Cyclone Noul - Sach Kahoon Punjabi

Cyclone Noul: ਚੀਨ ’ਚ ਚੱਕਰਵਾਤ ‘ਨੌਲ’ ਦੀ ਗੁਆਂਗਡੋਂਗ ਸੂਬੇ ’ਚ ਦਸਤਖ਼, ਰੈੱਡ ਅਲਰਟ ਜਾਰੀ
Cyclone Noul: ਬੀਜਿੰਗ (ਸੱਚ ਕਹੂੰ ਨਿਊਜ਼/ਹਿੰ.ਸ.)। ਚੀਨ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਸਵੇਰੇ ਦੱਖਣੀ ਚੀਨ ਦੇ ਗੁਆਂਗਡੋਂਗ ਪ੍ਰਾਂਤ ’ਚ ਚੱਕਰਵਾਤ ਨੌਲ ਦੇ ਲੈਂਡਫਾਲ ਹੋਣ ਤੋਂ ਬਾਅਦ ਰੈੱਡ ਅਲਰਟ ਜਾਰਾ ਕੀਤਾ। ਚੱਕਰਵਾਤ ਦਾ ਕੇਂਦਰ ਜ਼ਿਆਦਾ ਤੋਂ ਜ਼ਿਆਦਾ ਹਵਾ ਦੀ ਤੀਬਰਤਾ 14 ਤੱਕ ਪਹੁੰਚ ਗਿਆ। ਕੇਂਦਰ ਅਨੁਸਾਰ, ਨੌਲ ਸਵੇਰੇ ਇੱਕ ਮੱਧਮ ਚੱਕਰਵਾਤ ’ਚ ਕਮਜ਼ੋਰ ਹੋ ਗਿਆ। ਚੀਨ ’ਚ ਚੱਕਰਵਾਤਾਂ ਲਈ ਚਾਰ-ਪੱਧਰੀ, ਰੰਗ-ਕੋਡ ਵਾਲਾ ਮੌਸਮ ਚੇਤਾਵਨੀ ਪ੍ਰਣਾਲੀ ਹੈ। ਰੈੱਡ ਕਲਰ ਗੰਭੀਰ ਚੇਤਾਵਨੀ ਨੂੰ ਦਰਸ਼ਾਉਂਦਾ ਹੈ, ਜਿਸ ਤੋਂ ਬਾਅਦ ਔਰੇਂਜ, ਯੈਲੋ ਤੇ ਬਲੂ ਕਲਰ ਹੁੰਦਾ ਹੈ। ਸਿਨਹੂਆ ਤੇ ਬੀਜਿੰਗ ਡੇਲੀ ਦੀਆਂ ਰਿਪੋਰਟਾਂ ਅਨੁਸਾਰ, ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਸਵੇਰੇ ਮੀਂਹ ਲਈ ਰੈੱਡ ਅਲਰਟ ਤੇ ਹੋਰ ਸਥਿਤੀਆਂ (ਗੰਭੀਰ ਸੰਵੇਦੀ ਮੌਸਮ) ਲਈ ਯੈਲੋ ਅਲਰਟ ਜਾਰੀ ਕੀਤਾ। ਕੇਂਦਰ ਨੇ ਯੈਲੋ ਅਲਰਟ ਜਾਰੀ ਕੀਤਾ, ਫਲੈਸ਼ ਫਲੱਡ ਤੇ ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਨੂੰ ਰੋਕਣ ਤੇ ਨਜਿੱਠਣ ਲਈ ਯਤਨਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

Read Also : IND vs ZIM: ਜ਼ਿੰਬਾਬਵੇ ਖਿਲਾਫ਼ ਕਲੀਨ ਸਵੀਪ ਕਰਨ ਉੱਤਰੇਗਾ ਭਾਰਤ, ਤੀਜਾ ਟੀ20 ਅੱਜ

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸੂਬੇ ਹੜ੍ਹ ਕੰਟਰੋਲ ਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਗੁਆਂਗਡੋਂਗ ਪ੍ਰਾਂਤ ’ਚ ਹੜ੍ਹ ਤੇ ਚੱਕਰਵਾਤ ਨਿਯੰਤਰਣ ਲਈ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਪੱਧਰ ਤਿੰਨ ਤੱਕ ਵਧਾ ਦਿੱਤਾ ਸੀ। ਇਸ ਦੌਰਾਨ, ਜਿਆਂਗਸ਼ੀ ਤੇ ਹੁਨਾਨ ਪ੍ਰਾਂਤਾਂ ’ਚ ਹੜ੍ਹਾਂ ਨਾਲ ਨਜਿੱਠਣ ਲਈ ਪੱਧਰ ਚਾਰ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ ਗਈ। ਕੇਂਦਰ ਨੇ ਦੱਸਿਆ ਕਿ ਚੱਕਰਵਾਤ ਦਾ ਕੇਂਦਰ ਸ਼ਨਿੱਚਰਵਾਰ ਦੇਰ ਰਾਤ ਗੁਆਂਗਡੋਂਗ ਦੇ ਹੁਈਜ਼ੋ ਸ਼ਹਿਰ ’ਚ ਹੁਈਡੋਂਗ ਕਾਉਂਟੀ ਤੋਂ ਲਗਭਗ 100 ਕਿਲੋਮੀਟਰ ਦੱਖਣ-ਪੂਰਬ ’ਚ ਸਮੁੰਦਰ ’ਚ ਸੀ। ਕੇਂਦਰ ਨੇ ਭਵਿੱਖਬਾਣੀ ਕੀਤੀ ਕਿ ਚੱਕਰਵਾਤ ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧੇਗਾ ਅਤੇ ਹੋਰ ਸ਼ਕਤੀਸ਼ਾਲੀ ਬਣ ਜਾਵੇਗਾ। ਜ਼ਮੀਨ ’ਤੇ ਆਉਣ ਤੋਂ ਬਾਅਦ, ਚੱਕਰਵਾਤ ਦੇ ਉੱਤਰ-ਉੱਤਰ-ਪੱਛਮ ਵੱਲ ਵਧਣ ਤੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਉਮੀਦ ਹੈ। ਹਾਂਗ ਕਾਂਗ ’ਚ, ਮੌਸਮ ਵਿਗਿਆਨ ਅਧਿਕਾਰੀਆਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ 410 ਤੋਂ ਵੱਧ ਉਡਾਣਾਂ ਤੇ 150 ਹਾਈ-ਸਪੀਡ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਗ੍ਰਹਿ ਦਫ਼ਤਰ ਨੇ ਸੰਭਾਵੀ ਚੱਕਰਵਾਤ ਦੀ ਉਮੀਦ ’ਚ 28 ਸ਼ੈਲਟਰ ਵੀ ਖੋਲ੍ਹੇ। Cyclone Noul