H.D. Deve Gowda - Sach Kahoon Punjabi

H.D. Deve Gowda: ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੀ ਪਤਨੀ ਚੇਨੰਮਾ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ
ਹਾਸਨ (ਕਰਨਾਟਕ) (ਸੱਚ ਕਹੂੰ ਨਿਊਜ਼/ਹਿੰ.ਸ.)। ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਪਤਨੀ ਚੇਨੰਮਾ ਦੇਵੇਗੌੜਾ ਦਾ ਅੰਤਿਮ ਸਸਕਾਰ ਅੱਜ ਕਰਨਾਟਕ ਦੇ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰ ਤਾਲੁਕ ਦੇ ਹਰਦਨਾਹੱਲੀ ਦੇ ਨੇੜੇ, ਕਿਆਤਨਾਹੱਲੀ ਸਥਿਤ ਬੇਟਾਡਾ ਰੰਗਨਾਥਸਵਾਮੀ ਮੰਦਰ ਦੀ ਤਲਹਟੀ ’ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦਾ ਸ਼ਨਿੱਚਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹੋਲੇਨਰਸੀਪੁਰ ਸਥਿਤ ਐਚਡੀ ਰੇਵੰਨਾ ਦੇ ਨਿਵਾਸ ਸਥਾਨ ’ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰ, ਰਿਸ਼ਤੇਦਾਰ, ਰਾਜਨੀਤਿਕ ਨੇਤਾ ਤੇ ਵੱਡੀ ਗਿਣਤੀ ’ਚ ਜਨਤਾ ਸ਼ਰਧਾਂਜਲੀ ਦੇ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਪਰਿਵਾਰ ਨੇ ਅੰਤਿਮ ਸਸਕਾਰ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਬੇਟਾਡਾ ਰੰਗਨਾਥਸਵਾਮੀ ਮੰਦਰ ਦੀ ਤਲਹਟੀ ’ਤੇ ਵਿਸ਼ਾਲ ਟੈਂਟ ਲਾਇਆ ਗਿਆ ਹੈ, ਜਿਸ ’ਚ ਲਗਭਗ 30,000 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੈ। ਜਨਤਾ ਤੇ ਵਿਸ਼ੇਸ਼ ਮਹਿਮਾਨਾਂ ਦੀ ਸਹੂਲਤ ਲਈ ਜ਼ਰੂਰੀ ਮੁੱਢਲੇ ਪ੍ਰਬੰਧ ਵੀ ਕੀਤੇ ਗਏ ਹਨ। ਦੁਪਹਿਰ 2 ਵਜੇ ਤੋਂ ਬਾਅਦ ਧਾਰਮਿਕ ਰਸਮਾਂ ਸ਼ੁਰੂ ਹੋਣਗੀਆਂ। ਅੰਤਿਮ ਸਸਕਾਰ ਦੀਆਂ ਰਸਮਾਂ ਬੰਗਲੁਰੂ ਦੇ ਜੇਪੀ ਨਗਰ ’ਚ ਕਨਕਗਿਰੀ ਸ਼੍ਰੀ ਲਕਸ਼ਮੀਨਾਰਾਇਣਸਵਾਮੀ ਮੰਦਰ ਦੇ ਮੁੱਖ ਪੁਜਾਰੀ ਕੰਨਨ ਸਵਾਮੀ ਦੀ ਅਗਵਾਈ ’ਚ ਸੰਪੰਨ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਜਾਵੇਗੀ ਤੇ ਅੰਤਿਮ ਸਸਕਾਰ ਦੀਆਂ ਰਸਮਾਂ ਸ਼ਾਮ 4:30 ਵਜੇ ਤੱਕ ਪੂਰੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।

Read Also : Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਦੀ ਚਮਕ ਪਈ ਫਿੱਕੀ

ਚੇਨੰਮਾ ਦੇਵੇਗੌੜਾ ਲੰਬੇ ਸਮੇਂ ਤੋਂ ਹੋਲੇਨਰਸੀਪੁਰ ਖੇਤਰ ’ਚ ਰਹਿੰਦੇ ਸਨ ਤੇ ਹਲੇਕੋਟ, ਮੁਟੀਗੇ ਹਰੀਹੱਲੀ ਅਤੇ ਹਰਦਨਾਹੱਲੀ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਨਜ਼ਦੀਕੀ ਸਬੰਧ ਰੱਖਦੇ ਸਨ। ਇਸ ਲਈ, ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਪਰਿਵਾਰ ਨੇ ਬੇਟਾਡਾ ਰੰਗਨਾਥਸਵਾਮੀ ਮੰਦਰ ਦੀਆਂ ਤਲਹਟੀਆਂ ਨੂੰ ਅੰਤਿਮ ਸਸਕਾਰ ਲਈ ਚੁਣਿਆ ਹੈ। ਚੇਨੰਮਾ ਦੇਵੇਗੌੜਾ ਦੇ ਜਵਾਈ ਤੇ ਸੰਸਦ ਮੈਂਬਰ ਡਾ. ਸੀਐਨ ਮੰਜੂਨਾਥ ਅਨੁਸਾਰ, ਭਵਿੱਖ ਵਿੱਚ ਇਸ ਸਥਾਨ ’ਤੇ ਚੇਨੰਮਾ ਦੇਵੇਗੌੜਾ ਲਈ ਯਾਦਗਾਰ ਬਣਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅੰਤਿਮ ਸਸਕਾਰ ਵਿੱਚ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਵੀ. ਸੋਮੰਨਾ, ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ, ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਚਲਵਾੜੀ ਨਾਰਾਇਣਸਵਾਮੀ, ਭਾਜਪਾ ਦੇ ਸੂਬਾ ਪ੍ਰਧਾਨ ਬੀਵਾਈ ਵਿਜੇਂਦਰ, ਸੰਸਦ ਮੈਂਬਰ ਬੀ.ਵਾਈ. ਰਾਘਵੇਂਦਰ ਤੇ ਕਈ ਹੋਰ ਪਤਵੰਤੇ ਸ਼ਾਮਲ ਹੋਣਗੇ।