Saint Dr Gurmeet Ram Rahim Singh - Sach Kahoon Punjabi

ਪੂਜਨੀਕ ਗੁਰੂ ਜੀ ਨੇ ਸੁਣੀ ਇੱਕ ਧੀ ਦੀ ਪੁਕਾਰ, ਨਿੱਜੀ ਖਰਚੇ ’ਚੋਂ ਬਣਾ ਕੇ ਦਿੱਤਾ ਪੱਕਾ ਮਕਾਨ
Aashiyana Campaign: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਪ ਜੀ ਦੀ ਆਦਰਯੋਗ ਬੇਟੀ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਇੱਕ ਲੋੜਵੰਦ ਧੀ ਦੀ ਪੁਕਾਰ ਸੁਣਦਿਆਂ ਉਸ ਦੇ ਪਰਿਵਾਰ ਨੂੰ ਆਪਣੇ ਨਿੱਜੀ ਖਰਚੇ ’ਚੋਂ ਪੱਕਾ ਮਕਾਨ ਬਣਾ ਕੇ ਦਿੱਤਾ ਹੈ ਸਾਧ-ਸੰਗਤ ਨੇ ਸਿਰਫ 48 ਘੰਟਿਆਂ ’ਚ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪ ਦਿੱਤਾ ਹੈ, ਜਿਸ ’ਚ ਕਮਰਾ, ਬਰਾਂਡਾ, ਰਸੋਈ ਆਦਿ ਬਣਾ ਕੇ ਦਿੱਤਾ ਹੈ ਪੂਜਨੀਕ ਗੁਰੂ ਜੀ ਵੱਲੋਂ ਲੋੜਵੰਦ ਪਰਿਵਾਰ ਲਈ ਕੀਤੇ ਇਸ ਉਪਰਾਲੇ ਦੀ ਹਰ ਪਾਸੇ ਭਰਵੀਂ ਸ਼ਲਾਘਾ ਹੋ ਰਹੀ ਹੈ ਦੱਸ ਦਈਏ ਕਿ ਸੰਗਰੂਰ ਨੇੜਲੇ ਪਿੰਡ ਕੰਮੋਮਾਜਰਾ ਕਲਾਂ ਦੀ 22 ਕੁ ਵਰਿਆਂ ਦੀ ਧੀ ਜਸਪ੍ਰੀਤ ਕੌਰ ਨੇ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਦੌਰਾਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲ ਮਕਾਨ ਬਣਾ ਕੇ ਦੇਣ ਦੀ ਅਰਜ਼ ਕੀਤੀ ਸੀ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ 2021 ’ਚ ਮੌਤ ਹੋ ਚੁੱਕੀ ਹੈ।

ਉਸ ਦੀ ਮਾਂ ਲੋਕਾਂ ਦੇ ਘਰਾਂ ’ਚ ਕੰਮ ਕਰਕੇ ਸਾਡੇ ਪੰਜ ਜੀਆਂ ਦੇ ਪਰਿਵਾਰ ਦਾ ਖਰਚਾ ਚੁੱਕ ਰਹੀ ਹੈ। ਉਨ੍ਹਾਂ ਦਾ ਘਰ ਇੰਨੀ ਖਸਤਾ ਹਾਲਤ ’ਚ ਹੈ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਜਾ ਕੇ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅੰਦਰਲੇ ਕਮਰਿਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਸੀ ਕਮਰੇ ਦੇ ਅੰਦਰ ਮਧੂ ਮੱਖੀਆਂ ਨੇ ਇੱਕ ਵੱਡਾ ਛੱਤਾ ਪਾਇਆ ਹੋਇਆ ਸੀ, ਜਿਸ ਨੂੰ ਪਰ੍ਹੇ ਹਟਾਉਣਾ ਵੀ ਇੱਕ ਚੁਣੌਤੀ ਸੀ ਡੇਰਾ ਪ੍ਰੇਮੀਆਂ ਨੇ ਬਗੈਰ ਮੱਖੀਆਂ ਨੂੰ ਨੁਕਸਾਨ ਪਹੁੰਚਾਏ, ਸਾਵਧਾਨੀ ਨਾਲ ਉਸ ਛੱਤੇ ਨੂੰ ਕਮਰੇ ’ਚੋਂ ਬਾਹਰ ਕੱਢਿਆ ਬਾਥਰੂਮ ਤੇ ਪਖਾਨੇ ਦੀ ਹਾਲਤ ਇੰਨੀ ਖਰਾਬ ਸੀ ਕਿ ਪਰਦੇ ਕਰਨ ਲਈ ਸਿਰਫ ਕੱਪੜੇ ਲਟਕਾਏ ਹੋਏ ਸਨ  ਪੂਜਨੀਕ ਗੁਰੂ ਜੀ ਨੇ ਇਸ ਧੀ ਦੀ ਇਸ ਮੁਸ਼ਕਲ ਨੂੰ ਸਮਝਦਿਆਂ ਬਚਨ ਫ਼ਰਮਾਏ ਕਿ ਅਸੀਂ ਆਪਣੀ ਨਿੱਜੀ ਕਮਾਈ ’ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਪੂਰਾ ਮਕਾਨ ਬਣਾ ਕੇ ਦੇਵਾਂਗੇ।

