WNTRO 2026 - Sach Kahoon Punjabi

WNTRO 2026: ਬਾਬਾ ਫਰੀਦ ਯੂਨੀਵਰਸਿਟੀ 'ਚ WNTRO 2026 ਦਾ ਆਗਾਜ਼
WNTRO 2026: ਫ਼ਰੀਦਕੋਟ (ਅਜੈ ਮਨਚੰਦਾ)। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਸੈਨੇਟ ਹਾਲ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵੱਲੋਂ ਐਸੋਸੀਏਸ਼ਨ ਆਫ਼ ਰੇਡੀਏਸ਼ਨ ਰਿਸਰਚ ਐਂਡ ਟੈਕਨਾਲੋਜੀ ਆਫ਼ ਇੰਡੀਆ ਤੇ ਨੌਰਥ ਜ਼ੋਨ ਐਸੋਸੀਏਸ਼ਨ ਆਫ਼ ਰੇਡੀਏਸ਼ਨ ਓਨਕੋਲੋਜਿਸਟਸ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ ‘ਵਰਕਸ਼ਾਪ ਆਨ ਨਿਊ ਟੈਕਨਾਲੋਜੀਜ਼ ਇਨ੍ਰੇਡੀਏਸ਼ਨ ਓਨਕੋਲੋਜੀ’ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਵਰਕਸ਼ਾਪ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਮੁੱਖ ਮਹਿਮਾਨ ਵਜੋਂ ਕੀਤਾ।

ਇਸ ਰਾਸ਼ਟਰੀ ਪੱਧਰੀ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਰੇਡੀਏਸ਼ਨ ਓਨਕੋਲੋਜਿਸਟ, ਮੈਡੀਕਲ ਫਿਜ਼ਿਸਿਸਟ, ਰੇਡੀਏਸ਼ਨ ਟੈਕਨੋਲੋਜਿਸਟ, ਫੈਕਲਟੀ ਮੈਂਬਰ, ਪੋਸਟ ਗ੍ਰੈਜੂਏਟ ਵਿਦਿਆਰਥੀ ਤੇ ਕੈਂਸਰ ਸੰਸਥਾਵਾਂ ਦੇ ਮਾਹਿਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਵਾਗਤੀ ਭਾਸ਼ਣ ਦੌਰਾਨ ਰੇਡੀਏਸ਼ਨ ਓਨਕੋਲੋਜੀ ਵਿਭਾਗ ਦੇ ਮੁਖੀ, ਸਕੱਤਰ ਤੇ ਪ੍ਰਬੰਧਕੀ ਚੇਅਰਮੈਨ ਡਾ. ਪ੍ਰਦੀਪ ਗਰਗ ਨੇ ਕਿਹਾ ਕਿ ਗਿਆਨ, ਦਇਆ ਤੇ ਸੇਵਾ ਹੀ ਕਿਸੇ ਵਿਅਕਤੀ ਦੀ ਅਸਲ ਪਛਾਣ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਡਾਕਟਰਾਂ, ਖੋਜਕਰਤਾਵਾਂ, ਮੈਡੀਕਲ ਭੌਤਿਕ ਵਿਗਿਆਨੀਆਂ ਤੇ ਰੇਡੀਏਸ਼ਨ ਟੈਕਨੋਲੋਜਿਸਟਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ, ਤਾਂ ਜੋ ਕੈਂਸਰ ਇਲਾਜ ’ਚ ਨਵੀਆਂ ਤਕਨੀਕਾਂ ਦਾ ਲਾਭ ਮਰੀਜ਼ਾਂ ਤੱਕ ਪਹੁੰਚਾਇਆ ਜਾ ਸਕੇ।

