Showing - Sach Kahoon Punjabi
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਿਆ ਗਿਆ ਵੱਡਾ ਫੈਸਲਾ | Akali Dal
ਆਮ ਆਦਮੀ ਪਾਰਟੀ ਲਈ ਵੀ ਰਾਹ ਖੁੱਲ੍ਹੇ, ਕਿਸੇ ਵੀ ਪਾਰਟੀ ਨੂੰ ਦਿੱਤਾ ਜਾ ਸਕਦੈ ਸਮਰਥਨ : ਸਿਰਸਾ
ਭਾਜਪਾ ਦੀ ਵਿਰੋਧੀ ਪਾਰਟੀ ‘ਆਪ’ ਨਾਲ ਵੀ ਹੱਥ ਮਿਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ
ਆਪਣੇ ਆਧਾਰ ਅਤੇ ਵੋਟਰਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ
ਚੰਡੀਗੜ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅੱਖਾਂ ਦਿਖਾਉਂਦੇ ਹੋਏ ਭਾਜਪਾ ਦੀ ਵਿਰੋਧੀ ਪਾਰਟੀ ‘ਆਪ’ ਨਾਲ ਵੀ ਹੱਥ ਮਿਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਉਨ੍ਹਾਂ ਦੀ ਪਾਰਟੀ ਨੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਹਨ ਪਰ ਉਹ ਆਪਣੇ ਆਧਾਰ ਅਤੇ ਵੋਟਰਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਆਮ ਆਦਮੀ ਪਾਰਟੀ ਸਣੇ ਹਰ ਸਿਆਸੀ ਪਾਰਟੀ ਲਈ ਵੀ ਰਾਹ ਖੁੱਲ੍ਹੇ ਹਨ। ਇਸ ਸਬੰਧੀ ਆਖ਼ਰੀ ਫੈਸਲਾ ਦਿੱਲੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਯੂਨਿਟ ਆਪਣੇ ਪੱਧਰ ‘ਤੇ ਲਵੇਗੀ ਅਤੇ ਉਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਵੀ ਦੇ ਦਿੱਤੀ ਗਈ ਹੈ। (Akali Dal)
ਦਿੱਲੀ ਵਿਖੇ ਕਿਸੇ ਇੱਕ ਪਾਰਟੀ ਜਾਂ ਫਿਰ ਵੱਖ-ਵੱਖ ਉਮੀਦਵਾਰਾਂ ਨੂੰ ਸਮਰਥਨ
ਸੁਖਬੀਰ ਬਾਦਲ ਜਾਂ ਫਿਰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਕੋਈ ਵੀ ਇਜਾਜ਼ਤ ਲੈਣ ਦੀ ਜਰੂਰਤ ਨਹੀਂ
ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਬੁੱਧਵਾਰ ਨੂੰ ਚੰਡੀਗੜ ਵਿਖੇ ਹੋਈ ਕੋਰ ਕਮੇਟੀ ਵਿੱਚ ਲਿਆ
ਸਿਰਸਾ ਨੂੰ ਦਿੱਲੀ ਚੋਣਾਂ ਵਿੱਚ ਦਿਨ ਰਾਤ ਇੱਕ ਕਰਨ ਦੇ ਆਦੇਸ਼ ਦਿੱਤੇ ਗਏ
ਸ਼੍ਰੋਮਣੀ ਅਕਾਲੀ ਦਲ ਦਾ ਆਧਾਰ 15 ਤੋਂ ਜਿਆਦਾ ਸੀਟਾਂ ‘ਤੇ
ਦਿੱਲੀ ਵਿਖੇ ਕਿਸੇ ਇੱਕ ਪਾਰਟੀ ਜਾਂ ਫਿਰ ਵੱਖ-ਵੱਖ ਉਮੀਦਵਾਰਾਂ ਨੂੰ ਸਮਰਥਨ ਦਿੰਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਫੈਸਲਾ ਹੁਣ ਦਿੱਲੀ ਦੀ ਯੂਨਿਟ ਹੀ ਲਵੇਗੀ ਅਤੇ ਇਸ ਸਬੰਧੀ ਉਨ੍ਹਾਂ ਨੂੰ ਸੁਖਬੀਰ ਬਾਦਲ ਜਾਂ ਫਿਰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਕੋਈ ਵੀ ਇਜਾਜ਼ਤ ਲੈਣ ਦੀ ਜਰੂਰਤ ਨਹੀਂ ਪਵੇਗੀ।
ਸੀਟ ‘ਤੇ ਕਿਹੜੇ ਉਮੀਦਵਾਰ ਜਾਂ ਫਿਰ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ
ਹਰ ਛੋਟੀ ਵੱਡੀ ਪਾਰਟੀ ਲਈ ਦਿੱਲੀ ਵਿਖੇ ਰਾਹ ਖੁੱਲ੍ਹੇ ਹੋਏ ਹਨ
ਕਿਸੇ ਵੀ ਇੱਕ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਪ੍ਰਚਾਰ ਵਿੱਚ ਜਲਦ ਹੀ ਪਾਰਟੀ ਦੇ ਅਹੁਦੇਦਾਰ ਜੁਟ ਜਾਣਗੇ
ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਬੁੱਧਵਾਰ ਨੂੰ ਚੰਡੀਗੜ ਵਿਖੇ ਹੋਈ ਕੋਰ ਕਮੇਟੀ ਵਿੱਚ ਲਿਆ ਹੈ, ਜਿੱਥੇ ਕਿ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਚੋਣਾਂ ਵਿੱਚ ਦਿਨ ਰਾਤ ਇੱਕ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ 15 ਤੋਂ ਜਿਆਦਾ ਸੀਟਾਂ ‘ਤੇ ਹੈ, ਇਸ ਲਈ ਖ਼ੁਦ ਚੋਣ ਮੈਦਾਨ ਵਿੱਚੋਂ ਬਾਹਰ ਹੋਣ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਵੀ ਪਾਰਟੀ ਜਾਂ ਫਿਰ ਉਮੀਦਵਾਰ ਨੂੰ ਸਮਰਥਨ ਕਰੇਗੀ, ਉਸ ਪਾਰਟੀ ਜਾਂ ਫਿਰ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਤੱਕ ਹੋ ਸਕਦਾ ਹੈ। (Akali Dal)
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਸਜਿਦ ਕੋਲ ਆਤਮਘਾਤੀ ਬੰਬ ਧਮਾਕੇ ‘ਚ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਨੇ ਹੁਣ ਸਾਰੇ ਅਧਿਕਾਰ ਦਿੱਲੀ ਦੀ ਯੂਨਿਟ ਨੂੰ ਦਿੰਦੇ ਹੋਏ ਇਸ ਤਰ੍ਹਾਂ ਦੇ ਹਰ ਛੋਟੇ ਵੱਡੇ ਫੈਸਲੇ ਲਈ ਖ਼ੁਦਮੁਖ਼ਤਿਆਰੀ ਦੇ ਦਿੱਤੀ ਹੈ, ਜਿਸ ਦੇ ਚਲਦੇ ਹੁਣ ਉਹ ਅਗਲੇ 1-2 ਦਿਨਾਂ ਵਿੱਚ ਹੀ ਪਾਰਟੀ ਜਾਂ ਫਿਰ ਉਮੀਦਵਾਰ ਪੱਧਰ ‘ਤੇ ਸਮਰਥਨ ਦੇਣ ਸਬੰਧੀ ਫੈਸਲਾ ਕਰਨਗੇ।
ਉਨ੍ਹਾਂ ਦੱਸਿਆ ਕਿ ਦਿੱਲੀ ਦੀ ਯੂਨਿਟ ਦੇ ਅਹੁਦੇਦਾਰ ਪਹਿਲਾਂ ਹੀ ਦਿੱਲੀ ਵਿਖੇ ਸਿੱਖ ਵੋਟਰ ਕੋਲ ਪਹੁੰਚ ਕਰਦੇ ਹੋਏ ਵਿਧਾਨ ਸਭਾ ਸੀਟ ਅਨੁਸਾਰ ਸਲਾਹ ਲੈ ਰਹੇ ਹਨ ਕਿ ਉਨ੍ਹਾਂ ਦੀ ਸੀਟ ‘ਤੇ ਕਿਹੜੇ ਉਮੀਦਵਾਰ ਜਾਂ ਫਿਰ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਿਸੇ ਇੱਕ ਪਾਰਟੀ ਲਈ ਨਹੀਂ ਸਗੋਂ ਆਮ ਆਦਮੀ ਪਾਰਟੀ ਤੋਂ ਲੈ ਕੇ ਹਰ ਛੋਟੀ ਵੱਡੀ ਪਾਰਟੀ ਲਈ ਦਿੱਲੀ ਵਿਖੇ ਰਾਹ ਖੁੱਲ੍ਹੇ ਹੋਏ ਹਨ ਅਤੇ ਕਿਸੇ ਵੀ ਇੱਕ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਪ੍ਰਚਾਰ ਵਿੱਚ ਜਲਦ ਹੀ ਪਾਰਟੀ ਦੇ ਅਹੁਦੇਦਾਰ ਜੁਟ ਜਾਣਗੇ।
ਇਹ ਫੈਸਲਾ ਪੰਜਾਬ ਵਿੱਚ ਕਾਫ਼ੀ ਜਿਆਦਾ ਅਸਰ ਪਾਵੇਗਾ
ਆਮ ਆਦਮੀ ਪਾਰਟੀ ਵੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਝੁਕਾਅ ਕੀਤਾ ਤਾਂ
ਇਸ ਦਾ ਅਸਰ ਪੰਜਾਬ ਵਿੱਚ ਸਭ ਤੋਂ ਜਿਆਦਾ ਦੇਖਣ ਨੂੰ ਮਿਲੇਗਾ
ਪੰਜਾਬ ਵਿੱਚ ਦੋਵੇਂ ਪਾਰਟੀਆਂ ਦੇ ਲੀਡਰਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ
ਇੱਕ ਦੂਜੇ ‘ਤੇ ਕਾਫ਼ੀ ਜਿਆਦਾ ਦੂਸ਼ਣਬਾਜ਼ੀ ਵੀ ਕਰਦੇ ਰਹਿੰਦੇ ਹਨ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਇਹ ਫੈਸਲਾ ਪੰਜਾਬ ਵਿੱਚ ਵੀ ਕਾਫ਼ੀ ਜਿਆਦਾ ਅਸਰ ਪਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਵੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਝੁਕਾਅ ਕੀਤਾ ਤਾਂ ਇਸ ਦਾ ਅਸਰ ਪੰਜਾਬ ਵਿੱਚ ਸਭ ਤੋਂ ਜਿਆਦਾ ਦੇਖਣ ਨੂੰ ਮਿਲੇਗਾ, ਕਿਉਂਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜਿਆਦਾ ਸੀਟਾਂ ‘ਤੇ ਜਿੱਤ ਪ੍ਰਾਪਤ ਕਰਦੇ ਹੋਏ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਹੀ ਹੈ। ਇਸ ਨਾਲ ਹੀ ਪੰਜਾਬ ਵਿੱਚ ਦੋਵੇਂ ਪਾਰਟੀਆਂ ਦੇ ਲੀਡਰਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ ਅਤੇ ਇੱਕ ਦੂਜੇ ‘ਤੇ ਕਾਫ਼ੀ ਜਿਆਦਾ ਦੂਸ਼ਣਬਾਜ਼ੀ ਵੀ ਕਰਦੇ ਰਹਿੰਦੇ ਹਨ।
ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾ ਰਹੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਖਿੱਚ-ਧੂਹ
ਪੁਲਿਸ ਨੇ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲਿਆ
ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਪੁਲਿਸ ਨੇ ਅੱਜ ਵੱਡੀ ਗਿਣਤੀ ‘ਚ ਥਰਮਲ ਮੁਲਾਜ਼ਮਾਂ ਨੂੰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪ੍ਰੋਗਰਾਮ ਨੇੜੇ ਢੁਕਣ ਤੋਂ ਰੋਕ ਦਿੱਤਾ ਇਹ ਮੁਲਾਜ਼ਮ ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਆਏ ਸਨ ਥਰਮਲ ਮੁਲਾਜ਼ਮਾਂ ਨੂੰ ਰੋਸ ਸੀ ਕਿ ਪਾਵਰਕੌਮ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਲਾਗੂ ਕਰਨ ਦੇ ਰਾਹ ‘ਚ ਵਿੱਤ ਮੰਤਰੀ ਵੱਲੋਂ ਰੋੜਾ ਅਟਕਾਇਆ ਜਾ ਰਿਹਾ ਹੈ
ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਗੋਲ ਡਿੱਗੀ ਦੇ ਨਜ਼ਦੀਕ ਅਕਾਲੀ ਕੌਂਸਲਰਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਲਈ ਰੱਖੇ ਸਮਾਗਮ ‘ਚ ਸ਼ਮੂਲੀਅਤ ਕਰਨ ਆਏ ਸਨ ਜਦੋਂ ਨਾਅਰੇ ਮਾਰਦੇ ਹੋਏ ਥਰਮਲ ਮੁਲਾਜ਼ਮ ਸਮਾਗਮਾਂ ਦੇ ਕਾਫੀ ਨਜ਼ਦੀਕ ਪੁੱਜ ਗਏ ਤਾਂ  ਪੁਲੀਸ ਮੁਲਾਜ਼ਮਾਂ  ਨੇ ਉਥੇ ਸਖ਼ਤ ਪਹਿਰਾ ਲਾ ਦਿੱਤਾ ਪੁਲਿਸ ਨੇ ਥਰਮਲ ਮੁਲਾਜਮਾਂ ਦੀ ਖਿੱਚ ਧੂਹ ਵੀ ਕੀਤੀ ਤੇ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਤੇ ਕੋਤਵਾਲੀ ਲੈ ਗਈ ਇਸ ਮੌਕੇ ਦੂਰੋਂ ਹੀ ਥਰਮਲ ਮੁਲਾਜ਼ਮ ਖ਼ਜ਼ਾਨਾ ਮੰਤਰੀ ਖ਼ਿਲਾਫ਼ ਨਾਅਰੇ ਮਾਰਦੇ ਰਹੇ ਭਾਵੇਂ ਪੁਲਿਸ ਨੇ ਮੁਲਾਜ਼ਮਾਂ  ਨੂੰ ਵਿੱਤ ਮੰਤਰੀ ਤੱਕ ਨਹੀਂ ਪੁੱਜਣ ਦਿੱਤਾ, ਪਰ ਇਸ ਦੇ ਬਾਵਜੂਦ ਥਰਮਲ ਮੁਲਾਜ਼ਮ ਆਪਣੇ ਨਾਅਰਿਆਂ  ਨੂੰ ਵਿੱਤ ਮੰਤਰੀ ਦੇ ਕੰਨਾਂ ਤੱਕ ਪਹੁੰਚਾਉਣ ‘ਚ ਸਫ਼ਲ ਹੋ ਗਏ ਮੁਲਾਜ਼ਮ ਆਗੂ ਇਸ ਗੱਲੋਂ ਵੀ ਔਖੇ ਹਨ ਕਿ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਖਜ਼ਾਨਾ ਮੰਤਰੀ ਹੁਣ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਨ ਓਧਰ ਥਾਣੇ ‘ਚ ਬੰਦ ਕੀਤੇ ਆਗੂਆਂ ‘ਚ ਨਰਿੰਦਰ ਕਮਾਰ, ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ, ਮੁਲਾਜਮ ਆਗੂ ਮਨੀ ਰਾਮ ਤਵਵੰਡੀ ਸਾਬੋ, ਹਰਜਿੰਦਰ ਸਿੰਘ, ਇੰਪਲਾਈਜ਼ ਫੈਡਰੇਸ਼ਨ ਆਗੂ ਅਜੈਬ ਸਿੰਘ ਤੇ ਮੋਹਨ ਲਾਲ ਆਦਿ ਨੇ ਦੋਸ਼ ਲਾਇਆ ਕਿ ਉਹ ਸ਼ਾਂਤੀਪੂਰਵਕ ਢੰਗ ਨਾਲ ਨਾਅਰੇਬਾਜੀ ਕਰ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਹੈ ਜਦੋਂਕਿ ਪੁਲਿਸ ਅਫਸਰਾਂ ਨੇ ਕਿਸੇ ਵੀ ਕਿਸਮ ਦੇ ਲਾਠੀਚਾਰਜ ਵਗੈਰਾ ਤੋਂ ਇਨਕਾਰ ਕੀਤਾ ਹੈ ਐਂਪਲਾਈਜ਼ ਫੈਡਰੇਸ਼ਨ ਪੀਐਸਪੀਸੀਐਲ ਦੇ ਸਰਕਲ ਪ੍ਰਧਾਨ ਰਾਮ ਕੁਮਾਰ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਥਰਮਲ ਮੁਲਾਜ਼ਮ ਵਿੱਤ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਆਖਿਆ ਕਿ ਖਜਾਨਾ ਮੰਤਰੀ ਥਰਮਲ ਦੀਆਂ ਬੰਦ ਚਿਮਨੀਆਂ ਨੂੰ ਦੇਖ ਕੇ ਦਰਦ ਜਤਾਇਆ ਸੀ, ਜਿਸ ਨੂੰ ਮਗਰੋਂ ਬੰਦ ਕਰਕੇ ਹਜ਼ਾਰਾਂ ਮੁਲਾਜ਼ਮਾਂ ਦੀ ਰੋਜੀ ਰੋਟੀ ‘ਤੇ ਸੰਕਟ ਖੜ੍ਹਾ ਕਰ ਦਿੱਤਾ ਹੈ ਮੁਲਾਜ਼ਮ ਆਗੂ ਨਛੱਤਰ ਸਿੰਘ ਆਦਿ ਆਗੂਆਂ ਨੇ ਮੰਗ ਕੀਤੀ ਕਿ ਵਿੱਤ ਮੰਤਰੀ ਆਪਣੇ ਚੋਣ ਵਾਅਦੇ ਮੁਤਾਬਕ ਆਪਣੇ ਵਾਅਦੇ ਪੂਰੇ ਕਰਨ ਨਹੀਂ ਤਾਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ 25 ਜਨਵਰੀ ਤੱਕ ਪਿੰਡਾਂ ਸ਼ਹਿਰਾਂ ਦੇ ਦੌਰਿਆਂ ਦੌਰਾਨ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਏਗਾ ਇਸੇ ਤਰੀਕ ਤੱਕ ਵਰਕ ਟੂ ਰੂਲ ਕੰਮ ਕੀਤਾ ਜਾਏਗਾ ਤੇ ਜਨਵਰੀ ਦੇ ਅੰਤ ‘ਚ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਜ਼ਬਰਦਸਤ ਰੋਸ ਵਿਖਾਵਾ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਅਸ਼ੀਰਵਾਦ ਦੇ ਵੀਡੀਓ ਨੂੰ ਐਡਿਟ ਕਰਕੇ ਅਸ਼ਲੀਲਤਾ ਨਾਲ ਕੀਤਾ ਸੀ ਪ੍ਰਸਾਰਿਤ
ਗੁਰੂਗ੍ਰਾਮ, ਏਜੰਸੀ
ਕਥਾਵਾਚਕ ਆਸਾਰਾਮ ਵੱਲੋਂ ਗੁਰੂਗ੍ਰਾਮ ਦੇ ਇੱਕ ਪਰਿਵਾਰ ਨੂੰ ਦਿੱਤੇ ਗਏ ਅਸ਼ੀਰਵਾਦ ਦੀ ਵੀਡੀਓ ਨੂੰ ਟੀਵੀ ਚੈੱਨਲਾਂ ਵੱਲੋਂ ਆਡਿਟ ਕਰਕੇ ਅਸ਼ਲੀਲਤਾ ਨਾਲ ਦਿਖਾਏ ਜਾਣ ਨੂੰ ਲੈ ਕੇ ਤਿੰਨ ਚੈੱਨਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਨੇ ਸਾਲ 2015 ‘ਚ ਪਾਲਮ ਵਿਹਾਰ ਪੁਲਿਸ ਥਾਣਾ ‘ਚ ਦਰਜ ਪਾਸਕੋ ਐਕਟ ਮਾਮਲੇ ‘ਚ ਸੁਣਵਾਈ ਲਈ ਇਹ ਨੋਟਿਸ ਜਾਰੀ ਕੀਤੇ ਹਨ।
