Hitman - Sach Kahoon Punjabi
ਬੋਲੇ, ਰੋਹਿਤ ਨੇ ਅਸ਼ਵਿਨ ਵਾਂਗ ਚਾਲਾਕੀ ਦਿਖਾਈ | INDvsAFG
ਤਾਂਕਿ ਤੇਜ਼ ਭੱਜਣ ਵਾਲੇ ਰਿੰਕੂ ਕ੍ਰੀਜ ’ਤੇ ਆ ਸਕਣ
ਬੈਂਗਲੁਰੂ (ਏਜੰਸੀ)। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਰਿਟਾਇਰਡ ਆਊਟ ਹੋ ਕੇ ਰਵੀਚੰਦਰਨ ਅਸ਼ਵਿਨ ਵਾਂਗ ਚਲਾਕੀ ਦਿਖਾਈ। ਅਫਗਾਨਿਸਤਾਨ ਖਿਲਾਫ ਤੀਜੇ ਟੀ-20 ਦੇ ਪਹਿਲੇ ਸੁਪਰ ਓਵਰ ’ਚ ਰੋਹਿਤ ਰਿਟਾਇਰਡ ਹੋ ਕੇ ਪੈਵੇਲੀਅਨ ਚਲੇ ਗਏ, ਤਾਂ ਕਿ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆ ਸਕਣ। ਮੈਚ ਦੌਰਾਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰੋਹਿਤ ਰਿਟਾਇਰਡ ਹਰਟ ਸਨ ਜਾਂ ਰਿਟਾਇਰ ਆਊਟ ਹੋ ਗਏ। ਦ੍ਰਾਵਿੜ ਦੇ ਬਿਆਨ ਦੀ ਮੰਨੀਏ ਤਾਂ ਰੋਹਿਤ ਰਿਟਾਇਰਡ ਆਊਟ ਲੈ ਕੇ ਹੀ ਪੈਵੇਲੀਅਨ ਪਰਤ ਗਏ। ਭਾਵ ਨਿਯਮਾਂ ਮੁਤਾਬਕ ਉਹ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਬੱਲੇਬਾਜੀ ਕੀਤੀ ਅਤੇ ਟੀਮ ਲਈ 11 ਦੌੜਾਂ ਬਣਾਈਆਂ। (INDvsAFG)
ਜਾਣਦੇ ਹਾਂ ਆਖਿਰ ਮਾਮਲਾ ਕਿਵੇਂ ਸ਼ੁਰੂ ਹੋਇਆ? | INDvsAFG
ਭਾਰਤ ਨੇ ਬੁੱਧਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਤੀਜੇ ਟੀ-20 ’ਚ ਅਫਗਾਨਿਸਤਾਨ ਨੂੰ ਹਰਾਇਆ। ਰੋਮਾਂਚਕ ਮੈਚ ’ਚ ਦੋਵੇਂ ਟੀਮਾਂ 20-20 ਓਵਰਾਂ ਦੀ ਬੱਲੇਬਾਜੀ ਕਰਦਿਆਂ 212-212 ਦੌੜਾਂ ਹੀ ਬਣਾ ਸਕੀਆਂ। ਨਤੀਜੇ ਲਈ ਸੁਪਰ ਓਵਰ ਕਰਵਾਇਆ ਗਿਆ, ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਪਹਿਲੇ ਸੁਪਰ ਓਵਰ ’ਚ 16 ਦੌੜਾਂ ਬਣਾਈਆਂ।
Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਸੁਪਰ ਓਵਰ ’ਚ ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਬੱਲੇਬਾਜੀ ਕਰਨ ਆਏ। ਪਹਿਲੀਆਂ 5 ਗੇਂਦਾਂ ’ਤੇ 15 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ ਇਕ ਗੇਂਦ ’ਤੇ 2 ਦੌੜਾਂ ਦੀ ਲੋੜ ਸੀ। ਇੱਥੇ ਨਾਨ-ਸਟ੍ਰਾਈਕਰ ਐਂਡ ’ਤੇ ਮੌਜ਼ੂਦ ਰੋਹਿਤ ਭੱਜ ਕੇ ਪਵੇਲੀਅਨ ਵਾਪਸ ਚਲੇ ਗਏ ਅਤੇ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆਏ। ਆਖਰੀ ਗੇਂਦ ਯਸ਼ਸਵੀ ਦੇ ਬੱਲੇ ਨਾਲ ਲੱਗੀ ਅਤੇ ਵਿਕਟਕੀਪਰ ਦੇ ਹੱਥਾਂ ’ਚ ਚਲੀ ਗਈ ਅਤੇ ਭਾਰਤ ਨੂੰ ਸਿਰਫ ਇੱਕ ਦੌੜ ਹੀ ਮਿਲ ਸਕੀ।
ਦੂਜੇ ਸੁਪਰ ਓਵਰ ’ਚ ਵੀ ਬੱਲਬਾਜ਼ੀ ਕਰਨ ਆਏ ਰੋਹਿਤ ਸ਼ਰਮਾ
ਪਹਿਲਾ ਸੁਪਰ ਓਵਰ ਵੀ ਬਰਾਬਰੀ ’ਤੇ ਖਤਮ ਹੋਇਆ। ਨਤੀਜੇ ਲਈ ਦੂਜੀ ਵਾਰ ਸੁਪਰ ਓਵਰ ਕਰਵਾਇਆ ਗਿਆ। ਇਸ ਵਾਰ ਭਾਰਤ ਪਹਿਲਾਂ ਬੱਲੇਬਾਜੀ ਕਰਨ ਆਇਆ ਅਤੇ ਟੀਮ ਵੱਲੋਂ ਰਿੰਕੂ ਸਮੇਤ ਰੋਹਿਤ ਬੱਲੇਬਾਜੀ ਕਰਨ ਆਏ। ਨਿਯਮਾਂ ਮੁਤਾਬਕ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਜੇਕਰ ਬੱਲੇਬਾਜ ਰਿਟਾਇਰ ਆਊਟ ਹੋ ਜਾਂਦਾ ਹੈ ਤਾਂ ਉਸ ਨੂੰ ਬੱਲੇਬਾਜੀ ਕਰਨ ਲਈ ਵਿਰੋਧੀ ਟੀਮ ਦੇ ਕਪਤਾਨ ਤੋਂ ਇਜਾਜਤ ਲੈਣੀ ਪਵੇਗੀ ਪਰ ਬੈਂਗਲੁਰੂ ’ਚ ਰੋਹਿਤ ਨੇ ਇਬਰਾਹਿਮ ਜਾਦਰਾਨ ਦੀ ਇਜਾਜਤ ਤੋਂ ਬਿਨਾਂ ਬੱਲੇਬਾਜੀ ਕੀਤੀ ਅਤੇ 11 ਦੌੜਾਂ ਵੀ ਬਣਾਈਆਂ। ਭਾਰਤ ਵੱਲੋਂ ਦਿੱਤੇ 12 ਦੌੜਾਂ ਦੇ ਟੀਚੇ ਖਿਲਾਫ ਅਫਗਾਨਿਸਤਾਨ ਦੀ ਟੀਮ 3 ਗੇਂਦਾਂ ’ਤੇ ਸਿਰਫ 1 ਦੌੜਾਂ ਹੀ ਬਣਾ ਸਕੀ ਅਤੇ 2 ਵਿਕਟਾਂ ਵੀ ਗੁਆ ਦਿੱਤੀਆਂ। ਇਸ ਕਰਕੇ ਟੀਮ ਮੈਚ ਹਾਰ ਗਈ ਅਤੇ ਮੈਚ ਤੋਂ ਬਾਅਦ ਪਵੇਲੀਅਨ ਪਰਤਣ ਦੇ ਬਾਵਜੂਦ ਰੋਹਿਤ ਦੀ ਬੱਲੇਬਾਜੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। (INDvsAFG)
