Canada - Sach Kahoon Punjabi
Welfare News: ਮਾਪਿਆਂ ਨੇ ਕੈਨੇਡਾ ’ਚ ਰਹਿ ਰਹੇ ਆਪਣੇ ਪੁੱਤਰ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ
Welfare News: (ਸੁਸ਼ੀਲ ਕੁਮਾਰ) ਭਾਦਸੋਂ । ਸਹਿਰ ਭਾਦਸੋਂ ਦੇ ਡੇਰਾ ਸ਼ਰਧਾਲੂ ਪ੍ਰੇਮੀ ਰਘਵੀਰ ਸਿੰਘ ਇੰਸਾਂ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਕੇਨੈਡਾ ਵਿਚ ਰਹਿ ਰਹੇ ਆਪਣੇ ਸਪੁੱਤਰ ਯਸ਼ਦੀਪ ਇੰਸਾਂ ਕੇਨੈਡਾ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ।
ਇਹ ਵੀ ਪੜ੍ਹੋ: School News: ਸਰਕਾਰੀ ਹਾਈ ਸਕੂਲ ਸਾਨੀਪੁਰ ਦੇ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਇਸ ਦੌਰਾਨ ਜਦੋਂ ਯਸ਼ਦੀਪ ਇੰਸਾਂ ਕੇਨੈਡਾ ਦੇ ਪਿਤਾ ਰਘਵੀਰ ਸਿੰਘ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਤਰ੍ਹਾਂ ਖੁਸ਼ੀਆਂ ਦੇ ਮੌਕੇ ਸਾਨੂੰ ਮਾਨਵਤਾ ਭਲਾਈ ਦੇ ਕੰਮ ਕਰਕੇ ਹੀ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਸਾਡੇ ਜੀਵਨ ਦਾ ਸਭ ਤੋਂ ਵੱਧ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਲਗਾਇਆ ਗਿਆ ਹਰ ਇੱਕ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਕਸੀਜ਼ਨ ਅਤੇ ਸਾਫ਼ ਸੁਥਰਾ ਵਾਤਾਵਰਨ ਲਈ ਤੋਹਫ਼ਾ ਸਾਬਤ ਹੋਵੇਗਾ। ਇਸ ਮੌਕੇ ਪਰਮਜੀਤ ਕੌਰ ਇੰਸਾਂ, ਸੁਖਦੀਪ ਕੌਰ ਇੰਸਾਂ ਹਾਜ਼ਰ ਸਨ।
Hamilton Shooting: ਕੈਨੇਡਾ ’ਚ ਭਾਰਤੀ ਵਿਦਿਆਰਥਣ ਦੀ ਮੌਤ, ਪਰਿਵਾਰ ਨੇ ਲਾਸ਼ ਭਾਰਤ ਵਾਪਸ ਲਿਆਉਣ ਦੀ ਕੀਤੀ ਮੰਗ
Hamilton Shooting: ਓਟਾਵਾ (ਆਈਏਐਨਐਸ)। ਕੈਨੇਡਾ ਦੇ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਦੀ ਮੌਤ ’ਤੇ ਸ਼ਨਿੱਚਰਵਾਰ ਨੂੰ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ’ਚ ਆਖਿਆ ਕਿ ਸਾਡੀ ਬੇਟੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਦੋ ਧਿਰਾਂ ਦਰਮਿਆਨ ਝਗੜੇ ਦੌਰਾਨ ਗੋਲੀਬਾਰੀ ਹੋਈ ਅਤੇ ਅਚਾਨਕ ਸਾਡੀ ਲੜਕੀ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਟੋਰੰਟੋ ’ਚ ਭਾਰਤੀ ਕੌਂਸਲੇਟ ਜਨਰਲ ਨੇ ਵੀ ਵਿਦਿਆਰਥਣ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੌਂਸਲੇਟ ਜਨਰਲ ਨੇ ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ‘ਐਕਸ’ ਹੈਂਡਲ ’ਤੇ ਪੋਸਟ ਕੀਤੀ ਹੈ।
ਇਸ ਪੋਸਟ ’ਚ ਕਿਹਾ ਗਿਆ ਹੈ ਕਿ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਤੋਂ ਅਸੀਂ ਦੁਖੀ ਹਾਂ। ਸਥਾਨਕ ਪੁਲਿਸ ਅਨੁਸਾਰ, ਉਹ ਇੱਕ ਨਿਰਦੋਸ਼ ਲੜਕੀ ਸੀ, ਜੋ ਗੋਲੀਬਾਰੀ ਦੀ ਘਟਨਾ ਦੌਰਾਨ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਰਤਮਾਨ ’ਚ ਕਤਲ ਦੀ ਜਾਂਚ ਚੱਲ ਰਹੀ ਹੈ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ’ਚ ਹਾਂ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਮੁਸ਼ਕਲ ਘੜੀ ’ਚ ਸਾਡੀ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਹੈ ਅਤੇ ਅਸੀਂ ਪਰਿਵਾਰ ਦੇ ਨਾਲ ਹਾਂ।
