Medical Courses Without NEET - Sach Kahoon Punjabi

Medical Courses Without NEET: ਨੀਟ ਤੋਂ ਬਿਨਾ ਵੀ ਖੁੱਲ੍ਹੇ ਹਨ ਮੈਡੀਕਲ ਖੇਤਰ ’ਚ ਮੌਕੇ
ਡਾ. ਸੰਦੀਪ ਸਿੰਹਮਾਰ
ਬਹੁਤ ਸਾਰੇ ਵਿਦਿਆਰਥੀ ਮੈਡੀਕਲ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ, ਪਰ ਕਈ ਵਾਰ ਨੀਟ ਦੀ ਤਿਆਰੀ ਜਾਂ ਉਸ ਵਿੱਚ ਸਫ਼ਲਤਾ ਹਾਸਲ ਕਰਨਾ ਮੁਸ਼ਕਲ ਲੱਗਦਾ ਹੈ। ਕਈ ਵਾਰ ਪੇਪਰ ਲੀਕ ਵਰਗੀਆਂ ਘਟਨਾਵਾਂ ਕਾਰਨ ਵਿਦਿਆਰਥੀਆਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੁੰਦੀ ਹੈ। ਚੰਗੀ ਗੱਲ ਇਹ ਹੈ ਕਿ ਵਿਗਿਆਨ ਸਟਰੀਮ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਵੀ ਤੁਸੀਂ ਅਜਿਹੇ ਕਈ ਮੈਡੀਕਲ ਅਤੇ ਸਿਹਤ-ਸੰਭਾਲ ਨਾਲ ਜੁੜੇ ਕੋਰਸ ਕਰ ਸਕਦੇ ਹੋ, ਜਿਨ੍ਹਾਂ ਲਈ ਨੀਟ ਲਾਜ਼ਮੀ ਨਹੀਂ ਹੈ। ਇਹ ਕੋਰਸ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਦਿੰਦੇ ਹਨ, ਸਗੋਂ ਵਧੀਆ ਕਰੀਅਰ ਅਤੇ ਸਥਿਰ ਆਮਦਨ ਦੇ ਰਾਹ ਵੀ ਖੋਲ੍ਹਦੇ ਹਨ।

Read Also : Body Donation News: ਡੇਰਾ ਸ਼ਰਧਾਲੂ ਰੁਲਦਾ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ

ਬੀਐੱਸਸੀ ਨਰਸਿੰਗ | Medical Courses Without NEET

ਬੀਐੱਸਸੀ ਨਰਸਿੰਗ ਚਾਰ ਸਾਲਾਂ ਦਾ ਗ੍ਰੈਜੂਏਸ਼ਨ ਪੱਧਰ ਦਾ ਕੋਰਸ ਹੈ। ਇਸ ਵਿੱਚ ਮਰੀਜ਼ਾਂ ਦੀ ਦੇਖਭਾਲ, ਸਿਹਤ ਸਿੱਖਿਆ, ਹਸਪਤਾਲ ’ਚ ਕੰਮ ਕਰਨ ਦੇ ਤਰੀਕੇ ਅਤੇ ਨਰਸਿੰਗ ਨਾਲ ਸੰਬੰਧਿਤ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਨਰਸਿੰਗ ਸਿਰਫ਼ ਟੀਕੇ ਲਾਉਣ ਜਾਂ ਦਵਾਈਆਂ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਮਰੀਜ਼ ਦੀ ਸਥਿਤੀ ’ਤੇ ਨਜ਼ਰ ਰੱਖਣਾ, ਡਾਕਟਰਾਂ ਦੇ ਨਿਰਦੇਸ਼ਾਂ ਨੂੰ ਸਮਝਣਾ, ਐਮਰਜੈਂਸੀ ਹਾਲਾਤਾਂ ਵਿੱਚ ਕਾਰਵਾਈ ਕਰਨਾ ਅਤੇ ਪਰਿਵਾਰ ਨਾਲ ਸੰਚਾਰ ਕਰਨਾ ਵੀ ਇਸ ਦਾ ਹਿੱਸਾ ਹੈ। ਨਰਸ ਬਣਨ ਤੋਂ ਬਾਅਦ ਤੁਸੀਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਕਲੀਨਿਕਾਂ, ਨਰਸਿੰਗ ਹੋਮ, ਸਿਹਤ ਮੰਤਰਾਲਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਕੰਮ ਕਰ ਸਕਦੇ ਹੋ। ਨਵੇਂ ਗ੍ਰੈਜੂਏਟਾਂ ਦੀ ਸ਼ੁਰੂਆਤੀ ਤਨਖਾਹ ਆਮ ਤੌਰ ’ਤੇ 3 ਤੋਂ 8 ਲੱਖ ਰੁਪਏ ਸਾਲਾਨਾ ਹੋ ਸਕਦੀ ਹੈ, ਜੋ ਤਜ਼ਰਬੇ ਅਤੇ ਸਥਾਨ ਦੇ ਅਨੁਸਾਰ ਵਧਦੀ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਨਰਸਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ, ਇਸ ਲਈ ਅੱਗੇ ਦੀ ਪੜ੍ਹਾਈ ਅਤੇ ਲਾਇਸੈਂਸ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਵੀ ਕਰੀਅਰ ਬਣਾਇਆ ਜਾ ਸਕਦਾ ਹੈ।

ਬੈਚਲਰ ਆਫ਼ ਫਾਰਮੇਸੀ | Medical Courses Without NEET

ਬੀ. ਫਾਰਮਾ ਚਾਰ ਸਾਲ ਦਾ ਕੋਰਸ ਹੈ, ਜਿਸ ਵਿੱਚ ਦਵਾਈਆਂ ਦੀ ਬਣਤਰ, ਨਿਰਮਾਣ, ਗੁਣਵੱਤਾ ਕੰਟਰੋਲ ਅਤੇ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਾਠਕ੍ਰਮ ਵਿੱਚ ਰਸਾਇਣ ਵਿਗਿਆਨ, ਫਾਰਮਾਕੋਲੋਜੀ, ਫਾਰਮਾਸਿਊਟੀਕਲ ਫਾਰਮੂਲੇਸ਼ਨ ਅਤੇ ਕਾਨੂੰਨੀ ਪੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਬੀ. ਫਾਰਮਾ ਕਰਨ ਤੋਂ ਬਾਅਦ ਤੁਸੀਂ ਦਵਾਈ ਕੰਪਨੀਆਂ, ਫਾਰਮੇਸੀ ਵਿਚ ਮੈਨੇਜ਼ਮੈਂਟ, ਕੁਆਲਿਟੀ ਕੰਟਰੋਲ ਲੈਬ, ਖੋਜ ਅਤੇ ਵਿਕਾਸ ਅਤੇ ਰੈਗੂਲੇਟਰੀ ਖੇਤਰਾਂ ਵਿੱਚ ਕੰਮ ਕਰ ਸਕਦੇ ਹੋ। ਸ਼ੁਰੂਆਤੀ ਤਨਖਾਹ ਆਮ ਤੌਰ ’ਤੇ 2 ਤੋਂ 5 ਲੱਖ ਰੁਪਏ ਸਾਲਾਨਾ ਹੁੰਦੀ ਹੈ, ਪਰ ਕੰਪਨੀ, ਸ਼ਹਿਰ ਅਤੇ ਤੁਹਾਡੀ ਵਿਸ਼ੇਸ਼ਤਾ ਦੇ ਅਨੁਸਾਰ ਇਹ ਹੋਰ ਵੀ ਵਧੀਆ ਹੋ ਸਕਦੀ ਹੈ। ਅੱਗੇ ਐੱਮ. ਫਾਰਮਾ ਜਾਂ ਐੱਮਬੀਏ ਕਰਕੇ ਕਰੀਅਰ ਅਤੇ ਤਨਖਾਹ ਦੋਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦੋ ਸਾਲਾ ਡੀ. ਫਾਰਮਾ ਕੋਰਸ ਵੀ ਕੀਤਾ ਜਾ ਸਕਦਾ ਹੈ।

ਬੈਚਲਰ ਆਫ਼ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ:

ਬੀਐੱਮਐੱਲਟੀ ਇੱਕ ਵਿਹਾਰਕ ਕੋਰਸ ਹੈ, ਜੋ ਮੈਡੀਕਲ ਲੈਬ ਵਿੱਚ ਪ੍ਰਯੋਗ ਅਤੇ ਟੈਸਟਾਂ ਦੀ ਸਿਖਲਾਈ ਦਿੰਦਾ ਹੈ। ਇਹ ਆਮ ਤੌਰ ’ਤੇ ਦੋ ਤੋਂ ਤਿੰਨ ਸਾਲਾਂ ਦਾ ਡਿਪਲੋਮਾ ਜਾਂ ਤਿੰਨ ਸਾਲਾਂ ਦਾ ਡਿਗਰੀ ਕੋਰਸ ਹੁੰਦਾ ਹੈ। ਇਸ ਵਿੱਚ ਹੇਮੈਟੋਲੋਜੀ, ਮਾਈਕ੍ਰੋਬਾਇਓਲੋਜੀ, ਬਾਇਓਕੈਮਿਸਟ੍ਰੀ ਅਤੇ ਕਲੀਨਿਕਲ ਟੈਸਟਿੰਗ ਬਾਰੇ ਪੜ੍ਹਾਇਆ ਜਾਂਦਾ ਹੈ।ਮੈਡੀਕਲ ਲੈਬ ਟੈਕਨੀਸ਼ੀਅਨ ਵਜੋਂ ਤੁਸੀਂ ਹਸਪਤਾਲ ਲੈਬ, ਡਾਇਗਨੋਸਟਿਕ ਸੈਂਟਰ ਅਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰ ਸਕਦੇ ਹੋ। ਵਧੀਆ ਪ੍ਰਯੋਗਾਤਮਕ ਹੁਨਰ ਅਤੇ ਸਟੀਕਤਾ ਵਾਲੇ ਪੇਸ਼ੇਵਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ, ਇਸ ਲਈ ਯੋਗ ਉਮੀਦਵਾਰ 3 ਤੋਂ 6 ਲੱਖ ਰੁਪਏ ਸਾਲਾਨਾ ਤੱਕ ਕਮਾ ਸਕਦੇ ਹਨ। ਅੱਗੇ ਪੋਸਟ-ਗ੍ਰੈਜੂਏਸ਼ਨ ਜਾਂ ਸਰਟੀਫਿਕੇਟ ਕੋਰਸ ਕਰਕੇ ਕਿਸੇ ਖ਼ਾਸ ਖੇਤਰ ਵਿੱਚ ਮਾਹਿਰ ਬਣਨਾ ਵੀ ਸੌਖਾ ਹੁੰਦਾ ਹੈ।

ਬੈਚਲਰ ਆਫ਼ ਫਿਜ਼ਿਓਥੈਰੇਪੀ:

ਬੀਪੀਟੀ ਚਾਰ ਸਾਲ ਦਾ ਕੋਰਸ ਹੈ, ਜਿਸ ਵਿੱਚ ਫਿਜ਼ਿਓਥੈਰੇਪੀ ਦੀਆਂ ਤਕਨੀਕਾਂ, ਮਨੁੱਖੀ ਸਰੀਰ ਦੀ ਗਤੀ-ਵਿਗਿਆਨ ਅਤੇ ਬਿਮਾਰੀਆਂ ਜਾਂ ਸੱਟਾਂ ਤੋਂ ਬਾਅਦ ਮਰੀਜ਼ ਨੂੰ ਤੰਦਰੁਸਤ ਕਰਨ ਦੇ ਤਰੀਕੇ ਸਿਖਾਏ ਜਾਂਦੇ ਹਨ। ਫਿਜ਼ਿਓਥੈਰੇਪਿਸਟ ਸੱਟਾਂ, ਸਰਜਰੀ ਤੋਂ ਬਾਅਦ ਦੀ ਰਿਕਵਰੀ, ਖੇਡਾਂ ਨਾਲ ਸੰਬੰਧਿਤ ਸੱਟਾਂ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਮੱਦਦ ਕਰਦੇ ਹਨ। ਇਹ ਇੱਕ ਅਜਿਹਾ ਪੇਸ਼ਾ ਹੈ ਜਿਸ ਵਿੱਚ ਸਿੱਧੇ ਤੌਰ ’ਤੇ ਮਰੀਜ਼ਾਂ ਨਾਲ ਕੰਮ ਕਰਨਾ ਪੈਂਦਾ ਹੈ ਅਤੇ ਇਸ ਲਈ ਹਮਦਰਦੀ, ਹੌਂਸਲਾ ਅਤੇ ਤਕਨੀਕੀ ਹੁਨਰ ਬਹੁਤ ਜ਼ਰੂਰੀ ਹਨ। ਬੀਪੀਟੀ ਕਰਨ ਤੋਂ ਬਾਅਦ ਤੁਸੀਂ ਹਸਪਤਾਲਾਂ, ਰਿਹੈਬਲੀਟੇਸ਼ਨ ਸੈਂਟਰ, ਸਪੋਰਟਸ ਕਲੀਨਿਕਾਂ ਵਿੱਚ ਕੰਮ ਕਰ ਸਕਦੇ ਹੋ ਜਾਂ ਆਪਣਾ ਨਿੱਜੀ ਕਲੀਨਿਕ ਵੀ ਚਲਾ ਸਕਦੇ ਹੋ। ਸ਼ੁਰੂਆਤੀ ਤਨਖਾਹ ਸੰਸਥਾ ਅਤੇ ਤਜ਼ਰਬੇ ਦੇ ਅਨੁਸਾਰ ਬਦਲਦੀ ਰਹਿੰਦੀ ਹੈ, ਪਰ ਸਮੇਂ ਦੇ ਨਾਲ ਆਪਣੀ ਨਿੱਜੀ ਪ੍ਰੈਕਟਿਸ ਸ਼ੁਰੂ ਕਰਕੇ ਵਧੀਆ ਆਮਦਨ ਹਾਸਲ ਕੀਤੀ ਜਾ ਸਕਦੀ ਹੈ।

ਚੰਗੇ ਬਦਲ ਹਨ ਇਹ ਕੋਰਸ

ਨੀਟ ਲਾਜ਼ਮੀ ਨਹੀਂ: ਇਨ੍ਹਾਂ ਕੋਰਸਾਂ ਲਈ ਨੀਟ ਦੀ ਲੋੜ ਨਹੀਂ ਹੁੰਦੀ, ਇਸ ਲਈ ਤੁਸੀਂ ਸਿੱਧੇ ਕਾਲਜਾਂ ਦੀ ਦਾਖ਼ਲਾ ਪ੍ਰਕਿਰਿਆ ਰਾਹੀਂ ਬਿਨੈ ਕਰ ਸਕਦੇ ਹੋ।

ਰੁਜ਼ਗਾਰ ਦੀ ਵੱਡੀ ਮੰਗ: ਸਿਹਤ ਖੇਤਰ ਲਗਾਤਾਰ ਫੈਲ ਰਿਹਾ ਹੈ। ਨਰਸਿੰਗ, ਲੈਬ ਟੈਕਨਾਲੋਜੀ, ਫਾਰਮੇਸੀ ਅਤੇ ਫਿਜ਼ਿਓਥੈਰੇਪੀ ਵਿੱਚ ਨੌਕਰੀਆਂ ਦੇ ਮੌਕੇ ਲਗਾਤਾਰ ਉਪਲੱਬਧ ਰਹਿੰਦੇ ਹਨ।

ਵੱਖ-ਵੱਖ ਕਰੀਅਰ ਮਾਰਗ: ਕਲੀਨਿਕਲ ਨੌਕਰੀਆਂ ਤੋਂ ਇਲਾਵਾ ਤੁਸੀਂ ਖੋਜ, ਪ੍ਰਸ਼ਾਸਨ, ਅਕਾਦਮਿਕ ਜਾਂ ਆਪਣਾ ਨਿੱਜੀ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ।

ਵਿਦੇਸ਼ਾਂ ਵਿੱਚ ਮੌਕੇ: ਕੁਝ ਕੋਰਸਾਂ, ਖ਼ਾਸ ਕਰਕੇ ਨਰਸਿੰਗ ਅਤੇ ਫਾਰਮੇਸੀ, ਰਾਹੀਂ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਵੀ ਵਧੀਆ ਮੌਕੇ ਮਿਲ ਸਕਦੇ ਹਨ।