Favor - Sach Kahoon Punjabi
ਧਰਮਸ਼ਾਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਫੈਸਲੇ ਲੈ ਰਹੀ ਹੈ ਅਤੇ ਇਮਾਨਦਾਰੀ ਨਾਲ ਨੀਤੀਆਂ ਲਾਗੂ ਕਰ ਰਹੀ ਹੈ। ਵੀਰਵਾਰ ਨੂੰ ਇੱਥੇ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਆਯੋਜਿਤ ਗਲੋਬਲ ਇਨਵੈਸਟਮੈਂਟ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਦੇਸ਼ ਦੇ ਵਿਕਾਸ ਵਿੱਚ ਅੱਗੇ ਵਧਾ ਰਹੀ ਹੈ ਅਤੇ ਜੋ ਪ੍ਰੋਗਰਾਮ ਅੱਜ ਇਥੇ ਆਯੋਜਿਤ ਕੀਤਾ ਗਿਆ ਹੈ, ਉਹ ਦਰਸ਼ਾਉਂਦਾ ਹੈ ਕਿ ਹੁਣ ਰਾਜ ਵੀ ਵਿਕਾਸ ਦੀ ਦੌੜ ਵਿਚ ਸ਼ਾਮਲ ਹੋਇਆ ਹੈ।  Modi
ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਕੋਈ ਵੀ ਹਿਮਾਚਲ ਪ੍ਰਦੇਸ਼ ਵਿਚ ਅਜਿਹੀ ਕਿਸੇ ਘਟਨਾ ਦੀ ਕਲਪਨਾ ਨਹੀਂ ਕਰ ਸਕਦਾ ਸੀ, ਪਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਜਿਹਾ ਕਰਕੇ ਇਹ ਦਿਖਾਇਆ ਹੈ ਅਤੇ ਇਹ ਸੂਬਾਤਰੱਕੀ ਦੇ ਰਾਹ ਤੇ ਤੁਰ ਪਿਆ ਹੈ।
ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਹਰ ਕਣ ਵਿੱਚ ਅਸੀਮ ਮਾਤਰਾ ਵਿੱਚ ਉਰਜਾ ਤੇ ਕੁਦਰਤੀ ਸਰੋਤ ਹਨ ਪਰ ਉਨ੍ਹਾਂ ਦਾ ਸ਼ੋਸ਼ਣ ਨਹੀਂ ਕੀਤਾ ਗਿਆ ਅਤੇ ਇਸੇ ਲਈ ਰਾਜ ਵਿਕਾਸ ਦੀ ਦੌੜ ਵਿੱਚ ਪੱਛੜ ਗਿਆ ਸੀ ਪਰ ਹੁਣ ਇਹ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇ ਰਾਜ ਤਰੱਕੀ ਕਰਦੇ ਹਨ ਤਾਂ ਦੇਸ਼ ਦਾ ਵਿਕਾਸ ਹੋਵੇਗਾ ਅਤੇ ਭਾਰਤ ਵਿਸ਼ਵ ਦੇ ਨਕਸ਼ੇ ‘ਤੇ ਆਪਣਾ ਸਥਾਨ ਹਾਸਲ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦੀਪ ਗੋਸ਼ਾ ਤੇ ਮੀਤਪਾਲ ਦੁੱਗਰੀ ਨੇ ਮਲੀ ਰਾਜੀਵ ਗਾਂਧੀ ਦੇ ਬੁੱਤ ਤੇ ਮਲੀ ਸੀ ਕਾਲਖ
ਚੰਡੀਗੜ੍ਹ: ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਲਾਉਣ ਵਾਲੇ ਲੁਧਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਮਗਰੋਂ ਸਿਆਸਤ ਮੁੜ ਭਖ ਗਈ ਹੈ।।ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।। ਪੁਲਿਸ ਨੇ ਅੱਜ ਅਕਾਲੀ ਲੀਡਰ ਗੁਰਦੀਪ ਗੋਸ਼ਾ ਨੂੰ ਅਦਾਲਤ ਵਿੱਚ ਪੇਸ਼ ਕੀਤਾ।। ਮੰਗਲਵਾਰ ਨੂੰ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਗੋਸ਼ਾ ਤੇ ਮੀਤਪਾਲ ਦੁੱਗਰੀ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ-ਲਾਲ ਰੰਗ ਵਿੱਚ ਰੰਗਿਆ। ਉਨ੍ਹਾਂ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਹੀ 1984 ‘ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਸੀ।। ਦੋਵਾਂ ਲੀਡਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਪੁਲਿਸ ਨੇ ਗੁਰਦੀਪ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਮੀਤਪਾਲ ਦੁੱਗਰੀ ਫਰਾਰ ਹੈ।।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਘਟੀਆ ਸਿਆਸਤ ਖੇਡਣੀ ਬੰਦ ਕਰਨੀ ਚਾਹੀਦੀ ਹੈ।। ਮੁੱਖ ਮੰਤਰੀ ਨੇ ਅਕਾਲੀ ਦਲ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ।। ਇਸ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਕੈਪਟਨ ਸੱਚੇ ਸਿੱਖ ਹਨ, ਤਾਂ ਉਹ ਖੁਦ ਗਾਂਧੀ ਪਰਿਵਾਰ ਦੇ ਮੂੰਹ ‘ਤੇ ਕਾਲਖ ਲਾਉਣ।। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ ਹੈ।। ਇਸ ਲਈ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਲਾਉਣਾ ਗਲਤ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2019 ਤੱਕ ਨਾ ਕੀਤਾ ਜਾਵੇ ਪੰਜਾਬ ‘ਚ ਕੋਈ ਫੇਰਬਦਲ, ਹੋ ਸਕਦਾ ਐ ਨੁਕਸਾਨ
ਕਾਂਗਰਸ ਦੇ ਵੱਡੇ ਲੀਡਰ ਨੇ ਕੀਤਾ ਖ਼ੁਲਾਸਾ, ਜਾਖੜ ਨੂੰ ਹੀ ਪ੍ਰਧਾਨ ਚਾਹੁੰਦੇ ਹਨ ਅਮਰਿੰਦਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਨਿੱਤਰ ਆਏ ਹਨ। ਅਮਰਿੰਦਰ ਸਿੰਘ ਚਾਹੁੰਦੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਪੰਜਾਬ ਦੀ ਪ੍ਰਧਾਨਗੀ ਵਿੱਚ ਕੋਈ ਵੀ ਫੇਰਬਦਲ ਨਾ ਕੀਤਾ ਜਾਵੇ, ਇਸ ਸਬੰਧੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਆਪਣੀ ਗੱਲ ਵੀ ਰੱਖੀ ਹੈ।
ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸਿਫ਼ਾਰਸ਼ ‘ਤੇ ਕਾਂਗਰਸ ਦੀ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਅਤੇ ਰਾਹੁਲ ਗਾਂਧੀ ਨੇ ਵਿਚਾਰ ਕਰਨ ਲਈ ਵਿਸ਼ਵਾਸ ਦਿੱਤਾ ਹੈ, ਜਿਸ ਕਾਰਨ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜੇਕਰ ਅਮਰਿੰਦਰ ਸਿੰਘ ਦੀ ਦਿੱਲੀ ਦਰਬਾਰ ਵਿੱਚ ਮੰਨੀ ਗਈ ਤਾਂ ਸੁਨੀਲ ਜਾਖੜ ਲੋਕ ਸਭਾ ਚੋਣਾਂ ਤੱਕ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿ ਸਕਦੇ ਹਨ। ਇਹ ਖ਼ੁਲਾਸਾ ਦਿੱਲੀ ਦਰਬਾਰ ਵਿੱਚ ਬੈਠੇ ਇੱਕ ਵੱਡੇ ਕਾਂਗਰਸੀ ਲੀਡਰ ਨੇ ਹੀ ਕੀਤਾ ਹੈ।
ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਉਨ੍ਹਾਂ ਦੱਸਿਆ ਕਿ ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਦਲਿਤਾਂ ਨੂੰ ਖੁਸ਼ ਕਰਨ ਲਈ ਕਾਂਗਰਸ ਪ੍ਰਧਾਨ ਲਗਾਉਣ ਦੀ ਤਿਆਰੀ ਵਿੱਚ ਲੱਗੀ ਹੋਈ ਹੈ, ਇਸ ਗੱਲ ਦੀ ਭਿਣਕ ਇੱਕ ਮਹੀਨੇ ਪਹਿਲਾਂ ਹੀ ਪੰਜਾਬ ਦੇ ਲੀਡਰਾਂ ਨੂੰ ਲੱਗ ਗਈ ਸੀ ਕਿਉਂਕਿ ਪੰਜਾਬ ਦੇ ਦਲਿਤ ਲੀਡਰਾਂ ਨੂੰ ਦਿੱਲੀ ਸੱਦ ਕੇ ਰਾਹੁਲ ਗਾਂਧੀ ਨੇ ਵਿਸ਼ਵਾਸ ਤੱਕ ਦੇ ਦਿੱਤਾ ਸੀ ਕਿ ਜਲਦ ਹੀ ਪ੍ਰਧਾਨਗੀ ਦੀ ਕੁਰਸੀ ਕਿਸੇ ਦਲਿਤ ਲੀਡਰ ਨੂੰ ਦਿੱਤੀ ਜਾਏਗੀ।
ਇਸ ਸਬੰਧੀ ਦਲਿਤ ਲੀਡਰਾਂ ਵਿੱਚੋਂ ਪ੍ਰਧਾਨ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ ਪਰ ਬੀਤੇ ਦਿਨੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਗਾਂਧੀ ਅਤੇ ਦਿੱਲੀ ਬੈਠੇ ਕਾਂਗਰਸੀ ਲੀਡਰਾਂ ਨੂੰ ਪ੍ਰਧਾਨ ਨਾ ਬਦਲਣ ਦੀ ਗੁਹਾਰ ਲਗਾਈ ਗਈ ਜਿੱਥੇ ਅਮਰਿੰਦਰ ਸਿੰਘ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਨੂੰ ਹੀ ਪ੍ਰਧਾਨ ਰਹਿਣ ਦਿੱਤਾ ਜਾਵੇ ਨਹੀਂ ਤਾਂ ਪੰਜਾਬ ਵਿੱਚ ਕੋਈ ਗਲਤ ਸੰਦੇਸ਼ ਵੀ ਜਾ ਸਕਦਾ ਹੈ। ਇਸ ਨਾਲ ਹੀ ਪਹਿਲਾਂ ਵੀ ਇੱਕ ਦਲਿਤ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਲਈ ਹਟਾਇਆ ਗਿਆ ਸੀ ਅਤੇ ਹੁਣ ਮੁੜ ਤੋਂ ਉਸੇ ਪੈਟਰਨ ‘ਤੇ ਸੁਨੀਲ ਜਾਖੜ ਤੋਂ ਕੁਰਸੀ ਲੈਣਾ ਬਿਲਕੁਲ ਗਲਤ ਹੈ। ਅਮਰਿੰਦਰ ਸਿੰਘ ਦੀ ਇਸ ਗੱਲ ‘ਤੇ ਰਾਹੁਲ ਗਾਂਧੀ ਅਤੇ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਲੀਡਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਦੇ ਕਹਿਣ ਤੋਂ ਬਾਅਦ ਫਿਲਹਾਲ ਪ੍ਰਧਾਨਗੀ ਕਿਸੇ ਹੋਰ ਨੂੰ ਦੇਣ ਲਈ ਟਾਲਣ ‘ਤੇ ਵਿਚਾਰ ਕਰ ਚੱਲ ਰਿਹਾ ਹੈ ਅਤੇ ਜੇਕਰ ਅਕਤੂਬਰ ਮਹੀਨੇ ਤੱਕ ਇਸ ਸਬੰਧੀ ਕੋਈ ਫੈਸਲਾ ਨਾ ਹੋਇਆ ਤਾਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਹੀ ਕਾਂਗਰਸ ਦੇ ਪ੍ਰਧਾਨ ਬਣੇ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਸੂਬਿਆਂ ਦੇ ਕਾਂਗਰਸ ਪ੍ਰਧਾਨ ਇਸ ਸਮੇਂ ਤੋਂ ਪਹਿਲਾਂ ਹੀ ਤਬਦੀਲ ਕੀਤੇ ਜਾਣੇ ਹਨ।
‘ਆਪ’ ਦੇ ਫੇਰਬਦਲ ਤੋਂ ਬਾਅਦ ਵੱਧ ਗਿਆ ਐ ਦਬਾਅ
