Aashiyana Campaign - Sach Kahoon Punjabi

Aashiyana Campaign: ‘ਇੰਸਾਂ’ ਨੇ ਪੁੰਨ ਕਮਾਇਆ, ਕੁਲਦੀਪ ਕੌਰ ਨੂੰ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾਇਆ
ਭਦੌੜ (ਰਮਨੀਕ ਬੱਤਾ)। Aashiyana Campaign: ਮੀਂਹ ਆਵੇ, ਚਾਹੇ ਹਨ੍ਹੇਰੀ, ਪਿੰਡ ਮੱਝੂਕੇ ਦੇ ਰਹਿਣ ਵਾਲੇ ਕੁਲਦੀਪ ਕੌਰ ਤੇ ਚਰਨ ਸਿੰਘ ਨੂੰ ਹੁਣ ਕੋਈ ਫ਼ਿਕਰ ਨਹੀਂ, ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ ’ਚ ਹੁਣ ਬੇਫ਼ਿਕਰ ਹੋ ਕੇ ਸੌਂ ਸਕਣਗੇ। ਉਨ੍ਹਾਂ ਦੀ ਇਸ ਬੇਫ਼ਿਕਰੀ ਦਾ ਸਿਹਰਾ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੂੰ ਜਾਂਦਾ ਹੈ, ਜਿਸ ਨੇ ਡੇਰਾ ਸੱਚਾ ਸੌਦਾ ਦੀ ‘ਆਸ਼ਿਆਨਾ’ ਮੁਹਿੰਮ ਤਹਿਤ ਖ਼ਸਤਾ ਹਾਲ ਮਕਾਨ ਦੀ ਜਗ੍ਹਾ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਲਦੀਪ ਕੌਰ ਪਤਨੀ ਚਰਨ ਸਿੰਘ ਦੇ ਮਕਾਨ ਦੀ ਹਾਲਤ ਬੇਹੱਦ ਨਾਜ਼ੁਕ ਸੀ। ਮਾਮੂਲੀ ਮੀਂਹ-ਕਣੀ ਜਾਂ ਹਨੇ੍ਹਰੀ ਆਉਣ ’ਤੇ ਪਰਿਵਾਰ ਦੀ ਪੂਰੀ ਰਾਤ ਫ਼ਿਕਰਾਂ ਵਿੱਚ ਲੰਘਦੀ ਸੀ।

ਮਕਾਨ ਦੀ ਖ਼ਸਤਾ ਹਾਲਤ ਛੱਤ, ਜੋ ਥਾਂ-ਥਾਂ ਤੋਂ ਚੋਂਦੀ ਸੀ ਤੇ ਡਿੱਗਣ ਵਾਲੀ ਸੀ, ਨੂੰ ਸਹਾਰਾ ਦੇ ਕੇ ਰੱਖਿਆ ਹੋਇਆ ਸੀ। ਜਿਸ ਕਰਕੇ ਪਰਿਵਾਰ ਦਾ ਹਰ ਪਲ ਚਿੰਤਾ ’ਚ ਹੀ ਬਤੀਤ ਹੁੰਦਾ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਚਿੰਤਾ ਦੇ ਆਲਮ ’ਚ ਜਿਉਣ ਲਈ ਮਜ਼ਬੂਰ ਸੀ। ਜਿਉਂ ਹੀ ਪਰਿਵਾਰ ਦੇ ਉਕਤ ਹਾਲਾਤਾਂ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਰਿਵਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਪੁਰਾਣੇ ਮਕਾਨ ਦੀ ਜਗ੍ਹਾ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦੇਣ ਦਾ ਕੰਮ ਆਰੰਭ ਦਿੱਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਸੇਵਾਦਾਰਾਂ ਤੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦੇ ਮਕਾਨ ਵਿੱਚ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਅਤੇ ਚਿਣਾਈ ਅਤੇ ਹੋਰ ਕੰਮਾਂ ਦੇ ਮਿਸਤਰੀਆਂ ਨੇ ਬਿਨਾਂ ਕਿਸੇ ਪੈਸਾ-ਪਾਈ ਦੇ ਆਪਣਾ ਵਡਮੁੱਲਾ ਸਹਿਯੋਗ ਦੇ ਕੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। Aashiyana Campaign

ਨਵਾਂ ਤੇ ਮਜ਼ਬੂਤ ਰੰਗ- ਰੋਗਨ ਕੀਤਾ ਮਕਾਨ ਦੇਖ ਕੁਲਦੀਪ ਕੌਰ ਤੇ ਉਸ ਦਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸੀ। ਪਰਿਵਾਰ ਦਾ ਹਰ ਮੈਂਬਰ ਵਾਰ-ਵਾਰ ਸਾਧ-ਸੰਗਤ ਦਾ ਧੰਨਵਾਦ ਕਰਦਾ ਨਜ਼ਰ ਆਇਆ। ਵੇਰਵਿਆਂ ਮੁਤਾਬਕ ਕੁਲਦੀਪ ਕੌਰ ਕੁੱਝ ਸਮਾਂ ਪਹਿਲਾਂ ਚੂਲਾ ਤਿੜਕ ਜਾਣ ਕਰਕੇ ਕੰਮ ਕਰਨ ਤੋਂ ਅਸਮਰੱਥ ਹੈ ਤੇ ਚਰਨ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਜਿਸ ਵਿੱਚ ਉਸ ਦਾ ਲੜਕਾ ਅਤੇ ਲੜਕੀ ਵੀ ਹੱਥ ਵੰਡਾ ਰਹੇ ਹਨ। ਇਸ ਮੌਕੇ ਲਖਵਿੰਦਰ ਸਿੰਘ ਲੱਖੀ, ਰੇਸ਼ਮ ਸ਼ਰਮਾ, ਜੀਵਨ ਸਿੰਘ ਪੰਚ, ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਮੇਵਾ ਸਿੰਘ, ਮਿਸਤਰੀ ਨਾਜ਼ਮ ਸਿੰਘ ਠੇਕੇਦਾਰ, ਜ਼ਫਰ ਅਲੀ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਨਿੱਕੂ ਬੀਜੇਪੀ ਆਗੂ, ਪ੍ਰੇਮੀ ਸੇਵਕ ਡਾ. ਬੱਬੂ ਇੰਸਾਂ, ਮਲਕੀਤ ਇੰਸਾਂ, ਭੋਲਾ ਸਿੰਘ, ਰਾਜਾ ਇੰਸਾਂ, ਕੁਲਦੀਪ ਸਿੰਘ, ਬਿੱਲਾ ਇੰਸਾਂ, ਅੰਮ੍ਰਿਤ ਇੰਸਾਂ, ਸੁਖਦੇਵ ਇੰਸਾਂ, ਸਿਕੰਦਰ ਪੇਂਟਰ, ਹਾਕਮ ਸਿੰਘ, ਭੋਲਾ ਸਿੰਘ ਦਰਜੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?

‘ਫ਼ਰਿਸ਼ਤਾ ਬਣੀ ਸਾਧ-ਸੰਗਤ’ | Aashiyana Campaign

ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੁਲਦੀਪ ਕੌਰ ਦਾ ਮਕਾਨ ਬਣਾ ਕੇ ਬੜੇ ਪੁੰਨ ਦਾ ਕੰਮ ਕੀਤਾ ਹੈ। ਇਸ ਨਾਲ ਪਰਿਵਾਰ ਹੁਣ ਸੌਖਿਆਂ ਆਪਣਾ ਜੀਵਨ ਬਤੀਤ ਕਰ ਸਕੇਗਾ। ਕਿਉਂਕਿ ਮਕਾਨ ਦੀ ਹਾਲਤ ਕਿਸੇ ਸਮੇਂ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਸੀ। ਉਨ੍ਹਾਂ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਕੁਲਦੀਪ ਕੌਰ ਦੇ ਪਰਿਵਾਰ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਫ਼ਰਿਸ਼ਤਾ ਬਣ ਕੇ ਬਹੁੜੀ ਹੈ। Aashiyana Campaign

‘ਧੰਨਵਾਦ ਲਈ ਸ਼ਬਦ ਨਹੀਂ’ | Dera Sacha Sauda

ਅੱਖਾਂ ’ਚ ਆਏ ਖੁਸ਼ੀ ਦੇ ਹੰਝੂ ਪੂੰਝਦਿਆਂ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਅੱਜ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟਿ ਧੰਨਵਾਦ, ਜਿੰਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਇਨਸਾਨੀਅਤ ਦਾ ਸੱਚਾ ਪਾਠ ਪੜ੍ਹਾਇਆ ਹੈ। ਜਿਹੜੇ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਾਧ-ਸੰਗਤ ਦੇ ਧੰਨਵਾਦ ਲਈ ਸ਼ਬਦ ਨਹੀਂ ਹਨ।

‘ਪੂਜਨੀਕ ਗੁਰੂ ਜੀ ਦੀ ਪ੍ਰੇਰਨਾ’

ਸੱਚੇ ਨਿਮਰ ਸੇਵਾਦਾਰ ਮਨੀਸ਼ ਕੁਮਾਰ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਘਰ ਦੀ ਹਾਲਤ ਬੇਹੱਦ ਖਸਤਾ ਸੀ, ਜਿਸ ਨੂੰ ਨਵੇਂ ਸਿਰਿਓਂ ਬਣਾਉਣ ਲਈ ਉਨ੍ਹਾਂ ਬਲਾਕ ਕਮੇਟੀ ਕੋਲ ਅਰਜ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾਾ ’ਤੇ ਸਾਧ-ਸੰਗਤ ਨੇ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ, ਜਿਸ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀ ਗਿਣਤੀ 81 ਹੋ ਗਈ ਹੈ।

ਇਹ ਵੀ ਪੜ੍ਹੋ : Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ

ਪੂਜਨੀਕ ਗੁਰੂ ਜੀ ਨੇ ਸੁਣੀ ਇੱਕ ਧੀ ਦੀ ਪੁਕਾਰ, ਨਿੱਜੀ ਖਰਚੇ ’ਚੋਂ ਬਣਾ ਕੇ ਦਿੱਤਾ ਪੱਕਾ ਮਕਾਨ
Aashiyana Campaign: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਪ ਜੀ ਦੀ ਆਦਰਯੋਗ ਬੇਟੀ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਇੱਕ ਲੋੜਵੰਦ ਧੀ ਦੀ ਪੁਕਾਰ ਸੁਣਦਿਆਂ ਉਸ ਦੇ ਪਰਿਵਾਰ ਨੂੰ ਆਪਣੇ ਨਿੱਜੀ ਖਰਚੇ ’ਚੋਂ ਪੱਕਾ ਮਕਾਨ ਬਣਾ ਕੇ ਦਿੱਤਾ ਹੈ ਸਾਧ-ਸੰਗਤ ਨੇ ਸਿਰਫ 48 ਘੰਟਿਆਂ ’ਚ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪ ਦਿੱਤਾ ਹੈ, ਜਿਸ ’ਚ ਕਮਰਾ, ਬਰਾਂਡਾ, ਰਸੋਈ ਆਦਿ ਬਣਾ ਕੇ ਦਿੱਤਾ ਹੈ ਪੂਜਨੀਕ ਗੁਰੂ ਜੀ ਵੱਲੋਂ ਲੋੜਵੰਦ ਪਰਿਵਾਰ ਲਈ ਕੀਤੇ ਇਸ ਉਪਰਾਲੇ ਦੀ ਹਰ ਪਾਸੇ ਭਰਵੀਂ ਸ਼ਲਾਘਾ ਹੋ ਰਹੀ ਹੈ ਦੱਸ ਦਈਏ ਕਿ ਸੰਗਰੂਰ ਨੇੜਲੇ ਪਿੰਡ ਕੰਮੋਮਾਜਰਾ ਕਲਾਂ ਦੀ 22 ਕੁ ਵਰਿਆਂ ਦੀ ਧੀ ਜਸਪ੍ਰੀਤ ਕੌਰ ਨੇ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਦੌਰਾਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲ ਮਕਾਨ ਬਣਾ ਕੇ ਦੇਣ ਦੀ ਅਰਜ਼ ਕੀਤੀ ਸੀ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ 2021 ’ਚ ਮੌਤ ਹੋ ਚੁੱਕੀ ਹੈ।

ਉਸ ਦੀ ਮਾਂ ਲੋਕਾਂ ਦੇ ਘਰਾਂ ’ਚ ਕੰਮ ਕਰਕੇ ਸਾਡੇ ਪੰਜ ਜੀਆਂ ਦੇ ਪਰਿਵਾਰ ਦਾ ਖਰਚਾ ਚੁੱਕ ਰਹੀ ਹੈ। ਉਨ੍ਹਾਂ ਦਾ ਘਰ ਇੰਨੀ ਖਸਤਾ ਹਾਲਤ ’ਚ ਹੈ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਜਾ ਕੇ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅੰਦਰਲੇ ਕਮਰਿਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਸੀ ਕਮਰੇ ਦੇ ਅੰਦਰ ਮਧੂ ਮੱਖੀਆਂ ਨੇ ਇੱਕ ਵੱਡਾ ਛੱਤਾ ਪਾਇਆ ਹੋਇਆ ਸੀ, ਜਿਸ ਨੂੰ ਪਰ੍ਹੇ ਹਟਾਉਣਾ ਵੀ ਇੱਕ ਚੁਣੌਤੀ ਸੀ ਡੇਰਾ ਪ੍ਰੇਮੀਆਂ ਨੇ ਬਗੈਰ ਮੱਖੀਆਂ ਨੂੰ ਨੁਕਸਾਨ ਪਹੁੰਚਾਏ, ਸਾਵਧਾਨੀ ਨਾਲ ਉਸ ਛੱਤੇ ਨੂੰ ਕਮਰੇ ’ਚੋਂ ਬਾਹਰ ਕੱਢਿਆ ਬਾਥਰੂਮ ਤੇ ਪਖਾਨੇ ਦੀ ਹਾਲਤ ਇੰਨੀ ਖਰਾਬ ਸੀ ਕਿ ਪਰਦੇ ਕਰਨ ਲਈ ਸਿਰਫ ਕੱਪੜੇ ਲਟਕਾਏ ਹੋਏ ਸਨ  ਪੂਜਨੀਕ ਗੁਰੂ ਜੀ ਨੇ ਇਸ ਧੀ ਦੀ ਇਸ ਮੁਸ਼ਕਲ ਨੂੰ ਸਮਝਦਿਆਂ ਬਚਨ ਫ਼ਰਮਾਏ ਕਿ ਅਸੀਂ ਆਪਣੀ ਨਿੱਜੀ ਕਮਾਈ ’ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਪੂਰਾ ਮਕਾਨ ਬਣਾ ਕੇ ਦੇਵਾਂਗੇ।

ਦੇੇਖਦੇ ਹੀ ਦੇਖਦੇ ਵੱਡੀ ਗਿਣਤੀ ਸੇਵਾਦਾਰਾਂ ਨੇ ਅਸੰਭਵ ਜਾਪ ਰਹੇ ਕੰਮ ਨੂੰ ਕੁਝ ਹੀ ਘੰਟਿਆਂ ’ਚ ਛੱਤ ਦੇ ਨੇੜੇ ਪਹੁੰਚਾ ਦਿੱਤਾ ਇਸ ਉਪਰੰਤ ਬਲਾਕ ਸੰਗਰੂਰ, ਸੁਨਾਮ, ਲੱਡਾ, ਭਲਵਾਨ, ਮਹਿਲਾਂ ਚੌਕ, ਗੋਬਿੰਦਗੜ੍ਹ ਜੇਜੀਆਂ, ਲੌਂਗੋਵਾਲ ਸਮੇਤ ਕਈ ਬਲਾਕਾਂ ਦੀ ਸਾਧ-ਸੰਗਤ ਨੇ ਟੀਚਾ ਮਿੱਥ ਲਿਆ ਕਿ ਉਹ 48 ਘੰਟਿਆਂ ਦੇ ਅੰਦਰ ਅੰਦਰ ਇਹ ਮਕਾਨ ਬਣਾਉਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਦੇਣਗੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਿੰਡ ਕੰਮੋ ਮਾਜਰਾ ਕਲਾਂ ਵਿਖੇ ਪਹੁੰਚਣ ਲੱਗੀ ਅਤੇ ਦੇਖਦੇ ਹੀ ਦੇਖਦੇ ਪਿੰਡ ’ਚ ਮੇਲੇ ਵਰਗਾ ਮਾਹੌਲ ਬਣ ਗਿਆ ਸਭ ਤੋਂ ਪਹਿਲਾਂ ਸਾਧ-ਸੰਗਤ ਨੇ ਪੁਰਾਣੇ ਖਸਤਾ ਹਾਲਤ ਮਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ  ਫਿਰ ਕੋਈ ਸੇਵਾਦਾਰ ਪ੍ਰੇਮੀ ਸੀਮਿੰਟ ਰਲਾ ਰਿਹਾ ਸੀ, ਕੋਈ ਇੱਟਾਂ, ਕੋਈ ਉਸਾਰੀ ਦੇ ਕੰਮ ’ਚ ਲੱਗਿਆ ਸੀ।

Read Also : India vs Netherlands: ਭਾਰਤ ਦੀ ਮਹਿਲਾ ਟੀ20 ਵਿਸ਼ਵ ਕੱਪ ’ਚ ਲਗਾਤਾਰ ਦੂਜੀ ਜਿੱਤ

ਸਾਧ-ਸੰਗਤ ਨੇ ਦਿਨ-ਰਾਤ ਪੂਰੇ ਉਤਸ਼ਾਹ ਨਾਲ ਸੇਵਾ ਕਰਕੇ ਸਿਰਫ 48 ਘੰਟਿਆਂ ਦਾ ਟੀਚਾ ਕੁਝ ਘੰਟੇ ਪਹਿਲਾਂ ਹੀ ਪੂਰਾ ਕਰ ਦਿੱਤਾ ਗਿਆ ਸਾਧ-ਸੰਗਤ ਨੇ ਇੱਕ ਕਮਰਾ, ਬਰਾਂਡਾ, ਰਸੋਈ, ਗੁਸਲਖਾਨਾ, ਫਰਸ਼ ਤੇ ਕਲੀ ਰੰਗ ਰੋਗਨ ਕਰਕੇ ਮਕਾਨ ਲੋੜਵੰਦ ਪਰਿਵਾਰ ਦੇ ਸਪੁਰਦ ਕਰ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਸੱਚੇ ਨਿਮਰ ਸੇਵਾਦਾਰ ਹਰਿੰਦਰ ਮੰਗਵਾਲ ਨੇ ਕਿਹਾ ਕਿ ਇਸ ਮਕਾਨ ਦਾ ਸਾਰਾ ਖਰਚਾ ਪੂਜਨੀਕ ਗੁਰੂ ਜੀ ਅਤੇ ਪੂਜਨੀਕ ਗੁਰੂ ਜੀ ਦੀ ਆਦਰਯੋਗ ਬੇਟੀ ਭੈਣ ਹਨੀਪ੍ਰੀਤ ਜੀ ਇੰਸਾਂ ਵੱਲੋਂ  ਆਪਣੀ ਨਿੱਜੀ ਕਮਾਈ ਵਿੱਚੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਕਾਰਜ ’ਚ ਸੰਗਰੂਰ ਸਮੇਤ ਕਈ ਬਲਾਕਾਂ ਦੀ ਸਾਧ-ਸੰਗਤ ਨੇ ਤਨਦੇਹੀ ਨਾਲ ਸੇਵਾ ਕਰਕੇ 48 ਘੰਟਿਆਂ ’ਚ ਮਕਾਨ ਬਣਾਉਣ ਦੇ ਸਮੁੱਚੇ ਕਾਰਜ ਨੂੰ ਮੁਕੰਮਲ ਕੀਤਾ ਹੈ।

ਸਾਡੇ ਪਰਿਵਾਰ ਨੂੰ ਇੰਜ ਮਹਿਸੂਸ ਹੋ ਰਿਹੈ ਜਿਵੇਂ ਸਾਰੇ ਤਿਓਹਾਰ ਅੱਜ ਹੀ ਆ ਗਏ ਹੋਣ : ਜਸਪ੍ਰੀਤ ਕੌਰ

ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਧੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਸੁਫਨਾ ਪੂਜਨੀਕ ਗੁਰੂ ਜੀ ਵੱਲੋਂ ਪੂਰਾ ਕੀਤਾ ਗਿਆ ਹੈ ਸਾਡਾ ਸਾਰਾ ਪਰਿਵਾਰ ਪੂਜਨੀਕ ਗੁਰੂ ਜੀ ਦਾ ਅਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਾ ਹੈ ਉਸ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਜਿਹੜਾ ਸੁਫਨਾ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਲਿਆ ਜਾ ਰਿਹਾ ਸੀ, ਉਹ ਕੁਝ ਹੀ ਘੰਟਿਆਂ ਵਿੱਚ ਪੂਰਾ ਹੋ ਜਾਵੇਗਾ ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸਾਡੇ ਪਰਿਵਾਰ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਨ੍ਹਾਂ ਦੇ ਪਰਿਵਾਰ ਲਈ ਸਾਰੇ ਹੀ ਤਿਉਹਾਰ ਇੱਕ ਹੀ ਦਿਨ ਇਕੱਠੇ ਆ ਗਏ ਹੋਣ ਸਾਨੂੰ ਇੰਝ ਪ੍ਰਤੀਤ ਹੋ ਰਿਹੈ ਜਿਵੇਂ ਅਸੀਂ ਨਰਕਮਈ ਜ਼ਿੰਦਗੀ ਵਿੱਚੋਂ ਸਵਰਗ ਵਰਗੇ ਮਾਹੌਲ ਵਿੱਚ ਆ ਗਏ ਹੋਈਏ

ਬਾਬਾ ਜੀ ਦਾ ਇਹ ਪਰਉਪਕਾਰੀ ਕਾਰਜ ਮਾਨਵਤਾ ਭਲਾਈ ਕਰਨ ਲਈ ਪੇ੍ਰਰਣਾ ਸਰੋਤ ਬਣੇਗਾ : ਚੇਅਰਮੈਨ

ਮੌਕੇ ’ਤੇ ਪੁੱਜੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮਕਾਨ ਬਣਾ ਕੇ ਦਿੱਤਾ ਗਿਆ ਹੈ। ਇਹ ਸਾਧ-ਸੰਗਤ ਦੀ ਬਹੁਤ ਵੱਡੀ ਸੇਵਾ ਹੈ। ਉਹ ਇਸ ਕਾਰਜ ਲਈ ਬਾਬਾ ਜੀ (ਪੂਜਨੀਕ ਗੁਰੂ ਜੀ) ਦਾ ਅਤੇ ਸਾਧ-ਸੰਗਤ ਦਾ ਬਹੁਤ ਧੰਨਵਾਦ ਕਰਦੇ ਹਨ ਬਾਬਾ ਜੀ ਵੱਲੋਂ ਆਪਣੀ ਨੇਕ ਕਮਾਈ ਵਿੱਚ ਇਹ ਪਰਉਪਕਾਰੀ ਕਾਰਜ ਸਾਨੂੰ ਸਾਰਿਆਂ ਨੂੰ ਮਾਨਵਤਾ ਭਲਾਈ ਦੇ ਸੇਵਾ ਕਾਰਜ ਕਰਨ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗਾ

ਲੋੜਵੰਦ ਪਰਿਵਾਰ ਦੀ ਸਾਰ ਲੈਣ ਲਈ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿ ਧੰਨਵਾਦ : ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ

ਸਾਧ-ਸੰਗਤ ਦੀ ਸੇਵਾ ਭਾਵਨਾ ਨੂੰ ਵੇਖ ਬਾਗ਼ੋਬਾਗ਼ ਹੋਏ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਪਿੰਡ ਕੰਮੋ ਮਾਜਰਾ ਕਲਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਸੇਵਾਦਾਰਾਂ ਵੱਲੋਂ ਇੱਕ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਤਾਂ ਉਹ ਆਪਣੇ ਸਾਰੇ ਕੰਮ-ਕਾਰਾਂ ਦੇ ਰੁਝੇਵੇਂ ਛੱਡ ਕੇ ਮਕਾਨ ਦੇਖਣ ਲਈ ਪਹੁੰਚ ਗਏ ਇੱਥੇ ਆ ਕੇ ਸਾਧ-ਸੰਗਤ ਦਾ ਨਜਾਰਾ ਦੇਖਿਆ ਤਾਂ ਮੇਰੇ ਲੂੰ ਕੰਡੇ ਖੜੇ੍ਹ ਹੋ ਗਏ ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਸੇਵਾਦਾਰ, ਮਿਸਤਰੀ ਅਤੇ ਸਾਧ-ਸੰਗਤ ਮਕਾਨ ਬਣਾਉਣ ਦੇ ਕੰਮ ’ਚ ਜੁਟੀ ਹੋਈ ਸੀ। ਇਨ੍ਹਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਮਕਾਨ ਬਣਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਸਾਰੀ ਜਿੰੰਦਗੀ ਅਜਿਹਾ ਨਜ਼ਾਰਾ ਕਦੇ ਨਹੀਂ ਵੇਖਿਆ। ਇਨ੍ਹਾਂ ਸੇਵਾਦਾਰਾਂ ਦਾ ਜਜ਼ਬਾ ਦੇਖ ਕੇ ਉਨ੍ਹਾਂ ਸਿਰ ਇਨਾਂ ਲਈ ਝੁਕਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਇਸ ਅਤਿਅੰਤ ਲੋੜਵੰਦ ਪਰਿਵਾਰ ਦੀ ਬਾਂਹ ਫੜ ਕੇ ਏਨਾ ਵੱਡਾ ਪਰਉਪਕਾਰ ਕੀਤਾ ਹੈ, ਇਸ ਲਈ ਅਸੀਂ ਪੂਜਨੀਕ ਗੁਰੂ ਜੀ ਦਾ ਕੋਟਿ-ਕੋਟਿ ਧੰਨਵਾਦ ਕਰਦੇ ਹਾਂ

ਕੰਮੋ ਮਾਜਰਾ ਕਲਾਂ ਨੱਗਰ ਵੱਲੋਂ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ : ਕੁਲਵਿੰਦਰ ਕਿੰਦਾ

ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਅਤੇ ਪਿੰਡ ਕੰਮੋਮਾਜਰਾ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਾ ਨੇ ਕਿਹਾ ਕਿ ਸਾਡੇ ਪਿੰਡ ਕੰਮੋਮਾਜਰਾ ਕਲਾਂ ਦੀ ਧੀ ਜਸਪ੍ਰੀਤ ਕੌਰ ਦੇ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਲਈ ਅਸੀਂ ਸਮੁੱਚੇ ਨਗਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਧ-ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