Ravi River Flood - Sach Kahoon Punjabi

Ravi River Flood: ਰਾਵੀ ਦੇ ਹੜ੍ਹ ਤੋਂ ਪਹਿਲਾਂ ਧਾਲੀਵਾਲ ਨੇ ਕੀਤਾ ਬਿਰਾਜ ਬੰਨ੍ਹ ਦਾ ਦੌਰਾ
ਬਮਿਆਲ/ਗੁਰਦਾਸਪੁਰ (ਰਾਜਨ ਮਾਨ)। ਪੰਜਾਬ ਸਮੇਤ ਪਹਾੜੀ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਂਚਲ ਪ੍ਰਦੇਸ਼ ’ਚ ਜ਼ੋਰਦਾਰ ਮੀਂਹ ਪੈਣ ਕਾਰਣ ਹੜਾਂ ਕਾਰਣ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਤਬਾਹੀ ਦਾ ਕੇਂਦਰ ਬਣਦੇ ਉੱਝ ਦਰਿਆ ’ਚ ਅਚਾਨਕ ਪਾਣੀ ਦਾ ਪੱਧਰ ਵੱਧਣ ਦੇ ਨਤੀਜੇ ਵਜੋਂ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹੜਾਂ ਦੇ ਸੰਭਾਵੀ ਖਤਰਿਆਂ ਤੋਂ ਜਾਣੂੰ ਹੋਣ ਲਈ ਡਰੇਨਜ਼ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਜ਼ਿਲ੍ਹਾ ਕਠੂਆ ਤਹਿਤ ਪੈਂਦੇ ਉੱਝ ਦਰਿਆ (ਜੰਮੂ–ਕਸ਼ਮੀਰ) ਦੇ ਬਿਰਾਜ ਤੇ ਪੁੱਜ ਕੇ ਦਰਿਆ ’ਚ ਵਧੇ ਪਾਣੀ ਦੀ ਤਾਜ਼ਾ ਸਥਿਤੀ ਦਾ ਨਰੀਖਣ ਕੀਤਾ। ਉਪਰੰਤ ਇਥੇ ਗੱਲਬਾਤ ਦੌਰਾਨ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ ਹੜਾਂ ਦੀ ਤਬਾਹੀ ਦਾ ਕੇਂਦਰ ਬਣਦੇ ਆ ਰਹੇ ਇਸ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਦਰਿਆਈ ਪਾਣੀ ਦੀ ਖੇਤੀ ਸਿੰਚਾਈ ਤੇ ਹੋਰ ਘਰੇਲੂ ਉਚਿਤ ਵਰਤੋਂ ਲਈ ਜਲਦੀ ਡੈਮ ਬਣਾਇਆ ਜਾਵੇ।

ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ 12 ਸਾਲਾਂ ਕਾਰਜਕਾਲ ਦੌਰਾਨ ਤੇ ਹੁਣ ਪੰਜਾਬ ਭਾਜਪਾ ਦੇ ਮੌਜ਼ੂਦਾ ਪ੍ਰਧਾਨ ਕੇਵਲ ਸਿੰਘ ਢਿਲੋਂ ਵੱਲੋਂ ਪਿਛਲੇ ਵਰ੍ਹੇ ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਭੇ ਹੋਏ ਪੰਜਾਬ ਦੇ ਵਾਸੀਆਂ ਦੀ ਭਲਾਈ ਲਈ ਕੀਤੇ ਦਾਅਵੇ ਤੇ ਵਾਅਦੇ ਫੋਕੇ ਹੀ ਨਿਕਲੇ ਹਨ। ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿਲੋਂ ਵੱਲੋਂ ਮਾਨਸੂਨ ਦੌਰਾਨ ਪੰਜਾਬ ’ਚ ਦਰਿਆਵਾਂ ਕੰਢੇ ਸੰਵੇਦਣਸ਼ੀਲ ਧੁੱਸੀ ਬੰਨ੍ਹਾਂ ਤੇ ਹੋਰ ਖੇਤਰ ’ਚ ਹੜਾਂ ਤੋਂ ਬਚਾਊ ਲਈ ਅਗਾਊਂ ਪ੍ਰਬੰਧਾਂ ਲਈ ਸਰਵੇਖਣ ਲਈ ਤਾਇਨਾਤ ਕੀਤੇ ਗਏ ਸੂਬਾ ਆਗੂਆਂ ਵੱਲੋਂ ਕੇਂਦਰੀ ਭਾਜਪਾ ਸਰਕਾਰ ਕੋਲੋਂ ਹੜਾਂ ਤੋਂ ਸੁਰੱਖਿਆ ਪ੍ਰਬੰਧਾਂ ਲਈ ਕਿਹੜਾ ਵੱਡਾ ਵਿੱਤੀ ਪੈਕੇਜ ਮੰਗਵਾਇਆ ਹੈ? ਨੂੰ ਜਨਤਕ ਕੀਤਾ ਜਾਵੇ। ਧਾਲੀਵਾਲ ਨੇ ਕੇਂਦਰੀ ਸਰਕਾਰ ਤੇ ਵੱਰਦਿਆਂ ਕਿਹਾ ਕਿ ਪਿਛਲੇ ਵਰੇ ਪੰਜਾਬ ’ਚ ਸਤਲੁਜ, ਰਾਵੀ, ਤੇ ਬਿਆਸ ’ਚ ਆਏ ਭਾਰੀ ਹੜ੍ਹਾਂ ਕਾਰਨ 91 ਥਾਵਾਂ ’ਤੇ ਧੁੱਸੀ ਬੰਨ੍ਹਾਂ ’ਚ ਪਾੜ ਪੈਣ, ਦਰਿਆਵਾਂ ਦੇ ਸੁਰੱਖਿਆ ਤੇ ਨਿਕਾਸੀ ਢਾਂਚੇ ਨੂੰ ਨੁਕਸਾਨ ਪੁੱਜਣ ਕਾਰਣ 86,000 ਹੈਕਟੇਅਰ ਤੋਂ ਵੱਧ ਖੇਤੀ ਰਕਬਾ ਤੇ ਹੋਰ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਣ ਕਾਰਣ 20 ਹਜਾਰ ਕਰੋੜ ਰੁਪਏ ਦੇ ਕਰੀਬ ਪੰਜਾਬ ’ਚ ਵਿੱਤੀ ਨੁਕਸਾਨ ਹੋਇਆ ਸੀ।

Read Also : Faridkot Honor Killing Case: ਆਨਰ ਕਿਲਿੰਗ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

ਜਿਸ ਦੀ ਭਰਪਾਈ ਲਈ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਹੜ ਪੀੜਤਾਂ ਦੀ ਸਾਰ ਲੈਦਿਆਂ 1600 ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਜਿਸ ਵਿੱਚੋਂ ਅੱਜ ਤੱਕ ਵੀ ਪੰਜਾਬ ਨੂੰ 1 ਰੁਪਿਆ ਵੀ ਨਹੀਂ ਹਾਸਲ ਹੋਇਆ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦਾ ਹੜਾਂ ’ਚ ਕੀਤਾ ਗਿਆ ਦੌਰਾ ਪੰਜਾਬ ਵਾਸੀਆਂ ਨਾਲ ਇਕ ਧੋਖਾ ਹੀ ਸਾਬਿਤ ਹੋਇਆ ਹੈ। ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਉੱਝ ਦਰਿਆ ਕਾਰਣ ਰਾਵੀ ਦਰਿਆ ’ਚ ਆਏ ਹੜ ਦੇ ਮੱਦੇਨਜ਼ਰ ਪਿਛਲੇ ਸਾਲ ਅਜਨਾਲਾ ਖੇਤਰ ’ਚ 23 ਥਾਵਾਂ ’ਚ ਧੁੱਸੀ ਬੰਨ੍ਹਾਂ ’ਚ ਪਾੜ ਪਏ ਜਿਸ ਕਾਰਣ 198 ਪਿੰਡ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ, 10 ਵਿਅਕਤੀਆਂ ਦੀ ਮੌਤ ਹੋਈ, 59,793 ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋਈ, 307 ਪਸ਼ੂ ਹੜਾਂ ਦੀ ਭੇਟਾ ਚੜੇ ਸਨ।

