passport- - Sach Kahoon Punjabi
ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਜਮ੍ਹਾਂ ਕਰਵਾਇਆ ਪਾਸਪੋਰਟ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਹਾਈ ਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਵਜੂਦ ਅੱਜ ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਬੀਤੇ ਦਿਨੀਂ ਸੰਮਨ ਜ਼ਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ ਮਨਪ੍ਰੀਤ ਬਾਦਲ ਦੇ ਵਕੀਲ ਵੱਲੋਂ ਉਨ੍ਹਾਂ ਦਾ ਪਾਸਪੋਰਟ ਵਿਜੀਲੈਂਸ ਕੋਲ ਜਮ੍ਹਾਂ ਕਰਵਾ ਦਿੱਤਾ ਹੈ।
ਵੇਰਵਿਆਂ ਮੁਤਾਬਿਕ ਮਨਪ੍ਰੀਤ ਬਾਦਲ ਖਿਲਾਫ਼ ਵਿਜੀਲੈਂਸ ਵੱਲੋਂ ਕਥਿਤ ਧੋਖਾਧੜੀ ਕਰਕੇ ਸਸਤੇ ਭਾਅ ਪਲਾਟ ਖ੍ਰੀਦਣ ਦੇ ਮਾਮਲੇ ’ਚ ਮੁਕੱਦਮਾ ਦਰਜ਼ ਕੀਤਾ ਗਿਆ ਸੀ ਗਿ੍ਰਫ਼ਤਾਰੀ ਦੇ ਡਰੋਂ ਮਨਪ੍ਰੀਤ ਬਾਦਲ ਰੂਪੋਸ਼ ਰਹੇ ਵਿਜੀਲੈਂਸ ਵੱਲੋਂ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਥਾਂ-ਥਾਂ ਛਾਪੇ ਮਾਰੇ ਗਏ ਪਰ ਉਹ ਨਾ ਮਿਲੇ ਬਠਿੰਡਾ ਅਦਾਲਤ ਵੱਲੋਂ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਸੀ ਇਸ ਮਗਰੋਂ ਹਾਈ ਕੋਰਟ ਤੋਂ ਉਨ੍ਹਾਂ ਦੀ ਜ਼ਮਾਨਤ ਦੇ ਰੂਪ ’ਚ ਰਾਹਤ ਮਿਲੀ।
ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੇ ਵੇਰਕਾ ਮਿਲਕ ਪਲਾਂਟ ਅੱਗੇ ਫੂਕਿਆ ਸਰਕਾਰ ਦਾ ਪੁਤਲਾ
ਇਸ ਜਮਾਨਤ ਮਗਰੋਂ ਵਿਜੀਲੈਂਸ ਨੇ ਮੁੜ ਸੰਮਨ ਜਾਰੀ ਕਰਦਿਆਂ ਅੱਜ ਵਿਜੀਲੈਂਸ ਦਫ਼ਤਰ ਪੇਸ਼ ਹੋਣ ਲਈ ਕਿਹਾ ਸੀ ਪਰ ਮਨਪ੍ਰੀਤ ਬਾਦਲ (Manpreet Badal) ਪਿੱਠ ਦਰਦ ਕਾਰਨ ਪੇਸ਼ ਨਹੀਂ ਹੋਏ ਉਨ੍ਹਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਪਿੱਠ ਦਰਦ ਕਾਰਨ ਮਨਪ੍ਰੀਤ ਬਾਦਲ ਪੇਸ਼ ਨਹੀਂ ਹੋਏ ਉਨ੍ਹਾਂ ਦਾ ਪੀਜੀਆਈ ’ਚੋਂ ਇਲਾਜ਼ ਚੱਲ ਰਿਹਾ ਹੈ ਉਨ੍ਹਾਂ ਵਿਜੀਲੈਂਸ ਤੋਂ ਪੇਸ਼ ਹੋਣ ਲਈ 10 ਤੋਂ 12 ਦਿਨਾਂ ਦਾ ਸਮਾਂ ਮੰਗਿਆ ਹੈ ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਦਾ ਪਾਸਪੋਰਟ ਵਿਜੀਲੈਂਸ ਕੋਲ ਜਮ੍ਹਾਂ ਕਰਵਾ ਦਿੱਤਾ ਹੈ।
ਬਾਕੀ ਪੰਜ ਜਣਿਆਂ ਦੀ ਜਮਾਨਤ ਅਰਜੀ ਰੱਦ
ਪਲਾਟ ਖਰੀਦ ਘਪਲੇ ਵਿੱਚ ਅੱਜ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸੁਪਰਡੈਂਟ ਪੰਕਜ ਕਾਲੀਆ ਦੀ ਅਗਾਊਂ ਜਮਾਨਤ ਅਰਜੀ ਅਤੇ ਗਿ੍ਰਫਤਾਰ ਕੀਤੇ ਜਾ ਚੁੱਕੇ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਦੀ ਜਮਾਨਤ ਅਰਜੀ ਵੀ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ।
Remo D’Souza ‘ਤੇ 5 ਕਰੋੜ ਰੁਪਏ ਦੇ ਵਿਵਾਦਿਤ ਲੈਣ ਦੇਣ ਦਾ ਹੈ ਮਾਮਲਾ
ਮੁੰਬਈ। ਪਿਛਲੇ ਦਿਨੀਂ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜਾ ‘ਤੇ ਧੋਖਾਧੜੀ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਰਕੇ ਹੁਣ ਰੇਮੋ ਦੀ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਧੋਖਾਧੜੀ ਕੇਸ ‘ਚ ਰੇਮੋ ਨੂੰ ਆਪਣਾ ਪਾਸਪੋਰਟ ਗਾਜ਼ੀਆਬਾਦ ਪੁਲਿਸ ਨੂੰ ਜਮ੍ਹਾ ਕਰਾਉਣਾ ਪਿਆ। ਦਰਅਸਲ, ਰੇਮੋ ਡਿਸੂਜਾ ਨੂੰ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਅਜਿਹਾ ਕਰਨਾ ਪਿਆ। ਗਾਜ਼ੀਆਬਾਦ ਦੇ ਇਕ ਵਿਅਕਤੀ ਨੇ 5 ਕਰੋੜ ਰੁਪਏ ਦੇ ਲੈਣ ਦੇਣ ਦੇ ਵਿਵਾਦ ‘ਚ ਰੇਮੋ ਖਿਲਾਫ ਇਹ ਮੁਕੱਦਮਾ ਦਰਜ ਕਰਵਾਇਆ ਸੀ। 5 ਕਰੋੜ ਰੁਪਏ ਦੇ ਵਿਵਾਦਿਤ ਲੈਣ ਦੇਣ ਦੇ ਮਾਮਲੇ ‘ਚ ਰੇਮੋ ਖਿਲਾਫ ਗਾਜ਼ੀਆਬਾਦ ਦੇ ਸਿਹਾਨੀਗੇਟ ਥਾਣੇ ‘ਚ ਧੋਖਾਧੜੀ ਸਮੇਤ ਹੋਰਨਾਂ ਗੰਭੀਰ ਧਾਰਾਵਾਂ ‘ਚ ਮਾਮਲਾ ਦਰਜ ਹੈ।
ਜਾਣਕਾਰੀ ਮੁਤਾਬਕ ਸਤਿੰਦਰ ਤਿਆਗੀ ਨਾਂਅ ਦੇ ਵਿਅਕਤੀ ਨੇ ਰੇਮੋ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਫਿਲਮਕਾਰ ਨੇ ਉਸ ਤੋਂ 5 ਕਰੋੜ ਰੁਪਏ ਦੀ ਮੋਟੀ ਰਕਮ ਲਈ ਸੀ, ਜੋ ਉਸ ਨੂੰ ਹਾਲੇ ਤੱਕ ਨਹੀਂ ਵਾਪਸ ਦਿੱਤੀ। ਤਿਆਗੀ ਨੇ ਦਾਅਵਾ ਕੀਤਾ ਕਿ ਡਿਸੂਜਾ ਨੇ ਇਕ ਫਿਲਮ ‘ਅਮਰ…ਮਸਟ ਡਾਈ’ ‘ਚ ਨਿਵੇਸ਼ ਕਰਨ ਲਈ ਉਸ ਤੋਂ 5 ਕਰੋੜ ਰੁਪਏ ਲਏ ਤੇ ਫਿਲਮ ਰਿਲੀਜ਼ਿੰਗ ਤੋਂ ਬਾਅਦ ਬਦਲੇ ‘ਚ ਦੁੱਗਣੇ ਪੈਸੇ ਦੇਣ ਦਾ ਵਾਅਦਾ ਕੀਤਾ, ਹਾਲਾਂਕਿ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਡਿਸੂਜਾ ਨੇ ਕਥਿਤ ਤੌਰ ‘ਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਕ ਗੈਂਗਸਟਰ ਦੇ ਜਰੀਏ ਤਿਆਗੀ ਨੂੰ ਧਮਕਾਇਆ। ਇਸ ਦੇ ਨਾਲ ਹੀ ਤਿਆਗੀ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੂੰ ਕਿਸੇ ਮਾਫੀਆ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪਾਸਪੋਰਟ ਦੀ ਸ਼ਰਤ ਹਟਵਾਉਣ ਲਈ ਪਹਿਲਕਦਮੀ ਕਰੇ: ਪਰਨੀਤ ਕੌਰ
ਤਰੁਣ ਸ਼ਰਮਾ/ਨਾਭਾ । ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਅਤੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪਾਸਪੋਰਟ ਦੀ ਸ਼ਰਤ ਹਟਵਾਉਣ ਲਈ ਪਹਿਲਕਦਮੀ ਕਰੇ। ਉਹ ਲੋਕ ਸਭਾ ਚੋਣਾਂ ‘ਚ ਜਿੱਤ ਦਿਵਾਉਣ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਲਈ ਨਾਭਾ ਵਿਖੇ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵਧਾਈ ਦਿੰਦਿਆਂ।
ਕਿਹਾ ਕਿ ਇਹ ਲਾਂਘਾ ਸੰਗਤ ਦੀ ਅਰਦਾਸ, ਵਾਹਿਗੁਰੂ ਦੀ ਮਿਹਰ, ਭਾਰਤ-ਪਾਕਿ ਸਰਕਾਰਾਂ ਦੀ ਪਹਿਲਕਦਮੀ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਖੁੱਲ੍ਹਿਆ ਹੈ ਉਨ੍ਹਾਂ ਆਖਿਆ ਕਿ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦਿਆਂ ਪਾਸਪੋਰਟ ਦੀ ਸ਼ਰਤ ਨਰਮ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਿੰਡਾਂ ‘ਚ ਵੱਸਦੀ ਵੱਡੀ ਗਿÎਣਤੀ ਸੰਗਤ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ, ਉਹ ਵੀ ਇਸ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣ ਉਨ੍ਹਾਂ ਕਿਹਾ ਕਿ ਪਾਸਪੋਰਟ ਤੋਂ ਬਿਨਾ ਕੋਈ ਵੀ ਹੋਰ ਅਧਿਕਾਰਤ ਪਛਾਣ ਪੱਤਰ ਇਸ ਉਦੇਸ਼ ਲਈ ਵਰਤਿਆ ਜਾ ਸਕਦਾ ਹੈ। ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ 20 ਡਾਲਰ ਫੀਸ ਬਾਰੇ ਸਵਾਲ ਦੇ ਜਵਾਬ ‘ਚ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਗਰੀਬ ਤੇ ਲੋੜਵੰਦ ਸੰਗਤ ਦੀ ਫੀਸ ਅਦਾ ਕਰਨ ਲਈ ਅੱਗੇ ਆਵੇ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਨਾਭਾ ਹਲਕੇ ‘ਚ 50 ਕਰੋੜ ਰੁਪਏ ਤੋਂ ਵਧੇਰੇ ਦੇ ਵਿਕਾਸ ਕਾਰਜ ਕਰਵਾਏ ਹਨ। ਇਸ ਮੌਕੇ ਸ੍ਰੀ ਧਰਮਸੋਤ ਅਤੇ ਸਮੂਹ ਨਾਭਾ ਹਲਕੇ ਦੇ ਵੋਟਰਾਂ ਵੱਲੋਂ ਸ੍ਰੀਮਤੀ ਪਰਨੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ, ਓ. ਐਸ. ਡੀ.  ਬਲਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਦਿਹਾਤੀ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੱਦਦ ਦੀ ਅਪੀਲ
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੱਦਦ ਕਰਨ ਲਈ ਮੋਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੀ, ਜਿਸ ਨੇ ਪੰਜਾਬ ਸਰਕਾਰ ਦਾ ਜੀ. ਐਸ. ਟੀ. ਦਾ ਬਣਦਾ ਹਿੱਸਾ ਵੀ ਅਜੇ ਤੱਕ ਨਹੀਂ ਦਿੱਤਾ ਪਰੰਤੂ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਕੈਪਟਨ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਇੱਕ ਸ਼ਲਾਘਾਯੋਗ ਫੈਸਲਾ ਕੀਤਾ ਹੈ ਅਤੇ ਇਸ ਲਈ 30 ਨਵੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਐਸਐਸਪੀ ਨੇ ਜਮ੍ਹਾਂ ਕਰਵਾਇਆ ਪਾਸਪੋਰਟ
ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਕੀਤੀ ਗਈ ਪੁੱਛਗਿੱਛ
ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਨੇ ਪੁਲਿਸ ਹੈੱਡਕੁਆਟਰ ਵਿਖੇ ਆਪਣਾ ਪਾਸਪੋਰਟ ਜਮਾ ਕਰਵਾ ਦਿੱਤਾ ਹੈ। ਓਧਰ ਰਾਜਜੀਤ ਪਟਿਆਲਾ ਵਿਖੇ  ਵਿਜੀਲੈਂਸ ਅੱਗੇ ਪੇਸ਼ ਹੋਏ ਜਿੱਥੇ ਉਨ੍ਹਾਂ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ ਗਈ ਸਾਬਕਾ ਐਸਐਸਪੀ ਰਾਜਜੀਤ ਸਿੰਘ ਅੱਜ ਪਟਿਆਲਾ ਵਿਖੇ ਇੱਕ ਪੁਰਾਣੇ ਮਾਮਲੇ ਵਿੱਚ ਵਿਜੀਲੈਂਸ ਦੇ ਈਓ ਵਿੰਗ ਅੱਗੇ ਪੇਸ਼ ਹੋਏ। ਇਸ ਦੌਰਾਨ ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ।
ਮਿਲੇ ਵੇਰਵਿਆਂ ਮੁਤਾਬਿਕ ਐਫਆਈਆਰ 1/2015 ਜੋ ਕਿ ਮੁਹਾਲੀ ਵਿਖੇ ਦਰਜ ਸੀ, ਉਸ ਸਮੇਂ ਤਰਨਤਾਰਨ ਦੇ ਜਗਦੀਪ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉੱਥੋਂ ਦੇ ਇੰਸਪੈਕਟਰ ਸੀਆਈਏ ਇੰਚਾਰਜ਼ ਇੰਦਰਜੀਤ ਸਿੰਘ ਅਤੇ ਦੋ ਹੋਰ ਵਿਅਕਤੀਆਂ ਵੱਲੋ 2013 ਵਿੱਚ 17 ਲੱਖ ਰੁਪਏ ਲਏ ਸੀ ਅਤੇ ਰਾਜਦੀਪ ਸਿੰਘ ਉਸ ਸਮੇਂ ਤਰਨਤਾਰਨ ਦੇ ਐਸਐਸਪੀ ਸਨ। ਜਗਦੀਪ ਸਿੰਘ ਖਰੜ ਲੈਬ ਵਿਖੇ ਲੱਗਿਆ ਹੋਇਆ ਸੀ ਅਤੇ ਉਸ ‘ਤੇ ਦੋਸ਼ ਸਨ ਕਿ ਉਹ ਪੈਸੇ ਲੈ ਕੇ ਸੈਂਪਲ ਫੇਲ੍ਹ ਕਰਵਾਉਂਦਾ ਸੀ। ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ 17 ਲੱਖ ਰੁਪਏ ਲੈ ਕੇ ਉਸ ਨੂੰ ਗਵਾਹ ਬਣਾ ਲਿਆ ਗਿਆ। (SSP)
ਇਸ ਕੇਸ ਵਿੱਚ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਵੀ ਕੀਤੀ ਗਈ ਪੁੱਛਗਿੱਛ
ਪਟਿਆਲਾ ਵਿਜੀਲੈਸ ਦੇ ਈਓ ਵਿੰਗ ਦੇ ਐਸਪੀ ਪ੍ਰੀਤਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਨਾ ਵੱਡਾ ਮਾਮਲਾ ਐਸਐਸਪੀ ਦੀ ਭੂਮਿਕਾ ਤੋਂ ਬਗੈਰ ਨਹੀਂ ਹੋ ਸਕਦਾ, ਇਸ ਕੇਸ ਵਿੱਚ ਅੱਜ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਨੇਕਾਂ ਸੁਆਲ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਰਾਜਜੀਤ ਅੱਗੇ ਕਈ ਹੋਰ ਸੁਆਲ ਵੀ ਰੱਖੇ ਗਏ ਹਨ ਜਿਸ ਦਾ ਉਸ ਤੋਂ ਜਵਾਬ ਲਿਆ ਜਾਵੇਗਾ।
ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਜਗਦੀਪ ਸਿੰਘ ਨੂੰ ਮੁੜ ਸੈਂਪਲ ਫੇਲ੍ਹ ਕਰਵਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹ ਸਾਰਾ ਖੁਲਾਸਾ ਉਸ ਵੱਲੋਂ ਕੀਤਾ ਗਿਆ ਸੀ। ਚੰਡੀਗੜ੍ਹ ਵਿਖੇ ਪਾਸਪੋਰਟ ਜਮ੍ਹਾਂ ਕਰਾਉਣ ਮੌਕੇ ਰਾਜਜੀਤ ਨੇ ਕਿਹਾ ਕਿ ਉਨ੍ਹਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੈ ਅਤੇ ਉਹ ਮਾਨਯੋਗ ਅਦਾਲਤ ‘ਤੇ ਪੂਰਾ ਭਰੋਸਾ ਕਰਦੇ ਹਨ। ਰਾਜਜੀਤ ਸਿੰਘ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਵਿਜੀਲੈਂਸ ਵਲੋਂ ਉਸ ਖ਼ਿਲਾਫ਼ ਲੁਕ ਆਊਟ ਜਾਰੀ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਹ ਕਿਤੇ ਵੀ ਭਜਣ ਵਾਲੇ ਨਹੀਂ ਹਨ।
ਉਨਾਂ ਕਿਹਾ ਕਿ ਉਹ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਦੇਸ਼ ਲਈ ਕੁਰਬਾਨੀ ਦੇਣਾ ਜਾਣਦੇ ਹਨ। ਇਸ ਲਈ ਉਨਾਂ ਦੇ ਮਾਮਲੇ ਵਿੱਚ ਹਰ ਫੈਸਲਾ ਆਉਣ ਤੱਕ ਉਹ ਕਿਥੇ ਵੀ ਨਹੀਂ ਜਾਣ ਵਾਲੇ ਹਨ। ਦੱਸਣਯੋਗ ਹੈ ਕਿ ਰਾਜਜੀਤ ਸਿੰਘ ‘ਤੇ ਨਸ਼ੇ ਖ਼ਿਲਾਫ਼ ਬਣਾਈ ਗਈ ਐਸ.ਆਈ.ਟੀ. ਵੱਲੋਂ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਐਸ.ਐਸ.ਪੀ. ਤੋਂ ਹਟਾਇਆ ਗਿਆ ਸੀ ਅਤੇ ਬੀਤੀ ਰਾਤ ਰਾਜਜੀਤ ਦੇ ਵਿਦੇਸ਼ ਭੱਜਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਇਸ ਸਮੇਂ ਰਾਜਜੀਤ ਸਿੰਘ ਮੁਹਾਲੀ ਦੀ ਚੌਥੀ ਬਟਾਲੀਅਨ ਵਿਖੇ ਕਮਾਂਡੈਂਟ ਤੈਨਾਤ ਹਨ।
ਅੱਜ ਤੋਂ ਪਾਸਪੋਰਟ ਬਣਵਾਉਣ ਲਈ ਆਧਾਰ ਜ਼ਰੂਰੀ
ਨਵੀਂ ਦਿੱਲੀ: ਆਧਾਰ ਕਾਰਡ ਤੁਹਾਡੀ ਜ਼ਿੰਦਗੀ ਦਾ ਆਧਾਰ ਬਣਦਾ ਜਾ ਰਿਹਾ ਹੈ। ਪਹਿਲੀ ਜੁਲਾਈ 2017 ਤੋਂ ਕਈ ਅਹਿਮ ਚੀਜ਼ਾਂ ਲਈ ਆਧਾਰ ਦੇਣ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਹੈ। ਆਨਲਾਈਨ ਰਿਟਰਨ ਭਰਨ ਤੋਂ ਲੈ ਕੇ ਪਾਸਪੋਰਟ ਬਣਵਾਉਣ ਅਤੇ ਸਕਾਰਲਸ਼ਿਪ ਲੈਣ ਤੱਕ ਲਈ ਆਧਾਰ ਨੰਬਰ ਦੇਣਾ ਪਵੇਗਾ। ਹਾਲਾਂਕਿ, ਕਈ ਸਰਕਾਰੀ ਸਕੀਮਾਂ ਦਾ ਫਾਇਦਾ 30 ਸਤੰਬਰ ਤੱਕ ਬਿਨਾਂ ਆਧਾਰ ਵੀ ਮਿਲਦਾ ਰਹੇਗਾ।
ਪੈਨ ਨਾਲ ਆਧਾਰ ਨੂੰ ਜੋੜਨਾ ਜ਼ਰੂਰੀ
ਪੈਨ ਨੂੰ ਆਧਾਰ ਨਾਲ ਜੋੜਨਾ ਹੁਣ ਜਰੂਰੀਕਰ ਦਿੱਤਾ ਗਿਆ ਹੈ। ਚਾਰਟਡ ਅਕਾਊਂਟੈਂਟ ਹਿਮਾਂਸ਼ੂ ਕੁਮਾਰ ਮੁਤਾਬਕ ਇਸ ਨਾਲ ਸਰਕਾਰ ਤੇ ਖਪਤਕਾਰ ਦੋਵਾਂ ਨੂੰ ਫਾਇਦਾ ਹੈ। ਪੈਨ ਨਾਲ ਦੋ ਮਿੰਟ ਵਿੱਚ ਇਨਕਮ ਟੈਕਸ ਰਿਟਰਨ ਆਨਲਾਈਨ ਦਾਖਲ ਕੀਤੀ ਜਾ ਸਕੇਗੀ। ਉੱਥੇ, ਕਈ ਲੋਕ ਦੋ-ਤਿੰਨ ਪੈਨ ਰੱਖਦੇ ਹਨ ਅਤੇ ਟੈਕਸ ਚੋਰੀ ਲਈ ਫਰਜ਼ੀਵਾੜਾ ਕਰਦੇ ਹਨ। ਇਸ ‘ਤੇ ਰੋਕ ਲੱਗੇਗੀ।
(ਏਜੰਸੀ) ਨਵੀਂ ਦਿੱਲੀ। ਅਗਲੇ ਮਹੀਨੇ ਕੁਝ ਸ਼ਹਿਰਾਂ ਦੇ ਲੋਕ ਪਾਸਪੋਰਟ ਬਣਵਾਉਣ ਲਈ ਡਾਕਘਰਾਂ ‘ਚ ਅਪਲਾਈ ਕਰ ਸਕਣਗੇ ਇਹ ਵਿਦੇਸ਼ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ ਇਸ ਦਾ ਮਕਸਦ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਤੇ ਸਮੁੱਚੇ ਦੇਸ਼ ‘ਚ ਪਾਸਪੋਰਟ ਦਫ਼ਤਰਾਂ ਤੋਂ ਬੋਝ ਨੂੰ ਘੱਟ ਕਰਨਾ ਹੈ,  ਜਿਨ੍ਹਾਂ ਕੋਲ ਵੱਡੀ ਗਿਣਤੀ ‘ਚ ਬਿਨੈ ਆਉਂਦੇ ਹਨ।
ਯੋਜਨਾ ਦੇ ਪਹਿਲੇ ਗੇੜ ‘ਚ ਇਹ ਸਹੂਲਤ ਰਾਜਸਥਾਨ ‘ਚ ਕੋਟਾ, ਜੈਸਲਮੇਰ, ਬੀਕਾਨੇਰ, ਝੂੰਝੁਨੂ ਤੇ ਝਾਲਾਵਾੜ ‘ਚ, ਜਦੋਂਕਿ ਪੱਛਮੀ ਬੰਗਾਲ ‘ਚ ਇਹ ਆਸਨਸੋਲ, ਨਾਦੀਆ, ਕੋਲਕਾਤਾ ‘ਚ ਮੁਹੱਈਆ ਹੋਵੇਗੀ ਝਾਰਖੰਡ ‘ਚ ਇਹ ਸੇਵਾ ਦੇਵਘਰ ਜਮੇਸ਼ਦਪੁਰ ਤੇ ਧਨਬਾਦ ‘ਚ ਮੁਹੱਈਆ ਹੋਵੇਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਸਾਡੀ ਕੋਸ਼ਿਸ਼ ਹੈ ਕਿ ਪਹਿਲੇ ਗੇੜ ‘ਚ ਐਲਾਨੇ ਡਾਕਘਰ ਪਾਸਪੋਰਟ ਸੇਵਾ ਕੇਂਦਰ 31 ਮਾਰਚ 2017 ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਣ ਫਿਲਹਾਲ ਸਮੁੱਚੇ ਦੇਸ਼ ‘ਚ 38 ਪਾਸਪੋਰਟ ਦਫ਼ਤਰਾਂ ਦੀ ਵਿਸਤਾਰਿਤ ਇਕਾਈਆਂ ਵਜੋਂ 89 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ ਵਿਦੇਸ਼ ਮੰਤਰਾਲੇ ਅਨੁਸਾਰ ਸਰਕਾਰ ਨੇ 2016 ‘ਚ 1.15 ਕਰੋੜ ਪਾਸਪੋਰਟ ਤੇ ਹੋਰ ਸਬੰਧਿਤ ਸੇਵਾਵਾਂ ਦਿੱਤੀਆਂ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