The - Sach Kahoon Punjabi
11 ਵਿਅਕਤੀ ਗ੍ਰਿਫ਼ਤਾਰ, 32 ਖਿਲਾਫ਼ ਮਾਮਲਾ ਦਰਜ
ਲਖਨਊ, ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਇਸ ਮਾਮਲੇ ‘ਚ ਪੁਲਿਸ ਨੇ 32 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਗਾਜੀਪੁਰ ਦੇ ਸੀਓ ਸਿਟੀ ਐਮਪੀ ਪਾਠਕ ਨੇ ਦੱਸਿਆ ਕਿ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਮ੍ਰਿਤਕ ਸਿਪਾਹੀ ਸੁਰੇਸ਼ ਵਤਸ ਦੇ ਪੁੱਤਰ ਵੀਪੀ ਸਿੰਘ ਨੇ ਕਿਹਾ ਕਿ ਪੁਲਿਸ ਹੁਣ ਆਪਣੀ ਸੁਰੱਖਿਆ ਨਹੀਂ ਕਰ ਪਾ ਰਹੀ ਹੈ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਹੁਣ ਅਸੀਂ ਮੁਆਵਜ਼ੇ ਨਾਲ ਕੀ ਕਰਾਂਗੇ? ਇਸ ਤੋਂ ਪਹਿਲਾਂ ਬੁਲੰਦਸ਼ਹਿਰ ਤੇ ਪ੍ਰਤਾਪਗੜ੍ਹ ‘ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ
ਕੀ ਸੀ ਮਾਮਲਾ
ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਮੁਖੀ ਦੇ ਸਵਾਗਤ ‘ਚ ਖੜ੍ਹੇ ਵਰਕਰਾਂ ਨੂੰ ਰੋਕਣ ‘ਤੇ ਅੱਜ ਸ਼ਾਮ ਜੰਮ ਰੌਲਾ ਰੱਪਾ ਪਾਇਆ ਕਠਵਾਂ ਮੋੜ ਚੌਰਾਹੇ ‘ਤੇ ਵਰਕਰਾਂ ਨੇ ਜਾਮ ਲਾ ਕੇ ਬਵਾਲ ਕੀਤਾ ਵਾਹਨਾਂ ‘ਚ ਤੋੜ-ਭੰਨ ਦੇ ਨਾਲ ਅੱਗ ਦੀਆਂ ਘਟਨਾਵਾਂ ਵੀ ਹੋਈਆਂ ਰੋਕਣ ਗਏ ਪੁਲਿਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ ਕੀਤੀ ਗਈ ਤੇ ਭਜਾ-ਭਜਾ ਕੁੱਟਿਆ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਹਨ ਫੋਰਸ ਨਾਲ ਪਹੁੰਚੇ ਆਲ੍ਹਾ ਅਧਿਕਾਰੀਆਂ ਨੇ  ਰੌਲਾ ਰੱਪਾ ਪਾਉਣ ਵਾਲੇ ਲੋਕਾਂ ਨੂੰ ਭਜਾ ਦਿੱਤਾ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ਪ੍ਰਦੇਸ਼ ਪ੍ਰਧਾਨ ਸੰਜੈ ਨਿਸ਼ਾਦ ਗਾਜੀਪੁਰ ਤੋਂ ਲੰਘ ਕੇ ਗੋਰਖਪੁਰ ਵੱਲ ਜਾ ਰਹੇ ਸਨ ਉਨ੍ਹਾਂ ਦੇ ਸਵਾਗਤ ਲਈ ਸਮਾਜ ਦੇ ਕਾਫ਼ੀ ਲੋਕ ਕਠਵਾਂ ਮੋੜ ਪੁਲ ਕੋਲ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੋਟਾਂ ਪਵਾਉਣ ਵਾਲਾ ਚੋਣ ਅਮਲਾ ਖੁਦ ਰਹੇਗਾ ਵੋਟ ਪਾਉਣ ਤੋਂ ਵਾਂਝਾ
ਚੋਣ ਕਮਿਸ਼ਨ ਜਾਂ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੀ ਵੋਟ ਦਾ ਪ੍ਰਬੰਧ
ਪਟਿਆਲਾ,  ਪੰਚਾਇਤੀ ਚੋਣਾਂ ਸਬੰਧੀ ਪੰਜਾਬ ਦੇ ਪਿੰਡਾਂ ਅੰਦਰ ਲੋਕਾਂ ਦੀਆਂ ਵੋਟਾਂ ਭੁਗਤਾਉਣ ਵਾਲਾ ਚੋਣ ਅਮਲਾ ਖੁਦ ਆਪਣੀ ਵੋਟ ਪਾਉਣ ਤੋਂ ਵਾਂਝਾ ਰਹੇਗਾ। ਚੋਣ ਕਮਿਸ਼ਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਇਨ੍ਹਾਂ ਮੁਲਾਜ਼ਮਾਂ ਦੀਆਂ ਵੋਟਾਂ ਪਵਾਉਣ ਸਬੰਧੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮ ਅਮਲੇ ਵਿੱਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇੱਧਰ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਵੋਟ ਪਾਉਣ ਵਾਲੇ ਲੋਕਤੰਤਰੀ ਹੱਕ ਨੂੰ ਖੋਹੇ ਜਾਣ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਇਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਬੇ ਅੰਦਰ ਪੰਚਾਇਤੀ ਚੋਣਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਇਹ ਡਿਊਟੀਆਂ ਵਾਲੇ ਜਿਆਦਾਤਰ ਮੁਲਾਜ਼ਮ ਪਿੰਡਾਂ ਦੇ ਵੋਟਰ ਵੀ ਹਨ। ਇਨ੍ਹਾਂ ਮੁਲਾਜ਼ਮਾਂ ਦੇ ਕਈ ਆਪਣੇ ਨੇੜਲੇ ਵੀ ਪਿੰਡਾਂ ਦੀ ਪੰਚਾਇਤੀ ਚੋਣ ਵਿੱਚ ਉਮੀਦਵਾਰ ਹਨ, ਪਰ ਇਹ ਮੁਲਾਜ਼ਮ ਆਪਣੇ ਹੀ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਣਗੇ। ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਅੰਦਰ ਸਿਰ-ਧੜ੍ਹ ਦੀ ਬਾਜ਼ੀ ਲੱਗੀ ਹੋਈ ਹੈ ਅਤੇ ਇੱਥੇ ਸਰਪੰਚੀ ਜਾਂ ਪੰਚੀ ਸਬੰਧੀ ਫ਼ਸਵੇਂ ਮੁਕਾਬਲੇ ਹਨ। ਇੱਕ ਅੰਦਾਜੇ ਮੁਤਾਬਕ ਡੇਢ ਲੱਖ ਤੋਂ ਵੱਧ ਮੁਲਾਜ਼ਮ ਡਿਊਟੀਆਂ ਕਾਰਨ ਆਪਣੀ ਵੋਟ ਦਾ ਭੁਗਤਾਨ ਨਹੀਂ ਕਰ ਸਕਣਗੇ, ਜਿਸ ਕਾਰਨ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਵਿੱਚ ਸਰਕਾਰ ਦੇ ਮਾੜੇ ਪ੍ਰਬੰਧ ਦਾ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਦਾ ਆਖਣਾ ਹੈ ਕਿ ਉਹ ਸਿਰਫ਼ ਲੋਕਾਂ ਦੀਆਂ ਵੋਟਾਂ ਪਵਾਉਣ ਲਈ ਹੀ ਹਨ, ਕੀ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ। ਇੱਕ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਐਸਡੀਐਮ ਨੂੰ ਆਪਣੀ ਵੋਟ ਪਾਉਣ ਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਉਨ੍ਹਾਂ ਵੱਲੋਂ ਕੋਈ ਗੱਲ ਨਹੀਂ ਸੁਣ ਗਈ।
ਇੱਧਰ ਸਰਕਾਰੀ ਕਰਮਚਾਰੀਆਂ ਦੇ ਵੋਟ ਖੋਹਣ ਦੇ ਅਧਿਕਾਰ ਸਬੰਧੀ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ, ਜਿਨ੍ਹਾਂ ਵਿੱਚ ਬੀਐਲਓ, ਰਿਟਰਨਿੰਗ ਅਫ਼ਸਰ ਜੋ ਚੋਣ ਪ੍ਰਕਿਰਿਆ ਤਾਂ ਪੂਰੀ ਕਰਵਾਉਣ ਜਾ ਰਹੇ ਹਨ, ਪਰ ਖੁਦ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਇਨ੍ਹਾਂ ਦੇ ਵੋਟ ਦਾ ਹੱਕ ਖੋਹਣਾ ਸਿੱਧਾ ਪੰਜਾਬ ਸਰਕਾਰ ਵੱਲੋਂ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣਾ ਹੈ। ਉਨ੍ਹਾਂ ਮੰਗ ਕਰਦਿਆ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਵੋਟ ਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ।
ਇਸ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਚੋਣ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ
ਪੰਚਾਇਤੀ ਚੋਣਾਂ ਦੀ ਤਿਆਰੀ ਮੁਕੰਮਲ, ਵੋਟਿੰਗ ਅੱਜ, ਸ਼ਾਮ ਤੱਕ ਆ ਜਾਣਗੇ ਨਤੀਜੇ
ਚੰਡੀਗੜ, ਪੰਜਾਬ ਦੇ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਨੂੰ ਆਖ਼ਰੀ ਰੂਪ ਦਿੰਦੇ ਹੋਏ ਆਪਣੀ ਸਾਰੀ ਤਿਆਰੀ ਮੁਕੰਮਲ ਕਰ ਲਈ ਹੈ। ਹੁਣ ਐਤਵਾਰ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ, ਵੋਟਾਂ ਪਾਉਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਜਿਸ ਤੋਂ ਬਾਅਦ ਕੁਝ ਦੇਰ ਦੀ ਬ੍ਰੇਕ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਮੌਕੇ ‘ਤੇ ਹੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੇਰ ਸ਼ਾਮ ਤੱਕ ਪੰਜਾਬ ਦੀਆਂ 13 ਹਜ਼ਾਰ 276 ਪੰਚਾਇਤਾਂ ਨੂੰ ਉਨ੍ਹਾਂ ਦੇ ਨਵੇਂ ਪੰਚ ਅਤੇ ਸਰਪੰਚ ਮਿਲ ਜਾਣਗੇ। ਪੰਚਾਇਤਾਂ ਲਈ ਸਰਪੰਚੀ ਲਈ 42 ਹਜ਼ਾਰ 233 ਉਮੀਦਵਾਰ ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਨ੍ਹਾਂ ਪੰਚਾਇਤੀ ਚੋਣਾਂ ਲਈ ਸੁਰੱਖਿਆ ਪੰਜਾਬ ਪੁਲਿਸ ਨੂੰ ਜਿੰਮਾ ਸੌਂਪਿਆ ਹੋਇਆ ਹੈ ਉਮੀਦਵਾਰਾਂ ਨੇ ਆਪਣੇ ਪੱਧਰ ‘ਤੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦੇ ਹੋਣ ਦੇ ਸਬੂਤ ਦੇ ਤੌਰ ‘ਤੇ ਉਸ ਦੀ ਵਰਤੋਂ ਕੀਤੀ ਜਾ ਸਕੇ।
ਪੁਲਿਸ ਵਲੋਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਨਾਲ ਲੱਗਦੀਆਂ ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਦੀਆਂ ਹੱਦ ਸੀਲ ਕਰ ਦਿੱਤੀਆਂ ਹਨ।
ਇਸ ਨਾਲ ਹੀ ਪੰਜਾਬ ਪੁਲਿਸ ਵੱਲੋਂ ਹਰ ਬੂਥ ਤੋਂ ਕੁਝ ਹੀ ਦੂਰੀ ‘ਤੇ ਵਾਧੂ ਪੁਲਿਸ ਫੋਰਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਪਾਸਿਓਂ ਧੱਕੇਸ਼ਾਹੀ ਜਾ ਫਿਰ ਗੜਬੜੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਤੁਰੰਤ ਵਾਧੂ ਪੁਲਿਸ ਫੋਰਸ ਮੌਕੇ ‘ਤੇ ਪੁੱਜਦੇ ਹੋਏ ਸਥਿਤੀ ‘ਤੇ ਕਾਬੂ ਪਾ ਸਕੇ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ‘ਚ ਬਹੁਤੀ ਥਾਈਂ ਮੁਕਾਬਲਾ ਕਾਂਗਰਸੀ ਉਮੀਦਵਾਰਾਂ ਵਿਚਕਾਰ ਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਫੌਜ ਮੁਖੀ ਨੂੰ ਮੁੱਖ ਮੰਤਰੀ ਦੀਆਂ ਖਰੀਆਂ-ਖਰੀਆਂ
ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੱਤੀ
ਬਟਾਲਾ(ਸੱਚ ਕਹੂੰ ਨਿਊਜ) ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਪੱਥਰ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਇੱਕ ਪਾਸੇ ਜਿੱਥੇ ਸਿਆਸੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਸੋਹਲੇ ਗਾਏ, ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਭਾਸ਼ਣ ਦੌਰਾਨ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਖਰੀਆਂ ਖਰੀਆਂ ਸੁਣਾਈਆਂ।
