Ludhiana Congress - Sach Kahoon Punjabi

Punjab Congress: ਪੰਜਾਬ ਕਾਂਗਰਸ ’ਚ ਮੁੜ ਸਾਹਮਣੇ ਆਈ ਧੜੇਬੰਦੀ, ਲੁਧਿਆਣਾ ’ਚ ਆਸ਼ੂ ਤੇ ਬੈਂਸ ਸਮਰਥਕ ਆਹਮੋ-ਸਾਹਮਣੇ
Punjab Politics: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਕਾਂਗਰਸ ’ਚ ਅੰਦਰੂਨੀ ਧੜੇਬੰਦੀ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਲੁਧਿਆਣਾ ਦੇ ਗੁਰੂ ਨਾਨਕ ਭਵਨ ’ਚ ਵੀਰਵਾਰ ਨੂੰ ਹੋਏ ਕਾਂਗਰਸੀ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਧੜੇ ਦੇ ਸਮਰਥਕਾਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਕਾਰ ਤਣਾਅ ਦੀ ਸਥਿਤੀ ਬਣ ਗਈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਵਿਚਕਾਰ ਟਕਰਾਅ ਹੁੰਦਾ-ਹੁੰਦਾ ਟਲ ਗਿਆ। ਜਾਣਕਾਰੀ ਮੁਤਾਬਕ ਪ੍ਰੋਗਰਾਮ ’ਚ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਸਨੀ ਭੱਲਾ, ਪੰਕਜ ਸ਼ਰਮਾ ਕਾਕਾ, ਇੰਦਰਜੀਤ ਇੰਡੀ ਤੇ ਈਸ਼ਵਰਜੋਤ ਚੀਮਾ ਸਮੇਤ ਕਈ ਆਗੂ ਅੱਗੇ ਵਾਲੀਆਂ ਕਤਾਰਾਂ ’ਚ ਬੈਠੇ ਹੋਏ ਸਨ। ਜਿਵੇਂ ਹੀ ਰਾਜਾ ਵੜਿੰਗ ਤੇ ਹੋਰ ਕਾਂਗਰਸੀ ਆਗੂ ਮੰਚ ’ਤੇ ਪਹੁੰਚੇ ਤਾਂ ਆਸ਼ੂ ਸਮਰਥਕਾਂ ਨੇ ਆਪਣੇ ਆਗੂ ਦੇ ਹੱਕ ’ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਨਾਅਰੇਬਾਜ਼ੀ ਰਾਜਾ ਵੜਿੰਗ ਸਮਰਥਕਾਂ ਨੂੰ ਪਸੰਦ ਨਹੀਂ ਆਈ, ਜਿਨ੍ਹਾਂ ’ਚ ਬੈਂਸ ਭਰਾਵਾਂ ਦੇ ਸਮਰਥਕ ਵੀ ਸ਼ਾਮਲ ਸਨ। ਇਸ ਦੇ ਜਵਾਬ ’ਚ ਕੁਝ ਵਰਕਰਾਂ ਵੱਲੋਂ ‘ਆਰਐਸਐਸ ਕਾਰਕੁਨ ਬਾਹਰ ਜਾਓ’ ਦੇ ਨਾਅਰੇ ਲਗਾਏ ਗਏ।

ਇਸ ’ਤੇ ਆਸ਼ੂ ਸਮਰਥਕਾਂ ਨੇ ਇਤਰਾਜ਼ ਜਤਾਇਆ ਤੇ ਕਿਹਾ ਕਿ ਜੇਕਰ ਅਜਿਹੇ ਨਾਅਰੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਲਾਏ ਜਾਂਦੇ ਹਨ ਤਾਂ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਈਸ਼ਵਰਜੋਤ ਚੀਮਾ ਨੇ ਕਿਹਾ ਕਿ ਸਾਰੇ ਵਰਕਰ ਸਦਭਾਵਨਾ ਨਾਲ ਪ੍ਰੋਗਰਾਮ ’ਚ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਸਿਮਰਜੀਤ ਸਿੰਘ ਬੈਂਸ ਨੂੰ ਬੋਲਣ ਲਈ ਮਾਈਕ ਦਿੱਤਾ ਗਿਆ ਤਾਂ ਆਸ਼ੂ ਸਮਰਥਕਾਂ ਨੇ ਆਪਣੇ ਆਗੂ ਦੇ ਹੱਕ ’ਚ ਨਾਅਰੇ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਵੀ ਵਰਕਰ ਨੇ ਭੂਪੇਸ਼ ਬਘੇਲ ਜਾਂ ਰਾਜਾ ਵੜਿੰਗ  ਖਿਲਾਫ਼ ਨਾਅਰੇਬਾਜ਼ੀ ਨਹੀਂ ਕੀਤੀ। ਚੀਮਾ ਨੇ ਦੋਸ਼ ਲਾਇਆ ਕਿ ਮਾਹੌਲ ਸ਼ਾਂਤ ਕਰਨ ਦੀ ਬਜਾਏ ਰਾਜਾ ਵੜਿੰਗ ਵੀ ਨਾਅਰੇ ਲਾਉਣ ਲੱਗ ਪਏ, ਜਿਸ ਕਾਰਨ ਦੋਵੇਂ ਧੜਿਆਂ ਦੇ ਵਰਕਰਾਂ ’ਚ ਗੁੱਸਾ ਵਧ ਗਿਆ। ਸਥਿਤੀ ਖ਼ਰਾਬ ਹੁੰਦੀ ਵੇਖ ਆਸ਼ੂ ਸਮਰਥਕਾਂ ਨੇ ਪ੍ਰੋਗਰਾਮ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ, ਜਿਸ ਕਾਰਨ ਵੱਡਾ ਵਿਵਾਦ ਟਲ ਗਿਆ। ਕਰੀਬ 40 ਮਿੰਟ ਚੱਲੇ ਇਸ ਪ੍ਰੋਗਰਾਮ ਦੌਰਾਨ ਹੋਈ ਘਟਨਾ ਤੋਂ ਬਾਅਦ ਆਸ਼ੂ ਸਮਰਥਕਾਂ ’ਚ ਨਾਰਾਜ਼ਗੀ ਵੇਖਣ ਨੂੰ ਮਿਲੀ। ਬਾਅਦ ਵਿੱਚ ਉਨ੍ਹਾਂ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੂਪੇਸ਼ ਬਘੇਲ ਸਾਹਮਣੇ ਵੀ ਆਪਣੀ ਨਾਰਾਜ਼ਗੀ ਅਤੇ ਚਿੰਤਾਵਾਂ ਰੱਖੀਆਂ। Punjab Politics

ਇਹ ਵੀ ਪੜ੍ਹੋ : India Women Tour of South Africa: ਭਾਰਤੀ ਮਹਿਲਾ ਟੀਮ ਦੇ ਦੱਖਣੀ ਅਫਰੀਕਾ ਦੌਰੇ ਦਾ ਸ਼ਡਿਊਲ ਬਦਲਿਆ