ਧਾਲੀਵਾਲ ਨੇ ਕਿਹਾ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ, ਉਥੇ ਅਜਨਾਲਾ ਹਲਕੇ ’ਚੋਂ ਲੰਘਦੇ ਕੌਮਾਂਤਰੀ ਦਰਿਆ ਰਾਵੀ ’ਚ ਪਿਛਲੇ ਵਰ੍ਹੇ ਭਿਅੰਕਰ ਹੜ੍ਹ ਕਾਰਨ 23 ਥਾਵਾਂ ’ਤੇ ਆਏ ਧੁੱਸੀ ਬੰਨ੍ਹ ਦੇ ਪਾੜ ਦੀ ਮੁਰੰਮਤ, ਮਜ਼ਬੂਤੀ ਤੇ ਪੱਥਰਾਂ ਆਦਿ ਨਾਲ ਸਪਰ ਬੰਨ੍ਹਣ ਆਦਿ ਸਮੇਤ ਦਰਿਆਵਾਂ, ਨਦੀਆਂ, ਨਾਲਿਆਂ ਦੀ ਸਾਫ ਸਫ਼ਾਈ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਪਾਣੀ ’ਚ ਵੀ ਪ੍ਰਭਾਵਿਤ ਜ਼ਮੀਨੀ ਖੇਤਰ ’ਤੇ ਚਲਣ ਵਾਲੀਆਂ ਉੱਨਤ ਕਿਸਮ ਦੀਆਂ ਮਸ਼ੀਨਾਂ ਆਦਿ ਸਮੁੱਚੇ ਅਗਾਊਂ ਪ੍ਰਬੰਧਾਂ ’ਤੇ 600 ਕਰੋੜ ਰੁਪਏ ਖਰਚ ਕੀਤੇ ਗਏ ਹਨ। Ravi Flood News

ਜਿਸ ’ਚ ਘੋਹਨੇਵਾਲਾ-ਧਰਮਕੋਟ ਵਿੱਖੇ ਦਰਿਆ ਰਾਵੀ ਦੇ ਪਾਣੀ ਦੇ ਵਹਾਅ ’ਚ ਤੇਜ਼ੀ ਲਿਆਉਣ ਲਈ ਦਰਿਆ ’ਚ ਵੱਡੀ ਮਾਤਰਾ ’ਚ ਗਾਰ ਤੇ ਰਿਵਰ ਬੈਡ ਮਟੀਰੀਅਲ ਕੱਢਣ ਲਈ ਵਿਿਗਆਨਕ ਤੇ ਤਕਨੀਕੀ ਪੱਧਰ ਤੇ ਡੀ–ਸਿਲਟਿੰਗ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਤੇ ਵਿਭਾਗੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਹਲਕੇ ’ਚੋਂ ਵਹਿੰਦੇ ਕੌਮਾਂਤਰੀ ਰਾਵੀ ਦਰਿਆ ’ਚ ਹੜ ਦੇ ਖਤਰੇ ਵਾਲੀ ਕੋਈ ਹਾਲਤ ਨਹੀਂ ਹੈ, ਕਿਉਂਕਿ ਇਸ ਵੇਲੇ ਸਵਾ ਲੱਖ ਕਿਉਸਿਕ ਕਰੀਬ ਪਾਣੀ ਦਾ ਵਹਾਅ ਦਰਜ ਕੀਤਾ ਗਿਆ ਹੈ। ਅਤੇ ਵਹਾਅ ਦੀ ਸਮਰੱਥਾ 6 ਲੱਖ ਕਿਉਸਿਕ ਦੇ ਕਰੀਬ ਵਿਭਾਗ ਵਲੋਂ ਮੰਨੀ ਜਾਂਦੀ ਹੈ। Ravi Flood News