BJP Chandigarh - Sach Kahoon Punjabi

PM Modi Chandigarh Visit: PM ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਪ੍ਰਦੇਸ਼ ਨੇ ਚਲਾਈ ‘ਸਵੱਛਤਾ ਨਾਲ ਸਵਾਗਤ’ ਮੁਹਿੰਮ
Chandigarh News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਚੰਡੀਗੜ੍ਹ ਪ੍ਰਦੇਸ਼ ਵੱਲੋਂ ਮੰਗਲਵਾਰ ਨੂੰ ਸੈਕਟਰ-26 ਗ੍ਰੇਨ ਮਾਰਕੀਟ ’ਚ ‘ਸਵੱਛਤਾ ਨਾਲ ਸਵਾਗਤ’ ਅਭਿਆਨ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਸਵੇਰੇ 8:30 ਤੋਂ 10:30 ਵਜੇ ਤੱਕ ਚੱਲੀ ਇਸ ਮੁਹਿੰਮ ’ਚ ਭਾਜਪਾ ਆਗੂਆਂ, ਕਾਰਕੁਨਾਂ, ਵਪਾਰੀਆਂ ਤੇ ਸਥਾਨਕ ਨਿਵਾਸੀਆਂ ਨੇ ਸ਼ਰਮਦਾਨ ਕਰਦੇ ਹੋਏ ਸਫ਼ਾਈ ਦਾ ਸੰਦੇਸ਼ ਦਿੱਤਾ। ਮੁਹਿੰਮ ਦੀ ਅਗਵਾਈ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ ਅੱਜ ਦੇਸ਼-ਵਿਆਪੀ ਜਨ ਅੰਦੋਲਨ ਬਣ ਚੁੱਕਾ ਹੈ।

Read Also : Bathinda News: ਧੋਬੀਆਣਾ ਬਸਤੀ ’ਚ ਸ਼ੁਰੂ ਹੋਵੇਗਾ ਸੀਵਰੇਜ ਪ੍ਰੋਜੈਕਟ, ਵਿਕਾਸ ਕਾਰਜਾਂ ਨੂੰ ਦਿੱਤੀ ਜਾਵੇਗੀ ਰਫ਼ਤਾਰ : ਮੇਅਰ

ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਤੇ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਮਾਜ ਵਿੱਚ ਸਾਂਝੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਜਪਾ ਦੇ ਮਹਾਮੰਤਰੀ ਰਾਮਵੀਰ ਭੱਟੀ ਨੇ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸਫ਼ਾਈ ਮੁਹਿੰਮ ’ਚ ਮੀਡੀਆ ਇੰਚਾਰਜ ਰਵੀ ਰਾਵਤ, ਮੰਡਲ ਪ੍ਰਧਾਨ ਵਰਿੰਦਰ ਜੇਡੀ, ਕੌਂਸਲਰ ਦਿਲੀਪ ਸ਼ਰਮਾ, ਗ੍ਰੇਨ ਮਾਰਕੀਟ ਦੇ ਪ੍ਰਧਾਨ ਮੋਹਿਤ ਸੂਦ ਤੇ ਹੋਰ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਸਾਰਿਆਂ ਨੇ ਮਾਰਕੀਟ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਫ਼ਾਈ ਕਰਦਿਆਂ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ। ਭਾਜਪਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਹੋਰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਅਜਿਹੀਆਂ ਜਨ-ਜਾਗਰੂਕਤਾ ਤੇ ਸਫ਼ਾਈ ਮੁਹਿੰਮਾਂ ਆਉਣ ਵਾਲੇ ਸਮੇਂ ’ਚ ਵੀ ਲਗਾਤਾਰ ਜਾਰੀ ਰਹਿਣਗੀਆਂ। Chandigarh News