ਦ੍ਰਾਵਿੜ ਨੇ ਕਿਹਾ – ਰੋਹਿਤ ਨੇ ਅਸ਼ਵਿਨ ਵਾਂਗ ਦਿਮਾਗ ਲਾਇਆ
ਮੈਚ ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੂੰ ਰੋਹਿਤ ਦੇ ਪੈਵੇਲੀਅਨ ਪਰਤਣ ਦੇ ਫੈਸਲੇ ’ਤੇ ਸਵਾਲ ਪੁੱਛਿਆ ਗਿਆ। ਜਿਸ ’ਤੇ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਨੇ ਸੁਪਰ ਓਵਰ ’ਚ ਰਿਟਾਇਰਡ ਆਊਟ ਹੋਏ ਅਤੇ ਅਸ਼ਵਿਨ ਵਾਂਗ ਆਪਣੇ ਦਿਮਾਗ ਦੀ ਵਰਤੋਂ ਕੀਤੀ। ਰਵੀਚੰਦਰਨ ਅਸ਼ਵਿਨ 2022 ਆਈਪੀਐੱਲ ’ਚ ਰਾਜਸਥਾਨ ਰਾਇਲਜ ਵੱਲੋਂ ਖੇਡਦੇ ਹੋਏ ਰਿਟਾਇਰਡ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਪਰਤ ਗਏ ਸਨ। ਜਿਹੜਾ ਕਿ ਆਈਪੀਐੱਲ ’ਚ ਪਹਿਲੀ ਵਾਰ ਹੋਇਆ ਸੀ। (INDvsAFG)
ਹੁਣ ਰੋਹਿਤ ਵੀ ਸੁਪਰ ਓਵਰ ’ਚ ਰਿਟਾਇਰ ਹੋ ਕੇ ਪੈਵੇਲੀਅਨ ਪਰਤ ਗਏ ਤਾਂ ਕਿ ਉਨ੍ਹਾਂ ਤੋਂ ਜ਼ਿਆਦਾ ਭੱਜਣ ਵਾਲਾ ਖਿਡਾਰੀ ਰਿੰਕੂ ਸਿੰਘ ਉਨ੍ਹਾਂ ਦੀ ਥਾਂ ’ਤੇ ਕ੍ਰੀਜ ’ਤੇ ਆ ਸਕੇ। ਅਸ਼ਵਿਨ ਕ੍ਰਿਕੇਟ ਦੇ ਮੈਦਾਨ ’ਤੇ ਸਭ ਤੋਂ ਜ਼ਿਆਦਾ ਦਿਮਾਗ ਦੀ ਮੌਜੂਦਗੀ ਵਾਲੇ ਖਿਡਾਰੀਆਂ ’ਚੋਂ ਇੱਕ ਹਨ। ਉਨ੍ਹਾਂ 2022 ਦੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 20ਵੇਂ ਓਵਰ ਦੀ ਆਖਰੀ ਗੇਂਦ ਇਸ ਲਈ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਗੇਂਦ ਵਾਈਡ ਹੋ ਜਾਵੇਗੀ। ਅਤੇ ਗੇਂਦ ਸੱਚਮੁੱਚ ਹੀ ਵਾਈਡ ਗਈ ਅਤੇ ਭਾਰਤ ਨੇ ਉਹ ਰੋਮਾਂਚਕ ਮੈਚ ਆਪਣੇ ਨਾਂਅ ਕਰ ਲਿਆ। (INDvsAFG)
ਕੀ ਹਨ ਨਿਯਮ? | INDvsAFG