ਆਮ ਆਦਮੀ ਪਾਰਟੀ ਵੱਲੋਂ ਦਲਿਤ ਕਾਰਡ ਖੇਡਦੇ ਹੋਏ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਕਾਫ਼ੀ ਜਿਆਦਾ ਦਬਾਅ ਬਣ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਵੀ ਦਲਿਤ ਮੰਤਰੀਆਂ ਦਾ ਕੋਈ ਜ਼ਿਆਦਾ ਹਿੱਸਾ ਨਹੀਂ ਹੈ। ਇਸ ਲਈ ਪ੍ਰਧਾਨ ਦੀ ਕੁਰਸੀ ਦਲਿਤ ਲੀਡਰ ਮੰਗ ਰਹੇ ਹਨ। ਆਪ ਦੇ ਇਸ ਫੈਸਲੇ ਤੋਂ ਬਾਅਦ ਦਲਿਤ ਲੀਡਰਾਂ ਨੇ ਦਿੱਲੀ ਵਿਖੇ ਆਪਣਾ ਦਬਾਅ ਬਣਾਉਣਾ ਫਿਰ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਹਰ ਹਾਲਤ ਵਿੱਚ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੋਟੇ ਜਹਾਜ਼ ਰਾਹੀਂ ਪਟਿਆਲਾ ਤੋਂ ਵਿਸ਼ਵ ਯਾਤਰਾ ਲਈ ਹੋਈਆਂ ਰਵਾਨਾ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮਹਿਲਾ ਸ਼ਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼ਹਿਰ ਪਟਿਆਲਾ ਦੇ ਏਵੀਏਸ਼ਨ ਕਲੱਬ ਤੋਂ ਛੋਟੇ ਜਹਾਜ਼ ਰਾਹੀ ਇਕੱਲਿਆਂ ਹੀ ਵਿਸ਼ਵ ਯਾਤਰਾ ਲਈ ਰਵਾਨਾ ਹੋਈਆ।   ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਪੁੱਜੇ। (Patiala News)
ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀ ਦੁਨੀਆ ਵਿੱਚ ਇਹ ਸੰਦੇਸ਼ ਜਾਵੇਗਾ ਕਿ ਭਾਰਤ ਦੀਆਂ ਲੜਕੀਆਂ ਸੰਸਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਅੱਗੇ ਵਧ ਰਹੀਆਂ ਹਨ। ਉਨ੍ਹਾਂ ਇਸ ਮੌਕੇ ਦੋਵਾਂ ਲੜਕੀਆਂ ਦੇ ਜਹਾਜ਼ ਨੂੰ ਝੰਡੀ ਦੇਕੇ ਰਵਾਨਾ ਕੀਤਾ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਏਨੇ ਵੱਡੇ ਮਿਸ਼ਨ ਲਈ ਇਨ੍ਹਾਂ ਲੜਕੀਆਂ ਨੇ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਟਰੇਨਿੰਗ ਕੀਤੀ ਹੈ ਅਤੇ ਇੱਥੋਂ ਹੀ ਇਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੜਕੀਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀ ਸਫਲ ਯਾਤਰਾ ਦੀ ਕਾਮਨਾ ਕੀਤੀ। (Patiala News)
ਇਸ ਮੌਕੇ ਲੜਕੀਆਂ ਨੇ ਦੱਸਿਆ ਕਿ ਉਹ 90 ਦਿਨਾਂ ਦੀ ਇਸ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਸਫ਼ਰ ਤੈਅ ਕਰਨੀਆਂ ਜਿਸ ਵਿੱਚ ਉਹ ਦੱਖਣ ਪੂਰਬ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਯੂ.ਐਸ.ਏ, ਗਰੀਨ ਲੈਡ, ਆਈਸ ਲੈਡ, ਯੂਰਪ ਅਤੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਕਰਨਗੀਆਂ ਜਿਸ ਦੌਰਾਨ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣਾ ਹੈ। (Patiala News)
90 ਦਿਨਾਂ ਦੀ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ | Patiala News
ਲੜਕੀਆਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਇਸ ਯਾਤਰਾ ਸਬੰਧੀ ਤਿਆਰੀਆਂ ਕਰ ਰਹੀ ਸਨ ਅਤੇ ਅੱਜ ਉਹ ਆਪਣੀ 90 ਦਿਨਾਂ ਦੀ ਯਾਤਰਾ ਪਟਿਆਲਾ ਏਵੀਏਸ਼ਨ ਕਲੱਬ ਤੋਂ ਸ਼ੁਰੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਜਹਾਜ਼ (ਸਾਈਨਸ 912) ਵਿੱਚ ਉਹ ਸਫ਼ਰ ਕਰ ਰਹੀਆਂ ਹਨ ਇਸ ਜਹਾਜ਼ ਨੇ ਪਹਿਲਾਂ ਵੀ ਵਿਸ਼ਵ ਯਾਤਰਾ ਦਾ ਰਿਕਾਰਡ ਬਣਾਇਆ ਹੈ। ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਨੇ ਦੱਸਿਆ ਕਿ ਉਨ੍ਹਾਂ ਇਸ ਦੀ ਟਰੇਨਿੰਗ ਦੀ ਸ਼ੁਰੂਆਤ ਬੋਬਂੇ ਫਲਾਇੰਗ ਕਲੱਬ ਤੋਂ ਕੀਤੀ ਅਤੇ ਉਹ ਪਿਛਲੇ ਚਾਰ ਸਾਲ ਤੋਂ ਇੱਕਠਿਆ ਫਲਾਇੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਯਾਤਰਾ ਬਾਰੇ ਦੱਸਦਿਆ ਕਿਹਾ ਕਿ ਉਹ ਇਸ ਸਫ਼ਰ ਦੌਰਾਨ ਇੱਕ ਵਾਰ 4 ਤੋਂ 5 ਘੰਟੇ ਦੀ ਉਡਾਣ ਭਰਿਆ ਕਰਨੀਆਂ ਅਤੇ ਮੌਸਮ ਅਨੁਸਾਰ ਹੀ ਉਡਾਣ ਭਰੀ ਜਾਇਆ ਕਰੇਗੀ। (Patiala News)
ਉਨ੍ਹਾਂ ਇਸ ਮੌਕੇ ਪਟਿਆਲਾ ਏਵੀਏਸ਼ਨ ਕਲੱਬ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਟਾਫ਼ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਸਾਨੂੰ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਅਤੇ ਸਾਨੂੰ ਇਸ ਯਾਤਰਾ ਅਤੇ ਮੌਸਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕੈਪਟਨ ਮੋਗਾ, ਅਰੋਹੀ ਪੰਡਿਤ ਦੇ ਪਿਤਾ ਅਸ਼ੋਕ ਪੰਡਿਤ ਅਤੇ ਮਾਤਾ ਅਸ਼ਵਨੀ ਪੰਡਿਤ, ਕਿਥੈਰ ਮਿਸਕਿਟਾ ਦੇ ਪਿਤਾ ਗਿੱਲਰੋਏ ਜੇ ਮਿਸਕਿਟਾ ਅਤੇ ਮਾਤਾ ਓਲਗਾ ਜੀ ਮਿਸਕਿਟਾ ਵੀ ਹਾਜ਼ਰ ਸਨ। (Patiala News)
ਪਹਿਲਾਂ ਸਪੱਸ਼ਟੀਕਰਨ ਦੇਣ ਲਈ ਪੱਬਾਂ ਭਾਰ ਹੋਇਆ ਅਕਾਲੀ ਦਲ | Akali Dal
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਦਿਆਲ ਸਿੰਘ ਕੋਲਿਆਂਵਾਲੀ ਦੇ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਕੇਸ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਕੋਲਿਆਂਵਾਲੀ ਦੇ ਹੱਕ ਵਿੱਚ ਨਿੱਤਰ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਬੇਦਾਗ ਅਤੇ ਪਾਕ-ਸਾਫ਼ ਕਰਾਰ ਦਿੰਦੇ ਹੋਏ ਸਰਕਾਰ ‘ਤੇ ਹੀ ਦੋਸ਼ ਮੜ ਦਿੱਤੇ ਹਨ। ਵਿਜੀਲੈਂਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਵਿੱਚ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਤਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਜਾਇਦਾਦ ਨੂੰ ਵੀ ਦਰੁਸਤ ਕਰਾਰ ਦਿੰਦੇ ਹੋਏ ਖ਼ੁਦ ਜਾਇਦਾਦ ਦਾ ਵੇਰਵਾ ਦੇ ਦਿੱਤਾ ਹੈ। (Akali Dal)
