CBSE North Zone-II Boys Swimming Championship 2026 - Sach Kahoon Punjabi

Sirsa News: ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਤੇ ਬਿਹਤਰੀਨ ਪ੍ਰਬੰਧਾਂ ਦਰਮਿਆਨ ਮੁਕੰਮਲ ਹੋਈ ਸੀਬੀਐੱਸਈ ਨਾਰਥ ਜ਼ੋਨ-2 ਸਵਿਮਿੰਗ ਚੈਂਪੀਅਨਸ਼ਿਪ
ਸਰਸਾ (ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚਾਰ ਦਿਨਾਂ ਤੱਕ ਚੱਲੀ ਸੀਬੀਐੱਸਈ ਨਾਰਥ ਜ਼ੋਨ-2 ਬਾਲਕ ਵਰਗ ਸਵਿਮਿੰਗ ਚੈਂਪੀਅਨਸ਼ਿਪ ਸਿਰਫ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇੱਥੋਂ ਦੀਆਂ ਅੰਤਰਰਾਸ਼ਟਰੀ ਪੱਧਰੀ ਖੇਡ ਸਹੂਲਤਾਂ, ਅਨੁਸ਼ਾਸਿਤ ਤੇ ਬਿਹਤਰੀਨ ਪ੍ਰਬੰਧਾਂ ਨੇ ਵੀ ਸਾਰੇ ਮੁਕਾਬਲੇਬਾਜ਼ਾਂ ਤੇ ਅਧਿਕਾਰੀਆਂ ਦਾ ਦਿਲ ਜਿੱਤ ਲਿਆ।

ਤਸਵੀਰ: ਜੱਸੀ

ਅੰਤਰਰਾਸ਼ਟਰੀ ਮਾਪਦੰਡਾਂ ਵਾਲੇ ਸਵਿਮਿੰਗ ਪੂਲ ਤੇ ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਦਰਮਿਆਨ ਹੋਏ ਮੁਕਾਬਲਿਆਂ ਦੀ ਰੰਗਾਰੰਗ ਸਮਾਪਤੀ ਬੁੱਧਵਾਰ ਨੂੰ ਹੋਈ। ਛੇ ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ਦੇ ਤੈਰਾਕਾਂ ਵਿਚਾਲੇ ਹੋਏ ਮੁਕਾਬਲਿਆਂ ’ਚ ਬ੍ਰਾਈਟ ਸਕਾਲਰ ਸਕੂਲ ਸੋਨੀਪਤ ਓਵਰਆਲ ਚੈਂਪੀਅਨ ਬਣਿਆ, ਜਦਕਿ ਜੀਡੀ ਗੋਇਨਕਾ ਸਕੂਲ, ਝੱਜਰ ਉਪ-ਜੇਤੂ ਤੇ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਤੀਜੇ ਸਥਾਨ ’ਤੇ ਰਿਹਾ। CBSE North Zone-II Boys Swimming Championship 2026

ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸੀਟੀਐੱਮ ਸਰਸਾ ਅਜੈ ਸਿੰਘ ਨੇ ਸ਼ਿਰਕਤ ਕੀਤੀ ਤੇ  ਜੇਤੂ ਟੀਮਾਂ ਸਮੇਤ ਵੱਖ-ਵੱਖ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਟਰਾਫੀ ਅਤੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਮੌਜ਼ੂਦ ਰਹੇ। ਪ੍ਰੋਗਰਾਮ ਦੀ ਅਗਵਾਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ ਤੇ ਸਪੋਰਟਸ ਹੈੱਡ ਕੋਚ ਨਵਜੀਤ ਭੁੱਲਰ ਨੇ ਕੀਤੀ।

ਤਸਵੀਰ: ਜੱਸੀ

ਸਮਾਰੋਹ ’ਚ ਸੀਬੀਐੱਸਈ ਆਬਜ਼ਰਵਰ ਡਾ. ਗਾਰਗੀ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਅਤੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਬੁਆਇਜ਼ ਵਿੰਗ ਦੇ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਵੀ ਮੌਜ਼ੂਦ ਰਹੇ।

ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਐੱਮਐੱਸਜੀ ਭਾਰਤੀ ਖੇਲ ਗਾਓਂ ਪਹੁੰਚਣ ’ਤੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਸਮਾਪਤੀ ਸਮਾਰੋਹ ਦੇ ਅੰਤ ’ਚ ਸਮੂਹ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਉੱਥੇ ਅੰਤ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। Sirsa News

ਤਸਵੀਰ: ਜੱਸੀ

ਇਸ ਚੈਂਪੀਅਨਸ਼ਿਪ-ਮੁਕਾਬਲੇ ’ਚ ਮੰਗਲਵਾਰ ਸ਼ਾਮੀਂ ਕਰਵਾਏ ਪੁਰਸਕਾਰ ਵੰਡ ਸਮਾਰੋਹ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਕੁਮਾਰ ਫੁਟੇਲਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕ੍ਰਿਸ਼ਨ ਕੁਮਾਰ ਵਰਮਾ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਇਸੇ ਮੰਗਲਵਾਰ ਸਵੇਰ ਦੇ ਸੈਸ਼ਨ ’ਚ ਏਈਓ ਹਰਬੰਸ ਸਿੰਘ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਇਨ੍ਹਾਂ ਖਿਡਾਰੀਆਂ ਨੇ ਜਿੱਤਿਆ ਬੈਸਟ ਸਵਿਮਰ ਦਾ ਖਿਤਾਬ