ਨਿਯਮ 25.4.2 ਅਨੁਸਾਰ, ਜੇਕਰ ਕੋਈ ਬੱਲੇਬਾਜ ਬਿਮਾਰੀ, ਸੱਟ ਜਾਂ ਹੋਰ ਸਿਹਤ ਸਬੰਧੀ ਸਮੱਸਿਆ ਕਾਰਨ ਰਿਟਾਇਰਡ ਆਊਟ ਲੈਂਦਾ ਹੈ। ਤਾਂ ਹੀ ਉਹ ਰਿਟਾਇਰਡ ਹਰਟ ਮੰਨਿਆ ਜਾਵੇਗਾ ਅਤੇ ਪਾਰੀ ’ਚ ਦੁਬਾਰਾ ਬੱਲੇਬਾਜੀ ਕਰਨ ਕਰਨ ਆ ਸਕੇਗਾ। ਜੇਕਰ ਬੱਲੇਬਾਜ ਦੁਬਾਰਾ ਬੱਲੇਬਾਜੀ ਲਈ ਨਹੀਂ ਆ ਪਾਉਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਨਾਟ ਆਊਟ’ ਮੰਨਿਆ ਜਾਵੇਗਾ।
ਨਿਯਮ 25.4.3 ਅਨੁਸਾਰ, ਜੇਕਰ ਕੋਈ ਬੱਲੇਬਾਜ ‘ਨਿਯਮ ਨੰਬਰ 25.4.2’ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਪੈਵੇਲੀਅਨ ਵਾਪਸ ਜਾਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਆਊਟ’ ਮੰਨਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਬੱਲੇਬਾਜ ਪਾਰੀ ’ਚ ਦੁਬਾਰਾ ਬੱਲੇਬਾਜੀ ਨਹੀਂ ਕਰ ਸਕਦਾ। ਹਾਲਾਂਕਿ ਜੇਕਰ ਵਿਰੋਧੀ ਟੀਮ ਦਾ ਕਪਤਾਨ ਇਜਾਜਤ ਦਿੰਦਾ ਹੈ ਤਾਂ ‘ਰਿਟਾਇਰਡ ਹਰਟ’ ਲੈ ਚੁੱਕੇ ਖਿਡਾਰੀ ਯਕੀਨੀ ਤੌਰ ’ਤੇ ਬੱਲੇਬਾਜੀ ਕਰਨ ਆ ਸਕਦੇ ਹਨ। ਜਦੋਂ ਕਿ ਸੁਪਰ ਓਵਰ ਦੇ ਨਿਯਮ ਕਹਿੰਦੇ ਹਨ ਕਿ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਰੋਹਿਤ ਨੂੰ ਪਹਿਲੇ ਸੁਪਰ ਓਵਰ ’ਚ ਰਿਟਾਇਰ ਆਊਟ ਹੋਏ ਸਨ, ਇਸ ਲਈ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਕਰਨ ਦਾ ਅਧਿਕਾਰ ਨਹੀਂ ਸੀ। ਇਸ ਦੇ ਬਾਵਜੂਦ ਉਹ ਬੱਲੇਬਾਜੀ ਕਰਨ ਆਏ ਅਤੇ ਟੀਮ ਲਈ 11 ਦੌੜਾਂ ਬਣਾਈਆਂ, ਜੋ ਜਿੱਤ-ਹਾਰ ਦਾ ਫਰਕ ਕਰਨ ਲਈ ਕਾਫੀ ਰਹੇੇ। ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜਾਦਰਾਨ ਤੋਂ ਇਜਾਜਤ ਮਿਲਣ ’ਤੇ ਹੀ ਰੋਹਿਤ ਬੱਲੇਬਾਜੀ ਲਈ ਆ ਸਕਦੇ ਸਨ। ਪਰ ਮੈਚ ਤੋਂ ਬਾਅਦ ਟੀਮ ਦੇ ਕੋਚ ਜੋਨਾਥਨ ਟ੍ਰੌਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਯਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। (INDvsAFG)
