Foundation - Sach Kahoon Punjabi
ਮੱਤਦਾਨ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ
ਮੱਤਦਾਨ ਨਾ ਸਿਰਫ਼ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ ਬਲਕਿ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਲਾਜ਼ਮੀ ਹੈ ਜਦੋਂ ਕੋਈ ਸਰਕਾਰ ਜਨਹਿੱਤ ਦੇ ਕੰਮ ਨਹੀਂ ਕਰਦੀ, ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਾਸਨ ਤੰਤਰ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਜਨਤਾ ਚੋਣਾਂ ਦਾ ਇੰਤਜ਼ਾਰ ਕਰਦੀ ਹੈ, ਉਹੀ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਜਨਤਾ ਦੇ ਹੱਥ ਭ੍ਰਿਸ਼ਟਾਚਾਰੀਆਂ ਦੀ ਨੱਥ ਹੁੰਦੀ ਹੈ ਜੇਕਰ ਜਨਤਾ ਇਸ ਮੌਕੇ ਦੀ ਸਹੀ ਵਰਤੋਂ ਕਰੇ ਤਾਂ ਹੀ ਸ਼ਾਸਨ ਦੀ ਵਾਗਡੋਰ ਸੁਰੱਖਿਅਤ ਹੱਥਾਂ ਵਿਚ ਸੌਂਪੀ ਜਾ ਸਕਦੀ ਹੈ ਪਰ ਸੌ ਫੀਸਦੀ ਵੋਟਰ ਮੱਤਦਾਨ ਦੀ ਪ੍ਰਕਿਰਿਆ ਵਿਚ ਹਿੱਸਾ ਹੀ ਨਹੀਂ ਲੈਂਦੇ 2009 ਵਿਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ 72.29 ਫੀਸਦੀ ਵੋਟਰਾਂ ਨੇ ਮੱਤਦਾਨ ਪ੍ਰਕਿਰਿਆ ਵਿਚ ਹਿੱਸਾ ਲਿਆ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ 76.14 ਫੀਸਦੀ ਵੋਟਿੰਗ ਹੋਈ ਲੋਕ ਸਭਾ ਚੋਣਾਂ ਵਿਚ ਇਹ ਅੰਕੜਾ ਹੋਰ ਵੀ ਘੱਟ ਹੋ ਜਾਂਦਾ ਹੈ ਲਗਭਗ ਇੱਕ ਚੌਥਾਈ ਵੋਟਰ ਇਸ ਚੁਣਾਵੀ ਤਿਉਹਾਰ ਦੇ ਹਿੱਸੇਦਾਰ ਬਣਦੇ ਹੀ ਨਹੀਂ ਜੋ ਕਿ ਚਿੰਤਾਜਨਕ ਗੱਲ ਹੈ ਗਲੀ-ਮੁਹੱਲਿਆਂ ਵਿਚ ਬੈਠ ਕੇ ਚੁਣੇ ਹੋਏ ਪ੍ਰਤੀਨਿਧੀ ਵਿਚ ਕਮੀਆਂ ਕੱਢਣਾ ਅਤੇ ਮੱਤਦਾਨ ਦੇ ਦਿਨ ਮੱਤਦਾਨ ਨਾ ਕਰਨਾ ਕੀ ਇਹ ਤਰਕਸੰਗਤ ਹੈ?
ਕੁਝ ਲੋਕ ਇਹ ਸੋਚ ਕੇ ਮੱਤਦਾਨ ਨਹੀਂ ਕਰਦੇ ਕਿ ਸਾਡੇ ਹਲਕੇ ਦੇ ਉਮੀਦਵਾਰਾਂ ਵਿਚ ਕੋਈ ਵੀ ਚੁਣੇ ਜਾਣ ਦੇ ਕਾਬਿਲ ਨਹੀਂ ਤਾਂ ਉਨ੍ਹਾਂ ਲਈ ਹੁਣ ਨੋਟਾ ਦਾ ਬਦਲ ਹੈ ਜੇਕਰ ਸੌ ਫੀਸਦੀ ਮੱਤਦਾਨ ਹੋਣ ਲੱਗ ਜਾਵੇ ਤਾਂ ਅਸੀਂ ਜਿੱਤੇ ਹੋਏ ਪ੍ਰਤੀਨਿਧੀਆਂ ਦੀ ਸੋਚ ਵੀ ਬਦਲ ਸਕਦੇ ਹਾਂ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕਰ ਸਕਦੇ ਹਾਂ ਕਿ ਲੋਕ ਉਦਾਸੀਨ ਨਹੀਂ ਹਨ ਆਉਣ ਵਾਲੀਆਂ ਚੋਣਾਂ ਵਿਚ ਫਿਰ ਉਨ੍ਹਾਂ ਹੀ ਵੋਟਰਾਂ ਦਾ ਸਾਹਮਣਾ ਕਰਨਾ ਪਏਗਾ ਅਸਲ ਵਿਚ ਘੱਟ ਮੱਤਦਾਨ ਵੀ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇਂਦਾ ਹੈ ਭ੍ਰਿਸ਼ਟਾਚਾਰ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਅਤੇ ਦੇਸ਼ ਵਿਚ ਚੁਣਾਵੀ ਭ੍ਰਿਸ਼ਟਾਚਾਰ ਅਤੇ ਅਪਰਾਧ ਅਮਰਵੇਲ ਵਾਂਗ ਵਧ ਰਿਹਾ ਹੈ ਉਸ ਦੇ ਵਿਰੋਧ ਦੇ ਸੁਰ ਅਤੇ ਪ੍ਰਤੀਕਿਰਿਆ ਜਿੰਨੀ ਵਿਆਪਕ ਹੋਣੀ ਚਾਹੀਦੀ ਹੈ, ਉਸਦਾ ਦਿਖਾਈ ਨਾ ਦੇਣਾ ਲੋਕਤੰਤਰ ਦੀ ਮਜ਼ਬੂਤੀ ਨੂੰ ਕਮਜ਼ੋਰ ਕਰਨ ਦਾ ਪ੍ਰਤੀਕ ਹੈ ਬੁਰਾਈ ਅਤੇ ਵਿਕਾਰ ਨੂੰ ਦੇਖ ਕੇ ਅੱਖਾਂ ਮੀਚਣਾ ਜਾਂ ਕੰਨਾਂ ਵਿਚ ਉਂਗਲਾਂ ਲੈਣਾ ਵਿਡੰਬਨਾਪੂਰਨ ਹੈ ਇਸ ਦੇ ਵਿਰੋਧ ਵਿਚ ਵਿਆਪਕ ਅਹਿੰਸਕ ਜਨ-ਜਾਗਰੂਕਤਾ ਲਿਆਉਣ ਦੀ ਲੋੜ ਹੈ ਅੱਜ ਚੁਣਾਵੀ ਭ੍ਰਿਸ਼ਟਾਚਾਰ ਦਾ ਰਾਵਣ ਲੋਕਤੰਤਰ ਦੀ ਸੀਤਾ ਨੂੰ ਅਗਵਾ ਕਰਕੇ ਲਿਜਾ ਰਿਹਾ ਹੈ ਸਭ ਉਸ ਨੂੰ ਦੇਖ ਰਹੇ ਹਨ ਪਰ ਕੋਈ ਵੀ ਜਟਾਯੂ ਅੱਗੇ ਆ ਕੇ ਉਸਦਾ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਹੈ ਭ੍ਰਿਸ਼ਟਾਚਾਰ ਪ੍ਰਤੀ ਜਨਤਾ ਅਤੇ ਸਿਆਸੀ ਪਾਰਟੀਆਂ ਦਾ ਇਹ ਮੌਨ, ਇਹ ਨਜ਼ਰਅੰਦਾਜ਼ੀ ਉਸ ਨੂੰ ਵਧਾਏਗੀ ਨਹੀਂ ਤਾਂ ਹੋਰ ਕੀ ਕਰੇਗੀ? ਦੇਸ਼ ਦੀ ਅਜਿਹੀ ਨਾਜ਼ੁਕ ਸਥਿਤੀ ਵਿਚ ਵਿਅਕਤੀ-ਵਿਅਕਤੀ ਅੰਦਰਲੇ ਜਟਾਯੂ ਨੂੰ ਜਗਾਇਆ ਜਾ ਸਕੇ ਅਤੇ ਚੁਣਾਵੀ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਇੱਕ ਸ਼ਕਤੀਸ਼ਾਲੀ ਸੁਰ ਉੱਠ ਸਕੇ ਅਤੇ ਉਸ ਸੁਰ ਨੂੰ ਸਥਿਰਤਾ ਮਿਲ ਸਕੇ ਤਾਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਪਾਣੀ ਮਿਲ ਸਕਦਾ ਹੈ ਦਸਹਿਰੇ ਦੇ ਇਸ ਤਿਉਹਾਰ ‘ਤੇ ਸਾਨੂੰ ਭ੍ਰਿਸ਼ਟਾਚਾਰ ਰੂਪੀ ਰਾਵਣ ਨੂੰ ਬਾਲ਼ਣ ਦਾ ਸੰਕਲਪ ਲੈ ਕੇ ਚੋਣਾਂ ਦੇ ਦਿਨ ਲੋਕਤੰਤਰ ਦੇ ਇਸ ਤਿਉਹਾਰ ਵਿਚ ਆਪਣੀ ਸੌ ਫੀਸਦੀ ਭਾਗੀਦਾਰੀ ਯਕੀਨੀ ਕਰਨੀ ਚਾਹੀਦੀ ਹੈ ਇਸੇ ਵਿਚ ਲੋਕਤੰਤਰ ਅਤੇ ਰਾਸ਼ਟਰ ਦੀ ਭਲਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਵੱਲੋਂ 521 ਕਰੋੜ ਰੁਪਏ ਦੀ ਲਾਗਤ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ
10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਮਿਲੇਗਾ ਲਾਭ
ਮਾਛੀਵਾੜਾ (ਰਾਮ ਗੋਪਾਲ ਰਾਏਕੋਟੀ) | ਸੂਬੇ ਵਿੱਚ ਸਨਅਤੀ ਵਿਕਾਸ ਤੇ ਰੁਜ਼ਗਾਰ ਉਤਪਤੀ ਨੂੰ ਹੋਰ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਲਾਕੇ ਵਿੱਚ ਸਬਜ਼ੀਆਂ ਦੇ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਹਿਕਾਰਤਾ ਅਦਾਰਾ ‘ਇਫ਼ਕੋ’ (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਤੇ ਸਪੇਨ ਦੀ ਮੋਹਰੀ ਫੂਡ ਪ੍ਰੋਸੈਸਿੰਗ ਕੰਪਨੀ ‘ਕੋਂਗੇਲਡੋਸ ਡੇ ਨਵਾਰਾ’ (ਸੀ. ਐੱਨ. ਕਾਰਪੋਰੇਸ਼ਨ) ਵੱਲੋਂ ਸਾਂਝੇ ਉਦਮ ਤਹਿਤ ਸਥਾਪਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਸਨਅਤੀ ਖੇਤਰ ਨੂੰ ਹੋਰ ਵਿਕਸਤ ਕਰਨ ਤੇ ਸੂਬੇ ਨੂੰ ਮਾਲੀ ਤੌਰ ‘ਤੇ ਮਜ਼ਬੂਤ ਕਰਨ ਦਾ ਇੱਕ ਕਦਮ ਹੈ।
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਨਅਤੀ ਨੀਤੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਜਿੱਥੇ ਮੰਡੀ ਗੋਬਿੰਦਗੜ੍ਹ ਵਿੱਚ ਬੰਦ ਪਏ 600 ਯੂਨਿਟ ਮੁੜ ਚੱਲ ਪਏ ਹਨ ਉੱਥੇ 40 ਹੋਰ ਨਵੇਂ ਯੂਨਿਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਕਈ ਕੰਪਨੀਆਂ ਨਾਲ 51,969 ਕਰੋੜ ਰੁਪਏ ਦੀ ਲਾਗਤ ਵਾਲੇ 299 ਸਮਝੌਤੇ ਸਹੀਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 46,902 ਕਰੋੜ ਰੁਪਏ ਦੀ ਲਾਗਤ ਵਾਲੇ 650 ਨਵੇਂ ਪ੍ਰੋਜੈਕਟ ਸੂਬੇ ਵਿੱਚ ਆਏ ਹਨ, ਜਿਨ੍ਹਾਂ ਨਾਲ 167,309 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 521 ਕਰੋੜ ਰੁਪਏ ਦੀ ਲਾਗਤ ਨਾਲ 55 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੀ ਸਾਲਾਨਾ ਫੂਡ ਪ੍ਰੋਸੈਸਿੰਗ ਸਮਰੱਥਾ 80 ਹਜ਼ਾਰ ਮੀਟਰਿਕ ਟਨ ਹੋਵੇਗੀ। ਇਸ ਪ੍ਰੋਜੈਕਟ ‘ਤੇ ਕੁੱਲ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਸਿੱਧੇ ਤੇ ਅਸਿੱਧੇ ਤੌਰ ‘ਤੇ 2500 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਪਲਾਂਟ ਦੇ ਚਾਲੂ ਹੋਣ ਨਾਲ ਕਿਸਾਨੀ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ ਕਿਉਂਕਿ ਇਸ ਪਲਾਂਟ ਵਿੱਚ ਪ੍ਰੋਸੈਸ ਕਰਨ ਲਈ ਕਰੀਬ 150,00 ਮੀਟਰਿਕ ਟਨ ਸਬਜ਼ੀਆਂ ਸਥਾਨਕ ਕਿਸਾਨਾਂ ਤੋਂ ਲਈਆਂ ਜਾਇਆ ਕਰਨਗੀਆਂ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਬਰੌਕਲੀ, ਗੋਭੀ, ਗਾਜਰ, ਮਟਰ ਅਤੇ ਮੱਕੀ ਦੇ ਦਾਣੇ ਪ੍ਰੋਸੈਸ ਕੀਤੇ ਜਾਇਆ ਕਰਨਗੇ ਤੇ ਇਸ ਤੋਂ ਇਲਾਵਾ ਆਲੂਆਂ ਦੇ ਫਰੈਂਚ ਫਰਾਈਜ਼ ਅਤੇ ਸਨੈਕਸ ਤਿਆਰ ਕਰਕੇ ਮਾਰਕੀਟ ਵਿੱਚ ਲਿਆਂਦੇ ਜਾਣਗੇ। ਇਸ ਪਲਾਂਟ ਵੱਲੋਂ ਸਾਲ 2020 ਤੱਕ ਉਤਪਾਦਨ ਸ਼ੁਰੂ ਕਰ ਦੇਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਭਾਰਤ ਵਿੱਚ ਸਪੇਨ ਦੀਆਂ ਖੇਤੀ ਤਕਨੀਕਾਂ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਸਮਾਜਿਕ, ਆਰਥਿਕ, ਖੋਜ, ਬੀਜ ਪੈਦਾਵਾਰ, ਮਸ਼ੀਨਰੀ ਪੈਦਾਵਾਰ, ਕੋਲਡ ਸਟੋਰੇਜ਼ ਅਤੇ ਟਰਾਂਸਪੋਰਟ ਖੇਤਰ ਵਿੱਚ ਵਿਕਾਸ ਹੋਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਅਤੇ ਬੀਜ਼ਾਂ ਸਬੰਧੀ ਸਿਖ਼ਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ 10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ।
ਇਸ ਤੋਂ ਪਹਿਲਾਂ ਇਫ਼ਕੇ ਦੇ ਚੇਅਰਮੈਨ ਬਲਵਿੰਦਰ ਸਿੰਘ ਨਕੱਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਲ ਅਤੇ ਕ੍ਰਿਪਾਨ ਨਾਲ ਸਨਮਾਨਿਤ ਕੀਤਾ। ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਹਲਕੇ ਵਿੱਚ ਵੱਡਾ ਪ੍ਰੋਜੈਕਟ ਲਗਾਉਣ ਅਤੇ ਚੋਣਾਂ ਤੋਂ ਪਹਿਲਾਂ ਵਾਅਦੇ ਪੂਰੇ ਕਰਨ ‘ਤੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨਾਂ ਹਲਕਾ ਸਮਰਾਲਾ ਦੀਆਂ ਜ਼ਰੂਰੀ ਲੋੜਾਂ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਭਾਰਤ ਵਿੱਚ ਸਪੇਨ ਦੇ ਡਿਪਟੀ ਅੰਬੈਸਡਰ ਮਿਸਟਰ ਐਡੂਆਰਡੋ ਸਾਂਚੇਜ਼ ਨੇ ਬੋਲਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਲੱਗਣ ਨਾਲ ਸੂਬੇ ਵਿੱਚ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ।
ਸਮਾਗਮ ਨੂੰ ਪੰਜਾਬ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਲਖ਼ਬੀਰ ਸਿੰਘ ਅਤੇ ਕੁਲਦੀਪ ਸਿੰਘ ਵੈਦ (ਦੋਵੇਂ ਵਿਧਾਇਕ), ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਇੰਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਇੰਨਵੈਸਟ ਪੰਜਾਬ ਸੈਕਟਰ ਅਫ਼ਸਰ ਸੰਜੀਵ ਗੁਪਤਾ, ਇਫਕੋ ਦੇ ਐੱਮ. ਡੀ. ਯੂ. ਐੱਸ. ਅਵਸਥੀ, ਸੀਐੱਨ-ਇਫ਼ਕੋ ਦੇ ਚੇਅਰਮੈਨ ਬੈਨੀਟੋ ਜਿਮੇਨੇਜ਼ ਅਤੇ ਹੋਰ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਸੋਂ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਕੈਪਟਨ
ਪਟਿਆਲਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅੰਦਰ ਆਪਣੇ ਹੀ ਵਿਰੋਧੀਆਂ ਨੂੰ ਇਕੋ ਝਟਕੇ ਨਾਲ ਚਿੱਤ ਕਰਨ ਲਈ ‘ਇਕ ਪਰਿਵਾਰ-ਇਕ ਮੈਂਬਰ’ ਸਰਗਰਮ ਰਾਜਨੀਤੀ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ। ਇਹ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਦਾਅਵੇਦਾਰੀ ਠੋਕਣ ਲਈ ਲਗਾਤਾਰ ਸਰਗਰਮੀਆਂ ਜਾਰੀ ਹਨ। ਉਨ੍ਹਾਂ ‘ਤੇ ਪੂਰਨ ਰੂਪ ਵਿਚ ਮੋਹਰ ਲਾਉਣ ਲਈ ਲਗਭਗ 1 ਸਾਲ ਬਾਅਦ ਸ਼ਾਹੀ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਲਈ 25 ਜਨਵਰੀ ਨੂੰ ਪਟਿਆਲਾ ਪਹੁੰਚ ਰਹੇ ਹਨ। ਇਸ ਵਿਚ ਕੁੱਤਿਆਂ ਦੀ ਨਸਬੰਦੀ ਹਸਪਤਾਲ, ਅਰਬਨ ਅਸਟੇਟ ਫੇਜ਼-4, ਮਲਟੀਪਰਪਜ਼ ਸਕੂਲ ਲਾਇਬ੍ਰੇਰੀ, ਨਵਾਂ ਬੱਸ ਸਟੈਂਡ ਤੇ ਨਵੀਆਂ ਪਾਰਕਿੰਗਾਂ ਸਮੇਤ ਹੋਰ ਕਈ ਥਾਵਾਂ ‘ਤੇ ਪੂਰਾ ਦਿਨ ਨੀਂਹ-ਪੱਥਰ ਅਤੇ ਉਦਘਾਟਨਾਂ ਦਾ ਸਿਲਸਿਲਾ ਲਗਾਤਾਰ ਚੱਲੇਗਾ। ਇਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੈ। 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਹੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਨ੍ਹਾਂ ਪ੍ਰੋਗਰਾਮਾਂ ਤੋਂ ਸਾਫ ਝਲਕਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਆਪਣੀ ਧਰਮ-ਪਤਨੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਹੀ ਇਸ ਰੂਪ-ਰੇਖਾ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਹੁੰ ਚੁਕਵਾਉਣ ਦਾ ਸਮਾਗਮ ਵੀ ਕਾਂਗਰਸ ਪਾਰਟੀ ਦੀ ਰੈਲੀ ਹੀ ਹੋ ਨਿੱਬੜਿਆ ਸੀ। ਇਸ ਵਿਚ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਇਕ ਹਲਕਾ ਵਿਧਾਇਕ ਅਤੇ ਉਸ ਦੀਆਂ ਪੰਚਾਇਤਾਂ ਸ਼ਾਮਲ ਨਹੀਂ ਸਨ ਹੋਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੀਆਂ ਹੁੰਦੀਆਂ ਨੇ ਘਰ ਦੀਆਂ ਨੀਹਾਂ
ਮਨਪ੍ਰੀਤ ਕੌਰ ਮਿਨਹਾਸ
ਧੀਆਂ ਸਾਡੇ ਸਮਾਜ ਦਾ ਅਨਿੱਖਵਾਂ ਅੰਗ ਹਨ। ਪੁੱਤ ਜਮੀਨਾਂ ਵੰਡਾਉਂਦੇ ਨੇ ਪਰ ਧੀਆਂ ਦੁੱਖ ਵੰਡਾਉਂਦੀਆਂ ਹਨ। ਧੀਆਂ ਪੁੱਤਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਹਾਸਿਆਂ ਦੀ ਛਣਕਾਰ ਵੰਡਦੀਆਂ ਬਾਬਲ ਦੇ ਵਿਹੜੇ ਵਿੱਚ ਰੌਣਕਾਂ ਦਾ ਸਬੱਬ ਬਣਦੀਆਂ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਵੱਡੀਆਂ ਹੋ ਜਾਂਦੀਆਂ ਹਨ ਅਤੇ ਸਹੁਰੇ ਘਰ ਤੁਰ ਜਾਂਦੀਆਂ ਹਨ। ਅਕਸਰ ਮਾਪੇ ਧੀਆਂ ਨੂੰ ਸਹੁਰੇ ਘਰ ਤੋਰ ਕੇ ਉਹਨਾਂ ਦੀ ਗੈਰ-ਮੌਜੂਦਗੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।
ਅਣਖ ਖਾਤਰ ਕਤਲ:
ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਧੀਆਂ ਨੂੰ ਆਪਣੀ ਹੋਂਦ ਲਈ ਕਰੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਵਿਗਿਆਨਕ ਯੁੱਗ ਵਿੱਚ ਅਚੰਭੇ ਭਰੇ ਕਾਰਨਾਮੇ ਕਰਦਾ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਅੱਜ ਭਰੂਣ ਹੱਤਿਆ ਜਿਹੇ ਵਰਤਾਰੇ ਆਮ ਗੱਲ ਹੋ ਗਈ ਹੈ। ਅੱਜ ਅਸੀਂ ਧੀਆਂ ਜੰਮਣ ਤੋਂ ਇਨਕਾਰੀ ਹੋਣ ਦੇ ਨਾਲ-ਨਾਲ ਉਹਨਾਂ ਨੂੰ ਇਸ ਸੰਸਾਰ ਦਾ ਹਿੱਸਾ ਬਣਾਉਣ ਤੋਂ ਵੀ ਡਰਨ ਲੱਗ ਪਏ ਹਾਂ ਜੋ ਸਾਡੇ ਸਮਾਜ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ ਜੋ ਅਕਸਰ ਘੋਖੇ ਅਤੇ ਵਿਚਾਰੇ ਜਾਂਦੇ ਹਨ। ਪਹਿਲਾ ਕਾਰਨ ਮੌਜੂਦਾ ਸਮਾਜ ਦਾ ਧੀਆਂ ਲਈ ਅਸੁਰੱਖਿਅਤ ਹੋਣਾ, ਦੂਜਾ ਦਹੇਜ ਪ੍ਰਥਾ ਅਤੇ ਤੀਸਰਾ ਪ੍ਰਮੁੱਖ ਕਾਰਨ ਜੋ ਅੱਜ ਗੁੰਝਲਦਾਰ ਬੁਝਾਰਤ ਬਣ ਰਿਹਾ ਹੈ ਅਤੇ ਜਿਸ ਲਈ ਸਮਾਜ ਸਿਰਫ ਧੀਆਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ, ਉਹ ਹੈ ਧੀਆਂ ਦਾ ਮਾਪਿਆਂ ਤੋਂ ਬਾਗੀ ਹੋ ਕੇ ਵਿਆਹ ਕਰਵਾਉਣਾ ਜਿਸਦੇ ਕਾਰਨ ਸਮਾਜ ਵਿੱਚ ਇੱਕ ਖਤਰਨਾਕ ਰੁਝਾਨ ਨੇ ਜਨਮ ਲਿਆ ਹੈ ਜਿਸ ਨੂੰ ਨਾਂਅ ਦਿੱਤਾ ਗਿਆ ਹੈ ਅਣਖ ਖਾਤਰ ਕਤਲ, ਜਿਸ ਨੇ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ ਹਨ ਅਤੇ ਭਰੂਣ ਹੱਤਿਆ ਜਿਹੇ ਵਰਤਾਰੇ ਨੂੰ ਹੋਰ ਵੀ ਹਵਾ ਦਿੱਤੀ ਹੈ। ਜਿਸ ਧੀ ਨੂੰ ਮਾਪਿਆਂ ਨੇ ਲਾਡਾਂ ਨਾਲ ਪਾਲ਼ਿਆ ਹੁੰਦਾ ਹੈ ਕੀ ਉਸ ਨੂੰ ਮਾਰਨ ਲੱਗੇ ਉਹਨਾਂ ਦੇ ਹੱਥ ਨਹੀਂ ਕੰਬਦੇ?
ਧੀਆਂ ਦੇ ਨਾਂਅ ਸੁਨੇਹਾ:
ਜੇਕਰ ਦੂਜੇ ਪੱਖ ਦੀ ਗੱਲ ਕਰੀਏ ਤਾਂ ਅੱਜ ਖੂਨ ਦੇ ਰਿਸ਼ਤਿਆਂ ਵਿੱਚ ਇਸ ਕਦਰ ਵਿਗਾੜ ਪੈਦਾ ਹੋ ਗਏ ਹਨ ਕਿ ਕਈ ਨਾਸਮਝ ਧੀਆਂ ਆਪਣੀ ਮਰਜ਼ੀ ਦੇ ਵਿਆਹ ਦੇ ਚੱਕਰਾਂ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਮਾਰਨ ‘ਤੇ ਉਤਾਰੂ ਹੋ ਜਾਂਦੀਆਂ ਹਨ ਅਤੇ ਕਈ ਕੇਸਾਂ ਵਿੱਚ ਤਾਂ ਇਹਨਾਂ ਘਿਨਾਉਣੀਆਂ ਸਾਜਿਸ਼ਾਂ ਨੂੰ ਅੰਜਾਮ ਤੱਕ ਵੀ ਪਹੁੰਚਾਇਆਂ ਗਿਆ ਹੈ। ਕਿੱਧਰ ਨੂੰ ਜਾ ਰਹੇ ਹਾਂ ਅਸੀਂ? ਅੱਜ ਹਰੇਕ ਮੁਸ਼ਕਲ ਦਾ ਹੱਲ ਮਰਨਾ ਜਾਂ ਮਰਵਾਉਣਾ ਹੀ ਕਿਉਂ ਰਹਿ ਗਿਆ ਹੈ? ਇਸ ਸਬੰਧੀ ਮੈਂ ਧੀਆਂ ਨੂੰ ਵੀ ਪੁੱਛਣਾ ਚਾਹੁੰਦੀ ਹਾਂ ਕਿ ਕੀ ਅੱਜ ਮਾਪੇ ਇੰਨੇ ਬੇਬਸ ਅਤੇ ਲਾਚਾਰ ਹੋ ਗਏ ਹਨ ਕਿ ਉਹ ਧੀਆਂ-ਪੁੱਤਾਂ ਨੂੰ ਕੋਈ ਗਲਤ ਫੈਸਲਾ ਲੈਣ ਤੋਂ ਰੋਕ ਵੀ ਨਹੀਂ ਸਕਦੇ, ਕੀ ਤੁਹਾਡੇ ਜਨਮਦਾਤਿਆਂ ਦਾ ਏਨਾ ਵੀ ਅਧਿਕਾਰ ਨਹੀਂ? ਸਿਰਫ ਇੱਕ ਅਣਜਾਣ ਬੰਦੇ ਲਈ ਜਿਸ ਨੂੰ ਤੁਸੀਂ ਸਿਰਫ ਕੁਝ ਮਹੀਨਿਆਂ ਜਾਂ ਸਾਲਾਂ ਤੋਂ ਜਾਣਦੀਆਂ ਹੋ, ਉਸ ਲਈ ਆਪਣੇ ਮਾਪਿਆਂ ਨੂੰ ਵਿਸਾਰਨਾ ਕੋਈ ਅਕਲਮੰਦੀ ਤਾਂ ਨਹੀਂ। ਮਾਪਿਆਂ ਦੀ ਘਾਲੀ ਘਾਲਣਾ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਖ਼ੁਦ ਮਾਪੇ ਬਣਦੇ ਹਾਂ। ਜੇਕਰ ਤੁਸੀਂ ਅਜੇ ਸਕੂਲ ਜਾਂ ਕਾਲਜ ਵਿੱਚ ਪੜ੍ਹਦੀਆਂ ਹੋ ਤਾਂ ਆਪਣਾ ਕੀਮਤੀ ਵਕਤ ਇਹਨਾਂ ਫਜ਼ੂਲ ਦੀਆਂ ਗੱਲਾਂ ਵਿੱਚ ਨਾ ਗਵਾਓ, ਕਿਉਂਕਿ ਵਿੱਦਿਅਕ ਵਰ੍ਹੇ ਹੀ ਕਿਸੇ ਇਨਸਾਨ ਦਾ ਭਵਿੱਖ ਤੈਅ ਕਰਦੇ ਹਨ। ਅੱਜ ਤੁਹਾਡੇ ਆਲੇ-ਦੁਆਲੇ ਬਥੇਰੇ ਭਟਕਾਅ ਮੌਜੂਦ ਹਨ ਜੋ ਤੁਹਾਡਾ ਧਿਆਨ ਪੜ੍ਹਾਈ ਤੋਂ ਹਟਾਉਂਦੇ ਹਨ, ਟੀ. ਵੀ., ਇੰਟਰਨੈਟ ਦੁਆਰਾ ਬਹੁਤ ਘੱਟ ਉਸਾਰੂ ਚੀਜਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਸਿਰਫ ਖਿਆਲੀ ਅਤੇ ਸੁਫ਼ਨਿਆਂ ਦੀ ਦੁਨੀਆਂ ਪੇਸ਼ ਕੀਤੀ ਜਾਂਦੀ ਹੈ ਉਹ ਹਕੀਕਤ ਤੋਂ ਬਹੁਤ ਪਰ੍ਹੇ ਹੈ। ਧੀਓ! ਜਿੰਦਗੀ ਦਾ ਮਕਸਦ ਸਿਰਫ ਵਿਆਹ ਕਰਵਾਉਣਾ ਹੀ ਨਹੀਂ, ਸਭ ਤੋਂ ਪਹਿਲਾਂ ਆਤਮ-ਨਿਰਭਰ ਬਣੋ, ਜਿੰਦਗੀ ਵਿੱਚ ਕੁਝ ਬਣਨ ਦਾ, ਕੁਝ ਨਿਵੇਕਲਾ ਕਰਨ ਦਾ ਮਨ ਬਣਾਓ ਅਤੇ ਆਪਣੇ ਮਿੱਥੇ ਨਿਸ਼ਾਨੇ ਨੂੰ ਸਰ ਕਰਨ ਲਈ ਜੀ-ਤੋੜ ਮਿਹਨਤ ਕਰੋ। ਕਿਉਂਕਿ ਚੜ੍ਹਦੀ ਉਮਰੇ ਬੜਾ ਜੋਸ਼ ਹੁੰਦਾ ਹੈ, ਇਸ ਜੋਸ਼ ਦੀ ਹੋਸ਼ ਨਾਲ ਵਰਤੋਂ ਕਰੋ ਤਾਂ ਕਿ ਤੁਹਾਡੇ ਮਾਪੇ ਤੁਹਾਡੇ ‘ਤੇ ਮਾਣ ਕਰ ਸਕਣ। ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਕਾਰਨ ਮਾਪਿਆਂ ਨੂੰ  ਸਾਰੇ ਸਮਾਜ ਸਾਹਮਣੇ ਸ਼ਰਮਸਾਰ ਹੋਣਾ ਪਵੇ ਅਤੇ ਕਹਿਣਾ ਪਵੇ ਕਿ ਇਸ ਨਾਲੋਂ ਤਾਂ ਤੈਨੰ ਜੰਮਦੀ ਨੂੰ ਹੀ ਮਾਰ ਦਿੰਦੇ।
ਜੀਵਨ ਸਾਥੀ ਦੀ ਚੋਣ:
ਆਪਣੀ ਮਰਜ਼ੀ ਵਾਲੀ ਥਾਂ ਵਿਆਹ ਕਰਵਾਉਣਾ ਕੋਈ ਮਾੜੀ ਚੀਜ਼ ਨਹੀਂ, ਕਿਉਂਕਿ ਹਰੇਕ ਬਾਲਗ ਨੂੰ ਆਪਣਾ ਜੀਵਨਸਾਥੀ ਚੁਣਨ ਦਾ ਪੂਰਨ ਅਧਿਕਾਰ ਹੈ। ਪਰ ਇਹ ਜ਼ਿੰਦਗੀ ਦੇ ਦੂਜੇ ਪੜਾਅ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ। ਇੱਕ ਲੜਕੀ ਲਈ ਤਾਂ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਉਸ ਦੀ ਅਗਲੀ ਜ਼ਿੰਦਗੀ ਇਸ ਫੈਸਲੇ ‘ਤੇ ਹੀ ਨਿਰਭਰ ਹੁੰਦੀ ਹੈ। ਮਾਪਿਆਂ ਦਾ ਘਰ ਛੱਡ ਕੇ ਉਸਨੇ ਸਾਰੀ ਜਿੰਦਗੀ ਉਸ ਸ਼ਖਸ ਨਾਲ ਬਿਤਾਉਣੀ ਹੈ ਜੋ ਉਸਦਾ ਹਮਸਫਰ ਹੋਵੇਗਾ। ਵਿਆਹ ਤੋਂ ਪਹਿਲਾਂ ਇਹਨਾਂ ਗੱਲਾਂ ‘ਤੇ ਜਰੂਰ ਵਿਚਾਰ ਕਰੋ। ਜਿਸ ਨੂੰ ਤੁਸੀਂ ਮਰਜੀ ਨਾਲ ਚੁਣਿਆ ਹੈ, ਕੀ ਉਹ ਸ਼ਖਸ ਆਪਣੇ ਪੈਰਾਂ ‘ਤੇ ਖੜ੍ਹਾ ਹੈ, ਕੀ ਉਹ ਏਨਾ ਕਮਾਉਂਦਾ ਹੈ ਕਿ ਤੁਹਾਡੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕਰ ਸਕੇ, ਕੀ ਉਹ ਪਰਿਵਾਰਕ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਵੇਗਾ? ਕਿਉਂਕਿ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੁੰਦਾ ਹੈ। ਕਈ ਵਾਰ ਮਰਜ਼ੀ ਨਾਲ ਵਿਆਹ ਕਰਵਾਉਣ ਦੇ ਚੱਕਰਾਂ ਵਿੱਚ ਕਈ ਲੜਕੀਆਂ ਨੂੰ ਧੋਖਾ ਹੀ ਮਿਲਦਾ ਹੈ ਅਤੇ ਉਹਨਾਂ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਸਾਰੇ ਪੱਖਾਂ ਨੂੰ ਘੋਖ-ਵਿਚਾਰ ਕੇ ਹੀ ਜਿੰਦਗੀ ਦਾ ਇਹ ਫੈਸਲਾ ਲਵੋ। ਅਗਰ ਤੁਹਾਨੂੰ ਆਪਣੇ ਫੈਸਲੇ ‘ਤੇ ਮਾਣ ਹੈ ਤਾਂ ਖੁੱਲ੍ਹੇ ਦਿਲ ਨਾਲ ਮਾਪਿਆਂ ਨਾਲ ਗੱਲ ਕਰੋ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਮੇਂ ਬਹੁਤ ਸੋਚ-ਸਮਝ ਕੇ ਫੈਸਲਾ ਲੈਣ ਕਿਉਂਕਿ ਜ਼ਬਰਦਸਤੀ ਨਾਲ ਜੋੜੇ ਰਿਸ਼ਤੇ ਅਕਸਰ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਜੇਕਰ ਬੱਚੇ ਆਤਮ-ਨਿਰਭਰ ਹਨ ਤਾਂ ਉਹਨਾਂ ਦੀ ਗੱਲ ਮੰਨ ਲੈਣੀ ਕੋਈ ਮਾੜੀ ਗੱਲ ਨਹੀਂ। ਆਪਣੀਆਂ ਧੀਆਂ ਨੂੰ ਅਜਿਹੇ ਸੰਸਕਾਰ ਦਿਓ ਕਿ ਉਹ ਜ਼ਿਹਨੀ ਤੌਰ ‘ਤੇ ਏਨੀਆਂ ਮਜ਼ਬੂਤ ਹੋਣ ਕਿ ਕੋਈ ਵੀ ਗਲਤ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ।  ਪਰਿਵਾਰ ਹੁੰਦਾ ਹੀ ਦੁੱਖ-ਸੁੱਖ ਸਾਂਝਾ ਕਰਨ ਲਈ ਹੈ, ਇਸ ਲਈ ਅਜਿਹੇ ਮੁਸ਼ਕਲ ਸਮੇਂ ਸਭ ਦੀ ਸਲਾਹ ਮੰਨ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ। ਅਜਿਹੇ ਸ਼ਗਨ ਮਨਾਉਣ ਦਾ ਕੀ ਫਾਇਦਾ ਜਿਸ ਵਿੱਚ ਪੂਰਾ ਪਰਿਵਾਰ ਸ਼ਾਮਿਲ ਨਾ ਹੋਵੇ। ਅੰਤ ਵਿੱਚ ਧੀਆਂ ਨੂੰ ਇਹੀ ਕਹਿਣਾ ਚਾਹਾਂਗੀ:-
ਧੀਓ ਮਾਪਿਆਂ ਦਾ ਮਾਣ ਬਣੋ,
ਆਪਣੇ ਫਰਜ਼ਾਂ ਪ੍ਰਤੀ ਜਿੰਮੇਵਾਰ ਬਣੋ
ਸਮਾਜ ਲਈ ਮਿਸਾਲ ਬਣੋ,
ਪ੍ਰਤਿਭਾਸ਼ੀਲ ਅਤੇ ਸਮਝਦਾਰ ਬਣੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।
ਉਸ ਨੂੰ ਇਹ ਪੁਰਸਕਾਰ ਉਸ ਵੱਲੋਂ ਦੋ ਸਾਲਾਂ ‘ਚ ਸਾਇੰਸ ਦਾ ਉਨ੍ਹਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ ਅਤੇ ਸਾਇੰਸ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ, ‘ਤੇ ਲਿਖੇ ਰਾਈਟ-ਅਪ  ਲਈ ਮਿਲਿਆ ਹੈ ਵਿਦਿਆਰਥੀ ਨੂੰ ਇਹ ਪੁਰਸਕਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਅਸ਼ੋਕ ਕੁਮਾਰ ਮਿੱਤਲ, ਪ੍ਰੈਗਮੈਟਿਕ ਨੋਬੇਲ ਅਲਕੇਮਿਸਟ ਪ੍ਰੋ. ਅਵਰਾਮ ਹੇਸਕੋ, ਸਵੀਡਨ ਤੋਂ ਨੋਬੇਲ ਪੁਰਸਕਾਰ ਜੇਤੂ ਪ੍ਰੋ. ਥਾਮਸ ਸੀ ਸੁਡੋਫ, ਸਟਿਲ ਵਾਟਰਜ਼, ਐਫ ਡੰਕਨ ਐਮ ਹੇਲਡਨੇ, ਡਾ. ਨਿਸ਼ਾ ਮਹਿੰਦੀਰੱਤਾ ਹੈਡ ਐਨਸੀਐਸਟੀਸੀ ਡਿਪਾਰਟਮੈਂਟ ਆਫ ਸਾਇੰਸ ਟੈਕਨਾਲੋਜੀ, ਡਾ. ਅਮਿਤ ਕ੍ਰਿਸ਼ਨਾ ਡੇ, ਐਗਜੀਕਿਊਟਿਵ ਸੈਕਰੇਟਰੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਅਤੇ ਡਾ. ਮਨੋਜ ਕੁਮਾਰ ਚੱਕਰਵਰਤੀ ਜਨਰਲ ਪ੍ਰੈਜੀਡੈਂਟ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ ਵਿਦਿਆਰਥੀ ਦੀ ਉਪਲੱਬਧੀ ‘ਤੇ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਨਿਦੇਸ਼ਕ-ਪ੍ਰਿੰਸੀਪਲ ਅਭਿਸ਼ੇਕ ਸ਼ਰਮਾ, ਪ੍ਰਿੰਸੀਪਲ ਪੂਨਮ ਅਰੋੜਾ, ਸਟਾਫ ਮੈਂਬਰਾਂ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ Àੁੱਜਵਲ ਭਵਿੱਖ ਦੀ ਕਾਮਨਾ ਕੀਤੀ।
ਅਕੈਡਮੀ ਤੇ ਫਾਉਂਡੇਸ਼ਨ ਖੋਲ੍ਹਣਗੇ ਸਰਦਾਰ
ਦਸੰਬਰ ਦੇ ਸ਼ੁਰੂ ‘ਚ ਆਪਣੇ ਫਾਉਂਡੇਸ਼ਨ ਦੀ ਸ਼ੁਰੂਆਤ ਜਿਸ ਦਾ ਨਾਂਅ ਚੈਂਪੀਅਨ ਜੋਨ ਰੱਖਿਆ ਜਾਵੇਗਾ
ਨਵੀਂ ਦਿੱਲੀ, 30 ਨਵੰਬਰ
ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਆਪਣੀ ਅਕੈਡਮੀ ਅਤੇ ਫਾਉਂਡੇਸ਼ਨ ਦੀ ਛੇਤੀ ਹੀ ਸ਼ੁਰੂਆਤ ਕਰਨਗੇ ਤਾਂਕਿ ਦੇਸ਼ ਲਈ ਹੋਣਹਾਰ ਖਿਡਾਰੀ ਤਿਆਰ ਕੀਤੇ ਜਾ ਸਕਣ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕੇ ਸਰਦਾਰ ਗ੍ਰੇਟਰ ਨੋਇਡਾ ਸਥਿਤ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ‘ਚ ਐਚਸੀਐਲ ਫਾਉਂਡੇਸ਼ਨ ਦੀ ਸਾਲਾਨਾ ਸਪੋਰਟਸ ਮੀਟ ‘ਸਪੋਰਟਸ ਫਾਰ ਚੇਂਜ’ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜ਼ੂਦ ਸਨ
ਸਰਦਾਰ ਨੇ ਇਸ ਮੌਕੇ ਕਿਹਾ ਕਿ ਉਹਨਾਂ ਆਪਣੀ ਅਕੈਡਮੀ ਲਈ ਹਰਿਆਣਾ ਸਰਕਾਰ ਨੂੰ ਦਸਤਾਵੇਜ਼ ਸੌਂਪ ਦਿੱਤੇ ਹਨ ਅਤੇ ਦਸੰਬਰ ਦੇ ਸ਼ੁਰੂ ‘ਚ ਆਪਣੇ ਫਾਉਂਡੇਸ਼ਨ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਜਿਸ ਦਾ ਨਾਂਅ ਚੈਂਪੀਅਨ ਜੋਨ ਰੱਖਿਆ ਜਾਵੇਗਾ ਇਸ ਵਿੱਚ ਸਾਰੀਆਂ ਖੇਡਾਂ ਦੇ ਖਿਡਾਰੀਆਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵੇਂ ਸਰਕਾਰਾਂ ਵਧਾਈ ਦੀਆਂ ਪਾਤਰ ਹਨ : ਸਿੱਧੂ
ਕੇਦਰੀ ਮੰਤਰੀ ਤੇ ਕੇਬਿਨਟ ਮੰਤਰੀ ਰਹੇ ਹਾਜਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ‘ਚ ਗੁਰੂਦੁਆਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਸਥਿੱਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੀ ਗਲਿਆਰੇ ਦਾ ਨੀਂਹ ਪੱਥਰ ਰੱਖਿਆ।
ਜਾਣਕਾਰੀ ਅਨੁਸਾਰ ਇਹ ਨੀਹ ਪੱਥਰ ਲਾਹੌਰ ਸ਼ਹਿਰ ਤੋ 115 ਕਿਲੋਮੀਟਰ ਦੀ ਦੂਰੀ ਤੇ ਰੱਖਿਆ ਗਿਆ ਹੈ। ਇਸ ਦੌਰਾਨ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਮੌਜੂਦ ਸਨ ਪਾਕਿਸਤਾਨ ‘ਚ ਹੋਣ ਵਾਲੇ ਸਮਾਰੋਹ ਲਈ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਹੀ ਪਹੁੰਚ ਚੁੱਕੇ ਸਨ ਭਾਰਤ ਸਰਕਾਰ ਨੇ ਇਸ ਸਮਾਰੋਹ ‘ਚ ਸ਼ਾਮਲ ਹੋਣ ਵਾਸਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਭੇਜਿਆ ਹੈ,
ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੋਵਾਂ ਵੱਲੋਂ ਗਲਤੀਆਂ ਹੋਈਆਂ ਹਨ, ਜਦੋਂ ਫ੍ਰਾਂਸ ਤੇ ਜਰਮਨੀ ਨਾਲ ਹੈ ਤਾਂ ਅਸੀਂ ਕਿਉਂ ਨਹੀ? ਉਨ੍ਹਾਂ ਕਿਹਾ, ਕੀ ਅਸੀਂ ਆਪਣਾ ਮਸਲਾ ਹੱਲ ਨਹੀਂ ਕਰ ਸਕਦੇ ਕੋਈ ਐਸੀ ਚੀਜ਼ ਨਹੀਂ ਜੋ ਹੱਲ ਨਹੀਂ ਹੋ ਸਕਦੀ, ਇਰਾਦੇ ਵੱਡੇ ਹੋਣੇ ਚਾਹੀਦੇ ਹਨ, ਸੁਪਨੇ ਵੱਡੇ ਹੋਣੇ ਚਾਹੀਦੇ ਹਨ ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਵਾਸਤੇ ਇਮਰਾਨ ਖਾਨ ਦਾ ਧੰਨਵਾਦ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਇਸ ਗਲਿਆਰੇ ਨੂੰ 6 ਮਹੀਨੇ ਦੇ ਅੰਦਰ ਤਿਆਰ ਕਰਨ ਦੀ ਉਮੀਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ
ਗੁਰਦਾਸਪੁਰ(ਸੱਚ ਕਹੂੰ ਨਿਊਜ਼) ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਲਾਂਘੇ ਦਾ ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ ‘ਚ ਆਪਸੀ ਰੰਜ਼ਿਸ਼ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ, ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਸਥਾਨਕ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਨਾਂ ‘ਤੇ ਟੇਪ ਲਗਾ ਦਿੱਤੀ ਹੈ।
ਇਸ ਮੌਕੇ ਰੰਧਾਵਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਜੋ ਨੀਂਹ ਪੱਥਰ ਬਣਾਇਆ ਗਿਆ ਹੈ, ਉਸ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂਅ ਕਿਉਂ ਲਿਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਂਕੱਈਆ ਨਾਇਡੂ ਨੇ ਰੱਖਿਆ ਕਰਤਾਰਪੁਰ ਲਾਂਘੇ ਦਾ ਨੀਂਹਪੱਥਰ
ਅਮਰਿੰਦਰ ਨੇ ਕੀਤਾ ਪਾਕਿਸਤਾਨ ਦਾ ਕੀਤਾ ਧੰਨਵਾਦ ਤੇ ਦਿੱਤੀ ਚਿਤਾਵਨੀ
ਡੇਰਾ ਬਾਬਾ ਨਾਨਕ, (ਏਜੰਸੀ)
ਭਾਰਤ-ਪਾਕਿਸਤਾਨ ਦੀ ਦੋਸਤੀ ਦੀ ਨਵੀਂ ਨੀਤੀ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਸੜਕ ਲਾਂਘੇ ਦੀ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸੋਮਵਾਰ ਨੂੰ ਨੀਂਹਪੱਥਰ ਰੱਖਿਆ। ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਮਾਨ ਪਿੰਡ ਤੋਂ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਜੋੜਨ ਵਾਲੀ ਇਸ ਸੜਕ ਦੀ ਨੀਂਹਪੱਥਰ ਪ੍ਰੋਗਰਾਮ ‘ਚ ਕੇਂਦਰੀ ਵਾਤਾਵਰਨ ਮੰਤਰੀ ਨਿਤੀਨ ਗਡਕਰੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਸਮੇਤ ਕਈ ਆਗੂ ਸ਼ਾਮਲ ਸਨ। ਸ਼੍ਰੀਮਤੀ ਹਰਸਿਮਰਤ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਾਕਿਸਤਾਨ ਨੂੰ ਧੰਨਵਾਦ ਆਖਿਆ ਹੈ। ਸ਼੍ਰੀ ਅਮਰਿੰਦਰ ਸਿੰਘ ਨੇ ਹਾਲਾਂਕਿ ਪਾਕਿਸਤਾਨ ਦੇ ਫੌਜੀ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦੀ ਹਰਕਤ ਕਰਨ ‘ਤੇ ਵਾਜਬ ਜਵਾਬ ਦਿੱਤਾ ਜਾਵੇਗਾ। ਉਪਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਦੇ ਜਮਾਵੜੇ ਦੇ ਕਾਰਨ ਪੁਲਿਸ ਪ੍ਰਸ਼ਾਸਨ ਅਲਰਟ ‘ਤੇ ਰਿਹਾ। ਸੁਰੱਖਿਆ ਦੇ ਪੁਖਤੇ ਇੰਤਜਾਮ ਕੀਤੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਹੱਦ ਨਾਲ ਲੱਗਦੇ ਇਲਾਕੇ ਕੋਲ ਸਥਿਤ ਇਸ ਸਥਾਨ ‘ਤੇ ਪ੍ਰੋਗਰਾਮ ਲਈ ਪੁਲਿਸ ਪ੍ਰਸ਼ਾਸਨ ਦੀ ਇੱਕ ਪੂਰੀ ਟੀਮ ਨੂੰ ਸੁਰੱਖਿਆ ਵਿੱਚ ਤੈਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡਸ ਕੈਨੇਡਾ ਫਾਉਡੈਸ਼ਨ ਦੇ ਮੁੱਖੀ ਵਿਕਰਮ ਬਾਜਵਾ ਨੇ ਕੀਤਾ ਖੁਲਾਸਾ
ਕਿਹਾ, ਪੈਸਾ ਨਹੀਂ ਹੋਣ ਦੇ ਕਾਰਨ ਕੱਟੜਪੰਥੀਆਂ ਲਈ ਕਰ ਰਹੇ ਹਨ ਕੰਮ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੈਨੇਡਾ ਵਿੱਚ ਜਾ ਰਹੇ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚੋਂ ਵੱਡੀ ਗਿਣਤੀ ‘ਚ ਨੌਜਵਾਨ ਕੰਮ ਧੰਦਾ ਨਹੀਂ ਮਿਲਣ ਕਾਰਨ ਆਈਐੱਸਆਈ ਅਤੇ ਕੱਟੜਪੰਥੀਆਂ ਦੇ ਹੱਥਾਂ ਵਿੱਚ ਖੇਡਣ ਲੱਗ ਪਏ ਹਨ। ਇਸ ਕਾਰਨ ਉਨ੍ਹਾਂ ਨੌਜਵਾਨਾਂ ਨੂੰ ਪੈਸਾ ਦਿੰਦਿਆਂ ਖਾਲਿਸਤਾਨੀ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਪੰਜਾਬ ‘ਚ ਤੇ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਪਾਕਿਸਤਾਨੀ ਏਜੰਸੀ ਆਈਐੱਸਆਈ ਦੀ ਮਦਦ ਕਰਨ। ਇਹ ਅਹਿਮ ਖੁਲਾਸਾ ਕੈਨੇਡਾ ਦੇ ਨਿਵਾਸੀ ਤੇ ਇੰਡਸ ਕੈਨੇਡਾ ਫਾਊਂਡੇਸ਼ਨ ਦੇ ਮੁਖੀ ਵਿਕਰਮ ਬਾਜਵਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਵਿਕਰਮ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਨੌਜਵਾਨ ਪੜ੍ਹਾਈ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਪੁੱਜ ਰਹੇ ਹਨ, ਜਿੱਥੇ ਖ਼ਰਚ ਜ਼ਿਆਦਾ ਹੋਣ ਤੇ ਕਮਾਈ ਦੇ ਸਾਧਨ ਘੱਟ ਹੋਣ ਕਾਰਨ ਇਹ ਨੌਜਵਾਨ ਪਾਕਿਸਤਾਨੀ ਏਜੰਸੀ ਆਈਐੱਸਆਈ ਦੇ ਧੱਕੇ ਚੜ੍ਹ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਈਐੱਸਆਈ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਪੈਸਾ ਦੇ ਕੇ ਕੈਨੇਡਾ ਵਿਖੇ ਗੁਜ਼ਾਰਾ ਕਰਨ ਦਾ ਇੰਤਜ਼ਾਮ ਕਰ ਰਹੀ ਹੈ, ਇਸ ਦੇ ਬਦਲੇ ਕੱਟੜਪੰਥੀਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨੀ ਪੱਖੀ ਲਹਿਰ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਇਸ ਦਾ ਫਾਇਦਾ ਪੰਜਾਬ ਵਿੱਚ ਮੁੜ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਮਿਲ ਸਕੇ।