ਇਹ ਵੀ ਪੜ੍ਹੋ: Fire In Faridkot: ਫਰੀਦਕੋਟ ‘ਚ ਅੱਗ ਲੱਗਣ ਕਾਰਨ 50 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਦੱਸ ਦੇਈਏ ਕਿ ਕੈਨੇਡਾ ਦੇ ਹੈਮੀਲਟਨ ’ਚ ਭਾਰਤੀ ਵਿਦਿਆਰਥਣ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਹਰਸਿਮਰਤ ਰੰਧਾਵਾ ਵਜੋਂ ਹੋਈ ਹੈ। ਵਿਦਿਆਰਥਣ ਮੋਹਾਕ ਕਾਲਜ ’ਚ ਪੜ੍ਹਦੀ ਸੀ। ਪੁਲਿਸ ਅਨੁਸਾਰ ਘਟਨਾ ਦੇ ਸਮੇਂ ਵਿਦਿਆਰਥਣ ਬੱਸ ਦੀ ਉਡੀਕ ਕਰ ਰਹੀ ਸੀ। ਜਦੋਂ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਵਿਦਿਆਰਥਣ ਜਖਮੀ ਹਾਲਤ ’ਚ ਪਈ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਰਟਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਦੱਸਿਆ ਸੀ ਕਿ ਘਟਨਾ ਸਥਾਨ ਦੀ ਵੀਡੀਓ ਦਾ ਰਿਵਿਊ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਇੱਕ ਅਣਪਛਾਤਾ ਵਿਅਕਤੀ ਕਾਲੇ ਰੰਗ ਦੀ ਮਰਸੀਡੀਜ਼ ਰਾਹੀਂ ਆਇਆ ਤੇ ਲੋਕਾਂ ’ਤੇ ਫਾਈਰਿੰਗ ਕਰਦਾ ਨਜ਼ਰ ਆ ਰਿਹਾ ਹੈ। ਮੋਹਾਕ ਕਾਲਜ ਨੇ ਇਸ ਸੰਬੰਧੀ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਦੁਖ ਦੀ ਇਸ ਘੜੀ ’ਚ ਸਾਡੀ ਡੂੰਘੀ ਹਮਦਰਦੀ ਵਿਦਿਆਰਥਣ ਦੇ ਪਰਿਵਾਰ ਨਾਲ ਹੈ। ਅਸੀਂ ਆਪਣੇ ਵੱਲੋਂ ਵਿਦਿਆਰਥਣ ਦੇ ਪਰਿਵਾਰ ਨੂੰ ਹਰ ਸੰਭਵ ਮੱਦਦ ਦੇਣ ਲਈ ਤਿਆਰ ਹਾਂ। Hamilton Shooting
Punjab: ਨੂੰਹ ਨੇ ਪਤੀ ਨੂੰ ਵਿਦੇਸ਼ ਲਿਜਾਣ ਦੇ ਵਿਖਾਏ ਸਨ ਸੁਪਨੇ, ਪਤਾ ਨਹੀਂ ਸੀ ਇਸ ਤਰ੍ਹਾਂ ਕਰੇਗੀ ਚਕਨਾਚੂਰ
Punjab: ਬਠਿੰਡਾ (ਸੱਚ ਕਹੂੰ ਨਿਊਜ਼)। ਵਿਆਹ ਦਾ ਝਾਂਸਾ ਦੇ ਕੇ ਕੈਨੇਡਾ ਲਿਜਾਣ ਦੇ ਬਹਾਨੇ ਇੱਕ ਨੌਜਵਾਨ ਤੋਂ 38 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਠਿੰਡਾ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸਿਮਰਜੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਨਛੱਤਰ ਸਿੰਘ, ਪਰਮਜੀਤ ਕੌਰ ਅਤੇ ਉਨ੍ਹਾਂ ਦੀ ਲੜਕੀ ਹਰਮਨਦੀਪ ਕੌਰ ਵਾਸੀ ਦਿਓਣ ਹਾਲ ਆਬਾਦ ਕੈਨੇਡਾ ਨਾਲ ਗੱਲਬਾਤ ਕੀਤੀ ਸੀ।
ਮੁਲਜ਼ਮ ਨੇ ਉਸ ਦੇ ਲੜਕੇ ਨੂੰ ਕੈਨੇਡਾ ਲਿਜਾਣ ਦੇ ਬਦਲੇ ਉਸ ਕੋਲੋਂ 38,12,847 ਰੁਪਏ ਲੈ ਲਏ। ਲੜਕੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਉਸ ਨੂੰ ਕੈਨੇਡਾ ਲੈ ਗਏ ਪਰ ਉੱਥੇ ਪਹੁੰਚ ਕੇ ਮੁਲਜ਼ਮਾਂ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਲੜਕੇ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿੱਤਾ। ਅਜਿਹਾ ਕਰਕੇ ਪੂਰੇ ਪਰਿਵਾਰ ਨੇ ਉਸ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Canada: ਰਿਸ਼ਤਿਆਂ ’ਚ ਕੁੜੱਤਣ
Canada: ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹਾਲ ਹੀ ’ਚ ਉਸ ਸਮੇਂ ਹੋਰ ਵਿਗੜ ਗਏ ਜਦੋਂ ਕੈਨੇਡਾਈ ਉਪ-ਮੰਤਰੀ ਡੈਵਿਡ ਮਾਰੀਸਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਬੇਬੁਨਿਆਦ ਦੋਸ਼ ਲਾਏ। ਇਸ ਤਰ੍ਹਾਂ ਦੀਆਂ ਗੈਰ-ਜਿੰਮੇਦਾਰਾਨਾ ਹਰਕਤਾਂ ਦੇ ਚੱਲਦਿਆਂ ਭਾਰਤ ਸਰਕਾਰ ਨੇ ਆਪਣੀ ਨਰਾਜ਼ਗੀ ਪ੍ਰਗਟ ਕਰਦਿਆਂ ਕੈਨੇਡਾ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਿਹਾਰ ਦੇ ਗੰਭੀਰ ਨਤੀਜੇ ਹੋਣਗੇ।
Read Also : Stop Stubble Burning: ਨੰਬਰਦਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ ’ਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾਈ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਤਲਬ ਕੀਤਾ ਅਤੇ ਸਖ਼ਤ ਵਿਰੋਧ ਪ੍ਰਗਟ ਕੀਤਾ। ਇਹ ਘਟਨਾਕ੍ਰਮ ਦਰਸ਼ਾਉਂਦਾ ਹੈ ਕਿ ਦੁਵੱਲੇ ਸਬੰਧਾਂ ’ਚ ਇੱਕ ਨਵੀਂ ਤਰੇੜ ਪੈਦਾ ਹੋ ਰਹੀ ਹੈ, ਜੋ ਭਵਿੱਖ ’ਚ ਹੋਰ ਵੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਕੈਨੇਡਾ ਦੀ ਇਸ ਕਾਰਵਾਈ ਨੂੰ ਭਾਰਤ ਨੇ ਆਪਣੀ ਖੁਦਮੁਖਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਿਆਂ ਇਸ ਨੂੰ ਨਾ ਸਿਰਫ਼ ਇੱਕ ਸਿਆਸੀ ਗਲਤਫਹਿਮੀ, ਸਗੋਂ ਇੱਕ ਗੰਭੀਰ ਕੂਟਨੀਤਿਕ ਭੁੱਲ ਵੀ ਦੱਸਿਆ ਹੈ। Canada
ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੀ ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਤੇ ਕੈਨੇਡਾ ਵਿਚਕਾਰ ਵਧਦੇ ਤਣਾਅ ਦਾ ਸਿੱਧਾ ਅਸਰ ਵਪਾਰ, ਸੱਭਿਆਚਾਰ ਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਪੈ ਸਕਦਾ ਹੈ। ਕੈਨੇਡਾ ’ਚ ਵੱਡੀ ਗਿਣਤੀ ’ਚ ਭਾਰਤੀ ਪ੍ਰਵਾਸੀ ਰਹਿੰਦੇ ਹਨ, ਜੋ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ। ਅਜਿਹੇ ’ਚ, ਜੇਕਰ ਰਿਸ਼ਤਿਆਂ ’ਚ ਹੋਰ ਕੁੜੱਤਣ ਆਉਂਦੀ ਹੈ, ਤਾਂ ਇਹ ਪ੍ਰਵਾਸੀਆਂ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਦੋਵਾਂ ਦੇਸ਼ਾਂ ਲਈ ਚਿੰਤਾਜਨਕ ਹੈ। ਅਜਿਹੇ ਸਮੇਂ ’ਚ ਜਦੋਂ ਸੰਸਾਰਿਕ ਰਾਜਨੀਤੀ ’ਚ ਸਥਿਰਤਾ ਅਤੇ ਸਹਿਯੋਗ ਦੀ ਲੋੜ ਹੈ, ਇਸ ਤਰ੍ਹਾਂ ਦੇ ਦੋਸ਼ ਅਤੇ ਪ੍ਰਤੀਕਿਰਿਆਵਾਂ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ। ਉਚਿਤ ਹੈ ਕਿ ਦੋਵੇਂ ਦੇਸ਼ ਗੱਲਬਾਤ ਦੇ ਜ਼ਰੀਏ ਆਪਸੀ ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰਨ, ਤਾਂ ਕਿ ਆਪਸੀ ਸਬੰਧ ਫਿਰ ਤੋਂ ਆਮ ਹੋ ਸਕਣ।
Canada: ਹੁਣ ਕੈਨੇਡਾ ਫਸਟ ਦਾ ਪੈਂਤਰਾ
Canada: ਕੈਨੇਡਾ ਅਤੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਤੇ ਵਿਦੇਸ਼ ਨੀਤੀ ਘੁਲਦੀ-ਮਿਲਦੀ ਜਾ ਰਹੀ ਹੈ। ਇੱਕ ਪਾਸੇ ਭਾਰਤ ਨਾਲ ਕੈਨੇਡਾ ਦੇ ਵਿਗੜਦੇ ਸਬੰਧਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੋਣ ਮੁਹਿੰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਦੂਜੇ ਪਾਸੇ ਪ੍ਰਵਾਸੀਆਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਰਾਸ਼ਟਰਵਾਦੀ ਪ੍ਰਵਿਰਤੀ ’ਤੇ ਕੇਂਦਰਿਤ ਹੋਣ ਦਾ ਰੁਝਾਨ ਵੀ ਟਰੂਡੋ ਦੀ ਚੋਣ ਮੁਹਿੰਮ ਦੇ ਫਿੱਟ ਬੈਠਦਾ ਹੈ। ਇਸੇ ਤਰ੍ਹਾਂ ਅਮਰੀਕਾ ’ਚ ਰਿਪਬਲਿਕਨ ਆਗੂ ਡੋਨਾਲਡ ਟਰੰਪ ਵੀ ਇਸ ਪੈਂਤਰੇ ਦੀ ਚੋਣ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।
ਦੋਵੇਂ ਮੁਲਕ ਪ੍ਰਵਾਸੀਆਂ ਨੂੰ ਨੌਕਰੀਆਂ ਤੋਂ ਬਾਹਰ ਰੱਖ ਕੇ ਕੈਨੇਡਾ ਤੇ ਅਮਰੀਕਾ ਮੂਲ ਦੇ ਲੋਕਾਂ ਨੂੰ ਚੋਗਾ ਪਾਉਣ ਦਾ ਯਤਨ ਕਰ ਰਹੇ ਹਨ ਜੋ ਘਾਟੇ ਵਾਲਾ ਤਜ਼ਰਬਾ ਹੀ ਸਾਬਤ ਹੋਵੇਗਾ। ਚੋਣਾਂ ਜਿੱਤਣ ਲਈ ਬਣਾਈਆਂ ਜਾ ਰਹੀਆਂ ਨੀਤੀਆਂ-ਰਣਨੀਤੀਆਂ ਦਾ ਅਮਰੀਕਾ ਤੇ ਕੈਨੇਡਾ ’ਚ ਚੋਣ ਲੜ ਰਹੇ ਆਗੂਆਂ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਇਹ ਰੁਝਾਨ ਉਪਰੋਕਤ ਮੁਲਕਾਂ ਦੀ ਉਸ ਮਨੁੱਖਵਾਦੀ ਵਿਚਾਰਧਾਰਾ ਤੇ ਲੋਕਤੰਤਰਿਕ ਪ੍ਰਣਾਲੀ ਨੂੰ ਜ਼ਰੂਰ ਕਮਜ਼ੋਰ ਕਰਨਗੇ ਜੋ ਪਿਛਲੇ ਕਰੀਬ 70 ਸਾਲਾਂ ਤੋਂ ਇਨ੍ਹਾਂ ਮੁਲਕਾਂ ਦੀ ਪਛਾਣ ਬਣੀ ਹੋਈ ਸੀ। Canada
Read Also : Body Donation: ਪ੍ਰੇਮੀ ਰੂਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਮਨੁੱਖੀ ਅਧਿਕਾਰਾਂ ਲਈ ਅਮਰੀਕਾ ਤੇ ਪ੍ਰਗਟਾਵੇ ਦੀ ਅਜ਼ਾਦੀ ਲਈ ਕੈਨੇਡਾ ਸਭ ਤੋਂ ਵੱਧ ਦਾਅਵਾ ਕਰਦੇ ਸਨ। ਦੋਵਾਂ ਮੁਲਕਾਂ ਦੇ ਆਗੂਆਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵਿਸ਼ਵੀਕਰਨ/ਉਦਾਰੀਕਰਨ ਦੇ ਦੌਰ ’ਚ ਨਸਲੀ ਆਧਾਰ ’ਤੇ ਰੋਕਾਂ ਲਾਉਣੀਆਂ ਜਾਂ ਖਾਈਆਂ ਪੈਦਾ ਕਰਨਗੀਆਂ ਸਿਰਫ ਕਲਪਨਾ ਜਾਂ ਚੁਣਾਵੀਂ ਸਟੰਟ ਤਾਂ ਹੋ ਸਕਦਾ ਹੈ, ਹਕੀਕਤ ਨਹੀਂ। ਕੁਰਸੀ ਦੇ ਲੋਰ ’ਚ ਮਨੁੱਖਤਾ ਨੂੰ ਵੰਡਣ ਦੀ ਸੋਚ ਦਾ ਤਿਆਗ ਕਰਨਾ ਹੀ ਸਮੇਂ ਦੀ ਮੰਗ ਹੈ।
ਨਹਿਰ ’ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ
ਹੁਸ਼ਿਆਰਪੁਰ ਵਿਖੇ ਨਹਿਰ ’ਚ ਬਰਾਮਦ ਹੋਈ ਹੈ ਲਾਸ਼ | Hoshiarpur News
ਘਰੋਂ ਗਈ ਸੀ ਕੋਚਿੰਗ ਲਈ, ਨਹਿਰ ਕਿਨਾਰੇ ਪੁਲ ਤੋਂ ਮਿਲੀ ਸਕੂਟੀ | Hoshiarpur News
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Hoshiarpur News: ਪੰਜਾਬ ਦੇ ਹੁਸ਼ਿਆਰਪੁਰ ਵਿਖੇ ਮੁਕੇਰਿਆਂ ਨਹਿਰ ਤੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ’ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਲਾਸ਼ ਨੂੰ ਨਹਿਰ ’ਚੋਂ ਕੱਢਵਾ ਕੇ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਫਿਲਹਾਲ ਇਸ ਮਾਮਲੇ ’ਤੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾਂ ਸਿਮਰਨ ਵਾਸੀ ਪੜੇਲੀਆਂ ਪਿੰਡ ਦੇ ਰੂਪ ’ਚ ਹੋਈ ਹੈ। ਮ੍ਰਿਤਕ ਸਿਮਰਨ ਦੇ ਪਰਿਵਾਰਕ ਮੈਂਬਰ ਮੁਨੀਸ਼ ਨੇ ਦੱਸਿਆ ਕਿ ਸਿਮਰਨ ਕੁੱਝ ਮਹੀਨੇ ਬਾਅਦ ਕੈਨੇਡਾ ਪੜ੍ਹਾਈ ਲਈ ਜਾਣ ਵਾਲੀ ਸੀ। ਇਸ ਗੱਲ ਨੂੰ ਲੈ ਕੇ ਉਹ ਬਹੁਤ ਖੁਸ਼ ਸੀ।
Read This : Manpreet Singh Badal: ਮਨਪ੍ਰੀਤ ਸਿੰਘ ਬਾਦਲ ਹੋਣਗੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ
ਕੱਲ੍ਹ ਸਿਮਰਨ ਆਪਣੀ ਕੋਚਿੰਗ ਲਈ ਪਿੰਡੋਂ ਹੁਸ਼ਿਆਰਪੁਰ ਲਈ ਗਈ ਸੀ, ਪਰ ਵਾਪਸ ਘਰ ਨਹੀਂ ਆਈ। ਦੇਰ ਸ਼ਾਮ ਜਦੋਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਦਸੂਹਾ ਹਾਜੀਪੁਰ ਸੜਕ ’ਤੇ ਪੈਂਦੇ ਅੱਡਾ ਰੈਲੀ ਕੋਲ ਨਹਿਰ ਦੇ ਪੁਲ ’ਤੇ ਉਸ ਦੀ ਸਕੂਟੀ ਖੜ੍ਹੀ ਮਿਲੀ। ਦੇਰ ਰਾਤ ਤੱਕ ਸਿਮਰਨ ਦਾ ਕੁੱਝ ਪਤਾ ਨਹੀਂ ਲੱਗਿਆ। ਸਵੇਰੇ ਹਾਜੀਪੁਰ ਪੁਲਿਸ ਤੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਹਾਈਡਲ ਨਹਿਰ ’ਚੋਂ ਸਿਮਰਨ ਦੀ ਲਾਸ਼ ਮਿਲੀ ਹੈ। ਹਾਜੀਪੁਰ ਪੁਲਿਸ ਵੱਲੋਂ ਸਿਮਰਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Hoshiarpur News
Canada News: ਕੋਟਕਪੂਰਾ, (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਵਿਦਿਆਰਥੀਆਂ ਦੇ ਧਰਨੇ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਪ੍ਰਦਰਸ਼ਨ ’ਚ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੇ ਵੱਡੇ ਬਦਲਾਅ ਨਾਲ ਕੈਨੇਡਾ ‘ਚ ਪੜ੍ਹਨ ਤੇ ਵੱਸਣ ਦੇ ਸੁਪਨੇ ਲੈ ਕੇ ਆਏ ਕੌਮਾਂਤਰੀ ਪੱਧਰ ਦੇ ਲੱਖਾਂ ਲੋਕਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।
ਇਹ ਵੀ ਪੜ੍ਹੋ: Earthquake: ਜਾਪਾਨ ’ਚ ਲੱਗੇ ਭੂਚਾਲ ਦੇ ਝਟਕੇ
ਨਿਰਾਸ਼ਾ ‘ਚ ਘਿਰੇ ਨੌਜਵਾਨ, ਜਿਨ੍ਹਾ ਵਿੱਚ ਵੱਡੀ ਗਿਣਤੀ ਭਾਰਤੀ ਤੇ ਖਾਸਕਰ ਪੰਜਾਬੀ ਸ਼ਾਮਲ ਹਨ, ਉਹ ਪਿਛਲੇ 6 ਮਹੀਨਿਆਂ ਤੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ 2024-25 ਵਿੱਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ। ਪੀ.ਆਰ. ਲਈ ਸਹੀ ਅਤੇ ਨਵੇਂ ਪ੍ਰੋਗਰਾਮ ਦਿੱਤੇ ਜਾਣ। ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ ਓਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ।  Canada News
ਹਰਵੀਰ ਕੌਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੰਜਾਬ ਤੋਂ ਉੱਜੜ ਕੇ ਗਏ ਨੌਜਵਾਨਾਂ ਨੂੰ ਕੈਨੇਡਾ ਵਿਚੋਂ ਵੀ ਉਜਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸੱਕਤਰ ਜਲੰਧਰ ਸਿੰਘ ਨੇ ਆਖਿਆ ਕਿ ਦੁਨੀਆਂ ਭਰ ਵਿੱਚ ਆਰਥਿਕ ਮੰਦੀ ਸਿਖਰਾਂ ਉਪਰ ਹੈ,ਭਵਿੱਖ ਸੰਵਾਰਨ ਲਈ ਲੱਖਾਂ ਵਿਦਿਆਰਥੀ ਕਰਜ਼ੇ ਚੁੱਕ ਕੇ ਕੈਨੇਡਾ ਗਏ ਹਨ।
ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ | Canada News
ਪੰਜਾਬ ਸਟੂਡੈਂਟਸ ਯੂਨੀਅਨ ਨੌਜਵਾਨਾਂ ਨੂੰ ਭੱਜਣ ਦੀ ਬਜਾਏ ਦੁਨੀਆਂ ਬਦਲਣ ਲਈ ਪ੍ਰੇਰਿਤ ਕਰਦੀ ਹੈ, ਪਰ ਜੋ ਵਿਦਿਆਰਥੀ ਜ਼ਮੀਨਾਂ ਵੇਚ ਕੇ ,ਕਰਜ਼ੇ ਚੁੱਕ ਕੇ ਇਥੋਂ ਬੇਗਾਨੇ ਮੁਲਕ ਗਏ ਹਨ। ਉਹਨਾਂ ਦੀ ਲੁੱਟ ਦਾ ਪੁਰ ਜ਼ੋਰ ਵਿਰੋਧ ਕਰਦੀ ਹੈ। ਕੈਨੇਡਾ ਦੀ ਸਰਕਾਰ ਨੇ ਚੋਣਾਂ ਵਿਚ ਲਾਭ ਲੈਣ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕੀਤਾ ਹੈ। ਇੱਕ ਪਾਸੇ ਉੱਥੋਂ ਦੀ ਸਰਕਾਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਭਰਮਾ ਕੇ ਆਪਣੇ ਦੇਸ਼ ਲੈ ਕੇ ਜਾਂਦੀ ਹੈ, ਕਰੋੜਾਂ ਡਾਲਰ ਆਮਦਨ ਵਿਦਿਆਰਥੀਆਂ ਰਾਹੀਂ ਇੱਕਠੇ ਕੀਤੇ ਜਾਂਦੇ ਹਨ। ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ ਜੋ ਨਾ ਏਥੋਂ ਦੇ ਰਹੇ ਨਾ ਉੱਥੋਂ ਦੇ, ਅਗਲੇ ਸਾਲ 5 ਲੱਖ ਵਿਦਿਆਰਥੀ ਹੋਰ ਡੀਪੋਰਟ ਕੀਤੇ ਜਾ ਰਹੇ ਹਨ। Canada News
ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ
ਇਸ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਵਿਦਿਆਰਥੀ ਡੇਢ ਮਹੀਨੇ ਤੋਂ ਕੈਨੇਡਾ ਵਿੱਚ ਪੱਕੇ ਧਰਨੇ ਉੱਪਰ ਬੈਠੇ ਹੋਏ ਹਨ। ਅਸੀਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਗ਼ਦਰ ਪਾਰਟੀ ਦੀ ਮਹਾਨ ਵਿਰਾਸਤ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਹਾਂ ਕਿ ਏਥੇ ਰਹਿ ਕੇ ਏਥੋਂ ਦਾ ਪ੍ਰਬੰਧ ਬਦਲਣ ਲਈ ਕੰਮ ਕੀਤਾ ਜਾਵੇ ਤਾਂ ਕਿ ਸਾਡੇ ਆਉਣ ਵਾਲੇ ਵਿਦਿਆਰਥੀ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਦੀ ਮਾਰ ਤੋਂ ਬਚ ਸਕਣ। ਉਹਨਾਂ ਕਿਹਾ ਕਿ ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਰਸ਼ਦੀਪ ਸਿੰਘ, ਜਲੰਧਰ ਸੰਧਵਾਂ, ਸ਼ਰਨਦੀਪ ਸਿੰਘ, ਸਿਮਰਨਜੀਤ ਕੌਰ ਆਦਿ ਵੀ ਹਾਜ਼ਰ ਸਨ!
Canada News: ਭਾਰਤ ਤੇ ਕੈਨੇਡਾ ਦਾ ਰਿਸ਼ਤਾ ਟੁੱਟਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਭਾਰਤ ਵੱਲੋਂ ਕੈਨੇਡਾ ਤੋਂ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਉਣ ਤੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਖਟਾਸ ਆ ਰਹੀ ਹੈ। ਜਿਸ ਦਾ ਅਸਰ ਦੁਆਬੇ ’ਚ ਪੜ੍ਹਦੇ ਵਿਦਿਆਰਥੀਆਂ ’ਤੇ ਦੇਖਣ ਨੂੰ ਮਿਲੇਗਾ। ਕੈਨੇਡਾ ਨੇ ਸਟੱਡੀ ਵੀਜਾ ’ਤੇ ਜਾਣ ਵਾਲੇ ਵਿਦਿਆਰਥੀਆਂ ਦੀ ਜੇਆਈਸੀ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਹੈ। ਇੱਕ ਸਾਲ ਪਹਿਲਾਂ ਜੀਆਈਸੀ (ਗਾਰੰਟੀਸ਼ਦਾ ਨਿਵੇਸ਼ ਸਰਟੀਫਿਕੇਟ) ਲਗਭਗ 10,200 ਸੀ। ਹੁਣ ਵਿਦਿਆਰਥੀ ਨੂੰ ਲਗਭਗ 20,650 ਦਾ ਭੁਗਤਾਨ ਕਰਨਾ ਪੈਂਦਾ ਹੈ। ਹੌਲੀ-ਹੌਲੀ ਨੌਜਵਾਨਾਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਕਾਰਨ ਕੈਨੇਡਾ ਸਰਕਾਰ ਵੀਜਾ ਦੇਣ ਵਿੱਚ ਸਮਾਂ ਲੈ ਰਹੀ ਹੈ। ਪਹਿਲਾਂ ਸਟੱਡੀ ਵੀਜਾ ਲਗਵਾਉਣ ਲਈ ਦਸ ਤੋਂ ਵੀਹ ਦਿਨ ਲੱਗ ਜਾਂਦੇ ਸਨ। ਹੁਣ ਦੋ ਤੋਂ ਤਿੰਨ ਮਹੀਨੇ ਲੱਗ ਰਹੇ ਹਨ। Canada News
Read This : Section 163: ਇਸ ਜ਼ਿਲ੍ਹੇ ’ਚ ਲੱਗ ਗਈ ਧਾਰਾ 163, ਜਾਣੋ ਕੀ ਰਿਹਾ ਕਾਰਨ?