ਨੋਟਿਸ ‘ਚ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ‘ਚ ਅਗਾਊਂ 10 ਅਗਸਤ ਨੂੰ ਕਮੇਟੀ ਸਾਹਮਣੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ, ਤਾਂ ਕਿ ਸਮਾਜਿਕ ਸੰਸਥਾ ਜਨ ਜਾਗਰਨ ਮੰਚ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇ। ਸੰਸਥਾ ਦੇ ਉਪਾਧਿਆਏ ਹਰੀ ਸ਼ੰਕਰ ਕੁਮਾਰ ਦੇ ਅਨੁਸਾਰ 2 ਜੁਲਾਈ 2013 ਨੂੰ ਪਾਲਮਵਿਹਾਰ ਖੇਤਰ ਦੇ ਸਤੀਸ਼ ਕੁਮਾਰ (ਕਾਲਪਨਿਕ ਨਾਂਅ) ਦੇ ਘਰ ਕਥਾਵਾਚਕ ਆਸਾਰਾਮ ਬਾਪੂ ਆਏ ਸਨ।
ਬਾਪੂ ਆਸਾਰਾਮ ਨੇ ਪਰਿਵਾਰ ਦੇ ਮੈਂਬਰਾਂ ਸਮੇਤ ਉਨ੍ਹਾਂ ਦੀ 10 ਸਾਲਾ ਭਤੀਜੀ ਨੂੰ ਅਸ਼ਰੀਵਾਦ ਵੀ ਦਿੱਤਾ ਸੀ। ਉਸ ਸਮੇਂ ਸਤੀਸ਼ ਦੇ ਘਰ ਪ੍ਰੋਗਰਾਮ ਦੀ ਵੀਡੀਓ ਤਿੰਨ ਟੀਵੀ ਚੈੱਨਲਾਂ ਨੇ ਬਣਾਈ ਸੀ। ਉਸ ਵੀਡੀਓ ਨੂੰ ਆਡਿਟ ਕਰਕੇ ਅਸ਼ਲੀਲ ਤੇ ਭੱਦੇ ਤਰੀਕੇ ਨਾਲ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨਾਲ ਪਰਿਵਾਰ ਤੇ ਮਾਸੂਮ ਬੱਚੀ ਨੂੰ ਮਾਨਸਿਕ ਤੇ ਸਮਾਜਿਕ ਤੌਰ ‘ਤੇ ਪ੍ਰੇਸਾਨੀ ਝੱਲਣੀ ਪਈ ਸੀ।
ਇਸ ਗੱਲ ਤੋਂ ਨਾਰਾਜ਼ ਹੋ ਕੇ ਪਰਿਵਾਰ ਨੇ ਪਾਲਮ ਵਿਹਾਰ ਥਾਣੇ ‘ਚ ਸ਼ਿਕਾਇਤ ਦਰਜਕ ਕਰਵਾਈ ਸੀ, ਜਿਸ ‘ਤੇ ਪੁਲਿਸ ਥਾਣਾ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਨੋਇਡਾ ਪੁਲਿਸ ਨੂੰ ਭੇਜ ਕੇ ਆਪਣਾ ਪੱਲਾ ਝਾੜ ਲਿਆ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਮਾਮਲੇ ‘ਚ ਪੀੜਤਾਂ ਨੇ ਸਰਵਉੱਚ ਅਦਾਲਤ ‘ਚ ਗੁਹਾਰ ਲਾਈ ਸੀ, ਜਿਸ ‘ਤੇ 19 ਮਾਰਚ 2015 ਨੂੰ ਐਫਆਈਆਰ ਦਰਜ ਕੀਤੀ ਗਈ। ਕੇਸ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਨੇ ਜਾਂਚ ‘ਚ ਇਹ ਕਹਿ ਕੇ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਸਬੂਤ ਨਹੀਂ ਮਿਲੇ ਹਨ, ਜਿਸ ਦੇ ਆਧਾਰ ‘ਤੇ ਕੇਸ ਦਰਜ ਕੀਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਲੇ ਝੰਡੇ ਦਿਖਾਉਣ ਆਈਆਂ ਆਂਗਣਵਾੜੀ ਮੁਲਾਜਮ ਗ੍ਰਿਫਤਾਰ
ਮਾਮਲਾ ਵਿੱਤ ਮੰਤਰੀ ਦੇ ਸਮਾਗਮ ਦੇ ਵਿਰੋਧ ਦਾ | Anganwadi Workers
