try - Sach Kahoon Punjabi
Mahatma Buddha: ਬਹੁਤ ਕੁਝ ਸਿਖਾ ਦੇਵੇਗਾ ਮਹਾਤਮਾ ਬੁੱਧ ਦੇ ਜੀਵਨ ਦਾ ਇਹ ਪਲ
Mahatma Buddha: ਆਨੰਦ, ਮਹਾਤਮਾ ਬੁੱਧ ਦੇ ਚਚੇਰੇ ਭਰਾ ਉਮਰ ‘ਚ ਉਨ੍ਹਾਂ ਤੋਂ ਵੱਡੇ ਉਸਦੇ ਗੁਣਾਂ ਅਤੇ ਮਹਾਨਤਾ ਕਾਰਨ ਉਨ੍ਹਾਂ ਨੂੰ ਆਪਣੇ ਸ਼ਿਸ਼ਾਂ ‘ਚੋਂ ਸਭ ਤੋਂ ਪਿਆਰਾ ਲੱਗਦਾ ਸੀ ਆਨੰਦ ਮਹਾਤਮਾ ਬੁੱਧ ਤੁਰੇ ਜਾ ਰਹੇ ਸਨ ਨਾਲ ਹੀ ਆਨੰਦ ਤੇ ਹੋਰ ਸ਼ਿਸ਼ ਵੀ ਸਨ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਆਨੰਦ ਪਾਣੀ ਲੈਣ ਗਿਆ ।
ਛੇਤੀ ਪਰਤ ਆਇਆ ‘ਕੀ ਗੱਲ ਹੈ, ਪਾਣੀ ਨਹੀਂ ਲਿਆਏ?’  ‘ਨਹੀਂ ਭਗਵਾਨ! ਇਹ ਪਾਣੀ ਬਹੁਤ ਗੰਦਾ ਹੈ ਬਲਦ ਗੱਡੀਆਂ ਅਤੇ ਹੋਰ ਪਸ਼ੂਆਂ ਦੇ ਲੰਘਣ ਨਾਲ ਪੀਣਯੋਗ ਨਹੀਂ ਰਿਹਾ’ ਪਰ ਮਹਾਤਮਾ ਬੁੱਧ ਨਹੀਂ ਮੰਨੇ ਵਾਪਸ ਭੇਜ ਦਿੱਤਾ ਆਨੰਦ ਨੂੰ ਉੱਥੋਂ ਪਾਣੀ ਲਿਆਉਣ ਨੂੰ ਕਿਹਾ ਅਜਿਹਾ ਤਿੰਨ ਵਾਰ ਹੋਇਆ ਗੰਦੇ ਪਾਣੀ ਕਾਰਨ ਆਨੰਦ ਨੂੰ ਖਾਲੀ ਭਾਂਡੇ ਪਰਤਣਾ ਪਿਆ ਚੌਥੀ ਵਾਰ ਆਨੰਦ ਗਿਆ ਤਲਾਬ ਤੱਕਦਾ ਹੀ ਰਹਿ ਗਿਆ, ਉੱਥੇ ਨਾ ਘਾਹ, ਨਾ ਪੱਤੇ, ਨਾ ਹੀ ਤਰ ਰਹੇ ਗਲੇ-ਸੜੇ ਤਿਣਕੇ ਇਸ ਵਾਰ ਪਾਣੀ ਪੂਰੀ ਤਰ੍ਹਾਂ ਸਾਫ਼ ਸੀ ਇਹ ਦੇਖ ਕੇ ਆਨੰਦ ਹੈਰਾਨ ਰਹਿ ਗਿਆ ਉਸਨੇ ਭਾਂਡੇ ‘ਚ ਪਾਣੀ ਲਿਆ ਅਤੇ ਬੁੱਧ ਦੇ ਕੋਲ ਪਰਤ ਆਇਆ। Mahatma Buddha
Read Also : Mother’s Day: ਮਾਂ ਦੀ ਕਲਮ ਤੋਂ ਮਾਂ ਦਿਵਸ ਬਾਰੇ ਸ਼ਾਨਦਾਰ ਵਿਚਾਰ
ਮਹਾਤਮਾ ਬੁੱਧ ਬੋਲੇ, ‘ਆਨੰਦ ਯਾਦ ਰੱਖੀਂ ਸਾਡੇ ਜੀਵਨ ਦੇ ਪਾਣੀ ਨੂੰ ਵੀ ਵਿਚਾਰਾਂ ਦੇ ਪਸ਼ੂ ਅਤੇ ਬਲਦ ਗੱਡੀਆਂ ਰੋਜ਼ਾਨਾ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ ਅਜਿਹੇ ‘ਚ ਅਸੀਂ ਬੇਚੈਨ ਹੋ ਕੇ ਜੀਵਨ ਤੋਂ ਦੂਰ ਭੱਜਣ ਲੱਗਦੇ ਹਾਂ ਬੱਸ ਇਸੇ ਨਾਲ ਅਸੀਂ ਅਸਫ਼ਲ ਹੋ ਜਾਂਦੇ ਹਾਂ ਜੇਕਰ ਅਸੀਂ ਹੌਂਸਲਾ ਰੱਖੀਏ ਯਤਨ ਤੇ ਇੰਤਜ਼ਾਰ ਕਰੀਏ ਮਨ ਨੂੰ ਸ਼ਾਂਤ ਅਤੇ ਸ਼ੁੱਧ ਹੋਣ ਦਾ ਮੌਕਾ ਦਈਏ, ਤਾਂ ਸਭ ਕੁਝ ਠੀਕ, ਨਿਰਮਲ, ਸਾਫ਼ ਹੋ ਜਾਂਦਾ ਹੈ, ਉਸੇ ਤਲਾਬ ਵਾਂਗ’ ਕਹਿੰਦੇ ਹੋਏ ਮਹਾਤਮਾ ਬੁੱਧ ਨੇ ਪਾਣੀ ਦਾ ਕਮੰਡਲ ਆਪਣੇ ਹੱਥ ‘ਚ ਫੜ੍ਹ ਲਿਆ।
1975 ਦੇ ਵਿਸ਼ਵ ਕੱਪ ਜੇਤੂ ਭਾਰਤ ਦੀ ਮੇਜ਼ਬਾਨੀ ‘ਚ 8 ਸਾਲ ਬਾਅਦ ਦੁਬਾਰਾ ਹੋ ਰਿਹਾ ਹੈ ਵਿਸ਼ਵ ਕੱਪ
28 ਨਵੰਬਰ ਦੇ ਮੈਚ
ਪੂਲ ਸੀ
ਬੈਲਜ਼ੀਅਮ ਬਨਾਮ ਕਨਾਡਾ ਸਮਾਂ ਸ਼ਾਮ 5 ਵਜੇ
ਭਾਰਤ ਬਨਾਮ ਦੱਖਣੀ ਅਫ਼ਰੀਕਾ  ਸਮਾਂ ਸ਼ਾਮ 7 ਵਜੇ
28 ਨਵੰਬਰ ਤੋਂ 16 ਦਸੰਬਰ ਤੱਕ 16 ਟੀਮਾਂ ‘ਚ?ਹੋਣਗੇ ਮੁਕਾਬਲੇ
ਏਜੰਸੀ,
ਭੁਵਨੇਸ਼ਵਰ, 27 ਨਵੰਬਰ
ਓੜੀਸਾ ਦੇ ਮੰਦਿਰਾਂ ਦੇ ਸ਼ਹਿਰ ਕਹੇ ਜਾਣ ਵਾਲੇ ਭੁਵਨੇਸ਼ਵਰ ‘ਚ ਹਾਕੀ ਵਿਸ਼ਵ ਕੱਪ ਦਾ ਨਗਾੜਾ ਵੱਜ ਚੁੱਕਾ ਹੈ ਅਤੇ ਮੇਜ਼ਬਾਨ ਭਾਰਤ 43 ਸਾਲ ਦਾ ਖ਼ਿਤਾਬੀ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਕਲਿੰਗਾ ਸਟੇਡੀਅਮ ‘ਚ ਨਿੱਤਰੇਗਾ ਭਾਰਤ ਦਾ ਪਹਿਲਾ ਮੁਕਾਬਲਾ ਬੁੱਧਵਾਰ ਸ਼ਾਮ ਦੱਖਣੀ ਅਫ਼ਰੀਕਾ ਨਾਲ ਹੋਵੇਗਾ ਅਤੇ ਇਸ ਦਿਨ ਬੈਲਜ਼ੀਅਮ ਅਤੇ ਕਨਾਡਾ ਦੀਆਂ ਟੀਮਾਂ ਵੀ ਭਿੜਨਗੀਆਂ ਆਸ ਹੈ?ਕਿ ਭਾਰਤ ਨੂੰ ਘਰੇਲੂ ਦਰਸ਼ਕਾਂ ਦੇ ਬੇਸ਼ੁਮਾਰ ਸਹਿਯੋਗ ਕਾਰਨ ਇਹ ਮੈਚ ਜਿੱਤਣ ‘ਚ ਜ਼ਿਆਦਾ ਦਿੱਕਤ ਨਹੀਂ ਆਵੇਗੀ
1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ
ਮੇਜ਼ਬਾਨ ਭਾਰਤ ਵਿਸ਼ਵ ਕੱਪ ਜਿੱਤਣ ਵਾਲੇ ਪੰਜ ਦੇਸ਼ਾਂ ‘ਚ ਸ਼ਾਮਲ ਹੈ ਅਤੇ ਉਸਨੇ ਆਪਣਾ ਇੱਕੋ ਇੱਕ ਖ਼ਿਤਾਬ ਅਜਿਤਪਾਲ ਸਿੰਘ ਦੀ ਕਪਤਾਨੀ ਹੇਠ 1975 ‘ਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤ ਕਦੇ ਸੈਮੀਫਾਈਨਲ ‘ਚ ਵੀ ਨਹੀਂ ਪਹੁੰਚ ਸਕਿਆ ਭਾਰਤ ਨੇ 1975 ਤੋਂ ਬਾਅਦ ਸਰਵਸ੍ਰੇਸ਼ਠ ਪ੍ਰਦਰਸ਼ਨ ਮੁੰਬਈ ‘ਚ 1982 ‘ਚ ਹੋਏ ਵਿਸ਼ਵ ਕੱਪ ‘ਚ ਪੰਜਵੇਂ ਸਥਾਨ ‘ਤੇ ਰਹਿ ਕੇ ਕੀਤਾ ਸੀ ਇਸ ਵਾਰ ਵੀ ਭਾਰਤ ਨੂੰ ਖ਼ਿਤਾਬ ਤੱਕ ਪਹੁੰਚਣ ਦੋ ਵਾਰ ਦੀ ਪਿਛਲੀ ਚੈਂਪੀਅਨ ਆਸਟਰੇਲੀਆ, ਹਾਲੈਂਡ, ਜਰਮਨੀ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਜਿਹੀਆਂ ਮਜ਼ਬੂਤ ਟੀਮਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਆਪਣਾ ਪੂਲ ਟਾੱਪ ਕਰੇ ਅਤੇ ਸਿੱਧਾ ਕੁਆਰਟਰ ਫਾਈਨਲ ‘ਚ ਪਹੁੰਚੇ ਪਰ ਉਸਦੇ ਰਸਤੇ ‘ਚ ਸਭ ਤੋਂ ਵੱਡਾ ਅੜਿੱਕਾ ਤੀਸਰੀ ਰੈਂਕਿੰਗ ਦੀ ਟੀਮ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਰਹੇਗੀ ਭਾਰਤ ਦੇ ਪੂਲ ‘ਚ ਕੈਨੇਡਾ ਵਿਸ਼ਵ ਰੈਂਕਿੰਗ ‘ਚ 11ਵੇਂ ਅਤੇ ਦੱਖਣੀ ਅਫ਼ਰੀਕਾ 15ਵੇਂ ਨੰਬਰ ‘ਤੇ ਹਨ
15 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ‘ਚ ਭਾਰਤੀ ਟੀਮ ਨੂੰ ਜ਼ਬਰਦਸਤ ਸਮਰਥਨ ਮਿਲੇਗਾ ਜੋ ਵਿਰੋਧੀ ਟੀਮਾਂ ਲਈ ਮੁਸ਼ਕਲ ਪੈਦਾ ਕਰੇਗਾ ਹਾਲਾਂਕਿ ਭਾਰਤੀ ਟੀਮ ਏਸ਼ੀਆਈ ਖੇਡਾਂ ‘ਚ ਆਪਣਾ ਖ਼ਿਤਾਬ ਗੁਆਉਣ ਅਤ ਕਾਂਸੀ ਤਮਗੇ ‘ਤੇ ਰਹਿਣ ਦੇ ਬਾਅਦ ਮਨੋਵਿਗਿਆਨਕ ਤੌਰ ‘ਤੇ ਦਬਾਅ ‘ਚ ਰਹੇਗੀ ਪਰ ਫਿਰ ਵੀ ਘਰੇਲੂ ਮੈਦਾਨ ‘ਤੇ ਖੇਡਣੀ ਭਾਰਤੀ ਟੀਮ ਤੋਂ ਭਾਰਤੀ ਸਮਰਥਕਾਂ ਨੂੰ ਤਮਗੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ
ਕੋਚ ਹਰਿੰਦਰ ਸਿੰਘ ਅਤੇ ਟੀਮ ਦੇ ਕੁਝ ਖਿਡਾਰੀ ਦੋ ਸਾਲ ਪਹਿਲਾਂ ਲਖਨਊ ‘ਚ ਜੂਨੀਅਰ ਵਿਸ਼ਵ ਕੱਪ ਖ਼ਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ ਅਤੇ ਕੋਚ ਅਤੇ ਟੀਮ ਚਾਹੇਗੀ ਕਿ ਉਹ ਇਸ ਵੱਡੇ ਮੰਚ ‘ਤੇ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਮਾਹੌਲ ਨੂੰ ਖ਼ੁਦ ‘ਤੇ ਹਾਵੀ ਨਾ ਹੋਣ ਦੇਣ ਭਾਰਤੀ ਟੀਮ ‘ਚ ਤਜ਼ਰਬੇਕਾਰ ਅਤੇ ਨੌਜਵਾਨ ਚਿਹਰਿਆਂ ਦਾ ਮਿਸ਼ਰਣ ਹੈ ਅਤੇ ਆਸ ਕੀਤੀ ਜਾ ਰਹੀ ਹੈ?ਕਿ ਟੀਮ ਇਸ ਵਾਰ ਸੈਮੀਫਾਈਨਲ ਤੱਕ ਪਹੁੰਚ ਸਕਦੀ ਹੈ
194 ਦੇਸ਼ਾਂ ‘ਚ ਹੋਵੇਗਾ ਪ੍ਰਸਾਰਣ
ਟੂਰਨਾਮੈਂਟ ਦੇ ਮੈਚ ਵਿਸ਼ਵ ਦੇ 194 ਦੇਸ਼ਾਂ ‘ਚ ਪ੍ਰਸਾਰਤ ਕੀਤੇ ਜਾਣਗੇ 2014 ‘ਚ ਹੋਏ ਪਿਛਲੇ ਟੂਰਨਾਮੈਂਟ ਦੇ ਮੁਕਾਬਲੇ ਇਸ ਦੇ ਪ੍ਰਸਾਰਨ ‘ਚ 150 ਫ਼ੀਸਦੀ ਵਾਧਾ ਹੋਇਆ ਹੈ ਜਿੰਨ੍ਹਾਂ ਖੇਤਰਾਂ ‘ਚ ਮੀਡੀਆ ਅਧਿਕਾਰ ਕੰਮ ਨਹੀਂ ਕਰ ਰਹੇ ਹਨ, ਉਹ ਐਫਆਈਐਚ ਯੂ-ਟਿਊਬ ਚੈਨਲ ਰਾਹੀਂ ਮੈਚ ਦੇਖ ਸਕਦੇ ਹਨ
ਮਨਪ੍ਰੀਤ ਦੀ ਕਪਤਾਨੀ ‘ਚ ਸੀਨੀਅਰ ਅਤੇ ਨੌਜਵਾਨਾਂ ਦਾ ਸੁਮੇਲ ਹੈ?ਭਾਰਤੀ ਟੀਮ
ਕਪਤਾਨ ਮਨਪ੍ਰੀਤ ਸਿੰਘ ‘ਤੇ ਕਰੋੜਾਂ ਭਾਰਤੀਆਂ ਦੀਆਂ ਆਸਾਂ ਦਾ ਦਾਰੋਮਦਾਰ ਰਹੇਗਾ 18 ਮੈਂਬਰੀ ਭਾਰਤੀ ਟੀਮ ਦੇ ਉਪਕਪਤਾਨ ਚਿੰਗਲੇਨਸਾਨਾ ਕੰਗੁਜਮ ਹਨ ਭਾਰਤੀ ਟੀਮ ਦੇ ਕਿਲ੍ਹੇ ਦੀ ਜਿੰਮ੍ਹੇਦਾਰੀ ਤਜ਼ਰਬੇਕਾਰ ਗੋਲਕੀਪਰ ਅਤੇ ਸਾਬਕਾ ਕਪਤਾਨ ਪੀਆਰ ਸ਼੍ਰੀਜੇਸ਼ ‘ਤੇ ਹੈ ਟੀਮ ‘ਚ ਦੂਸਰੇ ਗੋਲਕੀਪਰ ਪੰਜਾਬ ਦੇ ਕ੍ਰਿਸ਼ਨ ਬਹਾਦੁਰ ਪਾਠਕ ਹਨ ਓੜੀਸਾ ਦੇ ਤਜ਼ਰਬੇਕਾਰ ਡਿਫੈਂਡਰ ਬੀਰੇਂਦਰ ਲਾਕੜਾ ਦੀ ਸੱਟ ਤੋਂ ਉੱਭਰ ਕੇ ਟੀਮ ‘ਚ ਵਾਪਸੀ ਹੋਈ ਹੈ ਅਤੇ ਉਹ ਆਪਣੇ ਹੀ ਰਾਜ ਦੇ ਅਮਿਤ ਰੋਹੀਦਾਸ, ਸੁਰਿੰਦਰ, ਕੋਠਾਜੀਤ ਸਿੰਘ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਹਰਮਨਪ੍ਰੀਤ ਸਿੰਘ ਨਾਲ ਭਾਰਤ ਦੀ ਡਿਫੈਂਸ ਨੂੰ ਮਜ਼ਬੂਤੀ ਦੇਣਗੇ ਮਿਡਫੀਲਡ ‘ਚ ਚੈਂਪੀਅੰਜ਼ ਟਰਾਫ਼ੀ ‘ਚ ਅਹਿਮ ਰਹੇ ਮਨਪ੍ਰੀਤ ਅਤੇ  ਚਿੰਗਲੇਨ ਤੋਂ ਇਲਾਵਾ ਨੌਜਵਾਨ ਸੁਮਿਤ, ਨੀਲਕੰਠ ਸ਼ਰਮਾ ਅਤੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਹਾਕੀ ‘ਚ ਸ਼ੁਰੂਆਤ ਕਰਨ ਵਾਲੇ ਹਾਰਦਿਕ ਸਿੰਘ ਖੇਡਣਗੇ ਫਾਰਵਰਡ ਕਤਾਰ ‘ਚ ਪੰਜਾਬ ਦੇ ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ ਦੇ ਨਾਲ ਲਲਿਤ ਉਪਾਧਿਆਏ ਅਤੇ ਜੂਨੀਅਰ ਵਿਸ਼ਵ ਕੱਪ ਦੇ ਪੰਜਾਬ ਦੇ ਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਮੌਜ਼ੂਦ ਰਹਿਣਗੇ
ਦਿਲਚਸਪ ਫਾਰਮੇਟ
ਟੂਰਨਾਮੈਂਟ ਦਾ ਫਾਰਮੇਟ ਦਿਲਚਸਪ ਹੈ ਹਰ ਪੂਲ ‘ਚ ਅੱਵਲ ਰਹਿਣ ਵਾਲੀ ਟੀਮ ਸਿੱਧੀ ਕੁਆਰਟਰ ਫਾਈਨਲ ‘ਚ ਪਹੁੰਚੇਗੀ ਜਦੋਂਕਿ ਪੂਲ ‘ਚ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ ਟੀਮ ਹੋਰ ਪੂਲ ਦੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨਾਲ ਕ੍ਰਾਸਓਵਰ ਮੈਚ ਖੇਡਣਗੀਆਂ ਕ੍ਰਾਸਓਵਰ ‘ਚ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਸਿੱਧੀਆਂ ਪਹੁੰਚੀਆਂ?ਟੀਮਾਂ ਨਾਲ ਭਿੜਨਗੀਆਂ
ਕੋਚ ਂਤੇ ਆਊਟ ਹੋਣ ਦੀ ਤਲਵਾਰ
ਭਾਰਤ ਪਿਛਲੀ ਵਾਰ 2010 ‘ਚ ਦਿੱਲੀ ‘ਚ ਹੋਏ ਵਿਸ਼ਵ ਕੱਪ ‘ਚ 8ਵੇਂ ਸਥਾਨ ‘ਤੇ ਰਿਹਾ ਸੀ ਹੁਣ ਤੱਕ 9 ਦੇਸ਼ਾਂ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ ਜਿੰਨ੍ਹਾਂ ਦਾ ਪ੍ਰਦਰਸ਼ਨ ਆਪਣੀ ਮੇਜ਼ਬਾਨੀ ‘ਚ ਚੰਗਾ ਨਹੀਂ ਰਿਹਾ ਹੈ ਕੋਚ ਹਰਿੰਦਰ ਸਿੰਘ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਬਰਕਰਾਰ ਨਾ ਰੱਖਣ ਸਕਣ ਕਾਰਨ ਦਬਾਅ ‘ਚ ਹਨ ਅਤੇ ਉਹਨਾਂ ਲਈ ਇਹ ਕਰੋ ਜਾਂ ਮਰੋ’ ਦਾ ਟੂਰਨਾਮੈਂਟ ਹੈ ਅਤੇ ਚੰਗਾ ਪ੍ਰਦਰਸ਼ਨ ਨਾ ਕਰਨ ‘ਤੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਹਰਿੰਦਰ ਨੇ ਆਪਣੀ ਅਗਵਾਈ ‘ਚ ਪਿਛਲੇ ਸਾਲ ਵਿਸ਼ਵ ਕੱਪ ਜੇਤੂ ਜੂਨੀਅਰ ਟੀਮ ਦੇ ਸੱਤ ਖਿਡਾਰੀਆਂ ਨੂੰ ਮੌਜ਼ੂਦਾ ਟੀਮ ‘ਚ ਰੱਖਿਆ ਹੈ
ਟੂਰਨਾਮੈਂਟ ‘ਚ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ ਇਹਨਾਂ ਨੂੰ ਚਾਰ ਪੂਲ ਏ, ਬੀ, ਸੀ ਅਤੇ ਡੀ ‘ਚ ਵੰਡਿਆ ਗਿਆ ਹੈ
ਪੂਲ ਏ:  ਅਰਜਨਟੀਨਾ, ਫਰਾਂਸ, ਨਿਊਜ਼ੀਲੈਂਡ, ਸਪੇਨ
ਪੂਲ ਬੀ:  ਆਸਟਰੇਲੀਆ, ਚੀਨ, ਇੰਗਲੈਂਡ, ਆਇਰਲੈਂਡ
ਪੂਲ ਸੀ: ਬੈਲਜ਼ੀਅਮ, ਕੈਨੇਡਾ, ਭਾਰਤ, ਦੱਖਣੀ ਅਫਰੀਕਾ
ਪੂਲ ਡੀ: ਜਰਮਨੀ, ਮਲੇਸ਼ੀਆ, ਹਾਲੈਂਡ, ਪਾਕਿਸਤਾਨ
13 ਵਿਸ਼ਵ ਕੱਪ ‘ਚ 3 ਵਾਰ ਪਹੁੰਚਿਆ ਹੈ?ਭਾਰਤ ਪੋਡੀਅਮ ‘ਤੇ
ਵਿਸ਼ਵ ਕੱਪ    ਸਥਾਨ
1971 ਪਹਿਲਾ ਵਿਸ਼ਵ ਕੱਪ  3
1973 ਦੂਸਰਾ ਵਿਸ਼ਵ ਕੱਪ   2
1975 ਤੀਜਾ ਵਿਸ਼ਵ ਕੱਪ ਚੈਂਪੀਅਨ
ਵਿਸ਼ਵ ਕੱਪ ਜੇਤੂ ਦੇਸ਼
ਦੇਸ਼  ਖ਼ਿਤਾਬ
ਪਾਕਿਸਤਾਨ      4ਵਾਰ
ਹਾਲੈਂਡ             3ਵਾਰ
ਆਸਟਰੇਲੀਆ  3ਵਾਰ
ਜਰਮਨੀ          2ਵਾਰ
ਭਾਰਤ             1ਵਾਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਦੂਜਾਟੀ20:ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ ਰੋਹਿਤ ਫੌਜ
ਨਵੇਂ-ਨਕੋਰ ਇਕਾਨਾ ਸਟੇਡੀਅਮ ‘ਚ ਜੋਸ਼ ਨਾਲ ਲਬਰੇਜ਼ ਨਿੱਤਰੇਗੀ ਯੂਥ ਬ੍ਰਿਗੇਡ
ਲਖਨਊ, 5 ਅਪਰੈਲ
