Ajinkya Rahane Retirement - Sach Kahoon Punjabi

Ajinkya Rahane Retires: ਵਿਰਾਟ ਬਾਹਰ, ਰੋਹਿਤ ਜ਼ਖਮੀ...36 ’ਤੇ ਆਲਆਊਟ ਹੋਣ ਤੋਂ ਬਾਅਦ ਜਦੋਂ ਰਹਾਣੇ ਨੇ ਅਸਟਰੇਲੀਆ ’ਚ ਲਿਖੀ ਸੀ ਇਤਿਹਾਸਕ ਜਿੱਤ ਦੀ ਕਹਾਣੀ
Ajinkya Rahane Retires: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਦੇ ਸਭ ਤੋਂ ਭਰੋਸੇਯੋਗ ਬੱਲੇਬਾਜ਼ਾਂ ’ਚ ਗਿਣੇ ਜਾਣ ਵਾਲੇ ਅਜਿੰਕਿਆ ਰਹਾਣੇ ਨੇ ਅੱਜ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਵੀਡੀਓ ਸਾਂਝੀ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। 38 ਸਾਲਾਂ ਦੇ ਰਹਾਣੇ ਨੇ ਆਪਣੇ ਕਰੀਅਰ ’ਚ ਕਈ ਯਾਦਗਾਰ ਪਾਰੀਆਂ ਖੇਡੀਆਂ, ਪਰ 2020-21 ਦੀ ਬਾਰਡਰ-ਗਾਵਸਕਰ ਟਰਾਫੀ ’ਚ ਅਸਟਰੇਲੀਆ ਖਿਲਾਫ ਉਨ੍ਹਾਂ ਦੀ ਕਪਤਾਨੀ ਭਾਰਤੀ ਕ੍ਰਿਕੇਟ ਇਤਿਹਾਸ ਦੇ ਸਭ ਤੋਂ ਸੁਨਹਿਰੇ ਹਿੱਸੇ ’ਚ ਗਿਣੀ ਜਾਂਦੀ ਹੈ।

ਭਾਰਤੀ ਕ੍ਰਿਕੇਟ ਇਤਿਹਾਸ ’ਚ 2020-21 ਦੀ ਬਾਰਡਰ-ਗਾਵਸਕਰ ਟਰਾਫੀ ਸਭ ਤੋਂ ਯਾਦਗਾਰ ਸੀਰੀਜ਼ ’ਚ ਗਿਣੀ ਜਾਂਦੀ ਹੈ, ਐਡੀਲੇਡ ਟੈਸਟ ’ਚ ਭਾਰਤ ਦੂਜੀ ਪਾਰੀ ’ਚ ਸਿਰਫ 36 ਦੌੜਾਂ ’ਤੇ ਆਲਆਊਟ ਹੋ ਗਿਆ ਸੀ, ਜਿਹੜਾ ਟੈਸਟ ਕ੍ਰਿਕੇਟ ’ਚ ਭਾਰਤੀ ਟੀਮ ਦਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਹੈ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਪਿਤਾ ਹੋਣ ਦੀ ਛੁੱਟੀ ’ਤੇ ਭਾਰਤ ਵਾਪਸ ਪਰਤ ਆਏ ਕਿਉਂਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੇਟੀ ਵਾਮਿਕਾ ਨੂੰ ਜਨਮ ਦੇਣ ਵਾਲੀ ਸੀ, ਉੱਧਰ ਰੋਹਿਤ ਸ਼ਰਮਾ ਆਈਪੀਐਲ 2020 ਦੌਰਾਨ ਲੱਗੀ ਹੈਮਿਸਟ੍ਰਿੰਗ ਦੀ ਸੱਟ ਤੋਂ ਠੀਕ ਹੋ ਰਹੇ ਸਨ, ਇਸ ਕਾਰਨ ਉਹ ਸ਼ੁਰੂਆਤੀ ਦੋ ਟੈਸਟ ਮੈਚ ਨਹੀਂ ਖੇਡ ਸਕੇ ਸਨ, ਅਜਿਹੇ ਮੁਸ਼ਕਲ ਦੌਰ ’ਚ ਟੀਮ ਦੀ ਕਪਤਾਨੀ ਉਪਕਪਤਾਨ ਅਜਿੰਕਿਆ ਰਹਾਣੇ ਕੋਲ ਆਈ।

