BLO Beas - Sach Kahoon Punjabi

Amritsar News: ਸਰਕਾਰ ਦੇ ਪ੍ਰਭਾਵ ਹੇਠ ਬੀਐਲਓ ਵੱਲੋਂ ਕੀਤਾ ਜਾ ਰਿਹਾ ਪੱਖਪਾਤ : ਡਿੰਪਾ
Amritsar News: (ਰਾਜਨ ਮਾਨ) ਅੰਮ੍ਰਿਤਸਰ। ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਬਾਅ ਹੇਠ ਬੀਐਲਓ ਪੱਖਪਾਤੀ ਰਵੱਇਆ ਅਪਣਾ ਰਹੇ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਹਲਕੇ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ.ਡਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਹੇਠਲੇ ਪੱਧਰ ਦੀ ਸਿਆਸਤ ਉਪਰ ਉੱਤਰ ਆਈ ਹੈ ਅਤੇ ਹੁਣ ਐਸਆਈਆਰ ਤਹਿਤ ਕੰਮ ਕਰ ਰਹੇ ਬੀਐਲਓ ਨਾਲ ਮਿਲਕੇ ਪੱਖਪਾਤੀ ਰਵੱਈਆ ਅਪਣਾ ਕੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ਜਾਂ ਉਹਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Murder In Jalandhar: ਜਲੰਧਰ ’ਚ ਦੋਸਤ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਕੂੜੇ ਦੇ ਡੰਪ ’ਚ ਦੱਬੀ

ਉਹਨਾਂ ਕਿਹਾ ਕਿ ਆਪ ਨੂੰ ਆਪਣਾ ਸਿਆਸੀ ਜਹਾਜ਼ ਡੁੱਬਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਉਹ ਕੋਝੀਆਂ ਹਰਕਤਾਂ ਉਪਰ ਉੱਤਰ ਆਈ ਹੈ। ਉਹਨਾਂ ਕਿਹਾ ਕਿ ਆਪ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਕੀਮਾਂ ਬਣਾ ਰਹੇ ਹਨ ਕਿਉਂ ਕਿ ਆਪ ਭਾਜਪਾ ਤੇ ਆਰਐਸਐਸ ਦੀ ਹੀ ਸ਼ਾਖਾ ਹੈ। ਉਹਨਾਂ ਕਿਹਾ ਕਿ ਆਪ ਦਾ ਪੰਜਾਬ ਹਿਤੈਸ਼ੀ ਹੋਣ ਵਾਲਾ ਮਖੌਟਾ ਉੱਤਰ ਚੁੱਕਿਆ ਹੈ ਅਤੇ ਅੱਜ ਰਾਜ ਦਾ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਪਣੇ ਹੱਕਾਂ ਲਈ ਡਾਂਗਾਂ ਖਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ।

ਡਿੰਪਾ ਨੇ ਕਿਹਾ ਕਿ ਉਹ ਪੱਖਪਾਤ ਕਰਨ ਵਾਲੇ ਬੀਐਲਓਜ਼ ਦੀ ਸ਼ਿਕਾਇਤ ਕਰਨਗੇ। ਉਹਨਾਂ ਚੋਣ ਕਮਿਸ਼ਨ ਅਤੇ ਉੱਚ ਅਧਿਕਾਰੀਆਂ ਤੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਪੱਖਪਾਤੀ ਰਵੱਈਆ ਜਾਰੀ ਰਿਹਾ ਤਾਂ ਇਸ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਮਿਲਕੇ ਪੱਛਮੀ ਬੰਗਾਲ ਵਾਂਗ ਪੰਜਾਬ ਵਿੱਚ ਵੀ ਲੋਕਾਂ ਦੀਆਂ ਵੋਟਾਂ ਕੱਟਕੇ ਸੱਤਾ ਦੇ ਸੁਪਨੇ ਵੇਖ ਰਹੇ ਹਨ,ਪਰ ਪੰਜਾਬ ਦੇ ਲੋਕ ਇਹਨਾਂ ਦੇ ਇਹ ਸੁਪਨੇ ਕਦੇ ਵੀ ਪੂਰੇ ਨਹੀਂ ਹੋਣ ਦੇਣਗੇ। ਉਹਨਾਂ ਚੋਣ ਕਮਿਸ਼ਨ ਨੂੰ ਤੁਰੰਤ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ।