Bar Association Protest - Sach Kahoon Punjabi

Bar Association Protest: ਬਾਰ ਐਸੋਸੀਏਸ਼ਨ ਦਾ ਸੰਘਰਸ਼ ਹੋਇਆ ਹੋਰ ਤੇਜ਼, 13ਵੇਂ ਦਿਨ 17 ਵਕੀਲ ਭੁੱਖ ਹੜਤਾਲ ’ਤੇ ਬੈਠੇ
Bar Association Protest: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਜਗਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਵਕੀਲਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸੋਮਵਾਰ ਨੂੰ 13ਵੇਂ ਦਿਨ ’ਚ ਦਾਖਲ ਹੋ ਗਿਆ। ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਬਾਰ ਐਸੋਸੀਏਸ਼ਨ ਦੇ 17 ਵਕੀਲ ਤੇ ਵਕੀਲ ਕਲਰਕ ਯੂਨੀਅਨ ਦਾ ਇੱਕ ਮੈਂਬਰ ਅੱਜ ਭੁੱਖ ਹੜਤਾਲ ’ਤੇ ਬੈਠ ਗਿਆ। ਅੰਦੋਲਨ ਦੇ ਹਿੱਸੇ ਵਜੋਂ ਨਿਆਂਇਕ ਕੰਮਕਾਜ ਦਾ ਬਾਈਕਾਟ ਵੀ ਲਗਾਤਾਰ ਜਾਰੀ ਰਿਹਾ, ਜਿਸ ਕਾਰਨ ਅਦਾਲਤਾਂ ਦਾ ਰੋਜ਼ਾਨਾ ਕੰਮਕਾਜ ਪ੍ਰਭਾਵਿਤ ਹੋਇਆ। ਪੰਜਾਬ ਭਰ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਵੱਲੋਂ ਵੀ ਇਸ ਸਿਸਟਮ ਦੇ ਵਿਰੋਧ ’ਚ ਅੰਦੋਲਨ ਜਾਰੀ ਹੈ।

ਧਰਨੇ ਦੌਰਾਨ ਵਕੀਲਾਂ ਨੇ ਪੰਜਾਬ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਦੁਹਰਾਈ। ਪ੍ਰਦਰਸ਼ਨਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਸੁਤੰਤਰ ਵਕਾਲਤ ਤੇ ਨਿਆਂ ਪ੍ਰਣਾਲੀ ਦੇ ਹਿੱਤਾਂ ਦੇ ਉਲਟ ਹੈ ਤੇ ਇਸ ਨਾਲ ਵਕੀਲਾਂ ਦੇ ਅਧਿਕਾਰਾਂ ਤੇ ਰੋਜ਼ੀ-ਰੋਟੀ ’ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਅੱਜ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਬਾਰ ਪ੍ਰਧਾਨ ਐਡਵੋਕੇਟ ਗੁਰਜਗਪਾਲ ਸਿੰਘ ਬਰਾੜ, ਸਕੱਤਰ ਸਿਮਰ ਵਿਜੈ ਸਿੰਘ, ਵਿਪਨ ਤਾਇਲ, ਰੇਖਾ, ਸਤਿੰਦਰਪਾਲ ਸਿੰਘ ਲਾਡੀ, ਸਰਨਾਮ ਸਿੰਘ ਸੰਧੂ, ਹਰਜਿੰਦਰ ਸੰਧੂ, ਗੁਰਟੇਕ ਸਿੰਘ, ਜਸਕਰਨ ਸਿੰਘ, ਅਮਨਦੀਪ ਸ਼ਰਮਾ, ਅਕਾਲ ਜੋਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਮਨਵਜੋਤ ਸਿੰਘ, ਨਵਜੋਤ ਮੈਡਮ, ਅਮਨਦੀਪ ਕੌਰ, ਦਿਨੇਸ਼ ਗੋਇਲ, ਜਸਵਿੰਦਰ ਕੌਰ ਟੀਨਾ, ਰਾਜਵੀਰ ਕੌਰ ਤੇ ਕਲਰਕ ਯੂਨੀਅਨ ਦੇ ਪ੍ਰਤੀਕ ਸੇਠੀ (ਲਵੀ) ਸ਼ਾਮਲ ਹਨ।

Read Also : Crime News: 15 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ, ਪੁਲਿਸ ਵੱਲੋਂ 3 ਮੁਲਜ਼ਮ ਗ੍ਰਿਫਤਾਰ

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਜਗਪਾਲ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਸਿਸਟਮ ਨੂੰ ਵਾਪਸ ਲੈਣ ਬਾਰੇ ਸਪੱਸ਼ਟ ਫ਼ੈਸਲਾ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਬਾਰ ਆਪਣਾ ਅੰਦੋਲਨ ਸ਼ਾਂਤਮਈ ਢੰਗ ਨਾਲ ਪਰ ਪੂਰੀ ਦ੍ਰਿੜਤਾ ਨਾਲ ਅੱਗੇ ਵਧਾਏਗੀ। ਭੁੱਖ ਹੜਤਾਲ ’ਤੇ ਬੈਠੇ ਵਕੀਲਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕਰਨਾ ਜਾਰੀ ਰੱਖਿਆ ਤਾਂ ਸੰਘਰਸ਼ ਨੂੰ ਹੋਰ ਵਿਆਪਕ ਕੀਤਾ ਜਾਵੇਗਾ। ਧਰਨੇ ’ਚ ਵੱਡੀ ਗਿਣਤੀ ’ਚ ਵਕੀਲਾਂ ਨੇ ਸ਼ਮੂਲੀਅਤ ਕਰਕੇ ਏਕਤਾ ਦਾ ਪ੍ਰਗਟਾਵਾ ਕੀਤਾ ਤੇ ਸਪੱਸ਼ਟ ਕੀਤਾ ਕਿ ਬਾਰ ਐਸੋਸੀਏਸ਼ਨ ਆਪਣੇ ਹੱਕਾਂ ਤੇ ਨਿਆਂ ਪ੍ਰਣਾਲੀ ਦੀ ਮਰਿਆਦਾ ਦੀ ਰੱਖਿਆ ਲਈ ਆਖ਼ਰੀ ਸਮੇਂ ਤੱਕ ਸੰਘਰਸ਼ ਜਾਰੀ ਰੱਖੇਗੀ।