ਕੈਪਟਨ ਨੇ ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਾਕਿ ਫੌਜ ਮੁਖੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਉਨ੍ਹਾਂ ਕੋਲ ਉਨ੍ਹਾਂ ਤੋਂ ਵੱਡੀ ਫੌਜ ਹੈ ਤੇ ਸਾਡਾ ਮੁਲਕ ਸਾਂਤੀ ਚਾਹੁੰਦਾ ਹੈ ਜੇਕਰ ਪਾਕਿ ਨੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ ਤੇ ਜੰਗ ਲਈ ਸਾਡੀ ਵੀ ਤਿਆਰੀ ਪੂਰੀ ਹੈ ਪਰ ਜੰਗ ਕੋਈ ਨਹੀਂ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਮੁਲਕ ਦਾ ਵਿਕਾਸ ਕੀਤਾ ਜਾਵੇ। ਮੁੱਖ ਮੰਤਰੀ ਨੇ ਇਸ ਦੌਰਾਨ ਡੇਰਾ ਬਾਬਾ ਨਾਨਕ ਦੇ ਵਿਕਾਸ ਕਾਰਜਾਂ ਲਈ 139 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ
ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਫੋਨ ਇੰਟਰਸੇਪਟਸ ਦੀ ਜਾਂਚ-ਪੜਤਾਲ ਦੇ ਆਧਾਰ ‘ਤੇ ਕਿਹਾ ਹੈ ਕਿ ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ।  (khashoggi Case)
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕ੍ਰਾਊਂਨ ਪ੍ਰਿੰਸ ਦੇ ਆਦੇਸ਼ ਮਿਲਣ ‘ਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ ‘ਚ ਸਾਊਦੀ ਦੂਤਾਵਾਸ ਜਾਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਦੀ ਹੱਤਿਆ ਹੋਈ ਸੀ। ਕ੍ਰਾਊਂਨ ਪ੍ਰਿੰਸ ਦੇ ਭਰਾ ਸ਼੍ਰੀ ਸਲਮਾਨ ਨੇ ਟਵਿਟਰ ‘ਤੇ ਕਿਹਾ ਕਿ ‘ਮੈਂ ਕਦੇ ਸ਼੍ਰੀ ਖਸ਼ੋਗੀ ਨਾਲ ਫੋਨ ‘ਤੇ ਗੱਲ ਨਹੀਂ ਕੀਤੀ ਅਤੇ ਕਿਸੇ ਕਾਰਨ ਵੀ ਤੁਰਕੀ ਜਾਣ ਲਈ ਨਹੀਂ ਕਿਹਾ। ਮੈਂ ਅਮਰੀਕੀ ਸਰਕਾਰ ਨੂੰ ਇਸ ਦਾਅਵੇ ਨਾਲ ਸਬੰਧਿਤ ਸੂਚਨਾ ਜਾਰੀ ਕਰਨ ਲਈ ਕਿਹਾ ਹੈ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਕਣ ਦੀ ਕੀਤੀ ਸੀ ਕੋਸ਼ਿਸ਼
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਸਵੇਰੇ ਮਾਰ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦਾ ਨਾਮ ਰਈਸ ਅਹਿਮਦ ਸੀ। ਸੂਤਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਜਦੋਂ ਉਹ ਸ਼ੋਪੀਆ ਦੇ ਪਹਿਨੂ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੁਰੱਖਿਆ ਬਲਾਂ ਨੇ ਉਸ ਨੂੰ ਰੁਕਣ ਨੂੰ ਕਿਹਾ, ਪਰ ਜਦੋਂ ਉਹ ਨਹੀਂ ਰੁਕਿਆ ਤਾਂ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਈਸ ਕੁਲਗਾਮ ਦਾ ਨਿਵਾਸੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਨਾਮਾ ਪੇਪਰ ‘ਤੇ ਰਾਹੁਲ ਨੇ ਦਿੱਤੀ ਸਫਾਈ
ਇੰਦੌਰ, ਏਜੰਸੀ। ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ‘ਚ ਚੀਫ ਮਿਨਿਸਟਰ ਦੇ ਬੇਟੇ ਦਾ ਨਾਂਅ ਪਨਾਮਾ ਪੇਪਰ ਮਾਮਲੇ ‘ਚ ਲਏ ਜਾਣ ‘ਤੇ ਅੱਜ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਫਲਤ ‘ਚ ‘ਮਾਮਾ ਜੀ’ ਦਾ ਨਾਂਅ ਲਿਆ ਹੈ। ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਤਿੰਨ ਰਾਜਾਂ ‘ਚ ਦੌਰੇ ਕਰ ਰਹੇ ਹਨ ਅਤੇ ਇਸ ਲਈ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਦੀ ਥਾਂ ਮੱਧ ਪ੍ਰਦੇਸ਼ ਦੇ ਮਾਮਾ (ਮੁੱਖ ਮੰਤਰੀ) ਦਾ ਨਾਂਅ ਲਿਆ ਗਿਆ। ਸ੍ਰੀ ਗਾਂਧੀ ਅੱਜ ਇੱਥੇ ਇੱਕ ਨਿੱਜੀ ਹੋਟਲ ‘ਚ ਇੰਦੋਰ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਹਨਾਂ ਨੇ ਕੱਲ੍ਹ ਦੇ ਆਪਣੇ ਬਿਆਨ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਦੇ ਲਗਾਤਾਰ ਦੌਰੇ ਕਰ ਰਹੇ ਹਨ, ਜਿਸ ‘ਚ ਉਹਨਾਂ ਨੂੰ ਤਿੰਨੇ ਹੀ ਰਾਜਾਂ ‘ਚ ਹੋਏ ਸਾਰੇ ਘਪਲਿਆਂ ਬਾਰੇ ਜਾਣਕਾਰੀ ਮਿਲੀ। ਉਹਨਾਂ ਕਿਹਾ ਕਿ ਭਾਜਪਾ ਸ਼ਾਸਤ ਇੰਨਾਂ ਤਿੰਨਾਂ ਹੀ ਰਾਜਾਂ ‘ਚ ਇੰਨੇ ਘੋਟਾਲੇ ਹੋਏ ਹਨ ਕਿ ਉਹ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਜਿਕਰ ਦੀ ਥਾਂ ਮਾਮਾ (ਸ਼ਿਵਰਾਜ ਸਿੰਘ ਚੌਹਾਨ) ਦਾ ਨਾਂਅ ਲੈ ਗਏ। ਪ੍ਰ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਜੀ ਦੇ ਨਾਂਅ ਨਾਲ ਚਰਚਿਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ, ਮੁਰਲੀ, ਪੁਜਾਰਾ ਤੇ ਇਸ਼ਾਂਤ ਹਨ ਰਿਕਾਰਡਾਂ ਦੇ ਕਰੀਬ | Cricket News
ਬਰਮਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਬਰਮਿੰਘਮ ਦੇ ਅਜ਼ਬੈਸਟਨ ਮੈਦਾਨ ‘ਤੇ ਇੰਗਲੈਂਡ ‘ਚ ਆਪਣੀ ਟੈਸਟ ਮੁਹਿੰਮ ਸ਼ੁਰੂ ਕਰੇਗੀ ਭਾਰਤੀ ਟੀਮ ਨੂੰ ਪਿਛਲੀਆਂ ਲਗਾਤਾਰ ਦੋ ਟੈਸਟ ਲੜੀਆਂ ‘ਚ ਇੰਗਲੈਂਡ ਦੀ ਧਰਤੀ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਸਾਲ 2014 ‘ਚ ਭਾਰਤ ਨੂੰ 1-3 ਨਾਲ ਮਾਤ ਝੱਲਣੀ ਪਈ ਸੀ ਜਦੋਂਕਿ 2011 ਦੇ ਦੌਰੇ ‘ਤੇ ਇੰਗਲੈਂਡ ਨੇ ਭਾਰਤ ਦਾ 4-0 ਨਾਲ ਸਫ਼ਾਇਆ ਕੀਤਾ ਸੀ ਆਖ਼ਰੀ ਵਾਰ ਭਾਰਤ ਨੂੰ ਸਾਲ 2007 ‘ਚ ਇੰਗਲੈਂਡ ਦੌਰੇ ‘ਤੇ ਰਾਹੁਲ ਦ੍ਰਵਿੜ ਦੀ ਕਪਤਾਨੀ ‘ਚ ਟੈਸਟ ਲੜੀ ‘ਚ ਜਿੱਤ ਨਸੀਬ ਹੋਈ ਸੀ ਮੌਜ਼ੂਦਾ ਟੀਮ  ਕੋਲ ਇਸ ਵਾਰ ਪੰਜ ਖਿਡਾਰੀ ਅਜਿਹੇ ਹਨ, ਜੋ ਉਸਦੀ ਜਿੱਤ ‘ਚ ਅਹਿਮ ਭੂਮਿਕਾ ਤਾਂ ਨਿਭਾਉਣਗੇ ਹੀ ਨਾਲ ਹੀ ਆਪਣੇ ਨਿੱਜੀ ਰਿਕਾਰਡ ‘ਚ ਕਈ ਪ੍ਰਾਪਤੀਆਂ ਵੀ ਜੋੜਨਗੇ।
ਕੋਹਲੀ 6000 ਟੈਸਟ ਦੌੜਾਂ ਤੋਂ 446 ਦੌੜਾਂ ਦੂਰ | Cricket News
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ‘ਚ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ ਅਤੇ ਪਿਛਲੇ ਇੰਗਲੈਂਡ ਦੌਰੇ ਦੀ ਨਾਕਾਮੀ ਨੂੰ ਭੁਲਾ ਕੇ ਟੈਸਟ ਕ੍ਰਿਕਟ ‘ਚ ਆਪਣੀਆਂ 6000 ਦੌੜਾਂ ਪੂਰੀਆਂ ਕਰਨੀਆਂ ਚਾਹੁਣਗੇ ਕੋਹਲੀ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 66 ਮੈਚਾਂ ਦੀਆਂ 112 ਪਾਰੀਆਂ ‘ਚ 53.40 ਦੀ ਔਸਤ ਨਾਲ 5554 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 243 ਦੌੜਾਂ ਰਿਹਾ ਹੈ, ਪਰ ਇਸ 5 ਮੈਚਾਂ ਦੀ ਟੈਸਟ ਲੜੀ ‘ਚ ਕੋਹਲੀ ਜੇਕਰ 446 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 6000 ਦੌੜਾਂ ਬਣਾਉਣ ਵਾਲੇ 10ਵੇਂ ਭਾਰਤੀ ਬਣ ਜਾਣਗੇ।
ਪੁਜਾਰਾ ਦੀਆਂ ਨਜ਼ਰਾਂ 5000 ਦੌੜਾਂ ‘ਤੇ | Cricket News
ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਸ ਟੈਸਟ ਲੜੀ ‘ਚ 5000 ਦੌੜਾਂ ਪੂਰੀਆਂ ਕਰ ਸਕਦੇ ਹਨ ਨੰਬਰ 3 ‘ਤੇ ਭਾਰਤੀ ਟੀਮ ਲਈ ਕਾਫ਼ੀ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਜਾਰਾ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 58 ਮੈਚਾਂ ਦੀਆਂ 97 ਪਾਰੀਆਂ ‘ਚ 50.34 ਦੀ ਔਸਤ ਨਾਲ 4531 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 206 ਦੌੜਾਂ ਰਿਹਾ ਹੈ ਇਸ ਲੜੀ ‘ਚ ਪੁਜਾਰਾ ਜੇਕਰ 469 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 5000 ਦੌੜਾਂ ਬਣਾਉਣ ਵਾਲੇ ਭਾਰਤ ਦੇ 12ਵੇਂ ਖਿਡਾਰੀ ਬਣ ਜਾਣਗੇ।
ਮੁਰਲੀ ਦੇ ਨਿਸ਼ਾਨੇ ‘ਤੇ 4000 | Cricket News
ਤਕਨੀਕ ਦੇ ਮਹਾਰਥੀ ਅਤੇ ਭਾਰਤੀ ਟਮ ਦੇ ਮਜ਼ਬੂਤ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦੇ ਨਿਸ਼ਾਨੇ ‘ਤੇ 4000 ਟੈਸਟ ਦੌੜਾਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਤੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇਣ ਵਾਲੇ ਵਿਜੇ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 57 ਮੈਚਾਂ ਦੀਆਂ 97 ਪਾਰੀਆਂ ‘ਚ 40.70 ਦੀ ਔਸਤ ਨਾਲ 3907 ਦੌੜਾਂ ਬਣਾਈਆਂ ਹਨ ਇਸ ਲੜੀ ‘ਚ ਵਿਜੇ ਜੇਕਰ 93 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 4000 ਦੌੜਾਂ ਬਣਾਉਣ ਵਾਲੇ 16ਵੇਂ ਭਾਰਤੀ ਬਣ ਜਾਣਗੇ।
ਇਸ਼ਾਂਤ ਕੋਲ 250 ਵਿਕਟਾਂ ਕਰਨ ਦਾ ਮੌਕਾ | Cricket News
ਭਾਰਤੀ ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਕੋਲ ਇਸ ਟੈਸਟ ਲੜੀ ‘ਚ 250 ਟੈਸਟ ਵਿਕਟਾਂ ਤੱਕ ਪਹੁੰਚਣ ਦਾ ਮੌਕਾ ਹੈ ਇਸ਼ਾਂਤ ਨੇ ਹੁਣ ਤੱਕ 82 ਟੈਸਟ ਮੈਚਾਂ ਦੀਆਂ 146 ਪਾਰੀਆਂ ‘ਚ 238 ਵਿਕਟਾਂ ਝਟਕਾਈਆਂ ਹਨ 140 ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਸ਼ਾਂਤ ਸ਼ਰਮਾ ਜੇਕਰ ਇਸ ਲੜੀ ‘ਚ 12 ਵਿਕਟਾਂ ਲੈਦੇ ਹਨ ਤਾਂ ਉਹ ਇਹ ਪ੍ਰਾਪਤੀ ਹਾਸਲ ਕਰ ਲੈਣਗੇ।
ਮੁੱਖ ਮੰਤਰੀ ਪੁੱਜੇ ਹੀ ਨਹੀਂ, ਪਰ ਬੂਟਾ ਲਵਾਤਾ
ਪ੍ਰੈਸ ਨੋਟ ‘ਚ ਪੁੱਜੇ ਬਿਨਾਂ ਹੀ ਮੁੱਖ ਮੰਤਰੀ ਹੱਥੋਂ ਲਵਾ ਦਿੱਤਾ ਨਿੰਮ੍ਹ ਦਾ ਬੂਟਾ | Chief Minister
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਆਪਣੀਆਂ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਇਨ੍ਹਾਂ ਕਾਰਗੁਜ਼ਾਰੀਆਂ ਵਿੱਚ ਅੱਜ ਉਸ ਸਮੇਂ ਇੱਕ ਹੋਰ ਨਵਾਂ ਕਾਰਨਾਮਾ ਜੁੜ ਗਿਆ ਜਦੋਂ ਲੋਕ ਸੰਪਰਕ ਵਿਭਾਗ ਨੇ ਨਾਭਾ ਵਿਖੇ ਮੁੱਖ (Chief Minister) ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਆਪਣਾ ਪ੍ਰੈਸ ਨੋਟ ਜਾਰੀ ਕਰ ਦਿੱਤਾ, ਜਦਕਿ ਮੁੱਖ ਮੰਤਰੀ ਇਸ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਵੀ ਨਾ ਹੋਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਸੰਪਰਕ ਵਿਭਾਗ ਵੱਲੋਂ ਆਪਣੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੇ ਹੱਥੋਂ ਨਿੰਮ੍ਹ ਦਾ ਬੂਟਾ ਲਗਾ ਕੇ ਇਸ ਵਣ ਮਹਾਂਉਤਸਵ ਦਾ ਅਗਾਜ਼ ਵੀ ਕਰਵਾ ਦਿੱਤਾ ਗਿਆ। (Chief Minister)
ਇਹ ਵੀ ਪੜ੍ਹੋ : ਭਾਜਪਾ ਖਿਲਾਫ਼ ਵਿਰੋਧੀ ਧਿਰਾਂ ’ਚ ਏਕਤਾ ਦੇ ਯਤਨ
ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਤਜਾਰ ਕੀਤੇ ਬਿਨਾਂ ਹੀ ਆਪਣਾ ਪ੍ਰੈਸ ਨੋਟ ਪੱਤਰਕਾਰਾਂ ਦੇ ਹੱਥਾਂ ਵਿੱਚ ਥਮਾ ਦਿੱਤਾ ਗਿਆ ਅਤੇ ਇਸ ਵਿੱਚ ਲੰਮਾ ਚੌੜਾ ਵਿਖਿਆਨ ਕਰ ਦਿੱਤਾ ਗਿਆ। ਲੋਕ ਸੰਪਰਕ ਵਿਭਾਗ ਦੇ ਅੱਜ ਦੇ ਇਸ ਕਾਰਨਾਮੇ ਤੋਂ ਇਹ ਸਿੱਧ ਹੋ ਗਿਆ ਕਿ ਉਹ ਅੰਤਰਜਾਮੀ ਵੀ ਹੈ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ਮੁੱਖ ਮੰਤਰੀ ਕਿਹੜੇ ਦਰੱਖਤ ਦਾ ਬੂਟਾ ਲਗਾ ਕੇ ਉਦਘਾਟਨ ਕਰਨਗੇ, ਪਰ ਉਹ ਇਹ ਜਾਣਨ ਵਿੱਚ ਫਾਡੀ ਰਹਿ ਗਏ ਕਿ ਮੁੱਖ ਮੰਤਰੀ ਇਸ ਸਮਾਗਮ ਵਿੱਚ ਪੁੱਜਣਗੇ ਵੀ ਜਾਂ ਨਹੀਂ।
ਅੱਜ ਇਸ ਮਾਮਲੇ ਤੋਂ ਲੋਕ ਸੰਪਰਕ ਵਿਭਾਗ ਦੀ ਕਾਰਗੁਜ਼ਾਰੀ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਉਹ ਮੁੱਖ ਮੰਤਰੀ ਜਾਂ ਹੋਰ ਵੱਡੇ ਸਮਾਗਮਾਂ ਸਬੰਧੀ ਪ੍ਰੈਸ ਨੋਟ ਵਾਲਾ ਮਾਲ ਪਹਿਲਾਂ ਹੀ ਚੰਡੀਗੜ੍ਹ ਤੋਂ ਪੱਕਿਆ ਪਕਾਇਆ ਹੁੰਦਾ ਹੈ। ਇੱਧਰ ਮੁੱਖ ਮੰਤਰੀ ਦੇ ਨਾ ਆਉਣ ਤੋਂ ਬਾਅਦ ਲੋਕ ਸੰਪਰਕ ਵਿਭਾਗ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਮ ਵਾਲਾ ਪ੍ਰੈਸ ਨੋਟ ਜਾਰੀ ਕੀਤਾ ਗਿਆ। ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੋਟੋ ਵਾਲੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਮੁੱਖ ਮੰਤਰੀ ਦੇ ਉੱਡਣ ਖਟੋਲੇ ਦਾ ਮੂੰਹ ਆਪਣੇ ਜੱਦੀ ਜ਼ਿਲ੍ਹੇ ਦੇ ਸ਼ਹਿਰ ਨਾਭਾ ਵੱਲ ਨਾ ਹੋਇਆ।
ਦੱਸਣਯੋਗ ਹੈ ਕਿ ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਜਿਸ ਵਿੱੱਚ ਮੁੱਖ ਮੰਤਰੀ ਨੇ ਪੁੱਜਣਾ ਸੀ, ਦੀਆਂ ਪਿਛਲੇ ਤਿੰਨ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਮੁੱਖ ਮੰਤਰੀ ਨੂੰ ਇਹ ਤਿਆਰੀਆਂ ਖਿੱਚ ਕੇ ਨਾ ਲਿਆ ਸਕੀਆਂ। ਖਾਸ ਜਿਕਰੇਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮਹਿਮਾਨ ਵਜੋਂ ਰੱਖੇ ਸਮਾਗਮਾਂ ਵਿੱਚ ਉਨ੍ਹਾਂ ਦੇ ਐਨ ਮੌਕੇ ਨਾ ਪੁੱਜਣ ਵਾਲੇ ਸਮਾਗਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਸਿੱਧੂ ਨੂੰ ਜੁਆਬ | Navjot Singh Sidhu
ਰਫ਼ਤਾਰ ਹੌਲੀ ਕਰਨ ਸਿੱਧੂ ਆਪਣੀ ਨਹੀਂ ਤਾਂ ਹੋਏਗਾ ਨੁਕਸਾਨ, ਹਰ ਕਿਸੇ ਨੂੰ ਰੜਕ ਰਿਹਾ ਐ ਸਿੱਧੂ | Navjot Singh Sidhu
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਵਜੋਤ ਸਿੱਧੂ ਕਿਸੇ ਨੂੰ ਵੀ ਕੁੱਤਾ ਕਹਿਣ ਵਾਲਾ ਕੌਣ ਹੁੰਦਾ ਹੈ। ਉਸ ਨੇ ਕੁੱਤਾ ਕਿਹਨੂੰ ਕਿਹਾ ਹੈ, ਇਹ ਹਰ ਕੋਈ ਜਾਣਦਾ ਹੈ। ਸਿੱਧੂ ਨੂੰ ਆਪਣੀ ਸ਼ਬਦਾਵਲੀ ਨੂੰ ਹੱਦ ਵਿੱਚ ਰੱਖਣ ਦੀ ਜ਼ਰੂਰਤ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਭੱਜ ਰਹੇ ਹਨ। ਜੇਕਰ ਰਫ਼ਤਾਰ ਹੌਲੀ ਨਾ ਕੀਤੀ ਤਾਂ ਨੁਕਸਾਨ ਹੋ ਸਕਦਾ ਹੈ। ਸਿੱਧੂ ਇਸ ਸਮੇਂ ਕਈਆਂ ਦੀ ਅੱਖਾਂ ਵਿੱਚ ਰੜਕਾ ਰਿਹਾ ਹੈ, ਕਿਉਂਕਿ ਉਹ ਆਪਣਾ ਆਪ ਨੂੰ ਹੀ ਸਰਕਾਰ ਸਮਝਦਾ ਹੈ। ਇਹ ਵੱਡਾ ਹਮਲਾ ਕੈਬਨਿਟ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਹੀ ਸਾਥੀ ਮੰਤਰੀ ਨਵਜੋਤ ਸਿੱਧੂ ‘ਤੇ ਕੀਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੱਧੂ ਦੇ ਇੰਟਰਵਿਊ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਜਿਸ ਵਿੱਚ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਹਮਲਾ ਕਰਨ ਦੇ ਨਾਲ ਹੀ ਕੁਝ ਸਿਆਸੀ ਲੀਡਰਾਂ ਨੂੰ ਕੁੱਤਾ ਤੱਕ ਕਹਿ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਨਵਜੋਤ ਸਿੱਧੂ ਆਪਣੀ ਸ਼ਬਦਾਵਲੀ ਦੀ ਸਰਹੱਦ ਨੂੰ ਟੱਪਦੇ ਹੋਏ ਕਈਆਂ ਲਈ ਕੁੱਤੇ ਸ਼ਬਦ ਦੀ ਵਰਤੋ ਕਰ ਰਹੇ ਹਨ। ਇਹ ਗੈਰ ਜਰੂਰੀ ਅਤੇ ਗਲਤ ਭਾਸ਼ਾ ਹੈ, ਇਸ ਲਈ ਨਵਜੋਤ ਸਿੱਧੂ ਦੱਸਣ ਕਿ ਉਨਾਂ ਨੇ ਆਖ਼ਰਕਾਰ ਕੁੱਤਾ ਕਿਹਾ ਕਿਹਨੂੰ ਹੈ। ਬਾਜਵਾ ਨੇ ਕਿਹਾ ਕਿ ਸਿੱਧੂ ਨੇ ਹੁਣ ਜੇਕਰ ਕੁੱਤਾ ਕਹਿ ਹੀ ਦਿੱਤਾ ਹੈ ਤਾਂ ਉਨਾਂ ਨੂੰ ਖੁਲ• ਕੇ ਆਪਣੀ ਗੱਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਹਰ ਕਿਸੇ ਨੂੰ ਪਤਾ ਚਲ ਸਕੇ ਕਿ ਸਿੱਧੂ ਕਿਹਦੇ ਲਈ ਕੀ ਸ਼ਬਦ ਵਰਤ ਰਹੇ ਹਨ।
