World Eye Donation Day 2026 - Sach Kahoon Punjabi

World Eye Donation Day 2026: ਭਾਰਤੀ ਦੀਆਂ ਅੱਖਾਂ ’ਚ ਪਰਤੀ ਨਵੀਂ ਰੌਸ਼ਨੀ, ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਹਜ਼ਾਰਾਂ ਜ਼ਿੰਦਗੀਆਂ ਹੋਈਆਂ ਰੌਸ਼ਨ
ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਲਗਭਗ ਅੱਠ ਮਹੀਨੇ ਪਹਿਲਾਂ ਤੱਕ ਫਤਿਆਬਾਦ ਨਿਵਾਸੀ 28 ਸਾਲਾ ਭਾਰਤੀ ਪਤਨੀ ਸੋਨੂੰ ਦੀ ਜ਼ਿੰਦਗੀ ਹਨ੍ਹੇਰੇ ਵਿੱਚ ਡੁੱਬੀ ਹੋਈ ਸੀ। ਦੋਵਾਂ ਅੱਖਾਂ ਦੀ ਰੌਸ਼ਨੀ ਚਲੀ ਜਾਣ ਕਾਰਨ ਉਸ ਦੇ ਜੀਵਨ ਦਾ ਰਾਹ ਮੁਸ਼ਕਲ ਹੋ ਗਿਆ ਸੀ। ਉਸ ਨੂੰ ਹਰ ਛੋਟੇ-ਵੱਡੇ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਭਾਵੇਂ ਉਹ ਘਰੇਲੂ ਕੰਮ ਹੋਵੇ, ਖਾਣਾ ਖਾਣਾ ਹੋਵੇ, ਜਾਂ ਯਾਤਰਾ ਕਰਨਾ ਹੋਵੇ। ਕਈ ਹਸਪਤਾਲਾਂ ਅਤੇ ਡਾਕਟਰਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਅਜਿਹੀ ਸਥਿਤੀ ਵਿੱਚ ਡਾਕਟਰਾਂ ਨੇ ਉਸ ਨੂੰ ਕੌਰਨੀਆ ਟਰਾਂਸਪਲਾਂਟ (ਪੇਨੇਟ੍ਰੇਟਿੰਗ ਕੇਰਾਟੋਪਲਾਸਟੀ) ਕਰਵਾਉਣ ਦੀ ਸਲਾਹ ਦਿੱਤੀ। ਉਮੀਦ ਦੀ ਇਸ ਕਿਰਨ ਨਾਲ ਭਾਰਤੀ ਸਰਸਾ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਪਹੁੰਚੀ।

ਇੱਥੇ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ਰਾਹੀਂ ਉਸ ਦੀਆਂ ਦੋਵੇਂ ਅੱਖਾਂ ਦਾ ਸਫਲ ਕੌਰਨੀਆ ਟ੍ਰਾਂਸਪਲਾਂਟ ਕੀਤਾ ਗਿਆ। ਆਪ੍ਰੇਸ਼ਨ ਤੋਂ ਬਾਅਦ ਭਾਰਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ,  ਜਦੋਂ ਉਸ ਨੇ ਇਸ ਸੁੰਦਰ ਸੰਸਾਰ ਨੂੰ ਦੁਬਾਰਾ ਵੇਖਿਆ। ਜੋ ਜ਼ਿੰਦਗੀ ਕਦੇ ਹਨ੍ਹੇਰੇ ’ਚ ਗੁਆਚ ਚੁੱਕੀ ਸੀ, ਉਹ ਫਿਰ ਰੌਸ਼ਨੀ, ਆਤਮ-ਵਿਸ਼ਵਾਸ ਅਤੇ  ਨਵੀਂਆਂ ਉਮੀਦਾਂ ਨਾਲ ਭਰ ਉੱਠੀ। ਭਾਰਤੀ ਦੀ ਕਹਾਣੀ ਸਿਰਫ਼ ਇੱਕ ਵਿਅਕਤੀ ਬਾਰੇ ਨਹੀਂ ਹੈ, ਸਗੋਂ ਹਜ਼ਾਰਾਂ ਲੋਕਾਂ ਬਾਰੇ ਹੈ, ਜਿਨ੍ਹਾਂ ਦੇ ਜੀਵਨ ਅੱਖਾਂ ਦਾਨ ਜ਼ਰੀਏ ਰੌਸ਼ਨ ਹੋਏ ਹਨ। ਇਹ ਸਭ ਸੰਭਵ ਹੋਇਆ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਕਾਰਨ।

Read Also : Jammu News: ਉੜੀ ਦੇ ਕਮਲਕੋਟ ’ਚ ਕੰਟਰੋਲ ਰੇਖਾ ਨੇੜੇ ਧਮਾਕਾ, ਫੌਜ ਦੇ 2 ਜਵਾਨ ਸ਼ਹੀਦ

