Pledge - Sach Kahoon Punjabi

ਪੂਜਨੀਕ ਗੁਰੂ ਜੀ ਨੇ ਸਾਲ 2026 ’ਚ ਕਰਵਾਏ ਇਹ ਪ੍ਰਣ, ਹਰ ਸ਼ਰਧਾਲੂ ਨੂੰ ਇਨ੍ਹਾਂ ਬਚਨਾਂ ਦੀ ਹੋਣੀ ਚਾਹੀਦੀ ਹੈ ਜਾਣਕਾਰੀ
ਸਰਸਾ। ਜੀਵਨ ’ਚ ਅਸਲੀ ਬਦਲਾਅ ਸਿਰਫ਼ ਵਿਚਾਰਾਂ ਨਾਲ ਨਹੀਂ, ਸਗੋਂ ਸੰਕਲਪਾਂ ਨਾਲ ਆਉਂਦਾ ਹੈ। ਇਸੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਲ 2026 (ਜਨਵਰੀ-ਫਰਵਰੀ, ਮਈ-ਜੂਨ) ’ਚ ਸਾਧ-ਸੰਗਤ ਨੂੰ ਅਜਿਹੇ ਪ੍ਰਣ ਕਰਵਾਏ, ਜੋ ਵਿਅਕਤੀ ਦੇ ਚਰਿੱਤਰ ਨਿਰਮਾਣ ਦੇ ਨਾਲ-ਨਾਲ ਸਮਾਜ ’ਚ ਪ੍ਰੇਮ, ਭਾਈਚਾਰਾ, ਸੇਵਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਜੇਕਰ ਇਨ੍ਹਾਂ ਸੰਕਲਪਾਂ ਨੂੰ ਜੀਵਨ ’ਚ ਅਪਣਾਇਆ ਜਾਵੇ, ਤਾਂ ਇੱਕ ਬਿਹਤਰ ਸਮਾਜ ਦਾ ਨਿਰਮਾਣ ਸੰਭਵ ਹੈ। ਆਓ! ਜਾਣਦੇ ਹਾਂ ਇਸ ਸਾਲ ਪੂਜਨੀਕ ਗੁਰੂ ਜੀ ਨੇ ਕਿਹੜੇ-ਕਿਹੜੇ ਪ੍ਰਣ ਕਰਵਾਏ ਅਤੇ ਉਨ੍ਹਾਂ ਦਾ ਕੀ ਮਹੱਤਵ ਹੈ।

1. 5 ਜਨਵਰੀ 2026 ਦਾ ਪ੍ਰਣ: ਅਸੀਂ ਇਹ ਤਲਬ ਨਹੀਂ ਰੱਖਾਂਗੇ ਕਿ ਮੈਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਡੇਰੇ ’ਚ ਆਪਣੀ ਸੇਵਾ ਨਾਲ ਮਤਲਬ ਰੱਖਾਂਗੇ, ਮੇਰਾ ਬੰਦਾ ਤੇਰਾ ਬੰਦਾ ਨਹੀਂ ਕਰਾਂਗੇ, ਗੁੱਟਬਾਜੀ ਨਹੀਂ ਬਣਾਵਾਂਗੇ।
ਬਚਨ: ਮਾਲਕ ਤੁਹਾਨੂੰ ਖੁਸ਼ੀ-ਸ਼ਾਂਤੀ, ਖੁਸ਼ਨਸੀਬੀ ਵੱਲ ਲੈ ਕੇ ਜਾਵੇ ਅਤੇ ਤੁਹਾਡੀ ਹਰ ਜਾਇਜ਼ ਮੰਗ ਸਤਿਗੁਰੂ ਜ਼ਲਦੀ ਤੋਂ ਜ਼ਲਦੀ ਪੂਰੀ ਕਰੇ।
2. 8 ਜਨਵਰੀ 2026 ਦਾ ਪ੍ਰਣ : ਬੇਸ਼ੱਕ ਕੋਈ ਸਾਡੇ ਨਾਲ ਈਰਖਾ ਕਰੇ, ਅਸੀਂ ਕਿਸੇ ਨਾਲ ਈਰਖਾ ਨਹੀਂ ਕਰਾਂਗੇ। ਸਿਰਫ਼ ਗੁਰੂ ਦੇ ਬਣ ਕੇ ਰਹਾਂਗੇ।
ਬਚਨ : ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੋਈ ਵੀ ਖੇਤਰ ਈਰਖਾ ਤੋਂ ਬਚਿਆ ਨਹੀਂ ਹੈ ਇੱਥੋਂ ਤੱਕ ਕਿ ਰੂਹਾਨੀਅਤ ’ਚ ਵੀ ਲੋਕ ਇੱਕ-ਦੂਜੇ ਨਾਲ ਈਰਖਾ ਕਰਦੇ ਹਨ। ਕਈ ਵਾਰ ਕੁਝ ਅਜਿਹਾ ਕਰ ਦਿੰਦੇ ਹਨ ਜੋ ਬਿਲਕੁਲ ਗਲਤ ਹੁੰਦਾ ਹੈ।
3. 9 ਜਨਵਰੀ 2026 ਦਾ ਪ੍ਰਣ: ਆਪਣੀ ਗਲਤੀ ਨੂੰ ਲੁਕਾਉਣ ਲਈ ਝੂਠ ਨਹੀਂ ਬੋਲਾਂਗੇ।
ਬਚਨ : ਮਾਲਕ ਤੁਹਾਨੂੰ ਗਲਤੀ ਨਾ ਕਰਨ ਦੀ ਤਾਕਤ ਦੇਵੇ ਤਾਂ ਕਿ ਝੂਠ ਬੋਲਣ ਦਾ ਚੱਕਰ ਹੀ ਨਾ ਪਵੇ। ਤੁਸੀਂ ਚੰਗਿਆਈ ਕਰਦੇ ਜਾਓ ਪਰ ਅਜਿਹਾ ਨਹੀਂ ਹੁੰਦਾ ਕਿ ਗਲਤੀ ਨਹੀਂ ਹੁੰਦੀ। ਇਨਸਾਨ ਗਲਤੀ ਕਰਦਾ ਹੈ, ਗਲਤੀ ਕਰਕੇ ਮੰਨਣਾ ਕੋਈ ਛੋਟੀ ਗੱਲ ਨਹੀਂ ਹੈ। ਬੱਚੇ ਤਾਂ ਮੰਨ ਲੈਂਦੇ ਹਨ ਵੱਡੇ ਜ਼ਲਦੀ ਨਹੀਂ ਮੰਨਦੇ।
4. 11 ਜਨਵਰੀ 2026 ਦਾ ਪ੍ਰਣ : ਸਤਿਗੁਰੂ ਦੀ ਗੱਲ ਨੂੰ ਦਿਲੋਂ ਸੁਣਾਂਗੇ ਤੇ ਮੰਨਾਂਗੇ। ਬਚਨਾਂ ਨੂੰ ਕਦੇ ਅਣਗੌਲਿਆ ਨਹੀਂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਜਿਹਾ ਕਰਨ ਨਾਲ ਮਾਲਕ ਵੀ ਤੁਹਾਨੂੰ ਖੁਸ਼ੀਆਂ ਦੀ ਕੋਈ ਕਮੀ ਨਹੀਂ ਛੱਡੇਗਾ।
5. 15 ਜਨਵਰੀ 2026 ਦਾ ਪ੍ਰਣ: ‘‘ਮਾਲਕਾ ਤੇਰਾ ਸ਼ੁਕਰ ਐ! ਅੱਜ ਮੈਂ ਜਿਉਂਦਾ ਹਾਂ।’’ ਇਹ ਸੋਚ ਕੇ ਦਿਨ ਦੀ ਸ਼ੁਰੂਆਤ 5-10 ਮਿੰਟ ਸਿਮਰਨ ਕਰਕੇ ਪੂਰੇ ਜੋਸ਼ ਨਾਲ ਕਰਾਂਗੇ।
6. 16 ਜਨਵਰੀ 2026 ਦਾ ਪ੍ਰਣ : ਲੰਗਰ ਸਤਿਗੁਰੂ ਦੀ ਨਿਆਮਤ ਮੰਨ ਕੇ ਪੂਰੀ ਸ਼ਰਧਾ ਨਾਲ ਗ੍ਰਹਿਣ ਕਰਾਂਗੇ, ਵੇਸਟਜ ਨਹੀਂ ਕਰਾਂਗੇ। ਤਾਂ ਕਿ ਸਤਿਗੁਰੂ ਨਾਲ ਆਸ਼ਕੀ ਵਧੇ।
ਬਚਨ : ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਜਿੰਨਾ ਲੰਗਰ ਖਾਧਾ ਹੈ ਓਨੀ ਸੇਵਾ ਵੀ ਰੋਜ਼ਾਨਾ ਕਰਾਂਗੇ।
7. 17 ਜਨਵਰੀ 2026 ਦਾ ਪ੍ਰਣ: ਵਿਹਾਰ ਤੇ ਲੈਣ-ਦੇਣ ਦੇ ਸੱਚੇ ਤੇ ਇਮਾਨਦਾਰ ਬਣਾਂਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਸਤਿਸੰਗੀ ਨੂੰ ਹਮੇਸ਼ਾ ਹੀ ਆਪਣੇ ਵਿਹਾਰ ਅਤੇ ਲੈਣ-ਦੇਣ ਦਾ ਸੱਚਾ ਤੇ ਇਮਾਨਦਾਰ ਹੋਣਾ ਚਾਹੀਦਾ ਹੈ।
8. 18 ਜਨਵਰੀ 2026 ਦਾ ਪ੍ਰਣ : ਆਪਣੇ ਗਿਆਨ ਦਾ ਹੰਕਾਰ ਨਹੀਂ ਕਰਾਂਗੇ ਤੇ ਨਿਮਰਤਾ ਪੂਰਵਕ ਦੂਜਿਆਂ ਦੇ ਨਾਲ ਆਪਣਾ ਗਿਆਨ ਵੰਡਾਂਗੇ।
ਬਚਨ: ਅੰਦਰੂਨੀ ਖੁਸ਼ੀ ਨਹੀਂ ਵੰਡਣੀ ਹੈ। ਤੁਹਾਨੂੰ ਜੋ ਚੰਗਾ ਗਿਆਨ ਹੈ ਜਿਸ ਨਾਲ ਕਿਸੇ ਦਾ ਭਲਾ ਹੋ ਜਾਵੇ ਉਹ ਗਿਆਨ ਵੰਡਣਾ ਚਾਹੀਦਾ ਹੈ ਪਰ ਗਿਆਨ ਉਸ ਜਗ੍ਹਾ ਵੰਡਣਾ ਚਾਹੀਦਾ ਹੈ ਜਿਸ ਜਗ੍ਹਾ ਕਦਰ ਹੋਵੇ। ਭੈਂਸ ਕੇ ਆਗੇ ਬੀਨ ਬਜਾਏ, ਭੈਂਸ ਬੈਠੀ ਪਗੁਰਾਏ। ਕਿਤੇ ਤੁਸੀਂ ਪੰਗਾ ਲੈ ਲੋ ਅਤੇ ਕਿਸੇ ਨੂੰ ਦੱਸੋ ਤਾਂ ਉਹ ਕਹੇ ਮੇਰਾ ਤਾਂ ਨੁਕਸਾਨ ਕਰਵਾ ਦਿੱਤਾ। ਉਸ ਜਗ੍ਹਾਂ ਦੱਸੋ ਜਿਸ ਜਗ੍ਹਾ ਕੋਈ ਸੁਣਨ ਵਾਲਾ ਹੋਵੇ। ਇੱਕ ਬੰਦੇ ਨੇ ਕਿਸੇ ਖੇਤ ਵਾਲੇ ਨੂੰ ਦੱਸਿਆ ਕਿ ਤਾਊ, ਇਹ ਕੰਮ ਇਸ ਤਰ੍ਹਾਂ ਨਹੀਂ ਹੁੰਦਾ। ਉਹ ਕਹਿਣ ਲੱਗਾ ‘‘ਓਏ! ਤੂੰ ਕਿੰਨਾ ਪੜਿ੍ਹਆ ਹੈਂ? ਉਸ ਨੇ ਕਿਹਾ ਕਿ ਮੈਂ ਬੀ.