Scott Edwards - Sach Kahoon Punjabi

Scott Edwards: ਸਕਾਟ ਐਡਵਰਡਸ ਨੇ ਛੱਡੀ ਨੀਦਰਲੈਂਡਜ਼ ਦੀ ਕਪਤਾਨੀ, ਬਾਸ ਡੀ ਲੀਡੇ ਬਣੇ ਨਵੇਂ ਕਪਤਾਨ
Scott Edwards: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਨੀਦਰਲੈਂਡ ਕ੍ਰਿਕੇਟ ਟੀਮ ਦੇ ਕਪਤਾਨ ਸਕਾਟ ਐਡਵਰਡਸ ਨੇ ਚਾਰ ਸਾਲ ਟੀਮ ਦੀ ਅਗਵਾਈ ਕਰਨ ਤੋਂ ਬਾਅਦ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਰਾਇਲ ਡੱਚ ਕ੍ਰਿਕੇਟ ਐਸੋਸੀਏਸ਼ਨ (ਕੇਐਨਸੀਬੀ) ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਇੱਕ ਵੀਡੀਓ ਰਾਹੀਂ ਇਸ ਫੈਸਲੇ ਦੀ ਪੁਸ਼ਟੀ ਕੀਤੀ। ਆਲਰਾਉਂਡਰ ਬਾਸ ਡੀ ਲੀਡੇ ਹੁਣ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਰੁੱਧ ਆਈਸੀਸੀ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਲੀਗ-2 ਦੇ ਬਾਕੀ ਮੈਚਾਂ ਵਿੱਚ ਟੀਮ ਦੀ ਕਪਤਾਨੀ ਕਰਨਗੇ। ਆਪਣੇ ਸਾਥੀਆਂ ਨੂੰ ਕਰਦੇ ਹੋਏ, 29 ਸਾਲਾ ਐਡਵਰਡਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਮੁੱਖ ਕੋਚ ਰਿਆਨ ਕੁੱਕ ਤੇ ਟੀਮ ਪ੍ਰਬੰਧਨ ਨਾਲ ਲੰਬੀ ਚਰਚਾ ਤੋਂ ਬਾਅਦ ਲਿਆ ਹੈ। ਐਡਵਰਡਸ ਨੇ ਕਿਹਾ, ‘ਮੁਆਫ਼ ਕਰਨਾ ਕਿ ਮੈਂ ਇਸ ਫੈਸਲੇ ਦਾ ਐਲਾਨ ਅਚਾਨਕ ਕਰ ਰਿਹਾ ਹਾਂ। ਮੈਂ ਕਪਤਾਨੀ ਛੱਡ ਰਿਹਾ ਹਾਂ।

ਕੋਚ ਰਿਆਨ ਕੁੱਕ ਅਤੇ ਮੈਂ ਕੁਝ ਸਮੇਂ ਤੋਂ ਇਸ ਬਾਰੇ ਚਰਚਾ ਕਰ ਰਹੇ ਸੀ, ਅਤੇ ਮੈਂ ਕਈ ਲੋਕਾਂ ਨਾਲ ਵੀ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਮੇਰਾ ਮੰਨਣਾ ਹੈ ਕਿ ਮੇਰੇ ਕੋਲ ਇੱਕ ਖਿਡਾਰੀ ਦੇ ਤੌਰ ’ਤੇ ਟੀਮ ਨੂੰ ਦੇਣ ਲਈ ਬਹੁਤ ਕੁਝ ਹੈ, ਤੇ ਇਹ ਅੱਗੇ ਜਾ ਕੇ ਮੇਰਾ ਟੀਚਾ ਰਹੇਗਾ। ਇਹ ਟੀਮ ਬਹੁਤ ਖਾਸ ਹੈ, ਤੇ ਮੇਰਾ ਮੰਨਣਾ ਹੈ ਕਿ ਸਾਡੇ ਕੋਲ ਬਹੁਤ ਸੰਭਾਵਨਾਵਾਂ ਹਨ। ਮੈਂ ਆਉਣ ਵਾਲੇ ਸਮੇਂ ਬਾਰੇ ਬਹੁਤ ਉਤਸ਼ਾਹਿਤ ਹਾਂ।’ ਐਡਵਰਡਸ ਨੇ ਜੂਨ 2022 ’ਚ ਨੀਦਰਲੈਂਡ ਦੀ ਕਪਤਾਨੀ ਸੰਭਾਲੀ ਸੀ। ਉਨ੍ਹਾਂ ਦੀ ਅਗਵਾਈ ਵਿੱਚ, ਟੀਮ ਨੇ 56 ਵਨਡੇ ਤੇ 50 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ’ਚ 2023 ਦੇ ਵਨਡੇ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਉੱਤੇ ਇਤਿਹਾਸਕ ਜਿੱਤਾਂ ਸ਼ਾਮਲ ਸਨ। Scott Edwards

ਇਹ ਵੀ ਪੜ੍ਹੋ : National Handloom Day: ਰਾਸ਼ਟਰਪਤੀ ਮੁਰਮੂ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ

ਇਸ ਦੇ ਨਾਲ ਹੀ, ਨੀਦਰਲੈਂਡ ਨੇ 2022 ਦੇ ਟੀ-20 ਵਿਸ਼ਵ ਕੱਪ ’ਚ ਐਡੀਲੇਡ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ, ਜਿਸ ਨਾਲ ਪ੍ਰੋਟੀਆ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਨਵੇਂ ਕਪਤਾਨ ਬਾਸ ਡੀ ਲੀਡੇ ਨੇ ਐਡਵਰਡਸ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘ਪੂਰੀ ਟੀਮ ਵੱਲੋਂ, ਤੁਸੀਂ ਸਾਨੂੰ ਕਈ ਯਾਦਗਾਰੀ ਮੈਚਾਂ ’ਚ ਅਗਵਾਈ ਦਿੱਤੀ। ਇਸਦੇ ਲਈ ਤੁਹਾਡਾ ਧੰਨਵਾਦ। ਜਦੋਂ ਸਾਡੇ ’ਚੋਂ ਕੁਝ ਨੂੰ ਆਪਣੇ ਆਪ ਜਾਂ ਟੀਮ ’ਚ ਵਿਸ਼ਵਾਸ ਨਹੀਂ ਸੀ, ਤਾਂ ਵੀ ਤੁਸੀਂ ਆਪਣੀ ਅਗਵਾਈ ਤੇ ਸਪੱਸ਼ਟ ਯੋਜਨਾਵਾਂ ਨਾਲ ਸਾਡੇ ’ਚ ਵਿਸ਼ਵਾਸ ਪੈਦਾ ਕੀਤਾ। ਤੁਸੀਂ ਮੈਨੂੰ ਇੱਕ ਖਿਡਾਰੀ ਦੇ ਰੂਪ ’ਚ ਆਪਣੀਆਂ ਯੋਗਤਾਵਾਂ ’ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਸ਼ਵਾਸ ਕਰਨਾ ਸਿਖਾਇਆ।’ ਨੀਦਰਲੈਂਡ ਇਸ ਸਮੇਂ ਆਈਸੀਸੀ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਲੀਗ 2 ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ। ਇਸ ਮੁਕਾਬਲੇ ਦੀਆਂ ਚੋਟੀ ਦੀਆਂ ਚਾਰ ਟੀਮਾਂ 2027 ਇੱਕ ਰੋਜ਼ਾ ਵਿਸ਼ਵ ਕੱਪ ਕੁਆਲੀਫਾਈ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੀਆਂ। Scott Edwards