Punjab Latest News - Sach Kahoon Punjabi

Teachers Protest: 27 ਅਗਸਤ ਦੇ ਮਹਾਂਬੰਦ ਦੇ ਸਮਰਥਨ ’ਚ ਅਧਿਆਪਕਾਂ ਨੇ ਸਮੂਹਿਕ ਛੁੱਟੀ ਦੇ ਨੋਟਿਸ ਸੌਂਪੇ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਤੇ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਝੰਡੇ ਹੇਠ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਦਿੱਤੇ ਮਹਾਂਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਉਸ ਦਿਨ ਸਮੂਹਿਕ ਛੁੱਟੀ ਲੈਣ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਨੂੰ ਅਗਾਊਂ ਨੋਟਿਸ ਸੌਂਪੇ। ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੇ ਨੋਟਿਸ ਅਨੁਸਾਰ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਤੇ ਸਕੂਲ ਮੁਖੀਆਂ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲਈ ਜਾਵੇਗੀ ਤੇ ਉਹ ਸਕੂਲਾਂ ’ਚ ਹਾਜ਼ਰ ਹੋਣ ਦੀ ਬਜਾਏ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨਾਂ ’ਚ ਸ਼ਾਮਲ ਹੋਣਗੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਕਿਸੇ ਵੀ ਕਰਮਚਾਰੀ ਜਾਂ ਸਕੂਲ ਮੁਖੀ ਨੂੰ ਸਮੂਹਿਕ ਛੁੱਟੀ ਲੈਣ ਤੋਂ ਰੋਕਣ ਜਾਂ ਕਿਸੇ ਕਿਸਮ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਬਣਦਾ ਪੂਰਾ ਮਹਿੰਗਾਈ ਭੱਤਾ (ਡੀ.ਏ.) ਤੁਰੰਤ ਜਾਰੀ ਕੀਤਾ ਜਾਵੇ, 17-07-2020 ਤੇ 15-01-2015 ਦੇ ਪੱਤਰ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਸਬੰਧੀ ਸਾਲ 2022 ’ਚ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ ਤੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਪੇਂਡੂ ਭੱਤੇ ਸਮੇਤ ਹੋਰ ਸਾਰੇ ਭੱਤੇ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸੰਵਿਧਾਨਕ ਮੰਗਾਂ ਦੀ ਪੂਰਤੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਡੀਟੀਐੱਫ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸੁੱਖੀ, ਮਾਸਟਰ ਕੇਡਰ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਧਰਮਿੰਦਰ ਸਿੰਘ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਪ੍ਰੀਤ ਭਗਵਾਨ, ਜੀ.ਐੱਸ.ਟੀ.ਯੂ. ਦੇ ਪ੍ਰਧਾਨ ਗੁਰਿੰਦਰ ਮਨੀ ਤੇ ਈਟੀਟੀ ਟੀਚਰਜ਼ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਵਰਿੰਦਰ ਅਮਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ। Teachers Protest

ਇਹ ਵੀ ਪੜ੍ਹੋ : Crime News: ਅਣਪਛਾਤੇ ਚੋਰ ਨੇ ਦੁਕਾਨ ਤੋਂ ਸ਼ੁੱਕਰਵਾਰ ਤੜਕੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ

Teej Festival: ਤੀਆਂ 2026 ਨੂੰ ਮਿਲਿਆ ਭਰਵਾਂ ਹੁੰਗਾਰਾ, ਹਜ਼ਾਰਾਂ ਯਾਦਾਂ ਨਾਲ ਸਮਾਪਤ ਹੋਇਆ ਸ਼ਾਨਦਾਰ ਸੱਭਿਆਚਾਰਕ ਸਮਾਗਮ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ ਸਮਾਜ ਸੇਵੀ ਅਰਸ਼ ਸੱਚਰ ਦੀ ਅਗਵਾਈ ਹੇਠ ਕਰਵਾਇਆ ਗਿਆ ‘ਤੀਆਂ 2026’ ਦਾ ਸੱਭਿਆਚਾਰਕ ਮੇਲਾ ਪੰਜਾਬੀ ਰੰਗਾਂ, ਰੌਣਕਾਂ ਤੇ ਉਤਸ਼ਾਹ ਭਰੇ ਮਾਹੌਲ ’ਚ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ’ਚ ਫਰੀਦਕੋਟ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਮਾਵਾਂ, ਭੈਣਾਂ, ਧੀਆਂ ਤੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। ਸਮਾਗਮ ਦੀ ਸਫਲ ਸਮਾਪਤੀ ਉਪਰੰਤ ਅਰਸ਼ ਸੱਚਰ ਨੇ ਸਮੂਹ ਭਾਗੀਦਾਰਾਂ, ਉਨ੍ਹਾਂ ਦੇ ਮਾਪਿਆਂ, ਪਰਿਵਾਰਾਂ, ਮਹਿਮਾਨਾਂ, ਸਹਿਯੋਗੀਆਂ, ਵਲੰਟੀਅਰਾਂ, ਮੀਡੀਆ ਸਾਥੀਆਂ ਅਤੇ ਫਰੀਦਕੋਟ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਪਿਆਰ, ਸਤਿਕਾਰ ਅਤੇ ਭਰੋਸਾ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ, ਜੋ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਦਾ ਹੌਸਲਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਤੀਆਂ ਵਰਗੇ ਸੱਭਿਆਚਾਰਕ ਸਮਾਗਮ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਤੇ ਰਵਾਇਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਅਪਣਾਉਣ ਦਾ  ਸੰਦੇਸ਼ ਦਿੱਤਾ। ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੇ ਪਿਆਰ ਤੇ ਆਸ਼ੀਰਵਾਦ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਸਮਾਜਿਕ, ਸੱਭਿਆਚਾਰਕ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਤੇ ਲੋਕ ਭਲਾਈ ਦੇ ਸਮਾਗਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਸਮਾਜ ’ਚ ਆਪਸੀ ਭਾਈਚਾਰਾ, ਸੱਭਿਆਚਾਰ ਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਅੰਤ ’ਚ ਇੱਕ ਵਾਰ ਫਿਰ ਸਮੂਹ ਫਰੀਦਕੋਟ ਵਾਸੀਆਂ, ਮਾਵਾਂ, ਭੈਣਾਂ, ਧੀਆਂ, ਮਾਪਿਆਂ, ਸਹਿਯੋਗੀਆਂ ਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਪੂੰਜੀ ਹੈ ਤੇ ਇਸੇ ਸਹਿਯੋਗ ਨਾਲ ਸਮਾਜ ਸੇਵਾ ਦੇ ਅਜਿਹੇ ਉਪਰਾਲੇ ਭਵਿੱਖ ’ਚ ਵੀ ਜਾਰੀ ਰਹਿਣਗੇ। Teej Festival

ਇਹ ਵੀ ਪੜ੍ਹੋ : Himachal Pradesh Weather: ਹਿਮਾਚਲ ’ਚ 7 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ

Bathinda News: ਬਠਿੰਡਾ ’ਚ ਹੁਣ ਆਧੁਨਿਕ ਤਕਨਾਲੋਜੀ ਨਾਲ ਹੋਵੇਗੀ ਸੜਕਾਂ ਦੀ ਸਫ਼ਾਈ
Bathinda News: ਬਠਿੰਡਾ (ਭੁਪਿੰਦਰ ਸਿੰਘ)। ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਆਧੁਨਿਕ ਅਤੇ ਸਾਫ਼-ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਠਿੰਡਾ ਨਗਰ ਨਿਗਮ ਨੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਹੈ। ਨਗਰ ਨਿਗਮ ਵੱਲੋਂ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਦੋ ਅਤਿ-ਆਧੁਨਿਕ ਹੈਵੀ ਡਿਊਟੀ ਸਕਸ਼ਨ ਮਸ਼ੀਨਾਂ (ਲਿਟਰ ਪਿਕਰ-ਡਰਾਈ ਤੇ ਵੈੱਟ ਵੇਸਟ ਕਲੈਕਸ਼ਨ ਮਸ਼ੀਨਾਂ) ਨੂੰ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਸਾਥੀ ਕੌਂਸਲਰਾਂ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਵਿਖਾ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਲਈ ਰਵਾਨਾ ਕੀਤਾ। ਇਸ ਦੌਰਾਨ ਮੇਅਰ ਨੇ ਦੋਵਾਂ ਮਸ਼ੀਨਾਂ ਦਾ ਨਿਰੀਖਣ ਕੀਤਾ ਤੇ ਅਧਿਕਾਰੀਆਂ ਤੋਂ ਉਨ੍ਹਾਂ ਦੀ ਕਾਰਜ-ਪ੍ਰਣਾਲੀ ਤੇ ਸੰਚਾਲਨ ਬਾਰੇ ਜਾਣਕਾਰੀ ਹਾਸਲ ਕੀਤੀ।

ਹਰ ਇੱਕ ਮਸ਼ੀਨ ਦੀ ਕੀਮਤ ਲਗਭਗ 35 ਲੱਖ ਰੁਪਏ ਹੈ ਤੇ ਦੋਵਾਂ ਮਸ਼ੀਨਾਂ ’ਤੇ ਕੁੱਲ 70 ਲੱਖ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਮਸ਼ੀਨਾਂ ਦੇ ਸ਼ਾਮਲ ਹੋਣ ਨਾਲ ਨਗਰ ਨਿਗਮ ਦੀ ਸਫ਼ਾਈ ਪ੍ਰਣਾਲੀ ਹੋਰ ਆਧੁਨਿਕ, ਪ੍ਰਭਾਵਸ਼ਾਲੀ ਤੇ ਤੇਜ਼ ਹੋਵੇਗੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਹਾਈ ਸਕਸ਼ਨ ਮਸ਼ੀਨਾਂ ਸ਼ਹਿਰ ਦੀਆਂ ਮੁੱਖ ਸੜਕਾਂ, ਜੀਟੀ ਰੋਡ ਤੇ ਹੋਰ ਲੰਬੀਆਂ ਸੜਕਾਂ ’ਤੇ ਪਈ ਧੂੜ, ਮਿੱਟੀ, ਪਲਾਸਟਿਕ ਤੇ ਸੁੱਕੇ ਤੇ ਗਿੱਲੇ ਕੂੜੇ ਦੀ ਸਫ਼ਾਈ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਪਹਿਲਾਂ ਇਨ੍ਹਾਂ ਸੜਕਾਂ ਦੀ ਸਫ਼ਾਈ ਲਈ ਵੱਧ ਸਮਾਂ ਤੇ ਵੱਡੀ ਗਿਣਤੀ ’ਚ ਸਫ਼ਾਈ ਕਰਮਚਾਰੀਆਂ ਦੀ ਲੋੜ ਪੈਂਦੀ ਸੀ, ਪਰ ਹੁਣ ਇਨ੍ਹਾਂ ਮਸ਼ੀਨਾਂ ਦੀ ਮੱਦਦ ਨਾਲ ਘੱਟ ਸਮੇਂ ’ਚ ਵੱਧ ਖੇਤਰ ਦੀ ਬਿਹਤਰ ਸਫ਼ਾਈ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਸ਼ਹਿਰ ਵਿੱਚ ਆਧੁਨਿਕ ਤਕਨਾਲੋਜੀ ਆਧਾਰਿਤ ਸਫ਼ਾਈ ਪ੍ਰਣਾਲੀ ਨੂੰ ਵਿਕਸਤ ਕਰਨਾ ਹੈ। Bathinda News

Read Also : IND vs ZIM: ਕੀ ਇੰਗਲੈਂਡ ਦੀ ਹਾਰ ਭੁੱਲਕੇ ਨਵੀਂ ਸ਼ੁਰੂਆਤ ਕਰ ਸਕੇਗੀ ਟੀਮ ਇੰਡੀਆ, ਕਪਤਾਨ ਅਈਅਰ ਨੇ ਕੀਤਾ ਰਣਨੀਤੀ ਦਾ ਖੁਲਾਸਾ

ਇਸੇ ਨੀਤੀ ਅਨੁਸਾਰ ਬਠਿੰਡਾ ਨਗਰ ਨਿਗਮ ਵੀ ਲਗਾਤਾਰ ਨਵੀਂ ਤਕਨਾਲੋਜੀ ਨੂੰ ਅਪਣਾ ਕੇ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਮੇਅਰ ਨੇ ਕਿਹਾ ਕਿ ਹੁਣ ਮੁੱਖ ਸੜਕਾਂ ਦੀ ਸਫ਼ਾਈ ਮਸ਼ੀਨਾਂ ਰਾਹੀਂ ਹੋਣ ਨਾਲ ਸਫ਼ਾਈ ਕਰਮਚਾਰੀਆਂ ਨੂੰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਹੋਰ ਅੰਦਰੂਨੀ ਇਲਾਕਿਆਂ ਦੀ ਸਫ਼ਾਈ ਲਈ ਵੱਧ ਸਮਾਂ ਮਿਲੇਗਾ। ਇਸ ਨਾਲ ਪੂਰੇ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪਹਿਲਾਂ ਨਾਲੋਂ ਹੋਰ ਪ੍ਰਭਾਵਸ਼ਾਲੀ ਬਣੇਗੀ ਅਤੇ ਸਫ਼ਾਈ ਮੁਹਿੰਮ ਨੂੰ ਨਵੀਂ ਰਫ਼ਤਾਰ ਮਿਲੇਗੀ। ਮੇਅਰ ਨੇ ਕਿਹਾ ਕਿ ਬਠਿੰਡਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣਾ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ।

ਨਗਰ ਨਿਗਮ ਲਗਾਤਾਰ ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ ਦੋਵੇਂ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ’ਚ ਇਨਕਲਾਬੀ ਬਦਲਾਅ ਲਿਆਉਣਗੀਆਂ। ਮੁੱਖ ਸੜਕਾਂ ਤੇ ਜੀ.ਟੀ. ਰੋਡ ਵਰਗੀਆਂ ਲੰਬੀਆਂ ਸੜਕਾਂ ਦੀ ਸਫ਼ਾਈ ਹੁਣ ਹੋਰ ਤੇਜ਼, ਵਿਗਿਆਨਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਹੋਵੇਗੀ। ਇਸ ਨਾਲ ਸਫ਼ਾਈ ਕਰਮਚਾਰੀਆਂ ਦਾ ਸਮਾਂ ਬਚੇਗਾ ਤੇ ਉਹ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਤੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਵੱਲ ਹੋਰ ਵੱਧ ਧਿਆਨ ਦੇ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਬਠਿੰਡਾ ਨੂੰ ਪੰਜਾਬ ਦੇ ਸਭ ਤੋਂ ਸਾਫ਼-ਸੁਥਰੇ, ਸੁੰਦਰ ਤੇ ਵਿਕਸਿਤ ਸ਼ਹਿਰਾਂ ’ਚ ਸ਼ਾਮਲ ਕਰਨਾ ਹੈ । ਇਸ ਮੌਕੇ ਵੱਡੀ ਗਿਣਤੀ ’ਚ ਕੌਂਸਲਰ ਤੇ ਸੈਨੇਟਰੀ ਇੰਸਪੈਕਟਰ ਵੀ ਹਾਜ਼ਰ ਸਨ।

17.50 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ | Bathinda News

ਸ਼ਹਿਰ ਨੂੰ ਆਧੁਨਿਕ, ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਨਗਰ ਨਿਗਮ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕੌਰ ਕਲਸੀ ਦੀ ਮੌਜੂਦਗੀ ਵਿੱਚ ਹੋਈ ਫਾਇਨੈਂਸ ਐਂਡ ਕਾਂਟਰੈਕਟ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ ’ਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਲਗਭਗ 17.50 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੰਦਿਆਂ ਵਰਕ ਆਰਡਰ ਜਾਰੀ ਕੀਤੇ ਗਏ। ਇਨ੍ਹਾਂ ਵਿਕਾਸ ਕਾਰਜਾਂ ’ਚ ਸ਼ਹਿਰ ਦੇ ਪਾਰਕਾਂ ਦਾ ਸੁੰਦਰੀਕਰਨ, ਸੜਕਾਂ ਦਾ ਨਿਰਮਾਣ, ਪੌਦੇ ਲਾਉਣ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ’ਚ ਵਾਧਾ ਤੇ ਆਧੁਨਿਕ ਤਕਨੀਕ ਨਾਲ ਸਫਾਈ ਵਿਵਸਥਾ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਮੀਟਿੰਗ ’ਚ ਐੱਫਐਂਡਸੀਸੀ ਮੈਂਬਰ ਰਤਨ ਰਾਹੀ, ਸ਼੍ਰੀਮਤੀ ਕਮਲੇਸ਼ ਮਹਿਰਾ, ਐੱਸ.ਈ. ਸੰਦੀਪ ਗੁਪਤਾ, ਸੰਦੀਪ ਰੋਮਾਣਾ, ਐਕਸੀਐਨ ਰਾਜਿੰਦਰ ਕੁਮਾਰ, ਨੀਰਜ ਕੁਮਾਰ, ਅੰਕੁਰ ਤੇ ਮੇਅਰ ਦੇ ਪੀਏ ਸੁਰੇਸ਼ ਸੇਤੀਆ ਹਾਜ਼ਰ ਸਨ।

Gogi Tiwana: ਗੋਗੀ ਟਿਵਾਣਾ ਦੀ ਅਗਵਾਈ ’ਚ ਸਫਾਈ ਮੁਹਿੰਮ ਚਲਾਈ
ਭਾਦਸੋਂ (ਸੁਸ਼ੀਲ ਕੁਮਾਰ)। ਭਾਰਤੀ ਜਨਤਾ ਪਾਰਟੀ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ਵਿਚ ਅੱਜ ਚਾਸਵਾਲ ਦੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ। ਇਸ ਦੋਰਾਨ ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕੌਮੀ ਪ੍ਰਧਾਨ ਨਿਤਿਨ ਨਵੀਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਮੰਡਲ ਪ੍ਰਧਾਨ ਵੱਲੋਂ ਆਪਣੇ ਆਪਣੇ ਸਰਕਲ ’ਚ ਸਫਾਈ ਮੁਹਿੰਮ ਚਲਾਉਣ ਦਾ ਟੀਚਾ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਚਾਸਵਾਲ, ਜਿੰਦਲਪੁਰ, ਡਕੋਂਦਾ, ਛੰਨਾ ਨੱਥੂ ਵਾਲੀਆ ਅਤੇ ਦਿੱਤੂਪੁਰ ਵਿਖੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ।

ਗੋਗੀ ਟਿਵਾਣਾ ਨੇ ਕਿਹਾ ਕਿ ਨਾਭਾ ਹਲਕੇ ਦੇ ਸਮੁੱਚੇ ਬੂਥਾਂ ’ਚ ਇਹ ਸਫਾਈ ਮੁਹਿੰਮ ਜਾਰੀ ਹੈ ਤੇ ਇਕ ਮਹੀਨੇ ਦੇ ਅੰਦਰ ਅੰਦਰ ਹਲਕੇ ਦਾ ਕੋਈ ਵੀ ਪਿੰਡ ਦਾ ਸ਼ਮਸ਼ਾਨਘਾਟ ਸਫਾਈ ਤੋਂ ਬਿਨਾਂ ਨਹੀ ਰਹੇਗਾ। ਇਸ ਤੋਂ ਬਾਦ ਅਸੀ ਬੂਟੇ ਲਾਉਣ ਦੀ ਮੁਹਿੰਮ ਵੀ ਆਰੰਭਾਂਗੇ ਤਾ ਜੋ ਵਾਤਾਵਰਣ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਦੌਰਾਨ ਚਾਸਵਾਲ ਦੇ ਸਰਪੰਚ ਅੰਗਰੇਜ ਸਿੰਘ, ਨੰਬਰਦਾਰ ਪ੍ਰੇਮ ਲਾਲਕਾ ਨੇ ਇਸ ਕਾਰਜ ਲਈ ਗੋਗੀ ਟਿਵਾਣਾ ਤੇ ਸਮੁੱਚੇ ਆਗੂਆ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾ ਨਾਲ ਗੁਰਚਰਨ ਸਿੰਘ ਟਿਵਾਣਾ, ਤਰਲੋਚਨ ਸਿੰਘ ਟਿਵਾਣਾ, ਮਨੀਸ਼ ਕੌੜਾ, ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸਸੀ ਮੋਰਚਾ, ਸੁਨੀਲ ਕੌੜਾ, ਬਲਰਾਮ ਦਾਸ, ਹਰਫੂਲ ਪਾਠਕ, ਹਰੀਸ਼ਰਨ ਪਾਠਕ, ਵਿਜੈ ਠਾਕੁਰ, ਰਵੀ ਭਾਦਸੋਂ, ਸੁਖਦੀਪ ਸਿੰਘ ਤੋਚੀ ਭੜੀ, ਜੱਸੀ ਭਾਦਸੋਂ, ਅਮਨ ਭਾਦਸੋਂ ਵੀ ਹਾਜ਼ਰ ਸਨ।

Read Also : PM Modi Punjab Visit: ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਜਾਣ ਵਾਲੇ ਯਾਤਰੀ ਧਿਆਨ ਦੇਣ, PM MODI ਦੇ ਦੌਰੇ ਚੱਲਦੇ ਬੱਸਾਂ ਦੇ ਰੂਟ, ਪੜ੍ਹੋ