ਸੁਪਰ ਓਵਰ ’ਚ ਇੱਕ ਗੇਂਦਬਾਜ਼ 2 ਵਾਰ ਗੇਂਦਬਾਜ਼ੀ ਵੀ ਨਹੀਂ ਕਰ ਸਕਦਾ
ਅਫਗਾਨਿਸਤਾਨ ਦੇ ਬੱਲੇਬਾਜ਼ ਗੁਲਬਦੀਨ ਨਾਇਬ ਵੀ ਦੂਜੇ ਸੁਪਰ ਓਵਰ ’ਚ ਬੱਲੇਬਾਜ਼ੀ ਨਹੀਂ ਕਰ ਸਕੇ, ਕਿਉਂਕਿ ਉਹ ਪਹਿਲੇ ਸੁਪਰ ’ਚ ਰਨ ਆਊਟ ਹੋ ਗਏ ਸਨ। ਨਾਲ ਹੀ, ਜੇਕਰ ਦੋ ਸੁਪਰ ਓਵਰ ਹੋਣ ਤਾਂ ਕੋਈ ਵੀ ਗੇਂਦਬਾਜ ਲਗਾਤਾਰ ਦੂਜਾ ਓਵਰ ਨਹੀਂ ਸੁੱਟ ਸਕਦਾ। ਇਸੇ ਲਈ ਭਾਰਤ ਵੱਲੋਂ ਮੁਕੇਸ਼ ਕੁਮਾਰ ਅਤੇ ਰਵੀ ਬਿਸ਼ਨੋਈ ਜਦਕਿ ਅਫਗਾਨਿਸਤਾਨ ਤੋਂ ਅਜਮਤੁੱਲਾ ਉਮਰਜਈ ਅਤੇ ਫਰੀਦ ਖਾਨ ਸੁਪਰ ਓਵਰ ’ਚ ਗੇਂਦਬਾਜੀ ਕਰਨ ਲਈ ਆਏ। (INDvsAFG)
ਹੌਂਸਲੇ ਦੀ ਉਡਾਣ : ਬੈਟ ਖਰੀਦਣ ਲਈ ਪੈਸੇ ਨਹੀਂ ਸਨ, ਅੱਜ ਦੁਨੀਆ ਦੇ ਬੈਸਟ ਬੱਲੇਬਾਜ਼
ਸਾਲ1999 ’ਚ ਇੱਕ ਬੱਚਾ ਮੁੰਬਈ ਦੀ ਬੋਰੀਵਲੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੀ ਟੀਮ ’ਚ ਆਫ਼ ਸਪਿੱਨਰ ਦੇ ਤੌਰ ’ਤੇ ਖੇਡ ਰਿਹਾ ਸੀ ਉਦੋਂ ਉੱਥੇ ਵੱਖ-ਵੱਖ ਕੋਚਿੰਗ ਕੈਂਪ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਹੀ ਖਿਡਾਰੀਆਂ ਵਿਚਕਾਰ ਸਕੂਲ ਵਾਲਾ ਟੂਰਨਾਮੈਂਟ ਖੇਡਿਆ ਜਾਂਦਾ ਸੀ ਇਹ ਆਫ਼ ਸਪਿੱਨਰ ਰੋਹਿਤ ਸ਼ਰਮਾ ਸਨ, ਜਿਸ ਨੂੰ ਬਾਅਦ ਵਿਚ ਦੁਨੀਆ ਨੇ ਹਿੱਟਮੈਨ ਦੇ ਨਾਂਅ ਨਾਲ ਜਾਣਿਆ ਉਸ ਸਮੇਂ 800 ਰੁਪਏ ਮਹੀਨੇ ਦੇ ਹਿਸਾਬ ਨਾਲ ਕ੍ਰਿਕਟ ਸਿਖਾਇਆ ਜਾਂਦਾ ਸੀ, ਕਿਉਂਕਿ ਰੋਹਿਤ ਸ਼ਰਮਾ ਦੇ ਮਾਤਾ-ਪਿਤਾ ਬੋਰੀਵਲੀ ਤੋਂ ਕਾਫ਼ੀ ਦੂਰ ਰਹਿੰਦੇ ਸਨ, ਤਾਂ ਉਹ ਆਪਣੇ ਚਾਚਾ ਦੇ ਘਰ ਹੀ ਰਹਿੰਦੇ ਸਨ, ਤਾਂ ਕਿ ਉਹ ਕ੍ਰਿਕਟ ਦੀ ਪ੍ਰੈਕਟਿਸ ਕਰ ਸਕਣ ਇੱਥੇ ਹੀ ਇੱਕ ਦਿਨ ਕੋਚ ਦਿਨੇਸ਼ ਲਾਡ ਨੂੰ ਰੋਹਿਤ ਸ਼ਰਮਾ ਆਫ਼ ਸਪਿੱਨ ਕਰਦੇ ਹੋਏ ਦਿਸੇ, ਜੋ ਆਖਰੀ ਓਵਰ ’ਚ ਵੀ ਆਪਣੀ ਟੀਮ ਲਈ ਦੌੜਾਂ ਬਚਾ ਰਹੇ ਸਨ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਦੋ ਟਰੇਨਾਂ ਦੀ ਭਿਆਨਕ ਟੱਕਰ, 11 ਦੀ ਦਰਦਨਾਕ ਮੌਤ, ਬਚਾਅ ਕਾਰਜ਼ ਜਾਰੀ
