Qatar Gas Plant Explosion - Sach Kahoon Punjabi

Qatar Gas Plant Explosion: ਕਤਰ ਦੇ ਗੈਸ ਪਲਾਂਟ ’ਚ ਹੋਏ ਧਮਾਕੇ ’ਚ 12 ਭਾਰਤੀਆਂ ਦੀ ਮੌਤ, ਕਈ ਨੇਪਾਲੀ ਨਾਗਰਿਕ ਜ਼ਖਮੀ
ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਕਤਰ ਦੇ ਰਾਸ ਲਾਫਾਨ ਉਦਯੋਗਿਕ ਖੇਤਰ ’ਚ ਗੈਸ ਉਤਪਾਦਨ ਕੇਂਦਰ ਵਿੱਚ ਐਤਵਾਰ ਨੂੰ ਹੋਏ ਵੱਡੇ ਧਮਾਕੇ ’ਚ ਕਈ ਨੇਪਾਲੀ ਨਾਗਰਿਕ ਵੀ ਜ਼ਖਮੀ ਹੋ ਗਏ। ਇਸ ਧਮਾਕੇ ’ਚ 12 ਭਾਰਤੀਆਂ ਤੇ 1 ਪਾਕਿਸਤਾਨੀ ਨਾਗਰਿਕ ਸਮੇਤ ਕੁੱਲ 13 ਲੋਕ ਮਾਰੇ ਗਏ ਹਨ। ਇਸ ਭਿਆਨਕ ਹਾਦਸੇ ’ਚ 66 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿ ਨੇਪਾਲ ਦੇ ਲੋਕ ਜੋ ਉੱਥੇ ਕੰਮ ਕਰਨ ਗਏ ਸਨ, ਇਨ੍ਹਾਂ ਜਖ਼ਮੀਆਂ ’ਚ ਸ਼ਾਮਲ ਸਨ। ਨੇਪਾਲੀ ਨਾਗਰਿਕਾਂ ਤੋਂ ਇਲਾਵਾ, ਕਤਰ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਕੀਨੀਆ, ਘਾਨਾ, ਤਨਜ਼ਾਨੀਆ ਤੇ ਨਾਈਜੀਰੀਆ ਦੇ ਨਾਗਰਿਕ ਜ਼ਖਮੀਆਂ ’ਚ ਸ਼ਾਮਲ ਹਨ। ਸਾਰੇ ਜ਼ਖਮੀਆਂ ਦਾ ਇਲਾਜ ਜਾਰੀ ਹੈ। ਹਾਲਾਂਕਿ, ਜ਼ਖਮੀਆਂ ਦੀ ਸੂਚੀ ਅਜੇ ਜਨਤਕ ਨਹੀਂ ਕੀਤੀ ਗਈ ਹੈ।

ਕਤਰ ਦੇ ਊਰਜਾ ਮੰਤਰੀ ਸਾਦ ਅਲ-ਕਾਬੀ ਨੇ ਗੈਸ ਪਲਾਂਟ ’ਚ ਹੋਏ ਧਮਾਕੇ ’ਚ ਹੋਈਆਂ ਮੌਤਾਂ ਤੇ ਜ਼ਖਮੀਆਂ ਬਾਰੇ ਜਾਣਕਾਰੀ ਦਿੱਤੀ। ਦੋਹਾ ਸਥਿਤ ਨੇਪਾਲੀ ਦੂਤਾਵਾਸ ਨੇ ਰਾਸ ਲਾਫਾਨ ਘਟਨਾ ’ਚ ਕੁਝ ਨੇਪਾਲੀ ਨਾਗਰਿਕਾਂ ਦੇ ਜ਼ਖਮੀ ਹੋਣ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤੀ। ਦੂਤਾਵਾਸ ਨੇ ਕਿਹਾ ਕਿ ਇਸਨੂੰ ਕਤਰ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਸੂਚਿਤ ਕੀਤਾ ਗਿਆ। ਇਹ ਵੀ ਸਪੱਸ਼ਟ ਕੀਤਾ ਕਿ ਜ਼ਖਮੀਆਂ ਦੇ ਨਾਂਅ ਅਜੇ ਜਾਰੀ ਨਹੀਂ ਕੀਤੇ ਗਏ ਹਨ। ਦੂਤਾਵਾਸ ਨੇ ਕਤਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਇਸ ਸਮੇਂ ਸਥਿਰ ਹੈ ਤੇ ਉਨ੍ਹਾਂ ਦਾ ਢੁਕਵਾਂ ਇਲਾਜ ਕੀਤਾ ਜਾ ਰਿਹਾ ਹੈ। ਕਤਰ ਦੇ ਊਰਜਾ ਮੰਤਰੀ ਸਾਦ ਅਲ-ਕਾਬੀ ਨੇ ਇਸ ਘਟਨਾ ਨੂੰ ਹਮਲਾ ਨਹੀਂ, ਇੱਕ ਹਾਦਸਾ ਦੱਸਿਆ। ਉਨ੍ਹਾਂ ਕਿਹਾ, ‘ਇਹ ਇੱਕ ਹਾਦਸਾ ਹੈ, ਕੋਈ ਭੰਨਤੋੜ ਜਾਂ ਦੁਸ਼ਮਣੀ ਵਾਲੀ ਗਤੀਵਿਧੀ ਨਹੀਂ।’