Assistive Equipment - Sach Kahoon Punjabi

Faridkot News: ਮਿਸ਼ਨ 2027 ਤਹਿਤ 40 ਲੋੜਵੰਦਾਂ ਨੂੰ ਮਿਲੇ ਮੁਫ਼ਤ ਸਹਾਇਕ ਉਪਕਰਣ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਮਿਸ਼ਨ 2027 ਤਹਿਤ ਲੋਕ ਸੇਵਾ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਸਹਿਯੋਗ ਨਾਲ ਸਾਦਿਕ ਚੌਂਕ ਸਥਿਤ ਦਫ਼ਤਰ ਵਿਖੇ 5ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਸਫ਼ਲਤਾਪੂਰਵਕ ਕਰਵਾਇਆ ਗਿਆ। ਕੈਂਪ ਦੌਰਾਨ ਕਰੀਬ 40 ਦਿਵਿਆਂਗ ਤੇ ਲੋੜਵੰਦ ਲਾਭਪਾਤਰੀਆਂ ਨੂੰ ਸਰਕਾਰੀ ਲੋਕ ਭਲਾਈ ਯੋਜਨਾਵਾਂ ਤਹਿਤ ਪੂਰੀ ਤਰ੍ਹਾਂ ਮੁਫ਼ਤ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ। ਕੈਂਪ ’ਚ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵ੍ਹੀਲਚੇਅਰਾਂ, ਘੁੱਟਣਾਂ ਦੇ ਸਹਾਇਕ ਉਪਕਰਣ, ਬਜ਼ੁਰਗਾਂ ਲਈ ਸਹਾਰਾ ਲਾਠੀਆਂ, ਰੀੜ੍ਹ ਦੀ ਹੱਡੀ ਲਈ ਸਹਾਇਕ ਪੱਟੀਆਂ ਤੇ ਹੋਰ ਜ਼ਰੂਰੀ ਸਹਾਇਕ ਉਪਕਰਣ ਵੰਡੇ ਗਏ। ਇਨ੍ਹਾਂ ਉਪਕਰਣਾਂ ਨਾਲ ਦਿਵਿਆਂਗਾਂ ਤੇ ਬਜ਼ੁਰਗਾਂ ਨੂੰ ਰੋਜ਼ਾਨਾ ਜੀਵਨ ’ਚ ਵਧੇਰੇ ਸਹੂਲਤ ਮਿਲੇਗੀ ਤੇ ਉਹ ਹੋਰ ਆਤਮਨਿਰਭਰ ਜੀਵਨ ਬਤੀਤ ਕਰ ਸਕਣਗੇ। ਇਸ ਮੌਕੇ ਸਮਾਜ ਸੇਵੀ ਅਰਸ਼ ਸੱਚਰ ਨੇ ਕਿਹਾ ਕਿ ਮਿਸ਼ਨ 2027 ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਮਨੁੱਖਤਾ, ਸੇਵਾ ਅਤੇ ਸਮਾਜ ਦੇ ਹਰ ਲੋੜਵੰਦ ਤੱਕ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਦ੍ਰਿੜ੍ਹ ਸੰਕਲਪ ਹੈ।

Read Also : Faridkot News: ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨਾਲ ਲੋਕ ਸੰਘਰਸ਼ ਨਹੀਂ ਰੁਕਣਗੇ : ਆਗੂ

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਰਥਿਕ ਤੰਗੀ ਕਾਰਨ ਆਪਣੀ ਲੋੜ ਦੇ ਸਹਾਇਕ ਉਪਕਰਣਾਂ ਤੋਂ ਵਾਂਝਾ ਨਾ ਰਹੇ, ਇਹੀ ਇਸ ਸੇਵਾ ਕਾਰਜ ਦਾ ਮੁੱਖ ਉਦੇਸ਼ ਹੈ। ਅਰਸ਼ ਸੱਚਰ ਨੇ ਕਿਹਾ ਕਿ ਕਿਸੇ ਦਿਵਿਆਂਗ ਨੂੰ ਚੱਲਣ-ਫਿਰਨ ਦਾ ਸਹਾਰਾ, ਕਿਸੇ ਬਜ਼ੁਰਗ ਨੂੰ ਆਤਮ-ਵਿਸ਼ਵਾਸ ਤੇ ਕਿਸੇ ਲੋੜਵੰਦ ਪਰਿਵਾਰ ਨੂੰ ਨਵੀਂ ਉਮੀਦ ਦੇਣਾ ਹੀ ਅਸਲ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚਿਹਰਿਆਂ ’ਤੇ ਆਉਣ ਵਾਲੀ ਮੁਸਕਾਨ ਅਤੇ ਉਨ੍ਹਾਂ ਦੀਆਂ ਦੁਆਵਾਂ ਹੀ ਇਸ ਸੇਵਾ ਯਾਤਰਾ ਦੀ ਸਭ ਤੋਂ ਵੱਡੀ ਪ੍ਰੇਰਨਾ ਹਨ। ਉਨ੍ਹਾਂ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਅਧਿਕਾਰੀਆਂ, ਮੈਡੀਕਲ ਟੀਮ, ਕਰਮਚਾਰੀਆਂ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾ ਮੁਹਿੰਮ ਲਗਾਤਾਰ ਸਫ਼ਲ ਹੋ ਰਹੀ ਹੈ ਤੇ ਸੈਂਕੜੇ ਲੋੜਵੰਦ ਇਸ ਦਾ ਲਾਭ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਮਿਸ਼ਨ 2027 ਤਹਿਤ ਦਿਵਿਆਂਗ ਸਹਾਇਤਾ, ਸਿਹਤ ਸੇਵਾਵਾਂ, ਸਿੱਖਿਆ, ਮਹਿਲਾ ਸਸ਼ਕਤੀਕਰਨ, ਨੌਜਵਾਨਾਂ ਦੇ ਵਿਕਾਸ ਤੇ ਹੋਰ ਲੋਕ ਭਲਾਈ ਨਾਲ ਸਬੰਧਤ ਸੇਵਾ ਕਾਰਜ ਹੋਰ ਵਿਆਪਕ ਪੱਧਰ ’ਤੇ ਜਾਰੀ ਰੱਖੇ ਜਾਣਗੇ। ਅੰਤ ’ਚ ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ, ਉਨ੍ਹਾਂ ਦੀਆਂ ਦੁਆਵਾਂ ਤੇ ਉਨ੍ਹਾਂ ਦੇ ਚਿਹਰਿਆਂ ਦੀ ਮੁਸਕਾਨ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ ਹੈ ਤੇ ਸੇਵਾ ਦਾ ਇਹ ਕਾਰਵਾਂ ਭਵਿੱਖ ’ਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ।