Toronto News - Sach Kahoon Punjabi
Canada News: ਸੰਗਰੂਰ ਤੋਂ ਕੈਨਡਾ ਗਈ ਲੜਕੀ ਦਾ ਟੋਰਾਂਟੋ ’ਚ ਕਤਲ
Canada News: ਸੰਗਰੂਰ (ਨਰੇਸ਼ ਕੁਮਾਰ)। ਕੈਨੇਡਾ ’ਚ ਸੰਗਰੂਰ ਦੀ ਲੜਕੀ ਦਾ ਟੋਰਾਂਟੋ ’ਚ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਹਾਸਲ ਹੋਇਆ ਹੈ। ਕੁਝ ਦਿਨਾਂ ’ਚ ਕੁੜੀ ਦੀ ਕੈਨੇਡਾ ਪੀਆਰ ਹੋਣ ਵਾਲੀ ਸੀ ਤੇ ਅਚਾਨਕ ਇਹ ਮਾੜੀ ਖਬਰ ਉਸਦੇ ਘਰ ਪੁੱਜ ਗਈ। ਸ਼ਹਿਰ ਦੀ ਪ੍ਰੇਮੀ ਬਸਤੀ ਨਿਵਾਸੀ ਇੰਦਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ 27 ਸਾਲ ਦੀ ਧੀ ਅਮਨਪ੍ਰੀਤ ਕੌਰ ਸਾਲ 2021 ’ਚ ਪੜ੍ਹਾਈ ਲਈ ਕੈਨੇਡਾ ਗਈ ਸੀ। ਜਦਕਿ ਉਸਦੀ ਵੱਡੀ ਭੈਣ ਪਹਿਲਾਂ ਹੀ ਉੱਥੇ ਸੀ। Canada News
ਇਹ ਖਬਰ ਵੀ ਪੜ੍ਹੋ : Hansraj Raghuvanshi News: ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨ ਲੱਗੀ ਸੀ। ਹੁਣ ਉਹ ਕਿਸੇ ਹਸਪਤਾਲ ਵਿੱਚ ਨੌਕਰੀ ਕਰਦੀ ਸੀ। ਲੰਘੀ 20 ਅਕਤੂਬਰ ਨੂੰ ਉਸਦਾ ਆਖਰੀ ਫੋਨ ਆਇਆ ਸੀ ਤੇ ਕਰੀਬ ਇੱਕ ਘੰਟੇ ਵਾਂਗ ਉਸਨੇ ਗੱਲ ਕੀਤੀ, ਪਰ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਤੇ ਅਗਲੇ ਦਿਨ ਫੋਨ ’ਤੇ ਉਸਦੇ ਕਤਲ ਦੀ ਖਬਰ ਮਿਲੀ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਨੇ ਫੋਨ ’ਤੇ ਗੱਲ ਕਰਦੇ ਸਮੇਂ ਕਾਫੀ ਖੁਸ਼ ਸੀ ਅਤੇ ਉਸਨੇ ਦੱਸਿਆ ਸੀ ਕਿ ਕੁਝ ਹੀ ਦਿਨਾਂ ’ਚ ਉਸਨੂੰ ਕੈਨੇਡਾ ਦੀ ਪੀਆਰ ਮਿਲ ਜਾਵੇਗੀ।
ਪੀਆਰ ਮਿਲਣ ਤੋਂ ਬਾਅਦ ਅਮਨਪ੍ਰੀਤ ਨੇ ਵਾਪਸ ਪੰਜਾਬ ਆਉਣਾ ਸੀ, ਪਰ ਅਜਿਹਾ ਨਾ ਹੋਇਆ ਤੇ ਉਸਦੀ ਮੌਤ ਦੀ ਖਬਰ ਪੁੱਜਣ ਨਾਲ ਸਾਰਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਦੇ ਕਤਲ ਤੋਂ ਬਾਅਦ ਉਸਦੀ ਵੱਡੀ ਭੈਣ ਨੂੰ ਕੈਨੇਡਾ ਦੀ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਉਨ੍ਹਾਂ ਭਾਰਤ ਤੇ ਕੈਨੇਡਾ ਸਰਕਾਰ ਤੋਂ ਜਿੱਥੇ ਕਾਤਲ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ, ਉੱਥੇ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਉਸਦਾ ਅੰਤਿਮ ਸਸਕਾਰ ਕਰ ਸਕਣ। Canada News
Canada Plane Crash: ਕੈਨੇਡਾ ਦੇ ਟੋਰੰਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ
ਤਕਨੀਕੀ ਖਰਾਬੀ ਬਣੀ ਕਾਰਨ | Canada Plane Crash
Canada Plane Crash: ਟੋਰੰਟੋ (ਏਂਜਸੀ)। ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ’ਚ 18 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ’ਚ 76 ਯਾਤਰੀ ਤੇ 4 ਚਾਲਕ ਦਲ ਦੇ ਮੈਂਬਰ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ। ਫਲੈਪ ਐਕਚੁਏਟਰ ਫੇਲੀਅਰ (616) ਕਾਰਨ ਜਹਾਜ਼ ਅਚਾਨਕ ਪਲਟ ਗਿਆ।.