ਪੂਜਨੀਕ ਗੁਰੂ ਜੀ ਨੇ ਹਮੇਸ਼ਾ ਮਾਨਵਤਾ ਦੀ ਸੇਵਾ ਨੂੰ ਸਭ ਤੋਂ ਉੱਚਾ ਦਰਜਾ ਦਿੰਦਿਆਂ ਲੋੜਵੰਦਾਂ ਦੀ ਮੱਦਦ ਕਰਨ ਲਈ ਸਮਾਜ ਨੂੰ ਪ੍ਰੇਰਿਤ ਕੀਤਾ ਹੈ। ‘ਜੋਤੀਦਾਨ’ ਭਾਵ ਮਰਨ ਉਪਰੰਤ ਅੱਖਾਂ ਦਾਨ, 175 ਮਾਨਵਤਾ ਭਲਾਈ ਕਾਰਜਾਂ ’ਚੋਂ ਇੱਕ ਹੈ, ਜਿਸ ਨੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਲਿਆਂਦੀ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਦੇ ਨਤੀਜੇ ਵਜੋਂ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਅੱਖਾਂ ਦਾਨ ਨੂੰ ਇੱਕ ਲੋਕ ਅੰਦੋਲਨ ਬਣਾ ਦਿੱਤਾ ਹੈ। ਹੁਣ ਤੱਕ 18,643 ਡੇਰਾ ਸ਼ਰਧਾਲੂਆਂ ਨੇ ਆਪਣੀਆਂ ਅੱਖਾਂ ਮਰਨ ਉਪਰੰਤ ਦਾਨ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਸਰਸਾ ਦੇ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ਵਿੱਚ 18,125 ਤੋਂ ਵੱਧ ਅੱਖਾਂ ਦਾਨ ਹੋਈਆਂ ਇਹ ਵੀ ਦੱਸਣਾ ਬਣਦਾ ਹੈ ਕਿ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦਾ ਲਿਖਤੀ ਪ੍ਰਣ ਲਿਆ ਹੈ।

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ ਅਨੁਸਾਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀਆਂ ਅੱਖਾਂ ਦਾ ਕੌਰਨੀਆ ਦੋ ਲੋੜਵੰਦ ਵਿਅਕਤੀਆਂ ਨੂੰ ਰੌਸ਼ਨੀ ਦੇ ਸਕਦਾ ਹੈ। ਇਸ ਲਈ ਅੱਖਾਂ ਦਾਨ ਨੂੰ ਇੱਕ ਮਹਾਨ ਦਾਨ ਕਿਹਾ ਜਾਂਦਾ ਹੈ। ਇਹ ਸਿਰਫ਼ ਅੱਖਾਂ ਦਾਨ ਨਹੀਂ ਹਨ, ਸਗੋਂ ਕਿਸੇ ਦੀਆਂ ਗੁਆਚੀਆਂ ਉਮੀਦਾਂ, ਸੁਫਨਿਆਂ ਅਤੇ ਆਤਮ-ਵਿਸ਼ਵਾਸ ਨੂੰ ਵਾਪਸ ਲਿਆਉਣ ਦਾ ਜ਼ਰੀਆ ਹੈ। ਜਦੋਂ ਕੋਈ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਦਾ ਹੈ, ਤਾਂ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ, ਉਹ ਹਮੇਸ਼ਾ ਲਈ ਜਿਉਂਦਾ ਰਹਿੰਦਾ ਹੈ, ਕਿਸੇ ਹੋਰ ਦੇ ਜੀਵਨ ਵਿੱਚ ਰੌਸ਼ਨੀ ਬਣ ਕੇ ਜਿਉਂਦਾ ਰਹਿੰਦਾ ਹੈ।

ਪੂਜਨੀਕ ਗੁਰੂ ਜੀ ਦਾ ਸੰਦੇਸ਼, ਅੱਖਾਂ ਮਰਨ ਮਗਰੋਂ ਨਾਲ ਨਹੀਂ ਜਾਂਦੀਆਂ, ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਜਾਂਦੀਆਂ ਹਨ | World Eye Donation Day 2026

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੁਝ ਲੋਕ ਕਹਿੰਦੇ ਹਨ ਕਿ ਜੇ ਤੁਸੀਂ ਆਪਣੀਆਂ ਅੱਖਾਂ ਦਾਨ ਕਰਦੇ ਹੋ, ਤਾਂ ਤੁਹਾਨੂੰ ਅਗਲੇ ਜਨਮ ਵਿੱਚ ਨਹੀਂ ਮਿਲਣਗੀਆਂ। ਇਸ ’ਤੇ ਪੂਜਨੀਕ ਗੁਰੂ ਜੀ ਸਮਝਾਉਂਦੇ ਹਨ ਕਿ ਕੀ ਕੋਈ ਆਪਣੀਆਂ ਅੱਖਾਂ ਆਪਣੇ ਨਾਲ ਲਿਜਾ ਸਕਦਾ ਹੈ? ਜਦੋਂ ਸਰੀਰ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ, ਤਾਂ ਅੱਖਾਂ ਵੀ ਨਸ਼ਟ ਹੋ ਜਾਂਦੀਆਂ ਹਨ ਅਤੇ ਜੇ ਦਫ਼ਨਾਇਆ ਜਾਂਦਾ ਹੈ ਤਾਂ ਉਹ ਮਿੱਟੀ ਵਿੱਚ ਗਲ ਜਾਂਦੀਆਂ ਹਨ। ਇਸ ਲਈ ਬਿਹਤਰ ਇਹੀ ਹੈ ਕਿ ਇਨਸਾਨ ਜਾਂਦੇ-ਜਾਂਦੇ ਆਪਣੀਆਂ ਅੱਖਾਂ ਦਾਨ ਕਰ ਜਾਵੇ, ਤਾਂ ਕਿ ਉਸ ਦੀਆਂ ਅੱਖਾਂ ਨਾਲ ਕੋਈ ਨੇਤਰਹੀਣ ਵਿਅਕਤੀ ਇਸ ਸੰਸਾਰ ਨੂੰ ਦੇਖ ਸਕੇ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਲੋੜਵੰਦਾਂ ਨੂੰ ਰੌਸ਼ਨੀ ਮਿਲੇਗੀ, ਉਨ੍ਹਾਂ ਦੀਆਂ ਦੁਆਵਾਂ ਉਸ ਦਾਨੀ ਅਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸ਼ੀਰਵਾਦ ਬਣਨਗੀਆਂ ਇਸ ਲਈ ਹਰ ਵਿਅਕਤੀ ਨੂੰ ਅਜਿਹੇ ਨੇਕ ਅਤੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।