ਜੋਸ਼ ਨਾਲ ਲਬਰੇਜ਼ ਭਾਰਤੀ ਯੂਥ ਬ੍ਰਿਗੇਡ ਦੇ ਦਮ ‘ਤੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਫਤਿਹ ਕਰਨ ਦੇ ਇਰਾਦੇ ਨਾਲ ਰੋਹਿਤ ਫੌਜ ਅੱਜ ਜਦੋਂ ਮੈਦਾਨ ‘ਤੇ ਨਿੱਤਰੇਗੀ ਤਾਂ ਉਸਦੇ ਨਾਲ ਅੰਤਰਰਾਸ਼ਟਰੀ ਸਟੇਡੀਅਮਾਂ ‘ਚ ਸ਼ਾਮਲ ਹੋਣ ਜਾ ਰਹੇ ਨਵੇਂ-ਨਕੋਰ ਇਕਾਨਾ ਸਟੇਡੀਅਮ ਨੂੰ ਵੀ ਸਖ਼ਤ ਇਮਤਿਹਾਨ ਚੋਂ ਲੰਘਣਾ ਹੋਵੇਗਾ ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇਸ ਮੈਦਾਨ ‘ਤੇ ਖੇਡੇ ਜਾਣ ਵਾਲੇ ਦੂਸਰੇ ਟੀ20 ਮੁਕਾਬਲੇ ‘ਚ ਖੇਡ ਪ੍ਰੇਮੀਆਂ ਨੂੰ ਗੁਲਾਬੀ ਠੰਢ ਦਰਮਿਆਨ ਚੌÎਕਿਆਂ-ਛੱਕਿਆਂ ਦੀ ਆਤਿਸ਼ਬਾਜ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ ਹਾਲਾਂਕਿ ਪਿੱਚ ਦਾ ਵਤੀਰਾ ਅਤੇ ਤਰੇਲ ਉਸਦੀ ਇਸ ਤਮੰਨਾ ‘ਤੇ ਖ਼ਾਸਾ ਅਸਰ ਪਾਵੇਗੀ ਕਾਲੀ ਮਿੱਟੀ ਨਾਲ ਬਣੀ ਛੇ ਨੰਬਰ ਦੀ ਪਿੱਚ ‘ਤੇ ਖੇਡੇ ਜਾਣ ਵਾਲੇ ਇਸ ਮੈਚ ‘ਚ ਗੇਂਦ ਨੂੰ ਧੀਮੀ ਗਤੀ ਨਾਲ ਆਉਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਜਿਸ ਨਾਲ ਲੱਗਦਾ ਹੈ ਕਿ ਕੋਲਕਾਤਾ ਦੀ ਤਰ੍ਹਾਂ ਇਹ ਮੈਚ ਵੀ ਘੱਟ ਸਕੋਰਿੰਗ ਦਾ ਹੋ ਸਕਦਾ ਹੈ
ਭਾਰਤੀ ਬੱਲੇਬਾਜ਼ੀ ‘ਚ ਰਾਹੁਲ ਅਤੇ ਸ਼ਿਖਰ ਧਵਨ ਲਈ ਲਗਾਤਾਰ ਮੰਦੇ ਪ੍ਰਦਰਸ਼ਨ ਤੋਂ ਉੱਭਰਨ ਦਾ ਮੌਕਾ ਹੋਵੇਗਾ ਨਹੀਂ ਤਾਂ ਉਹਨਾਂ ਲਈ ਲੜੀ ਦੇ ਤੀਸਰੇ ਮੈਚ ਦੇ ਦਰਵਾਜੇ ਬੰਦ ਹੋ ਸਕਦੇ ਹਨ ਜਿਸ ਦਾ ਫਾਇਦਾ ਬੈਂਚ ਸਟਰੈਂਥ ‘ਚ ਸ਼੍ਰੇਅਸ ਅਈਅਰ ਅਤੇ ਵਾਸ਼ਿੰਗਟਨ ਸੁੰਦਰ ਉਠਾਉਣ ਲਈ ਬੇਕਰਾਰ ਹਨ
ਪਹਿਲੇ ਮੈਚ ਨਾਲ ਲਗਭੱਗ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਕੁਲਦੀਪ ਦਾ ਪ੍ਰਦਰਸ਼ਨ ਵੀ ਆਪਣੇ ਘਰੇਲੂ ਦਰਸ਼ਕਾਂ ਦੀਆਂ ਆਸਾਂ ਦੇ ਦਬਾਅ ‘ਚ ਦੇਖਣ ਵਾਲਾ ਹੋਵੇਗਾ ਮੱਧਮ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਫਿੱਟ ਹੋਣ ਤੋਂ ਬਾਅਦ ਟੀਮ ‘ਚ ਉਮੇਸ਼ ਯਾਦਵ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰੇਲੂ ਮੈਦਾਨ ‘ਤੇ ਕੁਮਾਰ ਹੁਣ ਤੱਕ ਜ਼ਿਆਦਾ ਅਸਰਦਾਰ ਰਹੇ ਹਨ
ਉੱਧਰ ਵੈਸਟਇੰਡੀਜ਼ ਲੜੀ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰੇਗੀ ਟੀਮ ਨੂੰ ਪਤਾ ਹੈ ਕਿ ਲਖਨਊ ‘ਚ ਮਿਲੀ ਹਾਰ ਨਾਲ ਉਹ ਇਸ ਲੜੀ ਨੂੰ ਵੀ ਗੁਆ ਦੇਣਗੇ ਅਤੇ ਹਰ ਹਾਲ ‘ਚ ਜਿੱਤ ਹੀ ਉਹਨਾਂ ਨੂੰ ਮੁਕਾਬਲੇ ‘ਚ ਬਣਾਈ ਰੱਖ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਿੱਤਰਣਗੇ ਵਿਰਾਟ
ਤੀਜੇ ਇੱਕ ਰੋਜ਼ਾ ਂਚ ਸੈਂਕੜਾ ਠੋਕ ਕੇ ਲਗਾਤਾਰ ਤਿੰਨ ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਚੁੱਕੇ ਹਨ ਵਿਰਾਟ
ਚੌਥੇ ਇੱਕ ਰੋਜ਼ਾ ਂਚ ਲਗਾਤਾਰ ਚਾਰ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਸਕੇ ਹਨ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਇੱਕ ਰੋਜ਼ਾ ‘ਚ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ ਚਾਰ ਸੈਂਕੜੇ ਲਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਿੱਤਰਨਗੇ।
ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ‘ਚ ਬੰਗਲਾਦੇਸ਼ ਵਿਰੁੱਧ ਨਾਬਾਦ 105, ਇੰਗਲੈਂਡ ਵਿਰੁੱਧ ਨਾਬਾਦ 117, ਆਸਟਰੇਲੀਆ ਵਿਰੁੱਧ 104 ਅਤੇ ਸਕਾਟਲੈਂਡ ਵਿਰੁੱਧ 124 ਦੌੜਾਂ ਬਣਾਈਆਂ ਸਨ ਵਿਰਾਟ ਨੇ ਵਿੰਡੀਜ਼ ਵਿਰੁੱਧ ਮੌਜ਼ੂਦਾ ਇੱਕ ਰੋਜ਼ਾ ਲੜੀ ਦੇ ਪਹਿਲੇ ਤਿੰਨ ਮੈਚਾਂ ‘ਚ 140,157 ਅਤੇ 107 ਦੌੜਾਂ ਬਣਾਈਆਂ ਹਨ ਤੀਜੇ ਇੱਕ ਰੋਜ਼ਾ ‘ਚ ਲਗਾਤਾਰ ਤੀਸਰਾ ਸੈਂਕੜਾ ਜੜ ਕੇ ਵਿਰਾਟ ਨੇ ਪਾਕਿਸਤਾਨ ਦੇ ਜਹੀਰ ਅੱਬਾਸ, ਸਈਅਦ ਅਨਵਰ ਅਤੇ ਬਾਬਰ ਆਜ਼ਮ, ਦੱਖਣੀ ਅਫ਼ਰੀਕਾ ਦੇ ਹਰਸ਼ਲ ਗਿਬਸ, ਏ ਬੀ ਡਿਵਿਲਿਅਰਜ਼ ਅਤੇ ਕਵਿੰਟਨ ਡੀ ਕਾਕ, ਨਿਊਜ਼ੀਲੈਂਡ ਦੇ ਰਾਸ ਟੇਲਰ ਅਤੇ ਇੰਗਲੈਂਡ ਦੇ ਜਾਨੀ ਬੇਰਸਟੋ ਦੀ ਬਰਾਬਰੀ ਕੀਤੀ ਸੀ ਵਿਰਾਟ ਹੁਣ ਕੁੱਲ 62ਵੇਂ ਅੰਤਰਰਾਸ਼ਟਰੀ ਸੈਂਕੜੇ ਨਾਲ ਦੱਖਣੀ ਅਫ਼ਰੀਕਾ ਦੇ ਜੈਕਸ ਕੈਲਿਸ ਦੇ ਬਰਾਬਰ ਚੌਥੇ ਨੰਬਰ ‘ਤੇ ਪਹੁੰਚ ਗਏ ਹਨ
ਹੁਣ ਵਿਰਾਟ ਤੋਂ ਅੱਗੇ ਸ਼੍ਰੀਲੰਕਾ ਦੇ ਸੰਗਾਕਾਰਾ ਨੇ 594 ਮੈਚਾਂ ‘ਚ 63, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 560 ਮੈਚਾਂ ‘ਚ 71 ਅਤੇ ਭਾਰਤ ਦੇ ਸਚਿਨ ਤੇਂਦੁਲਕਰ ਨੇ 664 ਮੈਚਾਂ ‘ਚ 100 ਅੰਤਰਰਾਸ਼ਟਰੀ ਸੈਂਕੜੇ ਬਣਾਏ ਹਨ ਵਿਰਾਟ ਦਾ 2018 ‘ਚ 12 ਮੈਚਾਂ ‘ਚ ਇਹ ਛੇਵਾਂ ਸੈਂਕੜਾ ਸੀ ਉਹ ਇਸ ਸਾਲ 144 ਦੀ ਜ਼ਬਰਦਸਤ ਔਸਤ ਨਾਲ 1153 ਦੌੜਾਂ ਬਣਾ ਚੁੱਕੇ ਹਨ ਭਾਰਤ ਦੇ ਰੋਹਿਤ ਸ਼ਰਮਾ ਅਤੇ ਇੰਗਲੈਂਡ ਦੇ ਜਾਨੀ ਬੇਰਸਟੋ ਨੇ ਇਸ ਸਾਲ 4-4 ਸੈਂਕੜੇ ਬਣਾਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ
ਏਜੰਸੀ, ਦੁਬਈ, 27 ਸਤੰਬਰ
ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ
ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਇਸ ਤਰ੍ਹਾਂ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਨੇ ਜਿੱਥੇ ਆਪਣਾ ਆਖ਼ਰੀ ਸੁਪਰ 4 ਮੁਕਾਬਲਾ ਅਫ਼ਗਾਨਿਸਤਾਨ ਵਿਰੁੱਧ ਟਾਈ ਖੇਡਿਆ ਸੀ ਉੱਥੇ ਬੰਗਲਾਦੇਸ਼ ਨੇ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਮਾਤ ਦਿੱਤੀ
ਬੰਗਲਾਦੇਸ਼ ਦੀ ਇਸ ਜਿੱਤ ਨੇ ਹੁਣ ਭਾਰਤ ਨੂੰ ਖ਼ਤਰੇ ਦਾ ਸੰਕੇਤ ਦੇ ਦਿੱਤਾ ਹੈ ਕਿ ਫਾਈਨਲ ‘ਚ ਬੰਗਲਾਦੇਸ਼ ਵਿਰੁੱਧ ਉਸਨੂੰ ਜ਼ਿਆਦਾ ਚੌਕਸੀ ਦਿਖਾਉਣੀ ਹੋਵੇਗੀ ਭਾਰਤ ਨੇ ਹਾਲਾਂਕਿ ਸੁਪਰ 4 ਮੈਚ ‘ਚ ਬੰਗਲਾਦੇਸ਼ ਨੂੰ ਇੱਕਤਰਫ਼ਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾਇਆ ਸੀ ਪਰ ਜਦੋਂ ਗੱਲ ਫਾਈਨਲ ਦੀ ਹੁੰਦੀ ਹੈ ਤਾਂ ਕਿਸੇ ਵੀ ਵਿਰੋਧੀ ਨੂੰ ਘੱਟ ਨਹੀਂ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ
ਭਾਰਤ ਨੇ ਇਸ ਟੂਰਨਾਮੈਂਟ ਨੂੰ 1984, 88, 1990-91, 2010 ‘ਚ 50 ਓਵਰਾਂ ਦੇ ਫਾਰਮੇਟ ‘ਚ ਅਤੇ 2016 ‘ਚ ਟੀ20 ਫਾਰਮੇਟ ‘ਚ ਬੰਗਲਾਦੇਸ਼ ਨੂੰ ਫਾਈਨਲ ‘ਚ 8 ਵਿਕਟਾਂ ਨਾਲ ਹਰਾਇਆ ਸੀ
ਬੰਗਲਾਦੇਸ਼ ਦਾ ਇਹ ਤੀਸਰਾ ਫਾਈਨਲ ਹੈ ਉਸਨੂੰ 2012 ‘ਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ‘ਚ ਸਿਰਫ਼ ਦੋ ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਕਿਸਤਾਨ ‘ਤੇ ਮਿਲੀ ਜਿੱਤ ਨਾਲ ਬੰਗਲਾਦੇਸ਼ ਦਾ ਹੌਂਸਲਾ ਸੱਤਵੇਂ ਅਸਮਾਨ ‘ਤੇ ਹੈ ਅਤੇ ਇਹ ਟੀਮ ਪਹਿਲੀ ਵਾਰ ਏਸ਼ੀਆ ਕੱਪ ਜਿੱਤਣ ਲਈ ਆਪਣੀ ਜਾਨ ਲੜਾਵੇਗੀ
ਭਾਰਤ ਨੇ ਹਾਲਾਂਕਿ ਅਫ਼ਗਾਨਿਸਤਾਨ ਵਿਰੁੱਧ ਪਿਛਲੇ ਮੁਕਾਬਲੇ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ ਅਤੇ ਇਹ ਪੰਜੇ ਖਿਡਾਰੀ ਹੁਣ ਫਾਈਨਲ ਲਈ ਟੀਮ ‘ਚ ਪਰਤਣਗੇ
ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਅੱਵਲ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਉਂਗਲੀ ‘ਚ ਫਰੈਕਚਰ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੱਡਾ ਝਟਕਾ ਲੱਗਾ ਹੈ ਹਾਲਾਂਕਿ ਬੰਗਲਾਦੇਸ਼ ਨੇ ਸ਼ਾਕਿਬ ਤੋਂ ਬਿਨਾਂ ਪਾਕਿਸਤਾਨ ਨੂੰ ਮਾਤ ਦਿੱਤੀ ਸੀ ਪਰ ਸ਼ਾਕਿਬ ਜਿਹੇ ਵੱਡੇ ਖਿਡਾਰੀ ਦੀ ਫਾਈਨਲ ਜਿਹੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਕਮੀ ਜਰੂਰ ਮਹਿਸੂਸ ਹੋਵੇਗੀ
ਭਾਰਤ ਦੀ ਓਪਨਿੰਗ ਜੋੜੀ ਸ਼ਿਖਰ ਧਵਨ( ਦੋ ਸੈਂਕੜਿਆਂ ਸਮੇਤ 327) ਅਤੇ ਰੋਹਿਤ ਸ਼ਰਮਾ (ਅਤੇ 1 ਸੈਂਕੜੇ ਸਮੇਤ 269 ਦੌੜਾਂ) ਬੰਗਲਾਦੇਸ਼ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ ਜਦੋਂਕਿ ਬੰਗਲਾਦੇਸ਼ ਲਈ 4 ਮੈਚਾਂ ‘ਚ 297 ਦੌੜਾਂ ਬਣਾ ਚੁੱਕੇ ਦੇ ਮੁਸ਼ਫਿਕੁਰ ਰਹੀਮ ਨੂੰ ਰੋਕਣ ਲਈ ਭਾਰਤ ਨੂੰ ਵੀ ਕੋਈ ਚੰਗੀ ਨੀਤੀ ਅਪਨਾਉਣੀ ਹੋਵੇਗੀ ਮੁਸ਼ਫਿਕੁਰ  ਪਾਕਿਸਤਾਨ ਵਿਰੁੱਧ 99 ਦੌੜਾਂ ਦੀ ਬਣਾ ਕੇ ਮੈਨ ਆਫ਼ ਦ ਮੈਚ ਰਹੇ ਸਨ ਇਸ ਤੋਂ ਇਲਾਵਾ ਭਾਰਤ ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਤੋਂ ਵੀ ਚੌਕਸ ਰਹਿਣਾ ਹੋਵੇਗਾ ਉਹਨਾਂ ਪਾਕਿਸਤਾਨ ਵਿਰੁੱਧ 43 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਕੁੱਲ 8 ਵਿਕਟਾਂ ਨਾਲ ਉਹ ਟੂਰਨਾਮੈਂਟ ‘ਚ ਅੱਵਲ ਗੇਂਦਬਾਜ਼ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਖ਼ ਬਚਾਉਣ ਦੀ ਕੋਸਿ਼ਸ਼ ਲਈ ਨਿੱਤਰੇਗਾ ਭਾਰਤ
ਏਜੰਸੀ, 6 ਸਤੰਬਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਸਾਹਮਣੇ ਹੁਣ ਸਨਮਾਨ ਬਚਾਉਣ ਦੀ ਚੁਣੌਤੀ ਹੈ ਅਤੇ ਉਸਨੂੰ ਇਸ ਲਈ ਓਵਲ ਮੈਦਾਨ ‘ਚ ਸ਼ੁਰੂ ਹੋਣ ਵਾਲੇ ਪੰਜਵੇਂ ਅਤੇ ਆਖ਼ਰੀ ਟੈਸਟ ‘ਚ ਹਾਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ ਇਸ ਟੈਸਟ ਮੈਚ ‘ਚ ਇੰਗਲੈਂਡ ਦਾ ਟੀਚਾ ਆਪਣੇ ਸਾਬਕਾ ਕਪਤਾਨ ਅਤੇ ਧੁਰੰਦਰ ਬੱਲੇਬਾਜ਼ ਅਲੇਸਟੇਰ ਕੁਕ ਨੂੰ ਜੇਤੂ ਦਿਵਾਈ ਦੇਣਾ ਹੋਵੇਗਾ ਕੁਕ ਨੇ ਚੌਥੇ ਟੈਸਟ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਵੇਂ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ ਲੜੀ ‘ਚ 3-1 ਦਾ ਅਜੇਤੂ ਵਾਧੇ ਨਾਲ ਨਿੱਤਰ ਰਹੀ ਇੰਗਲਿਸ਼ ਟੀਮ  ਕੁਕ ਨੂੰ 4-1 ਦੀ ਜਿੱਤ ਦਾ ਤੋਹਫ਼ਾ ਦੇਣਾ ਚਾਹੇਗੀ ਕੁਕ ਨੇ ਭਾਰਤ ਵਿਰੁੱਧ ਚਾਰ ਟੈਸਟਾਂ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ ਅਤੇ 4 ਟੈਸਟ ਦੀਆਂ 7 ਪਾਰੀਆਂ ‘ਚ 109 ਦੌੜਾਂ ਹੀ ਬਣਾਈਆਂ ਹਨ ਹਾਲਾਂਕਿ ਉਹ ਆਪਣੇ ਆਖ਼ਰੀ ਟੈਸਟ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਨਗੇ
ਇੰਗਲੈਂਡ ਨੇ ਆਖ਼ਰੀ ਟੈਸਟ ਲਈ ਬੁੱਧਵਾਰ ਨੂੰ 13 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ ਓਪਨਰ ਕੀਟਨ ਜੇਨਿੰਗਸ ਨੂੰ ਟੀਮ ‘ਚ ਵਾਪਸ ਬੁਲਾਇਆ ਗਿਆ ਹੈ ਤਾਂ ਉਹ ਆਪਣੀ ਉਪਯੋਗਤਾ ਸਾਬਤ ਕਰ ਸਕਣ ਕੀਟਨ ਨਾਲ ਓਪਨਿੰਗ ‘ਚ ਕੁਕ ਰਹਿਣਗੇ ਟੀਮ ‘ਚ ਓਲੀ ਪੋਪ ਦੀ ਵੀ ਵਾਪਸੀ ਹੋਈ ਹੈ ਚੌਥੇ ਟੈਸਟ ‘ਚ ਨਹੀਂ ਖੇਡ ਸਕੇ ਕ੍ਰਿਸ ਵੋਕਸ ਨੂੰ ਵੀ ਆਖ਼ਰੀ ਮੈਚ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ
ਦੂਸਰੇ ਪਾਸ ਜੇਕਰ ਭਾਰਤ ਲੜੀ ਦਾ ਸਕੋਰ 2-3 ਕਰਨਾ ਚਾਹੁੰਦਾ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਧਾਕੜ ਪ੍ਰਦਰਸ਼ਨ ਕਰਨਾ ਹੋਵੇਗਾ ਲੜੀ ‘ਚ ਹੁਣ ਤੱਕ ਭਾਰਤੀ ਬੱਲੇਬਾਜ਼ਾਂ ਨੇ ਹੀ ਨਿਰਾਸ਼ ਕੀਤਾ ਹੈ ਨਹੀਂ ਤਾਂ ਇਹ ਲੜੀ ਇੰਗਲੈਂਡ ਦੀ ਬਜਾਏ ਭਾਰਤ ਦੇ ਨਾਂਅ ਹੋ ਚੁੱਕੀ ਹੁੰਦੀ ਪਿਛਲੇ ਮੁਕਾਬਲੇ ‘ਚ ਭਾਰਤ 245 ਦੌੜਾਂ ਦੇ ਟੀਚੇ ਪਿੱਛੇ ਇੱਕ ਸਕੇਮੀ 123 ਦੌੜਾਂ ਦੀ ਸੁਖ਼ਾਵੀਂ ਹਾਲਤ ਤੋਂ ਬਾਅਦ 184 ਦੌੜਾਂ ‘ਤੇ ਢੇਰ ਹੋ ਗਈ ਭਾਰਤ ਇਸ ਮੈਚ ‘ਚ ਰਾਹੁਲ ਦੇ ਲਗਾਤਾਰ ਚਾਰ ਮੈਚਾਂ ‘ ਨਾਕਾਮ ਹੋਣ ਦੇ ਬਾਅਦ ਇਸ ਸਾਲ ਦੇ ਸ਼ੁਰੂ ‘ਚ ਭਾਰਤ ਨੂੰ ਆਪਣੀ ਕਪਤਾਨੀ ‘ਚ ਅੰਡਰ 19 ਵਿਸ਼ਵ ਕੱਪ ਜਿਤਵਾ ਚੁੱਕੇ ਪ੍ਰਿਥਵੀ ਸ਼ਾੱ ਨੂੰ ਖਿਡਾਉਣ ਦਾ ਰਿਸਕ ਲੈ ਸਕਦਾ ਹੈ ਕਿਉਂਕਿ ਲੜੀ ਹੱਥੋਂ ਨਿਕਲ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2014 ਦੀ ਪਿਛਲੀ ਲੜੀ ‘ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ
ਸ਼ਾਮ ਸਾਢੇ ਤਿੰਨ ਵਜੇ ਤੋਂ
ਏਜੰਸੀ, ਲੰਦਨ, 8 ਅਗਸਤ
ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾਂ ਭਾਗਾਂਵਾਲਾ ਸਾਬਤ ਹੋਏ ਲਾਰਡਜ਼ ਦੇ ਮੈਦਾਨ ‘ਤੇ ਅੱਜ ਤੋਂ ਸ਼ੁਰੂ ਹੋਣ  ਜਾ ਰਹੇ ਦੂਸਰੇ ਟੈਸਟ ‘ਚ ਵਿਰਾਟ ਕੋਹਲੀ ਐਂਡ ਕੰਪਨੀ ਜਿੱਤ ਦਰਜ ਕਰਦਿਆਂ ਹੋਇਆ ਪੰਜ ਮੈਚਾਂ ਦੀ ਲੜੀ ‘ਚ ਬਰਾਬਰੀ ਹਾਸਲ ਕਰਨ ਦੇ ਇਰਾਦੇ ਨਾਲ ਨਿੱਤਰੇਗੀ ਭਾਰਤੀ ਟੀਮ ਨੂੰ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਦੀ ਹਾਰ ਮਿਲੀ ਸੀ ਜਿਸ ਨਾਲ ਮਹਿਮਾਨ ਟੀਮ 0-1 ਨਾਲ ਪੱਛੜੀ ਹੋਈ ਹੈ ਹਾਲਾਂਕਿ ਲਾਰਡਜ਼ ‘ਤੇ ਭਾਰਤੀ ਖਿਡਾਰੀਆਂ ਕੋਲ ਵਾਪਸੀ ਦਾ ਮੌਕਾ ਰਹੇਗਾ ਜਿੱਥੇ ਸਾਲ 2014 ਦੀ ਪਿਛਲੀ ਲੜੀ ‘ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ
ਭਾਰਤ ਨੇ ਇੰਗਲੈਂਡ ਵਿਰੁੱਧ ਪਿਛਲੀ ਪੰਜ ਮੈਚਾਂ ਦੀ ਲੜੀ 1-3 ਨਾਲ ਗੁਆਈ ਸੀ ਪਰ ਲਾਰਡਜ਼ ‘ਤੇ ਉਸਨੇ ਦੂਸਰਾ ਮੈਚ 95 ਦੌੜਾਂ ਨਾਲ ਜਿੱਤ ਕੇ ਕਲੀਨ ਸਵੀਪ ਦੀ ਸ਼ਰਮਿੰਦਗੀ ਬਚਾਈ ਸੀ ਭਾਰਤ ਨੇ ਆਪਣੇ ਇਤਿਹਾਸ ਦਾ ਪਹਿਲਾ ਵਿਸ਼ਵ ਕੱਪ 1983 ‘ਚ ਲਾਰਡਜ਼ ਮੈਦਾਨ ‘ਤੇ ਹੀ ਜਿੱਤਿਆ ਸੀ ਅਜਿਹੇ ‘ਚ ਕਪਤਾਨ ਵਿਰਾਟ ਦੀ ਟੀਮ ਇੰਡੀਆ ਫਿਰ ਤੋਂ ਇੱਥੇ ਆਪਣਾ ਜਾਦੂ ਚਲਾ ਸਕਦੀ ਹੈ
ਲਾਰਡਜ਼ ‘ਚ ਟੀਮ ਇੰਡੀਆ ਦਾ ਰਿਕਾਰਡ
ਲਾਰਡਜ਼ ਦੇ ਮੈਦਾਨ ‘ਤੇ ਭਾਰਤੀ ਟੀਮ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਸ ਮੈਦਾਨ ‘ਤੇ ਭਾਰਤੀ ਟੀਮ ਨੇ 17 ਟੈਸਟ ਖੇਡੇ ਹਨ ਇਹਨਾਂ ਵਿੱਚੋਂ ਇੰਗਲੈਂਡ ਦੀ ਟੀਮ ਨੇ 11 ਜਿੱਤੇ ਹਨ ਅਤੇ ਭਾਰਤੀ ਟੀਮ ਸਿਰਫ਼ ਦੋ ਵਾਰ 1986 ‘ਚ ਕਪਿਲ ਦੇਵ ਦੀ ਕਪਤਾਨੀ ‘ਚ ਅਤੇ 2014 ‘ਚ ਮਹਿੰਦਰ ਸਿੰਘ ਦੀ ਕਪਤਾਨੀ ‘ਚ ਜਿੱਤ ਸਕੀ ਹੈ 4 ਟੈਸਟ ਮੈਚ ਡਰਾਅ ਰਹੇ ਹਨ ਪਰ ਇਹਨਾਂ ਦੋਵਾਂ ਟੀਮਾਂ ਦਰਮਿਆਨ ਪਿਛਲੇ ਮੁਕਾਬਲੇ ‘ਚ ਭਾਰਤ ਨੇ 95 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ
ਪਿੱਚ ਸੁੱਕੀ ਹੋਣ ਕਾਰਨ ਮਿਲੇਗਾ  ਦੋ ਸਪਿੱਨਰਾਂ ਨੂੰ ਮੌਕਾ
ਮੈਚ ਦੇ ਦੋ ਦਿਨ ਪਹਿਲਾਂ ਲਾਰਡਜ਼ ‘ਤੇ ਕਾਫ਼ੀ ਘਾਹ ਸੀ ਪਰ ਮੈਚ ‘ਚ ਪਹਿਲੀ ਗੇਂਦ ਪੈਣ ਤੋਂ ਪਹਿਲਾਂ ਇਸ ਦੀ ਕਟਿੰਗ ਹੋਣ ਦੀ ਆਸ ਹੈ ਜੇਕਰ ਨਹੀਂ ਵੀ ਹੁੰਦੀ ਤਾਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿੱਚ ਸੁੱਕੀ ਹੀ ਹੋਵੇਗੀ ਜਿੱਥੇ ਸਪਿੱਨਰਾਂ ਨੂੰ ਕਾਫ਼ੀ ਮੱਦਦ ਮਿਲ ਸਕਦੀ ਹੈ
ਵਾਧੂ ਬੱਲੇਬਾਜ਼ ਨੂੰ ਉਤਾਰਨ ਦੀ ਸੰਭਾਵਨਾ ਤੋਂ ਇਨਕਾਰ
ਪਹਿਲੇ ਟੈਸਟ ‘ਚ ਬੱਲੇਬਾਜ਼ਾਂ ਦੇ ਨਾਕਾਮ ਰਹਿਣ ਦੇ ਬਾਵਜ਼ੂਦ ਕੋਚ ਭਰਤ ਅਰੁਣ ਨੇ ਵਾਧੂ ਬੱਲੇਬਾਜ਼ ਨੂੰ ਉਤਾਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਉਹਨਾਂ ਕਿਹਾ ਕਿ ਦੂਸਰੇ ਸਪਿੱਨਰ ‘ਤੇ ਵਿਚਾਰ ਹੋ ਸਕਦਾ ਹੈ ਅਜਿਹੇ ‘ਚ ਉਮੇਸ਼ ਯਾਦਵ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਹਾਰਦਿਕ ਪਾਂਡਿਆ ਤੇਜ਼ ਗੇਂਦਬਾਜ਼ੀ ਦਾ ਜਿੰਮ੍ਹਾ ਸੰਭਾਲਣਗੇ ਹਾਲਾਂਕਿ ਦੂਸਰੇ ਸਪਿੱਨਰ ਦੀ ਚੋਣ ‘ਚ ਦਿੱਕਤ ਹੋਵੇਗੀ
ਤੇਜ਼ ਗੇਂਦਬਾਜ਼ਾਂ ‘ਚ ਫਿਰ ਤੋਂ ਨਜ਼ਰਾਂ ਇਸ਼ਾਂਤ ‘ਤੇ
ਚਾਰ ਸਾਲ ਪਹਿਲਾਂ ਟੀਮ ‘ਚ ਮੁਰਲੀ ਵਿਜੇ, ਅਜਿੰਕਾ ਰਹਾਣੇ, ਚੇਤੇਸ਼ਵਰ ਪੁਜਾਰਾ, ਸ਼ਿਖਰ ਧਵਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਉੁਸ ਟੀਮ ਦਾ ਹਿੱਸਾ ਸਨ ਸਾਲ 2014 ਲੜੀ ਦੇ ਲਾਰਡਜ਼ ਮੈਦਾਨ ‘ਤੇ ਹੋਏ ਮੈਚ ‘ਚ ਮੁਰਲੀ ਦੀਆਂ 95, ਰਹਾਣੇ ਦੀਆਂ 103 ਅਤੇ ਹਰਫ਼ਨਮੌਲਾ ਜਡੇਜਾ ਦੀ ਹੇਠਲੇ ਕ੍ਰਮ ‘ਤੇ 68 ਦੌੜਾਂ ਦੀ ਪਾਰੀ ਅਹਿਮ ਰਹੀ ਸੀ ਹਾਲਾਂਕਿ ਭੁਵਨੇਸ਼ਵਰ ਕੁਮਾਰ ਦੀ ਹੇਠਲੇ ਕ੍ਰਮ ‘ਤੇ ਅਰਧ ਸੈਂਕੜੇ ਵਾਲੀ ਪਾਰੀ ਦੇ ਨਾਲ 82 ਦੌੜਾਂ ‘ਤੇ 6 ਵਿਕਟਾਂ ਦਾ ਪ੍ਰਦਰਸ਼ਨ ਵੀ ਲਾਜਵਾਬ ਸੀ ਪਰ ਭੁਵੀ ਇਸ ਵਾਰ ਸੱਟ ਦੇ ਕਾਰਨ ਟੀਮ ਤੋਂ ਬਾਹਰ ਹੈ ਪਰ ਤੇਜ਼ ਗੇਂਦਬਾਜ਼ਾਂ ‘ਚ ਫਿਰ ਤੋਂ ਨਜ਼ਰਾਂ ਇਸ਼ਾਂਤ ‘ਤੇ ਹੋਣਗੀਆਂ ਜਿੰਨ੍ਹਾਂ ਇੱਥੇ ਇੰਗਲੈਂਡ ਦੀ ਦੂਸਰੀ ਪਾਰੀ ‘ਚ 7 ਵਿਕਟਾਂ ਕੱਢੀਆਂ ਸਨ ਅਤੇ ਭਾਰਤ ਨੂੰ ਜਿੱਤ ਦਿਵਾ ਮੈਨ ਆਫ਼ ਦ ਮੈਚ ਰਹੇ ਸਨ
ਲੈਫਟ ਆਰਮ ਸਪਿੱਨਰ ਜਡੇਜਾ ਜਾਂ ਗੁੱਟ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਚੋਂ ਕਿਸੇ ਨੂੰ ਚੁਣਿਆ ਜਾਵੇਗਾ