ਬਠਿੰਡਾ (ਅਸ਼ੋਕ ਵਰਮਾ)। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰਜਾ ਮੁਆਫੀ ਸਮਾਗਮਾਂ ਦਾ ਵਿਰੋਧ ਕਰਨ ਆਈਆਂ ਸੌ ਤੋਂ ਵੀ ਜ਼ਿਆਦਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਅੱਜ ਧੂਹ ਘੜੀਸ ਪਿੱਛੋਂ ਵੱਖ-ਵੱਖ ਥਾਣਿਆਂ ‘ਚ ਬੰਦ ਕਰ ਦਿੱਤਾ। ਇਸੇ ਦੌਰਾਨ ਆਪਣਾ ਸਖਤੀ ਵਾਲਾ ਰੁੱਖ ਬਰਕਰਾਰ ਰੱਖਦਿਆਂ ਪੁਲਿਸ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲਾਏ ਆਂਗਣਵਾੜੀ ਮੁਲਾਜਮਾਂ ਦੇ ਟੈਂਟ ਵਗੈਰਾ ਵੀ ਪੁੱਟ ਦਿੱਤੇ ਅਤੇ ਸਮਾਨ ਕਬਜੇ ‘ਚ ਲੈ ਲਿਆ। (Anganwadi Workers)
ਦੂਜੇ ਪਾਸੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ ਹੈ। ਅੱਜ ਆਂਗਣਵਾੜੀ ਮੁਲਾਜਮਾਂ  ਨੂੰ ਖਜਾਨਾ ਮੰਤਰੀ ਦੇ ਕਰਜਾ ਮੁਆਫੀ ਸਮਾਗਮ ਦੀ ਪਹਿਲੋਂ ਹੀ ਭਿਣਕ ਪੈ ਗਈ ਸੀ, ਜਿਸ ਕਰਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰਾਂ ਤੇ ਹੈਲਪਰਾਂ ਅਸ਼ੋਕਾ ਪੈਲੇਸ ਅੱਗੇ ਕਾਲੇ ਝੰਡੇ ਲੈ ਕੇ ਪੁੱਜ ਗਈਆਂ। ਆਂਗਣਵਾੜੀ ਮੁਲਾਜ਼ਮਾਂ ਨੂੰ ਪਹਿਲਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਮੀਟਿੰਗ ਤੈਅ ਕਰਾ ਦਿੱਤੀ ਜਾਵੇਗੀ, ਜਦੋਂ ਮੁਲਾਜ਼ਮ ਆਗੂਆਂ ਨੇ ਜੁਆਬ ਦੇ ਦਿੱਤਾ ਤਾਂ ਮਹੌਲ ਤਲਖੀ ਵਾਲਾ ਬਣ ਗਿਆ। (Anganwadi Workers)
ਪੁਲਿਸ ਕਾਰਵਾਈ ਦੀ ਨਿਖੇਧੀ | Anganwadi Workers
ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਭਗਤਾ ਅਤੇ ਸੂਬਾ ਖਜਾਨਚੀ ਬਲਵੀਰ ਕੌਰ ਮਾਨਸਾ ਨੇ ਸੂਬਾ ਪ੍ਰਧਾਨ ਸਮੇਤ ਸੌ ਤੋਂ ਵੱਧ ਵਰਕਰਾਂ ਤੇ ਹੈਲਪਰਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਮਾਣ ਸਨਮਾਨ ਕਰਨ ਵਾਲੀ ਸਰਕਾਰ ਆਪਣੇ ਹੱਕ ਮੰਗ ਰਹੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜੋ ਬੇਹੱਦ ਮਾੜੀ ਗੱਲ ਹੈ। ਉਨ੍ਹਾਂ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ, 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਵਾਪਿਸ ਭੇਜਣ, ਐਨ.ਜੀ. ਓ ਨੂੰ ਦਿੱਤੇ ਬਲਾਕ ਮਹਿਕਮੇ ਨੂੰ ਸੌਂਪਣ ਸਮੇਤ ਹੋਰ ਭਖਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ।