Parasram Nagar - Sach Kahoon Punjabi

Body Donation: ਸੀਤਾ ਦੇਵੀ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਜੱਸ
ਬਠਿੰਡਾ (ਸੁਖਨਾਮ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਮਾਤਾ ਸੀਤਾ ਦੇਵੀ ਇੰਸਾਂ (70) ਪਤਨੀ ਕਾਹਨ ਚੰਦ ਇੰਸਾਂ ਵਾਸੀ ਗਲੀ ਨੰ.10/5 ਪਰਸ ਰਾਮ ਨਗਰ, ਬਠਿੰਡਾ ਨੇ ਬਲਾਕ ਬਠਿੰਡਾ ਦੇ 132ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਮਾਤਾ ਸੀਤਾ ਦੇਵੀ ਇੰਸਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਤੀ ਕਾਹਨ ਚੰਦ ਇੰਸਾਂ, ਬੇਟੇ ਜਸਕਰਨ ਰਾਮ ਇੰਸਾਂ ਸੇਵਾਦਾਰ ਸੱਚੀ ਮਿਸਤਰੀ ਸੰਮਤੀ, ਐੱਲ. ਡੀ. ਸ਼ਰਮਾ, ਧੀ ਜਸਵੀਰ ਇੰਸਾਂ, ਨੂੰਹਾਂ ਅਮਨਪ੍ਰੀਤ ਇੰਸਾਂ ਸੱਚੀ ਪ੍ਰੇਮੀ ਸੰਮਤੀ ਸੇਵਾਦਾਰ, ਬਿੰਦਰਪਾਲ ਸ਼ਰਮਾ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਜਸਕਰਨ ਰਾਮ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸੀਤਾ ਦੇਵੀ ਇੰਸਾਂ ਨੇ ਸੰਨ 1971 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਉਹਨਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਡੇਰਾ ਸੱਚਾ ਸੌਦਾ ਨਾਲ ਜੋੜਿਆ ਤੇ ਹਮੇਸ਼ਾ ਹੀ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮਾਤਾ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।

ਉਹਨਾਂ ਦੇ ਇਸ ਲਏ ਪ੍ਰਣ ਨੂੰ ਪੂਰਾ ਕਰਦਿਆਂ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਸ਼੍ਰੀ ਸਿਧੀ ਵਿਨਾਇਕ ਮੈਡੀਕਲ ਕਾਲਜ, ਸੰਭਲ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ, ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ’ਤੇ ਮੈਡੀਕਲ ਖੋਜਾਂ ਕਰਨਗੇ।

ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀ-ਪੁੱਤਰ ਇੱਕ ਬਰਾਬਰ ’ਤੇ ਚਲਦਿਆਂ ਮਾਤਾ ਸੀਤਾ ਦੇਵੀ ਇੰਸਾਂ ਦੀ ਧੀ ਜਸਵੀਰ ਇੰਸਾਂ, ਨੂੰਹਾਂ ਅਮਨਪ੍ਰੀਤ ਇੰਸਾਂ ਤੇ ਬਿੰਦਰਪਾਲ ਸ਼ਰਮਾ ਵੱਲੋਂ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਇੰਜ. ਬਾਰਾ ਸਿੰਘ ਇੰਸਾਂ, ਮੇਘ ਰਾਜ ਇੰਸਾਂ, ਏਰੀਆ ਪ੍ਰੇਮੀ ਸੇਵਕ ਰੇਸ਼ਮ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਪ੍ਰਲਾਦ ਇੰਸਾਂ, ਹਰੀਕ੍ਰਿਸ਼ਨ ਇੰਸਾਂ, ਲਵਿਸ਼ ਇੰਸਾਂ, ਪ੍ਰੇਮੀ ਸੇਵਕ ਭੈਣ ਕਮਲੇਸ਼ ਇੰਸਾਂ, ਸੱਚੀ ਪ੍ਰੇਮੀ ਸੰਮਤੀ ਭੈਣਾਂ ਰਮਾ ਇੰਸਾਂ, ਕਮਲੇਸ਼ ਇੰਸਾਂ, ਰਜਨੀ ਇੰਸਾਂ, ਸਿਮਰਨ ਇੰਸਾਂ ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।