Read Also : Commonwealth Games 2026: ਦਿਲੀਪ ਗਾਵਿਤ ਨੇ ਜਿੱਤਿਆ ਸੋਨ ਤਗਮਾ, ਮੁਹੰਮਦ ਬਾਸਿਲ ਨੇ ਚਾਂਦੀ ਦਾ ਤਗਮਾ

ਮੈਲਬੌਰਨ ’ਚ ਸ਼ੁਰੂ ਹੋਈ ਇਤਿਹਾਸਕ ਵਾਪਸੀ | Ajinkya Rahane Retires

ਰਹਾਣੇ ਦੀ ਕਪਤਾਨੀ ’ਚ ਭਾਰਤ ਨੇ ਮੈਲਬੌਰਨ ਬਾਕਸਿੰਗ-ਡੇ ਟੈਸਟ ’ਚ ਜੋਰਦਾਰ ਵਾਪਸੀ ਕੀਤੀ, ਖੁੱਦ ਰਹਾਣੇ ਨੇ ਸ਼ਾਨਦਾਰ 112 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਤੇ ਭਾਰਤ ਨੇ ਇਹ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ, ਇਸ ਤੋਂ ਬਾਅਦ ਸਿਡਨੀ ਟੈਸਟ ’ਚ ਟੀਮ ਇੰਡੀਆ ਨੇ ਕਾਫੀ ਸੰਘਰਸ਼ ਕੀਤਾ, ਚੇਤੇਸ਼ਵਰ ਪੁਜਾਰਾ ਨੇ ਲੰਬੀ ਪਾਰੀ ਖੇਡੀ, ਜਦਕਿ ਪਿੱਠ ਦੀ ਸੱਟ ਦੇ ਬਾਵਜ਼ੂਦ ਰਵਿਚੰਦਰਨ ਅਸ਼ਵਿਨ ਨੇ 128 ਗੇਂਦਾਂ ’ਤੇ ਨਾਬਾਦ 39 ਦੌੜਾਂ ਬਣਾ ਕੇ ਮੈਚ ਬਚਾਉਣ ’ਚ ਬਹੁਤ ਵੱਡੀ ਭੂਮਿਕਾ ਨਿਭਾਈ। ਸੀਰੀਜ਼ ਦਾ ਆਖਰੀ ਮੈਚ ਗਾਬਾ ’ਚ ਖੇਡਿਆ ਗਿਆ, ਉਹ ਮੈਦਾਨ ’ਤੇ ਕੰਗਾਰੂ 32 ਸਾਲਾਂ ਤੋਂ ਕੋਈ ਟੈਸਟ ਮੈਚ ਨਹੀਂ ਹਾਰੇ ਸਨ, ਭਾਰਤ ਨੇ 328 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਬਾਕੀ ਰਹਿੰਦੇ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਤੇ ਸੀਰੀਜ਼ 2-1 ਨਾਲ ਆਪਣੇ ਨਾਂਅ ਕਰ ਲਈ।

