Maharashtra Building Collapse - Sach Kahoon Punjabi

Maharashtra Building Collapse: ਦਰਦਨਾਕ ਹਾਦਸਾ, ਮਹਾਰਾਸ਼ਟਰ ’ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 8 ਮੌਤਾਂ
ਭਿਵੰਡੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਨੁਸਾਰ, ਮਹਾਰਾਸ਼ਟਰ ਦੇ ਭਿਵੰਡੀ ’ਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਦੋ ਤੋਂ ਤਿੰਨ ਲੋਕ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ, ਤੇ ਮੌਕੇ ’ਤੇ ਬਚਾਅ ਕਾਰਜ ਜਾਰੀ ਹਨ। ਵੀਰਵਾਰ ਦੇਰ ਰਾਤ ਇਮਾਰਤ ਅਚਾਨਕ ਢਹਿ ਗਈ। ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਕਈ ਕਰਮਚਾਰੀਆਂ ਨੇ ਇਮਾਰਤ ਨੂੰ ਖਾਲੀ ਕਰਵਾ ਲਿਆ। ਉਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਢਹਿਣ ਦੇ ਸਮੇਂ ਅੰਦਰ ਲੋਕਾਂ ਦੀ ਗਿਣਤੀ ਘੱਟ ਸੀ। ਇੱਕ ਬਚੇ ਹੋਏ ਵਿਅਕਤੀ ਦੀਪਕ ਕੁਮਾਰ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਨੇੜਲੀ ਇਮਾਰਤ ਦੇ ਥੰਮ੍ਹਾਂ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਅਸੀਂ ਰਾਤ ਦੇ ਖਾਣੇ ਤੋਂ ਬਾਅਦ ਸੌਂ ਰਹੇ ਸੀ ਜਦੋਂ ਸਾਨੂੰ ਅਚਾਨਕ ਇਮਾਰਤ ਡਿੱਗਣ ਦੀ ਉੱਚੀ ਆਵਾਜ਼ ਸੁਣਾਈ ਦਿੱਤੀ। ਜਦੋਂ ਅਸੀਂ ਬਾਹਰ ਭੱਜੇ, ਤਾਂ ਹਰ ਪਾਸੇ ਹਫੜਾ-ਦਫੜੀ ਮਚ ਗਈ। ਮੈਂ ਆਪਣੀ ਜਾਨ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।’ ਹਾਦਸੇ ਤੋਂ ਬਾਅਦ ਆਪਣੇ ਪਤੀ ਦੀ ਭਾਲ ਕਰ ਰਹੀ ਸਥਾਨਕ ਨਿਵਾਸੀ ਨੇਹਾ ਸਿੰਘ ਨੇ ਕਿਹਾ, ‘ਉਹ ਇਹ ਕਹਿ ਕੇ ਹੇਠਾਂ ਚਲਾ ਗਿਆ ਕਿ ਉਸਨੂੰ ਕੁਝ ਚੈੱਕ ਕਰਨਾ ਹੈ। ਹੇਠਾਂ ਜਾਣ ਤੋਂ 10 ਮਿੰਟ ਬਾਅਦ ਹੀ ਇਮਾਰਤ ਢਹਿ ਗਈ। ਇਹ ਘਟਨਾ ਰਾਤ 11:30 ਵਜੇ ਕਰੀਬ ਵਾਪਰੀ। ਉੱਥੇ ਕੁਝ ਕੰਮ ਚੱਲ ਰਿਹਾ ਸੀ। ਮੇਰੀ ਸਿਹਤ ਠੀਕ ਨਹੀਂ ਸੀ, ਇਸ ਲਈ ਮੈਂ ਉੱਪਰ ਹੀ ਰਹੀ। ਮੇਰਾ ਪਤੀ, ਰਣਜੀਤ ਸਿੰਘ, ਹਾਦਸੇ ਤੋਂ ਬਾਅਦ ਤੋਂ ਲਾਪਤਾ ਹੈ। ਉਸਦਾ ਫ਼ੋਨ ਵੱਜ ਰਿਹਾ ਹੈ, ਪਰ ਉਹ ਜਵਾਬ ਨਹੀਂ ਦੇ ਰਿਹਾ ਹੈ।’

Read Also : Punjab Bandh: ਸਫਾਈ ਕਰਮਚਾਰੀਆਂ ਦੇ ਸਮਰਥਨ ’ਚ ਪੰਜਾਬ ਬੰਦ, ਕਈ ਸ਼ਹਿਰਾਂ ’ਚ ਬਾਜ਼ਾਰ ਰਹੇ ਬੰਦ