luck - Sach Kahoon Punjabi
ਕਿਸਮਤ ਤੇ ਸੁਭਾਅ (Luck and nature)
ਕਿਸਮਤ ਤੇ ਸੁਭਾਅ (Luck and nature)
Luck and nature | ਆਮ ਅਜਿਹਾ ਮੰਨਿਆ ਜਾਂਦਾ ਹੈ ਕਿ ਦੋ ਭਾਈਆਂ ਦਾ ਸੁਭਾਅ ਇੱਕੋ-ਜਿਹਾ ਹੁੰਦਾ ਹੈ ਪਰੰਤੂ ਅਜਿਹਾ ਨਹੀਂ ਹੁੰਦਾ ਇਸ ਸਬੰਧ ਵਿਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਇੱਕ ਹੀ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਤੇ ਇੱਕ ਹੀ ਸਮੇਂ ਪੈਦਾ ਹੋਣ ਵਾਲੇ ਬੱਚੇ ਦੀ ਕਿਸਮਤ ਤੇ ਸੁਭਾਅ ਵੱਖ-ਵੱਖ ਹੁੰਦਾ ਹੈ
ਜਿਸ ਤਰ੍ਹਾਂ ਇੱਕ ਹੀ ਦਰੱਖਤ ‘ਤੇ ਬੇਰ ਤੇ ਕੰਡੇ ਲੱਗਦੇ ਹਨ, ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਦੋ ਲੋਕਾਂ ਦਾ ਸੁਭਾਅ ਇੱਕੋ- ਜਿਹਾ ਜਾਂ ਉਨ੍ਹਾਂ ਦੀ ਕਿਸਮਤ ਇੱਕੋ-ਜਿਹੀ  ਹੋਵੇ ਅਚਾਰਿਆ ਚਾਣੱਕਿਆ ਕਹਿੰਦੇ ਹਨ ਕਿ ਦਰੱਖਤ ‘ਤੇ ਬੇਰ ਤੇ ਕੰਡੇ ਦੋਵੇਂ ਹੀ ਹੁੰਦੇ ਹਨ  ਇਸ ਤੋਂ ਇਲਾਵਾ ਇਹ ਵੀ ਸੰਭਵ ਨਹੀਂ ਹੈ ਕਿ ਇੱਕ ਹੀ ਦਰੱਖਤ ‘ਤੇ ਲੱਗਣ ਵਾਲੇ ਸਾਰੇ ਹੀ ਬੇਰ ਮਿੱਠੇ ਹੀ ਹੋਣ ਕੁਝ ਬੇਰ ਖੱਟੇ ਵੀ ਹੋ ਸਕਦੇ ਹਨ
ਠੀਕ ਇਸੇ ਤਰ੍ਹਾਂ ਹੀ ਇੱਕ ਹੀ ਮਾਂ ਦੀ ਸੰਤਾਨ ਦਾ ਸੁਭਾਅ ਵੀ ਵੱਖ-ਵੱਖ ਹੀ ਹੁੰਦਾ ਹੈ ਜੇਕਰ ਸੰਤਾਨ ਇੱਕ ਹੀ ਸਮੇਂ ਜਨਮ ਲੈਂਦੀ ਹੈ ਤਾਂ ਵੀ ਉਨ੍ਹਾਂ ਦੀ ਕਿਸਮਤ ਵੱਖ-ਵੱਖ ਹੀ ਹੁੰਦੀ ਹੈ ਹਰ ਵਿਅਕਤੀ ਦੀ ਵੱਖਰੀ ਕਿਸਮਤ ਤੇ ਸੁਭਾਅ ਹੁੰਦਾ ਹੈ ਤੇ ਉਹ ਉਸੇ ਮੁਤਾਬਕ ਕੰਮ ਕਰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕਾਂ ਦਾ ਜੀਵਨ-ਨਿਬਾਹ ਔਖਾ ਹੁੰਦਾ ਜਾ ਰਿਹੈ ਜਿਹੜੀ ਚੀਜ਼ ਕਦੇ ਟਕੇ ਵਿਚ ਮਿਲਦੀ ਸੀ, ਉਹ ਅੱਜ ਸੌ, ਹਜ਼ਾਰ ਤੇ ਪਤਾ ਨਹੀਂ ਕਿੰਨਾ ਮੁੱਲ ਫੜ੍ਹ ਗਈ ਹੈ। ਭਾਰਤੀ ਰੁਪਏ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਘੱਟ ਹੈ, ਐਪਰ ਗੰਢੇ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਮਜ਼ਬੂਤ ਹੈ। ਸਾਡੀ ਮੁਦਰਾ ਦੀ ਕੀਮਤ ਘਟ ਰਹੀ ਹੈ, ਤੇ ਵਸਤਾਂ ਦਾ ਮੁੱਲ ਵਧ ਰਿਹਾ ਹੈ। ਗੰਢੇ, ਪੈਟਰੋਲ, ਸਬਜ਼ੀਆਂ ਤੇ ਕਿੰਨੀਆਂ ਹੀ ਵਸਤਾਂ ਜਿਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਕੀ ਆਮ ਜਨਤਾ ਇਹ ਮੁੱਲ ਅਦਾ ਕਰ ਸਕਦੀ ਹੈ? ਜੋ ਵਿਅਕਤੀ ਦਿਨ ਵਿਚ ਪੂਰੀ ਦਿਹਾੜੀ ਕਰਕੇ ਤਿੰਨ ਸੌ ਰੁਪਈਆ ਕਮਾਉਂਦਾ ਹੈ। ਉਹ ਵਿਅਕਤੀ ਸੌ ਰੁਪਏ ਕਿੱਲੋ ਦੇ ਗੰਢੇ, ਪੰਜਾਹ ਰੁਪਏ ਕਿੱਲੋ ਦੇ ਮਟਰ, ਸੌ ਰੁਪਏ ਕਿੱਲੋ ਦਾ ਅਦਰਕ ਤੇ ਮਹਿੰਗੀਆਂ ਸਬਜ਼ੀਆਂ ਕਿਵੇਂ ਖਰੀਦੇਗਾ? ਇੰਜ ਤਾਂ ਉਹ ਸਿਰਫ ਸਬਜ਼ੀ ਜੋਗਾ ਹੀ ਰਹਿ ਗਿਆ। ਉਸਦੇ ਘਰ ਦੇ ਖਰਚੇ ਉਹ ਕਿਵੇਂ ਪੂਰੇ ਕਰੇਗਾ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਵੇਂ ਸੋਚ ਸਕਦਾ ਹੈ? ਇਹ ਵਿਸ਼ਾ ਆਮ ਹੈ ਪਰ ਅਹਿਮ ਤੇ ਗੰਭੀਰ ਵੀ ਹੈ।
ਭਾਰਤ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਅਜਿਹੇ ਦਾ ਸ਼ਿਕਾਰ ਹੁੰਦਾ ਆਇਆ ਹੈ। ਇੱਕ ਪਾਸੇ ਸਰਕਾਰ ਦੇਸ਼ ਨੂੰ ਉੱਚਾ ਚੁੱਕਣ ਦੇ ਵਾਅਦੇ ਕਰਦੀ ਹੈ ਤੇ ਦੂਜੇ ਪਾਸੇ ਵਸਤਾਂ ਦੇ ਉੱਚੇ ਮੁੱਲਾਂ ਕਾਰਨ ਲੋਕ ਗਰੀਬੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਇਸ ਮਹਿੰਗਾਈ ਦਾ ਮੁੱਖ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਤੇ ਅਰਥਵਿਵਸਥਾ ਵਿੱਚ ਆਈ ਮੰਦੀ ਹੈ। ਜੇਕਰ ਲੋਕਾਂ ਨੂੰ ਕਮਾਉਣ ਤੋਂ ਬਾਅਦ ਵੀ ਭੁੱਖਾ ਮਰਨਾ ਪੈਂਦਾ ਹੈ ਤਾਂ ਅਸੀਂ ਖ਼ੁਦ ਸੋਚ ਸਕਦੇ ਹਾਂ ਕਿ ਅਸੀਂ ਖ਼ਤਰੇ ਦੀ ਕਿਹੜੀ ਕਗਾਰ ‘ਤੇ ਹਾਂ। ਹੋਰ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਨ ਤੇ ਸਾਡੇ ਦੇਸ਼ ਦੇ ਲੋਕਾਂ ਦਾ ਸਾਰਾ ਦਿਨ ਢਿੱਡ ਭਰਨ ਦੀ ਚਿੰਤਾ ਵਿਚ ਗੁਜ਼ਰ ਜਾਂਦਾ ਹੈ। ਕੀ ਦੇਸ਼ ਦਾ ਭਵਿੱਖ ਇਸ ਤਰ੍ਹਾਂ ਸੁਖਾਲਾ ਹੋਵੇਗਾ?
ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ?
ਇੱਕ ਬੜੀ ਸੱਚੀ ਕਹਾਵਤ ਹੈ ਕਿ ਗਰੀਬਾਂ ਦੇ ਬੱਚੇ ਡਾਕਟਰ ਬਹੁਤ ਘੱਟ ਤੇ ਕੁਪੋਸ਼ਣ ਤੇ ਗਰੀਬੀ ਕਾਰਨ ਮਰੀਜ਼ ਜ਼ਿਆਦਾ ਬਣ ਸਕਦੇ ਹਨ। ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ? ਕੀ ਉਹਨਾਂ ਦੇ ਬੱਚਿਆਂ ਨੂੰ ਸੁਫ਼ਨੇ ਲੈਣ ਦਾ ਅਧਿਕਾਰ ਨਹੀਂ? ਕੀ ਉਹਨਾਂ ਦੀ ਇੱਛਾਵਾਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਦੇ ਕੰਬਲਾਂ ਵਿਚ ਹੀ ਦਬ ਕੇ ਰਹਿ ਜਾਣਗੀਆਂ?
ਅੱਜ ਦੀ ਮੰਹਿਗਾਈ ਤਾਂ ਗਰੀਬਾਂ ਲਈ ਹੀ ਨਹੀਂ ਆਮ ਤੇ ਅਮੀਰ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿਚ ਇੱਕ ਮੁੱਦਾ ਮੁੱਕਦਾ ਹੈ ਤਾਂ ਹੋਰ ਐਸੇ ਕਿੰਨੇ ਮੁੱਦੇ ਭਖ਼ ਜਾਂਦੇ ਹਨ। ਪਰ ਜਿਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਅੱਗੇ ਨਹੀਂ ਲਿਆਂਦੇ ਜਾਂਦੇ ਜਿਸ ਨਾਲ ਦੇਸ਼ ਤੇ ਲੋਕਾਂ ਦੀ ਤਰੱਕੀ ਜੁੜੀ ਹੈ ਉਹਨਾਂ ‘ਤੇ ਕੋਈ ਧਿਆਨ ਨਹੀਂ। ਇਸ ਵਿਸ਼ੇ ਨੂੰ ਸਰਕਾਰ ਤੇ ਜਨਤਾ ਵੱਲੋਂ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਤੇ ਇਸਦੇ ਕਾਰਨ ਨੂੰ ਲੱਭ ਕੇ ਜੜ੍ਹੀਂ ਤੇਲ ਦਿੱਤਾ ਜਾਵੇ। ਫਿਰ ਹੀ ਦੇਸ਼ ਕਿਧਰੇ ਨਾ ਕਿਧਰੇ ਅੱਗੇ ਵਧ ਸਕਦਾ ਹੈ।
ਪੂਜਾ ਰਾਣੀ ਪੁੰਡਰਕ
ਮੂਣਕ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ ‘ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ ‘ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 23 ਮਈ ਨੂੰ ਆਉਣਗੇ ਇਨ੍ਹਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਛੱਤੀਸਗੜ੍ਹ ਦੀ ਇੱਕ, ਜੰਮੂ ਕਸ਼ਮੀਰ ਦੀਆਂ ਦੋ, ਮਹਾਂਰਾਸ਼ਟਰ ਦੀਆਂ ਸੱਤ, ਮਣੀਪੁਰ ਦੀਆਂ ਦੋ, ਮੇਘਾਲਿਆ ਦੀਆਂ ਦੋ, ਨਗਾਲੈਂਡ-ਮਿਜ਼ੋਰਮ ਦੀ ਇੱਕ-ਇੱਕ, ਤੇਲੰਗਾਨਾ ਦੀਆਂ 17, ਉਤਰ ਪ੍ਰਦੇਸ਼ ਦੀਆਂ ਅੱਠ, ਉਤਰਾਖੰਡ ਦੀਆਂ ਪੰਜ ਤੇ ਪੱਛਮੀ ਬੰਗਾਲ ਦੀਆਂ ਦੋ ਸੀਟਾਂ ‘ਤੇ ਵੋਟਾਂ ਪੈਣਗੀਆਂ। ਯੂਪੀ ਤੇ ਆਂਧਰਾ ਪ੍ਰਦੇਸ਼ ‘ਚ ਭਾਜਪਾ ਤੇ ਕਾਂਗਰਸ ਤੋਂ ਵੱਖ ਦੋ ਮਹਾਂਗਠਜੋੜ ਵੀ ਮੈਦ ਮੈਦਾਨ ‘ਚ ਹਨ ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਪਰਚਾ ਦਾਖਲ ਕੀਤਾ ਹੈ। ਦੇਸ਼ ਦੀ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਲਈ ਪਹਿਲਾ ਗੇੜ ਬੇਹੱਦ ਹੀ ਮਹੱਤਵਪੂਰਨ ਹੈ, ਕਿਉਂਕਿ ਪਹਿਲੇ ਗੇੜ ‘ਚ ਐਨਡੀਏ 90 ਸੀਟਾਂ ‘ਤੇ ਚੋਣ ਲੜ ਰਿਹਾ ਹੈ, ਜਦੋਂਕਿ 89 ਸੀਟਾਂ ‘ਤੇ ਯੂਪੀਏ ਦੇ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।
ਮਹਾਂਗਠਜੋੜ : 8 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਹੈ
ਉੱਤਰ ਪ੍ਰਦੇਸ਼ ‘ਚ ਮਹਾਂਗਠਜੋੜ ਪਹਿਲੇ ਗੇੜ ‘ਚ ਸਾਰੀਆਂ 8 ਸੀਟਾਂ ‘ਤੇ ਚੋਣ ਲੜ ਰਹੀ ਹੈ 8 ਸੀਟਾਂ ‘ਚੋਂ 4 ਸੀਟਾਂ ‘ਤੇ ਬੀਐਸਪੀ, 2 ਸੀਟਾਂ ‘ਤੇ ਆਰਐਲਡੀ, 2 ਸੀਟਾਂ ‘ਤੇ ਐਸਪੀ ਦੇ ਉਮੀਦਵਾਰ ਮੈਦਾਨ ‘ਚ ਹਨ ।
ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ
ਪਹਿਲੇ ਗੇੜ ‘ਚ ਐਨਡੀਏ ਨੇ 91 ‘ਚੋਂ 90 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਆਂਧਰਾ ਪ੍ਰਦੇਸ਼ ਦੀ 1 ਸੀਟ ਅਜਿਹੀ ਹੈ, ਜਿੱਥੇ ਐਨਡੀਏ ਦਾ ਉਮੀਦਵਾਰ ਮੈਦਾਨ ‘ਚ ਨਹੀਂ ਹੈ ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ ਹਨ ਅਸਾਮ ਦੀ ਇੱਕ ਸੀਟ ‘ਤੇ ਸਹਿਯੋਗੀ ਅਸਾਮ ਗਣ ਪ੍ਰੀਸ਼ਦ, ਬਿਹਾਰ ਦੀਆਂ 2 ਸੀਟਾਂ ‘ਤੇ ਐਲਜੇਪੀ, 1 ਸੀਟ ‘ਤੇ ਜੇਡੀਯੂ, ਮਹਾਂਰਾਸ਼ਟਰ ਦੀਆਂ ਦੋ ਸੀਟਾਂ ‘ਤੇ ਸ਼ਿਵਸੈਨਾ ਤੇ ਇੱਕ ਸੀਟ ‘ਤੇ ਐਨਡੀਪੀਪੀ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲਕਾਤਾ ਵਿਰੁੱਧ ਨਿਭਾਉਣੀ ਹੋਵੇਗੀ ਦੂਹਰੀ ਜ਼ਿੰਮੇਦਾਰੀ
ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਗੌਤਮ ਗੰਭੀਰ ਦੇ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮ੍ਹੇਦਾਰੀ ਦੇ ਨਾਲ ਕਪਤਾਨੀ ਛੱਡਣ ਤੋਂ ਬਾਅਦ ਹੁਣ ਆਈ.ਪੀ.ਐਲ. ਦੀ ਫਾਡੀ ਟੀਮ (Sports News) ਦਿੱਲੀ ਡੇਅਰਡੇਵਿਲਸ ਇੱਕ ਹੋਰ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੇ ਹੱਥਾਂ ‘ਚ ਹੈ ਜਿਸਦੀ ਪਹਿਲੀ ਚੁਣੌਤੀ ਅੱਜ ਘਰੇਲੂ ਮੈਦਾਨ ‘ਤੇ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਟੀਮ ਨੂੰ ਜਿੱਤ ਦਿਵਾਉਣ ਦੇ ਨਾਲ ਭਰੋਸਾ ਕਾਇਮ ਰੱਖਣ ਦੀ ਹੋਵੇਗੀ । ਦਿੱਲੀ ਨੇ ਟੂਰਨਾਮੈਂਟ ਦੇ 10 ਸਾਲਾਂ ‘ਚ ਕੋਈ ਕਾਮਯਾਬੀ ਹਾਸਲ ਨਹੀਂ ਕੀਤੀ ਹੈ ਅਤੇ ਇਸ ਵਾਰ ਵੀ ਦਿੱਲੀ ਦੀ ਹਾਲਤ ਉਂਝ ਹੀ ਹੈ ਅਤੇ ਉਹ ਆਪਣੇ ਪਿਛਲੇ ਛੇ ਮੈਚਾਂ ‘ਚ ਪੰਜ ਹਾਰ ਕੇ ਸੂਚੀ ਵਿੱਚ ਸਭ ਤੋਂ ਆਖ਼ਰ ‘ਤੇ ਹੈ। (Sports News)
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਦਿੱਲੀ ਨੇ ਆਪਣਾ ਪਿਛਲਾ ਮੈਚ ਘਰੇਲੂ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਕਰੀਬ ਆ ਕੇ ਚਾਰ ਦੌੜਾਂ ਨਾਲ ਗੁਆਇਆ ਸੀ ਜਿਸ ਕਾਰਨ ਟੀਮ ਦੇ ਕਪਤਾਨ ਗੰਭੀਰ ਖ਼ਾਸੇ ਨਿਰਾਸ਼ ਹੋਏ ਅਤੇ ਜ਼ਲਦਬਾਜ਼ੀ ‘ਚ ਉਹਨਾਂ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਅਈਅਰ ਦੀ ਤਾਜਪੋਸ਼ੀ ਵੀ ਕਰ ਦਿੱਤੀ । 23 ਸਾਲ ਦੇ ਮੁੰਬਈ ਦੇ ਸ਼੍ਰੇਅਸ ਨੇ ਭਾਰਤੀ ਟੀਮ ਲਈ ਛੇ ਇੱਕ ਰੋਜ਼ਾ ਅਤੇ ਛੇ ਟਵੰਟੀ 20 ਮੈਚ ਖੇਡੇ ਹਨ ਅਤੇ ਬਹੁਤਾ ਤਜ਼ਰਬਾ ਨਹੀਂ ਰੱਖਦਾ। ਉਸਨੇ ਆਈ.ਪੀ.ਐਲ. ‘ਚ ਹਾਲਾਂਕਿ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਅਤੇ ਬੰਗਲੂਰੁ ਵਿਰੁੱਧ ਲਗਾਤਾਰ 57 ਅਤੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। (Sports News)