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀਂ ਹੈ। ਜਿਸ ਕਾਰਨ ਦਿਆਲ ਸਿੰਘ ਕੋਲਿਆਂਵਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ਼ ਹੋ ਚੁੱਕਾ ਹੈ, ਉਹ ਵੀ ਇਸੇ ਤਰਾਂ ਸਿਆਸੀ ਬਦਲਾਖੋਰੀ ਤੋਂ ਪ੍ਰਭਾਵਿਤ ਸੀ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਨੇ ਕੋਲਿਆਂਵਾਲੀ ਖ਼ਿਲਾਫ਼ ਕੇਸ ਮੜਨ ਦੀ ਇੰਨੀ ਜਿਆਦਾ ਕਾਹਲੀ ਦਿਖਾਈ ਗਈ ਹੈ ਕਿ ਕੋਲਿਆਂਵਾਲੀ ਦੀ ਪੱਖ ਤੱਕ ਨਹੀਂ ਸੁਣਿਆ ਗਿਆ ਹੈ। (Akali Dal)
ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ
ਡਾ. ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਰਾਜਸਥਾਨ ਅਤੇ ਉੱਤਰਾਖੰਡ ਵਿੱਚ ਜ਼ਮੀਨ ਅਤੇ ਹੋਟਲ ਦਿਖਾਉਂਦੇ ਹੋਏ ਦਿਆਲ ਸਿੰਘ ਕੋਲਿਆਂਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਹੈ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ, ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਘੇਰੇ ਵਿੱਚ ਆਉਂਦਾ ਹੋਵੇ। ਉਨਾਂ ਕਿਹਾ ਕਿ ਦਿਆਲ ਸਿੰਘ ਕੋਲਿਆਂਵਾਲੀ ਵਲੋਂ ਆਪਣੀਆਂ ਸੰਪਤੀਆਂ ਅਤੇ ਜਾਇਦਾਦ ਬਾਰੇ ਆਮਦਨ ਕਰ ਅਧਿਕਾਰੀਆਂ ਪਹਿਲਾਂ ਹੀ ਜਮਾ ਕਰਵਾਏ ਹੋਏ ਹਨ, ਜਿਨਾਂ ਨੂੰ ਸਰਕਾਰ ਨੇ ਸਵੀਕਾਰ ਕਰਨ ਤੋਂ ਹੀ ਸਾਫ਼ ਇਨਕਾਰ ਕੀਤਾ ਹੋਇਆ ਹੈ। ਜਿਸ ਤੋਂ ਸਾਫ਼ ਜਾਪਦਾ ਹੈ ਕਿ ਸਰਕਾਰ ਦਿਆਲ ਸਿੰਘ ਕੋਲਿਆਂਵਾਲੀ ‘ਤੇ ਮਾਮਲਾ ਦਰਜ਼ ਕਰਦੇ ਹੋਏ ਕੋਈ ਕਾਰਵਾਈ ਕਰਨ ਦੀ ਫਿਰਾਕ ਵਿੱਚ ਹੈ।
ਸੁਖਬੀਰ ਬਾਦਲ ਬਰਾਬਰ ਕਾਨਫਰੰਸ ਕਰਕੇ ਕਾਂਗਰਸ ਨੇ ਦਿੱਤਾ ਦੋਸ਼ਾਂ ਦਾ ਜਵਾਬ | Sukhbir Badal
ਵਿੱਤ ਮੰਤਰੀ ਮਨਪ੍ਰੀਤ, ਸਿੱਖਿਆ ਮੰਤਰੀ ਓਪੀ ਸੋਨੀ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤੀ ਕਾਨਫਰੰਸ | Sukhbir Badal
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿੱਖ ਇਤਿਹਾਸ ਸਬੰਧੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿਆਸੀ ਜੰਗ ਪੂਰੀ ਤਰ੍ਹਾਂ ਭਖ਼ ਗਈ ਹੈ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਨੇ ਅੱਜ ਪ੍ਰੈੱਸ ਕਾਨਫਰੰਸਾਂ ਕਰਕੇ ਇੱਕ-ਦੂਜੇ ‘ਤੇ ਤਿੱਖੇ ਹਮਲੇ ਕੀਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਸਿੱਖ ਇਤਿਹਾਸ ਸਬੰਧੀ ਪੁਸਤਕ ‘ਚ ਆਪਣੀ ਗਲਤੀ ਮੰਨਦੇ ਹੋਏ ਭੁੱਲ ਸੁਧਾਰ ਲੈਣ ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ।
ਦੂਜੇ ਪਾਸੇ ਅਮਰਿੰਦਰ ਸਰਕਾਰ ਦੇ ਤਿੰਨ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਧਰਮ ਦੇ ਨਾਂਅ ‘ਤੇ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਜੇਕਰ ਲੜਾਈ ਲੜਨੀ ਹੀ ਹੈ ਤਾਂ ਉਹ ਧਰਮ ਤੋਂ ਬਾਹਰ ਆ ਕੇ ਸਿੱਧਮ-ਸਿੱਧੀ ਉਨ੍ਹਾਂ ਨਾਲ ਲੜਾਈ ਲੜਨ ਨਾ ਕਿ ਧਾਰਮਿਕ ਮੁੱਦਾ ਬਣਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ। ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪਿਛਲੇ 50 ਸਾਲਾਂ ਦੇ ਇਤਿਹਾਸ ਵਿੱਚ ਆਪਣੀ ਕਿਤਾਬ ਹੀ ਨਹੀਂ ਛਾਪ ਰਿਹਾ ਸੀ ਹੁਣ ਕਾਂਗਰਸ ਸਰਕਾਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਸੁਖਬੀਰ ਬਾਦਲ ਸਣੇ ਅਕਾਲੀ ਦਲ ਇਸ ਦੀ ਪ੍ਰਸੰਸਾ ਕਰਨ ਦੀ ਥਾਂ ‘ਤੇ ਇਸ ਦਾ ਵਿਰੋਧ ਕਰ ਰਿਹਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਰਾਜ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਨੂੰ ਸਾਲ ਅਨੁਸਾਰ ਵੰਡ ਕਰਦੇ ਹੋਏ ਦੋ ਭਾਂਗਾ ਵਿੱਚ ਵੰਡ ਦਿੱਤਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਫਾਇਦਾ ਹੋ ਸਕੇ ਪਰ ਇਹਨੂੰ ਸ਼੍ਰੋਮਣੀ ਅਕਾਲੀ ਦਲ ਗਲਤ ਕਰਾਰ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ 1469 ਈ.ਸੀ. ਤੋਂ 1708 ਈ.ਸੀ. ਦੇ ਇਤਿਹਾਸ ਨੂੰ ਗਿਆਰ੍ਹਵੀਂ ਦੀ ਜਮਾਤ ਅਤੇ 1708 ਈ.ਸੀ. ਤੋਂ 1859 ਈ.ਸੀ. ਤੱਕ ਦਾ ਇਤਿਹਾਸ ਬਾਰ੍ਹਵੀਂ ਦੀ ਜਮਾਤ ‘ਚ ਪੜ੍ਹਾਇਆ ਜਾ ਰਿਹਾ ਹੈ।
ਸਿਕੰਦਰ ਮਲੂਕਾ ‘ਤੇ ਸਾਧਿਆ ਨਿਸ਼ਾਨਾ
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਿਹੜੀ ਗਲਤੀ ਹੁੰਦੀ ਹੈ, ਉਹਨੂੰ ਮੰਨ ਕੇ ਅਸੀਂ ਮੁਆਫ਼ੀ ਮੰਗ ਰਹੇ ਹਾਂ ਕਿ ਕੁਝ ਸ਼ਬਦਾਂ ਦਾ ਅਨੁਵਾਦ ਕਰਨ ਮੌਕੇ ਗਲਤੀਆਂ ਹੋਈਆਂ ਹਨ ਪਰ ਇਸ ਕਿਤਾਬ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਕਿਤਾਬ ਦੇ ਮਾਮਲੇ ਵਿੱਚ ਘਪਲਾ ਤਾਂ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਸੀ, ਇਸ ਲਈ ਉਸ ਮਾਮਲੇ ਵਿੱਚ ਦੁਬਾਰਾ ਜਾਂਚ ਸ਼ੁਰੂ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਵਾਸ਼ਿੰਗਟਨ (ਏਜੰਸੀ)। ਅਮਰੀਕੀ ਸੰਸਦ (US Member Parliament) ਮੈਂਬਰਾਂ ਸਮੇਤ ਅਮਰੀਕੀ ਆਈ.ਟੀ ਉਦਯੋਗ ਦੇ ਪ੍ਰਤੀਨਿਧੀਆਂ ਨੇ ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਤਜਵੀਜ਼ਤ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਫੇਸਬੁੱਕ, ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਮੋਹਰੀ ਆਈ.ਟੀ ਕੰਪਨੀਆਂ ਵੱਲੋਂ ਸਿਲੀਕਾਨ ਵੈਲੀ ‘ਚ ਸਥਾਪਿਤ ਐਫ.ਡਬਲਯੂ.ਡੀ.ਡਾਟ.ਯੂ.ਐਸ ਨੇ ਕੱਲ੍ਹ ਇੱਕ ਰਿਪੋਰਟ ‘ਚ ਕਿਹਾ, ‘ਇਸ ਨਿਯਮ ਨੂੰ ਰੱਦ ਕਰਨਾ ਤੇ ਅਮਰੀਕੀ ਕਰਮਚਾਰੀ ਦਲ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਉਣਾ, ਉਨ੍ਹਾਂ ਦੇ ਪਰਿਵਾਰਾਂ ਲਈ ਨੁਕਸਾਨਦੇਹ ਹੋਵੇਗਾ ਤੇ ਇਸ ਨਾਲ ਸਾਡੀ ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਇਸ ਤੋਂ ਇਕ ਦਿੱਨ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਪੱਤਰ ਪ੍ਰਕਾਸ਼ਿਤ ਕੀਤਾ ਸੀ, ਜਿਸ ‘ਚ ਓਬਾਮਾ ਸ਼ਾਸਨ ਦੌਰਾਨ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਦੇਣ ਵਾਲੇ ਐਕਟ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਸੀ ਐਚ-4 ਵੀਜ਼ਾ ਧਾਰਕਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ ਤੇ ਜਿਸ ‘ਚ ਜ਼ਿਆਦਾਤਰ ਔਰਤਾਂ ਹਨ ਐਚ-4 ਵੀਜ਼ਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ । ਜੋ ਐਚ-1 ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਹਨ।
ਕੈਲੀਫੋਰਨੀਆ ਦੇ ਸੀਨੀਅਰ 15 ਸੰਸਦੀ ਮੈਂਬਰਾਂ ਦੇ ਇੱਕ ਸਮੂਹ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਚ-4 ਵੀਜ਼ੇ ਨਾਲ ਲਗਭਗ 100,000 ਵਿਅਕਤੀਆਂ ਨੂੰ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲੀ ਹੈ ਤੇ ਇਹ ਅੱਗੇ ਉਨ੍ਹਾਂ ਦੇ ਭਾਈਚਾਰਿਆਂ ‘ਚ ਫੈਲ ਗਈ ਲੀਵਰ ਫੋਟੋਨਿਕਸ ਤੇ ਐਚ-4 ਵੀਜ਼ਾ ਧਾਰਕ ਡਾ. ਮਾਰੀਆ ਨਵਾਸ ਮੋਰੇਨੋ ਨੇ ਕਿਹਾ, ਲਗਭਗ 100,000 ਐਚ-4 ਵੀਜ਼ਾ ਧਾਰਕਾਂ ਦੀ ਕੰਮ ਕਰਨ ਦੀ ਮਨਜ਼ੂਰੀ ਨੂੰ ਖਤਮ ਕਰਨ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇਗਾ ਤੇ ਹਜ਼ਾਰਾਂ ਅਮਰੀਕੀ ਪਰਿਵਾਰਾਂ ‘ਤੇ ਨਕਾਰਾਤਮਕ ਪ੍ਰਭਾਵ ਪਵੇਗਾ।