ਇਸ ਤੋਂ ਇਲਾਵਾ ਗੇਂਦਬਾਜ਼ਾਂ ‘ਚ ਦੂਸਰਾ ਸਪਿੱਨਰ ਖਿਡਾਉਣ ਨੂੰ ਲੈ ਕੇ ਕਾਫ਼ੀ ਚਰਚਾ ਹੈ ਇੰਗਲੈਂਡ ‘ਚ ਕਈ ਸਾਲਾਂ ਬਾਅਦ ਪੈ ਰਹੀ ਅੱਤ ਦੀ ਗਰਮੀ ਕਾਰਨ ਇੱਥੋਂ ਦੀਆਂ ਪਿੱਚਾਂ ਸਪਿੱਨ ਗੇਂਦਬਾਜ਼ ਦੀਆਂ ਮੱਦਦਗਾਰ ਮੰਨੀਆਂ ਜਾ ਰਹੀਆਂ ਹਨ ਜਿਸ ਨੂੰ ਦੇਖਦਿਆਂ ਅਸ਼ਵਿਨ ਦੇ ਨਾਲ ਲੈਫਟ ਆਰਮ ਸਪਿੱਨਰ ਜਡੇਜਾ ਜਾਂ ਗੁੱਟ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਚੋਂ ਕਿਸੇ ਨੂੰ ਚੁਣਿਆ ਜਾਵੇਗਾ ਹਾਲਾਂਕਿ ਇਹਨਾਂ ਚੋਂ ਕਿਸੇ ਨੂੰ ਵੀ ਚੁਣਿਆ ਜਾਂਦਾ ਹੈ ਤਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਮੱਧਮ ਤੇਜ਼ ਗਤੀ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਕਮੀ ਫਿਰ ਮਹਿਸੂਸ ਹੋਵੇਗੀ ਹਾਲਾਂਕਿ ਇੱਕ ਗੱਲ ਸਾਫ਼ ਹੈ ਕਿ ਜੇਕਰ ਭਾਰਤ ਨੇ ਮੈਚ ਜਿੱਤਣਾ ਹੈ ਤਾਂ ਬੱਲੇਬਾਜ਼ਾਂ ਨੂੰ ਵੱਡੀਆਂ ਪਾਰੀਆਂ ਖੇਡਣੀਆਂ ਪੈਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਬਦਲਿਆ ਜਾਏਗਾ ਫੈਸਲਾ, ਖਹਿਰਾ ਨਾ ਕਰਨ ਪਾਰਟੀ ਨੂੰ ਤੋੜਨ ਦੀ ਕੋਸਿ਼ਸ਼
ਮਨੀਸ਼ ਸ਼ਸੋਦੀਆ ਨੇ ਖਹਿਰਾ ਅਤੇ ਸਾਥੀ ਵਿਧਾਇਕਾਂ ਨੂੰ ਅਨੁਸਾਸਨ ’ਚ ਰਹਿ ਲਈ ਕਿਹਾ | Sukhpal Khaira
ਦਿੱਲੀ, (ਸੱਚ ਕਹੂੰ ਬਿਊਰੋ)। ਸੁਖਪਾਲ (Sukhpal Khaira) ਖਹਿਰਾ ਅਤੇ ਉਸ ਦੇ ਸਾਥੀ 8 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਵੱਡਾ ਝਟਕਾ ਦਿੰਦੇ ਹੋਏ ਖ਼ਾਲੀ ਹੱਥ ਵਾਪਸ ਭੇਜ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਚੋਣਾਂ ਦੇ ਮੱਦੇ-ਨਜ਼ਰ ਦਲਿਤ ਲੀਡਰ ਅੱਗੇ ਲਿਆਉਣਾ ਚਾਹੁੰਦੇ ਸਨ, ਜਿਸ ਕਾਰਨ ਹਰਪਾਲ ਚੀਮਾ ਨੂੰ ਬਣਾਇਆ ਗਿਆ ਹੈ। (Sukhpal Khaira)
ਕੰਵਰ ਸੰਧੂ ਨੇ ਕਾਫ਼ੀ ਜਿਆਦਾ ਬਹਿਸ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਮੁੜ ਤੋਂ ਲੀਡਰ ਬਣਾਉਣ ਦੀ ਮੰਗ ਕੀਤੀ ਸੀ ਪਰ ਕੰਵਰ ਸੰਧੂ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਕਿ ਹੁਣ ਇਹ ਫੈਸਲਾ ਬਦਲਣ ਵਾਲਾ ਨਹੀਂ ਹੈ, ਇਸ ਲਈ ਸਾਰੇ ਵਿਧਾਇਕਾਂ ਨੂੰ ਹਾਈ ਕਮਾਨ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਨਾਲ ਹੀ ਮਨੀਸ਼ ਸ਼ਸੋਦੀਆ ਨੇ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਵਿਧਾਇਕਾਂ ਨੂੰ ਪਾਰਟੀ ਦੇ ਅਨੁਸਾਸਨ ਵਿੱਚ ਰਹਿਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ। (Sukhpal Khaira)
ਇਥੇ ਹੀ ਮਨੀਸ਼ ਸ਼ਸੋਦੀਆ ਨੇ 2 ਅਗਸਤ ਨੂੰ ਰੱਖੀ ਗਈ ਕਾਨਫਰੰਸ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਹਿਤ 4 ਵਿਧਾਇਕਾ ਨੇ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਖਹਿਰਾ ਦਾ ਸਾਥ ਦੇਣ ਵਾਲੇ ਬਾਕੀ 5 ਵਿਧਾਇਕ ਕਾਨਫਰੰਸ ਰੱਦ ਕਰਨ ਲਈ ਰਾਜੀ ਹੋ ਗਏ ਹਨ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਫੈਸਲਾ ਵਾਪਸ ਕਰਵਾਉਣਾ ਚਾਹੁੰਦੇ ਸਨ ਪਰ ਮਨੀਸ਼ ਸ਼ਸੋਦੀਆ ਨੇ ਸਾਫ਼ ਕਿਹਾ ਕਿ ਇਹ ਆਮ ਪਾਰਟੀ ਹੈ, ਇਥੇ ਅਹੁਦਿਆਂ ਲਈ ਦਬਾਓ ਨਹੀਂ ਬਣਾਇਆ ਜਾ ਸਕਦਾ ਹੈ, ਇਸ ਲਈ ਇਹ ਫੈਸਲਾ ਵਾਪਸ ਨਹੀਂ ਹੋਏਗਾ। ਸੁਖਪਾਲ ਖਹਿਰਾ ਕਲ ਦਿੱਲੀ ਵਿਖੇ ਹੀ ਆਪਣੇ ਸਾਥੀ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕਰਨਗੇ। (Sukhpal Khaira)
ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ : ਨੰਬਰ ਇੱਕ ਬਣਨ ਨਿੱਤਰੇਗਾ ਭਾਰਤ
ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਕਲੀਨ ਸਵੀਪ ਜਰੂਰੀ
ਨਾਟਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ ‘ਚ ਨੰਬਰ ਇੱਕ ਬਣਨ ‘ਤੇ ਵੀ ਲੱਗੀਆਂ ਹੋਣਗੀਆਂ ਭਾਰਤੀ ਟੀਮ ਨੂੰ ਇੰਗਲੈਂਡ ਹੱਥ੍ਰੋਂ ਆਪਣਾ ਨੰਬਰ ਇੱਕ ਸਥਾਨ  ਮਈ ‘ਚ ਗੁਆਉਣਾ ਪਿਆ ਸੀ ਪਰ ਜੇਕਰ ਉਹ ਇਸ ਲੜੀ ‘ਚ 3-0 ਨਾਲ ਕਲੀਨ ਸਵੀਪ ਕਰ ਲੈਂਦੀ ਹੈ ਤਾਂ ਉਹ ਫਿਰ ਨੰਬਰ ਇੱਕ ਟੀਮ ਬਣ ਜਾਵੇਗੀ ਹਾਲਾਂਕਿ ਇੱਕ ਵੀ ਮੈਚ ਹਾਰਨ ‘ਤੇ ਮੇਜ਼ਬਾਨ ਟੀਮ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਰਹੇਗੀ। (England-India ODI Series)
ਅਗਲੇ ਸਾਲ ਇੰਗਲੈਂਡ ਵਿਸ਼ਵ ਕੱਪ ਦੇ ਮੱਦੇਨਜ਼ਰ ਖ਼ੁਦ ਨੂੰ ਪਰਖ਼ਣ ਦਾ ਮੌਕਾ | England-India ODI Series
ਸਟਾਰ ਬੱਲੇਬਾਜ਼ ਵਿਰਾਟ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਸਿਰਫ਼ ਨੰਬਰ ਇੱਕ ਬਣਨਾ ਹੀ ਅਹਿਮ ਨਹੀਂ ਸਗੋਂ ਇੰਗਲੈਂਡ ਦੀਆਂ ਸਵਿੰਗ ਪਿੱਚਾਂ ‘ਤੇ ਉਸ ਦੀ ਤਿਆਰੀ ਵੀ ਪਰਖ਼ਣ ਦਾ ਇਹ ਚੰਗਾ ਮੌਕਾ ਹੈ ਜਿੱਥੇ ਇੱਕ ਸਾਲ ਬਾਅਦ ਆਈ.ਸੀ.ਸੀ. ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਣਾ ਹੈ ਭਾਰਤ ਨੇ ਟਵੰਟੀ20 ਲੜੀ ਨੂੰ 2-1 ਨਾਲ ਅਤੇ ਆਇਰਲੈਂਡ ਵਿਰੁੱਧ 2-0 ਨਾਲ ਲੜੀ ਜਿੱਤ ਕੇ ਦੌਰੇ ਦੀ ਚੰਗੀ ਸ਼ੁਰੂਆਤ ਕੀਤੀ ਹੈ ਪਰ ਅਸਲੀ ਚੁਣੌਤੀ ਉਸਦੀ ਹੁਣ ਮੰਨੀ ਜਾ ਰਹੀ ਹੈ।
ਬੱਲੇਬਾਜ਼ੀ ਕ੍ਰਮ ਚ ਹੋ ਸਕਦਾ ਹੈ ਫੇਰਬਦਲ | England-India ODI Series