ਵਿਜ਼ੀਟਲ ਵੀਜਾ ’ਚ ਵੀ ਲੱਗ ਰਿਹਾ ਸਮਾਂ | Canada News
ਵਿਜਟਰ ਵੀਜੇ ਦੀ ਗੱਲ ਕਰੀਏ ਤਾਂ ਵੀਜਾ ਇੱਕ ਮਹੀਨੇ ’ਚ ਹੀ ਆ ਜਾਂਦਾ ਸੀ। ਹੁਣ ਇਸ ਨੂੰ 112 ਦਿਨ ਲੱਗ ਰਹੇ ਹਨ। ਜੇਕਰ ਟੈਨਸ਼ਨ ਵਧ ਜਾਵੇ ਤਾਂ ਸਟੱਡੀ ਅਤੇ ਵਿਜੀਟਰ ਵੀਜਾ ਲੈਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ ਸਟੱਡੀ ਮੁਤਾਬਕ ਪੰਜਾਬ ਤੋਂ ਹਰ ਸਾਲ ਤਿੰਨ ਲੱਖ ਤੋਂ ਜ਼ਿਆਦਾ ਵਿਦਿਆਰਥੀ ਸਟੱਡੀ ਵੀਜੇ ’ਤੇ ਕੈਨੇਡਾ ਪੜ੍ਹਨ ਜਾਂਦੇ ਹਨ। ਹਰ ਸਾਲ ਦੁਆਬੇ ਤੋਂ ਤੀਹ ਹਜਾਰ ਕਰੀਬ ਵਿਦਿਆਰਥੀ ਸਟੱਡੀ ਵੀਜੇ ’ਤੇ ਕੈਨੇਡਾ ਪੜ੍ਹਨ ਜਾਂਦੇ ਹਨ। ਕੈਨੇਡਾ ਨੂੰ ਹਰ ਸਾਲ 65 ਤੋਂ 68 ਹਜਾਰ ਕਰੋੜ ਰੁਪਏ ਫੀਸ ਵਜੋਂ ਅਦਾ ਕੀਤੇ ਜਾ ਰਹੇ ਹਨ।
ਕੈਨੇਡਾ ’ਚ ਪਾਰਟ ਟਾਈਮ ਨੌਕਰੀਆਂ ਵੀ ਕਰਦੇ ਹਨ ਵਿਦਿਆਰਥੀ | Canada News
ਡ੍ਰਾਈਵਿੰਗ : 18.74 ਫੀਸਦੀ
ਖੇਤੀ : 12.52 ਫੀਸਦੀ
ਪੈਟਰੋਲ ਪੰਪ : 6.23 ਫੀਸਦੀ
ਸਟੋਰ ਕੀਪਰ : 11.19 ਫੀਸਦੀ
ਰੈਸਟੋਰੈਂਟ : 8.12 ਫੀਸਦੀ
ਮੋਟਰ ਗੈਰੇਜ : 7.80 ਫੀਸਦੀ
ਪਲੰਬਿੰਗ : 3.60 ਫੀਸਦੀ
ਕਿਹੜਾ ਕੋਰਸ ਵਧੇਰੇ ਮਹੱਤਵਪੂਰਨ ਹੈ?
ਹੋਟਲ ਪ੍ਰਬੰਧਨ : 21.19 ਫੀਸਦੀ
ਆਈਟੀ : 21.25 ਫੀਸਦੀ
ਬਿਜਨਸ ਸਟੱਡੀ : 11.25 ਫੀਸਦੀ
ਵਿੱਤ : 13.80 ਫੀਸਦੀ
ਸਿਹਤ ਵਿਗਿਆਨ : 6.35 ਫੀਸਦੀ
MBA : 4.48 ਫੀਸਦੀ
ਉਹ ਵੱਡੇ ਸ਼ਹਿਰ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਹਨ
ਕੋਲੰਬੀਆ ਦੇ ਸਰੀ, ਡੈਲਟਾ, ਵੈਨਕੂਵਰ, ਓਨਟਾਰੀਓ ਦੇ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਮਾਲਟਨ, ਅਲਬਰਟਾ ਰਾਜ ਦੇ ਐਡਮਿੰਟਨ, ਕੈਲਗਰੀ, ਕਿਊਬਿਕ ਰਾਜ ਦੇ ਮਾਂਟਰੀਅਲ, ਵਿਨੀਪੈਗ 0ਚ ਪੰਜਾਬੀ ਵਸੋਂ ਵੱਧ ਹੈ। ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ ਸਟੱਡੀ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਤੇ ਮੈਂਬਰ ਸੁਖਵਿੰਦਰ ਨੰਦਰਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਅਸਰ ਉਥੇ ਪੜ੍ਹ ਰਹੇ ਵਿਦਿਆਰਥੀਆਂ ’ਤੇ ਪਵੇਗਾ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਕੈਨੇਡਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਭਵਿੱਖ ਖਤਰੇ ’ਚ ਪੈ ਸਕਦਾ ਹੈ। ਉੱਥੇ ਜਾ ਚੁੱਕੇ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਰਹਿਣ ਲਈ ਮਕਾਨਾਂ ਦੀ ਘਾਟ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਨੌਜਵਾਨਾਂ ਦਾ ਕੈਨੇਡਾ ਜਾਣ ਦਾ ਮੋਹ ਭੰਗ ਹੋ ਜਾਵੇਗਾ। ਫਿਲਹਾਲ ਇਸ ਦਾ ਅਸਰ ਸਾਲ 2024 ’ਚ ਦਿਖਾਈ ਦੇ ਰਿਹਾ ਹੈ।
ਚੰਡੀਗੜ੍ਹ। ਕੈਨੇਡਾ ‘ਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ ਏਪੀ ਢਿੱਲੋਂ (AP Dhillon) ਦੇ ਘਰ ‘ਤੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਨੇ ਗੋਲੀਬਾਰੀ ਕੀਤੀ। ਇਹ ਘਟਨਾ ਐਤਵਾਰ ਨੂੰ ਕੈਨੇਡਾ ਦੇ ਵੈਨਕੂਵਰ ਇਲਾਕੇ ‘ਚ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਸਰਗਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤੀ ਹੈ। ਇਸ ਪੂਰੀ ਘਟਨਾ ਦੀ ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਸ਼ੂਟਰ ਗੇਟ ਦੇ ਬਾਹਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੂਟਰ ਨੇ ਗਾਇਕ ਦੇ ਘਰ ‘ਤੇ ਕਰੀਬ 11 ਗੋਲੀਆਂ ਚਲਾਈਆਂ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ।
ਇਹ ਵੀ ਪੜ੍ਹੋ: Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ
ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਦਾ ਗੀਤ 9 ਅਗਸਤ ਨੂੰ ਆਇਆ ਸੀ। ਜਿਸ ਤੋਂ ਬਾਅਦ ਹੁਣ ਏਪੀ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ
ਗਾਇਕ ਏਪੀ (AP Dhillon) ਦੇ ਘਰ ‘ਤੇ ਫਾਇਰਿੰਗ ਕਰਨ ਤੋਂ ਬਾਅਦ ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਜਿਸ ਵਿੱਚ ਲਿਖਿਆ ਸੀ- ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਕੈਨੇਡਾ ‘ਚ 1 ਸਤੰਬਰ ਦੀ ਰਾਤ ਨੂੰ ਦੋ ਥਾਵਾਂ ‘ਤੇ ਗੋਲੀਬਾਰੀ ਹੋਈ ਸੀ। ਇੱਕ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ਵਿੱਚ। ਆਈ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ) ਨੇ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। AP Dhillon
Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਰਟ ਵੱਲੋਂ ਸੰਮਨ
ਮੋਹਾਲੀ ’ਚ ਚੱਲ ਰਿਹਾ ਹੈ 2018 ਤੋਂ ਮਿਲੀ ਧਮਕੀ ਦਾ ਕੇਸ
ਗਵਾਹੀ ਹੋਣੀ ਅਜੇ ਬਾਕੀ ਹੈ
ਮੋਹਾਲੀ (ਸੱਚ ਕਹੂੰ ਨਿਊਜ਼)। Gippy Grewal; ਚੰਡੀਗੜ੍ਹ ਨਾਲ ਲਗਦੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਕੋਰਟ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਨੂੰ ਕੋਰਟ ’ਚ ਪੇਸ਼ ਹੋਣ ਲਈ ਜਮਾਨਤੀ ਸੰਮਨ ਭੇਜਿਆ ਹੈ। ਇਸ ਸੰਮਨ ਉਨ੍ਹਾਂ ਵੱਲੋਂ 2018 ’ਚ ਸੰਦੇਸ਼ ਰਾਹੀਂ ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਮਿਲੀ ਧਮਕੀ ਦੇ ਮਾਮਲੇ ’ਚ ਭੇਜਿਆ ਗਿਆ ਹੈ। ਇਸ ਮਾਮਲੇ ’ਚ ਮੋਹਾਲੀ ਦੇ ਫੇਜ਼-8 ਪੁਲਿਸ ਸਟੇਸ਼ਨ ’ਚ ਕੇਸ ਦਰਜ਼ ਕੀਤਾ ਗਿਆ ਸੀ। ਮੋਹਾਲੀ ਕੋਰਟ ਵੱਲੋਂ 24 ਜੁਲਾਈ ਨੂੰ ਵੀ ਪੇਸ਼ ਹੋਣ ਲਈ 5 ਹਜ਼ਾਰ ਰੁਪਏ ਦਾ ਜਮਾਨਤੀ ਸੰਮਨ ਭੇਜਿਆ ਗਿਆ ਸੀ। ਜੋ ਕਿ ਕੋਰਟ ’ਚ ਵਾਪਸ ਆ ਗਿਆ ਹੈ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਗਿੱਪੀ ਗਰੇਵਾਲ ਦੀ ਅਦਾਲਤ ’ਚ ਗਵਾਈ ਹੋਣੀ ਹੈ। Punjabi Singer
Read This : Punjab News: ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ, ਕਰ ਲਵੋ ਇਹ ਕੰਮ…
ਜਾਣੋ ਕੀ ਹੈ ਮਾਮਲਾ | Gippy Grewal
31 ਮਈ 2018 ਨੂੰ ਗਿੱਪੀ ਗਰੇਵਾਲ ਨੂੰ ਇੱਕ ਅਣਪਛਾਤੇ ਨੰਬਰ ਤੋਂ ਉਨ੍ਹਾਂ ਦੇ ਵਹਾਟਸਐਪ ’ਤੇ ਇੱਕ ਸੰਦੇਸ਼ ਆਇਆ ਸੀ। ਇਸ ਸੰਦੇਸ਼ ’ਚ ਉਨ੍ਹਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ ’ਤੇ ਵਹਾਟਸਐੱਪ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਰੰਗਦਾਰੀ ਮੰਗਣ ਲਈ ਕੀਤਾ ਗਿਆ ਹੈ। ਤੁਸੀਂ ਗੱਲ ਕਰ ਲਵੋ ਨਹੀਂ ਤਾਂ ਤੁਹਾਡਾ ਹਾਲ ਪਰਮਿਸ਼ ਵਰਮਾ ਤੇ ਚਮਕੀਲਾ ਵਰਗਾ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੋਹਾਲੀ ਪੁਲਿਸ ਨੂੰ ਦਿੱਤੀ ਸੀ। ਮੋਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ਼ ਕਰ ਲਿਆ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ’ਚ ਪੇਸ਼ ਨਹੀਂ ਹੋ ਰਹੇ ਹਨ।
ਹੁਣ ਕੈਨੇਡਾ ’ਚ ਹਨ ਗਿੱਪੀ ਗਰੇਵਾਲ | Gippy Grewal
ਜਾਣਕਾਰੀ ਮੁਤਾਬਕ ਇਸ ਸਮੇਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਕੈਨੇਡਾ ’ਚ ਹਨ। ਇਸ ਕਾਰਨ ਉਨ੍ਹਾਂ ਨੂੰ ਅਦਾਲਤ ਦੇ ਸੰਮਨ ਨਹੀਂ ਮਿਲ ਰਹੇ ਹਨ। ਪਰ ਇਸ ਮਾਮਲੇ ’ਚ ਗਿੱਪੀ ਗਰੇਵਾਲ ਦੇ ਮੁੱਖ ਸ਼ਿਕਾਇਤਕਰਤਾ ਹੋਣ ਕਾਰਨ ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਇਸ ਲਈ ਅੱਜ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਵਾਰਾ ਫਿਰ ਤੋਂ ਸੰਮਨ ਭੇਜਿਆ ਗਿਆ ਹੈ। Gippy Grewal
ਕੈਨੇਡਾ ’ਚ ਭਿਆਨਕ ਸਡ਼ਕ ਹਾਦਸੇ ’ਚ ਚਾਰ ਪੰਜਾਬੀਆਂ ਦੀ ਮੌਤ
ਹਾਦਸੇ ‘ਚ ਜਾਨ ਗਵਾਉਣ ਵਾਲਾ ਪਰਿਵਾਰ ਫਰੀਦਕੋਟ ਦਾ ਰਹਿਣ ਵਾਲਾ ਸੀ
(ਸੱਚ ਕਹੂੰ ਨਿਊਜ਼) ਫਰੀਦਕੋਟ। ਕੈਨੇਡਾ ’ਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਜਿਵੇਂ ਹੀ ਇਹ ਖਬਰ ਪਿੰਡ ਰੋਡੀਕਾਪੁਰਾ ਵਿਖੇ ਪਹੁੰਚੀ ਤਾਂ ਸੋਗ ਦੀ ਲਹਿਰ ਦੌੜ ਗਈ। ਹਾਦਸੇ ’ਚ ਜਾਨ ਗੁਆਉਣ ਵਾਲੇ ਇਹ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਸਬ ਡਵੀਜ਼ਨ ਦੇ ਪਿੰਡ ਰੋਡੀਕਾਪੁਰਾ ਦੇ ਵਸਨੀਕ ਸਨ। ਮਰਨ ਵਾਲਿਆਂ ਵਿੱਚ ਪਤੀ-ਪਤਨੀ, ਬੇਟੀ ਅਤੇ ਰਿਸ਼ਤੇਦਾਰ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਸੁਖਵੰਤ ਸਿੰਘ ਸੁੱਖ ਬਰਾੜ, ਰਾਜਜਿੰਦਰ ਕੌਰ, ਛਿੰਦਰਪਾਲ ਕੌਰ ਅਤੇ ਇੱਕ ਹੋਰ ਰਿਸ਼ਤੇਦਾਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦੋ ਬੱਸਾਂ ਨਦੀ ’ਚ ਡਿੱਗੀਆਂ, ਯਾਤਰੀ ਲਾਪਤਾ
ਜਾਣਕਾਰੀ ਅਨੁਸਰਾ ਬੁੱਧਵਾਰ ਸ਼ਾਮ ਨੂੰ ਸੁਖਵੰਤ ਸਿੰਘ ਬਰਾੜ ਆਪਣੀ ਪਤਨੀ, ਬੇਟੀ ਅਤੇ ਰਿਸ਼ਤੇਦਾਰ ਨਾਲ ਕਾਰ ‘ਚ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ। ਉਨ੍ਹਾਂ ਦੀ ਕਾਰ ਕੈਨੋਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਕਾਰ ਵਿੱਚ ਸਵਾਰ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਬੜੀ ਮੁਸ਼ੱਕਤ ਤੋਂ ਬਾਅਦ ਕਾਰ ‘ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਕਲੌਤੇ ਪੁੱਤਰ ਦੀ ਕੈਨੇਡਾ ’ਚ ਮੌਤ, ਮਾਂ-ਬਾਪ ਦਾ ਰੋ-ਰੋ ਬੁਰਾ ਹਾਲ
ਝਰਨੇ ’ਤੇ ਨਹਾਉਣ ਸਮੇਂ ਵਾਪਰਿਆ ਹਾਦਸਾ Canada News
(ਰਾਮ ਸਰੂਪ ਪੰਜੋਲਾ) ਸਨੌਰ। ਵਿਦੇਸ਼ ਦੀ ਧਰਤੀ ਕੈਨੇਡਾ ਦੇ ਸ਼ਹਿਰ ਮੋਂਕਟਨ ਐੇਨ.ਬੀ.ਸਟੇਟ ’ਚ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਗਏ ਮਾਂ-ਬਾਪ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ (24 ਸਾਲ ) ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। Canada News ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕਸਬਾ ਬਲਬੇੜਾ ਨੇੜਲੇ ਛੋਟੇ ਜਿਹੇ ਪਿੰਡ ਨਨਾਨਸੂੰ ਤੋਂ ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਬਲਬੇੜਾ ਦੇ ਭਤੀਜੇ ਅਤੇ ਰਾਜਿੰਦਰ ਕਰਿਆਨਾ ਸਟੋਰ ਬਲਬੇੜਾ ਦੇ ਮਾਲਕ ਰਾਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਮਾਪਿਆਂ ਵੱਲੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਕੈਨੇਡਾ ਦੀ ਧਰਤੀ ’ਤੇ ਪੜ੍ਹਾਈ ਕਰਨ ਲਈ ਭੇਜਿਆ ਸੀ। Canada News
ਇਹ ਵੀ ਪੜ੍ਹੋ: ਦੇਹਾਂਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਏ ਪ੍ਰੇਮੀ ਪਿਆਰਾ ਲਾਲ ਇੰਸਾਂ
ਗੁਰਪ੍ਰੀਤ ਸਿੰਘ ਆਪਣੀ ਪੜ੍ਹਾਈ ਪੂੁਰੀ ਕਰਕੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਪੀ.ਆਰ ਹੋਇਆ ਸੀ ਜੋ ਕਿ ਆਪਣੇ ਦੋਸਤਾਂ ਨਾਲ ਪਹਾੜੀ ਖੇਤਰ ਵਿਚ ਘੁੰਮਣ ਗਏ ਸਨ, ਉੱਥੇ ਝਰਨੇ ’ਤੇ ਨਹਾਉਣ ਸਮੇਂ ਕੋਈ ਹਾਦਸਾ ਵਾਪਰ ਗਿਆ, ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ । ਬੇਟੇ ਦੀ ਬੇਵਕਤੀ ਮੌਤ ਦੀ ਖਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਗੁਰਪ੍ਰੀਤ ਦਾ ਮ੍ਰਿਤਕ ਸਰੀਰ ਅੱਜ ਦੇਰ ਰਾਤ ਪਿੰਡ ਪਹੁੰਚ ਜਾਵੇਗਾ ਅਤੇ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।