ਉਨ੍ਹਾਂ ਨੇ ਉਸ ਸਮੇਂ ਸੋਚ ਲਿਆ ਕਿ ਇਸ ਬੱਚੇ ਨੂੰ ਅਸੀਂ ਆਪਣੇ ਸਕੂਲ ’ਚ ਲੈਣਾ ਹੈ ਪਰ ਰੋਹਿਤ ਸ਼ਰਮਾ ਦੇ ਚਾਚਾ ਸਕੂਲ ਦੀ ਫੀਸ ਭਰਨ ਦੀ ਹਾਲਤ ’ਚ ਨਹੀਂ ਸਨ ਅਤੇ ਫ਼ਿਰ ਕ੍ਰਿਕਟ ਕੋਚ ਦਿਨੇਸ਼ ਲਾਡ ਨੇ ਸਾਰੀ ਫੀਸ ਮਾਫ ਕਰਕੇ ਉਨ੍ਹਾਂ ਨੂੰ ਆਪਣੀ ਅਕਾਦਮੀ ’ਚ ਸਿਖਲਾਈ ਲੈਣ ਦਾ ਮੌਕਾ ਪ੍ਰਦਾਨ ਕੀਤਾ 30 ਅਪਰੈਲ, 1987 ਨੂੰ ਬੰਸੋਡ, ਨਾਗਪੁਰ ‘ਚ ਜਨਮੇ ਰੋਹਿਤ ਇੱਕ ਸਾਧਾਰਨ ਪਿਛੋਕੜ ਤੋਂ ਸਨ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਕ੍ਰਿਕਟ ਕੋਚਿੰਗ ਅਤੇ ਬੱਲਾ ਖਰੀਦਣ ਤੱਕ ਦੇ ਪੈਸੇ ਨਹੀਂ ਸਨ ਫਿਰ ਵੀ ਖੇਡਣ ਅਤੇ ਬੱਲੇਬਾਜ਼ੀ ਦੇ ਸੁਭਾਵਿਕ ਸੁਭਾਅ ਨੂੰ ਦਬਾਇਆ ਨਹੀਂ ਜਾ ਸਕਿਆ ਰੋਹਿਤ ਸ਼ਰਮਾ ਦਾ ਕ੍ਰਿਕਟ ਦੇ ਸਿਖ਼ਰ ਤੱਕ ਦਾ ਸਫਰ ਉਨ੍ਹਾਂ ਦੇ ਘਰੇਲੂ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ ਉਨ੍ਹਾਂ ਨੇ 17 ਸਾਲ ਦੀ ਉਮਰ ’ਚ ਮੁੰਬਈ ਰਣਜੀ ਟੀਮ ਲਈ ਸ਼ੁਰੂਆਤ ਕੀਤੀ। (Rohit Sharma)
ਜਿਸ ਨਾਲ ਉਨ੍ਹਾਂ ਨੂੰ ਇੱਕ ਉੱਭਰਦੇ ਸਿਤਾਰੇ ਦੇ ਰੂਪ ’ਚ ਪ੍ਰਸਿੱਧੀ ਮਿਲੀ ਉਨ੍ਹਾਂ ਦੀ ਅੰਤਰਰਾਸ਼ਟਰੀ ਸ਼ੁਰੂਆਤ 2007 ’ਚ ਆਇਰਲੈਂਡ ਖਿਲਾਫ਼ ਇੱਕ ਰੋਜ਼ਾ ਮੈਚ ਨਾਲ ਹੋਈ ਉੱਥੋਂ ਉਨ੍ਹਾਂ ਨੇ ਲਗਾਤਾਰ ਆਪਣੇ ਪ੍ਰਦਰਸ਼ਨ ਅਤੇ ਜ਼ਿਕਰਯੋਗ ਸਟ੍ਰੋਕ ਖੇਡ ਨਾਲ ਆਪਣਾ ਨਾਂਅ ਬਣਾਇਆ ਭਾਰਤੀ ਕ੍ਰਿਕਟ ਦੀ ਦੁਨੀਆ ’ਚ ਰੋਹਿਤ ਸ਼ਰਮਾ ਇੱਕ ਅਜਿਹਾ ਨਾਂਅ ਹੈ, ਜੋ ਸਿਰਫ਼ ਇੱਕ ਕ੍ਰਿਕਟਰ ਨਹੀਂ ਹੈ, ਉਹ ਭਾਰਤੀ ਕ੍ਰਿਕਟ ’ਚ ਉਮੀਦ ਅਤੇ ਸਫ਼ਲਤਾ ਦਾ ਪ੍ਰਤੀਕ ਹਨ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਰੋਹਿਤ ਦੱਸਦੇ ਹਨ, ‘ਜਦੋਂ ਮੈਂ 13 ਸਾਲ ਦਾ ਸੀ ਉਦੋਂ ਅਸੀਂ ਬੋਰੀਵਲੀ ’ਚ ਰਹਿੰਦੇ ਸੀ ਉੱਥੇ ਇੱਕ ਸ਼ਿਵਸੇਵਾ ਗਰਾਊਂਡ ਸੀ ਜਿਸ ਦੇ ਉਦਘਾਟਨ ਲਈ ਵਰਿੰਦਰ ਸਹਿਵਾਗ ਆਉਣ ਵਾਲੇ ਸਨ।
ਅਸੀਂ ਸਕੂਲ ਬੰਕ ਕਰਕੇ ਉਨ੍ਹਾਂ ਨੂੰ ਮਿਲਣ ਗਏ ਲੰਚ ’ਚ ਅਸੀਂ ਅਧਿਆਪਕ ਨੂੰ ਕਿਹਾ ਕਿ ਤਬੀਅਤ ਠੀਕ ਨਹੀਂ ਹੈ ਇਹ ਕਹਿੰਦਿਆਂ ਸਕੂਲ ਤੋਂ ਅਸੀਂ ਚਲੇ ਗਏ ਅਗਲੇ ਹੀ ਦਿਨ ਲੋਕਲ ਅਖ਼ਬਾਰ ’ਚ ਵਰਿੰਦਰ ਸਹਿਵਾਗ ਨਾਲ ਸਾਡੀ ਫੋਟੋ ਛਪੀ ਹੋਈ ਦਿਸੀ ਅਸੀਂ ਫਸ ਗਏ ਪ੍ਰਿੰਸੀਪਲ ਨੇ ਸਾਨੂੰ ਕਿਹਾ ਕਿ ਤੁਸੀਂ ਤਾਂ ਕਹਿ ਰਹੇ ਸੀ ਕਿ ਤਬੀਅਤ ਠੀਕ ਨਹੀਂ ਹੈ ਅਤੇ ਘਰ ਜਾਣਾ ਚਾਹੁੰਦੇ ਹੋ ਉਸ ਸਮੇਂ ਅਸੀਂ ਮੈਮ ਨੂੰ ਕਿਹਾ ਕਿ ਅਸੀਂ ਕ੍ਰਿਕਟ ਦੇ ਬੜੇ ਫੈਨ ਹਾਂ ਜੇਕਰ ਅਸੀਂ ਸਿੱਧਾ ਤੁਹਾਡੇ ਤੋਂ ਪਰਮਿਸ਼ਨ ਮੰਗਦੇ, ਤਾਂ ਤੁਸੀਂ ਜਾਣ ਨਾ ਦਿੰਦੇ ਇਸ ਲਈ ਸਾਨੂੰ ਇਹ ਸਭ ਕਰਨਾ ਪਿਆ’। (Rohit Sharma)
ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ਾਂ ਅੱਗੇ ਅੰਗਰੇਜ਼ਾਂ ਨੇ ਗੋਢੇ ਟੇਕੇ, ਭਾਰਤ ਦੀ ਵੱਡੀ ਜਿੱਤ
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. 11 ਦੇ 34ਵੇਂ ਮੁਕਾਬਲੇ ‘ਚ ਰੋਹਿਤ (Rohit Sharma) ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕ੍ਰਿਸ ਗੇਲ ਦੇ ਅਰਧ ਸੈਂਕੜੇ ਦੀ ਬਦੌਲਤ 6 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ 19 ਓਵਰਾਂ ‘ਚ ਚਾਰ ਵਿਕਟਾਂ ‘ਤੇ 176 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ‘ਹਿਟਮੈਨ’ ਦੇ ਨਾਂਅ ਨਾਲ ਜਾਣੇ ਜਾਂਦੇ ਮੁੰਬਈ ਦੇ ਕਪਤਾਨ ਰੋਹਿਤ ਨੇ ਪੰਜਾਬ ਵਿਰੁੱਧ 15 ਗੇਂਦਾਂ ‘ਚ 24 ਦੌੜਾਂ ਦੀ ਛੋਟੀ ਪਾਰੀ ਖੇਡਦਿਆਂ ਕਈ ਰਿਕਾਰਡ ਵੀ ਆਪਣੇ ਨਾਂਅ ਕੀਤੇ। (Rohit Sharma)