ਇਹ ਖਬਰ ਵੀ ਪੜ੍ਹੋ : Faridkot Bus Accident: ਸਵੇਰੇ-ਸਵੇਰੇ ਪੰਜਾਬ ’ਚ ਵੱਡਾ ਹਾਦਸਾ, ਨਾਲੇ ’ਚ ਡਿੱਗੀ ਬੱਸ, 5 ਦੀ ਮੌਤ, 40 ਤੋਂ ਜ਼ਿਆਦਾ ਜ਼ਖ…
ਇਸਦਾ ਮਤਲਬ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦੇ ਖੰਭਾਂ ਦੇ ਫਲੈਪ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਦੇ ਨਾਲ ਹੀ ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਟੋਰਾਂਟੋ ’ਚ ਭਾਰੀ ਬਰਫ਼ਬਾਰੀ ਸੀ। ਮੌਸਮ ਵਿਗਿਆਨ ਕੈਨੇਡਾ ਅਨੁਸਾਰ, 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਕਾਰਨ ਜਹਾਜ਼ ਪਲਟ ਗਿਆ। ਹਾਲਾਂਕਿ, ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਹਾਦਸੇ ਦੀ ਜਾਂਚ ਕਰ ਰਿਹਾ ਹੈ। ਯੂਐਸ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਵੀ ਇਸ ’ਚ ਮਦਦ ਕਰ ਰਿਹਾ ਹੈ।
ਪਾਇਲਟ ਨੇ ਦੱਸਿਆ, ਜਹਾਜ਼ ਉਲਟਾ ਸੀ ਤੇ ਸੜ ਰਿਹਾ ਸੀ | Canada Plane Crash
ਹਾਦਸੇ ਤੋਂ ਤੁਰੰਤ ਬਾਅਦ, ਹੈਲੀਕਾਪਟਰ ਪਾਇਲਟ ਨੇ ਏਅਰ ਟਰੈਫਿਕ ਕੰਟਰੋਲ (ਏਟੀਸੀ) ਨਾਲ ਗੱਲ ਕੀਤੀ। ਇਸ ’ਚ ਉਸਨੇ ਦੱਸਿਆ ਸੀ ਕਿ ਜਹਾਜ਼ ਉਲਟਾ ਸੀ ਤੇ ਸੜ ਰਿਹਾ ਸੀ।
ਹਾਦਸੇ ਤੋਂ ਬਾਅਦ ਟੋਰਾਂਟੋ ਹਵਾਈ ਅੱਡੇ ’ਤੇ 200 ਤੋਂ ਜ਼ਿਅਦਾ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਸੀ, ਪਰ ਕੁਝ ਘੰਟਿਆਂ ’ਚ ਉਡਾਣਾਂ ਮੁੜ ਸ਼ੁਰੂ ਹੋ ਗਈਆਂ।
ਵੈਨ ਡਰਾਈਵਰ ਮੌਕੇ ‘ਤੇ ਕਾਬੂ, ਪੁਲਿਸ ਵੱਲੋਂ ਜਾਂਚ ਸ਼ੁਰੂ
ਟੋਰਾਂਟੋ (ਏਜੰਸੀ)। ਕੈਨੇਡਾ ਦੇ ਟੋਰਾਂਟੋ ‘ਚ ਇੱਕ ਵੈਨ ਨੇ ਰਾਹਗੀਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖ਼ਮੀਆਂ ‘ਚ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਯੋਂਗ ਸਟਰੀਟ ਤੇ ਫਿੰਚ ਐਵਨਿਊ ‘ਚ ਦੁਪਹਿਰ ਡੇਢ ਵਜੇ ਵਾਪਰੀ।
ਫਿਲਹਾਲ ਪੁਲਿਸ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਜਾਂ ਇਹ ਇੱਕ ਹਾਦਸਾ ਸੀ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਅੱਤਵਾਦੀ ਘਟਨਾ ਤਾਂ ਨਹੀਂ ਘਟਨਾ ਦੌਰਾਨ ਬੇਕਾਬੂ ਵੈਨ ਨੇ ਪਹਿਲਾਂ ਸੜਕ ਕੰਢੇ ਬਣੀ ਇਮਾਰਤ ਦੀ ਕੰਧ ‘ਚ ਟੱਕਰ ਮਾਰੀ ਤੇ ਬਾਅਦ ‘ਚ ਫੁੱਟਪਾਥ ਤੇ ਸੜਕ ‘ਤੇ ਜਾ ਰਹੇ ਲੋਕਾਂ ਨੂੰ ਦਰੜਦੇ ਹੋਏ ਅੱਗੇ ਵਧ ਗਈ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਈ ਬਜ਼ੁਰਗਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ‘ਚ ਇਸੇ ਤਰ੍ਹਾਂ ਨਾਲ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿੱਥੇ ਬੇਕਾਬੂ ਵੈਨ ਨਾਲ ਜਾਣ-ਬੁੱਝ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਗਿਆ।