Mawan Dhian Satkar Yojana - Sach Kahoon Punjabi

Mawan Dhian Satkar Yojana: ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਸਭ ਤੋਂ ਅੱਗੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਸਭ ਤੋਂ ਵੱਧ ਲਾਭਪਾਤਰੀਆਂ ਵਾਲਾ ਜ਼ਿਲ੍ਹਾ ਬਣ ਕੇ ਸਾਹਮਣੇ ਆਇਆ ਹੈ। 14 ਜੁਲਾਈ 2026 ਤੱਕ ਜ਼ਿਲ੍ਹੇ ’ਚ 7.4 ਲੱਖ ਲਾਭਪਾਤਰੀਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ। ਇਸ ਤੋਂ ਬਾਅਦ ਪਟਿਆਲਾ ’ਚ 5.3 ਲੱਖ, ਅੰਮ੍ਰਿਤਸਰ ’ਚ 4.9 ਲੱਖ, ਜਲੰਧਰ ’ਚ 4.8 ਲੱਖ, ਗੁਰਦਾਸਪੁਰ ’ਚ 4.4 ਲੱਖ ਅਤੇ ਹੁਸ਼ਿਆਰਪੁਰ ’ਚ 4.2 ਲੱਖ ਲਾਭਪਾਤਰੀ ਯੋਜਨਾ ਨਾਲ ਜੁੜੇ ਹਨ। ਸੂਬੇ ਭਰ ’ਚ ਹੁਣ ਤੱਕ ਕੁੱਲ 68.9 ਲੱਖ ਲਾਭਪਾਤਰੀ ਰਜਿਸਟਰ ਹੋ ਚੁੱਕੇ ਹਨ, ਜਦਕਿ ਮਲੇਰਕੋਟਲਾ 1.3 ਲੱਖ ਰਜਿਸਟ੍ਰੇਸ਼ਨਾਂ ਨਾਲ ਸਭ ਤੋਂ ਹੇਠਾਂ ਰਿਹਾ ਹੈ।

ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ ਵੱਧ ਰਜਿਸਟ੍ਰੇਸ਼ਨਾਂ ਦਾ ਮੁੱਖ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੀ ਵੱਡੀ ਆਬਾਦੀ, ਮਜ਼ਬੂਤ ਪ੍ਰਸ਼ਾਸਨਿਕ ਨੈੱਟਵਰਕ ਤੇ ਸਰਕਾਰੀ ਭਲਾਈ ਯੋਜਨਾਵਾਂ ਪ੍ਰਤੀ ਲੋਕਾਂ ’ਚ ਵੱਧ ਜਾਗਰੂਕਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨਾਂ, ਆਂਗਣਵਾੜੀ ਵਰਕਰਾਂ ਤੇ ਸਥਾਨਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਕਾਰਨ ਜ਼ਿਆਦਾ ਤੋਂ ਜ਼ਿਆਦਾ ਯੋਗ ਪਰਿਵਾਰਾਂ ਨੂੰ ਯੋਜਨਾ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਯੋਗ ਮਹਿਲਾ ਤੇ ਧੀ ਨੂੰ ਇਸ ਯੋਜਨਾ ਦਾ ਲਾਭ ਮਿਲੇ ਅਤੇ ਇਸ ਲਈ ਪੂਰੀ ਸਰਕਾਰੀ ਮਸ਼ੀਨਰੀ ਮਿਲ ਕੇ ਕੰਮ ਕਰ ਰਹੀ ਹੈ। ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਲੁਧਿਆਣਾ 7.4 ਲੱਖ ਲਾਭਪਾਤਰੀਆਂ ਨਾਲ ਸਭ ਤੋਂ ਅੱਗੇ ਹੈ।

Read Also : Jhotiwala News: ਝੋਟੀਵਾਲਾ ’ਚ ਗਰੀਬ ਕਿਸਾਨ ਦੀ ਜ਼ਮੀਨ ਦਾ ਚੌਥੀ ਵਾਰ ਕਬਜ਼ਾ ਵਰੰਟ ਲਾਗੂ ਨਾ ਹੋਇਆ

ਇਸ ਤੋਂ ਬਾਅਦ ਪਟਿਆਲਾ ’ਚ 5.3 ਲੱਖ, ਅੰਮ੍ਰਿਤਸਰ ’ਚ 4.9 ਲੱਖ, ਜਲੰਧਰ ’ਚ 4.8 ਲੱਖ, ਗੁਰਦਾਸਪੁਰ ਵਿੱਚ 4.4 ਲੱਖ ਅਤੇ ਹੁਸ਼ਿਆਰਪੁਰ ਵਿੱਚ 4.2 ਲੱਖ ਲਾਭਪਾਤਰੀ ਦਰਜ ਕੀਤੇ ਗਏ ਹਨ। ਬਠਿੰਡਾ ’ਚ 3.8 ਲੱਖ, ਸੰਗਰੂਰ ’ਚ 3.6 ਲੱਖ, ਫਾਜ਼ਿਲਕਾ ’ਚ 2.9 ਲੱਖ, ਸ੍ਰੀ ਮੁਕਤਸਰ ਸਾਹਿਬ ’ਚ 2.7 ਲੱਖ, ਮੋਗਾ ਅਤੇ ਤਰਨਤਾਰਨ ਵਿੱਚ 2.6-2.6 ਲੱਖ, ਫਿਰੋਜ਼ਪੁਰ ਵਿੱਚ 2.5 ਲੱਖ ਤੇ ਮਾਨਸਾ ’ਚ 2.4 ਲੱਖ ਲਾਭਪਾਤਰੀ ਰਜਿਸਟਰ ਹੋਏ ਹਨ। ਇਸ ਤੋਂ ਇਲਾਵਾ ਫਰੀਦਕੋਟ, ਪਠਾਨਕੋਟ ਅਤੇ ਰੂਪਨਗਰ ਵਿੱਚ 1.8-1.8 ਲੱਖ, ਕਪੂਰਥਲਾ ਤੇ ਐਸਏਐਸ ਨਗਰ (ਮੋਹਾਲੀ) ਵਿੱਚ 1.7-1.7 ਲੱਖ, ਬਰਨਾਲਾ ਤੇ ਐਸਬੀਐਸ ਨਗਰ ਵਿੱਚ 1.6-1.6 ਲੱਖ, ਫਤਿਹਗੜ੍ਹ ਸਾਹਿਬ ’ਚ 1.5 ਲੱਖ ਤੇ ਮਲੇਰਕੋਟਲਾ ’ਚ ਸਭ ਤੋਂ ਘੱਟ 1.3 ਲੱਖ ਲਾਭਪਾਤਰੀਆਂ ਦਾ ਰਜਿਸਟ੍ਰੇਸ਼ਨ ਦਰਜ ਕੀਤਾ ਗਿਆ ਹੈ। Punjab Government Scheme