Sunburn Prevention Tips - Sach Kahoon Punjabi

Sunburn Prevention Tips: ਸਨਬਰਨ ਤੋਂ ਬਚਣਾ ਹੈ ਤਾਂ ਜਾਣੋ ਯੂਵੀ ਕਿਰਨਾਂ ਦਾ ਅਸਰ ਤੇ ਬਚਾਅ
ਗਰਮੀਆਂ ’ਚ ਤੇਜ਼ ਧੁੱਪ ਸਿਰਫ਼ ਅਸਹਿਜ਼ਤਾ ਹੀ ਨਹੀਂ ਵਧਾਉਂਦੀ, ਸਗੋਂ ਚਮੜੀ ਨੂੰ ਗੰਭੀਰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਲੰਮੇ ਸਮੇਂ ਤੱਕ ਧੁੱਪ ’ਚ ਰਹਿਣ ਨਾਲ ਚਮੜੀ ਲਾਲ ਹੋਣਾ, ਜਲਨ, ਖੁਰਕ ਅਤੇ ਦਰਦ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਸਨਬਰਨ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਮੁੱਖ ਕਾਰਨ ਸੂਰਜ ਤੋਂ ਨਿੱਕਲਣ ਵਾਲੀਆਂ ਅਲਟ੍ਰਾਵਾਇਲੇਟ (ਯੂਵੀ) ਕਿਰਨਾਂ ਹਨ। ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸਮੱਸਿਆ ਚਮੜੀ ਦੀ ਸਮੇਂ ਤੋਂ ਪਹਿਲਾਂ ਉਮਰ ਵਧਾਉਣ ਅਤੇ ਹੋਰ ਗੰਭੀਰ ਚਮੜੀ ਰੋਗਾਂ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਧੁੱਪ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ।

ਸਨਬਰਨ ਕੀ ਹੈ

ਸਨਬਰਨ ਚਮੜੀ ਦੀ ਉਹ ਹਾਲਤ ਹੈ ਜਦੋਂ ਸੂਰਜ ਦੀਆਂ ਅਲਟ੍ਰਾਵਾਇਲੇਟ ਕਿਰਨਾਂ ਚਮੜੀ ਦੀ ਉੱਪਰਲੀ ਲੇਅਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਕਾਰਨ ਚਮੜੀ ਲਾਲ ਹੋ ਜਾਂਦੀ ਹੈ, ਉਸ ’ਚ ਜਲਨ ਅਤੇ ਸੋਜ ਮਹਿਸੂਸ ਹੁੰਦੀ ਹੈ। ਸਰੀਰ ਇਸ ਨੁਕਸਾਨ ਦੇ ਵਿਰੋਧ ’ਚ ਪ੍ਰਤੀਕਿਰਿਆ ਦਿੰਦਾ ਹੈ, ਜਿਸ ਨਾਲ ਦਰਦ ਅਤੇ ਅਸਹਿਜ਼ਤਾ ਵਧ ਜਾਂਦੀ ਹੈ।

ਯੂਵੀ ਕਿਰਨਾਂ ਕਿਵੇਂ ਪਹੁੰਚਾਉਂਦੀਆਂ ਹਨ ਨੁਕਸਾਨ

ਸੂਰਜ ਦੀ ਰੌਸ਼ਨੀ ’ਚ ਮੌਜੂਦ ਯੂਵੀ ਕਿਰਨਾਂ ਅੱਖਾਂ ਨੂੰ ਦਿਖਾਈ ਨਹੀਂ ਦਿੰਦੀਆਂ, ਪਰ ਇਨ੍ਹਾਂ ’ਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ। ਇਹ ਚਮੜੀ ਦੀਆਂ ਕੋਸ਼ਿਕਾਵਾਂ ’ਚ ਦਾਖਲ ਹੋ ਕੇ ਉਨ੍ਹਾਂ ਦੇ ਡੀਐੱਨਏ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਲਗਾਤਾਰ ਸੰਪਰਕ ’ਚ ਰਹਿਣ ਨਾਲ ਚਮੜੀ ਦੀ ਕੁਦਰਤੀ ਸੁਰੱਖਿਆ ਕਮਜ਼ੋਰ ਹੋਣ ਲੱਗਦੀ ਹੈ ਅਤੇ ਸਨਬਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

ਬੱਦਲਾਂ ’ਚ ਵੀ ਬਣਿਆ ਰਹਿੰਦੈ ਖਤਰਾ

ਅਕਸਰ ਲੋਕ ਸੋਚਦੇ ਹਨ ਕਿ ਬੱਦਲ ਛਾਏ ਹੋਣ ’ਤੇ ਧੁੱਪ ਦਾ ਅਸਰ ਘੱਟ ਹੋ ਜਾਂਦਾ ਹੈ, ਪਰ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਯੂਵੀ ਕਿਰਨਾਂ ਬੱਦਲਾਂ ਨੂੰ ਪਾਰ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਪਾਣੀ, ਰੇਤ, ਕੰਕਰੀਟ ਤੇ ਹੋਰ ਪਰਤਾਂ ਨਾਲ ਟਕਰਾ ਦੇ ਰਾਹ ਬਦਲ ਕੇ ਵੀ ਇਹ ਚਮੜੀ ਤੱਕ ਪਹੁੰਚ ਜਾਂਦੀਆਂ ਹਨ। ਇਸ ਲਈ ਛਾਂ ’ਚ ਰਹਿਣ ’ਤੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ।

ਇਸ ਤਰ੍ਹਾਂ ਕਰੋ ਚਮੜੀ ਦੀ ਸੁਰੱਖਿਆ

ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਤੇਜ਼ ਧੁੱਪ ’ਚ ਘੱਟ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰੋ। ਫਿੱਕੇ ਰੰਗ ਅਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਓ। ਚੌੜੀ ਟੋਪੀ, ਐਨਕਾਂ ਅਤੇ ਐੱਸਪੀਐੱਫ 30 ਜਾਂ ਇਸ ਤੋਂ ਵੱਧ ਵਾਲਾ ਸਨਸਕ੍ਰੀਨ ਨਿਯਮਿਤ ਤੌਰ ’ਤੇ ਲਾਓ। ਇਸ ਤੋਂ ਇਲਾਵਾ ਦਿਨ ਭਰ ਭਰਪੂਰ ਪਾਣੀ, ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਤਾਜ਼ੇ ਫਲਾਂ ਦਾ ਸੇਵਨ ਕਰਕੇ ਸਰੀਰ ਨੂੰ ਹਾਈਡ੍ਰੇਟ ਰੱਖੋ।

ਸਨਬਰਨ ਹੋ ਜਾਵੇ ਤਾਂ ਕੀ ਕਰੀਏ?

ਜੇਕਰ ਚਮੜੀ ਧੁੱਪ ਨਾਲ ਝੁਲਸ ਗਈ ਹੋਵੇ ਤਾਂ ਪ੍ਰਭਾਵਿਤ ਹਿੱਸੇ ’ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ। ਐਲੋਵੇਰਾ ਜੈੱਲ ਜਾਂ ਹਲਕਾ ਮਾਇਸ਼ਚਰਾਈਜ਼ਰ ਲਾਉਣ ਨਾਲ ਆਰਾਮ ਮਿਲ ਸਕਦਾ ਹੈ। ਚਮੜੀ ਨੂੰ ਰਗੜਨ ਤੋਂ ਬਚੋ ਅਤੇ ਭਰਪੂਰ ਤਰਲ ਪਦਾਰਥ ਲਓ। ਜੇਕਰ ਜਲਨ, ਸੋਜ ਜਾਂ ਦਰਦ ਜ਼ਿਆਦਾ ਹੋਵੇ ਤਾਂ ਤੁਰੰਤ ਚਮੜੀ ਮਾਹਿਰਾਂ ਤੋਂ ਸਲਾਹ ਲੈਣਾ ਬਿਹਤਰ ਰਹੇਗਾ।  ਸਿਹਤਮੰਦ ਚਮੜੀ ਲਈ ਧੁੱਪ ਦਾ ਅਨੰਦ ਲਓ, ਪਰ ਸੰਤੁਲਿਤ ਅਤੇ ਸੁਰੱਖਿਅਤ ਤਰੀਕੇ ਨਾਲ।

--ਏਜੰਸੀ