ਉਸਨੇ ਛੇ ਮੈਚਾਂ ‘ਚ 37.75 ਦੀ ਔਸਤ ਨਾਲ 151 ਦੌੜਾਂ ਬਣਾਈਆਂ ਹਨ ਅਤੇ ਦਿੱਲੀ ਦਾ ਦੂਸਰਾ ਸਰਵਸ੍ਰੇਸ਼ਠ ਸਕੋਰਰ ਹੈ ਅਈਅਰ ‘ਤੇ ਹੁਣ ਇੱਕ ਪਾਸੇ ਤਾਂ ਦੌੜਾਂ ਬਣਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ ਤਾਂ ਦੂਸਰੇ ਪਾਸੇ ਦਿੱਲੀਨੂੰ ਜਿੱਤ ਦੀ ਪਟਰੀ ‘ਤੇ ਲਿਆਉਣ ਦੀ ਜ਼ਿੰ੍ਹਮੇਦਾਰੀ ਹੋਵੇਗੀ । ਦਿੱਲੀ ਦੇ ਉੱਚ ਸਕੋਰਰ ਨੌਜਵਾਨ ਰਿਸ਼ਭ ਪੰਤ ਹੈ ਜਿਸਨੇ ਛੇ ਮੈਚਾਂ ‘ਚ 37.83 ਦੀ ਔਸਤ ਨਾਲ ਸਭ ਤੋਂ ਜ਼ਿਆਦਾ 227 ਦੌੜਾਂ ਬਣਾਈਆਂ ਹਨ। ਦਿੱਲੀ ਹਰ ਵਿਭਾਗ ‘ਚ ਕਮਜ਼ੋਰ ਹੈ ਅਤੇ ਸ਼੍ਰੇਅਸ ਅਤੇ ਰਿਸ਼ਭ ਤੋਂ ਬਿਨਾਂ ਕਿਸੇ ਵੀ ਖਿਡਾਰੀ ਦੀ ਖੇਡ ‘ਚ ਨਿਰੰਤਰਤਾ ਨਹੀਂ ਹੈ  । ਗੰਭੀਰ ਓਪਨਿੰਗ ‘ਚ ਬੁਰੀ ਤਰ੍ਹਾਂ ਫਲਾਪ ਰਹੇ ਅਤੇ ਛੇ ਮੈਚਾਂ ‘ਚ ਸਿਰਫ਼ 85 ਦੌੜਾਂ ਬਣਾਈਆਂ ਹਨ ਇਸ ਵਿੱਚ 55 ਦੌੜਾਂ ਉਹਨਾਂ ਮੋਹਾਲੀ ‘ਚ ਪੰਜਾਬ ਇਲੈਵਨ ਵਿਰੁੱਧ ਬਣਾਈਆਂ ਸਨ ਪਰ ਗੰਭੀਰ ਤੋਂ ਕਪਤਾਨੀ ਦਾ ਬੋਝ ਹਟਣ ਤੇ ਆਸ ਹੈ ਕਿ ਇੱਕ ਖਿਡਾਰੀ ਦੇ ਤੌਰ ‘ਤੇ ਉਹ ਟੀਮ ‘ਚ ਆਪਣੀ ਚੰਗੀ ਹਾਜ਼ਰੀ ਲਗਵਾ ਸਕਣਗੇ। (Sports News)
ਟੀਮ ਦੇ ਹੋਰ ਬੱਲੇਬਾਜ਼ਾਂ ‘ਚ ਜੇਸਨ ਰਾਏ, ਗਲੇਨ ਮੈਕਸਵੇਲ, ਪ੍ਰਿਥਵੀ ਸ਼ਾ ਜਿਹੇ ਖਿਡਾਰੀ ਹਨ ਪਰ ਹੁਣ ਤੱਕ ਉਹ ਵੱਡਾ ਸਕੋਰ ਨਹੀਂ ਬਣਾ ਸਕੇ ਹਨ ਗੇਂਦਬਾਜ਼ੀ ‘ਚ ਹਾਲਾਂਕਿ ਦਿੱਲੀ ਕੋਲ ਛੇ ਮੈਚਾਂ ‘ਚ 9 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ, ਆਵੇਸ਼ ਖਾਨ, ਲਿਆਮ ਪਲੰਕੇਟ ਅਤੇ ਡੇਵਿਨਲ ਕ੍ਰਿਸਟਨ, ਸਪਿੱਨਰ ਅਮਿਤ ਮਿਸ਼ਰਾ ਜਿਹੇ ਚੰਗੇ ਖਿਡਾਰੀ ਹਨ।