Panchkula Police - Sach Kahoon Punjabi

Panchkula News: ਪੰਚਕੂਲਾ ਪੁਲਿਸ ਵੱਲੋਂ ਦੇਸੀ ਬੰਦੂਕ ਤੇ ਜ਼ਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ
Panchkula Police: ਪੰਚਕੂਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਗੈਰ-ਕਾਨੂੰਨੀ ਹਥਿਆਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਚਕੂਲਾ ਪੁਲਿਸ ਦੀ ਕਰਾਈਮ ਬ੍ਰਾਂਚ-3 ਨੇ ਇੱਕ ਨੌਜਵਾਨ ਨੂੰ ਦੇਸੀ ਸਿੰਗਲ ਬੈਰਲ ਬੰਦੂਕ ਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਡ ਓਰੀਆ ਵਾਸੀ ਰਾਜੀਵ ਕੁਮਾਰ ਉਰਫ਼ ਫਜਨੂ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਪੰਕਜ ਨੈਨ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਸਬੰਧੀ ਡੀਸੀਪੀ ਕਰਾਈਮ ਐਂਡ ਟ੍ਰੈਫਿਕ ਆਈਪੀਐਸ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਰਾਈਮ ਬ੍ਰਾਂਚ-3 ਨੂੰ ਸੂਚਨਾ ਮਿਲੀ ਸੀ ਕਿ ਰਾਜੀਵ ਕੁਮਾਰ ਪਿੰਡ ਮਾਜਰਾ ਮਹਿਤਾਬ ਤੋਂ ਕਾਲਕਾ ਜਾਣ ਵਾਲੀ ਸੜਕ ’ਤੇ ਸਥਿਤ ਇੱਟਾਂ ਦੇ ਭੱਠੇ ਨੇੜੇ ਗੈਰ-ਕਾਨੂੰਨੀ ਹਥਿਆਰ ਸਮੇਤ ਕਿਸੇ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ : Jasprit Bumrah: ਟੀਮ ਇੰਡੀਆ ਲਈ ਖੁਸ਼ਖਬਰੀ, ਬੁਮਰਾਹ ਪੂਰੀ ਤਰ੍ਹਾਂ ਫਿੱਟ, ਦੋਵੇਂ ਟੈਸਟ ਖੇਡਣ ਦੀ ਮਿਲੀ ਮਨਜ਼ੂਰੀ

ਸੂਚਨਾ ਦੇ ਆਧਾਰ ’ਤੇ ਕਰਾਈਮ ਬ੍ਰਾਂਚ-3 ਦੇ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘੇਰਾਬੰਦੀ ਕੀਤੀ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਸਿੰਗਲ ਬੈਰਲ ਬੰਦੂਕ ਤੇ ਪੈਂਟ ਦੀ ਜੇਬ ਵਿੱਚੋਂ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਕਾਲਕਾ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਸੀ। ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

Panchkula News: ਪੰਚਕੂਲਾ ’ਚ ਸਮਝੌਤੇ ਦੀ ਮੀਟਿੰਗ ਬਣੀ ਖੂਨੀ ਝਗੜਾ, ਜੂਸ ਵਿਕਰੇਤਾ ਦਾ ਕਤਲ
ਪੰਚਕੂਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਚਕੂਲਾ ਦੇ ਐਮਡੀਸੀ ਖੇਤਰ ’ਚ ਪੁਰਾਣੀ ਰੰਜਿਸ਼ ਖਤਮ ਕਰਨ ਲਈ ਬੁਲਾਈ ਗਈ ਸਮਝੌਤੇ ਦੀ ਮੀਟਿੰਗ ਖੂਨੀ ਸੰਘਰਸ਼ ’ਚ ਬਦਲ ਗਈ। ਵੀਰਵਾਰ ਰਾਤ ਕਰੀਬ 9 ਵਜੇ ਸਾਕੇਤੜੀ ਰੋਡ ਸਥਿਤ ਭਾਜਪਾ ਦਫ਼ਤਰ ਨੇੜੇ ਪਾਰਕ ’ਚ ਜੂਸ ਵਿਕਰੇਤਾ ਕਪਿਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਸ ਦਾ ਸਾਥੀ ਅਭਿਸ਼ੇਕ ਉਰਫ਼ ਟੰਨੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲੇ ’ਚ 4 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ, ਜਦਕਿ ਮੁੱਖ ਮੁਲਜ਼ਮ ਵਿਵੇਕ ਅਜੇ ਵੀ ਫਰਾਰ ਹੈ। ਪੁਲਿਸ ਮੁਤਾਬਕ ਐਮਡੀਸੀ ਸੈਕਟਰ-4 ਵਾਸੀ ਕਪਿਲ, ਜੋ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਉਨਾਓ ਦਾ ਰਹਿਣ ਵਾਲਾ ਸੀ, ਐਮਡੀਸੀ ’ਚ ਜੂਸ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸ ਦੀ ਕੁਝ ਨੌਜਵਾਨਾਂ ਨਾਲ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਇਸੇ ਵਿਵਾਦ ਨੂੰ ਖਤਮ ਕਰਨ ਲਈ ਦੋਵੇਂ ਧਿਰਾਂ ਪਾਰਕ ’ਚ ਸਮਝੌਤੇ ਲਈ ਪਹੁੰਚੀਆਂ ਸਨ। Panchkula News

Read Also : Haryana News: ਜੀਂਦ ਦੀ ਧਰਤੀ ਤੋਂ ਪੈਟਰੋਲ ਤੇ ਡੀਜ਼ਲ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ

ਮੌਕੇ ’ਤੇ ਕਰੀਬ 20 ਤੋਂ 25 ਨੌਜਵਾਨ ਮੌਜ਼ੂਦ ਸਨ। ਗੱਲਬਾਤ ਦੌਰਾਨ ਵਿਵਾਦ ਵਧ ਗਿਆ ਤੇ ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ। ਇਸ ਦੌਰਾਨ ਕਪਿਲ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਗੰਭੀਰ ਰੂਪ ’ਚ ਜ਼ਖ਼ਮੀ ਕਪਿਲ ਕਿਸੇ ਤਰ੍ਹਾਂ ਪਾਰਕ ਤੋਂ ਬਾਹਰ ਸੜਕ ਤੱਕ ਪਹੁੰਚਿਆ, ਪਰ ਉੱਥੇ ਹੀ ਡਿੱਗ ਗਿਆ। ਇਸੇ ਦੌਰਾਨ ਉੱਥੋਂ ਲੰਘ ਰਹੀ ਡਾਇਲ-112 ਪੁਲਿਸ ਟੀਮ ਨੇ ਉਸ ਨੂੰ ਸੈਕਟਰ-6 ਨਾਗਰਿਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਅਭਿਸ਼ੇਕ ਉਰਫ਼ ਟੰਨੀ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਦੇਰ ਰਾਤ ਡੀਸੀਪੀ ਕਰਾਈਮ ਅਮਰਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਪਿਲ ਤੇ ਮੁੱਖ ਮੁਲਜ਼ਮ ਵਿਵੇਕ ਪਹਿਲਾਂ ਇੱਕ ਹੀ ਮਕੈਨਿਕ ਦੀ ਦੁਕਾਨ ’ਤੇ ਕੰਮ ਕਰਦੇ ਸਨ। ਦੋਸ਼ ਹੈ ਕਿ ਕਪਿਲ ਨੇ ਵਿਵੇਕ ਨੂੰ ਨੌਕਰੀ ਤੋਂ ਹਟਵਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਇੱਕੋ ਜਿਮ ’ਚ ਜਾਣ ਲੱਗੇ, ਜਿੱਥੇ ਬਾਡੀ ਸ਼ੇਮਿੰਗ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਹੋਇਆ। ਇਸੇ ਤੋਂ ਬਾਅਦ ਦੋਵਾਂ ਵਿਚਕਾਰ ਰੰਜਿਸ਼ ਹੋਰ ਡੂੰਘੀ ਹੋ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਦੋ ਦਿਨ ਪਹਿਲਾਂ ਕਪਿਲ ਨੇ ਕਥਿਤ ਤੌਰ ’ਤੇ ਵਿਵੇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਦੋਵੇਂ ਪੱਖਾਂ ਵਿਚਕਾਰ ਤਣਾਅ ਹੋਰ ਵਧ ਗਿਆ। ਪੁਲਿਸ ਦਾ ਮੰਨਣਾ ਹੈ ਕਿ ਇਸੇ ਰੰਜਿਸ਼ ਦੇ ਚਲਦਿਆਂ ਵਿਵੇਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਪਿਲ ’ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। Panchkula News