ਮੁੰਬਈ ਵੱਲੋਂ ਮੈਨ ਆਫ਼ ਦ ਮੈਚ ਰਹੇ ਓਪਨਰ ਸੂਰਿਆ ਨੇ 42 ਗੇਂਦਾਂ ‘ਤਚ 6 ਚੌਕੇ ਅਤੇ 3 ਛੱਕਿਆਂ ਸਮੇਤ 57 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮੁੰਬਈ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ ਅਤੇ ਉਸਨੇ ਪਲੇਆੱਫ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। ਪੰਜਵੇਂ ਨੰਬਰ’ਤੇ ਉੱਤਰੇ ਕਪਤਾਨ ਰੋਹਿਤ ਸ਼ਰਮਾ ਅਤੇ ਕਰੁਣਾਲ ਪਾਂਡਿਆ(12 ਗੇਂਦਾ, 4 ਚੌਕੇ ਤੇ 2 ਛੱਕੇ ਸਮੇਤ 31 ਨਾਬਾਦ) ਨੇ 21 ਗੇਂਦਾਂ ‘ਚ ਨਾਬਾਦ 56 ਦੌੜਾਂ ਨਾਲ ਟੀਮ ਨੂੰ ਔਖੀ ਘੜੀ ਚੋਂ ਕੱਢ ਕੇ ਜਿੱਤ ਤੱਕ ਪਹੁੰਚਾ ਦਿੱਤਾ। ਦੋਵਾਂ ਨੇ 18ਵੇਂ ਓਵਰ ‘ਚ ਸਟੋਇਨਿਸ ‘ਤੇ 20 ਦੌੜਾਂ ਜੜੀਆਂ। (Rohit Sharma)
300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ | Rohit Sharma
ਪੰਜਾਬ ਵਿਰੁੱਧ ਰੋਹਿਤ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਉਹਨਾਂ ਪਾਰੀ ‘ਚ 1 ਚੌਕਾ ਅਤੇ ਦੋ ਛੱਕੇ ਲਗਾਏ। ਇਸ ਦੇ ਨਾਲ ਰੋਹਿਤ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ 300 ਛੱਕੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ ਬਣ ਗਏ ਜਦੋਂਕਿ ਆਈ.ਪੀ.ਐਲ. ਦੇ ਇਤਿਹਾਸ ‘ਚ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਕ੍ਰਿਸ ਗੇਲ(290) ਤੋਂ ਬਾਅਦ 183 ਛੱਕਿਆਂ ਨਾਲ ਦੂਸਰੇ ਸਥਾਨ ‘ਤੇ ਹਨ ਰੋਹਿਤ ਤੋਂ ਬਾਅਦ ਧੋਨੀ (180) ਅਤੇ ਕੋਹਲੀ (171) ਦੇ ਨਾਂਅ ਹਨ। (Rohit Sharma)