ਇਹ ਵੀ ਪੜ੍ਹੋ : ਘੱਗਰ ਦਾ ਕਹਿਰ : 14 ਸਾਲਾ ਬੱਚਾ ਪਾਣੀ ‘ਚ ਰੁੜ੍ਹਿਆ
ਤ੍ਰਿਪਤ ਬਾਜਵਾ ਨੇ ਅੱਗੇ ਕਿਹਾ ਕਿ ਕੁੱਤਾ ਸ਼ਬਦ ਕਾਂਗਰਸ ਦੇ ਲੀਡਰਾਂ ਲਈ ਨਹੀਂ ਵਰਤੀਆਂ ਹੈ ਤਾਂ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਵੀ ਇਸ ਤਰ ਦੇ ਸ਼ਬਦ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਸਿੱਧੂ ਨੂੰ ਖੁਲ• ਕੇ ਆਪਣੇ ਦਿਲ ਦੀ ਗਲ ਕਰਨੀ ਚਾਹੀਦੀ ਹੈ। ਉਨਾਂ ਅੱਗੇ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਥੋੜਾ ਜਿਹਾ ਠੰਢਾ ਹੋ ਕੇ ਕੰਮ ਕਰਨ ਅਤੇ ਇੰਨੀ ਤੇਜ਼ ਰਫ਼ਤਾਰ ਨਾਲ ਨਾ ਭੱਜਣ ਜਿਹੜੀ ਹਫ਼ਤਾ ਨਾਲ ਉਹ ਭੱਜ ਰਹੇ ਹਨ। ਉਨਾਂ ਕਿਹਾ ਕਿ ਨਵਜੋਤ ਸਿੱਧੂ ਦੀਆਂ ਇਹੋ ਜਿਹੀਆਂ ਗੱਲਾ ਹਰ ਕਿਸੇ ਨੂੰ ਰੜਕ ਸਕਦੀਆਂ ਹਨ, ਇਸ ਲਈ ਇਹੋ ਜਿਹੀਆਂ ਗੱਲਾ ਕਰਨੀ ਹੀ ਨਹੀਂ ਚਾਹੀਦੀਆਂ ਹਨ।
ਮੈ ਕੌਣ ਹੁੰਦਾ ਹਾਂ ਸਿੱਧੂ ਨੂੰ ਡਰਾਉਣ ਵਾਲਾ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਕਿਹਾ ਕਿ ਉਹ ਕੌਣ ਹੁੰਦੇ ਹਨ, ਜਿਹੜਾ ਕਿ ਨਵਜੋਤ ਸਿੰਧੂ ਨੂੰ ਡਰਾਉਣਗੇ। ਉਨ•ਾਂ ਕਿਹਾ ਕਿ ਕੋਈ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅਤੇ ਨਾ ਹੀ ਅਮਰਿੰਦਰ ਸਿੰਘ ਵੀ ਕਿਸੇ ਨੂੰ ਡਰਾਉਣ ਵਾਲੇ ਹਨ, ਇਸ ਲਈ ਸਿੱਧੂ ਨੂੰ ਇਹੋ ਜਿਹੀਆਂ ਗੱਲਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖ਼ੁਦ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਿਹਾ ਐ ਸਿੱਧੂ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਖ਼ੁਦ ਨੂੰ ਹੀ ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇਣ ਲਗ ਰਿਹਾ ਹੈ। ਉਨ•ਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਸਿਰਫ਼ ਉਹ ਨਹੀਂ ਸਗੋਂ ਬਹੁਤ ਲੋਕ ਹੋਰ ਵੀ ਇਮਾਨਦਾਰ ਹਨ ਅਤੇ ਇਮਾਨਦਾਰੀ ਦਾ ਸਰਟੀਫਿਕੇਟ ਜਨਤਾ ਦਿੰਦੀ ਹੁੰਦੀ ਹੈ ਕਿ ਕਿਹੜਾ ਚੰਗਾ ਕੰਮ ਕਰ ਰਿਹਾ ਹੈ ਅਤੇ ਕਿਹੜਾ ਚੰਗਾ ਕੰਮ ਨਹੀਂ ਕਰ ਰਿਹਾ ਹੈ।
ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਐ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਹੈ। ਇਸ ਲਈ ਸਿੱਧੂ ਆਪਣੀ ਹਰ ਗਲ ਮਨਵਾਉਣ ਲਈ ਜੋਰ ਨਾ ਦੇਣ। ਉਨਾਂ ਕਿਹਾ ਕਿ ਹਰ ਗੱਲ ਕਿਸੇ ਦੀ ਵੀ ਨਹੀਂ ਮੰਨੀ ਜਾ ਸਕਦੀ ਹੈ। ਕਈ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਉਨਾਂ ਦੀਆਂ ਗੱਲਾ ਵੀ ਨਹੀਂ ਮੰਨਦੇ ਹਨ, ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਕਹਿਣਗੇ। ਉਨਾਂ ਕਿਹਾ ਕਿ ਸਰਕਾਰ ਵਿੱਚ ਕਈਆਂ ਦੀਆਂ ਗੱਲਾ ਮੰਨ ਲਈਆਂ ਜਾਂਦੀਆਂ ਹਨ ਅਤੇ ਕਈਆਂ ਦੀ ਨਹੀਂ ਮੰਨੀ ਜਾਂਦੀ ਹੈ।
ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਲੈ ਕੇ ਵਧੀਆ ਵਿਵਾਦ | Navjot Singh Sidhu
ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਵਿਚਕਾਰ ਪਹਿਲਾਂ ਤੋਂ ਹੀ ਸਬੰਧ ਸੁਖਾਵੇਂ ਨਹੀਂ ਸਨ ਪਰ ਹੁਣ ਤਾਜ਼ਾ ਵਿਵਾਦ ਪੰਜਾਬ ਵਿੱਚ ਬਣ ਰਹੀਂ ਉਹ ਪਾਲਿਸੀ ਦੇ ਕਾਰਨ ਪੈਦਾ ਹੋਇਆ ਹੈ। ਜਿਸ ਰਾਹੀਂ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਣਾ ਹੈ। ਹਾਉਂਸਿੰਗ ਵਿਭਾਗ ਵਲੋਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਵਜੋਤ ਸਿੱਧੂ ਪਾਲਿਸੀ ਬਣਾ ਰਹੇ ਹਨ। ਦੋਹਾਂ ਦੀ ਪਾਲਿਸੀ ਵਿੱਚ ਕਾਫ਼ੀ ਜਿਆਦਾ ਫਰਕ ਹੈ ਪਰ ਦੋਹੇ ਹੀ ਇਸ ਨੀਤੀ ਨੂੰ ਬਣਾਉਣ ਵਾਲੀ ਸਬ ਕਮੇਟੀ ਦੇ ਮੈਂਬਰ ਹਨ। ਇਸ ਲਈ ਬੀਤੇ ਦਿਨੀਂ ਮੀਟਿੰਗ ਦੌਰਾਨ ਇਹ ਵਿਵਾਦ ਪੈਦਾ ਹੋਇਆ ਅਤੇ ਨਵਜੋਤ ਸਿੰਧੂ ਨੇ ਇੱਕ ਇੰਟਰਵਿਊ ਦਿੰਦੇ ਹੋਏ ਕਾਫ਼ੀ ਕੁਝ ਵਿਵਾਦ ਗ੍ਰਸਤ ਬਿਆਨ ਦੇ ਦਿੱਤੇ।
ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਜਿੱਤੇ ਦਿਲ
ਖੇਡ ਭਾਵਨਾ ਨੇ ਦੁਨੀਆਂ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | President Of Croatia
ਮਾਸਕੋ (ਏਜੰਸੀ)। ਰੂਸ ‘ਚ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪਿਅਨ ਬਣਾਉਣ ਦੇ ਨਾਲ ਸਮਾਪਤ ਹੋ ਗਿਆ ਜਿੱਥੇ ਫਾਈਨਲ ਮੁਕਾਬਲੇ ‘ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹਾਰ ਝੱਲਣੀ ਪਈ ਪਰ ਉਸਦੀ ਰਾਸ਼ਟਰਪਤੀ ਕੋਲਿਡਾ ਗ੍ਰਾਬਰ ਕਿਤਰੋਵਿਚ ਪੇਸ਼ਕਸ਼ ‘ਚ ਜਾਦੂ ਦੀ ਝੱਪੀ ਦੇ ਕੇ ਜ਼ਰੂਰ ਸਾਰਿਆਂ ਦਾ ਦਿਲ ਜਿੱਤ ਲੈ ਗਈ। (President Of Croatia)
ਕ੍ਰੋਏਸ਼ੀਆ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਦੇ ਚਿਹਰੇ ‘ਤੇ ਵੱਡੀ ਸਾਰੀ ਮੁਸਕਾਨ | President Of Croatia
ਰੂਸ ਦੀ ਮੇਜ਼ਬਾਨੀ ‘ਚ ਹੋਏ ਵਿਸ਼ਵ ਕੱਪ ‘ਚ ਕ੍ਰੋਏਸ਼ੀਆ ਅਤੇ ਰੂਸ ਦਰਮਿਆਨ ਨਾਕਆਊਟ ਮੈਚ ਦੌਰਾਨ ਆਪਣੀ ਟੀਮ ਜਰਸੀ ‘ਚ ਬੈਠੀ ਕੋਲਿਡਾ ਨੇ ਟੀਮ ਦੀ ਜਿੱਤ ਦੇ ਨਾਲ ਹੀ ਜਦੋਂ ਹਾਰੀ ਟੀਮ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੂਰੀ ਦੁਨੀਆਂ ਨੂੰ ਉਸਦਾ ਅੰਦਾਜ਼ ਬੇਹੱਦ ਪਸੰਦ ਆਇਆ ਪਰ ਐਤਵਾਰ ਨੂੰ ਮਾਸਕੋ ‘ਚ ਹੋਏ ਫਾਈਨਲ ‘ਚ ਉਸਦੀ ਟੀਮ ਕ੍ਰੋਏਸ਼ੀਆ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਦੇ ਚਿਹਰੇ ‘ਤੇ ਵੱਡੀ ਸਾਰੀ ਮੁਸਕਾਨ ਲਈ ਖੁਸ਼ੀ ‘ਚ ਝੂਮਦੀ ਦਿਸੀ ਤਾਂ ਉਹਨਾਂ ਦੀ ਖੇਡ ਭਾਵਨਾ ਨੇ ਦੁਨੀਆਂ ਭਰ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਟੀਮ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਖੁਸ਼ ਦਿਸੀ
ਖ਼ਿਤਾਬੀ ਮੁਕਾਬਲੇ ਤੋਂ ਬਾਅਦ ਰਸਮੀ ਅਵਾਰਡ ਸਮਾਗਮ ਲਈ ਮੰਚ ਸਜਾਇਆ ਗਿਆ ਤਾਂ ਫਰਾਂਸ ਦੇ ਰਾਸ਼ਟਰਪਤੀ ਅਮਾਨੁਲ ਮੈਕਰੋਂ ਨਾਲ ਪ੍ਰੈਜੇਂਟੇਸ਼ਨ ਲਈ ਮੈਦਾਨ ‘ਤੇ ਪਹੁੰਚੀ ਉਹਨਾਂ ਨਾਲ ਮੇਜ਼ਬਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੀ ਮੌਜ਼ੂਦ ਸਨ ਪਰ ਆਪਣੀ ਟੀਮ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਖੁਸ਼ ਦਿਸੀ। ਪ੍ਰੈਜੇਂਟੇਸ਼ਨ ਸ਼ੁਰੂ ਹੁੰਦੇ ਹੀ ਜ਼ਬਰਦਸਤ ਬਰਸਾਤ ਵੀ ਸ਼ੁਰੂ ਹੋ ਗਈ ਅਤੇ ਪੁਤਿਨ ਜਿੱਥੇ ਛਤਰੀ ‘ਚ ਆਰਾਮ ਨਾਲ ਖੜੇ ਰਹੇ ਉੱਥੇ ਮੈਕਰੋਂ ਅਤੇ ਕੋਲਿਡਾ ਮੀਂਹ ‘ਚ ਭਿੱਜਦੇ ਰਹੇ ਅਵਾਰਡ ਲਈ ਪਹੁੰਚ ਰਹੇ 23-23 ਮੈਂਬਰਾਂ ਦੇ ਦੋਵਾਂ ਟੀਮਾਂ ਦੇ ਹਰ ਖਿਡਾਰੀ ਨਾਲ ਫੀਫਾ ਮੁਖੀ ਜਿਆਨੀ ਅਤੇ ਪੁਤਿਨ ਨੇ ਹੱਥ ਮਿਲਾਇਆ ਤਾਂ ਨਾਲ ਖੜ੍ਹੇ ਮੈਕਰੋਂ ਅਤੇ ਉਹਨਾਂ ਨਾਲ ਹੀ ਖੜ੍ਹੀ ਕੋਲਿਡਾ ਨੇ ਖਿਡਾਰੀਆਂ ਨੂੰ ਗਲੇ ਲਗਾਇਆ।
50 ਸਾਲਾ ਕੋਲਿਡਾ ਆਪਣੀ ਟੀਮ ਦੇ ਹਰ ਖਿਡਾਰੀ ਅਤੇ ਕੋਚ ਜਲਾਟਕੋ ਨੂੰ ਗਲੇ ਮਿਲੀ ਅਤੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਹਮਦਰਦੀ ਜਿਤਾਈ ਜਦੋਂਕਿ ਫਰਾਂਸ ਦੇ ਖਿਡਾਰੀ, ਉਸ ਦੇ ਕੋਚ ਡੀਸ਼ੈਂਪਸ ਨੂੰ ਵੀ ਆਪਣੀ ਟੀਮ ਦੇ ਖਿਡਾਰੀਆਂ ਵਾਂਗ ਹੀ ਗਲੇ ਲਾਇਆ ਐਨਾ ਹੀ ਨਹੀਂ ਰਾਸ਼ਟਰਪਤੀ ਕੋਲਿਡਾ ਨੇ ਫਾਈਨਲ ‘ਚ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਵੀ ਗਲੇ ਲਾਇਆ ਉਹਨਾਂ ਮੈਦਾਨ ਤੋਂ ਜਾਂਦੇ ਜਾਂਦੇ ਵਿਸ਼ਵ ਕੱਪ ਟਰਾਫ਼ੀ ਨੂੰ ਵੀ ਹੱਥਾਂ ‘ਚ ਲਿਆ ਅਤੇ ਮੈਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਆਪਣੇ ਇਸ ਵਤੀਰੇ ਨਾਲ ਕੋਲਿਡਾ ਦੁਨੀਆਂ ਭਰ ‘ਚ ਸੋਸ਼ਲ ਨੈਟਵਰਕਿੰਗ ਸਾਈਟ ‘ਤੇ ਛਾ ਗਈ ਹੈ।
ਬਰਨਾਲਾ, (ਜੀਵਨ ਰਾਮਗੜ੍ਹ)। ਮੌਸਮ ਦਾ ਸੁਹੱਪਣ ਵੀ ਆਰਥਿਕ ਪੱਖੋਂ ਮਜ਼ਬੂਤ ਘਰਾਂ ਦੀਆਂ ਰੂਹਾਂ ‘ਤੇ ਹੀ ਜਾਦੂ ਕਰਦਾ ਹੋਵੇਗਾ ਮਜ਼ਦੂਰਾਂ ਦੇ ਵੇਹੜੇ ਤਾਂ ਸਾਉਣ ‘ਚ ਸਮੱਸਿਆਵਾਂ ਹੀ ਸੈਨਤਾਂ ਮਾਰਦੀਆਂ ਹਨ ਦੁਸ਼ਵਾਰੀਆਂ ਦੇ ਮੱਲੇ ਮਜ਼ਦੂਰ ਵੇਹੜਿਆਂ ‘ਚ ਤਾਂ ਸਾਉਣ ‘ਚ ਵੀ ਸੋਕਾ ਰਹਿੰਦਾ ਹੈ ਪੰਜਾਬ ਦੇ ਬਹੁਤੇ ਪਿੰਡਾਂ ਦੀ ਹੋਣੀ ਇੱਕੋ ਜਿਹੀ ਹੀ ਹੈ ਸੂਬੇ ਦੇ ਪਿੰਡਾਂ ‘ਚ ਮਜ਼ਦੂਰਾਂ ਦੇ ਵਿਹੜਿਆਂ ‘ਚ ਟੰਗੇ ਵਿਕਾਸ ਬੋਰਡਾਂ ਦੇ ਰੰਗ ਤਾਂ ਸਰਕਾਰਾਂ ਬਦਲਣ ‘ਤੇ ਬਦਲ ਜਾਂਦੇ ਹਨ, ਮਜ਼ਦੂਰਾਂ ਦੀ ਕਿਸਮਤ ਨਹੀਂ ਇਹੀ ਕਾਰਨ ਹੈ ਕਿ ਸਾਉਣ ਮਹੀਨੇ ਦੇ ਬੱਦਲਾਂ ‘ਤੇ ਕਿਸਾਨ ਬੇਸ਼ਕ ਬਾਗੋ-ਬਾਗ ਹੋਣ ਪ੍ਰੰਤੂ ਕਰੜੇ ਜਿਹੇ ਮੀਂਹ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ‘ਚ ਹੋਰ ਵਾਧਾ ਕਰ ਦਿੱਤਾ  ਮਜ਼ਦੂਰ ਆਗੂ ਮੱਖਣ ਸਿੰਘ ਨੇ ਕਿਹਾ ਕਿ ਅਸਮਾਨੀ ਉੱਡਦੇ ਬੱਦਲ ਘਟਾਵਾਂ ਤੇ ਕਿਣ ਮਿਣ ਮਜ਼ਦੂਰਾਂ ਨੂੰ ਹੁਲਾਸ ਨਹੀਂ ਸਗੋਂ ਫ਼ਿਕਰਾਂ ਦੀ ਪੰਡ ਭੇਂਟ ਕਰਦੇ ਹਨ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਹੜਿਆਂ ਦੀ ਅਜ਼ਾਦੀ ਦੇ ਸੱਤਰ ਸਾਲ ਬੀਤ ਜਾਣ ਦੇ ਬਾਅਦ ਵੀ ਗਲੀਆਂ ਨਾਲੀਆਂ ਦੀ ਪੱਕੇ ਕਰਨ ਦੀ ਮੰਗ ਬਰਕਰਾਰ ਹੈ। (Barnala News)
ਇਹ ਵੀ ਪੜ੍ਹੋ : ਸੌਖਾ ਹੋਵੇਗਾ ਭਾਰਤੀ ਸਟਾਰਟਅੱਪਸ ਦਾ ਰਾਹ
ਬਜ਼ੁਰਗ ਸਰਕਾਰ ਤੋਂ ਨਿਗੂਣੀ ਪੈਨਸ਼ਨ ਲੈਣ ਲਈ ਤਰਲੇ ਕੱਢ ਰਹੇ ਹਨ ਮਜ਼ਦੂਰ ਵਿਹੜਿਆਂ ਦੀ ਹਾਲਤ ਸੌਣ ਮਹੀਨੇ ਨੇ ਹੋਰ ਵਿਗਾੜ ਦਿੱਤੀ ਹੈ ਚਿੱਕੜ ਚੰਭੇ ਨੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਜ਼ਿੱਲਤ ਭਰੀ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ 2800 ਇੱਟਾਂ ਦੇ ਭੱਠੇ ਹਨ, ਜਿੱਥੇ ਕੰਮ ਕਰਨ ਵਾਲੇ 4 ਲੱਖ ਦੇ ਕਰੀਬ ਮਜ਼ਦੂਰ ਮੀਂਹ ਦੇ ਮੌਸਮ ‘ਚ ਵਿਹਲੇ ਹੋ ਗਏ ਬਰਨਾਲਾ ਜ਼ਿਲ੍ਹੇ ਅੰਦਰ ਲਗਭਗ 150 ਦੇ ਕਰੀਬ ਇੱਟਾਂ ਦੇ ਭੱਠੇ ਹਨ ਜਿੱਥੇ ਕੰਮ ਕਰਨ ਵਾਲੇ ਹਜ਼ਾਰਾਂ ਦੀ ਤਾਦਾਦ ‘ਚ ਮਜ਼ਦੂਰਾਂ ਦੇ ਘਰੀਂ ਸਾਉਣ ਨੇ ਰੁਜ਼ਗਾਰ ਦਾ ਸੋਕਾ ਪਾ ਦਿੱਤਾ ਹੈ ਭੱਠੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਜੁਗਰਾਜ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਡੀ ਲੱਤ ਉਨ੍ਹਾਂ ਦੇ ਪੇਟ ‘ਚ ਸਾਉਣ ਦਾ ਮਹੀਨਾ ਹੀ ਮਾਰਦਾ ਹੈ ਇਸ ਮਹੀਨੇ ‘ਚ ਉਨ੍ਹਾਂ ਨੂੰ ਵੱਡਾ ਫਿਕਰ ਚੁੱਲ੍ਹੇ ਚੌਂਕੇ ਦੇ ਰਾਸ਼ਨ ਦਾ ਹੁੰਦਾ ਹੈ ਮਜ਼ਦੂਰ ਆਗੂ ਜਰਨੈਲ ਸਿੰਘ ਨੇ ਦੱਸਿਆ ਕਿ ਆਜ਼ਾਦੀ ਦੇ ਸੱਤਰ ਸਾਲ ਬਾਅਦ ਵੀ ਮਜ਼ਦੂਰਾਂ ਦੀ ਹਾਲਤ ਜਿਉਂ ਦੀ ਤਿਉਂ ਹੈ। (Barnala News)
ਮੀਂਹ ਕਣੀ ਦੇ ਮੌਸਮ ‘ਚ ਮਜ਼ਦੂਰਾਂ ਦੇ ਵੇਹੜਿਆਂ ‘ਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਘਰ ਭੀੜੇ ਹੋਣ ਕਾਰਨ ਜ਼ਿੰਦਗੀ ਮਸਲਾ ਬਣ ਜਾਂਦਾ ਹੈ ਬਿਜਲੀ ਦੇ ਕੱਟਾਂ ਕਾਰਨ ਮੀਂਹ ਕਣੀ ਦੇ ਮੌਸਮ ‘ਚ ਮਜ਼ਦੂਰਾਂ ਲਈ ਘਰ ਹੀ ਜੇਲ੍ਹ ਹੋ ਜਾਂਦਾ ਹੈ ਗਲੀਆਂ ‘ਚ ਚਿੱਕੜ ਕਾਰਨ ਮੱਖੀ, ਮੱਛਰ ਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋਣਾ ਮਜ਼ਦੂਰਾਂ ਦੀ ਮਜਬੂਰੀ ਬਣ ਜਾਂਦਾ ਹੈ ਮਜ਼ਦੂਰ ਬੰਤ ਸਿੰਘ ਨੇ ਕਿਹਾ ਕਿ ਸਾਉਣ ਦੇ ਸ਼ੁਗਲੇ ਸਰਦਿਆਂ ਪੁਜਦਿਆਂ ਦੇ ਹਿੱਸੇ ਆਉਂਦੇ ਹਨ ਉਨ੍ਹਾਂ ਦੇ ਹਿੱਸੇ ਤਾਂ ਸਿਰਫ ਸਾਉਣ ਦਾ ਸੰਤਾਪ ਹੀ ਰਹਿ ਜਾਂਦਾ ਹੈ ਦਵਾਈ-ਬੂਟੀ, ਰਾਸ਼ਨ-ਪਾਣੀ, ਲੀੜੇ-ਲੱਤੇ, ਕੱਖ-ਪੱਠਾ ਵੱਡਾ ਮਸਲਾ ਬਣ ਜਾਂਦਾ ਹੈ ਮਜ਼ਦੂਰ ਜੈਲਾ ਸਿੰਘ ਨੇ ਕਿਹਾ ਕਿ ਇਸ ਮਹੀਨੇ ‘ਚ ਮਜ਼ਦੂਰੀ ਘੱਟ ਹੋਣ ਕਾਰਨ ਕਈ ਵਾਰ ਮਜ਼ਦੂਰ ਭਾਈਚਾਰਾ ਆਪਸ ‘ਚ ਵੀ ਭਿੜ ਜਾਂਦਾ ਹੈ ਤੇ ਇੱਕ ਦੂਜੇ ਤੋਂ ਘੱਟ ਰੇਟ ‘ਤੇ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਲਈ ਉਮਰ ਸਬੂਤ ‘ਤੇ ਆ ਗਿਆ ਨਵਾਂ ਅਪਡੇਟ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
‘ਮੋਦੀ ਚੁੱਲ੍ਹਿਆਂ’ ਤੋਂ ਦੂਰ ਮਜਦੂਰਾਂ ਨੂੰ ਸੁੱਕੇ ਬਾਲਣ ਦਾ ਫ਼ਿਕਰ ਅੱਡ ਸਤਾਉਂਦਾ ਹੈ ਮਜ਼ਦੂਰ ਯੂਨੀਅਨ ਦੇ ਨੇਤਾ ਮੱਖਣ ਰਾਮਗੜ੍ਹ, ਸ਼ੇਰ ਫਰਵਾਹੀ, ਜਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਮਜ਼ਦੂਰ ਵਰਗ ਸਰਕਾਰ ਲਈ ਸਿਰਫ ਵੋਟਾਂ ਹਨ ਹੋਰ ਕੁਝ ਨਹੀਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਹੀ ਵੱਡੀ ਗਿਣਤੀ ਮਜ਼ਦੂਰ ਅਣਆਈ ਮੌਤ ਮਰ ਰਹੇ ਹਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਮੰਜਿਆਂ ਨਾਲ ਮੰਜੇ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਕਾਰਨ ਹੀ ਮਜ਼ਦੂਰ ਸਿਹਤ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਸਾਰੀ ਉਮਰ ਕਿਰਤ ਕਰਨ ਵਾਲੀ ਜਮਾਤ ਲਈ ਸਰਕਾਰ ਨੂੰ ਬਰਸਾਤੀ ਮੌਸਮ ‘ਚ ਰੁਜ਼ਗਾਰ ਭੱਤਾ ਦੇਣ ਦੇ ਨਾਲ-ਨਾਲ ਮਜਦੂਰ ਵੇਹੜਿਆਂ ਦੀ ਹਾਲਤ ਦੇਖ ਕੇ ਢੁਕਵਾਂ ਵਿਕਾਸ ਕਰਵਾਉਣਾ ਚਾਹੀਦਾ ਹੈ। (Barnala News)