ਏ. ਹਾਂ। ਤਾਊ ਹੱਸ ਪਿਆ। ਉਸ ਨੇ ਕਿਹਾ ‘ਹੱਸੇ ਕਿਉਂ?’ ਤਾਊ ਨੇ ਕਿਹਾ, ‘ਭਾਈ! ਦੋ ਅੱਖਰ ਪੜ੍ਹੇੇ ਉਹ ਵੀ ਪੁੱਠੇ। ਏ, ਬੀ ਹੁੰਦਾ ਹੈ ਬੀ, ਏ ਨਹੀਂ ਹੁੰਦਾ।’ ਤਾਂ ਅਜਿਹਾ ਪੰਗਾ ਨਾ ਲੈ ਲਿਓ ਭਾਈ ਇਸ ਲਈ ਇਹ ਅਸੀਂ ਨਾਲ ਲਾ ਦਿੱਤਾ ਕਿ ਗਿਆਨ ਜ਼ਰੂਰ ਦਿਓ ਪਰ ਜਿਸ ਜਗ੍ਹਾ ਲੈਣ ਵਾਲਾ ਹੋਵੇ।
9. 20 ਜਨਵਰੀ 2026 ਦਾ ਪ੍ਰਣ: ਗੁੱਸਾ ਕਿਸੇ ਹੋਰ ’ਤੇ ਕੱਢਣ ਦੀ ਬਜਾਏ ਆਪਣੇ ਪਿੱਲੋ (ਸਰ੍ਹਾਣੇ) ’ਤੇ ਕੱਢਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਇਕੱਲੇ ਏਕਾਂਤ ’ਚ ਜਾ ਕੇ ਆਪਣੀ ਭੜਾਸ ਕੱਢ ਸਕਦੇ ਹੋ ਜਿਵੇਂ ਬਾਥਰੂਮ ’ਚ, ਸਰ੍ਹਾਣੇ ’ਤੇ ਮੁੱਕੇ ਮਾਰ ਕੇ ਕੱਢ ਲਿਆ ਕਰੋ।
10. 21 ਜਨਵਰੀ 2026 ਦਾ ਪ੍ਰਣ: ਸੇਵਾ ਦੇ ਦੌਰਾਨ ਇਹ ਧਿਆਨ ਰੱਖਾਂਗੇ ਕਿ ਡੇਰੇ ਦੇ ਇੱਕ ਪੈਸੇ ਦਾ ਵੀ ਨੁਕਸਾਨ ਨਾ ਹੋਵੇ।
ਬਚਨ: ਅਸੀਂ ਚਾਹਾਂਗੇ ਕਿ ਤੁਸੀਂ ਘਰ ’ਚ ਵੀ ਧਿਆਨ ਰੱਖੋ ਕਿ ਤੁਹਾਡੇ ਘਰ ਦਾ ਨੁਕਸਾਨ ਨਾ ਹੋਵੇ ਅਤੇ ਡੇਰੇ ਦਾ ਵੀ ਨੁਕਸਾਨ ਨਾ ਹੋਵੇ ਕਿਉਂਕਿ ਘਰ ’ਚ ਵੀ ਤੁਸੀਂ ਜੇਕਰ ਸਹੀ ਤਰੀਕੇ ਨਾਲ ਚੱਲੋਗੇ ਤਾਂ ਬਰਕਤਾਂ ਹੀ ਬਰਕਤਾਂ ਅਤੇ ਤਨ, ਮਨ, ਧਨ ਨਾਲ ਤੁਸੀਂ ਸੇਵਾ ਕਰ ਸਕੋਗੇ।
11. 22 ਜਨਵਰੀ 2026 ਦਾ ਪ੍ਰਣ: ਜਿੰਨਾ ਹੋ ਸਕੇ ਆਪਣਾ ਕੰਮ ਖੁਦ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਆਪਣੇ ਸਾਰੇ ਕੰਮ ਖੁਦ ਕਰਦੇ ਹਾਂ।
12. 24 ਜਨਵਰੀ 2026 ਦਾ ਪ੍ਰਣ: ਘਰ ’ਚ ਖਾਣਾ ਤੇ ਡੇਰੇ ’ਚ ਲੰਗਰ ਸਿਮਰਨ ਕਰਦੇ ਹੋਏ ਬਣਾਵਾਂਗੇ।
ਬਚਨ: ਜੇਕਰ ਤੁਸੀਂ ਅਜਿਹਾ ਕਰ ਲਓ ਤਾਂ ਵਾਰੇ-ਨਿਆਰੇ ਹੋ ਜਾਣਗੇ। ਇਹ ਬਹੁਤ ਵੱਡੀ ਗੱਲ ਹੈ ਤੁਸੀਂ ਜ਼ਰੂਰ ਕਰਿਓ। ਭਗਵਾਨ ਕਰੇ ਇਸ ’ਚ ਬਰਕਤ ਆਵੇ, ਤੁਹਾਡੇ ’ਚ ਕ੍ਰੋਧ ਘੱਟ ਹੋ ਜਾਵੇ, ਟੈਨਸ਼ਨ ਘੱਟ ਹੋ ਜਾਵੇ ਜੋ ਨੱਕ ਚੜਿ੍ਹਆ ਰਹਿੰਦਾ ਹੈ ਉਹ ਲੈਵਲ ’ਤੇ ਆ ਜਾਵੇ ਭਾਵ ਜਿਸ ਦੇ ਗੁੱਸਾ ਨੱਕ ’ਤੇ ਰਹਿੰਦਾ ਹੈ ਨੱਕ ਤੋਂ ਉੱਡ ਜਾਵੇ।
13. 25 ਜਨਵਰੀ 2026 ਦਾ ਪ੍ਰਣ: ਖੁਦ ਦਾ ਮਨ ਸੇਵਾ-ਸਿਮਰਨ ’ਚ ਲਾਵਾਂਗੇ ਤੇ ਜੇਕਰ ਕਿਸੇ ਦੂਜੇ ਦਾ ਮਨ ਹਾਵੀ ਹੈ ਤਾਂ ਉਸ ਦੀ ਗਲਤਫਹਿਮੀ ਦੂਰ ਕਰਕੇ ਮਾਲਕ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ, ਅਸ਼ੀਰਵਾਦ! ਮਾਲਕ ਤੁਹਾਨੂੰ ਖੁਸ਼ੀਆਂ ਨਾਲ ਨਵਾਜੇ। ਇੱਕ ਵਿੱਛੜੇ ਨੂੰ ਮਾਂ ਨਾਲ ਮਿਲਾਉਣ ਜਿਹਾ ਕੋਈ ਹੋਰ ਪੁੰਨ ਨਹੀਂ ਹੈ।
14. 29 ਜਨਵਰੀ 2026 ਦਾ ਪ੍ਰਣ: ਕਿਸੇ ਵੀ ਗੱਲ ’ਤੇ ਤੁਰੰਤ ਗੁੱਸੇ ’ਚ ਰਿਐਕਟ ਨਹੀਂ ਕਰਾਂਗੇ। ਹੌਸਲੇ ਨਾਲ ਜਵਾਬ ਦੇਵਾਂਗੇ।
15. 30 ਜਨਵਰੀ 2026 ਦਾ ਪ੍ਰਣ: ਸੇਵਾ ਵਧ-ਚੜ੍ਹ ਕੇ ਕਰਾਂਗੇ। ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂਗੇ।
ਬਚਨ: ਜ਼ੋਰ-ਸ਼ੋਰ ਨਾਲ ਸੇਵਾ ਕਰਨਾ ਭਗਵਾਨ ਮੇਵਾ ਦੇਵੇਗਾ। ਘਰ-ਪਰਿਵਾਰ ’ਚ ਖੁਸ਼ੀਆਂ ਆਉਣਗੀਆਂ ਅਤੇ ਕੰਮ-ਧੰਦੇ ’ਚ ਤਰੱਕੀ ਹੋਵੇਗੀ।
16. 31 ਜਨਵਰੀ 2026 ਦਾ ਪ੍ਰਣ: ਕਦੇ ਇਹ ਨਹੀਂ ਸੋਚਾਂਗੇ ਕਿ ਮੈਂ ਬਹੁਤ ਕੰਮ ਕਰ ਲਿਆ, ਮੈਂ ਥੱਕ ਗਿਆ ਸਗੋਂ ਇਹ ਸੋਚਾਂਗੇ ਕਿ ਅਜੇ ਤਾਂ ਹੋਰ ਕੰਮ ਕਰਨਾ ਹੈ ਤਾਂ ਕਿ ਕਦੇ ਥਕਾਵਟ ਹੀ ਨਾ ਆਵੇ।
ਬਚਨ: ਪ੍ਰਣ ’ਤੇ ਅਮਲ ਕਰਨਾ। ਕਈ ਲੋਕਾਂ ਦੀ ਆਦਤ ਹੈ ਇੱਥੋਂ ਮਜਲਿਸ ’ਚੋਂ ਉੱਠਦੇ ਹੀ ਅਜਿਹਾ ਕਹਿਣ ਦੀ। ਕਈ ਤਾਂ ਬੈਠੇ-ਬੈਠੇ ਠੰਢ ਨਾਲ ਜੁੜ ਜਾਂਦੇ ਹਨ। ਹੁਣੇ ਪਤਾ ਲੱਗ ਜਾਵੇ ਕਿ ਕਿੰਨਾ ਅਮਲ ਕਰਦੇ ਹੋ। ਮਜਲਿਸ ’ਚੋਂ ਉੱਠਦੇ ਸਮੇਂ ਕਹੋ ਕਿ ਆਹਾ! ਮਜ਼ਾ ਆ ਰਿਹਾ ਹੈ। ਆਪਣੇ-ਆਪ ਨੂੰ ਹੁਣੇ ਤੋਂ ਬਦਲਣਾ ਹੋਵੇਗਾ। ਬੁੱਲੇ ਸ਼ਾਹ ਵਾਲੀ ਗੱਲ ਹੀ ਯਾਦ ਆਉਂਦੀ ਹੈ ਕਿ ‘‘ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟ ਕੇ, ਉੱਧਰ ਲਾਉਣਾ।’’ ਹਮੇਸ਼ਾ ਪਾਜ਼ਿਟਿਵ ਰਹੋ।
17. 4 ਫਰਵਰੀ 2026 ਦਾ ਪ੍ਰਣ: ਕੋਈ ਵੀ ਨੇਕ ਕੰਮ ਲਈ ਟਾਲ-ਮਟੋਲ ਨਹੀਂ ਕਰਾਂਗੇ, ਕੰਮ ਸਮੇਂ ’ਤੇ ਤੁਰੰਤ ਕਰਾਂਗੇ।
18. 5 ਫਰਵਰੀ 2026 ਦਾ ਪ੍ਰਣ: ਜਦੋਂ ਵੀ ਪਰਿਵਾਰ ’ਚ ਕੋਈ ਸਾਡੇ ’ਤੇ ਗੁੱਸਾ ਕਰੇ ਤਾਂ ਅਸੀਂ ਉਲਟਾ ਉਸ ’ਤੇ ਗੁੱਸਾ ਹੋਣ ਦੀ ਬਜਾਇ ਪਿਆਰ ਨਾਲ ਦੀਨਤਾ ਨਾਲ ਹੱਥ ਜੋੜ ਕੇ ਨਾਅਰਾ ਬੋਲਾਂਗੇ।
ਬਚਨ: ਜੇਕਰ ਤੁਸੀਂ ਇਸ ਤਰ੍ਹਾਂ ਗੁੱਸਾ ਕਰ ਬੈਠੇ, ਕੋਈ ਗੱਲ ਨਹੀਂ ਜਿਵੇਂ ਹੀ ਤੁਹਾਡੇ ’ਤੇ ਕੋਈ ਗੁੱਸਾ ਹੋਣਾ ਸ਼ੁਰੂ ਹੋਇਆ ਅਤੇ ਤੁਸੀਂ ਕਿਹਾ, ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਹੋ ਸਕਦਾ ਹੈ ਇਸ ਨਾਲ ਸਾਹਮਣੇ ਵਾਲੇ ਦਾ ਗੁੱਸਾ ਹੀ ਟਲ਼ ਜਾਵੇ।
19. 6 ਫਰਵਰੀ 2026 ਦਾ ਪ੍ਰਣ: ਬੱਚਿਆਂ ਨੂੰ ਸਮਝਾਉਣ ਲਈ ਖੁਦ ਉਦਾਹਰਨ ਬਣ ਕੇ ਪੇਸ਼ ਆਵਾਂਗੇ।
20. 8 ਫਰਵਰੀ 2026 ਦਾ ਪ੍ਰਣ: ਜੇਕਰ ਕੋਈ ਸਾਨੂੰ ਸਾਡੀ ਗਲਤੀ ਦੱਸਦਾ ਹੈ ਤਾਂ ਅਸੀਂ ਉਸ ਦਾ ਬੁਰਾ ਨਹੀਂ ਮੰਨਾਂਗੇ ਸਗੋਂ ਗਲਤੀ ਨੂੰ ਸੁਧਾਰਾਂਗੇ।
21. 27 ਮਈ 2026 ਦਾ ਪ੍ਰਣ: ਜਦੋਂ ਵੀ ਇੱਕ-ਦੂਜੇ ਨੂੰ ਮਿਲਾਂਗੇ ਤਾਂ ਉਨ੍ਹਾਂ ਤੋਂ ‘‘ਸੇਵਾ-ਸਿਮਰਨ ਤੇ ਮਾਲਕ ਨਾਲ ਪਿਆਰ ਕਿਵੇਂ ਹੈ?’’ ਜ਼ਰੂਰ ਪੁੱਛਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਅਜਿਹਾ ਪੁੱਛੋਗੇ ਤਾਂ ਦੂਜੇ ਨੂੰ ਦੱਸਣ ਲਈ ਤੁਸੀਂ ਖੁਦ ਵੀ ਸਿਮਰਨ ਕਰਨ ਲੱਗੋਗੇ।
22. 28 ਮਈ 2026 ਦਾ ਪ੍ਰਣ: ਜੇਕਰ ਕਿਸੇ ਅਤਿ ਜ਼ਰੂਰਤਮੰਦ ਗਰੀਬ ਨੂੰ ਉਧਾਰ ਦਿੱਤਾ ਹੈ, ਤਾਂ ਪੈਸਾ ਵਾਪਸ ਲੈਂਦੇ ਸਮੇਂ, ਵਿਆਜ ਛੱਡ ਕੇ ਸਿਰਫ਼ ਮੂਲ ਵਾਪਸ ਲਵਾਂਗੇ ਤਾਂ ਕਿ ਉਸ ’ਤੇ ਬੋਝ ਨਾ ਪਵੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲਗਭਗ 1974-75 ’ਚ ਪੂਜਨੀਕ ਬਾਪੂ ਜੀ ਅਤੇ ਅਸੀਂ ਸੂਰਾਂਵਾਲੀ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ’ਚ 200 ਰੁਪਏ ਦੀ ਆਰਥਿਕ ਮੱਦਦ ਕੀਤੀ ਜੋ ਉਸ ਦੇ ਵਾਪਸ ਕਰਨ ’ਤੇ ਵੀ ਨਹੀਂ ਲਏ।
23. 29 ਮਈ 2026 ਦਾ ਪ੍ਰਣ: ਸੇਵਾ ਦੇ ਦੌਰਾਨ ਡਿਊਟੀ ਠੋਕ ਕੇ ਦੇਵਾਂਗੇ। ਗੁੱਸਾ ਨਹੀਂ ਕਰਾਂਗੇ, ਮਿੱਠਾ ਬੋਲਾਂਗੇ। ਅਕੜੂਚੰਦ, ਮਕੜੂਨਾਥ, ਆਗੜੇ ਤੇ ਬਾਘੜੇ ਨਹੀਂ ਬਣਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਸਾਰੇ ਖਾਸਕਰ ਬੱਚੇ ਇਨ੍ਹਾਂ ਸੇਵਾਦਾਰਾਂ ਨੂੰ ਇਸ ਤਰ੍ਹਾਂ ਦੇਖਣਗੇ ਕਿ ਹਾਂ, ਇਹ ਉਹ ਹਨ ਭਾਵ ਆਗੜੇ, ਬਾਘੜੇ ਹਨ ਜਾਂ ਫਿਰ ਅਕੜੂਚੰਦ, ਮਕੜੂਨਾਥ ਹਨ।
24. 30 ਮਈ 2026 ਦਾ ਪ੍ਰਣ: ਪੰਛੀਆਂ ਲਈ ਦਾਣਾ ਤੇ ਪਾਣੀ ਦੇ ਕਟੋਰੇ ਰੱਖਾਂਗੇ ਤੇ ਉਸ ’ਚ ਰੋਜ਼ਾਨਾ ਪਾਣੀ ਪਾਇਆ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਇਹ ਬਹੁਤ ਦਇਆ-ਭਾਵਨਾ ਦਾ ਕੰਮ ਹੈ। ਅਸੀਂ ਵੀ ਤੇਰਾਵਾਸ ’ਚ 36 ਕਟੋਰੇ ਰਖਵਾਏ ਹਨ।
25. 31 ਮਈ 2026 ਦਾ ਪ੍ਰਣ: ਜਦੋਂ ਤੱਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਨਾਮ ਚਰਚਾ ਸਤਿਸੰਗ ’ਚ ਇੱਕ-ਦੂਜੇ ਨਾਲ ਗੱਲ ਨਹੀਂ ਕਰਾਂਗੇ। ਚੁੱਪ ਰਹਿ ਕੇ ਅਨਮੋਲ ਬਚਨ ਤੇ ਸ਼ਬਦਬਾਣੀ ਸੁਣਾਂਗੇ।
ਬਚਨ: ਸਤਿਸੰਗ ’ਚ ਚੁੱਪਚਾਪ ਬੈਠ ਕੇ ਸਤਿਸੰਗ ਸੁਣੋਗੇ ਤਾਂ ਬਹੁਤ ਕੁਝ ਪ੍ਰਾਪਤ ਕਰੋਗੇ।
26. 2 ਜੂਨ 2026 ਦਾ ਪ੍ਰਣ: ਵਾਕਿੰਗ ਤੇ ਰਨਿੰਗ ਕਰਦੇ ਸਮੇਂ ਨਾਲ-ਨਾਲ ਸਿਮਰਨ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁੰਨ ਦਾ ਪੁੰਨ ਨਾਲ ਹੀ ਫਲੀਆਂ। ਐਕਸਰਸਾਈਜ਼ ਵੀ ਹੋ ਜਾਵੇਗੀ ਤੇ ਸਿਮਰਨ ਵੀ ਬਣੇਗਾ।
27. 4 ਜੂਨ 2026 ਦਾ ਪ੍ਰਣ: ਅਸੀਂ ਡੇਰੇ ਦੇ ਆਫੀਸ਼ੀਅਲ ਚੈਨਲਾਂ ਨੂੰ ਹੀ ਫਾਲੋ ਕਰਾਂਗੇ। ਡੇਰੇ ਤੇ ਹੋਰ ਨਾਂਅ ਤੋਂ ਬਣੇ ਫੇਕ ਪੇਜ ਤੇ ਚੈਨਲਾਂ ਨੂੰ ਅਨਫਾਲੋ ਕਰਾਂਗੇ ਤੇ ਉਸ ਦੀ ਜਾਣਕਾਰੀ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਫਾਲੋ ਕਰਦੇ ਹੀ ਸਤਿਸੰਗ ਵਰਗੀਆਂ ਖੁਸ਼ੀਆਂ ਦਾ ਅਹਿਸਾਸ ਤੁਹਾਨੂੰ ਹੋਣਾ ਸ਼ੁਰੂ ਹੋ ਜਾਵੇਗਾ।
28. 6 ਜੂਨ 2026 ਦਾ ਪ੍ਰਣ: ਦੂਜਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਖੁਦ ਨੇਕ-ਚੰਗੇ ਕਰਮ ਕਰਾਂਗੇ ਤੇ ਉਦਾਹਰਨ ਬਣਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਜ਼ਰੂਰਤ ਪੈਣ ’ਤੇ ਸਲਾਹ ਵੀ ਜ਼ਰੂਰ ਦੇਣੀ ਚਾਹੀਦੀ ਹੈ ਜੇਕਰ ਤੁਹਾਨੂੰ ਤਜ਼ਰਬਾ ਹੈ। ਅਸੀਂ ਤਾਂ ਤੁਹਾਨੂੰ ਸਲਾਹ ਦਿੰਦੇ ਹੀ ਰਹਿੰਦੇ ਹਾਂ। ਤੁਸੀਂ ਕਿੰਨੀ ਮੰਨਦੇ ਹੋ ਤੁਹਾਡੇ ’ਤੇ ਨਿਰਭਰ ਕਰਦਾ ਹੈ। ਜਿਸ ਜਗ੍ਹਾ ਜ਼ਰੂਰੀ ਹੋਵੇ ਉਸ ਜਗ੍ਹਾ ਸਲਾਹ ਦੇ ਵੀ ਸਕਦੇ ਹੋ।
29. 7 ਜੂਨ 2026 ਦਾ ਪ੍ਰਣ: ਜਿਸ ਤਰ੍ਹਾਂ ਰੋਜ਼ਾਨਾ ਸਵੇਰੇ ਬਾਹਰ ਦੀ ਸਫ਼ਾਈ ਕਰਦੇ ਹਾਂ ਉਸੇ ਤਰ੍ਹਾਂ ਰੋਜ਼ ਰਾਤ ਨੂੰ ਦਿਲ ਦੀ ਸਫ਼ਾਈ ਕਰਾਂਗੇ। ਜੇਕਰ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੈ ਤਾਂ ਉਸ ਨੂੰ ਭੁਲਾ ਕੇ ਹਰ ਰੋਜ਼ ਨਵਾਂ ਦਿਨ ਸ਼ੁਰੂ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਇੱਕ ਬੱਚੇ ਨੇ ਸ਼ੇਅਰ ਸੁਣਾਇਆ ਸੀ - ‘‘ਮੈਨੇ ਆਪ ਜੀ ਕਾ ਬਚਨ ਮਾਨਕਰ ਕਿਸੀ ਸੇ ਮਾਫ਼ੀ ਮਾਂਗੀ ਔਰ ਕਿਸੀ ਕੋ ਮਾਫ਼ ਕਰ ਦੀਆ। ਵਾਹ! ਮਾਲਿਕ ਯਹ ਤੋ ਆਪ ਜੀ ਨੇ ਮੇਰੀ ਜ਼ਿੰਦਗੀ ਕੋ ਬੜਾ ਆਸਾਨ ਕਰ ਦੀਆ॥’’
30. 11 ਜੂਨ 2026 ਦਾ ਪ੍ਰਣ: ਆਪਸ ’ਚ ਕਿੰਨੀ ਵੀ ਵੱਡੀ ਗੱਲ ਕਿਉਂ ਨਾ ਹੋ ਜਾਵੇ, ਇੱਕ-ਦੂਜੇ ਨੂੰ ਨਾਅਰਾ ਜ਼ਰੂਰ ਲਾਵਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਅਰਾ ਲਾਉਣਾ ਚਾਹੀਦਾ ਹੈ। ਇੱਕ-ਦੂਜੇ ਨੂੰ ਮਿਲਦੇ ਹੋਏ ਜੋ ਪਹਿਲਾਂ ਨਾਅਰਾ ਲਾਉਂਦਾ ਹੈ ਸਤਿਗੁਰੂ ਦਾ ਮੂੰਹ ਉਸ ਵੱਲ ਹੁੰਦਾ ਹੈ ਸੋ ਨਾਅਰਾ ਜ਼ਰੂਰ ਲਾਇਆ ਕਰੋ। ਮਾਲਕ ਤੁਹਾਨੂੰ ਖੁਸ਼ੀਆਂ ਦੇਵੇ। ਨਾਅਰੇ ਦੀਆਂ ਖੁਸ਼ੀਆਂ ਵੱਖਰੀਆਂ ਮਿਲਣ।
31. 12 ਜੂਨ 2026 ਦਾ ਪ੍ਰਣ: ਸਤਿਸੰਗ-ਸੇਵਾ-ਸਿਮਰਨ (SSS) ਦਾ ਸਿਮ ਕਾਰਡ ਯੂਜ ਕਰਦੇ ਹੋਏ ਮਨ ਦਾ ਮੁਕਾਬਲਾ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਲਕ ਤੁਹਾਡੇ ਘਰ ਤੇ ਸਰੀਰ ’ਚ ਖੁਸ਼ੀਆਂ ਤੇ ਨਵੀਂ ਊਰਜਾ ਦੇਵੇ।
32. 14 ਜੂਨ 2026 ਦਾ ਪ੍ਰਣ: ਥੈਲੇਸੀਮੀਆ ਦੇ ਮਰੀਜ਼ਾਂ ਲਈ ਜ਼ਰੂਰਤ ਅਨੁਸਾਰ ਜਿੱਥੇ ਵੀ ਜ਼ਰੂਰਤ ਹੋਵੇਗੀ ਨਿਯਮਿਤ ਰੂਪ ’ਚ ਖੂਨਦਾਨ ਕਰਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੂਨਦਾਨ ਮਹਾਂਦਾਨ। ਕਿਸੇ ਵੀ ਬਿਮਾਰ ਦੀ ਸਹਾਇਤਾ ਕਰਨ ਨਾਲ ਮਾਲਕ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦਾ ਹੈ।
33. 16 ਜੂਨ 2026 ਦਾ ਪ੍ਰਣ: ਅਸੀਂ ਏਆਈ ਟੈਕਨਾਲੋਜੀ ਤੇ ਸੋਸ਼ਲ ਮੀਡੀਆ ਦੀ ਵਰਤੋਂ ਸਿੱਖਿਆ, ਜਾਗਰੂਕਤਾ ਤੇ ਸਮਾਜ ਕਲਿਆਣ ਲਈ ਕਰਾਂਗੇ, ਨਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੇ ਗੁੰਮਰਾਹ ਕਰਨ ਲਈ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਮਾਲਕ ਤੁਹਾਡੇ ਧਿਆਨ ਨੂੰ ਹੋਰ ਵਧਾਵੇ, ਤੁਸੀਂ ਤਰੱਕੀ ਕਰੋ।
34. 17 ਜੂਨ 2026 ਦਾ ਪ੍ਰਣ: ਸੁਖਦੁਆ ਸਮਾਜ ਨੂੰ ਸਨਮਾਨ ਦੇਵਾਂਗੇ ਤੇ ਉਨ੍ਹਾਂ ਨੂੰ ਕੋਈ ਗਲਤ ਸ਼ਬਦ ਨਹੀਂ ਕਹਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ਸੁਖਦੁਆ ਸਮਾਜ ਵੀ ਗਾਲ੍ਹਾਂ ਜਾਂ ਅਜਿਹੀ ਚੀਜ਼ ਨਹੀਂ ਕਰੇਗਾ, ਤੁਸੀਂ ਵੀ ਸੁਖਦੁਆ ਸਮਾਜ ਦੇ ਲੋਕਾਂ ਨੂੰ ਗਾਲ੍ਹਾਂ ਨਹੀਂ ਦਿਓਗੇ, ਗਲਤ ਸ਼ਬਦ ਨਹੀਂ ਕਹੋਗੇ। ਪਰਿਵਾਰ, ਜਿੱਥੇ ਉਹ ਜਾਂਦੇ ਹਨ, ਉਹ ਵੀ ਗਲਤ ਨਾ ਬੋਲਣ ਅਤੇ ਜਾਣ ਵਾਲੇ ਵੀ ਉਨ੍ਹਾਂ ਨੂੰ ਗਲਤ ਨਾ ਬੋਲਣ।
35. 19 ਜੂਨ 2026 ਦਾ ਪ੍ਰਣ: ਕਿਸੇ ਵੀ ਨੇਕ ਕਾਰਜ ਲਈ ‘‘ਮੈਂ ਕਰ ਨਹੀਂ ਸਕਦਾ’’ ਕਦੇ ਨਹੀਂ ਬੋਲਾਂਗੇ। ‘‘ਮੈਂ ਕਰ ਲਵਾਂਗਾ, ਕਰਕੇ ਛੱਡਾਂਗਾ’’ ਇਹ ਸ਼ਬਦ ਬੋਲਾਂਗੇ। ਨੈਗੇਟੀਵਿਟੀ ਛੱਡ ਕੇ ਜਨੂੰਨ ਨਾਲ ਅੱਗੇ ਵਧਾਂਗੇ।
36. 20 ਜੂਨ 2026 ਦਾ ਪ੍ਰਣ: ਦੁਨੀਆਂ ਵੱਲੋਂ ਅੰਨ੍ਹੇ, ਬੋਲੇ, ਗੂੰਗੇ ਹੋ ਕੇ ਸੱਚੇ ਮੁਰੀਦ ਬਣ ਕੇ ਰਹਾਂਗੇ। ਸਤਿਗੁਰੂ ਜੋ ਦਿਖਾਵੇ ਉਹ ਦੇਖਾਂਗੇ, ਜੋ ਸੁਣਾਵੇ ਉਹ ਸੁਣਾਂਗੇ, ਜੋ ਬੁਲਾਵੇ ਉਹ ਬੋਲਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਇਹ ਪ੍ਰਣ ਨਾਅਰਾ ਲਾ ਕੇ ਕਰਦੇ ਹੋ ਤਾਂ ਮਾਲਕ ਤੁਹਾਨੂੰ ਜ਼ਲਦੀ ਤੋਂ ਜ਼ਲਦੀ ਉਹ ਖੁਸ਼ੀਆਂ, ਜੋ ਪੂਰਨ ਮੁਰੀਦ ਨੂੰ ਮਿਲਦੀਆਂ ਹਨ, ਤੁਹਾਡੀ ਝੋਲੀ ’ਚ ਵੀ ਪਾਵੇ।
37. 21 ਜੂਨ 2026 ਦਾ ਪ੍ਰਣ: ਹਮੇਸ਼ਾ ਸਟੂਡੈਂਟ ਬਣੇ ਰਹਾਂਗੇ। ਦੂਜਿਆਂ ਤੋਂ ਗਲਤ ਆਦਤਾਂ ਗ੍ਰਹਿਣ ਨਹੀਂ ਕਰਾਂਗੇ ਸਗੋਂ ਚੰਗੇ ਗੁਣਾਂ ਨੂੰ ਅਪਣਾਵਾਂਗੇ।
ਬਚਨ: ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਡੇ ਅੰਦਰ ਮਾਲਕ ਦੇ ਦਰਸ਼ਨਾਂ ਦਾ ਗੁਣ ਐਡ ਹੋ ਜਾਵੇ, ਨੂਰੀ ਦਰਸ਼ਨ ਜਾਂ ਸਾਦੇ ਦਰਸ਼ਨ ਕੋਈ ਵੀ।
38. 24 ਜੂਨ 2026 ਦਾ ਪ੍ਰਣ: ਰੋਜ਼ਾਨਾ ਸਿਮਰਨ ਤੋਂ ਪਹਿਲਾਂ ਸਤਿਗੁਰੂ ਦੀ ਤੰਦਰੁਸਤੀ ਤੇ ਡੇਰੇ ਦੀ ਤਰੱਕੀ ਲਈ ਅਰਦਾਸ ਕਰਾਂਗੇ।