Jagjit Singh Jaggi Mr Olympia - Sach Kahoon Punjabi

Jagjit Singh Jaggi Mr Olympia: ਜਗਜੀਤ ਸਿੰਘ ਜੱਗੀ ਨੇ ਤੀਜੀ ਵਾਰ ਜਿੱਤਿਆ ਮਿਸਟਰ ਓਲੰਪੀਆ ਦਾ ਖਿਤਾਬ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼/ਸ਼ਬਦ)। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਰਹਿਣ ਵਾਲੇ ਨੌਜਵਾਨ ਬਾਡੀ ਬਿਲਡਰ ਜਗਜੀਤ ਸਿੰਘ ਜੱਗੀ ਨੇ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਾਲ ਹੀ ਵਿੱਚ ਦਿੱਲੀ ਵਿਖੇ ਹੋਏ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਦੀ 65 ਕਿਲੋ ਕੈਟਾਗਰੀ ਵਿੱਚ ਗੋਲਡ ਮੈਡਲ ਜਿੱਤ ਕੇ ਉਨ੍ਹਾਂ ਨੇ ਤੀਜੀ ਵਾਰ ‘ਮਿਸਟਰ ਓਲੰਪੀਆ’ ਦਾ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ ਹੈ। 18 ਵਾਰ ਮਿਸਟਰ ਪੰਜਾਬ ਰਹਿ ਚੁੱਕੇ ਜੱਗੀ ਨੇ ਕਰੀਬ 15 ਸਾਲ ਦੀ ਸਖ਼ਤ ਮਿਹਨਤ, ਸੰਘਰਸ਼ ਅਤੇ ਤਿਆਗ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।

Jagjit Singh Jaggi Mr Olympia: ਜਗਜੀਤ ਸਿੰਘ ਜੱਗੀ ਨੇ ਤੀਜੀ ਵਾਰ ਜਿੱਤਿਆ ਮਿਸਟਰ ਓਲੰਪੀਆ ਦਾ ਖਿਤਾਬ

ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੇ ਪਿਤਾ ਆਟੋ ਚਲਾਉਂਦੇ ਸਨ ਅਤੇ ਉਹ ਖੁਦ ਮਜ਼ਦੂਰੀ ਕਰਕੇ ਜਿਮ ਤੇ ਡਾਇਟ ਦਾ ਖਰਚਾ ਚੁੱਕਦੇ ਸਨ। ਇੱਕ ਕਮਰੇ ਦੇ ਘਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਉਨ੍ਹਾਂ ਦੀ ਆਪਣੀ ਜਿੰਮ ਤੱਕ ਪਹੁੰਚ ਚੁੱਕਾ ਹੈ, ਜਿੱਥੇ ਉਹ ਖੁਦ ਟ੍ਰੇਨਿੰਗ ਕਰਨ ਦੇ ਨਾਲ-ਨਾਲ ਹੋਰਨਾਂ ਨੌਜਵਾਨਾਂ ਨੂੰ ਵੀ ਫਿਟਨੈੱਸ ਦੀ ਗੁੜ੍ਹਤੀ ਦੇ ਰਹੇ ਹਨ। ਇਸ ਵੱਡੀ ਅੰਤਰਰਾਸ਼ਟਰੀ ਕਾਮਯਾਬੀ ਦੇ ਬਾਵਜ਼ੂਦ ਖਿਡਾਰੀ ਜਗਜੀਤ ਸਿੰਘ ਜੱਗੀ ਨੇ ਸਿਸਟਮ ਅਤੇ ਸਿਆਸਤਦਾਨਾਂ ਦੀ ਬੇਰੁਖ਼ੀ 'ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਜਦੋਂ ਵੀ ਉਹ ਦੇਸ਼ ਜਾਂ ਪੰਜਾਬ ਲਈ ਮੈਡਲ ਜਿੱਤ ਕੇ ਪਰਤਦੇ ਹਨ, ਤਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਿਕ ਨੁਮਾਇੰਦਾ ਉਨ੍ਹਾਂ ਦਾ ਹੌਸਲਾ ਵਧਾਉਣ ਜਾਂ ਸਨਮਾਨ ਕਰਨ ਨਹੀਂ ਪਹੁੰਚਦਾ।

ਜੱਗੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਾਡੀ ਬਿਲਡਿੰਗ ਦੇ ਖਿਡਾਰੀਆਂ ਨੂੰ ਵੀ ਦੂਜੀਆਂ ਖੇਡਾਂ ਵਾਂਗ ਬਣਦਾ ਮਾਣ-ਸਨਮਾਨ ਅਤੇ ਸਹੂਲਤਾਂ ਦਿੱਤੀਆਂ ਜਾਣ। ਮੁਕੇਰੀਆਂ ਦੇ ਇਸ ਗੋਲਡ ਮੈਡਲ ਜੇਤੂ ਖਿਡਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਮਾੜੇ ਹਾਲਾਤ ਵੀ ਰਾਹ ਨਹੀਂ ਰੋਕ ਸਕਦੇ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਹੋਣਹਾਰ ਖਿਡਾਰੀ ਦੀ ਆਵਾਜ਼ ਵੱਲ ਕਦੋਂ ਧਿਆਨ ਦਿੰਦੀ ਹੈ।