ਅੰਡਰ-19 ਉਮਰ ਵਰਗ ਵਿੱਚ ਆਰਕਿਡ ਇੰਟਰਨੈਸ਼ਨਲ ਸਕੂਲ, ਸੋਨੀਪਤ ਦੇ ਆਰਿਅਨ ਵੀਰ ਖੱਤਰੀ ਅਤੇ ਆਈਸ਼ਰ ਸਕੂਲ, ਫਰੀਦਾਬਾਦ ਦੇ ਦਰਸ਼ ਸਿੰਘ ਨੇ ਪੰਜ-ਪੰਜ ਸੋਨ ਤਗਮੇ ਜਿੱਤ ਕੇ ਸਾਂਝੇ ਰੂਪ ਵਿੱਚ ਬੈਸਟ ਸਵਿਮਰ ਦਾ ਖਿਤਾਬ ਜਿੱਤਿਆ।

ਅੰਡਰ-17 ਵਰਗ ਵਿੱਚ ਜੀਸਸ ਸੈਕਰਡ ਹਾਰਟ ਸਕੂਲ, ਲੁਧਿਆਣਾ ਦੇ ਓਜਸ ਸੁੰਡ ਨੇ ਪੰਜ ਸੋਨ ਤਗਮੇ ਜਿੱਤ ਕੇ ਆਪਣੇ ਵਰਗ ਦਾ ਸਰਵਸ੍ਰੇਸ਼ਟ ਤੈਰਾਕ ਬਣਨ ਦਾ ਗੌਰਵ ਹਾਸਲ ਕੀਤਾ।

ਅੰਡਰ-14 ਵਰਗ ਵਿੱਚ ਬ੍ਰਾਈਟ ਸਕਾਲਰ ਸਕੂਲ, ਸੋਨੀਪਤ ਦੇ ਅਨਾਵ ਮਲਿਕ ਨੇ ਚਾਰ ਸੋਨ ਤਗਮੇ ਜਿੱਤ ਕੇ ਬੈਸਟ ਸਵਿਮਰ ਦਾ ਸਨਮਾਨ ਆਪਣੇ ਨਾਂਅ ਕੀਤਾ।

ਅੰਡਰ-11 ਵਰਗ ਵਿੱਚ ਹੋਲੀ ਚਿਲਡ ਪਬਲਿਕ ਸਕੂਲ, ਸੈਕਟਰ-29 ਦੇ ਵਿਰਾਟ ਨੇ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਤਗਮੇ ਜਿੱਤ ਕੇ ਆਪਣੇ ਵਰਗ ਵਿੱਚ ਸਰਵਸ਼੍ਰੇਸ਼ਟ ਤੈਰਾਕ ਬਣਨ ਦਾ ਮਾਣ ਪ੍ਰਾਪਤ ਕੀਤਾ।

ਖਿਡਾਰੀਆਂ ਤੇ ਅਧਿਕਾਰੀਆਂ ’ਤੇ ਛੱਡੀ ਡੂੰਘੀ ਛਾਪ

ਚਾਰ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਉਤਕ੍ਰਿਸ਼ਟ ਖੇਡ ਭਾਵਨਾ, ਅਨੁਸ਼ਾਸਨ ਤੇ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ। ਆਧੁਨਿਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ, ਅੰਤਰਰਾਸ਼ਟਰੀ ਪੱਧਰ ਦੇ ਸਵਿਮਿੰਗ ਪੂਲ, ਸੁਚੱਜੇ ਪ੍ਰਬੰਧਾਂ ਤੇ ਖਿਡਾਰੀਆਂ ਲਈ ਮੁਹੱਈਆਂ ਕਰਾਈਆਂ ਗਈਆਂ ਉੱਤਮ ਸਹੂਲਤਾਂ ਨੇ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ। ਚੈਂਪੀਅਨਸ਼ਿਪ ਵਿੱਚ ਸ਼ਾਮਲ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਖੇਡ ਬੁਨਿਆਦੀ ਢਾਂਚੇ ਅਤੇ ਪ੍ਰਬੰਧਾਂ ਦੀ ਆਪਣੇ ਮੂੰਹੋਂ ਖੂਬ ਸ਼ਲਾਘਾ ਕੀਤੀ। ਸਫਲਤਾਪੂਰਵਕ ਹੋਈ ਚੈਂਪੀਅਨਸ਼ਿਪ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਖੇਡ ਮੁਕਾਬਲੇ ਕਰਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਖੇਡਾਂ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਸਿਹਤਮੰਦ ਜੀਵਨ ਦੀ ਸਭ ਤੋਂ ਵੱਡੀ ਪਾਠਸ਼ਾਲਾ : ਅਜੈ ਸਿੰਘ

ਸੀਟੀਐੱਮ ਸਰਸਾ ਅਜੈ ਸਿੰਘ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਜਾਂ ਹਾਰ-ਜਿੱਤ ਤੱਕ ਸੀਮਤ ਨਹੀਂ ਹਨ, ਸਗੋਂ ਇਹ ਅਨੁਸ਼ਾਸਨ, ਆਤਮਵਿਸ਼ਵਾਸ, ਸੰਘਰਸ਼ ਅਤੇ ਸਿਹਤਮੰਦ ਜੀਵਨਸ਼ੈਲੀ ਦਾ ਸਭ ਤੋਂ ਮਜ਼ਬੂਤ ਢੰਗ ਹੈ। ਇੱਕ ਸੱਚਾ ਖਿਡਾਰੀ ਉਹੀ ਹੁੰਦਾ ਹੈ ਜੋ ਜਿੱਤ ਵਿੱਚ ਨਿਮਰ ਅਤੇ ਹਾਰ ਵਿੱਚ ਧੀਰਜ ਬਣਾਈ ਰੱਖੇ। ਹਾਰ ਕਦੇ ਵੀ ਸਥਾਈ ਨਹੀਂ ਹੁੰਦੀ ਅਤੇ ਹਰ ਸਫਲ ਖਿਡਾਰੀ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ ’ਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਕੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਹੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਵਿਅਕਤੀ ਦੇ ਸੁਫਨਿਆਂ, ਭਵਿੱਖ ਅਤੇ ਜੀਵਨ-ਤਿੰਨਾਂ ਨੂੰ ਬਰਬਾਦ ਕਰ ਦਿੰਦਾ ਹੈ।

Read Also : ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

ਜੇ ਨੌਜਵਾਨ ਆਪਣੀ ਊਰਜਾ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਵਿੱਚ ਲਾਉਣਗੇ ਤਾਂ ਉਹ ਖੁਦ ਵੀ ਸਿਹਤਮੰਦ ਰਹਿਣਗੇ ਅਤੇ ਦੇਸ਼ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ। ਅਜੈ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਵਿਕਸਿਤ ਐੱਮਐੱਸਜੀ ਭਾਰਤੀ ਖੇਲ ਗਾਓਂ ਅਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦਾ ਖੇਡ ਢਾਂਚਾ ਹਰਿਆਣਾ ਦੇ ਉੱਤਮ ਖੇਡ ਕੈਂਪਸਾਂ ਵਿੱਚ ਸ਼ਾਮਲ ਹੈ। ਪੇਂਡੂ ਖੇਤਰ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਉਪਲਬਧ ਕਰਾਉਣਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ। ਆਮ ਤੌਰ ’ਤੇ ਸਰਸਾ ਨੂੰ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਪਰ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ, ਵਿਸ਼ਵ-ਪੱਧਰੀ ਸਵਿਮਿੰਗ ਪੂਲ ਅਤੇ ਆਧੁਨਿਕ ਸਹੂਲਤਾਂ ਨੂੰ ਵੇਖ ਕੇ ਇਹ ਧਾਰਨਾ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਰਸਾ ਤੇ ਹਰਿਆਣਾ ਦਾ ਨਾਂਅ ਰੌਸ਼ਨ ਕਰਨ ਦਾ ਸੱਦਾ ਦਿੱਤਾ।

ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਖਿਡਾਰੀ ਕਨਿਸ਼ਕ ਚੌਹਾਨ ਦੀ ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੋਂ ਦਾ ਖੇਡ ਮਾਹੌਲ ਪ੍ਰਤਿਭਾਵਾਂ ਨੂੰ ਨਵੀਂ ਪਛਾਣ ਦੇਣ ਦੀ ਸਮਰੱੱਥਾ ਰੱਖਦਾ ਹੈ। ਕਨਿਸ਼ਕ ਪਹਿਲਾਂ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਿਆ ਅਤੇ ਬਾਅਦ ਵਿੱਚ ਆਪਣੀ ਪ੍ਰਤਿਭਾ ਦੇ ਬਲਬੂਤੇ ’ਤੇ ਆਈਪੀਐੱਲ ਫਰੈਂਚਾਈਜ਼ੀ ਆਰਸੀਬੀ ਤੱਕ ਪਹੁੰਚਿਆ। ਸੀਟੀਐੱਮ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਇਹ ਖੇਡ ਇਨਫ੍ਰਾਸਟਰਕਚਰ ਨਾ ਸਿਰਫ਼ ਖਿਡਾਰੀਆਂ ਨੂੰ ਵਿਸ਼ਵ-ਪੱਧਰੀ ਸਹੂਲਤਾਂ ਮੁਹੱਈਆ ਕਰਾ ਰਿਹਾ ਹੈ, ਸਗੋਂ ਛੋਟੇ ਸ਼ਹਿਰ ਵਿੱਚ ਨੌਰਥ ਜ਼ੋਨ ਪੱਧਰ ਦੀ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਕਰਵਾ ਪੂਰੇ ਹਰਿਆਣਾ ਸੂਬੇ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਵੀ ਪੇਸ਼ ਕਰ ਰਿਹਾ ਹੈ। ਅਜਿਹਾ ਖੇਡ ਬੁਨਿਆਦੀ ਢਾਂਚਾ ਨਿਸ਼ਚਿਤ ਤੌਰ ’ਤੇ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

CBSE North Zone-II Boys Swimming Championship 2026: ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ
ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚੱਲ ਰਹੀ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਸਵਿਮਿੰਗ ਚੈਂਪੀਅਨਸ਼ਿਪ ’ਚ ਹਰਿਆਣਾ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਆਏ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ’ਤੇ ਕਬਜ਼ਾ ਜਮਾਇਆ।

ਐਤਵਾਰ ਨੂੰ ਸਰਸਾ ਦੇ ਏਐੱਸਪੀ ਆਦਰਸ਼ਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ’ਚ ਉਨ੍ਹਾਂ ਦੇ ਆਉਣ ’ਤੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀਆਰ ਨੈਨ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ ਅਤੇ ਸਪੋਰਟਸ ਹੈੱਡ ਕੋਚ ਡਾ. ਨਵਜੀਤ ਸਿੰਘ ਭੁੱਲਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

