Afghan Border - Sach Kahoon Punjabi

Pakistan Air Strike News: ਪਾਕਿਸਤਾਨ ਵੱਲੋਂ ਅਫਗਾਨ ਸਰਹੱਦ 'ਤੇ ਹਵਾਈ ਹਮਲਾ, 25 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ
Pakistan Air Strike News:

Pakistan Air Strike News: ਪਾਕਿਸਤਾਨ ਵੱਲੋਂ ਅਫਗਾਨ ਸਰਹੱਦ 'ਤੇ ਹਵਾਈ ਹਮਲਾ, 25 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ

ਇਸਲਾਮਾਬਾਦ, (ਸੱਚ ਕਹੂੰ ਨਿਊਜ਼/ਹਿੰ.ਸ.)। ਪਾਕਿਸਤਾਨ ਦੀ ਸੰਘੀ ਸਰਕਾਰ ਨੇ ਕਰਾਚੀ ਵਿੱਚ ਸਿੰਧ ਰੇਂਜਰਸ ਹੈੱਡਕੁਆਰਟਰ 'ਤੇ ਹਮਲੇ ਤੋਂ ਬਾਅਦ 28 ਅਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਅਫਗਾਨ ਸਰਹੱਦ 'ਤੇ ਹਵਾਈ ਹਮਲੇ ਕਰਕੇ 25 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇਸਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਅਤੇ ਲੋਕ ਸੰਪਰਕ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਰਾਵਲਪਿੰਡੀ ਹੈੱਡਕੁਆਰਟਰ ਨੇ ਕਿਹਾ ਕਿ ਇਹ ਸਫਲਤਾ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਵਿੱਚ ਪ੍ਰਾਪਤ ਹੋਈ।

ਇਹ ਵੀ ਪੜ੍ਹੋ: Khanna Firing News: ਖੰਨਾ ਨੇੜੇ ਪਿੰਡ ਰਸੂਲੜਾ ’ਚ ਗੈਂਗਵਾਰ, ਗੋਲੀਬਾਰੀ ’ਚ ਦੋ ਨੌਜਵਾਨ ਜ਼ਖ਼ਮੀ

ਪਾਕਿਸਤਾਨੀ ਨਿਊਜ਼ ਚੈਨਲਾਂ ਜੀਓ ਨਿਊਜ਼ ਅਤੇ ਦੁਨੀਆ ਨਿਊਜ਼ ਦੀ ਰਿਪੋਰਟ ਅਨੁਸਾਰ ਸੂਚਨਾ ਮੰਤਰੀ ਤਰਾਰ ਨੇ ਐਕਸ 'ਤੇ ਕਿਹਾ ਕਿ ਸੁਰੱਖਿਆ ਬਲਾਂ ਨੇ ਇਸ ਕਾਰਵਾਈ ਵਿੱਚ ਕੁੱਲ 29 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਹਮਲੇ ਹਾਲ ਹੀ ਵਿੱਚ ਪਾਕਿਸਤਾਨ ਦੇ ਅੰਦਰ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਮਾਸੂਮ ਨਾਗਰਿਕਾਂ ਅਤੇ ਕਰਾਚੀ ਵਿੱਚ ਪਾਕਿਸਤਾਨ ਰੇਂਜਰਸ (ਸਿੰਧ) ਹੈੱਡਕੁਆਰਟਰ 'ਤੇ ਹੋਏ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ 28 ਜੂਨ ਨੂੰ ਬਾਜੌਰ ਜ਼ਿਲ੍ਹੇ ਵਿੱਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਜਮਾਤ-ਉਲ-ਅਹਿਰਾਰ ਕਮਾਂਡਰ ਖਾਨ ਫਰੋਸ਼ ਉਰਫ਼ ਜਬਾਲ ਵੀ ਸ਼ਾਮਲ ਸੀ।

ਮੰਤਰੀ ਤਰਾਰ ਨੇ ਕਿਹਾ ਕਿ ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਗਜ਼ਬ-ਲਿਲ-ਹੱਕ ਜਾਰੀ ਰਹੇਗਾ। ਤਰਾਰ ਦੇ ਅਨੁਸਾਰ, ਸੁਰੱਖਿਆ ਬਲਾਂ ਨੇ 28 ਅਤੇ 29 ਜੂਨ ਦੀ ਰਾਤ ਨੂੰ ਸਰਹੱਦੀ ਖੇਤਰਾਂ ਵਿੱਚ ਅੱਤਵਾਦੀ ਕੈਂਪਾਂ ਅਤੇ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ। ਅਫਗਾਨ ਸਰਹੱਦ 'ਤੇ ਪਕਤਿਕਾ ਅਤੇ ਕੁਨਾਰ ਵਿੱਚ ਤਿੰਨ ਟਿਕਾਣਿਾਂ ਨੂੰ ਤਬਾਹ ਕਰ ਦਿੱਤਾ ਗਿਆ। ਇਨ੍ਹਾਂ ਹਵਾਈ ਹਮਲਿਆਂ ਵਿੱਚ 25 ਅੱਤਵਾਦੀ ਮਾਰੇ ਗਏ, ਅਤੇ ਇਨ੍ਹਾਂ ਲੁਕਣਗਾਹਾਂ 'ਤੇ ਸਟੋਰ ਕੀਤੇ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਵੱਡੀ ਮਾਤਰਾ ਵਿੱਚ ਤਬਾਹ ਕਰ ਦਿੱਤਾ ਗਿਆ।

ਤਰਾਰ ਨੇ ਦਾਅਵਾ ਕੀਤਾ ਕਿ 2021 ਵਿੱਚ ਅਫਗਾਨ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਅਫਗਾਨ ਤਾਲਿਬਾਨ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਂਤਾਂ ਵਿੱਚ ਅਸ਼ਾਂਤੀ ਲਈ ਜ਼ਿੰਮੇਵਾਰ ਹਨ। ਪਾਕਿਸਤਾਨ ਨੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਗਜ਼ਬ-ਲਿਲ-ਹੱਕ ਸ਼ੁਰੂ ਕੀਤਾ ਹੈ। ਆਈਐਸਪੀਆਰ ਨੇ ਬਿਆਨ ਵਿੱਚ ਦਾਅਵਾ ਕੀਤਾ ਕਿ ਅਫਗਾਨ ਸਰਹੱਦ 'ਤੇ ਮਾਰਿਆ ਗਿਆ ਕਮਾਂਡਰ ਫਰੋਸ਼ ਵਿਦੇਸ਼ੀ ਨਾਗਰਿਕ ਹੈ।