ਦੇੇਖਦੇ ਹੀ ਦੇਖਦੇ ਵੱਡੀ ਗਿਣਤੀ ਸੇਵਾਦਾਰਾਂ ਨੇ ਅਸੰਭਵ ਜਾਪ ਰਹੇ ਕੰਮ ਨੂੰ ਕੁਝ ਹੀ ਘੰਟਿਆਂ ’ਚ ਛੱਤ ਦੇ ਨੇੜੇ ਪਹੁੰਚਾ ਦਿੱਤਾ ਇਸ ਉਪਰੰਤ ਬਲਾਕ ਸੰਗਰੂਰ, ਸੁਨਾਮ, ਲੱਡਾ, ਭਲਵਾਨ, ਮਹਿਲਾਂ ਚੌਕ, ਗੋਬਿੰਦਗੜ੍ਹ ਜੇਜੀਆਂ, ਲੌਂਗੋਵਾਲ ਸਮੇਤ ਕਈ ਬਲਾਕਾਂ ਦੀ ਸਾਧ-ਸੰਗਤ ਨੇ ਟੀਚਾ ਮਿੱਥ ਲਿਆ ਕਿ ਉਹ 48 ਘੰਟਿਆਂ ਦੇ ਅੰਦਰ ਅੰਦਰ ਇਹ ਮਕਾਨ ਬਣਾਉਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਦੇਣਗੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਿੰਡ ਕੰਮੋ ਮਾਜਰਾ ਕਲਾਂ ਵਿਖੇ ਪਹੁੰਚਣ ਲੱਗੀ ਅਤੇ ਦੇਖਦੇ ਹੀ ਦੇਖਦੇ ਪਿੰਡ ’ਚ ਮੇਲੇ ਵਰਗਾ ਮਾਹੌਲ ਬਣ ਗਿਆ ਸਭ ਤੋਂ ਪਹਿਲਾਂ ਸਾਧ-ਸੰਗਤ ਨੇ ਪੁਰਾਣੇ ਖਸਤਾ ਹਾਲਤ ਮਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ  ਫਿਰ ਕੋਈ ਸੇਵਾਦਾਰ ਪ੍ਰੇਮੀ ਸੀਮਿੰਟ ਰਲਾ ਰਿਹਾ ਸੀ, ਕੋਈ ਇੱਟਾਂ, ਕੋਈ ਉਸਾਰੀ ਦੇ ਕੰਮ ’ਚ ਲੱਗਿਆ ਸੀ।

Read Also : India vs Netherlands: ਭਾਰਤ ਦੀ ਮਹਿਲਾ ਟੀ20 ਵਿਸ਼ਵ ਕੱਪ ’ਚ ਲਗਾਤਾਰ ਦੂਜੀ ਜਿੱਤ

ਸਾਧ-ਸੰਗਤ ਨੇ ਦਿਨ-ਰਾਤ ਪੂਰੇ ਉਤਸ਼ਾਹ ਨਾਲ ਸੇਵਾ ਕਰਕੇ ਸਿਰਫ 48 ਘੰਟਿਆਂ ਦਾ ਟੀਚਾ ਕੁਝ ਘੰਟੇ ਪਹਿਲਾਂ ਹੀ ਪੂਰਾ ਕਰ ਦਿੱਤਾ ਗਿਆ ਸਾਧ-ਸੰਗਤ ਨੇ ਇੱਕ ਕਮਰਾ, ਬਰਾਂਡਾ, ਰਸੋਈ, ਗੁਸਲਖਾਨਾ, ਫਰਸ਼ ਤੇ ਕਲੀ ਰੰਗ ਰੋਗਨ ਕਰਕੇ ਮਕਾਨ ਲੋੜਵੰਦ ਪਰਿਵਾਰ ਦੇ ਸਪੁਰਦ ਕਰ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਸੱਚੇ ਨਿਮਰ ਸੇਵਾਦਾਰ ਹਰਿੰਦਰ ਮੰਗਵਾਲ ਨੇ ਕਿਹਾ ਕਿ ਇਸ ਮਕਾਨ ਦਾ ਸਾਰਾ ਖਰਚਾ ਪੂਜਨੀਕ ਗੁਰੂ ਜੀ ਅਤੇ ਪੂਜਨੀਕ ਗੁਰੂ ਜੀ ਦੀ ਆਦਰਯੋਗ ਬੇਟੀ ਭੈਣ ਹਨੀਪ੍ਰੀਤ ਜੀ ਇੰਸਾਂ ਵੱਲੋਂ  ਆਪਣੀ ਨਿੱਜੀ ਕਮਾਈ ਵਿੱਚੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਕਾਰਜ ’ਚ ਸੰਗਰੂਰ ਸਮੇਤ ਕਈ ਬਲਾਕਾਂ ਦੀ ਸਾਧ-ਸੰਗਤ ਨੇ ਤਨਦੇਹੀ ਨਾਲ ਸੇਵਾ ਕਰਕੇ 48 ਘੰਟਿਆਂ ’ਚ ਮਕਾਨ ਬਣਾਉਣ ਦੇ ਸਮੁੱਚੇ ਕਾਰਜ ਨੂੰ ਮੁਕੰਮਲ ਕੀਤਾ ਹੈ।

ਸਾਡੇ ਪਰਿਵਾਰ ਨੂੰ ਇੰਜ ਮਹਿਸੂਸ ਹੋ ਰਿਹੈ ਜਿਵੇਂ ਸਾਰੇ ਤਿਓਹਾਰ ਅੱਜ ਹੀ ਆ ਗਏ ਹੋਣ : ਜਸਪ੍ਰੀਤ ਕੌਰ

ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਧੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਸੁਫਨਾ ਪੂਜਨੀਕ ਗੁਰੂ ਜੀ ਵੱਲੋਂ ਪੂਰਾ ਕੀਤਾ ਗਿਆ ਹੈ ਸਾਡਾ ਸਾਰਾ ਪਰਿਵਾਰ ਪੂਜਨੀਕ ਗੁਰੂ ਜੀ ਦਾ ਅਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਾ ਹੈ ਉਸ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਜਿਹੜਾ ਸੁਫਨਾ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਲਿਆ ਜਾ ਰਿਹਾ ਸੀ, ਉਹ ਕੁਝ ਹੀ ਘੰਟਿਆਂ ਵਿੱਚ ਪੂਰਾ ਹੋ ਜਾਵੇਗਾ ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸਾਡੇ ਪਰਿਵਾਰ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਨ੍ਹਾਂ ਦੇ ਪਰਿਵਾਰ ਲਈ ਸਾਰੇ ਹੀ ਤਿਉਹਾਰ ਇੱਕ ਹੀ ਦਿਨ ਇਕੱਠੇ ਆ ਗਏ ਹੋਣ ਸਾਨੂੰ ਇੰਝ ਪ੍ਰਤੀਤ ਹੋ ਰਿਹੈ ਜਿਵੇਂ ਅਸੀਂ ਨਰਕਮਈ ਜ਼ਿੰਦਗੀ ਵਿੱਚੋਂ ਸਵਰਗ ਵਰਗੇ ਮਾਹੌਲ ਵਿੱਚ ਆ ਗਏ ਹੋਈਏ

ਬਾਬਾ ਜੀ ਦਾ ਇਹ ਪਰਉਪਕਾਰੀ ਕਾਰਜ ਮਾਨਵਤਾ ਭਲਾਈ ਕਰਨ ਲਈ ਪੇ੍ਰਰਣਾ ਸਰੋਤ ਬਣੇਗਾ : ਚੇਅਰਮੈਨ

ਮੌਕੇ ’ਤੇ ਪੁੱਜੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਕਾਨ ਬਣਾ ਕੇ ਦਿੱਤਾ ਗਿਆ ਹੈ। ਇਹ ਸਾਧ-ਸੰਗਤ ਦੀ ਬਹੁਤ ਵੱਡੀ ਸੇਵਾ ਹੈ। ਉਹ ਇਸ ਕਾਰਜ ਲਈ ਬਾਬਾ ਜੀ (ਪੂਜਨੀਕ ਗੁਰੂ ਜੀ) ਦਾ ਅਤੇ ਸਾਧ-ਸੰਗਤ ਦਾ ਬਹੁਤ ਧੰਨਵਾਦ ਕਰਦੇ ਹਨ ਬਾਬਾ ਜੀ ਵੱਲੋਂ ਆਪਣੀ ਨੇਕ ਕਮਾਈ ਵਿੱਚ ਇਹ ਪਰਉਪਕਾਰੀ ਕਾਰਜ ਸਾਨੂੰ ਸਾਰਿਆਂ ਨੂੰ ਮਾਨਵਤਾ ਭਲਾਈ ਦੇ ਸੇਵਾ ਕਾਰਜ ਕਰਨ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗਾ

ਲੋੜਵੰਦ ਪਰਿਵਾਰ ਦੀ ਸਾਰ ਲੈਣ ਲਈ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿ ਧੰਨਵਾਦ : ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ

ਸਾਧ-ਸੰਗਤ ਦੀ ਸੇਵਾ ਭਾਵਨਾ ਨੂੰ ਵੇਖ ਬਾਗ਼ੋਬਾਗ਼ ਹੋਏ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਪਿੰਡ ਕੰਮੋ ਮਾਜਰਾ ਕਲਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਸੇਵਾਦਾਰਾਂ ਵੱਲੋਂ ਇੱਕ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਤਾਂ ਉਹ ਆਪਣੇ ਸਾਰੇ ਕੰਮ-ਕਾਰਾਂ ਦੇ ਰੁਝੇਵੇਂ ਛੱਡ ਕੇ ਮਕਾਨ ਦੇਖਣ ਲਈ ਪਹੁੰਚ ਗਏ ਇੱਥੇ ਆ ਕੇ ਸਾਧ-ਸੰਗਤ ਦਾ ਨਜਾਰਾ ਦੇਖਿਆ ਤਾਂ ਮੇਰੇ ਲੂੰ ਕੰਡੇ ਖੜੇ੍ਹ ਹੋ ਗਏ ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਸੇਵਾਦਾਰ, ਮਿਸਤਰੀ ਅਤੇ ਸਾਧ-ਸੰਗਤ ਮਕਾਨ ਬਣਾਉਣ ਦੇ ਕੰਮ ’ਚ ਜੁਟੀ ਹੋਈ ਸੀ। ਇਨ੍ਹਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਮਕਾਨ ਬਣਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਸਾਰੀ ਜਿੰੰਦਗੀ ਅਜਿਹਾ ਨਜ਼ਾਰਾ ਕਦੇ ਨਹੀਂ ਵੇਖਿਆ। ਇਨ੍ਹਾਂ ਸੇਵਾਦਾਰਾਂ ਦਾ ਜਜ਼ਬਾ ਦੇਖ ਕੇ ਉਨ੍ਹਾਂ ਸਿਰ ਇਨਾਂ ਲਈ ਝੁਕਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਇਸ ਅਤਿਅੰਤ ਲੋੜਵੰਦ ਪਰਿਵਾਰ ਦੀ ਬਾਂਹ ਫੜ ਕੇ ਏਨਾ ਵੱਡਾ ਪਰਉਪਕਾਰ ਕੀਤਾ ਹੈ, ਇਸ ਲਈ ਅਸੀਂ ਪੂਜਨੀਕ ਗੁਰੂ ਜੀ ਦਾ ਕੋਟਿ-ਕੋਟਿ ਧੰਨਵਾਦ ਕਰਦੇ ਹਾਂ

ਕੰਮੋ ਮਾਜਰਾ ਕਲਾਂ ਨੱਗਰ ਵੱਲੋਂ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ : ਕੁਲਵਿੰਦਰ ਕਿੰਦਾ

ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਪਿੰਡ ਕੰਮੋਮਾਜਰਾ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਾ ਨੇ ਕਿਹਾ ਕਿ ਸਾਡੇ ਪਿੰਡ ਕੰਮੋਮਾਜਰਾ ਕਲਾਂ ਦੀ ਧੀ ਜਸਪ੍ਰੀਤ ਕੌਰ ਦੇ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਲਈ ਅਸੀਂ ਸਮੁੱਚੇ ਨਗਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਧ-ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