Read Also : ਭਾਰਤ ਦਾ ਜ਼ਿੰਬਾਬਵੇ ’ਤੇ ਕਲੀਨ ਸਵੀਪ, ਵੈਭਵ ਤੇ ਮਯੰਕ ਚਮਕੇ

ਇਸ ਮੌਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਰਿਟਾ. ਕਰਨਲ ਨਰਿੰਦਰ ਪਾਲ ਸਿੰਘ ਤੂਰ, ਆਯੋਜਨਕਰਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ-ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਸਮੇਤ ਵੱਡੀ ਗਿਣਤੀ ’ਚ ਖਿਡਾਰੀ, ਕੋਚ ਅਤੇ ਮਾਪੇ ਹਾਜ਼ਰ ਰਹੇ।

ਕੌਮਾਂਤਰੀ ਖੇਡ ਢਾਂਚਾ ਹਰਿਆਣਾ ਲਈ ਮਾਣ ਦੀ ਗੱਲ: ਏਐੱਸਪੀ

ਐਡੀਸ਼ਨਲ ਐੱਸਪੀ ਆਦਰਸ਼ਦੀਪ ਸਿੰਘ ਨੇ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਖਿਡਾਰੀਆਂ ਲਈ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਤਿਆਰ ਕੀਤਾ ਗਿਆ ਹੈ, ਜੋ ਅਸਲ ’ਚ ਬੇਹੱਦ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਹੋਏ ਇਨ੍ਹਾਂ ਮੁਕਾਲਿਆਂ ਨਾਲ ਸਰਸਾ ਦੇ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ।

ਵਰਤਮਾਨ ’ਚ ਜ਼ਿਲ੍ਹੇ ’ਚ ਨਸ਼ੇ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨਾਲ ਮੁਕਾਬਲਾ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਖੇਡਾਂ ਹਨ। ਇਸ ਤਰ੍ਹਾਂ ਦੇ ਕੌਮੀ ਪੱਧਰ ਦੇ ਮੁਕਾਬਲੇ ਕਰਵਾਉਣ ਨਾਲ ਸਥਾਨਕ ਨੌਜਵਾਨਾਂ ਦਾ ਖੇਡ ਦੇ ਪ੍ਰਤੀ ਰੁਝਾਨ ਵਧੇਗਾ ਅਤੇ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ’ਚ ਲਾ ਕੇ ਖੇਡਾਂ ’ਚ ਅੱਗੇ ਵਧਣਗੇ। ਏਐੱਸਪੀ ਨੇ ਕਿਹਾ ਕਿ ਨਸ਼ੇ ਖਿਲਾਫ ਲੋਕਾਂ ’ਚ ਜਾਗਰੂਕਤਾ ਵਧਾਉਣ ’ਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੈ। ਇਸੇ ਉਦੇਸ਼ ਨਾਲ ਸਰਸਾ ਪੁਲਿਸ ਪੇਂਡੂ ਖੇਤਰਾਂ ’ਚ ਜਾ ਕੇ ਸਰਪੰਚਾਂ ਅਤੇ ਹੋਰ ਪਤਵੰਤਿਆਂ ਨਾਲ ਮੁਲਾਕਾਤ ਕਰਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਜਾਗਰੂਕ ਕਰ ਰਹੀ ਹੈ। ਇਹ ਨਸ਼ੇ ਖਿਲਾਫ ਇੱਕ ਪ੍ਰਭਾਵਸ਼ਾਲੀ ਪ੍ਰਿਵੈਂਟਿਵ ਮੇਜ਼ਰ ਹੈ।

ਪੁਲਿਸ ਜਿੱਥੇ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਰਹੀ ਹੈ, ਉੱਥੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ’ਚ ਸਫਲ ਹੋ ਜਾਈਏ ਤਾਂ ਨਸ਼ੇ ਦਾ ਕਾਰੋਬਾਰ ਆਪਣੇ-ਆਪ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਉਪਲੱਬਧ ਕਰਵਾ ਕੇ ਡੇਰਾ ਮੈਨੇਜ਼ਮੈਂਟ ਨੇ ਸਰਸਾ ਹੀ ਨਹੀਂ, ਸਗੋਂ ਪੂਰੇ ਹਰਿਆਣਾ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਚੈਂਪੀਅਨਸ਼ਿਪ ’ਚ ਵਰਤੀ ਜਾ ਰਹੀ ਟੱਚ ਪੈਡਸ ਤਕਨੀਕ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਤੈਰਾਕ ਦੇ ਪੂਲ ਦੀ ਕੰਧ ਨੂੰ ਟੱਚ ਕਰਦੇ ਹੀ ਸਟੀਕ ਸਮਾਂ ਦਰਜ ਹੋ ਜਾਂਦਾ ਹੈ।

ਉਨ੍ਹਾਂ ਉਮੀਦ ਜਤਾਈ ਕਿ ਡੇਰਾ ਮੈਨੇਜ਼ਮੈਂਟ ਭਵਿੱਖ ’ਚ ਵੀ ਅਜਿਹੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਵਿਕਸਤ ਕਰਦੀ ਰਹੇਗੀ, ਤਾਂ ਕਿ ਵੱਧ ਤੋਂ ਵੱਧ ਖਿਡਾਰੀ ਇੱਥੇ ਆ ਕੇ ਅਭਿਆਸ ਕਰਨ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ। ਏਐੱਸਪੀ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਾਪੇ ਬੱਚਿਆਂ ’ਤੇ ਸਿਰਫ ਪੜ੍ਹਾਈ ਦਾ ਜ਼ਿਆਦਾ ਦਬਾਅ ਪਾ ਦਿੰਦੇ ਹਨ। ਇਸ ਨਾਲ ਕਈ ਬੱਚੇ ਤਣਾਅ ਅਤੇ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੁਝ ਗਲਤ ਸੰਗਤ ’ਚ ਪੈ ਕੇ ਨਸ਼ੇ ਵੱਲ ਤੁਰ ਪੈਂਦੇ ਹਨ।  ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ (ਕੋ-ਕਰਿਕੂਲਰ) ਗਤੀਵਿਧੀਆਂ ’ਚ ਵੀ ਸੰਤੁਲਿਤ ਹਿੱਸੇਦਾਰੀ ਯਕੀਨੀ ਬਣਾਉਣ। ਇਸ ਨਾਲ ਬੱਚਿਆਂ ਦਾ ਸਮੁੱਚਾ ਵਿਕਾਸ ਹੋਵੇਗਾ, ਉਨ੍ਹਾਂ ਦਾ ਜੀਵਨ ਇੱਕਰਸ ਨਹੀਂ ਰਹੇਗਾ ਤੇ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਗੇ।

ਵਿਸ਼ਵ-ਪੱਧਰੀ  ਸਹੂਲਤਾਂ ਖਿਡਾਰੀਆਂ ਲਈ ਪ੍ਰੇਰਣਾਦਾਇਕ: ਡਾ. ਗਾਰਗੀ

ਸੀਬੀਐੱਸਈ ਦੇ ਆਬਜ਼ਰਵਰ ਦੇ ਰੂਪ ’ਚ ਚੈਂਪੀਅਨਸ਼ਿਪ ’ਚ ਪਹੁੰਚੇ ਡੀਏਵੀ ਯੂਨੀਵਰਸਿਟੀ, ਜਲੰਧਰ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗਾਰਗੀ ਨੇ ਐੱਮਐੱਸਜੀ ਭਾਰਤੀ ਖੇਲ ਗਾਓਂ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੋਂ ਦੇ ਸਮੁੱਚੇ ਪ੍ਰਬੰਧ ਬੇਹੱਦ ਵਧੀਆ ਹਨ। ਖਿਡਾਰੀਆਂ, ਮਾਪਿਆਂ ਅਤੇ ਅਧਿਕਾਰੀਆਂ ਲਈ ਸਾਰੇ ਪ੍ਰਬੰਧ ਸੁਚੱਜੇ ਅਤੇ ਮਿਸਾਲੀ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦਾ ਸਟਾਫ ਪੂਰੇ ਸਮੱਰਪਣ ਨਾਲ ਮੁਕਾਬਲੇ ਦਾ ਸੰਚਾਲਨ ਕਰ ਰਿਹਾ ਹੈ ਅਤੇ ਹਰ ਪ੍ਰਬੰਧ ਬਿਹਤਰੀਨ ਢੰਗ ਨਾਲ ਕੀਤਾ ਗਿਆ ਹੈ।

ਇਸ ਦੇ ਲਈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ। ਡਾ. ਗਾਰਗੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਖੇਡਾਂ ਪ੍ਰਤੀ ਦੂਰਦਰਸ਼ੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਜ਼ਨ ਕਾਰਨ ਹੀ ਇੱਥੇ ਇੰਨੀਆਂ ਆਧੁਨਿਕ ਅਤੇ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਉਪਲਬੱਧ ਹਨ।

ਉਨ੍ਹਾਂ ਕਿਹਾ ਕਿ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਸਿਰਫ ਕੌਮਾਂਤਰੀ ਮਾਪਦੰਡਾਂ ਵਾਲਾ ਸਵਿਮਿੰਗ ਪੂਲ ਹੀ ਨਹੀਂ, ਸਗੋਂ ਰੋਲਰ ਸਕੇਟਿੰਗ ਐਰਿਨਾ, ਕ੍ਰਿਕਟ ਸਟੇਡੀਅਮ ਤੇ ਹੋਰ ਖੇਡ ਸੁਵਿਧਾਵਾਂ ਵੀ ਵਿਸ਼ਵ ਪੱਧਰੀ ਹਨ। ਡਾ. ਗਾਰਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਇੱਥੇ ਜਲਦ ਹੀ 50 ਮੀਟਰ ਦਾ ਆਲ ਵੈਦਰ ਸਵਿਮਿੰਗ ਪੂਲ ਵੀ ਬਣਾਇਆ ਜਾ ਰਿਹਾ ਹੈ। ਇਸ ਨਾਲ ਭਵਿੱਖ ’ਚ ਹੋਰ ਜ਼ਿਆਦ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਉਣ ਦਾ ਰਾਹ ਰੌਸ਼ਨ ਹੋਵੇਗਾ।

ਉਨ੍ਹਾਂ ਨੇ ਖਿਡਾਰੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਖੇਡਾਂ ’ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਕਿਸੇ ਖਿਡਾਰੀ ਦਾ ਟੀਚਾ ਸਿਰਫ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਦੋ ਸੈਸ਼ਨਾਂ ’ਚ ਚੱਲ ਰਹੇ ਸ਼ਾਨਦਾਰ ਮੁਕਾਬਲੇ

ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲ ਵਰਗ ਸਵਿਮਿੰਗ ਚੈਂਪੀਅਨਸ਼ਿਪ ਰੋਜ਼ ਸਵੇਰੇ ਅਤੇ ਸ਼ਾਮ ਦੋ ਸੈਸ਼ਨਾਂ ’ਚ ਕਰਵਾਈ ਜਾ ਰਹੀ ਹੈ। ਸਵੇਰ ਦੇ ਸੈਸ਼ਨ ’ਚ ਕੁਆਲੀਫਾਇੰਗ ਮੁਕਾਬਲੇ ਹੁੰਦੇ ਹਨ, ਜਦੋਂਕਿ ਸ਼ਾਮ ਦੇ ਸੈਸ਼ਨ ’ਚ ਉਨ੍ਹਾਂ ਮੁਕਾਬਲਿਆਂ ਦੇ ਫਾਈਨਲ ਖੇਡੇ ਜਾਂਦੇ ਹਨ। ਚੈਂਪੀਅਨਸ਼ਿਪ ਦੇ ਦੂਜੇ ਦਿਨ ਐਤਵਾਰ ਨੂੰ ਸਵੇਰ ਦੇ ਸੈਸ਼ਨ ’ਚ ਅੰਡਰ-17 ਵਰਗ ਦੀ 400 ਮੀਟਰ ਮੈਡਲ ਮੁਕਾਬਲੇ ’ਚ ਪਾਣੀਪਤ ਦੇ ਡੀਏਵੀ ਪਬਲਿਕ ਸਕੂਲ ਦੇ ਦੇਵੇਸ਼ ਖਰਬ ਨੇ 5 ਮਿੰਟ 35 ਸੈਕਿੰਡ 07 ਮਿਲੀਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।

ਸਰਸਾ ਦੇ ਸਤਲੁਜ ਪਬਲਿਕ ਸਕੂਲ ਦੇ ਯੁਪੰਜੋਤ ਨੇ 5 ਮਿੰਟ 43 ਸੈਕਿੰਡ 70 ਮਿਲੀਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਰਾਏਪੁਰ (ਸੋਨੀਪਤ) ਦੇ ਬਰਾਈਟ ਸਕਾਲਰ ਸੀਨੀਅਰ ਸੈਕੰਡਰੀ ਸਕੂਲ ਦੇ ਦਕਸ਼ ਨੇ 5 ਮਿੰਟ 49 ਸੈਕਿੰਡ 02 ਮਿਲੀਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਅੰਡਰ-19 ਵਰਗ ਦੇ 400 ਮੀਟਰ ਮੈਡਲ ਮੁਕਾਬਲੇ ’ਚ ਫਰੀਦਾਬਾਦ ਦੇ ਆਈਸ਼ਰ ਸਕੂਲ ਦੇ ਦਰਸ਼ ਸਿੰਘ ਨੇ 5 ਮਿੰਟ 19 ਸੈਕਿੰਡ 27 ਮਿਲੀਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਪਾਣੀਪਤ ਦੇ ਪਰਿਆਗ ਇੰਟਰਨੈਸ਼ਨਲ ਸਕੂਲ ਦੇ ਅਰਮਾਨ ਰਾਠੀ ਨੇ 5 ਮਿੰਟ 53 ਸੈਕਿੰਡ 87 ਮਿਲੀਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਹਰਮੀਤ ਸਿੰਘ ਇੰਸਾਂ ਨੇ 6 ਮਿੰਟ 09 ਸੈਕਿੰਡ 82 ਮਿਲੀ ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

CBSE North Zone-II Boys Swimming Championship 2026: ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ, ਐਮਐਸਜੀ ਭਾਰਤੀ ਖੇਲ੍ਹ ਗਾਓਂ ਦੀਆਂ ਵਿਸ਼ਵ-ਪੱਧਰੀ ਸਹੂਲਤਾਂ ਨੇ ਜਿੱਤਿਆ ਦੇਸ਼ ਭਰ ਦੇ ਖਿਡਾਰੀਆਂ ਦਾ ਦਿਲ
ਸਰਸਾ (ਖੁਸ਼ਦੀਪ ਸਿੰਘ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਅੱਜ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲਕ ਵਰਗ ਸਵੀਮਿੰਗ ਚੈਂਪੀਅਨਸ਼ਿਪ ਦਾ ਪਹਿਲਾ ਦਿਨ ਸ਼ਾਨਦਾਰ ਰਿਹਾ। ਅੱਜ ਕਰਵਾਏ ਗਏ ਤੈਰਾਕੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਹੁਨਰ, ਜੋਸ਼ ਤੇ ਅਨੁਸ਼ਾਸਨ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰੋਮਾਂਚਕ ਮੁਕਾਬਲਿਆਂ ’ਚ ਖਿਡਾਰੀਆਂ ਨੇ ਜਿੱਤ ਲਈ ਪੂਰੀ ਤਾਕਤ ਲਾ ਦਿੱਤੀ ਤੇ ਖੇਡ ਭਾਵਨਾ ਦੇ ਨਾਲੋ-ਨਾਲ ਦ੍ਰਿੜ੍ਹ ਇਰਾਦਿਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਤਕਨੀਕੀ ਕੁਸ਼ਲਤਾ, ਫੁਰਤੀ ਤੇ ਆਤਮ-ਵਿਸ਼ਵਾਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਹਰ ਮੁਕਾਬਲਾ ਦਰਸ਼ਕਾਂ ਲਈ ਰੋਮਾਂਚ ਨਾਲ ਭਰਪੂਰ ਰਿਹਾ ਤੇ ਜੇਤੂਆਂ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। Swimming Championship 2026

ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਸਵੇਰੇ 9 ਵਜੇ ਐੱਮਐੱਸਜੀ ਭਾਰਤੀ ਖੇਲ ਗਾਓਂ ਵਿਖੇ ਕੌਮਾਂਤਰੀ ਪੱਧਰ ’ਤੇ ਸਵਿਮਿੰਗ ਪੂਲ ’ਚ ਹੋਈ। ਉਦਘਾਟਨੀ ਸਮਾਰੋਹ ’ਚ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ ਤੇ ਹਰਿਆਣਾ ਸਵੀਮਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿੱਲ ਖੱਤਰੀ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਹੈੱਡ ਕੋਚ ਡਾ. ਨਵਨੀਤ ਭੁੱਲਰ ਨੇ ਦੱਸਿਆ ਕਿ ਮੁਕਾਬਲੇ ’ਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਸਮੇਤ ਲੱਦਾਖ ਤੋਂ ਵੱਖ-ਵੱਖ 376 ਸੀਬੀਐਸਈ ਸਕੂਲਾਂ ਦੇ 1178 ਬੱਚਿਆਂ ਦੇ ਰਜਿਸਟ੍ਰੇਸ਼ਨ ਹੋਏ ਹਨ। ਜਿਨ੍ਹਾਂ ’ਚ ਅੰਡਰ-11, ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਬੱਚੇ ਸ਼ਾਮਲ ਹਨ। ਆਓ ਜਾਣੀਏ ਵੱਖ ਵੱਖ ਸੂਬਿਆਂ ਤੋਂ ਆਏ ਵਿਦਿਆਰੀੀ ਖਿਡਾਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕੀ ਕਿਹਾ। Swimming Championship 2026

ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮਿਲ ਰਿਹੈ ਮੌਕਾ

ਐਮਐਸਜੀ ਭਾਰਤੀ ਖੇਲ ਗਾਓਂ ’ਚ ਹੋ ਰਹੇ ਮੁਕਾਬਲਿਆਂ ਦੌਰਾਨ ਜੰਮੂ-ਕਸ਼ਮੀਰ ਤੋਂ ਪਹੁੰਚੇ ਇੱਕ ਵਿਨੈ ਨਾਂਅ ਦੇ ਖਿਡਾਰੀ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਮੈਨੂੰ ਦਿੱਲੀ, ਗੁਜਰਾਤ ਨੈਸ਼ਨਲ ਪੱਧਰ ’ਤੇ ਖੇਡਣ ਦਾ ਮੌਕਾ ਮਿਲਿਆ, ਉਹ ਸੂਬਾ ਪੱਧਰ ਦੇ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਵੀ ਆਪਣੇ ਨਾਂਅ ਕਰ ਚੁੱਕਾ ਹੈ। ਖਿਡਾਰੀ ਨੇ ਕਿਹਾ, ‘ਮੈਂ ਹੁਣ ਤੱਕ ਕਈ ਥਾਵਾਂ ’ਤੇ ਮੁਕਾਬਲਿਆਂ ’ਚ ਹਿੱਸਾ ਲਿਆ ਹੈ, ਪਰ ਐਮਐਸਜੀ ਭਾਰਤੀ ਖੇਲ ਗਾਓਂ ’ਚ ਜੋ ਮਾਹੌਲ, ਪ੍ਰਬੰਧ, ਅਨੁਸ਼ਾਸਨ ਤੇ ਖਿਡਾਰੀਆਂ ਪ੍ਰਤੀ ਸਤਿਕਾਰ ਵੇਖਣ ਨੂੰ ਮਿਲਿਆ ਉਹ ਬੇਮਿਸਾਲ ਹੈ। ਇੱਥੇ ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਅੱਜ ਤੱਕ ਮੈਂ ਕਿਸੇ ਵੀ ਮੁਕਾਬਲੇ ’ਚ ਇਸ ਤਰ੍ਹਾਂ ਦਾ ਪ੍ਰੇਰਣਾਦਾਇਕ ਮਾਹੌਲ ਨਹੀਂ ਵੇਖਿਆ। ਅਜਿਹੇ ਆਯੋਜਨ ਖਿਡਾਰੀਆਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

Read Also : wimming Championship 2026: ਐੱਮਐੱਸਜੀ ਭਾਰਤੀ ਖੇਲ ਗਾਓਂ ਤੋਂ ਸਿੱਧਾ ਪ੍ਰਸਾਰਣ, ਤੈਰਾਕ ਪਾਣੀ ’ਤੇ ਲਿਖ ਰਹੇ ਇਤਿਹਾਸ, ਚਾਰ ਰੋਜ਼ਾ ਮੁਕਾਬਲਿਆਂ ਦੀ ਹੋਈ ਸ਼ੁਰੂਆਤ

ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ

ਜੰਮੂ-ਕਸ਼ਮੀਰ ਤੋਂ ਆਏ 15 ਸਾਲਾਂ ਖਿਡਾਰੀ ਮੂਸਾ ਨੇ ਵੀ ਆਪਣੇ ਖੇਡ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਸੀਬੀਐਸਈ ਨੈਸ਼ਨਲ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ। ਇਸ ਤੋਂ ਇਲਾਵਾ ਸੂਬਾ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਹ 6 ਸੋਨ ਤਗਮੇ, 2 ਚਾਂਦੀ ਦੇ ਤਗਮੇ ਤੇ 1 ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਚੁੱਕਿਆ ਹੈ। ਸਿਰਫ 15 ਸਾਲ ਦੀ ਉਮਰ ’ਚ ਇੰਨੀਆਂ ਉਪਲੱਬਧੀਆਂ ਹਾਸਲ ਕਰਨ ਵਾਲੇ ਮੂਸਾ ਨੇ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਵੱਡੇ ਪੱਧਰ ’ਤੇ ਖੇਡ ਕੇ ਮੈਡਲ ਜਿੱਤਣਾ ਚਾਹੁੰਦਾ ਹੈ।

ਮੂਸਾ ਨੇ ਕਿਹਾ, ‘ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇੱਥੋਂ ਦਾ ਮਾਹੌਲ ਬੇਹੱਦ ਵਧੀਆ, ਸਕਾਰਾਤਮਕ ਤੇ ਖਿਡਾਰੀਆਂ ਲਈ ਪ੍ਰੇਰਣਾਦਾਇਕ ਹੈ। ਪ੍ਰਬੰਧ ਬਹੁਤ ਹੀ ਸੁਚੱਜੇ ਹਨ ਤੇ ਹਰ ਖਿਡਾਰੀ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਮੂਸਾ ਨੇ ਕਿਹਾ ਕਿ ਜਿਹੜਾ ਇਹ ਜੋ ਸਵੀਮਿੰਗ ਪੂਲ ਆਧੁਨਿਕ ਤਕਨਾਲੋਜੀ ਤੇ ਸੈਂਸਰਾਂ ਨਾਲ ਬਣਿਆ ਹੋਇਆ ਹੈ, ਇਸ ਨਾਲ ਬਹਤੁ ਸਹੀ ਨਤੀਜੇ ਆ ਰਹੇ ਹਨ ਕਿਉਂਕਿ ਕਈ ਵਾਰ ਬੱਚੇ ਇਸ ਤਕਨੀਕ ਤੋਂ ਬਿਨ੍ਹਾਂ ਅਕਸਰ ਛੋਟੇ ਜਿਹੇ ਪੁਆਂਇੰਟ ਕਰਕੇ ਆਪਣਾ ਸਥਾਨ ਗੁਆ ਦਿੰਦੇ ਹਨ। ਆਧੁਨਿਕ ਸਿਖਲਾਈ, ਫਿਟਨੈਸ, ਵਿਗਿਆਨਕ ਅਭਿਆਸ ਤੇ ਖਿਡਾਰੀਆਂ ਦੀ ਵੱਧਦੀ ਦਿਲਚਸਪੀ ਕਾਰਨ ਭਵਿੱਖ ’ਚ ਭਾਰਤ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।

ਮਾਪਿਆਂ ਨੇ ਕੀਤੀ ਭਰਪੂਰ ਸ਼ਲਾਘਾ | Swimming Championship 2026

ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਨਾਲ ਆਏ ਉਨ੍ਹਾਂ ਦੇ ਮਾਪਿਆਂ ਨੇ ਵੀ ਐਮਐਸਜੀ ਭਾਰਤੀ ਖੇਲ ਗਾਓਂ ’ਚ ਕੀਤੇ ਗਏ ਪ੍ਰਬੰਧਾਂ ਤੇ ਉਪਲੱਬਧ ਕਰਵਾਈਆਂ ਸਹੂਲਤਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਗੁਰੂਗ੍ਰਾਮ ਤੋਂ ਆਪਣੇ ਅੰਡਰ-11 ਉਮਰ ਵਰਗ ਦੇ ਪੁੱਤਰ ਕਿਆਨ ਕਾਰਜੀ ਨਾਲ ਪੁੱਜੀ ਉਸ ਦੀ ਮਾਤਾ ਹਿਨਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜ਼ਿਲ੍ਹਾ ਪੱਧਰ ਦੇ ਕਈ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ ਤੇ ਦਿੱਲੀ ’ਚ ਵੀ ਕਈ ਵਾਰ ਤੈਰਾਕੀ ਮੁਕਾਬਲੇ ਖੇਡ ਚੁੱਕਾ ਹੈ। ਉਨ੍ਹਾਂ ਕਿਹਾ, ‘ਅਸੀਂ ਦਿੱਲੀ ਦੇ ਘੱਟੋ-ਘੱਟ 10 ਸਵੀਮਿੰਗ ਪੂਲਾਂ ’ਚ ਗਏ ਹਾਂ, ਪਰ ਜਿਹੜੀਆਂ ਸਹੂਲਤਾਂ ਤੇ ਪ੍ਰਬੰਧ ਇੱਥੇ ਵੇਖਣ ਨੂੰ ਮਿਲੇ ਹਨ, ਉਹ ਹੋਰ ਕਿਤੇ ਨਹੀਂ ਮਿਲੇ।

ਕਈ ਥਾਵਾਂ ’ਤੇ ਸਵੀਮਿੰਗ ਪੂਲ ਦਾ ਪਾਣੀ ਵੀ ਸਹੀ ਨਹੀਂ ਸੀ, ਪਰ ਇੱਥੇ ਐਮਐਸਜੀ ਖੇਲ ਗਾਓਂ ’ਚ ਹਰ ਪੱਖ ਦਾ ਖਾਸ ਧਿਆਨ ਰੱਖਿਆ ਗਿਆ ਹੈ। ਸਾਫ਼-ਸਫਾਈ ਵਾਲਾ ਮਾਹੌਲ, ਉੱਚ ਪੱਧਰੀ ਸਹੂਲਤਾਂ ਤੇ ਖਿਡਾਰੀਆਂ ਲਈ ਕੀਤੇ ਗਏ ਪ੍ਰਬੰਧ ਬੇਹੱਦ ਪ੍ਰਭਾਵਿਤ ਕਰਨ ਵਾਲੇ ਹਨ।”ਹਿਨਾ ਨੇ  ਕਿਹਾ ਕਿ, ‘ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਹਰ ਬੱਚੇ ਨੂੰ ਵਿਅਕਤੀਗਤ ਤੌਰ ’ਤੇ ਪੂਰਾ ਧਿਆਨ ਤੇ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਕਾਰਨ ਬੱਚੇ ਨਾ ਸਿਰਫ਼ ਆਤਮ-ਵਿਸ਼ਵਾਸ ਨਾਲ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਹਨ। ਅਜਿਹਾ ਸੁਚੱਜਾ ਤੇ ਖਿਡਾਰੀ-ਪੱਖੀ ਪ੍ਰਬੰਧ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ।