Pre-Monsoon Meeting - Sach Kahoon Punjabi

BBMB Monsoon Preparedness: ਬੀਬੀਐਮਬੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ
BBMB Monsoon Preparedness:

BBMB Monsoon Preparedness: ਬੀਬੀਐਮਬੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ

ਤਲਵਾੜਾ, (ਸੱਚ ਕਹੂੰ ਨਿਊਜ਼/ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ਾਂ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਨਾਲ ਹੜ੍ਹ ਰੋਕੂ ਅਗੇਤੇ ਪ੍ਰਬੰਧਾਂ ਸਬੰਧੀ ਤਾਲਮੇਲ ਬੈਠਕ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਮੁੱਖ ਇੰਜਨੀਅਰ ਰਾਕੇਸ਼ ਕੁਮਾਰ ਗੁਪਤਾ ਨੇ ਕੀਤੀ। ਬੈਠਕ ਵਿਚ ਪੋਂਗ ਡੈਮ ਤੋਂ ਹੇਠਾਂ ਬਿਆਸ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

ਬੈਠਕ ਦੌਰਾਨ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਬੀਬੀਐਮਬੀ ਵੱਲੋਂ ਇਸ ਵਾਰ 6 ਥਾਂਵਾਂ ਤੇ ਅਗੇਤੀ ਚਿਤਾਵਨੀ ਸਿਸਟਮ ਲਗਾਏ ਗਏ ਹਨ ਜਦ ਕਿ 5 ਥਾਂਵਾਂ ਤੇ ਪਬਲਿਕ ਐਡਰੈਸ ਸਿਸਟਮ ਲੱਗੇ ਹਨ ਅਤੇ ਇਸਤੋਂ ਇਲਾਵਾ ਮੋਬਾਇਲ ਵੈਨ ਰਾਹੀਂ ਵੀ ਜਦੋਂ ਕਦੇ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਇਸਦੀ ਸੂਚਨਾ ਨਦੀ ਕਿਨਾਰੇ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਇਸਤੋਂ ਇਲਾਵਾ ਅਜਿਹੀ ਹਰੇਕ ਸੂਚਨਾ 24 ਘੰਟੇ ਪਹਿਲਾਂ ਸਬੰਧਤ ਰਾਜਾਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਨੂੰ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਵੱਲੋਂ ਸਾਰੀਆਂ ਸਬੰਧਤ ਧਿਰਾਂ ਨਾਲ ਤਾਲਮੇਲ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ: Chhattisgarh Lightning Tragedy: ਕਾਂਕੇਰ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਉਪ ਸਰਪੰਚ ਸਮੇਤ ਤਿੰਨ ਲੋਕਾਂ ਦੀ ਮੌਤ, ਪੰਜ ਜ਼ਖਮੀ

ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਜਦੋਂ ਚਿਤਾਵਨੀ ਹੋਵੇ ਤਾਂ ਨਦੀ ਦੇ ਨੇੜੇ ਨਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲਗਾਏ ਗਏ ਅਰਲੀ ਵਾਰਨਿੰਗ ਸਿਸਟਮ ਬਹੁਤ ਸਹਾਈ ਹੋਣਗੇ ਕਿਉਂਕਿ ਇੰਨ੍ਹਾਂ ਰਾਹੀਂ ਤੁਰੰਤ ਸੂਚਨਾ ਦਾ ਪ੍ਰਵਾਹ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਅਤੇ ਇਹ ਮੀਟਿੰਗ ਸਿਰਫ ਅਗੇਤੇ ਪ੍ਰਬੰਧਾਂ ਅਤੇ ਆਪਸੀ ਤਾਲਮੇਲ ਲਈ ਹੈ।

ਬੈਠਕ ਵਿਚ ਡਿਪਟੀ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜਨੀਅਰ ਮਨਵੀਨ ਚੌਧਰੀ, ਡੀਐਸਪੀ ਸੰਜੀਵ ਕੁਮਾਰ, ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਅਰਵਿੰਦਰਪਾਲ ਸਿੰਘ ਉਭੀ, ਗੌਰਵ ਲਾਂਬਾ, ਰਬਿੰਦਰ ਸਿੰਘ, ਨਾਇਬ ਤਹਿਸੀਲਦਾਰ ਫਤਿਹਪੁਰ ਅਜੈ ਸ਼ਰਮਾ, ਐਸਡੀਓ ਪਵਨ ਕੁਮਾਰ, ਪਰਮਿੰਦਰ ਸਿੰਘ ਆਦਿ ਵੀ ਹਾਜਰ ਸਨ।