ਰੋਹਿਤ, ਪੁਜਾਰਾ ਤੇ ਅਸ਼ਵਿਨ ਬਣੇ ਰਹਾਣੇ ਦੇ ਸਭ ਤੋਂ ਵੱਡੀ ਸਾਥੀ

ਰਹਾਣੇ ਨੇ ਬਾਅਦ ’ਚ ਦੱਸਿਆ ਕਿ ਕਪਤਾਨੀ ਦੌਰਾਨ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੱਦਦ ਉਪਕਪਤਾਨ ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ ਤੇ ਰਵਿਚੰਦਰਨ ਅਸ਼ਵਿਨ ਤੋਂ ਮਿਲੀ, ਚਾਰੇ ਖਿਡਾਰੀ ਲੰਬੇ ਸਮੇਂ ਤੋਂ ਨਾਲ ਖੇਡ ਰਹੇ ਸਨ ਖੁੱਲਕੇ ਰਣਨੀਤੀ ’ਤੇ ਚਰਚਾ ਕਰਦੇ ਸਨ, ਰੋਹਿਤ ਸ਼ੁਰੂਆਤੀ ਦੋ ਟੈਸਟ ਮੈਚ ਨਹੀਂ ਖੇਡ ਸਕੇ ਸਨ, ਪਰ ਆਖਰੀ 2 ਮੁਕਾਬਲਿਆਂ ’ਚ ਪਰਤਣ ਤੋਂ ਬਾਅਦ ਉਨ੍ਹਾਂ ਨੇ ਖੁੱਦ ਜ਼ਿੰਮੇਵਾਰੀ ਦੀ ਸਾਂਝੀ ਕੀਤੀ, ਰਹਾਣੇ ਨੇ ਕਿਹਾ ਕਿ ਜੇਕਰ ਉਹ ਕਿਸੀ ਖਿਡਾਰੀ ਤੱਕ ਨਹੀਂ ਪਹੁੰਚ ਪਾਉਂਦੇ ਸਨ ਤਾਂ ਰੋਹਿਤ ਉਨ੍ਹਾਂ ਨਾਲ ਗੱਲ ਕਰਦੇ ਸਨ, ਇਹਦੇ ਨਾਲ ਉਹਦਾ ਕੰਮ ਕਾਫੀ ਸੌਖਾ ਹੋ ਜਾਂਦਾ ਸੀ। Ajinkya Rahane Retires

ਰਹਾਣੇ ਦੀ ਕਪਤਾਨੀ ਦਾ ਰਿਕਾਰਡ ਵੀ ਸ਼ਾਨਦਾਰ

ਅਜਿੰਕਿਆ ਰਹਾਣੇ ਨੇ ਭਾਰਤ ਲਈ ਕੁੱਲ 6 ਟੈਸਟ ਮੈਚਾਂ ’ਚ ਕਪਤਾਨੀ ਕੀਤੀ, ਜਿਸ ਵਿੱਚ 4 ਮੁਕਾਬਲੇ ਜਿੱਤੇ ਜਦਕਿ 2 ਮੈਚ ਡਰਾਅ ਰਹੇ, ਉਨ੍ਹਾਂ ਦੀ ਅਗਵਾਈ ’ਚ ਭਾਰਤ ਇੱਕ ਵੀ ਟੈਸਟ ਮੈਚ ਨਹੀਂ ਹਾਰਿਆ, ਅਸਟਰੇਲੀਆ ’ਚ 2-1 ਦੀ ਬਾਰਡਰ-ਗਾਵਸਕਰ ਟਰਾਫੀ ਜਿੱਤ ਭਾਰਤੀ ਕ੍ਰਿਕੇਟ ਦੀ ਸਭ ਤੋਂ ਵੱਡੀ ਵਾਪਸੀ ’ਚ ਸ਼ਾਮਲ ਹੈ, ਇਹ ਜਿੱਤ ਇਸ ਲਈ ਵੀ ਖਾਸ ਰਹੀ ਕਿਉਂਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਸ਼ੁਰੂਆਤ ’ਚ ਗੈਰਹਾਜ਼ਰ ਸਨ ਤੇ ਕਈ ਖਿਡਾਰੀਆਂ ਦੇ ਸੱਟਾਂ ਦੇ ਬਾਵਜ਼ੂਦ ਭਾਰਤ ਨੇ ਅਸਟਰੇਲੀਆ ਨੂੰ ਉਨ੍ਹਾਂ ਦੀ ਧਰਤੀ ’ਤੇ ਹੀ ਹਰਾ ਕੇ ਇਤਿਹਾਸ ਰਚਿਆ ਸੀ।