ਆਪਣੇ ਉਦਘਾਟਨੀ ਸੰਬੋਧਨ ਵਿੱਚ ਪ੍ਰੋ. (ਡਾ.) ਰਾਜੀਵ ਸੂਦ ਨੇ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2014 ਵਿੱਚ ਚਾਰ ਸੀਟਾਂ ਨਾਲ ਸ਼ੁਰੂ ਕੀਤਾ ਗਿਆ ਬੀਐੱਸਸੀ ਰੇਡੀਓਥੈਰੇਪੀ ਟੈਕਨਾਲੋਜੀ ਕੋਰਸ ਹੁਣ ਦਸ ਸੀਟਾਂ ਤੱਕ ਪਹੁੰਚ ਚੁੱਕਾ ਹੈ ਤੇ ਇਸ ਸਾਲ ਸਾਰੀਆਂ ਸੀਟਾਂ ਭਰ ਗਈਆਂ ਹਨ। ਉਨ੍ਹਾਂ ਨੇ ਫਾਜ਼ਿਲਕਾ ’ਚ ਤੀਜੇ ਦਰਜੇ ਦੇ ਕੈਂਸਰ ਸੈਂਟਰ ਦੀ ਸਥਾਪਨਾ, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ’ਚ ਡੀਐਨਬੀ ਰੇਡੀਏਸ਼ਨ ਓਨਕੋਲੋਜੀ ਪ੍ਰੋਗਰਾਮ, ਉੱਤਰੀ ਭਾਰਤ ਦੀ ਸਰਕਾਰੀ ਸੰਸਥਾ ਵਿੱਚ ਪਹਿਲੀ ਪੀਈਟੀ-ਸੀਟੀ ਸਹੂਲਤ, ਪੰਜਾਬ ਦੀ ਸਰਕਾਰੀ ਮੈਡੀਕਲ ਸੰਸਥਾ ’ਚ ਪਹਿਲੀ 3-ਟੈਸਲਾ ਐਮਆਰਆਈ ਅਤੇ ਓਨਕੋਲੋਜੀ ਸੇਵਾਵਾਂ ਦੇ ਵਿਸਥਾਰ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇਸ਼ ਦੀ ਪਹਿਲੀ ਗ੍ਰੀਨ ਹੈਲਥ ਕੈਂਪਸ ਤੇ ਗ੍ਰੀਨ ਯੂਨੀਵਰਸਿਟੀ ਬਣ ਚੁੱਕੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਕੈਂਸਰ ਨੂੰ ਨੋਟੀਫਾਈਬਲ ਬਿਮਾਰੀ ਘੋਸ਼ਿਤ ਕਰਨਾ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਕੈਂਸਰ ਰਜਿਸਟ੍ਰੇਸ਼ਨ, ਨਿਗਰਾਨੀ ਤੇ ਇਲਾਜ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਅਨੁਸਾਰ ਫਰੀਦਕੋਟ ਦੇ ਕੈਂਸਰ ਸੈਂਟਰ ਵਿੱਚ ਹੁਣ ਤੱਕ 36,100 ਤੋਂ ਵੱਧ ਕੈਂਸਰ ਮਰੀਜ਼ ਰਜਿਸਟਰ ਹੋ ਚੁੱਕੇ ਹਨ। ਵਿਗਿਆਨਕ ਸੈਸ਼ਨਾਂ ਦੌਰਾਨ ਦੇਸ਼ ਦੇ ਪ੍ਰਸਿੱਧ ਮਾਹਿਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਅਡੈਪਟਿਵ ਰੇਡੀਓਥੈਰੇਪੀ, ਇਮੇਜ-ਗਾਈਡੇਡ ਰੇਡੀਓਥੈਰੇਪੀ, ਸਟੀਰੀਓਟੈਕਟਿਕ ਰੇਡੀਓਥੈਰੇਪੀ, ਰੇਡੀਓਮਿਕਸ, ਐਡਵਾਂਸਡ ਟ੍ਰੀਟਮੈਂਟ ਪਲੈਨਿੰਗ ਤੇ ਕੁਆਲਿਟੀ ਐਸ਼ੋਰੈਂਸ ਵਰਗੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਵਾਈਸ ਚਾਂਸਲਰ, ਵਿਸ਼ੇਸ਼ ਮਹਿਮਾਨਾਂ, ਰਾਸ਼ਟਰੀ ਫੈਕਲਟੀ, ਡੈਲੀਗੇਟਾਂ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਕੈਂਸਰ ਇਲਾਜ, ਖੋਜ, ਨਵੀਨਤਾ ਤੇ ਰੇਡੀਏਸ਼ਨ ਓਨਕੋਲੋਜੀ ਦੇ ਖੇਤਰ ’ਚ ਨਵੇਂ ਮਾਪਦੰਡ ਸਥਾਪਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। WNTRO 2026