Electricity Update - Sach Kahoon Punjabi

Electricity Update: ਬਿਜਲੀ ਦੀ ਮੰਗ 16464 ਮੈਗਾਵਾਟ ’ਤੇ ਪੁੱਜੀ, ਪਾਵਰਕੌਮ ਦੇ 15 ਯੂਨਿਟਾਂ ’ਚੋਂ 13 ਯੂਨਿਟ ਚਾਲੂ, 2 ਯੂਨਿਟ ਠੱਪ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਅੱਜ ਬਿਜਲੀ ਦੀ ਮੰਗ ਇਸ ਵਰ੍ਹੇ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਈ। ਅੱਜ ਬਿਜਲੀ ਦੀ ਵੱਧ ਤੋਂ ਵੱਧ ਮੰਗ 16464 ਮੈਗਾਵਾਟ ’ਤੇ ਪੁੱਜ ਗਈ। ਇੱਧਰ ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ 15 ’ਚੋਂ 13 ਯੂਨਿਟ ਕਾਰਜਸ਼ੀਲ ਹਨ।

ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਸੂਬੇ ਅੰਦਰ ਹੁੰਮਸ ਭਰੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਲਗਾਤਾਰ ਉੱਪਰ ਜਾ ਰਹੀ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 16464 ਮੈਗਾਵਾਟ ’ਤੇ ਪੁੱਜ ਗਈ ਜਦਕਿ ਅੱਜ ਦੇ ਦਿਨ ਹੀ ਪਿਛਲੇ ਸਾਲ ਬਿਜਲੀ ਦੀ ਮੰਗ 12961 ਮੈਗਾਵਾਟ ਦਰਜ਼ ਕੀਤੀ ਗਈ ਸੀ। 25 ਜੂਨ ਨੂੰ ਸੂਬੇ ਅੰਦਰ ਬਿਜਲੀ ਦੀ ਮੰਗ 16335 ਮੈਗਾਵਾਟ ਦਰਜ਼ ਕੀਤੀ ਗਈ ਸੀ ਜਦਕਿ ਪਿਛਲੇ ਸਾਲ ਇਸੇ ਦਿਨ ਹੀ ਬਿਜਲੀ ਦੀ ਮੰਗ 14697 ਮੈਗਾਵਾਟ ਸੀ। 24 ਜੂਨ ਨੂੰ ਪੰਜਾਬ ਅੰਦਰ ਬਿਜਲੀ ਦੀ ਮੰਗ 15980 ਮੈਗਾਵਾਟ ਸੀ ਜਦਕਿ ਪਿਛਲੇ ਸਾਲ ਇਸੇ ਦਿਨ 15946 ਮੈਗਾਵਾਟ ਸੀ।

Read Also : ਜਦੋਂ ਗ੍ਰਾਮ ਪੰਚਾਇਤਾਂ ਨੇ ਪੂਜਨੀਕ ਗੁਰੂ ਜੀ ਨੂੰ ਕੀਤੀ ਬੇਨਤੀ ਤਾਂ ਕੁਝ ਹੀ ਘੰਟਿਆਂ ’ਚ ਸ਼ੀਸ਼ੇ ਵਾਂਗ ਚਮਕ ਉੱਠੇ ਤਿੰਨ ਪਿੰਡ

ਅਗਲੇ ਦਿਨਾਂ ’ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੇੜੇ ਪੁੱਜਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਧਰ ਜੇਕਰ ਸੂਬੇ ਦੇ ਥਰਮਲ ਪਲਾਂਟਾਂ ਦੀ ਸਥਿਤੀ ਦੇਖੀ ਜਾਵੇ ਤਾਂ ਰੋਪੜ ਥਰਮਲ ਪਲਾਂਟ ਦਾ ਕਾਫ਼ੀ ਸਮੇਂ ਤੋਂ ਬੰਦ ਪਿਆ ਯੂਨਿਟ ਚੱਲ ਪਿਆ ਹੈ ਅਤੇ ਹੁਣ ਇਸ ਥਰਮਲ ਦੇ ਚਾਰੋਂ ਯੂਨਿਟ 516 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਅਜੇ ਵੀ ਬੰਦ ਪਏ ਹਨ ਜਦਕਿ ਦੋ ਯੂਨਿਟ ਚਾਲੂ ਹਨ। ਦੂਜਾ ਯੂਨਿਟ ਪਿਛਲੇ ਦਿਨੀਂ ਹੀ ਚਾਲੂ ਹੋਇਆ ਹੈ। ਲਹਿਰਾ ਮੁਹੱਬਤ ਦੇ ਦੋਵੇਂ ਯੂਨਿਟਾਂ ਤੋਂ 316 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 490 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵੇਂ ਯੂਨਿਟਾਂ ਤੋਂ 1320 ਮੈਗਾਵਾਟ ਜਦਕਿ ਸਭ ਤੋਂ ਵੱਡੇ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਤੋਂ 1729 ਮੈਗਾਵਾਟ ਬਿਜਲੀ ਪੈਦਾ ਕੀਤਾ ਜਾ ਰਹੀ ਹੈ।

ਹਾਈਡ੍ਰਲ ਪ੍ਰੋਜੈਕਟ ਪੈਦਾ ਕਰ ਰਹੇ ਨੇ 927 ਮੈਗਾਵਾਟ ਬਿਜਲੀ

ਇੱਧਰ ਜੇਕਰ ਪਣ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਹਾਈਡ੍ਰਲ ਪ੍ਰੋਜੈਕਟਾਂ ਤੋਂ 927 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟਾਂ ਤੋਂ 560 ਮੈਗਾਵਾਟ ਪਣ ਬਿਜਲੀ ਹਾਸਲ ਹੋ ਰਹੀ ਹੈ। ਡੈਮਾਂ ਅੰਦਰ ਪਾਣੀ ਦੀ ਆਮਦ ਜਿਆਦਾ ਹੋਣ ਕਾਰਨ ਪਾਵਰਕੌਮ ਦਾ ਬਿਜਲੀ ਉਤਪਾਦਨ ਜਿਆਦਾ ਹੋ ਰਿਹਾ ਹੈ।

ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ ਲੱਗ ਰਹੇ ਨੇ ਕੱਟ

ਇੱਧਰ ਬਿਜਲੀ ਦੀ ਮੰਗ ਵਧਣ ਕਾਰਨ ਹੀ ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ’ਚ ਅਣਐਲਾਨੇ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਅੱਜ ਕਈ ਦਿਹਾਤੀ ਖੇਤਰਾਂ ’ਚ ਦਿਨ ਵਿੱਚ ਕੱਟ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਹਨ। ਗੁਰਪ੍ਰੀਤ ਸਿੰਘ ਤੇ ਜਗਵਿੰਦਰ ਸਿੰਘ ਦਾ ਕਹਿਣਾ ਸੀ ਕਿ ਘਰੇਲੂ ਸਪਲਾਈ ਦੌਰਾਨ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਘੀ ਰਾਤ ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ ਲੋਕਾਂ ਨੂੰ ਕੱਟ ਸਹਿਣੇ ਪਏ ਹਨ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਤਕਨੀਕੀ ਨੁਕਸ ਕਾਰਨ ਕੁਝ ਸਮੇਂ ਲਈ ਬਿਜਲੀ ਬੰਦ ਹੋ ਜਾਂਦੀ ਹੈ ਤੇ ਉਨ੍ਹਾਂ ਵੱਲੋਂ ਕੱਟਾਂ ਨੂੰ ਨਕਾਰਿਆ ਗਿਆ ਹੈ।