ਆਮ ਆਦਮੀ ਪਾਰਟੀ ਨੂੰ ਟੱਕਰ ਦਿੰਦੇ ਹੋਏ ਵੱਡੇ ਪੱਧਰ ’ਤੇ ਸੀਟਾਂ ਨੂੰ ਜਿੱਤ ਸਕਦੀ ਹੈ ਕਿਉਂਕਿ ਅਕਾਲੀ ਭਾਜਪਾ ਵੱਖ-ਵੱਖ ਹੋਣ ਕਰਕੇ ਉਹਨਾਂ ਦਾ ਜ਼ਿਆਦਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਰ ਹੁਣ ਦਿੱਲੀ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਦੀ ਚਿੰਤਾ ਵਧ ਗਈ ਕਿਆਸ ਲਾਏ ਜਾ ਰਹੇ ਹਨ ਕਿ ਅਕਾਲੀ ਦਲ ਤੇ ਭਾਜਪਾ ਜੇਕਰ ਇਕੱਠੇ ਹੋ ਜਾਂਦੇ ਹਨ ਤਾਂ ਦੋਵਾਂ ਪਾਰਟੀਆਂ ਦਾ ਵੋਟ ਬੈਂਕ ਕਾਂਗਰਸ ਨੂੰ ਮਾਤ ਦੇ ਸਕਦਾ ਹੈ। ਇਸੇ ਕਰਕੇ ਇਸ ਗਠਜੋੜ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਹੈ।

ਆਮ ਆਦਮੀ ਪਾਰਟੀ ਦੀ ਵਧ ਸਕਦੀ ਐ ਫਿਕਰਮੰਦੀ

ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਚੋਣ ਲੜਦੇ ਆਏ ਹਨ ਤਾਂ ਉਸ ਸਮੇਂ ਇਹਨਾਂ ਵੱਲੋਂ ਵੱਡੇ ਪੱਧਰ ’ਤੇ ਜਿੱਤ ਵੀ ਹਾਸਲ ਕੀਤੀ ਗਈ ਹੈ। ਬੀਤੇ ਦਿਨ ਤੱਕ ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਹੋਣ ਕਰਕੇ ਆਮ ਆਦਮੀ ਪਾਰਟੀ ਨੂੰ ਜਿਆਦਾ ਫਿਕਰ ਨਹੀਂ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਵੀ ਚਿੰਤਾ ਵਧ ਸਕਦੀ ਹੈ ਕਿਉਂਕਿ ਜਦੋਂ ਇਨ੍ਹਾਂ ਦੋਵਾਂ ਪਾਰਟੀਆਂ ਦਾ ਵੋਟ ਬੈਂਕ ਰਲ ਕੇ ਆਪ ਨੂੰ ਟੱਕਰ ਦੇ ਸਕਦਾ ਹੈ।