Mehreen Kaur Malaysia - Sach Kahoon Punjabi

Malaysia Sports: ਪੰਜ ਸਾਲਾ ਮਹਿਰੀਨ ਕੌਰ ਨੇ ਮਲੇਸ਼ੀਆ ’ਚ ਚਾਂਦੀ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਚਮਕਾਇਆ
Malaysia Sports:

Malaysia Sports: ਪੰਜ ਸਾਲਾ ਮਹਿਰੀਨ ਕੌਰ ਨੇ ਮਲੇਸ਼ੀਆ ’ਚ ਚਾਂਦੀ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਚਮਕਾਇਆ

ਲੁਧਿਆਣਾ, (ਸੱਚ ਕਹੂੰ ਨਿਊਜ਼/ਹਿੰ.ਸ.)। ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਜ਼ਿਲ੍ਹੇ ਦੀ ਨੰਨੀ ਕਰਾਟੇ ਖਿਡਾਰਨ ਮਹਿਰੀਨ ਕੌਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਮਹਿਰੀਨ ਕੌਰ ਨੇ 25 ਤੋਂ 28 ਜੂਨ ਤੱਕ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਈ 25ਵੀਂ ਮਿਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਇਹ ਉਪਲੱਬਧੀ ਹਾਸਲ ਕੀਤੀ। ਇਸ ਮੁਕਾਬਲੇ ਵਿੱਚ 18 ਦੇਸ਼ਾਂ ਦੇ ਕਰੀਬ 2,000 ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਸਾਊਥ ਸਿਟੀ ਸਥਿਤ ਸ੍ਰੀ ਰਾਮ ਗਲੋਬਲ ਸਕੂਲ ਦੀ ਐਲ.ਕੇ.ਜੀ. ਦੀ ਵਿਦਿਆਰਥਣ ਮਹਿਰੀਨ ਕੌਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਨਾਂ ਵਿੱਚੋਂ ਇੱਕ ਸੀ। ਛੋਟੀ ਉਮਰ ਦੇ ਬਾਵਜ਼ੂਦ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੋਡੀਅਮ 'ਤੇ ਜਗ੍ਹਾ ਬਣਾਈ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

ਇਹ ਵੀ ਪੜ੍ਹੋ: Mann Ki Baat: ਸਮੁੰਦਰ ਤੇ ਆਸਮਾਨ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ’ਚ ਆਖੀ ਵੱਡੀ ਗੱਲ, ਦੇਸ਼ ਦਾ ਵਧਿਆ ਮਾਣ

ਮਹਿਰੀਨ ਦੀ ਕੋਚ ਲਲਿਤਾ ਰਾਣੀ ਨੇ ਦੱਸਿਆ ਕਿ ਮਹਿਰੀਨ ਨੇ ਕਰੀਬ ਇੱਕ ਸਾਲ ਪਹਿਲਾਂ ਹੀ ਕਰਾਟੇ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਕਰੀਬ ਢਾਈ ਘੰਟੇ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨੇ ਉਸ ਨੂੰ ਥੋੜ੍ਹੇ ਸਮੇਂ ਵਿੱਚ ਇਸ ਮੁਕਾਮ ਤੱਕ ਪਹੁੰਚਾਇਆ ਹੈ। ਇਸ ਚਾਂਦੀ ਦੇ ਤਗਮੇ ਨਾਲ ਮਹਿਰੀਨ ਕੌਰ ਦੀ ਝੋਲੀ ਵਿੱਚ ਜ਼ਿਲ੍ਹਾ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੁੱਲ ਪੰਜ ਤਗਮੇ ਹੋ ਚੁੱਕੇ ਹਨ।ਮਹਿਰੀਨ ਦੇ ਪਿਤਾ ਰਾਜਨਜੀਤ ਸਿੰਘ ਅਤੇ ਮਾਤਾ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਧੀ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਮੋਬਾਈਲ ਜਾਂ ਸਕਰੀਨ ਦੇ ਵੱਧ ਇਸਤੇਮਾਲ ਤੋਂ ਦੂਰ ਰੱਖਣ ਲਈ ਉਸ ਨੂੰ ਖੇਡਾਂ ਨਾਲ ਜੋੜਿਆ ਸੀ।ਕੋਚ ਲਲਿਤਾ ਰਾਣੀ ਨੇ ਮਹਿਰੀਨ ਦੀ ਲਗਨ, ਪਰਿਵਾਰ ਦੇ ਸਹਿਯੋਗ ਅਤੇ ਨਿਰੰਤਰ ਅਭਿਆਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਵਿੱਚ ਭਵਿੱਖ ਵਿੱਚ ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਕਈ ਤਗਮੇ ਜਿੱਤਣ ਦੀ ਸਮਰੱਥਾ ਹੈ।