Japan Middle East Crisis - Sach Kahoon Punjabi

Japan Middle East Crisis: ਮੱਧ ਪੂਰਬ ਸੰਕਟ ਦਾ ਜਪਾਨ ’ਤੇ ਅਸਰ
Japan Middle East Crisis: ਅਮਰੀਕਾ ਅਤੇ ਇਰਾਨ ਵਿਚਾਲੇ ਲਗਭਗ 110 ਦਿਨਾਂ ਤੱਕ ਚੱਲਿਆ ਤਣਾਅ ਤੇ ਸੰਘਰਸ਼ ਜੂਨ 2026 ’ਚ ਸਮਾਪਤ ਹੋ ਗਿਆ। 18 ਜੂਨ ਨੂੰ ਸ਼ਾਂਤੀ ਸਮਝੌਤੇ ਨਾਲ ਜੁੜੇ ਦਸਤਾਵੇਜ਼ਾਂ ’ਤੇ ਦਸਤਖ਼ਤ ਹੋਣ ਤੋਂ ਬਾਅਦ ਜੰਗਬੰਦੀ ਲਾਗੂ ਹੋ ਗਈ ਤੇ ਮੱਧ ਪੂਰਬ ’ਚ ਸਥਿਰਤਾ ਵਾਪਸ ਆਉਣ ਦੀ ਉਮੀਦ ਮਜ਼ਬੂਤ ਹੋਈ। ਹਾਲਾਂਕਿ ਸੰਘਰਸ਼ ਖ਼ਤਮ ਹੋ ਗਿਆ, ਪਰ ਇਸ ਦੌਰਾਨ ਦੁਨੀਆਂ ਦੀਆਂ ਬਹੁਤੀਆਂ ਅਰਥਵਿਵਸਥਾਵਾਂ ’ਤੇ ਪਏ ਅਸਰ ਲੰਮੇ ਸਮੇਂ ਤੱਕ ਮਹਿਸੂਸ ਕੀਤੇ ਜਾਂਦੇ ਰਹਿਣਗੇ। ਜਾਪਾਨ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਸੰਕਟ ਦੇ ਆਰਥਿਕ, ਰਣਨੀਤਕ ਅਤੇ ਰਾਜਨੀਤਿਕ ਪ੍ਰਭਾਵਾਂ ਨੂੰ ਸਭ ਤੋਂ ਵੱਧ ਗੰਭੀਰਤਾ ਨਾਲ ਮਹਿਸੂਸ ਕੀਤਾ। ਜਾਪਾਨ ਲੰਮੇ ਸਮੇਂ ਤੋਂ ਆਪਣੀਆਂ ਊਰਜਾ ਲੋੜਾਂ ਲਈ ਬਾਹਰੀ ਸਰੋਤਾਂ ’ਤੇ ਨਿਰਭਰ ਰਿਹਾ ਹੈ। ਉਸ ਦੀ ਤੇਲ ਅਤੇ ਕੁਦਰਤੀ ਗੈਸ ਦੀ ਵੱਡੀ ਲੋੜ ਮੱਧ ਪੂਰਬ ਤੋਂ ਪੂਰੀ ਹੁੰਦੀ ਰਹੀ ਹੈ।

ਇਹੀ ਕਾਰਨ ਹੈ ਕਿ ਸੰਘਰਸ਼ ਸ਼ੁਰੂ ਹੁੰਦੇ ਹੀ ਟੋਕੀਓ ’ਚ ਚਿੰਤਾ ਵਧ ਗਈ ਸੀ। ਸਮੁੰਦਰੀ ਮਾਰਗਾਂ ਦੀ ਸੁਰੱਖਿਆ ਬਾਰੇ ਬੇਭਰੋਸਗੀ ਪੈਦਾ ਹੋਈ ਤੇ ਊਰਜਾ ਸਪਲਾਈ ’ਚ ਅੜਿੱਕੇ ਪੈਣ ਦੀਆਂ ਸੰਭਾਵਨਾਵਾਂ ਨੇ ਕੌਮਾਂਤਰੀ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ। ਨਤੀਜੇ ਵਜੋਂ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਆਈ, ਜਿਸ ਦਾ ਸਿੱਧਾ ਅਸਰ ਜਾਪਾਨ ਦੀ ਅਰਥਵਿਵਸਥਾ ’ਤੇ ਪਿਆ। ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਜਾਪਾਨ ਦੇ ਉਦਯੋਗਿਕ ਖੇਤਰ ’ਤੇ ਦਬਾਅ ਵਧਾਇਆ। ਇਸਪਾਤ, ਰਸਾਇਣ, ਆਵਾਜਾਈ ਤੇ ਵਿਨਿਰਮਾਣ ਵਰਗੇ ਖੇਤਰਾਂ ’ਚ ਉਤਪਾਦਨ ਲਾਗਤ ਵਧ ਗਈ। ਮਹਿੰਗਾਈ ’ਚ ਵਾਧੇ ਕਾਰਨ ਆਮ ਨਾਗਰਿਕਾਂ ਦਾ ਜੀਵਨ ਵੀ ਪ੍ਰਭਾਵਿਤ ਹੋਇਆ। ਸਰਕਾਰ ਨੂੰ ਰਾਹਤ ਯੋਜਨਾਵਾਂ ਅਤੇ ਆਰਥਿਕ ਮੱਦਦ ਉਪਾਵਾਂ ’ਤੇ ਵਿਚਾਰ ਕਰਨਾ ਪਿਆ ਤਾਂ ਜੋ ਵਧਦੀ ਜੀਵਨ-ਨਿਰਵਾਹ ਲਾਗਤ ਦਾ ਬੋਝ ਘੱਟ ਕੀਤਾ ਜਾ ਸਕੇ।