ਭਾਰਤ ਦਾ ਟੀ20 ਲੜੀ ਜਿੱਤ ਕੇ ਆਤਮਵਿਸ਼ਵਾਸ ਵੀ ਮਜ਼ਬੂਤ ਹੋਇਆ ਹੈ ਪਿਛਲੀ ਲੜੀ ‘ਚ ਕਪਤਾਨ ਵਿਰਾਟ ਨੇ ਕਈ ਗੱਠਜੋੜ ਪ੍ਰਯੋਗ ਕੀਤੇ ਸਨ ਤਾਂ ਹੁਣ ਇੱਕ ਰੋਜ਼ਾ ਲੜੀ ‘ਚ ਵੀ ਉਸ ਕੋਲ ਮੱਧਕ੍ਰਮ ਲਈ ਸਹੀ ਤਾਲਮੇਲ ਤਲਾਸ਼ਣ ਦਾ ਮੌਕਾ ਹੈ ਜਿਸਨੂੰ ਲੈ ਕੇ ਟੀਮ ਮੈਨੇਜ਼ਮੈਂਟ ਅਤੇ ਕਪਤਾਨ ਦੋਵੇਂ ਹੀ ਫਿਲਹਾਲ ਭਰੋਸੇ ‘ਚ ਨਹੀਂ ਹਨ ਵਿਰਾਟ ਆਮਤੌਰ ‘ਤੇ ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹਨ ਪਰ ਟੀ20 ‘ਚ ਇਸ ਨੰਬਰ ‘ਤੇ ਰਾਹੁਲ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਰਾਟ ਖੁਦ ਚੌਥੇ ਨੰਬਰ ‘ਤੇ ਉੱਤਰ ਸਕਦੇ ਹਨ ਉਹਨਾਂ ਇਸ ਸਥਾਨ ‘ਤੇ ਵੀ ਨਾਬਾਦ 20, 47 ਅਤੇ 43 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਮਹਿੰਦਰ ਸਿੰਘ ਧੋਨੀ ਵੀ ਆਪਣੇ ਛੇਵੇਂ ਸਥਾਨ ‘ਤੇ ਹਮੇਸ਼ਾ ਵਾਂਗ ਉਪਯੋਗੀ ਹੀ ਸਾਬਤ ਹੋ ਰਹੇ ਹਨ। (England-India ODI Series)
ਮੌਸਮ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਭਾਰਤ ਨੂੰ | England-India ODI Series
ਓਪਨਿੰਗ ਕ੍ਰਮ ‘ਚ ਟੀ20 ‘ਚ ਰੋਹਿਤ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਨ ਆਫ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਰਹੇ ਸਨ ਜਦੋਂਕਿ ਸ਼ਿਖਰ ਧਵਨ ਨੇ ਤਿੰਨ ਮੈਚਾਂ ‘ਚ 5, 10, 4 ਦੌੜਾਂ ਦੀਆਂ ਪਾਰੀਆਂ ਖੇਡ ਕੇ ਵਿਰਾਟ ਨੂੰ ਥੋੜ੍ਹਾ ਸੋਚਣ ‘ਤੇ ਮਜ਼ਬੂਰ ਕੀਤਾ ਹਾਲਾਂਕਿ ਇੱਕ ਦੋ ਮੈਚਾਂ ‘ਚ ਇਹਨਾਂ ਦੀ ਜੋੜੀ ਸਥਿਰ ਰਹਿਣ ਦੀ ਆਸ ਹੈ ਅਤੇ ਉਮੀਦ ਹੈ ਕਿ ਧਵਨ ਜਿਹਾ ਤਜ਼ਰਬੇਕਾਰ ਬੱਲੇਬਾਜ਼ ਇੱਕ ਰੋਜ਼ਾ ‘ਚ ਆਸ ਮੁਤਾਬਕ ਖੇਡੇਗਾ। ਤਜ਼ਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਟੀਮ ਦੀ ਹੋਰ ਹਮਲਾਵਰ ਗੇਂਦਬਾਜ਼ੀ ਜੋੜੀ ਹਨ ਦੂਸਰੇ ਪਾਸੇ ਚੰਗੀ ਲਾਈਨਅੱਪ ਤੋਂ ਇਲਾਵਾ ਭਾਰਤੀ ਟੀਮ ਨੂੰ ਇਸ ਵਾਰ ਇੰਗਲੈਂਡ ਦੇ ਮੌਸਮ ਦੇ ਹਾਲਾਤਾਂ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਜਿੱਥੇ ਇਸ ਵਾਰ ਆਮ ਤੋਂ ਜ਼ਿਆਦਾ ਗਰਮੀ ਹੋਣ ਕਾਰਨ ਪਿੱਚਾਂ ਹਰੀਆਂ ਨਹੀਂ ਸਗੋਂ ਜ਼ਿਆਦਾ ਸੁੱਕੀਆਂ ਹਨ ਅਤੇ ਗਰਮ ਦੇਸ਼ ਤੋਂ ਆਉਣ ਵਾਲੀ ਟੀਮ ਨੂੰ ਫ਼ਾਇਦਾ ਪਹੁੰਚਾ ਸਕਦੀਆਂ ਹਨ। (England-India ODI Series)
ਭਾਰਤ ਨੇ ਆਖ਼ਰੀ ਵਾਰ ਜਦੋਂ 2014 ‘ਚ ਇੰਗਲੈਂਡ ਦਾ ਦੌਰਾ ਕੀਤਾ ਸੀ ਤਾਂ ਉਸਨੇ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤੀ ਸੀ ਇੰਗਲੈਂਡ ਨੇ ਹਾਲ ਹੀ ‘ਚ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੀ ਵਾਰ 5-0 ਨਾਲ ਕਲੀਨ ਸਵੀਪ ਕੀਤੀ ਸੀ ਪਰ ਟੀ20 ਲੜੀ ਗੁਆਉਣ ਨਾਲ ਉਸਦਾ ਹੌਂਸਲਾ ਪਸਤ ਹੋਇਆ ਹੈ ਜਿਸ ਦਾ ਭਾਰਤ ਨੂੰ ਫਾਇਦਾ ਮਿਲ ਸਕਦਾ ਹੈ। ਇੰਗਲਿਸ਼ ਕਪਤਾਨ ਇਆਨ ਮੋਰਗਨ ਚੰਗੇ ਬੱਲੇਬਾਜ਼ ਹਨ ਤੇ ਦੂਸਰੇ ਟੀ20 ‘ਚ ਨਾਬਾਦ 58 ਦੌੜਾਂ ਬਣਾ ਕੇ ਮੈਨ ਆਫ਼ ਦ ਮੈਚ ਰਹੇ ਅਲੇਕਸ ਹੇਲਸ, ਓਪਨਿੰਗ ਬੱਲੇਬਾਜ਼ ਜੋ ਰੂਟ, ਹਰਫ਼ਨਮੌਲਾ ਬੇਨ ਸਟੋਕਸ ਅਤੇ ਜੋਸ ਬਟਲਰ ਤੋਂ ਇਲਾਵਾ ਗੇਂਦਬਾਜ਼ਾਂ ‘ਚ ਆਦਿਲ ਰਾਸ਼ਿਦ, ਡੇਵਿਡ ਵਿਲੀ, ਲਿਆਮ ਪਲੰਕੇਟ ਅਤੇ ਤਜ਼ਰਬੇਕਾਰ ਮੋਈਨ ਅਲੀ ਅਹਿਮ ਹੋਣਗੇ। (England-India ODI Series)
ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News
ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News
ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ ਦੇ ਬਾਵਜ਼ੂਦ ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ ਅਤੇ ਬੈਲਜ਼ੀਅਮ ਨੇ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹੁਣ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ‘ਬਲਾਕਬਸਟਰ’ ਮੁਕਾਬਲੇ ‘ਚ ਆਖ਼ਰੀ ਚਾਰ ‘ਚ ਜਗ੍ਹਾ ਬਣਾਉਣ ਲਈ ਨਿੱਤਰਨਗੀਆਂ।
ਟੂਰਨਾਮੈਂਟ ਦੀਆਂ ਹੈਵੀਵੇਟ ਜਰਮਨੀ, ਸਪੇਨ, ਅਰਜਨਟੀਨਾ ਅਤੇ ਪੁਰਤਗਾਲ ਦੇ ਬਾਹਰ ਹੋ ਜਾਣ ਤੋਂ ਬਾਅਦ ਹੁਣ ਮੁਕਾਬਲਾ ਸਾਰੀਆਂ ਟੀਮਾਂ ਲਈ ਖੁਲ੍ਹਾ ਮੰਨਿਆ ਜਾ ਰਿਹਾ ਹੈ ਜਿੱਥੇ ਕੋਈ ਵੀ ਖ਼ਿਤਾਬ ਜਾਂ ਜਿੱਤ ਦੀ ਦਾਅਵੇਦਾਰ ਨਹੀਂ ਰਹਿ ਗਈ ਹੈ 2014 ਵਿਸ਼ਵ ਕੱਪ ਦੀ ਮੇਜ਼ਬਾਨ ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਮੁਸ਼ਕਲ ਮੈਚ ਜਿੱਤਿਆ ਅਤੇ ਟੀਟੇ ਦੀ ਕਪਤਾਨੀ ‘ਚ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂਅ ਕਰਨ ਦਾ ਦਾਅਵਾ ਬਣਾਈ ਰੱਖਿਆ। (Sports News)
ਹਾਲਾਂਕਿ ਬੈਲਜ਼ੀਅਮ ਲਈ ਜਾਪਾਨ ਵਿਰੁੱਧ ਆਖ਼ਰੀ ਮੈਚ ‘ਚ 3-2 ਦੀ ਜਿੱਤ ਕਾਫ਼ੀ ਰੋਮਾਂਚਕ ਰਹੀ ਜਿਸ ਵਿੱਚ ਉਹ ਉਲਟਫੇਰ ਦਾ ਸ਼ਿਕਾਰ ਹੁੰਦੇ ਹੁੰਦੇ ਬਚਿਆ। ਬ੍ਰਾਜ਼ੀਲ ਵਿਰੁੱਧ ਬੈਲਜ਼ੀਅਮ ਦੇ ਕਪਤਾਨ ਈਡਨ ਹਜ਼ਾਰਡ ਅਤੇ ਰੋਮੇਲੂ ਲੁਕਾਕੂ ਤੋਂ ਟੀਮ ਨੂੰ ਕਾਫ਼ੀ ਆਸਾਂ ਹੋਣਗੀਆਂ ਜੋ ਉਹਨਾਂ ਦੇ ਸਟਾਰ ਫਾਰਵਰਡ ਹਨ ਪਰ ਵਿਰੋਧੀ ਬ੍ਰਾਜ਼ੀਲੀ ਟੀਮ ਦੀ ਡਿਫੈਂਸ’ਚ ਸੰਨ੍ਹ ਲਾਉਣੀ ਇਸ ਵਾਰ ਉਹਨਾਂ ਲਈ ਵੱਡੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਟੂਰਨਾਮੈਂਟ ‘ਚ ਹੁਣ ਤੱਕ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਖਾਧਾ ਹੈ ਅਤੇ ਕੁੱਲ ਸੱਤ ਗੋਲ ਕੀਤੇ ਹਨ। (Sports News)
ਬ੍ਰਾਜ਼ੀਲ ਦੇ ਕੇਸਮਿਰੋ ਦੀ ਬਰਖ਼ਾਸਤਗੀ ਬੈਲਜ਼ੀਅਮ ਲਈ ਰਾਹਤ | Sports News
ਮੈਕਸਿਕੋ ਵਿਰੁੱਧ ਬ੍ਰਾਜ਼ੀਲ ਦੀ 2-0 ਦੀ ਜਿੱਤ ਟੀਮ ਲਈ ਸਭ ਤੋਂ ਰੋਮਾਂਚਕ ਰਹੀ ਸੀ ਜਿਸ ਵਿੱਚ ਮੱਧ ਡਿਫੈਂਸ ‘ਚ ਥਿਆਗੋ ਸਿਲਵਾ ਅਤੇ ਮਿਰਾਂਡਾ ਅਤੇ ਫੁੱਲ ਬੈਕ ਫੇਗਨਰ ਨੇ ਅਹਿਮ ਭੂਮਿਕਾ ਨਿਭਾਈ ਸੀ ਹਾਲਾਂਕਿ ਬੈਲਜ਼ੀਅਮ ਲਈ ਥੋੜ੍ਹੀ ਰਾਹਤ ਮਿਡਫੀਲਡਰ ਕੇਸਮਿਰੋ ਦੀ ਬਰਖ਼ਾਸਤਗੀ ਹੈ ਜਿਸਨੂੰ ਮੈਕਸਿਕੋ ਵਿਰੁੱਧ ਮੈਚ ਦੌਰਾਨ ਦੋ ਪੀਲੇ ਕਾਰਡ ਮਿਲੇ ਸਨ ਕੇਸਮਿਰੋ ਬ੍ਰਾਜ਼ੀਲ ਦੀ ਸਫ਼ਲਤਾ ‘ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਬ੍ਰਾਜ਼ੀਲੀ ਟੀਮ ਦੇ ਫਾਰਵਰਡ ਅਤੇ ਨੇਮਾਰ ਸਮੇਤ ਅਹਿਮ ਗੋਲ ਸਕੋਰਰਾਂ ਨੇ ਸ਼ੁਰੂਆਤ ‘ਚ ਨਿਰਾਸ਼ ਕੀਤਾ ਸੀ ਪਰ ਪਿਛਲੇ ਮੈਚ ‘ਚ ਨੇਮਾਰ ਦੇ ਪ੍ਰਦਰਸ਼ਨ ਨੇ ਟੀਮ ਨੂੰ ਉਸਦੇ ਮਹੱਤਵਪੂਰਨ ਕੁਆਰਟਰ ਫਾਈਨਲ ‘ਚ ਚੰਗੇ ਪ੍ਰਦਰਸ਼ਨ ਦੀ ਆਸ ਬਣਾਈ ਹੈ ਅਤੇ ਬੈਲਜ਼ੀਅਮ ਦੀ ਡਿਫੈਂਸ ‘ਚ ਸੰਨ੍ਹ ਲਾਉਣ ‘ਚ ਨੇਮਾਰ, ਵਿਲਿਅਮ ਅਤੇ ਫਿਲੀਪ ਕੋਟਿਨ੍ਹੋ ਦੀ ਤਿਕੜੀ ਦੇ ਮੋਢਿਆਂ ‘ਤੇ ਵੱਡੀ ਜ਼ਿੰਮ੍ਹੇਦਾਰੀ ਹੋਵੇਗੀ।
ਟੀ20 ਲੜੀ ਕਬਜ਼ਾਉਣ ਨਿੱਤਰੇਗੀ ਭਾਰਤੀ ਟੀਮ
ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਟੀ20 ਲੜੀ 2-1 ਨਾਲ ਜਿੱਤੀ ਸੀ | T20 Series
ਕਾਰਡਿਫ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਦੀ ਜੇਤੂ ਸ਼ੁਰੂਆਤ ਕੀਤੀ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ‘ਚ ਉਹ ਸ਼ੁੱਕਰਵਾਰ ਨੂੰ ਦੂਸਰੇ ਟੀ20 ‘ਚ ਜਿੱਤ ਨਾਲ ਲੜੀ ‘ਤੇ ਕਬਜ਼ਾ ਕਰਨ ਉੱਤਰੇਗੀ. ਭਾਰਤ ਨੇ ਮੈਨਚੇਸਟਰ ‘ਚ ਪਹਿਲੇ ਮੈਚ ‘ਚ 10 ਗੇਂਦਾਂ ਰਹਿੰਦਿਆਂ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਹੁਣ ਦੂਸਰੇ ਮੈਚ ਨੂੰ ਜਿੱਤ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਕਾਇਮ ਕਰਨ ਨਿੱਤਰੇਗਾਜ਼ਬਰਦਸਤ ਲੈਅ ‘ਚ ਚੱਲ ਰਹੀ ਇੰਗਲੈਂਡ ਦੀ ਟੀਮ ਨੂੰ ਪਟੜੀ ਤੋਂ ਉਤਾਰਨਾ ਵਿਰਾਟ ਕੋਹਲੀ ਦੀ ਟੀਮ ਲਈ ਚੰਗੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨਾਲ ਟੀਮ ਦਾ ਹੌਂਸਲਾ ਵਧਿਆ ਹੈ।
ਵਿਰਾਟ ਕੋਹਲੀ ਨੇ ਜਨਵਰੀ 2017 ‘ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਨ ਤੋਂ ਬਾਅਦ ਟੀਮ ‘ਚ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਹਨ ਅਤੇ ਰਾਹੁਲ ਨੂੰ ਤੀਸਰੇ ਨੰਬਰ ‘ਤੇ ਪਿਛਲੇ ਮੈਚ ‘ਚ ਉਤਾਰਨਾ ਵੀ ਉਹਨਾਂ ਦਾ ਸਫ਼ਲ ਪ੍ਰਯੋਗ ਕਿਹਾ ਜਾ ਸਕਦਾ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਵਿਸ਼ਵ ਕੱਪ ਦੇ ਮੱਦੇਨਜ਼ਰ ਵੀ ਇਹ ਟੀਮ ਮੈਨੇਜ਼ਮੈਂਟ ਇਸ ਨੰਬਰ ‘ਤੇ ਵੱਖ ਵੱਖ ਖਿਡਾਰੀਆਂ ਨੂੰ ਪਰਖ਼ਣਾ ਚਾਹੁੰਦੀ ਹੈ ਓਲਡ ਟਰੈਫਰਡ ‘ਚ ਜਿੱਥੇ ਰਾਹੁਲ ਨੇ ਆਪਣੀ ਫਿਟਨੈੱਸ ਦਾ ਸਬੂਤ ਦਿੱਤਾ ਤਾਂ ਵਿਰਾਟ ਨੇ ਵੀ ਆਪਣੀ ਨਾਬਾਦ 20 ਦੌੜਾਂ ਦੀ ਪਾਰੀ ਨਾਲ ਸਭ ਤੋਂ ਤੇਜ਼ 2000 ਦੋੜਾਂ ਦੀ ਪ੍ਰਾਪਤੀ ਦਰਜ਼ ਕਰਵਾਈ ਅਤੇ ਆਸ ਹੈ ਕਿ ਅਗਲੇ ਮੈਚ ‘ਚ ਉਹਨਾਂ ਨੂੰ ਧੂੰਆਂਧਾਰ ਪਾਰੀ ਖੇਡਣਾ ਦਾ ਮੌਕਾ ਮਿਲੇ। (T20 Series)
ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!
ਇਸ ਤੋਂ ਇਲਾਵਾ ਮੱਧਕ੍ਰਮ ‘ਚ ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਹਿਮ ਹਨ ਪਰ ਗੇਂਦਬਾਜ਼ੀ ‘ਚ ਇੱਕ ਵਾਰ ਫਿਰ ਨਜ਼ਰਾਂ ਕੁਲਦੀਪ ‘ਤੇ ਰਹਿਣਗੀਆਂ ਕੁਲਦੀਪ ਨੇ ਦੱਖਣੀ ਅਫ਼ਰੀਕਾ ‘ਚ ਇਸ ਸਾਲ ਛੇ ਇੱਕ ਰੋਜ਼ਾ ‘ਚ 17 ਵਿਕਟਾਂ ਕੱਢੀਆਂ ਸਨ ਅਤੇ ਉਸਦੀ ਨਿਰੰਤਰਤਾ ਅਤੇ ਅਬੂਝ ਗੇਂਦਬਾਜ਼ੀ ਨੇ ਕਪਤਾਨ ਅਤੇ ਮੈਨੇਜਮੈਂਟ ਨੂੰ ਖ਼ਾਸਾ ਪ੍ਰਭਾਵਿਤ ਕੀਤਾ ਹੈ ਵੈਸੇ ਗੇਂਦਬਾਜ਼ੀ ‘ਚ ਟੀਮ ਕੋਲ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਹਾਰਦਿਕ ਤੇਜ਼ ਗੇਂਦਬਾਜ਼ਾਂ ਦੇ ਚੰਗੇ ਬਦਲ ਹਨ ਜਦੋਂਕਿ ਚਹਿਲ ਹੋਰ ਉਪਯੋਗੀ ਸਪਿੱਨਰ ਹੈ ਹਾਲਾਂਕਿ ਪਹਿਲੇ ਮੈਚ ‘ਚ ਭੁਵੀ 45 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਰਹੇ ਸਨ ਅਤੇ ਲੜੀ ਕਬਜ਼ਾਉਣ ਦੇ ਲਿਹਾਜ਼ ਨਾਲ ਅਹਿਮ ਮੈਚ ‘ਚ ਉਹਨਾਂ ਨੂੰ ਸੰਭਲ ਕੇ ਪ੍ਰਦਰਸ਼ਨ ਕਰਨਾ ਹੋਵੇਗਾ।
ਦੂਸਰੇ ਪਾਸੇ ਇੰਗਲੈਂਡ ਦੀ ਟੀਮ ਕਰੋ ਜਾਂ ਮਰੋ ਦੇ ਮੈਚ ‘ਚ ਵਾਪਸੀ ਕਰਨੀ ਚਾਹੇਗੀ, ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ‘ਚ 5-0 ਨਾਲ ਕੀਤੀ ਕਲੀਨ ਸਵੀਪ ਤੋਂ ਉਤਸ਼ਾਹਿਤ ਮੇਜ਼ਬਾਨ ਟੀਮ ਭਾਰਤ ਵਿਰੁੱਧ ਪਹਿਲੇ ਹੀ ਮੈਚ ‘ਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ‘ਚ ਬਹੁਤ ਪ੍ਰਭਾਵਿਤ ਨਹੀਂ ਕਰ ਸਕੀ ਅਤੇ ਜੋਸ ਬਟਲਰ ਦੀ ਇੱਕੋ ਇੱਕ 69 ਦੌੜਾਂ ਦੀ ਪਾਰੀ ਨੂੰ ਹੀ ਉਪਯੋਗੀ ਕਿਹਾ ਜਾ ਸਕਦਾ ਹੈ ਹਾਲਾਂਕਿ ਜੇਸਨ ਰਾਏ, ਅਲੇਕਸ ਹੇਲ, ਕਪਤਾਨ ਇਆਨ ਮੋਰਗਨ ਅਤੇ ਗੇਂਦਬਾਜ਼ਾਂ ‘ਚ ਆਦਿਲ ਰਾਸ਼ਿਦ, ਡੇਵਿਡ ਵਿਲੀ, ਕ੍ਰਿਸ ਜਾਰਡਨ ਅਤੇ ਮੋਈਨ ਅਲੀ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਨਾਲ ਟੀਮ ਦੀ ਵਾਪਸੀ ਕਰਵਾ ਸਕਦੇ ਹਨ।