24th Anniversary - Sach Kahoon Punjabi

Sach Kahoon Anniversary: ਬੇਜ਼ੁਬਾਨ ਪੰਛੀਆਂ ਲਈ ਕਟੋਰੇ ਤੇ ਦਾਣਾ-ਪਾਣੀ ਰੱਖ ਕੇ ਮਨਾਈ ਸੱਚ ਕਹੂੰ ਦੀ 24ਵੀਂ ਵਰ੍ਹੇਗੰਢ
Sach Kahoon Anniversary: (ਸੱਚ ਕਹੂੰ ਨਿਊਜ਼) ਸਰਸਾ/ਨੋਇਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸੰਚਾਲਿਤ ਰਾਸ਼ਟਰੀ ਸਮਾਚਾਰ ਅਖਬਾਰ, ਸੱਚ ਕਹੂੰ ਦੀ 24ਵੀਂ ਵਰ੍ਹੇਗੰਢ ਦੇ ਮੌਕੇ ’ਤੇ ਹਰਿਆਣਾ ਦੇ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਸਥਿਤ ਮੁੱਖ ਦਫ਼ਤਰ ਤੇ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਪ੍ਰੈੱਸ ਦਫ਼ਤਰ ਸਮੇਤ ਵੱਖ-ਵੱਖ ਥਾਵਾਂ ’ਤੇ ਮਾਨਵਤਾ, ਦਇਆ ਤੇ ਜੀਵ-ਸੇਵਾ ਨੂੰ ਸਮਰਪਿਤ ਕਰਕੇ ਮਨਾਈ। ਇਸ ਮੌਕੇ ’ਤੇ, ਭਿਆਨਕ ਗਰਮੀ ਦੇ ਮੱਦੇਨਜ਼ਰ, ਬੇਜ਼ੁਬਾਨ ਪੰਛੀਆਂ ਲਈ ਕਟੋਰੇ ਤੇ ਦਾਣਾ ਰੱਖਿਆ ਗਿਆ ਤੇ ਉਨ੍ਹਾਂ ਨੂੰ ਰੈਗੂਲਰ ਤੌਰ ’ਤੇ ਦਾਣਾ-ਪਾਣੀ ਮੁਹੱਈਆ ਕਰਨ ਦਾ ਪ੍ਰਣ ਲਿਆ ਗਿਆ। ਖਾਸ ਗੱਲ ਇਹ ਸੀ ਕਿ ਇਹ ਸੇਵਾ ਅਭਿਆਨ ਸਿਰਫ਼ ਸੱਚ ਕਹੂੰ ਦਫ਼ਤਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸੱਚ ਕਹੂੰ ਪਰਿਵਾਰ ਨਾਲ ਜੁੜੇ ਪ੍ਰਤੀਨਿਧੀਆਂ ਤੇ ਵਲੰਟੀਅਰਾਂ ਨੇ ਆਪਣੇ-ਆਪਣੇ ਖੇਤਰਾਂ ’ਚ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਕੇ ਸਥਾਪਨਾ ਦਿਵਸ ਨੂੰ ਸੇਵਾ ਤੇ ਪਰਉਪਕਾਰ ਦੇ ਤਿਉਹਾਰ ਵਜੋਂ ਮਨਾਇਆ।

ਇਸ ਮੌਕੇ ’ਤੇ ਸੱਚ ਕਹੂੰ ਦੇ ਮੈਨੇਜਿੰਗ ਐਡੀਟਰ ਨੇ ਸਮੁੱਚੇ ਸਟਾਫ਼ ਨਾਲ ਮਿਲ ਕੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਸੱਚ ਕਹੂੰ ਇਸੇ ਤਰ੍ਹਾਂ ਸੱਚਾਈ ਦੇ ਮਾਰਗ ’ਤੇ ਚੱਲਦੇ ਹੋਏ ਨਵੀਆਂ ਉੱਚਾਈਆਂ ਨੂੰ ਛੂਹਦਾ ਰਹੇ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਹੋਏ ਪ੍ਰੋਗਰਾਮਾਂ ’ਚ ਸੱਚ ਕਹੂੰ ਪੰਜਾਬੀ ਦੇ ਸੰਪਾਦਕ ਤਿਲਕਰਾਜ ਇੰਸਾਂ, ਨੋਇਡਾ ਐਡੀਸ਼ਨ ਦੇ ਸੰਪਾਦਕ ਰਿਸ਼ੀਪਾਲ ਅਰੋੜਾ, ਇਸ਼ਤਿਹਾਰ ਵਿਭਾਗ ਦੇ ਇੰਚਾਰਜ ਰਾਜੀਵ ਸਪਰਾ, ਅਕਾਊਂਡ ਡਿਪਾਰਟਮੈਂਟ ਦੇ ਮੁਖੀ ਵਿਕਾਸ ਸ਼ਰਮਾ, ਸਰਕੂਲੇਸ਼ਨ ਵਿਭਾਗ ਦੇ ਮੈਨੇਜਰ ਸੁਰਿੰਦਰ ਇੰਸਾਂ ਤੇ ਨੋਇਡਾ ਸਰਕੂਲੇਸ਼ਨ ਇੰਚਾਰਜ ਅਨਿਲ ਚਾਵਲਾ, ਬਿਊਰੋ ਚੀਫ਼ ਨਿਰੰਕਾਰ ਸਿੰਘ, ਜਗਦੀਸ਼ ਸ਼ਰਮਾ, ਸਤਿੰਦਰ ਇੰਸਾਂ, ਸ਼ਿਵ ਕੁਮਾਰ, ਸੱਚੇ ਨਿਮਰ ਸੇਵਾਦਾਰ, ਵਿਸ਼ਨੂੰ ਗੁਪਤਾ ਇੰਸਾਂ, ਗਜਰਾਜ ਸਿੰਘ, ਸਤਿਆਵਾਨ ਇੰਸਾਂ, ਵਿਨੋਦ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ।

ਜੀਵ ਸੇਵਾ ਨੂੰ ਦੱਸਿਆ ਮਨੁੱਖੀ ਧਰਮ

ਪ੍ਰੋਗਰਾਮ ਦੇ ਮੁੱਖ ਮਹਿਮਾਨ ਤੇ ਤੇ ਨੋਇਡਾ ਮੀਡੀਆ ਕਲੱਬ ਦੇ ਪ੍ਰਧਾਨ ਆਲੋਕ ਦਿਵੇਦੀ ਨੇ ਸੱਚ ਕਹੂੰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਸਾਨੂੰ ਹਰ ਜੀਵ ਪ੍ਰਤੀ ਦਿਆਲਤਾ, ਦਇਆ ਤੇ ਸੰਵੇਦਨਸ਼ੀਲਤਾ ਦਾ ਸੰਦੇਸ਼ ਦਿੰਦੀ ਹੈ ਇਸ ਲਈ, ਜੀਵ ਜੰਤੂਆਂ ਦੀ ਰੱਖਿਆ ਤੇ ਸਹਾਇਤਾ ਲਈ ਅੱਗੇ ਆਉਣਾ ਹਰ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਘਰਾਂ, ਦਫ਼ਤਰਾਂ ਜਾਂ ਅਦਾਰਿਆਂ ’ਚ ਪੰਛੀਆਂ ਲਈ ਥੋੜ੍ਹਾ ਜਿਹਾ ਦਾਣਾ ਤੇ ਪਾਣੀ ਮੁਹੱਈਆ ਕਰਵਾਉਣ ਦਾ ਪ੍ਰਣ ਕਰੇ ਤਾਂ ਗਰਮੀਆਂ ਦੇ ਮੌਸਮ ’ਚ ਹਜ਼ਾਰਾਂ ਬੇਜ਼ੁਬਾਨ ਪੰਛੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਸੱਚ ਕਹੂੰ ਦੀ ਨਿਰਪੱਖ, ਸਕਾਰਾਤਮਕ ਤੇ ਸਮਾਜ-ਮੁਖੀ ਪੱਤਰਕਾਰੀ ਦੀ ਵੀ ਪ੍ਰਸੰਸਾ ਕੀਤੀ।

ਵਪਾਰ ਮੰਡਲ ਦੇ ਪ੍ਰਧਾਨ ਨੇ ਲਿਆ ਸੇਵਾ ਦਾ ਪ੍ਰਣ

ਉਦਯੋਗ ਵਪਾਰ ਬੋਰਡ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਹੇਠ ਚਲਾਇਆ ਜਾ ਰਿਹਾ ਇਹ ਅਭਿਆਨ ਸਮਾਜ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਦਾ ਯਤਨ ਹੈ। ਉਨ੍ਹਾਂ ਖੁਦ ਪੰਛੀਆਂ ਲਈ ਰੈਗੂਲਰ ਤੌਰ ’ਤੇ ਦਾਣਾ-ਪਾਣੀ ਮੁਹੱਈਆ ਕਰਵਾਉਣ ਦਾ ਪ੍ਰਣ ਲਿਆ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਪੰਜਾਬ ਵਾਸੀਆਂ ਤੇ ਪਟਿਆਲਵੀਆਂ ਲਈ ਮਾਨਵਤਾ ਦਾ ਬਹੁਤ ਵੱਡਾ ਸੰਦੇਸ਼

ਚੇਅਰਮੈਨ ਹਰਪਾਲ ਜੁਨੇਜਾ ਪੰਛੀਆਂ ਲਈ ਕਟੋਰੇ ਰੱਖਣ ਅਤੇ ਦਾਣਾ ਪਾਉਣ ਮੌਕੇ।

‘‘ਸੱਚ ਕਹੂੰ ਅਖ਼ਬਾਰ ਆਪਣੀ 24ਵੀਂ ਵਰ੍ਹੇਗੰਢ ਮੌਕੇ ਪੰਛੀਆਂ ਦੇ ਪਾਣੀ ਲਈ ਮਿੱਟੀ ਦੇ ਕਟੋਰੇ ਅਤੇ ਦਾਣਾ ਪਾਣੀ ਰੱਖ ਕੇ ਮਨਾ ਰਿਹਾ ਹੈ, ਇਹ ਪੰਜਾਬ ਵਾਸੀਆਂ ਤੇ ਪਟਿਆਲਵੀਆਂ ਲਈ ਮਾਨਵਤਾ ਦਾ ਬਹੁਤ ਵੱਡਾ ਸੰਦੇਸ਼ ਹੈ। ਸੱਚ ਕਹੂੰ ਨੇ ਹਮੇਸ਼ਾ ਸੱਚ ਦੀ ਅਵਾਜ਼ ਨੂੰ ਬੁਲੰਦ ਕੀਤਾ, ਚਾਹੇ ਇਸ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪਾਠਕ ਜਿੱਥੇ ਪੰਛੀਆਂ ਲਈ ਪਾਣੀ ਦੇ ਕਟੋਰੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ। ਸਾਧ-ਸੰਗਤ ਇਸ ਕੰਮ ’ਚ ਹੰਭਲਾ ਮਾਰ ਰਹੀ ਹੈ, ਜਿਸ ਦੇ ਲਈ ਇਹ ਵਧਾਈ ਪਾਤਰ ਹਨ।’’
-ਚੇਅਰਮੈਨ ਹਰਪਾਲ ਜੁਨੇਜਾ, ਚੇਅਰਮੈਨ ਪੀਆਰਟੀਸੀ

ਜੇਕਰ ਮਨੁੱਖ ਜੀਵਾਂ ਪ੍ਰਤੀ ਦਿਆਲੂ ਭਾਵ ਰੱਖੇ ਤਾਂ ਇੱਕ ਵੀ ਪੰਛੀ ਬਿਨਾ ਦਾਣਾ-ਪਾਣੀ ਦੇ ਦਮ ਨਹੀਂ ਤੋੜੇਗਾ ਆਲੋਕ ਦਿਵੇਦੀ, ਪ੍ਰਧਾਨ, ਨੋਇਡਾ ਮੀਡੀਆ ਕਲੱਬ