ਇਸ ਪੂਰੇ ਦੌਰ ਨੇ ਜਾਪਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਊਰਜਾ ਸੁਰੱਖਿਆ ਸਿਰਫ਼ ਆਰਥਿਕ ਮੁੱਦਾ ਨਹੀਂ, ਬਲਕਿ ਰਾਸ਼ਟਰੀ ਸੁਰੱਖਿਆ ਦਾ ਵੀ ਮਹੱਤਵਪੂਰਨ ਹਿੱਸਾ ਹੈ। ਸੰਘਰਸ਼ ਦਾ ਅਸਰ ਵਿਸ਼ਵ-ਪੱਧਰੀ ਸਪਲਾਈ ਪ੍ਰਣਾਲੀ ’ਤੇ ਵੀ ਦਿਖਾਈ ਦਿੱਤਾ। ਜਾਪਾਨੀ ਵਾਹਨ ਅਤੇ ਇਲੈਕਟ੍ਰਾਨਿਕ ਉਦਯੋਗਾਂ ਨੇ ਕੱਚੇ ਮਾਲ ਅਤੇ ਲੋੜੀਂਦੇ ਪੁਰਜ਼ਿਆਂ ਦੀ ਉਪਲੱਬਧਤਾ ਬਾਰੇ ਵਾਧੂ ਸਾਵਧਾਨੀ ਵਰਤੀ। ਕਈ ਕੰਪਨੀਆਂ ਨੇ ਬਦਲਵੇਂ ਸਪਲਾਇਰਾਂ ਦੀ ਭਾਲ ਸ਼ੁਰੂ ਕੀਤੀ ਤੇ ਲੋੜੀਂਦੀਆਂ ਚੀਜ਼ਾਂ ਦਾ ਵਾਧੂ ਭੰਡਾਰਨ ਕੀਤਾ। ਇਸ ਅਨੁਭਵ ਨੇ ਜਾਪਾਨ ਨੂੰ ਇਹ ਸਿਖਾਇਆ ਕਿ ਵਿਸ਼ਵ-ਪੱਧਰੀ ਸੰਕਟਾਂ ਦੇ ਸਮੇਂ ਵੱਖ-ਵੱਖ ਸਰੋਤਾਂ ’ਤੇ ਆਧਾਰਿਤ ਸਪਲਾਈ ਵਿਵਸਥਾ ਕਿੰਨੀ ਜ਼ਰੂਰੀ ਹੁੰਦੀ ਹੈ। ਇਸ ਯੁੱਧ ਦਾ ਇੱਕ ਮਹੱਤਵਪੂਰਨ ਨਤੀਜਾ ਊਰਜਾ ਨੀਤੀ ’ਚ ਬਦਲਾਅ ਦੇ ਰੂਪ ’ਚ ਸਾਹਮਣੇ ਆਇਆ। Japan Middle East Crisis

ਜਾਪਾਨ ਨੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਿਸਥਾਰ ਦੀ ਦਿਸ਼ਾ ’ਚ ਆਪਣੇ ਯਤਨ ਤੇਜ਼ ਕੀਤੇ। ਨਾਲ ਹੀ ਪਰਮਾਣੂ ਊਰਜਾ ਬਾਰੇ ਵੀ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਹੋਇਆ। ਜਿਨ੍ਹਾਂ ਪਰਮਾਣੂ ਪਲਾਂਟਾਂ ਨੂੰ ਪਹਿਲਾਂ ਵਿਵਾਦਾਂ ਕਾਰਨ ਸੀਮਤ ਕੀਤਾ ਗਿਆ ਸੀ, ਉਨ੍ਹਾਂ ਦੀ ਮੁੜ ਵਰਤੋਂ ’ਤੇ ਗੰਭੀਰ ਚਰਚਾ ਹੋਈ। ਨੀਤੀ ਘਾੜਿਆਂ ਦਾ ਮੰਨਣਾ ਸੀ ਕਿ ਊਰਜਾ ਦੇ ਵਧੇਰੇ ਵੱਖ-ਵੱਖ ਸਰੋਤ ਭਵਿੱਖ ਵਿਚ ਅਜਿਹੇ ਸੰਕਟਾਂ ਦੇ ਅਸਰ ਨੂੰ ਘੱਟ ਕਰ ਸਕਦੇ ਹਨ। ਰਾਜਨੀਤਿਕ ਪੱਧਰ ’ਤੇ ਵੀ ਇਹ ਸੰਘਰਸ਼ ਜਾਪਾਨ ਲਈ ਇੱਕ ਪ੍ਰੀਖਿਆ ਸਾਬਤ ਹੋਇਆ। ਲੰਮੇ ਸਮੇਂ ਤੋਂ ਜਾਪਾਨ ਨੇ ਮੱਧ ਪੂਰਬ ਦੇ ਦੇਸ਼ਾਂ ਨਾਲ ਸੰਤੁਲਿਤ ਰਿਸ਼ਤੇ ਬਣਾਈ ਰੱਖੇ ਸਨ। ਉਸ ਨੇ ਕਿਸੇ ਇੱਕ ਪੱਖ ਦਾ ਖੁੱਲ੍ਹਾ ਸਮੱਰਥਨ ਕਰਨ ਦੀ ਬਜਾਏ ਗੱਲਬਾਤ ਅਤੇ ਸ਼ਾਂਤੀ ਦੀ ਨੀਤੀ ਨੂੰ ਪਹਿਲ ਦਿੱਤੀ। ਸੰਘਰਸ਼ ਦੌਰਾਨ ਵੀ ਜਾਪਾਨੀ ਲੀਡਰਸ਼ਿਪ ਨੇ ਸੰਜਮੀ ਰੁਖ ਅਪਣਾਇਆ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਊਰਜਾ ਸਪਲਾਈ ਨੂੰ ਸਰਵਉੱਚ ਮਹੱਤਵ ਦਿੱਤਾ।

ਇਹੀ ਕਾਰਨ ਰਿਹਾ ਕਿ ਜਾਪਾਨ ਖੇਤਰੀ ਤਣਾਅ ਵਿਚਾਲੇ ਵੀ ਤੁਲਨਾਤਮਕ ਤੌਰ ’ਤੇ ਸੰਤੁਲਿਤ ਸਥਿਤੀ ਬਣਾਈ ਰੱਖਣ ’ਚ ਸਫਲ ਰਿਹਾ।  ਇਸ ਸੰਕਟ ਨੇ ਜਾਪਾਨ ਤੇ ਅਮਰੀਕਾ ਦੇ ਰਿਸ਼ਤਿਆਂ ਬਾਰੇ ਵੀ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ। ਜਦੋਂਕਿ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਮਜ਼ਬੂਤ ਰਿਹਾ, ਫਿਰ ਵੀ ਜਾਪਾਨ ਵਿਚ ਇਹ ਵਿਚਾਰ ਵਧੇਰੇ ਪ੍ਰਮੁੱਖ ਹੋਇਆ ਕਿ ਬਦਲਦੇ ਵਿਸ਼ਵ-ਪੱਧਰੀ ਹਾਲਾਤਾਂ ’ਚ ਉਸ ਨੂੰ ਆਪਣੀ ਰਣਨੀਤਿਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਖੇਤਰੀ ਸਹਿਯੋਗ, ਆਤਮ-ਨਿਰਭਰ ਰੱਖਿਆ ਤਿਆਰੀ ਅਤੇ ਨਵੀਆਂ ਤਕਨੀਕੀ ਸਮੱਰਥਾਵਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੁਰੱਖਿਆ ਨੀਤੀ ਦੇ ਖੇਤਰ ’ਚ ਵੀ ਇਸ ਸੰਘਰਸ਼ ਨੇ ਮਹੱਤਵਪੂਰਨ ਪ੍ਰਭਾਵ ਛੱਡਿਆ। ਚੀਨ ਦੀ ਵਧਦੀ ਸਰਗਰਮੀ, ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਅਤੇ ਹੋਰ ਖੇਤਰੀ ਚੁਣੌਤੀਆਂ ਵਿਚਾਲੇ ਜਾਪਾਨ ਪਹਿਲਾਂ ਹੀ ਆਪਣੀਆਂ ਰੱਖਿਆ ਸਮਰੱਥਾਵਾਂ ਦੇ ਵਿਸਥਾਰ ’ਤੇ ਵਿਚਾਰ ਕਰ ਰਿਹਾ ਸੀ।

ਮੱਧ ਪੂਰਬ ਦੇ ਸੰਕਟ ਨੇ ਇਸ ਸੋਚ ਨੂੰ ਹੋਰ ਬਲ ਦਿੱਤਾ। ਜਾਪਾਨੀ ਨੀਤੀ ਘਾੜਿਆਂ ਨੇ ਮੰਨਿਆ ਕਿ ਬੇਯਕੀਨ ਵਿਸ਼ਵ-ਪੱਧਰੀ ਹਾਲਾਤਾਂ ’ਚ ਦੇਸ਼ ਨੂੰ ਵਧੇਰੇ ਸਮਰੱਥ ਅਤੇ ਤਿਆਰ ਰਹਿਣਾ ਹੋਵੇਗਾ। ਸਮਾਜਿਕ ਪੱਧਰ ’ਤੇ ਵੀ ਇਸ ਸੰਘਰਸ਼ ਨੇ ਬਹਿਸ ਨੂੰ ਨਵੀਂ ਦਿਸ਼ਾ ਦਿੱਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਕਸਿਤ ਹੋਈ ਜਾਪਾਨ ਦੀ ਸ਼ਾਂਤੀਵਾਦੀ ਪਛਾਣ ਅਤੇ ਬਦਲਦੀਆਂ ਸੁਰੱਖਿਆ ਲੋੜਾਂ ਵਿਚਾਲੇ ਸੰਤੁਲਨ ਬਣਾਉਣ ਦਾ ਸਵਾਲ ਫਿਰ ਚਰਚਾ ਦੇ ਕੇਂਦਰ ’ਚ ਆਇਆ। ਨਾਗਰਿਕਾਂ ਅਤੇ ਮਾਹਿਰਾਂ ਵਿਚਾਲੇ ਇਹ ਵਿਚਾਰ ਪ੍ਰਮੁੱਖ ਰਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਦੋਵਾਂ ਨੂੰ ਇਕੱਠੇ ਲੈ ਕੇ ਚੱਲਣ ਵਾਲੀ ਨੀਤੀ ਹੀ ਭਵਿੱਖ ਲਈ ਸਭ ਤੋਂ ਸਹੀ ਹੋਵੇਗੀ।

ਅੱਜ ਜਦੋਂਕਿ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਹੋ ਚੁੱਕਾ ਹੈ ਅਤੇ ਸੰਘਰਸ਼ ਖ਼ਤਮ ਹੋ ਗਿਆ ਹੈ, ਓਦੋਂ ਵੀ ਉਸ ਦੇ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ। ਇਸ ਸੰਕਟ ਨੇ ਜਾਪਾਨ ਨੂੰ ਊਰਜਾ ਸੁਰੱਖਿਆ, ਆਰਥਿਕ ਲਚਕੀਲਾਪਣ, ਸਪਲਾਈ ਪ੍ਰਣਾਲੀ ਅਤੇ ਰਣਨੀਤਿਕ ਤਿਆਰੀ ਦੇ ਮਹੱਤਵ ਦਾ ਨਵਾਂ ਅਨੁਭਵ ਦਿੱਤਾ। ਇਹੀ ਕਾਰਨ ਹੈ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਵੀ ਜਾਪਾਨ ਆਪਣੀਆਂ ਨੀਤੀਆਂ ’ਚ ਸੁਧਾਰ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰੀ ਦੀ ਦਿਸ਼ਾ ’ਚ ਲਗਾਤਾਰ ਅੱਗੇ ਵਧ ਰਿਹਾ ਹੈ। ਇਹ ਸੰਘਰਸ਼ ਜਾਪਾਨ ਲਈ ਇੱਕ ਮਹੱਤਵਪੂਰਨ ਸਬਕ ਬਣ ਕੇ ਉੱਭਰਿਆ, ਜਿਸ ਨੇ ਉਸ ਨੂੰ ਬਦਲਦੇ ਵਿਸ਼ਵ-ਪੱਧਰੀ ਹਾਲਾਤਾਂ ਨੂੰ ਵਧੇਰੇ ਡੂੰਘਾਈ ਨਾਲ ਸਮਝਣ ਦਾ ਮੌਕਾ ਦਿੱਤਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਬੀਟਾ ਬੋਚੋਰੋਡਿਜ਼, ਮਾਹਿਰ, ਸੈਂਟਰ ਫਾਰ ਇੰਟਰਨੈਸ਼ਨਲ ਰਿਲੇਸ਼ੰਸ, ਪੋਲੈਂਡ